Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਭਾਰਤ ਦੀ ਸਭ ਤੋਂ ਲੰਬੀ ਸੜਕ ਸੁਰੰਗ ਰਾਸ਼ਟਰ ਨੂੰ ਸਮਰਪਿਤ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਅ੍ਰਪੈਲ, 2017 ਨੂੰ ਭਾਰਤ ਦੀ ਸਭ ਤੋਂ ਲੰਬੀ ਸੜਕ ਸੁਰੰਗ – 9 ਕਿਲੋਮੀਟਰ ਲੰਬੀ ‘ਚੇਨਾਨੀ-ਨਸ਼ਰੀ ਸੁਰੰਗ’ (chenani–Nashri Tunnel) ਰਾਸ਼ਟਰ ਨੂੰ ਸਮਰਪਿਤ ਕਰਨਗੇ ।

ਨੈਸ਼ਨਲ ਹਾਈਵੇ-44 ‘ਤੇ ਇਹ ਸੁਰੰਗ ਜੰਮੂ ਨੂੰ ਸ੍ਰੀਨਗਰ ਨਾਲ ਜੋੜਕੇ ਦੋਨਾਂ ਸ਼ਹਿਰਾਂ ਦੇ ਸਫ਼ਰ ਨੂੰ 2 ਘੰਟੇ ਘੱਟ ਕਰੇਗੀ। ਬਰਫ਼ ਨਾਲ ਰੁਕੇ ਹੋਏ ਉੱਪਰਲੇ ਹਿੱਸੇ ਨੂੰ ਦਰਕਿਨਾਰ ਕਰਦੇ ਹੋਏ ਇਸ ਨਾਲ 31 ਕਿਲੋਮੀਟਰ ਦਾ ਫਾਸਲਾ ਘਟੇਗਾ। ਇਸ ਨਾਲ ਰੋਜ਼ਾਨਾ ਅਨੁਮਾਨਤ 27 ਲੱਖ ਰੁਪਏ ਦਾ ਈਂਧਣ ਬਚੇਗਾ।

ਵੱਡੇ ਪੈਮਾਨੇ ‘ਤੇ ਜੰਗਲਾਂ ਅਤੇ ਦਰੱਖਤਾਂ ਦੀ ਕਟਾਈ ਤੋਂ ਬਚਣ ਤੋਂ ਇਲਾਵਾ ਇਹ ਸੁਰੰਗ ਜੰਮੂ ਅਤੇ ਉੱਧਮਪੁਰ ਤੋਂ ਰਾਮਬਣ, ਬਨੀਹਾਲ ਅਤੇ ਸ੍ਰੀਨਗਰ ਦਰਮਿਆਨ ਸੁਰੱਖਿਅਤ ਅਤੇ ਸਾਰੇ ਮੌਸਮਾਂ `ਚ ਰੂਟ ਮੁਹੱਈਆ ਕਰਾਵੇਗੀ।

ਸੁਰੰਗ ਵਿਸ਼ਵ ਪੱਧਰੀ ਸੁਰੱਖਿਆ ਪ੍ਰਣਾਲੀ ਨਾਲ ਲੈਸ ਹੈ ਅਤੇ ਇਸ ਨਾਲ ਜੰਮੂ – ਕਸ਼ਮੀਰ ਰਾਜ ਵਿੱਚ ਸੈਰਸਪਾਟਾ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਸੁਰੰਗ ਦੀਆਂ ਅਹਿਮ ਵਿਸ਼ੇਸ਼ਤਾਵਾਂ

• ਇਹ 9.35 ਮੀਟਰ ਕੈਰਿਜਵੇ (carriageway) ਅਤੇ 5 ਮੀਟਰ ਵਰਟੀਕਲ ਕਲੀਅਰਰੈਂਸ ਵਾਲੀ ਸਿੰਗਲ-ਟਿਊਬ ਦੋ-ਦਿਸ਼ਾਈ (bi-directional) ਸੁਰੰਗ ਹੈ।

• 300 ਮੀਟਰ ਦੇ ਅੰਤਰਾਲ ‘ਤੇ ਮੁੱਖ ਸੁਰੰਗ ਨਾਲ ਜੁੜਨ ਵਾਲੇ ‘ਕ੍ਰਾਸ ਰਸਤੇ’ ਦੇ ਨਾਲ ਇੱਕ ਸਮਾਨਾਂਤਰ ਸੁਰੰਗ ਵੀ ਹੈ।

• ਇਸ ਵਿੱਚ ਇੱਕ ਸੰਗਠਿਤ ਟਰੈਫਿਕ ਕੰਟਰੋਲ ਸਿਸਟਮ, ਨਿਗਰਾਨੀ, ਵੈਂਟੀਲੇਸ਼ਨ ਅਤੇ ਪ੍ਰਸਾਰਣ ਪ੍ਰਣਾਲੀਆਂ, ਅੱਗ ਬੁਝਾਊ ਪ੍ਰਣਾਲੀ ਅਤੇ ਹਰ 150 ਮੀਟਰ ‘ਤੇ ਐੱਸਓਐੱਸ ਕਾਲ ਬਾਕਸ ਵਰਗੀਆਂ ਆਧੁਨਿਕ ਵਿਸ਼ੇਸ਼ਤਾਵਾਂ ਵੀ ਹਨ।

• ਇਹ ਪ੍ਰੋਜੈਕਟ 2500 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ।

*****

AKT/AK