ਪੀਐੱਮਇੰਡੀਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸੰਯੁਕਤ ਤੌਰ ’ਤੇ ਦੋ ਪ੍ਰੋਜੈਕਟਾਂ ਦੇ ਭੂਮੀ ਪੂਜਨ ਲਈ ਈ-ਤਖਤੀਆਂ ਤੋਂ ਪਰਦਾ ਹਟਾਇਆ। ਭਾਰਤ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਇਨ੍ਹਾਂ ਪ੍ਰੋਜੈਕਟਾਂ ਵਿੱਚ (ਕ) ਭਾਰਤ – ਬੰਗਲਾ ਦੇਸ਼ ਮਿੱਤਰਤਾ ਪਾਈਪਲਾਈਨ ਅਤੇ (ਖ) ਢਾਕਾ-ਟੌਂਗੀ-ਜਔਇਦੇਬਪੁਰ ਰੇਲਵੇ ਪ੍ਰੋਜੈਕਟ ਸ਼ਾਮਲ ਹਨ।
ਇਸ ਮੌਕੇ ’ਤੇ ਬੋਲਦਿਆਂ ਹੋਏ ਪ੍ਰਧਾਨ ਮੰਤਰੀ ਨੇ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਦੁਨੀਆ ਲਈ ਇੱਕ ਮਿਸਾਲ ਦੱਸਿਆ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਭੂਗੌਲਿਕ ਤੌਰ ’ਤੇ ਗੁਆਂਢੀ ਹਨ – ਅਤੇ ਭਾਵੁਕ ਤੌਰ ’ਤੇ ਪਰਿਵਾਰ । ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਪਾਈਪਲਾਈਨ ਸਿਰਫ ਬੰਗਲਾ ਦੇਸ਼ ਦੀ ਆਰਥਿਕਤਾ ਨੂੰ ਹੀ ਊਰਜਾ ਪ੍ਰਦਾਨ ਨਹੀਂ ਕਰੇਗੀ ਸਗੋਂ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਵੀ ਮਜ਼ਬੂਤ ਕਰੇਗੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪ੍ਰਸਤਾਵਿਤ ਰੇਲ ਪ੍ਰੋਜੈਕਟ ਬੰਗਲਾ ਦੇਸ਼ ਵਿੱਚ ਰਾਸ਼ਟਰੀ ਅਤੇ ਸ਼ਹਿਰੀ ਟ੍ਰਾਂਸਪੋਰਟ ਦੇ ਅਮਲ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ ਨਿਮਨਲਿਖਤ ਹੈ —
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ, YourExcellency ਸ਼ੇਖ ਹਸੀਨਾ ਜੀ
ਭਾਰਤ ਅਤੇ ਬੰਗਲਾਦੇਸ਼ ਦੇ ਮੰਤਰੀ,
ਅਤੇ ਇਸ ਸਿੱਧੇ ਪ੍ਰਸਾਰਣ ਨਾਲ ਜੁੜੇ ਸਾਰੇ ਭਾਰਤ ਅਤੇ ਬੰਗਲਾਦੇਸ਼ ਦੇ ਸਾਥੀਓ,
ਨਮਸਕਾਰ।
ਕੁਝ ਹੀ ਦਿਨਾਂ ਦੇ ਅੰਤਰਾਲ ਵਿੱਚ ਇਹ ਸਾਡੀ ਦੂਜੀ video conference ਹੈ।
ਸਾਡੇ ਸੰਪਰਕ ਦੀ ਸਹਿਜਤਾ ਦਾ ਕਾਰਨ technology ਨਹੀਂ ਹੈ। ਇਸ ਦੇ ਪਿੱਛੇ ਭਾਰਤ-ਬੰਗਲਾਦੇਸ਼ ਸਬੰਧਾਂ ਦੀ ਨਿਰਵਿਘਨ ਗਤੀ ਅਤੇ ਨਿਰਬਾਧ ਪ੍ਰਗਤੀ ਹੈ।
ਭੁਗੋਲਿਕ ਰੂਪ ਤੋਂ ਅਸੀਂ ਗੁਆਂਢੀ ਦੇਸ਼ ਹਾਂ। ਲੇਕਿਨ ਭਾਵਨਾਤਮਕ ਰੂਪ ਤੋਂ ਅਸੀਂ ਪਰਿਵਾਰ ਹਾਂ। ਇੱਕ ਦੂਜੇ ਦੇ ਸੁਖ-ਦੁਖ ਵਿੱਚ ਸਾਥ ਦੇਣਾ, ਇੱਕ ਦੂਜੇ ਦੇ ਵਿਕਾਸ ਵਿੱਚ ਹੱਥ ਵਟਾਉਣਾ, ਇਹ ਸਾਡੀਆਂ ਪਰਿਵਾਰਿਕ ਕਦਰਾਂ-ਕੀਮਤਾਂ ਦੀ ਹੀ ਦੇਣ ਹੈ।
ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਸਹਿਯੋਗ ਨੇ ਵਿਸ਼ਵ ਨੂੰ ਦਿਖਾਇਆ ਹੈ ਕਿ ਜੇਕਰ ਦੋ ਗੁਆਂਢੀ ਦੇਸ਼ ਠਾਣ ਲੈਣ, ਤਾਂ ਕੀ ਕੁਝ ਕੀਤਾ ਜਾ ਸਕਦਾ ਹੈ।
ਚਾਹੇ ਦਹਾਕਿਆਂ ਪੁਰਾਣੇ ਸੀਮਾ ਵਿਵਾਦ ਹੋਣ, ਜਾਂ ਵਿਕਾਸ ਸਹਿਯੋਗ ਦੇ projects, ਅਸੀਂ ਸਾਰੇ ਵਿਸ਼ਿਆਂ ’ਤੇ ਲਾਮਿਸਾਲ ਪ੍ਰਗਤੀ ਕੀਤੀ ਹੈ।
ਇਸ ਪ੍ਰਗਤੀ ਦਾ ਸਿਹਰਾ ਮੈਂ ਤੁਹਾਡੀ ਕੁਸ਼ਲ ਅਗਵਾਈ ਨੂੰ ਦਿੰਦਾ ਹਾਂ, ਅਤੇ ਇਸ ਦੇ ਲਈ ਤੁਹਾਡਾ ਹਾਰਦਿਕ ਅਭਿਨੰਦਨ ਵੀ ਕਰਦਾ ਹਾਂ।
ਅੱਜ ਜਿਸ ਭਾਰਤ-ਬੰਗਲਾਦੇਸ਼ ਮੈਤਰੀ pipeline ’ਤੇ ਕੰਮ ਸ਼ੁਰੂ ਹੋਇਆ ਹੈ, ਉਹ ਵਿਕਾਸ ਦੇ ਲਈ ਆਪਸੀ ਸਹਿਯੋਗ ਦੇ ਮਹਾਕਾਵਿ ਵਿੱਚ ਇੱਕ ਨਵਾਂ ਪੰਨਾ ਜੋੜੇਗੀ।
ਕਿਸੇ ਵੀ ਦੇਸ਼ ਦੇ ਵਿਕਾਸ ਦੇ ਲਈ ਊਰਜਾ ਇੱਕ ਬੁਨਿਆਦੀ ਜ਼ਰੂਰਤ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ pipeline ਬੰਗਲਾਦੇਸ਼ ਦੇ ਅਭਿਲਾਸ਼ੀ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਸੰਬਲ ਸਹਿਯੋਗੀ ਬਣੇਗੀ।
ਖਾਸ ਤੌਰ ’ਤੇ ਬੰਗਲਾਦੇਸ਼ ਦੇ ਉੱਤਰੀ ਹਿੱਸੇ ਵਿੱਚ ਇਹ pipeline ਸਸਤੀ ਕੀਮਤ ’ਤੇ ਊਰਜਾ ਉਪਲੱਬਧ ਕਰਵਾਏਗੀ।
ਬੰਗਲਾਦੇਸ਼ ਦੀ ਅਰਥਵਿਵਸਥਾ ਦੇ ਨਾਲ, ਸਾਡੇ ਸਬੰਧਾਂ ਨੂੰ ਵੀ ਇਹ pipeline ਊਰਜਾਵਾਨ ਬਣਾਵੇਗੀ।
ਹਾਲਾਂਕਿ ਇਹ pipeline ਭਾਰਤ ਦੀ grant financing ਨਾਲ ਬਣਾਈ ਜਾ ਰਹੀ ਹੈ, ਲੇਕਿਨ ਸਾਡੇ ਲਈ ਹਰਸ਼ ਦਾ ਵਿਸ਼ਾ ਹੈ ਕਿ ਕੰਮ ਪੂਰਾ ਹੋਣ ’ਤੇ ਇਸ ਨੂੰ ਬੰਗਲਾਦੇਸ਼ ਦੀ ਸਰਕਾਰ ਅਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਅੱਜ ਅਸੀਂ ਜਿਸ railwayproject ’ਤੇ ਕੰਮ ਸ਼ੁਰੂ ਕੀਤਾ ਹੈ, ਇਹ ਨਾ ਸਿਰਫ਼ ਢਾਕਾ ਦੇ ਜਨ ਸਧਾਰਨ ਨੂੰ ਅਤੇ road traffic ਨੂੰ ਰਾਹਤ ਦੇਵੇਗਾ, ਬਲਕਿ freight ਵੀ ਵਧਾਏਗਾ।
ਮੈਨੂੰ ਵਿਸ਼ਵਾਸ ਹੈ ਕਿ ਇਸ railwayproject ਨਾਲ ਬੰਗਲਾਦੇਸ਼ ਦੇ ਰਾਸ਼ਟਰੀ ਅਤੇ ਸ਼ਹਿਰੀ transport ਨੂੰ ਸੁਧਾਰਨ ਦੀ ਮੁਹਿੰਮ ਵਿੱਚ ਵੀ ਸਹਾਇਤਾ ਮਿਲੇਗੀ।
Your Excellency
ਤੁਹਾਡਾ vision ਹੈ ਕਿ ਸਾਡੇ ਦਰਮਿਆਨ 1965 ਦੇ ਪਹਿਲਾਂ ਦੀ connectivity ਬਹਾਲ ਹੋਵੇ। ਇਸ ਨਾਲ ਸਾਨੂੰ ਪ੍ਰੇਰਨਾ ਮਿਲਦੀ ਹੈ।
ਮੈਨੂੰ ਖੁਸ਼ੀ ਹੈ ਕਿ ਢਾਕਾ – ਟੌਂਗੀ- ਜੌਇਦੇਬਪੁਰ ਵਰਗੇ projects ਸਾਡੀ connectivity ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਆਕਾਰ ਦੇ ਰਹੇ ਹਾਂ।
ਸਿਰਫ਼ 10 ਦਿਨਾਂ ਵਿੱਚ ਅਸੀਂ video conferenc ਰਾਹੀਂ 5 projects ਨੂੰ ਲੋਕਅਰਪਣ ਕੀਤਾ ਹੈ। ਇਹ ਗਤੀ, ਇਹ momentum ਤੁਹਾਡੇ ਮਜ਼ਬੂਤ ਅਤੇ ਕੁਸ਼ਲ ਅਗਵਾਈ ਦੇ ਬਿਨਾ ਸੰਭਵ ਨਹੀਂ ਸੀ।
ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਦੇ ਉੱਜਵਲ ਭਵਿੱਖ ਲਈ ਅਸੀਂ ਇਸੇ ਭਾਵਨਾ ਦੇ ਨਾਲ ਕੰਮ ਕਰਦੇ ਰਹਾਂਗੇ।
ਆਪਣੀ ਗੱਲ ਸਮਾਪਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ 28 ਸਤੰਬਰ ਨੂੰ ਤੁਹਾਡੇ ਜਨਮ ਦਿਨ ਦੇ ਲਈ ਹਾਰਦਿਕ ਵਧਾਈ ਦੇਣਾ ਚਾਹੁੰਦਾ ਹਾਂ।
ਭਾਰਤ ਵਿੱਚ ਅਸੀਂ ਸਾਰੇ ਲੋਕ ਤੁਹਾਡੀ ਲੰਮੀ ਉਮਰ, ਸਿਹਤ ਅਤੇ ਸਫ਼ਲਤਾ ਲਈ ਪ੍ਰਾਰਥਨਾ ਕਰਦੇ ਹਾਂ, ਅਤੇ ਉਮੀਦ ਕਰਦੇ ਹਾਂ ਕਿ ਬੰਗਲਾਦੇਸ਼ ਦੀ ਵਿਕਾਸ ਯਾਤਰਾ ਵਿੱਚ ਅਤੇ ਭਾਰਤ –ਬੰਗਲਾਦੇਸ਼ ਦੋਸਤੀ ਲਈ ਤੁਹਾਡਾ ਮਾਰਗਦਰਸ਼ਨ ਬਣਿਆ ਰਹੇਗਾ।
ਧੰਨਵਾਦ।
*****
ਏਕੇਟੀ/ਐੱਸਐੱਚ/ਐੱਸਬੀਪੀ
Furthering India-Bangladesh friendship. Watch PM @narendramodi's remarks. https://t.co/MI7kOAl9cW
— PMO India (@PMOIndia) September 18, 2018
During a programme earlier today, PM Sheikh Hasina and I, via video conference, unveiled the plaques marking the ground breaking of two important projects. These projects will add more vigour to India-Bangladesh ties. https://t.co/zAXAASGDxB
— Narendra Modi (@narendramodi) September 18, 2018