Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਭਲਕੇ ਨਾਗਪੁਰ ਜਾਣਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਭਲਕੇ ਅੰਬੇਡਕਰ ਜਯੰਤੀ ਮੌਕੇ ਨਾਗਪੁਰ ਜਾਣਗੇ।
ਪ੍ਰਧਾਨ ਮੰਤਰੀ ਨੇ ਆਪਣੇ ਟਵਿਟਰ ਖਾਤੇ ਤੋਂ ਕੀਤੇ ਟਵੀਟਸ ਦੀ ਲੜੀ ਵਿੱਚ ਕਿਹਾ ਹੈ,”ਮੈਂ ਭਲਕੇ ਅੰਬੇਡਕਰ ਜਯੰਤੀ ਦੇ ਬਹੁਤ ਖ਼ਾਸ ਮੌਕੇ ‘ਤੇ ਨਾਗਪੁਰ ਜਾਂਦੇ ਸਮੇਂ ਬੇਹੱਦ ਮਾਣ ਮਹਿਸੂਸ ਕਰਦਾ ਹਾਂ।

ਨਾਗਪੁਰ ‘ਚ, ਮੈਂ ‘ਦੀਕਸ਼ਾਭੂਮੀ’ ‘ਤੇ ਅਰਦਾਸ ਕਰਾਂਗਾ, ਇਹ ਉਹ ਇੱਕ ਪਵਿੱਤਰ ਸਥਾਨ ਹੈ, ਜੋ ਡਾ. ਅੰਬੇਡਕਰ ਨਾਲ ਬਹੁਤ ਨੇੜਿਓਂ ਜੁੜਿਆ ਰਿਹਾ ਹੈ। ਭਲਕੇ ਨਾਗਪੁਰ ‘ਚ ਵਿਕਾਸ ਪ੍ਰੋਜੈਕਟਾਂ ਦੀ ਇੱਕ ਲੜੀ ਦਾ ਉਦਘਾਟਨ ਹੋਣ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੇ ਜੀਵਨਾਂ ਉੱਤੇ ਹਾਂ-ਪੱਖੀ ਪ੍ਰਭਾਵ ਪਵੇਗਾ।

ਇਨ੍ਹਾਂ ਵਿਕਾਸ ਪ੍ਰੋਜੈਕਟਾਂ ਵਿੱਚ ਆਈ.ਆਈ.ਆਈ.ਟੀ., ਆਈ.ਆਈ.ਐੱਮ. ਅਤੇ ਏਮਸ ਅਤੇ ਕੋਰਾੜੀ ਤਾਪ ਬਿਜਲੀ ਘਰ ਦਾ ਉਦਘਾਟਨ ਸ਼ਾਮਲ ਹਨ। ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਾਂਗਾ।

ਡਿਜੀਧਨ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਵਾਂਗਾ, ਜਿੱਥੇ ਮੈਂ ਲਕੀ ਗ੍ਰਾਹਕ ਯੋਜਨਾ ਅਤੇ ਡਿਜੀਧਨ ਵਯਾਪਾਰ ਯੋਜਨਾ ਦੇ ਮੈਗਾ ਡ੍ਰਾੱਅ ਜੇਤੂਆਂ ਨੂੰ ਇਨਾਮ ਭੇਟ ਕਰਾਂਗਾ।

ਅਸੀਂ ਡਾ. ਅੰਬੇਡਕਰ ਦੇ ਸੁਫ਼ਨਿਆਂ ਅਨੁਸਾਰ ਲੋਕ-ਸ਼ਮੂਲੀਅਤ ਵਾਲੇ ਇੱਕ ਮਜ਼ਬੂਤ ਤੇ ਖ਼ੁਸ਼ਹਾਲ ਭਾਰਤ ਦੀ ਸਿਰਜਣਾ ਲਈ ਆਪਣੇ ਜਤਨਾਂ ਪ੍ਰਤੀ ਪੂਰੀ ਤਰ੍ਹਾਂ ਦ੍ਰਿੜ੍ਹ ਹਾਂ।”

AKT/AK