Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹੁਨਰ, ਮਿਹਨਤ, ਸਿੱਖਿਆ ਅਤੇ ਨਰਮ ਬੋਲਾਂ ਦੇ ਗੁਣਾਂ ਨੂੰ ਉਜਾਗਰ ਕਰਨ ਵਾਲਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸਦਾ ਭਾਵ ਹੈ ਹੁਨਰ, ਸਖ਼ਤ ਮਿਹਨਤ ਅਤੇ ਦਇਆ ਸਾਡੇ ਜੀਵਨ ਵਿੱਚ ਅਦਭੁੱਤ ਸ਼ਕਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਹੀਂ ਅਸੀਂ ਨਾ ਸਿਰਫ਼ ਹਰ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ, ਸਗੋਂ ਇਹ ਸਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵੀ ਸਾਡੀ ਮਦਦ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਨਰਮੰਦ ਵਿਅਕਤੀਆਂ ਲਈ ਕੋਈ ਵੀ ਕੰਮ ਔਖਾ ਨਹੀਂ ਹੁੰਦਾ; ਮਿਹਨਤੀ ਲੋਕਾਂ ਲਈ ਕੋਈ ਵੀ ਟੀਚਾ ਬਹੁਤ ਦੂਰ ਨਹੀਂ ਹੁੰਦਾ; ਪੜ੍ਹੇ-ਲਿਖੇ ਲੋਕਾਂ ਲਈ ਆਪਣੇ ਦੇਸ਼ ਅਤੇ ਵਿਦੇਸ਼ ਵਿੱਚ ਕੋਈ ਅੰਤਰ ਨਹੀਂ ਹੁੰਦਾ ਅਤੇ ਜੋ ਲੋਕ ਨਿਮਰਤਾ ਨਾਲ ਗੱਲ ਕਰਦੇ ਹਨ, ਉਨ੍ਹਾਂ ਲਈ ਕੋਈ ਵੀ ਅਜਨਬੀ ਨਹੀਂ ਹੁੰਦਾ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਲਿਖਿਆ:

“ਹੁਨਰ, ਮਿਹਨਤ ਅਤੇ ਹਮਦਰਦੀ ਸਾਡੇ ਜੀਵਨ ਦੀਆਂ ਅਦਭੁੱਤ ਸ਼ਕਤੀਆਂ ਹਨ। ਇਨ੍ਹਾਂ ਰਾਹੀਂ ਅਸੀਂ ਨਾ ਸਿਰਫ਼ ਹਰ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ, ਸਗੋਂ ਇਹ ਸਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵੀ ਸਾਡੀ ਮਦਦ ਕਰਦੇ ਹਨ।

को हि भारः समर्थानां किं दूरं व्यवसायिनाम्।

को विदेशः सुविद्यानां कः परः प्रियवादिनाम्॥”

ਹੁਨਰਮੰਦ ਲੋਕਾਂ ਲਈ ਕੋਈ ਵੀ ਕੰਮ ਔਖਾ ਨਹੀਂ ਹੁੰਦਾ; ਮਿਹਨਤੀ ਲੋਕਾਂ ਲਈ ਕੋਈ ਵੀ ਟੀਚਾ ਬਹੁਤ ਦੂਰ ਨਹੀਂ ਹੁੰਦਾ; ਪੜ੍ਹੇ-ਲਿਖੇ ਲੋਕਾਂ ਲਈ ਆਪਣੇ ਦੇਸ਼ ਅਤੇ ਵਿਦੇਸ਼ੀ ਧਰਤੀ ਵਿੱਚ ਕੋਈ ਅੰਤਰ ਨਹੀਂ ਹੁੰਦਾ ਅਤੇ ਜੋ ਲੋਕ ਨਿਮਰਤਾ ਨਾਲ ਗੱਲ ਕਰਦੇ ਹਨ, ਉਨ੍ਹਾਂ ਲਈ ਕੋਈ ਵੀ ਅਜਨਬੀ ਨਹੀਂ ਹੁੰਦਾ।

************

ਐੱਮਜੇਪੀਐੱਸ/ਪੀਆਰਕੇ