Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹੇਮਵਤੀ ਨੰਦਨ ਬਹੁਗੁਣਾ ਬਾਰੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਸ਼੍ਰੀ ਹੇਮਵਤੀ ਨੰਦਨ ਬਹੁਗੁਣਾ ਬਾਰੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ।

ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਸ਼੍ਰੀ ਬਹੁਗੁਣਾ ਨੂੰ ਲੋਕਤਾਂਤਰਿਕ ਕਦਰਾਂ ਕੀਮਤਾਂ ਲਈ ਇੱਕ ਪ੍ਰਤੀਬੱਧ ਨੇਤਾ ਵਜੋਂ ਵਰਣਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬਹੁਗੁਣਾ ਮਹਾਤਮਾ ਗਾਂਧੀ, ਅਚਾਰੀਆ ਵਿਨੋਬਾ ਭਾਵੇ, ਅਚਾਰੀਆ ਨਰੇਂਦਰ ਦੇਵ, ਰਾਮ ਮਨੋਹਰ ਲੋਹੀਆ ਅਤੇ ਚੰਦਰ ਸ਼ੇਖਰ ਅਜ਼ਾਦ ਜਿਹੇ ਅਲੱਗ-ਅਲੱਗ ਨੇਤਾਵਾਂ ਤੋਂ ਪ੍ਰੇਰਿਤ ਸਨ।

ਪ੍ਰਧਾਨ ਮੰਤਰੀ ਨੇ ਸਿੱਖਿਆ ਦੇ ਖੇਤਰ ਵਿੱਚ ਅਤੇ ਪਹਾੜੀ ਇਲਾਕਿਆਂ ਦੇ ਵਿਕਾਸ ਵਿੱਚ ਸ਼੍ਰੀ ਬਹੁਗੁਣਾ ਦੇ ਯੋਗਦਾਨ ਦੀ ਵਿਸਤਾਰ ਨਾਲ ਚਰਚਾ ਕੀਤੀ।

ਇਸ ਮੌਕੇ ’ਤੇ ਕੇਂਦਰੀ ਸੰਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨੋਜ ਸਿਨਹਾ ਹਾਜ਼ਰ ਸਨ। ਸ਼੍ਰੀ ਵਿਜੈ ਬਹੁਗੁਣਾ ਅਤੇ ਡਾ. ਰੀਤਾ ਬਹੁਗੁਣਾ ਸਮੇਤ ਸ਼੍ਰੀ ਬਹੁਗੁਣਾ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਮੌਕੇ ’ਤੇ ਹਾਜ਼ਰ ਸੀ।

***

ਏਕੇਟੀ/ਵੀਜੇ/ਐੱਸਕੇ
(Release ID :178930)