Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਹੁਨਰ ਹਾਟ’ ਦਾ ਦੌਰਾ ਕੀਤਾ।


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਥੇ “ਹੁਨਰ ਹਾਟ” ਦਾ ਦੌਰਾ ਕੀਤਾ। ਉਨ੍ਹਾਂ ਨੇ ਹੁਨਰ ਹਾਟ ਵਿੱਚ ਭਾਗ ਲੈਣ ਵਾਲੇ ਦੇਸ਼ ਭਰ ਦੇ ਮਾਸਟਰ ਕਾਰੀਗਰਾਂ, ਸ਼ਿਲਪਕਾਰਾਂ ਅਤੇ ਰਸੋਈ ਮਾਹਿਰਾਂ ਦੇ ਸਟਾਲਾਂ ਦਾ ਦੌਰਾ ਕੀਤਾ। ਇੰਡੀਆ ਗੇਟ ਲਾਅਨਸ ਵਿਖੇ ਅਜਿਹੇ 250 ਤੋਂ ਵੱਧ ਸਟਾਲ ਲਗਾਏ ਗਏ ਹਨ। ਹਿੱਸਾ ਲੈਣ ਵਾਲੇ ਕਾਰੀਗਰਾਂ ਵਿੱਚ 50% ਤੋਂ ਵੱਧ ਮਹਿਲਾਵਾਂ ਵੀ ਸਨ। ਪ੍ਰਧਾਨ ਮੰਤਰੀ ਨੇ ਹਿੱਸਾ ਲੈਣ ਵਾਲੇ ਕਾਰੀਗਰਾਂ ਨਾਲ ਹਾਟ ‘ਤੇ ਗੱਲਬਾਤ ਕੀਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਦੇਖੇ।

“ਹੁਨਰ ਹਾਟ” ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਭਾਰਤ ਦੀ ਉਸ ਸਵਦੇਸ਼ੀ ਰਵਾਇਤੀ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ, ਜਿਸ ਵਿੱਚੋਂ ਕਈ, ਅਲੋਪ ਹੋਣ ਦੇ ਕਿਨਾਰੇ ‘ਤੇ ਹਨ।
ਇਸ ਸਾਲ ਦੀ ਹੁਨਰ ਹਾਟ ਦਾ ਵਿਸ਼ਾ (ਥੀਮ)ਹੈ ‘ਕੌਸ਼ਲ ਕੋ ਕਾਮ’। ਪਿਛਲੇ 3 ਸਾਲਾਂ ਵਿੱਚ ਹੁਨਰ ਹਾਟ ਰਾਹੀਂ ਲਗਭਗ 3 ਲੱਖ ਮਾਸਟਰ ਕਾਰੀਗਰਾਂ, ਸ਼ਿਲਪਕਾਰਾਂ ਅਤੇ ਰਸੋਈ ਮਾਹਿਰਾਂ ਨੂੰ ਰੋਜ਼ਗਾਰ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਲਾਭਾਰਥੀਆਂ ਵਿੱਚ, ਵੱਡੀ ਗਿਣਤੀ ਵਿੱਚ ਮਹਿਲਾ ਕਾਰੀਗਰ ਸ਼ਾਮਲ ਹਨ।

******

ਵੀਆਰਆਰਕੇਏਕੇ