ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਨੂੰ ਰਾਜਧਾਨੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਸਮੁੱਚੇ ਦੇਸ਼ ਦੇ 100 ਤੋਂ ਜ਼ਿਆਦਾ ਮੁਦਰਾ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਬਿਨਾਂ ਗਰੰਟੀ ਦੇ ਅਸਾਨ ਕਰਜ਼ੇ ਤੋਂ ਮੁਹੱਈਆ ਕਰਵਾ ਕੇ ਨੌਜਵਾਨਾਂ ਵਿੱਚ ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਦੀ ਇੱਕ ਮੁੱਖ ਪਹਿਲ ਹੈ। 23 ਮਾਰਚ, 2018 ਤੱਕ 2,28,144.72 ਕਰੋੜ ਰੁਪਏ ਦੀ ਰਾਸ਼ੀ ਦੇ 4,53,51,509 ਕਰਜ਼ੇ ਪ੍ਰਵਾਨ ਕੀਤੇ ਗਏ ਹਨ। ਇਸ ਸਕੀਮ ਅਧੀਨ ਕੁੱਲ 220596.05 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਇਹ ਯੋਜਨਾ 8 ਅਪ੍ਰੈਲ 2015 ਨੂੰ ਗ਼ੈਰ ਕਾਰਪੋਰੇਟ ਲਘੂ ਕਾਰੋਬਾਰ ਖੇਤਰ (ਐੱਨਸੀਐੱਸਬੀਐੱਸ) ਨੂੰ ਪ੍ਰੋਤਸਾਹਨ ਦੇਣ ਅਤੇ ਵਿੱਤੀ ਸੁਵਿਧਾਵਾਂ ਤੱਕ ਪਹੁੰਚ ਸੁਨਿਸ਼ਚਤ ਕਰਨ ਲਈ ਸ਼ੁਰੂ ਕੀਤੀ ਗਈ ਸੀ। ਮੁਹੱਈਆ ਕੀਤੇ ਜਾਂਦੇ ਲੋਨ ਅਸਾਨੀ ਨਾਲ ਉਪਲੱਬਧ ਹਨ ਅਤੇ ਤਿੰਨ ਸ਼੍ਰੇਣੀਆਂ ਸ਼ਿਸੂ, ਕਿਸ਼ੋਰ ਅਤੇ ਤਰੁਣ ਵਿੱਚ ਹਨ।
ਇਸ ਸਕੀਮ ਤਹਿਤ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਲਈ 10 ਲੱਖ ਰੁਪਏ ਤੱਕ ਦੇ ਸਾਰੇ ਕਰਜ਼ੇ ਪੀਐੱਮਐੱਮਵਾਈ ਅਧੀਨ ਦਿੱਤੇ ਜਾਣਗੇ। 50,000 ਤੱਕ ਦੇ ਲੋਨ ਉਪ ਸਕੀਮ ‘ਸ਼ਿਸੂ’ ਅਧੀਨ ਅਤੇ 50,000 ਤੋਂ 5 ਲੱਖ ਦੇ ਵਿਚਕਾਰ ਵਾਲੇ ਲੋਨ ਉਪ ਸਕੀਮ ‘ਕਿਸ਼ੋਰ’ ਅਧੀਨ ਅਤੇ 5 ਲੱਖ ਤੋਂ 10 ਲੱਖ ਰੁਪਏ ਦੇ ਵਿਚਕਾਰ ਵਾਲੇ ਲੋਨ ਉਪ ਸਕੀਮ ‘ਤਰੁਣ’ ਅਧੀਨ ਹਨ।
ਅਪ੍ਰੈਲ, 2016 ਤੋਂ ਖੇਤੀਬਾੜੀ ਨਾਲ ਸਬੰਧਿਤ (ਜਿਨ੍ਹਾਂ ਵਿੱਚ ਫਸਲ ਲੋਨ, ਭੂਮੀ ਸੁਧਾਰ ਜਿਵੇਂ ਨਹਿਰਾਂ, ਸਿੰਚਾਈ, ਖੂਹ) ਅਤੇ ਇਨ੍ਹਾਂ ਦੀ ਸਹਾਇਤਾ ਕਰਨ ਵਾਲੀਆਂ ਸੇਵਾਵਾਂ ਜਿਹੜੀਆਂ ਜੀਵਕਾ ਨੂੰ ਪ੍ਰੋਤਸਾਹਨ ਜਾਂ ਆਮਦਨ ਪੈਦਾ ਕਰਦੀਆਂ ਹਨ, ਨੂੰ ਵੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
*****
ਏਕੇਟੀ/ਐੱਸਐੱਚ/ਐੱਸਕੇ
On 11th April, I look forward to a special programme! I will be interacting with beneficiaries of the Mudra Yojana at my residence. It would be wonderful to speak to them and personally hear about their journeys.
— Narendra Modi (@narendramodi) April 8, 2018