ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਸਤੰਬਰ, 2019 ਨੂੰ ਮਥੁਰਾ ਵਿੱਚ ਮੂੰਹ ਅਤੇ ਖੁਰ ਰੋਗ ਤੇ ਬਰੂਸੈਲੋਸਿਸ ਲਈ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਰਾਸ਼ਟਰੀ ਆਰਟੀਫੀਸ਼ਲ ਗਰਭਧਾਰਨ ਪ੍ਰੋਗਰਾਮ ਵੀ ਲਾਂਚ ਕਰਨਗੇ।
ਸ਼੍ਰੀ ਮੋਦੀ ਪਸ਼ੂ ਵਿਗਿਆਨ ਏਵਮ ਆਰੋਗਯ ਮੇਲੇ ਦਾ ਦੌਰਾ ਕਰਨਗੇ ਅਤੇ ਬਾਬੂਗੜ੍ਹ ਸੈਕਸ ਸੀਮਨ ਸੁਵਿਧਾ ਅਤੇ ਦੇਸ਼ ਦੇ ਸਾਰੇ 687 ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇਐੱਸ) ਵਿੱਚ ਕਾਰਜਸ਼ਾਲਾਵਾਂ ਦੀ ਸ਼ੁਰੂਆਤ ਕਰਨਗੇ। ਕਾਰਜਸ਼ਾਲਾਵਾਂ ਦਾ ਵਿਸ਼ਾ ਹੈ- ਟੀਕਾਕਰਨ ਅਤੇ ਰੋਗ ਕੰਟਰੋਲ, ਆਰਟੀਫੀਸ਼ਲ ਗਰਭਧਾਰਨ ਤੇ ਉਤਪਾਦਕਤਾ ਆਦਿ।
ਖੁਰ ਅਤੇ ਮੂੰਹ ਰੋਗ ਅਤੇ ਬਰੂਸੈਲੋਸਿਸ ਲਈ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ ਦਾ ਸ਼ਤ ਪ੍ਰਤੀਸ਼ਤ ਵਿੱਤ ਪੋਸ਼ਣ ਕੇਂਦਰ ਸਰਕਾਰ ਕਰੇਗੀ। ਇਸ ਵਿੱਚ 2019 ਤੋਂ 2024 ਲਈ 12,652 ਕਰੋੜ ਰੁਪਏ ਦਾ ਖਰਚ ਆਵੇਗਾ। ਪ੍ਰੋਗਰਾਮ ਦਾ ਉਦੇਸ਼ ਟੀਕਾਕਰਨ ਰਾਹੀਂ ਖੁਰ ਅਤੇ ਮੂੰਹ ਦੇ ਰੋਗ ਤੇ ਬਰੂਸੈਲੋਸਿਸ ਨੂੰ 2025 ਤੱਕ ਕੰਟਰੋਲ ਕਰਨਾ ਅਤੇ 2030 ਤੱਕ ਪੂਰੀ ਤਰ੍ਹਾਂ ਸਮਾਪਤ ਕਰਨਾ ਹੈ।
*******
ਵੀਆਰਆਰਕੇ/ਏਕੇ