Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਮੋਦੀ, ਚਾਂਸਲਰ ਮਰਕੇਲ ਨੇ ਬਰਲਿਨ ਵਿੱਚ ਇੰਟਰ ਗਵਰਨਮੈਂਟਲ ਕੰਸਲਟੇਸ਼ਨਜ਼ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ ਮੋਦੀ, ਚਾਂਸਲਰ ਮਰਕੇਲ ਨੇ ਬਰਲਿਨ ਵਿੱਚ  ਇੰਟਰ ਗਵਰਨਮੈਂਟਲ ਕੰਸਲਟੇਸ਼ਨਜ਼ ਦੀ  ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਰਮਨ ਚਾਂਸਲਰ ਏਂਜੇਲਾ ਮਰਕੇਲ ਨੇ ਬਰਲਨ ਵਿੱਚ ਇੰਟਰ ਗਵਰਨਮੈਂਟਲ ਕੰਸਲਟੇਸ਼ਨਜ਼ ਦੀ ਇਕੱਠੇ ਪ੍ਰਧਾਨਗੀ ਕੀਤੀ ।  ਮੀਟਿੰਗ ਤੋਂ ਬਾਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਚਾਂਸਲਰ ਮਰਕੇਲ ਦੀ  ਯੂਰਪ ਅਤੇ ਪੂਰੇ ਵਿਸ਼ਵ ਪ੍ਰਤੀ  ਦੂਰਦਰਸ਼ਤਾ ਦੀ ਪ੍ਰਸ਼ੰਸਾ ਕੀਤੀ ।

 

ਉਹਨਾਂ ਕਿਹਾ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚਕਾਰ ਚੰਗੇ ਪਰਿਣਾਮ ਦੇਣ ਵਾਲਾ ਸੰਦੇਸ਼ ਸਪਸ਼ਟ ਹੈ ।

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਜਰਮਨੀ ਦਾ ਭਾਰਤ ਵਿੱਚ ਵਿਸ਼ੇਸ਼ ਨਿਵੇਸ਼ ਵਧਦਾ ਹੀ ਜਾ ਰਿਹਾ ਹੈ ਖਾਸ ਕਰਕੇ ਮੇਕਇਨਇੰਡੀਆਪਹਿਲਕਦਮੀ ਲਈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਜਰਮਨ ਭਾਈਵਾਲਤਾ ਸਕਿੱਲ ਇੰਡੀਆ ਮਿਸ਼ਨਵਾਸਤੇ ਬਹੁਤ ਮਹੱਤਵਪੂਰਨ ਹੈ । ਜਰਮਨ ਦੇ  ਮਾਪਦੰਡ ਵਿਸ਼ਵ ਪੱਧਰ ਦੇ ਮਾਪ ਦੰਡ ਹਨ ਜੋ ਭਾਰਤ ਵਾਸਤੇ ਨਿਰਣਾਕਾਰੀ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਖਾਸ ਕਰਕੇ ਫੁੱਟਬਾਲ ਦੇ ਕਾਰਜ ਖੇਤਰ ਵਿਚ ਸਹਿਯੋਗਤਾ ਵੀ ਵਿਖਾਈ ਗਿਆ ਹੈ ।

 

ਪ੍ਰਧਾਨ ਮੰਤਰੀ ਜਲਵਾਯੂ ਸੁਰੱਖਿਆ ਅਤੇ ਚੁਸਤ ਦਰੁਸਤ ਸ਼ਹਿਰਾਂ ਆਦਿ ਵਿਸ਼ਿਆਂ ਤੇ ਵੀ ਬੋਲੇ ਜਿਹਨਾਂ ਉੱਤੇ ਸਲਾਹ ਮਸ਼ਵਰੇ ਦੌਰਾਨ ਚਰਚਾ ਹੋਈ । ਉਹਨਾਂ ਕਿਹਾ ਕਿ ਜਰਮਨ ਵਿਚਲੀ ਨਵੀਨਤਾ ਅਤੇ ਭਾਰਤ ਦੀ ਨੌਜਵਾਨ ਪੀੜ੍ਹੀ ਮਿਲਕੇ ਸਟਾਰਟ ਅਪ ਸਪੇਸਨੂੰ ਇਕ ਵੱਡਾ ਬਲ ਪ੍ਰਦਾਨ ਕਰਨਗੇ ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਰਸਬੰਧਤ ਅਤੇ ਅੰਤਰਨਿਰਭਰ ਵਿਸ਼ਵ ਵਿੱਚ  ਲੋਕਤੰਤਰ ਅਧਾਰਤ ਵਿਸ਼ਵ ਤਰਤੀਬ ਇਸ ਸਮੇਂ ਦੀ ਜ਼ਰੂਰਤ ਹੈ । ਇੱਕ ਪ੍ਰਸ਼ਨ ਦਾ ਉੱਤਰ ਦਿੰਦਿਆਂ ਉਹਨਾਂ ਕਿਹਾ ਕਿ ਭਾਰਤ ਅਤੇ ਜਰਮਨੀ ਇੱਕ ਦੂਸਰੇ ਲਈ ਬਣੇ ਹਨ । ਉਹਨਾਂ ਵਿਸਥਾਰ ਸਹਿਤ ਦੱਸਿਆ ਕਿ ਜਰਮਨ ਦੀਆਂ  ਯੋਜਨਾਵਾਂ ਅਤੇ ਭਾਰਤ ਦੀ ਜ਼ਰੂਰਤਾਂ ਵਿੱਚ ਇੱਕ ਵੱਡਾ ਤਾਲਮੇਲ ਹੈ । ਉਹ ਭਾਰਤ ਦੀ ਕਿੱਤਾ ਮੁਖੀ ਨਿਪੁੰਨਤਾ ਦੇ ਖੇਤਰ ਜਿਵੇਂ ਕਿ ਇੰਜੀਨੀਅਰਿੰਗਮੂਲ ਢਾਂਚਾ ਅਤੇ ਕੌਸ਼ਲ ਵਿਕਾਸ ਆਦਿ ਤੇ ਵੀ ਬੋਲੇ ।

 

ਲੋਕਤੰਤਰ ਅਤੇ ਨਵੀਨਤਾ ਦੀਆਂ ਕਦਰਾਂਕੀਮਤਾਂ ਦਾ ਵਿਖਿਆਨ ਕਰਦਿਆਂ ਉਹਨਾਂ ਕਿਹਾ ਕਿ ਇਹ ਮਾਨਵਤਾ ਲਈ ਇੱਕ ਵਰਦਾਨ ਹਨ ਅਤੇ ਭਾਰਤ ਤੇ ਜਰਮਨੀ ਇਹਨਾਂ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦੇ ਹਨ ।

 

ਜਲਵਾਯੂ ਪਰਿਵਰਤਨ ਉੱਤੇ ਇਕ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਅਨੰਤ ਕਾਲ ਤੋਂ ਹੀ ਭਾਰਤ ਦੀਆਂ ਕੁਦਰਤ ਦੇ ਪੋਸ਼ਣ ਅਤੇ ਇਸ ਦੀ ਸੰਭਾਲ ਨਾਲ ਸੰਬੰਧਤ ਕਦਰਾਂ ਕੀਮਤਾਂ ਨੂੰ ਦੁਹਰਾਇਆ ।  ਉਹਨਾਂ ਨੇ 2022 ਤਕ ਅਖੁੱਟ ਯੋਗ ਸਾਧਨਾਂ ਤੋਂ 175 ਗੀਗਾਵਾਟ ਬਿਜਲੀ ਪੈਦਾ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ  । ਕੁਦਰਤ ਸੁਰੱਖਿਆ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਆਉਣ ਵਾਲੀਆਂ ਪੀੜ੍ਹੀਆਂ ਦੀ ਤੰਦਰੁਸਤੀ ਨਾਲ ਖਿਲਵਾੜ ਇੱਕ ਅਮਾਨਵੀ ਅਤੇ ਅਪਰਾਧੀ ਕਾਰਵਾਈ ਹੈ,”

 

ਇਸ ਤੋ ਪਹਿਲਾਂ ਆਈ ਜੀ.ਸੀ. (IGC) ਦੇ ਦੌਰਾਨ ਪ੍ਰਧਾਨ ਮੰਤਰੀ ਨੇ ਨਿਯਮਬੱਧ ਵਿਸ਼ਵ ਤਰਤੀਬ ਨੂੰ ਪਰਵਾਨ ਚੜਾਉਣ ਲਈ ਯੂਰਪੀਅਨ ਯੂਨੀਅਨ ਵੱਲੋਂ ਵੱਡਾ ਰੋਲ ਅਦਾ ਕਰਨ ਤੇ ਜ਼ੋਰ ਦਿੱਤਾ । ਦੋਹਾਂ ਨੇਤਾਵਾਂ ਨੇ ਦੁਨੀਆਂ ਭਰ ਵਿੱਚ ਛਾਏ ਆਤੰਕ ਦੇ ਡਰ ਤੇ ਵੀ ਚਿੰਤਾ ਪ੍ਰਗਟਾਈ ਅਤੇ ਆਤੰਕ ਦੇ ਮੁਕਾਬਲੇ ਲਈ ਮਜ਼ਬੂਤ ਸਾਂਝੀਆਂ ਪਹਿਲਕਦਮੀਆਂ ਦਾ ਫੈਸਲਾ ਲਿਆ ।

 

ਪ੍ਰਧਾਨ ਮੰਤਰੀ ਨੇ ਨਿਰਯਾਤ ਕੰਟਰੋਲ ਸੰਸਥਾਨਾਂ ਵਿੱਚ ਭਾਰਤ ਦੀ ਮੈਂਬਰਸ਼ਿਪ ਲਈ ਸਹਿਯੋਗ ਕਰਨ ਤੇ ਜਰਮਨੀ ਦਾ ਧੰਨਵਾਦ ਕੀਤਾ । ਸਾਫ. ਕੋਲਾ, ਇਲੈਕਟਰਿਕ ਮੋਬਿਲਟੀ, ਸਾਇੰਸ ਅਤੇ ਟੈਕਨੋਲੋਜੀ ਸਹਿਯੋਗ, ਸਾਈਬਰ ਸੁਰੱਖਿਆ ਅਤੇ ਹਵਾਬਾਜ਼ੀ ਸੁਰੱਖਿਆ ਆਦਿ ਵਿਸ਼ਿਆਂ ਤੇ ਚਰਚਾ ਹੋਈ । ਅਫਗਾਨਿਸਤਾਨ ਅਤੇ ਹੋਰ ਵਿਸ਼ਵ ਮਾਮਲਿਆਂ ਤੇ ਵੀ ਸਲਾਹ ਮਸ਼ਵਰੇ ਹੋਏ ।

 

ਦੋਹਾਂ ਮੁਲਕਾਂ ਨੇ 12 ਸਮਝੌਤਿਆਂ ਤੇ ਹਸਤਾਖਰ ਕੀਤੇ । ਇਕ ਵਿਸਤਰਿਤ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਕਾਰਵਿਹਾਰ ਅਤੇ ਲੈਣ ਦੇਣ ਸਬੰਧੀ ਸਾਰੇ ਪੱਖਾਂ ਦਾ ਜ਼ਿਕਰ ਕੀਤਾ ਗਿਆ ।

 

AKT/SA