ਪੀਐੱਮਇੰਡੀਆ

ਕਰਨਾਟਕਾ ਦੇ ਮੁੱਖ ਮੰਤਰੀ ਸ਼੍ਰੀਮਾਨ ਯੇਦੀਯੁਰੱਪਾ ਜੀ , DRDO ਦੇ ਚੇਅਰਮੈਨ ਡਾ. ਜੀ. ਸਤੀਸ਼ ਰੈੱਡੀ ਜੀ, DRDO ਦੇ ਹੋਰ ਸਿਖਰਲੇ (ਚੋਟੀ ਦੇ) ਅਧਿਕਾਰੀ, Apex Committees ਦੇ Members ! Young scientists ਦੇ labs directors
ਸਾਥੀਓ, ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਨਵੇਂ ਵਰ੍ਹੇ ਦੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ । Happy New Year… ਇਹ ਸੰਜੋਗ ਹੀ ਹੈ ਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਮੈਂ ਕਿਸਾਨਾਂ ਦੇ ਪ੍ਰੋਗਰਾਮ ਵਿੱਚ ਸੀ ਤੁਮਕੁਰ ਅਤੇ ਹੁਣ ਇੱਥੇ ਦੇਸ਼ ਦੇ ਜਵਾਨ ਅਤੇ ਖੋਜ ਦੀ ਚਿੰਤਾ ਕਰਨ ਵਾਲੇ ਆਪ ਸਭ ਸਾਥੀਆਂ ਦੇ ਦਰਮਿਆਨ ਹਾਂ । ਅਤੇ ਕੱਲ੍ਹ ਮੈਂ ਸਾਇੰਸ ਕਾਂਗਰਸ ਵਿੱਚ ਜਾਣਾ ਹੈ । ਇੱਕ ਤਰ੍ਹਾਂ ਨਾਲ ਕਰਨਾਟਕਾ ਦਾ ਮੇਰਾ ਇਹ ਪ੍ਰਵਾਸ ਅਤੇ 2020 ਦਾ ਇਹ ਮੇਰਾ ਪਹਿਲਾ ਪ੍ਰਵਾਸ , ਜੈ ਜਵਾਨ , ਜੈ ਕਿਸਾਨ , ਜੈ ਵਿਗਿਆਨ ਅਤੇ ਜੈ ਅਨੁਸੰਧਾਨ ਇਸ ਦੀ ਨਿਊ ਇੰਡੀਆ ਦੀ ਭਾਵਨਾ ਨੂੰ ਇੱਕ ਤਰ੍ਹਾਂ ਨਾਲ ਸਮਰਪਿਤ ਹੈ । ਅਤੇ ਇਹ ਵੀ ਸਾਡੇ ਸਾਰਿਆਂ ਦੇ ਲਈ ਬਹੁਤ ਗੌਰਵ ਦਾ ਵਿਸ਼ਾ ਹੈ ਕਿ ਇਹ ਆਯੋਜਨ Aeronautical Development Establishment ਵਿੱਚ ਹੋ ਰਿਹਾ ਹੈ , ਜਿੱਥੇ ਅਸੀਂ ਸਾਰਿਆਂ ਦੇ ਸ਼ਰਧਾਯੋਗ ਡਾ . ਏਪੀਜੇ ਅਬਦੁਲ ਕਲਾਮ DRDO ਨਾਲ ਜੁੜੇ ਸਨ ।
ਸਾਥੀਓ , ਇਹ ਦਹਾਕਾ ਨਿਊ ਇੰਡੀਆ ਦੇ ਰੂਪ ਵਿੱਚ ਤਾਂ ਮਹੱਤਵਪੂਰਨ ਹੈ ਹੀ ਹੈ । ਕਿਉਂਕਿ ਜਦੋਂ 2020 ਹੈ ਤਾਂ ਉਹ ਇੱਕ ਨਵਾਂ ਵਰ੍ਹਾ ਨਹੀਂ ਪੂਰਾ ਦਹਾਕਾ ਸਾਡੇ ਸਾਹਮਣੇ ਆਇਆ ਹੈ । ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੀ ਤਾਕਤ ਕੀ ਹੋਵੇਗੀ , ਵਿਸ਼ਵ ਵਿੱਚ ਸਾਡਾ ਸਥਾਨ ਕਿੱਥੇ ਹੋਵੇਗਾ । ਇਹ decade ਇਹ ਵੀ ਤੈਅ ਕਰਨ ਵਾਲਾ ਹੈ । ਇਹ ਉਹ ਦਹਾਕਾ ਹੈ ਜੋ ਪੂਰੀ ਤਰ੍ਹਾਂ ਨਾਲ ਯੁਵਾ ਸੁਪਨਿਆਂ ਦਾ ਹੈ , ਸਾਡੇ ਯੁਵਾ Innovators ਦਾ ਹੈ । ਵਿਸ਼ੇਸ਼ ਤੌਰ ‘ਤੇ ਉਹ Innovators ਜੋ 21ਵੀਂ ਸਦੀ ਵਿੱਚ ਜਾਂ ਤਾਂ ਪੈਦਾ ਹੋਏ ਹਨ ਜਾਂ ਫਿਰ 21ਵੀਂ ਸਦੀ ਵਿੱਚ ਜਵਾਨ ਹੋਏ ਹਨ । ਜਦੋਂ ਮੈਂ ਤੁਹਾਨੂੰ ਤਾਕੀਦ ਕੀਤੀ ਸੀ ਕਿ DRDO ਨੂੰ rethink ਅਤੇ ਖੁਦ ਨੂੰ reshape ਕਰਨਾ ਚਾਹੀਦਾ ਹੈ । 21ਵੀਂ ਸਦੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਨਵੀਂ ਊਰਜਾ ਨਾਲ ਕੰਮ ਕਰਨਾ ਚਾਹੀਦਾ ਹੈ । ਤਾਂ ਇਸ ਦੇ ਪਿੱਛੇ ਇਹੀ ਮੇਰੀ ਇੱਕ ਸੋਚ ਸੀ ਕਿ ਇਸ ਦਾ ਮਤਲਬ ਇਹ ਨਹੀਂ ਕਿ ਜੋ 36 ਦਾ ਹੋ ਗਿਆ ਉਹ ਬੇਕਾਰ ਹੋ ਗਿਆ ….. ਇਸ ਦੇ ਪਿੱਛੇ ਮੇਰੀ ਭੂਮਿਕਾ ਇਹੀ ਹੈ ਕਿ ਜੋ 60 ਵਰ੍ਹੇ , 50 ਵਰ੍ਹੇ , 55 ਵਰ੍ਹੇ ਇੰਨੀ ਤਪੱਸਿਆ ਕਰਕੇ ਉੱਥੇ ਪਹੁੰਚੇ ਹਨ ਅਗਰ ਉਨ੍ਹਾਂ ਦੇ ਮੋਢੇ ‘ਤੇ ਉਹ 35 ਤੋਂ ਘੱਟ ਉਮਰ ਵਾਲੇ ਨੂੰ ਬਿਠਾ ਦਿੰਦੇ ਹਨ ਤਾਂ ਦੁਨੀਆ ਨੂੰ ਇੱਕ ਨਵੇਂ ਭਾਰਤ ਦੇ ਦਰਸ਼ਨ ਹੁੰਦੇ ਹਨ । ਇਹ ਜੋ ਪੁਰਾਣੇ ਲੋਕ ਹਨ ਉਨ੍ਹਾਂ ਦੀ ਮਜ਼ਬੂਤੀ ਦੇ ਬਿਨਾ ਨਵੇਂ ਦਾ ਉੱਪਰ ਜਾਣਾ ਸੰਭਵ ਨਹੀਂ ਹੈ । ਅਤੇ ਇਸ ਲਈ ਇਹ ਇੱਕ Combination ਬਹੁਤ ਜ਼ਰੂਰੀ ਹੈ । ਅਤੇ ਇਸ ਵਿਚਾਰ ਦੇ ਪਿੱਛੇ ਮੇਰਾ ਆਪਣਾ ਵੀ ਇੱਕ ਅਨੁਭਵ ਹੈ । ਮੈਂ ਰਾਜਨੀਤਕ ਜੀਵਨ ਵਿੱਚ ਬਹੁਤ ਦੇਰ ਨਾਲ ਆਇਆ ਹਾਂ ਅਤੇ ਸ਼ੁਰੂ ਵਿੱਚ ਮੈਂ ਮੇਰਾ ਪਾਰਟੀ ਦਾ organization (ਸੰਗਠਨ) ਦਾ ਕੰਮ ਦੇਖਦਾ ਸਾਂ । election or moment ਉਨ੍ਹਾਂ ਚੀਜ਼ਾਂ ਨੂੰ ਕਰਦਾ ਸੀ । ਤਾਂ ਮੈਂ ਜਦੋਂ ਗੁਜਰਾਤ ਵਿੱਚ ਮੈਂ ਸ਼ੁਰੂਆਤ ਕੀਤੀ ਅਤੇ ਮੇਰੇ ਸਾਹਮਣੇ ਪਹਿਲਾ ਇੱਕ ਵੱਡੀ ਚੋਣ ਦੀ ਜਿੰਮੇਵਾਰੀ ਆਈ । ਮੈਂ ਬਿਲਕੁਲ ਨਵਾਂ ਸੀ, ਅਤੇ ਉਸ ਸਮੇਂ ਅਖ਼ਬਾਰਾਂ ਨੇ ਇਸ ਚੀਜ਼ ਨੂੰ ਵੱਡੇ ਵਿਸਤਾਰ ਨਾਲ ਲਿਖਿਆ ਸੀ । ਕਿਉਂਕਿ ਉਸ ਸਮੇਂ ਕਰੀਬ 90 ਲੋਕ ਮੇਰੇ ਆਫ਼ਿਸ ਵਿੱਚ , ਮੇਰੀ ਮੈਨੇਜਮੈਂਟ ਵਿੱਚ ਕੰਮ ਕਰਦੇ ਸਨ । ਪੂਰੀ ਚੋਣ ਪੂਰੇ ਰਾਜ ਭਰ ਵਿੱਚ ਲੜੀ ਜਾਂਦੀ ਸੀ ਲੇਕਿਨ ਆਫਿਸ ਮੈਨੇਜਮੈਂਟ ਵਿੱਚ ਕਰੀਬ 90 ਲੋਕ ਸਨ । ਅਤੇ Volunteer ਵਜੋਂ ਆਏ ਸਨ ਉਹ 2 – 3 ਮਹੀਨੇ ਲਈ ਕੰਮ ਕਰਨ ਵਾਲੇ ਸਨ । ਲੇਕਿਨ ਅਖਬਾਰ ਵਾਲਿਆਂ ਨੇ ਢੂੰਡ ਨਿਕਾਲਿਆ ਸੀ । ਇਹ ਜੋ 90 ਲੋਕ ਹਨ ਇਸ ਪੂਰੀ ਟੀਮ ਦੀ average age 23 ਹੈ ਯਾਨੀ 23 ਦੀ average age ਗਰੁਪ ਨਾਲ ਮੈਂ ਚੋਣ ਲੜਿਆ ਸੀ , ਅਤੇ ਲੜਵਾਈਆ ਸੀ ਅਤੇ ਅਸੀਂ ਪਹਿਲੀ ਵਾਰ ਜੇਤੂ ਹੋਏ ਸਾਂ।
ਯੁਵਾ ਵਿੱਚ restricting capacity ਬਹੁਤ ਹੁੰਦੀ ਹੈ । ਤੁਸੀਂ ਕਿੰਨੇ ਹੀ ਚੰਗੇ ਕਬੱਡੀ ਦੇ ਖਿਡਾਰੀ ਹੋ , ਕਿੰਨੇ ਹੀ ਵਧੀਆ ਲੇਕਿਨ ਅਤੇ ਜੀਵਨ ਵਿੱਚ ਮੰਨ ਲਉ 20 ਵਰ੍ਹੇ ਤੱਕ ਕਬੱਡੀ ਖੇਡੇ ਹੋ । National , International ਖੇਡੇ ਹੋ ਲੇਕਿਨ 60 – 70 ਵਰ੍ਹੇ ਦੀ ਉਮਰ ਦੇ ਬਾਅਦ ਇੱਕ ਕਬੱਡੀ ਦੀ ਖੇਡ ਚੱਲ ਰਹੀ ਹੈ ਅਤੇ ਤੁਸੀਂ ਉੱਥੇ ਸਿਰਫ ਦੇਖਣ ਲਈ ਗਏ ਹੋ । ਕਿਉਂਕਿ ਪੂਰੀ ਜ਼ਿੰਦਗੀ ਕਬੱਡੀ ਖੇਡੇ ਹੋ ਅਤੇ ਕੋਈ 18 – 20 ਵਰ੍ਹੇ ਦਾ ਨੌਜਵਾਨ ਜਿਸ ਤੇਜ਼ੀ ਨਾਲ ਮੂਵਮੈਂਟ ਕਰਦਾ ਹੈ , ਉੱਠਦਾ ਹੈ , ਪਟਕਦਾ ਹੈ , ਤਾਂ ਤੁਸੀਂ ਬਾਹਰ ਬੈਠੇ ਮਨ ਵਿੱਚ ਓਏ – ਓਏ ਡਿੱਗ ਜਾਵੇਂਗਾ , ਓਏ – ਓਏ ਚੋਟ ਨਾ ਲੱਗ ਜਾਵੇ …….. ਤੁਸੀਂ ਖੁਦ ਵੀ ਤਾਂ ਕਦੇ ਇਹ ਕਰਕੇ ਆਏ ਹੋ । ਲੇਕਿਨ ਹੁਣ ਉਹ ਦੇਖ ਨਹੀਂ ਸਕਦੇ ਲਗਦਾ ਹੈ ਓਏ – ਓਏ ਕਿਤੇ ਡਿੱਗ ਨਾ ਜਾਵੇ । ਇਹ ਸਾਈਕੋਲੋਜੀ ਕੰਮ ਕਰਦੀ ਹੋਵੋਗੀ । ਇਹ ਯੁਵਾ ਮਨ ਅਤੇ ਅਨੁਭਵੀ ਮਨ ਦਰਮਿਆਨ ਇੱਕ ਅੰਤਰ ਹੁੰਦਾ ਹੈ । ਅਤੇ ਇਸ ਲਈ ਇੱਕ ਮਨੋਵਿਗਿਆਨਿਕ ਪਰਿਵਰਤਨ ਵਿਸ਼ਵ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਨ ਲਈ DRDO ਵਿੱਚ ਇਨ੍ਹਾਂ ਦੋਹਾਂ ਦਾ combination ਕਿਵੇਂ ਹੋਵੇ । ਕਦੀ – ਕਦੀ ਇੱਕ ਬਹੁਤ ਵੱਡੇ ਰੁੱਖ ਦੇ ਹੇਠਾਂ ਛੋਟਾ ਪੌਦਾ ਪਣਪ ਨਹੀਂ ਸਕਦਾ ਹੈ । ਦੋਸ਼ ਵੱਡੇ ਰੁੱਖ ਦਾ ਨਹੀਂ ਹੈ । ਪੌਦੇ ਨੂੰ ਵੀ ਰਹਿੰਦਾ ਹੈ ਕਿ ਇਸ ਦੇ ਸਾਹਮਣੇ ਮੈਨੂੰ ਐਸਾ ਹੀ ਰਹਿਣਾ ਚਾਹੀਦਾ ਹੈ । ਕਿਸੇ ਦਾ ਦੋਸ਼ ਨਹੀਂ ਹੈ । ਲੇਕਿਨ ਜੇਕਰ ਉਸੇ ਪੌਦੇ ਨੂੰ ਕਿਤੇ ਖੁੱਲ੍ਹੇ ਵਿੱਚ ਛੱਡ ਦਿੱਤਾ ਜਾਵੇ ਤਾਂ ਦੇਖਦੇ ਹੀ ਦੇਖਦੇ ਬਿਰਖ ਵੀ ਮਾਣ ਕਰੇਗਾ ਵਾਹ ਇਹ ਵੀ ਮੇਰੇ ਨਾਲ ਪਣਪ ਰਿਹਾ ਹੈ । ਇਸੇ ਇੱਕ ਭੂਮਿਕਾ ਨੂੰ ਲੈ ਕੇ ਦੇ ਇਨ੍ਹਾਂ ਪੰਜ Labs ਤੋਂ ਸ਼ੁਰੂ ਕੀਤਾ ਹੈ । ਅਤੇ ਮੈਂ ਚਾਹੁੰਦਾ ਹਾਂ ਕਿ ਉਹ ਗਲਤੀਆਂ ਕਰਨ, ਇਹ ਪੰਜ Labs ਪੂਰਾ ਬਜਟ ਉਡਾ ਦੇਣ ਤਾਂ ਉਡਾ ਦੇਣ ਦੇ ਇੱਕ ਵਾਰ । ਇੱਕ scientist ਪੂਰੀ ਆਪਣੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ ਜੀ , ਤਾਂ ਜਾ ਕੇ ਦੇਸ਼ ਨੂੰ ਕੁਝ ਮਿਲਦਾ ਹੈ । ਤਾਂ ਫਿਰ ਖਜ਼ਾਨਾ ਕੀ ਚੀਜ਼ ਹੁੰਦੀ ਹੈ , ਤੁਸੀਂ ਤਾਂ ਆਪਣੀ ਜ਼ਿੰਦਗੀ ਲਗਾ ਰਹੇ ਹੋ ਤਾਂ ਸਰਕਾਰ ਦਾ ਖਜ਼ਾਨਾ ਲਗਾਉਣ ਵਿੱਚ ਕੀ ਜਾਂਦਾ ਹੈ ।
ਅਤੇ ਮੈਨੂੰ ਤਸੱਲੀ ਹੈ ਕਿ Advanced Technologies ਦੇ ਖੇਤਰ ਵਿੱਚ 5 Labs ਸਥਾਪਿਤ ਕਰਨ ਦੇ ਸੁਝਾਅ ‘ਤੇ ਗੰਭੀਰਤਾ ਨਾਲ ਕੰਮ ਹੋਇਆ ਅਤੇ ਅੱਜ ਬੰਗਲੁਰੂ , ਕੋਲਕਾਤਾ , ਚੇਨਈ , ਹੈਦਰਾਬਾਦ ਅਤੇ ਮੁੰਬਈ ਵਿੱਚ 5 ਅਜਿਹੇ ਸੰਸਥਾਨ ਸ਼ੁਰੂ ਹੋ ਰਹੇ ਹਨ । ਅਤੇ ਮੈਨੂੰ ਇਹ ਵਿਸ਼ਵਾਸ ਹੈ ਕਿ ਇਹ Young Scientist Labs ਯੁਵਾ ਅਤੇ ਵਿਗਿਆਨੀਆਂ ਦੇ ਵਿਚਾਰ ਅਤੇ ਵਿਵਹਾਰ ਨੂੰ ਨਵੀਂ ਉਡਾਨ ਦੇਣਗੀਆਂ । ਇਸ ਦਾ ਮਤਲਬ ਇਹ ਹੋਇਆ ਕਿ ਹੁਣ ਇਹ ਪਹਿਚਾਣਿਆ ਜਾਵੇਗਾ ਕਿ DRDO – Y ਲੇਕਿਨ ਬੋਲਦੇ ਸਮੇਂ ਲਗੇਗਾ DRDO Why ਅਤੇ ਮੈਂ ਸਮਝਦਾ ਹਾਂ ਕਿ ਇਹ ਪੰਜ ਲੈਬ DRDO – Y ਨੂੰ ਜਵਾਬ ਦੇਣ ਦੀ ਤਾਕਤ ਰੱਖਦੀਆਂ ਹਨ ਇਹ ਮੇਰਾ ਵਿਸ਼ਵਾਸ ਹੈ । ਅਤੇ ਅਸੀਂ ਸਭ ਨੇ ਮਿਲ ਕੇ ਇਸ ਨੂੰ ਬਲ ਦੇਣਾ ਹੈ । ਇਨ੍ਹਾਂ Labs ਤੋਂ ਮਿਲਣ ਵਾਲੇ results Advanced Technologies ਲਈ ਸਾਡੇ ਰਾਸ਼ਟਰੀ ਪ੍ਰਯਤਨ ਦਾ ਸਰੂਪ intensity ਤੈਅ ਕਰਨਗੇ । ਇਹ Labs, ਦੇਸ਼ ਵਿੱਚ ਉੱਭਰਦੀਆਂ Technologies ਦੇ ਖੇਤਰ ਵਿੱਚ , Research ਅਤੇ Development ਦੇ ਸਰੂਪ ਨੂੰ ਤਿਆਰ ਕਰਨ ਵਿੱਚ ਮਦਦ ਕਰਨਗੀਆਂ ।
ਅਤੇ ਹਾਂ , ਆਪਣੇ ਯੁਵਾ ਵਿਗਿਆਨੀਆਂ ਅਤੇ ਮੈਂ ਇਨ੍ਹਾਂ ਸਾਥੀਆਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ Labs , ਸਿਰਫ ਟੈਕਨੋਲੋਜੀ ਨੂੰ ਟੈਸਟ ਨਹੀਂ ਕਰਨਗੀਆਂ , ਵਰਨਾ ਕਦੀ – ਕਦੀ ਤਾਂ ਲਗਦਾ ਹੈ ਇਹ ਟੈਕਨੋਲੋਜੀ ਵਿੱਚ 2 ਕਦਮ ਗਏ, 5 ਕਦਮ ਗਏ, ਮੇਰੇ ਹਿਸਾਬ ਨਾਲ ਇਹ ਸਿਰਫ ਟੈਕਨੋਲੋਜੀ ਨੂੰ ਟੈਸਟ ਨਹੀਂ ਕਰਨਗੀਆਂ । ਇਹ ਮੇਰੇ young scientist ਦੇ ਟੈਂਪਰਾਮੈਂਟ ਅਤੇ ਪੇਸ਼ੈਂਸ ਨੂੰ ਵੀ ਟੈਸਟ ਕਰਨ ਵਾਲੀਆਂ ਹਨ ਅਤੇ ਇਹੀ ਸਭ ਤੋਂ ਵੱਡਾ ਉਸ ਦਾ ਪੈਰਾਮੀਟਰ ਹੈ ।
ਤੁਹਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਹੋਵੇਗਾ ਕਿ ਤੁਹਾਡੇ ਪ੍ਰਯਤਨ ਅਤੇ ਨਿਰੰਤਰ ਅਭਿਆਸ ਨਾਲ ਹੀ ਭਾਰਤ ਸਫ਼ਲਤਾ ਦੇ ਰਸਤੇ ਉੱਤੇ ਅੱਗੇ ਜਾਵੇਗਾ । ਸਿਰਫ Positivity or Purpose ਇਹੀ ਤੁਹਾਡੀ ਪ੍ਰੇਰਨਾ ਦੇ ਸਰੋਤ ਹੋਣੇ ਚਾਹੀਦੇ ਹਨ । ਤੁਹਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਹੈ । ਕਿ 130 ਕਰੋੜ ਦੀ ਆਬਾਦੀ ਦਾ ਜੀਵਨ ਸੁਰੱਖਿਅਤ ਅਤੇ ਅਸਾਨ ਬਣਾਉਣ ਦਾ ਜ਼ਿੰਮਾ ਤੁਹਾਡੇ ਮੋਢਿਆਂ ‘ਤੇ ਹੈ ।
ਸਾਥੀਓ ਅੱਜ ਦਾ ਇਹ ਪ੍ਰੋਗਰਾਮ ਤਾਂ ਇੱਕ ਸ਼ੁਰੂਆਤ ਭਰ ਹੈ । ਤੁਹਾਡੇ ਸਾਹਮਣੇ ਸਿਰਫ਼ ਅਗਲਾ ਇੱਕ ਵਰ੍ਹਾ ਨਹੀਂ , ਅਗਲਾ ਇੱਕ ਦਹਾਕਾ ਹੈ । ਇਸ ਇੱਕ ਦਹਾਕੇ ਵਿੱਚ DRDO ਦਾ ਮੀਡੀਅਮ ਅਤੇ ਲੌਂਗ ਟਰਮ ਰੋਡਮੈਪ (ਰੂਪਰੇਖਾ) ਕੀ ਹੋਵੇ, ਇਸ ਉੱਤੇ ਬਹੁਤ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ । ਅਤੇ ਮੈਂ ਇੱਕ ਹੋਰ ਸੁਝਾਅ ਦਿੰਦਾ ਹਾਂ । ਇਹ ਪੰਜ ਲੈਬਸ 35 ਅਤੇ ਉਸ ਦੇ ਹੇਠਾਂ ਦੀ ਟੀਮ ਹੈ ਅਤੇ ਜਦੋਂ ਇਸ ਟੀਮ ਵਿੱਚ 36 ਹੋ ਜਾਣਗੇ ਤਾਂ ਕੀ ਹੋਵੇਗਾ ਤਾਂ ਮੈਂ ਉਨ੍ਹਾਂ ਲੋਕਾਂ ਨੂੰ insurance ਦਿੰਦਾ ਹਾਂ ਕਿ ਹੁਣ ਇਨ੍ਹਾਂ 5 ਲੈਬਸ ਨੂੰ 45 ਹੋਣ ਦੀ ਵੀ ਛੂਟ ਹੈ ਅਤੇ 55 ਹੋਣ ਦੀ ਵੀ ਛੂਟ ਹੈ । ਤੁਹਾਨੂੰ ਨਵੀਆਂ ਪੰਜ, 35 ਵਾਲੀਆਂ ਬਣਾਉਣੀਆਂ ਹੋਣਗੀਆਂ, ਇਸ ਨੂੰ 35 maintain ਨਹੀਂ ਕਰਨਾ ਹੈ, ਇਹ 35 ਵਾਲਾ 40 ਹੋਣ ਦਿਓ , ਇਹ 35 ਵਾਲੇ ਨੂੰ 45 ਹੋਣ ਦਿਓ । ਹੁਣ ਨਵੇਂ ਪੰਜ, 35 ਵਾਲੇ ਕਰੋ । ਉਹ ਜਦੋਂ 35 cross ਕਰਨਗੇ ਤਾਂ ਫਿਰ ਨਵੇਂ 35 ਵਾਲੇ, ਪੰਜ ਕਰੋ ਇਹ ਚੇਨ ਚਲਦੀ ਰਹਿਣੀ ਚਾਹੀਦੀ ਹੈ । ਅਗਰ ਇਹ ਚੇਨ ਨਹੀਂ ਚੱਲੇਗੀ ਤਾਂ ਇੱਥੇ 32 ਵਾਲਾ ਬੈਠਾ ਹੈ ਉਹ ਸੋਚੇਗਾ ਕਿ ਮੇਰੇ ਲਈ ਇੱਥੇ 3 ਵਰ੍ਹੇ ਹਨ ਮੈਂ ਕੀ ਕਰਾਂ ਫਿਰ ਤਾਂ ਮੇਰਾ ਸਾਰਾ ਸੁਪਨਾ ਟੁੱਟ ਜਾਵੇਗਾ । ਇਸ ਲਈ ਜਿਨ੍ਹਾਂ ਨੂੰ ਇਹ ਦਿੱਤੀ ਹੈ ਲੈਬ ਤਾਂ ਜਦੋਂ ਤੱਕ ਉਹ ਨਾ ਥੱਕ ਜਾਵੇ ਉਦੋਂ ਤੱਕ ਉਸ ਦੇ ਜ਼ਿੰਮੇ ਛੱਡ ਦਿਓ । ਉਹ ਪੰਜਾਹ ਦਾ ਹੋ ਜਾਵੇ , ਪਚਵੰਜਾ ਦਾ ਹੋ ਜਾਵੇ, ਸੱਠ ਦਾ ਹੋ ਜਾਵੇ ਕਰਨ ਦਿਓ । 5 ਨਵੀਆਂ ਲੈਬ 35 ਵਾਲੀਆਂ ਬਣਾ ਦਿਓ । ਅਤੇ ਇਨ੍ਹਾਂ ਪੰਜਾਂ ਦਾ ਕ੍ਰਮ ਚਲਦਾ ਰਹੇ । ਉਦੋਂ ਦੇਖੋ ਤੁਸੀਂ, ਨਵਾਂਪਣ ਦਾ ਇੱਕ ਖੇਤਰ ਲਗਾਤਾਰ ਬਣਦਾ ਚਲਾ ਜਾਵੇਗਾ । ਅਤੇ ਇਹੀ ਸਾਨੂੰ ultimately ਲਾਭ ਕਰੇਗਾ । ਅਤੇ ਸਿਰਫ ਅਸੀਂ ਵਿਚਾਰ ਕਰਨ ‘ਤੇ ਨਾ ਰੁਕੀਏ । ਤੈਅ ਸਮੇਂ ਦੇ ਅੰਦਰ actionable point ‘ਤੇ ਵੀ, ਪ੍ਰੋਗਰਾਮ ਵੀ ਸ਼ੁਰੂ ਹੋਣਾ ਚਾਹੀਦਾ ਹੈ ।
ਮੈਂ DRDO ਨੂੰ ਉਸ ਉਚਾਈ ਉੱਤੇ ਦੇਖਣਾ ਚਾਹੁੰਦਾ ਹਾਂ ਜਿੱਥੇ ਉਹ ਨਾ ਸਿਰਫ ਭਾਰਤ ਦੇ ਵਿਗਿਆਨਿਕ ਸੰਸਥਾਨਾਂ ਦੀ ਦਿਸ਼ਾ ਅਤੇ ਦਸ਼ਾ ਤੈਅ ਕਰੇ , ਬਲਕਿ ਦੁਨੀਆ ਦੇ……… ਅਤੇ ਮੈਂ ਬਹੁਤ ਜ਼ਿੰਮੇਵਾਰੀ ਦੇ ਨਾਲ ਕਹਿ ਰਿਹਾ ਹਾਂ । ਦੁਨੀਆ ਦੇ ……… ਅਤੇ ਹੋਰ ਵੱਡੇ ਸੰਸਥਾਨਾਂ ਲਈ ਵੀ DRDO ਅਤੇ ਸਾਡੀ young lab ਪ੍ਰੇਰਣਾਸਰੋਤ ਬਣ ਸਕਦੀ ਹੈ । ਮੈਂ ਅਜਿਹਾ ਕਿਉਂ ਕਹਿ ਰਿਹਾ ਹਾਂ ਇਸ ਦੀ ਠੋਸ ਵਜ੍ਹਾ ਹੈ ……….ਵਜ੍ਹਾ ਹੈ DRDO ਦਾ ਇਤਿਹਾਸ , DRDO ਦਾ ਪ੍ਰਦਰਸ਼ਨ , DRDO ਦੇਸ਼ ਦਾ ਭਰੋਸਾ ।
ਸਾਥੀਓ ਅੱਜ ਦੇਸ਼ ਦਾ ਬਿਹਤਰੀਨ Scientific Mind DRDO ਵਿੱਚ ਹੈ । DRDO ਦੀਆਂ ਉਪਲੱਬਧੀਆ ਅਨੰਤ ਹਨ । ਹੁਣੇ ਮੈਂ ਜੋ exhibition ਦੇਖੀ ਹੈ । ਜਿਸ ਵਿੱਚ ਮੌਜੂਦਾ ਉਪਲੱਬਧੀਆਂ ਦੇ ਨਾਲ – ਨਾਲ ਭਵਿੱਖ ਦੇ ਤੁਹਾਡੇ ਪਲਾਨ ਅਤੇ ਪ੍ਰੋਜੈਕਟ ਦੀ ਵੀ ਜਾਣਕਾਰੀ ਹੈ । ਅਤੇ ਮੈਨੂੰ ਇੰਨੀ ਸਰਲ ਭਾਸ਼ਾ ਵਿੱਚ ਤੁਹਾਡੇ ਨੌਜਵਾਨਾਂ ਨੇ ਸਮਝਾਇਆ ਕਿ ਮੈਨੂੰ ਵੀ ਸਮਝ ਆ ਗਿਆ ਕਿ ਹਾਂ ਇਹ ਤਾਂ ਮੈਂ ਵੀ ਕਰ ਸਕਦਾ ਹਾਂ । ਵਰਨਾ ਸਕੂਲ ਤਾਂ ਨਹੀਂ ਸਮਝ ਵਿੱਚ ਆਉਂਦਾ ਸੀ ਕੁਝ । ਅੱਜ ਤੁਸੀਂ ਸਮਝਾ ਦਿੱਤਾ। ਤੁਸੀਂ ਭਾਰਤ ਦੇ ਮਿਸਾਈਲ ਪ੍ਰੋਗਰਾਮ ਨੂੰ ਦੁਨੀਆ ਦੇ ਸਭ ਤੋਂ ਉਤਕ੍ਰਿਸ਼ਟ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਹੈ ਅਤੇ ਬੀਤਿਆ ਵਰ੍ਹਾ ਤਾਂ ਸਪੇਸ ਅਤੇ ਏਅਰ ਡਿਫੈਂਸ ਦੀ ਖੇਤਰ ਵਿੱਚ ਭਾਰਤ ਦੇ ਸਮਰੱਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਰਿਹਾ ਹੈ । A set………. A set ਦੇ ਰੂਪ ਵਿੱਚ ਅਤਿਆਧੁਨਿਕ ਸਪੇਸ ਟੈਕਨੋਲੋਜੀ ਦਾ ਸਫਲ ਪਰੀਖਣ ਇਹ ਨਿਸ਼ਚਿਤ ਰੂਪ ਵਿੱਚ 21ਵੀਂ ਸਦੀ ਦੇ ਭਾਰਤ ਦੀ capability ਨੂੰ define ਕਰੇਗਾ ।
ਤੁਹਾਡੇ ਸਾਰਿਆਂ ਦੇ ਪ੍ਰਯਤਨਾਂ ਨਾਲ ਅੱਜ ਭਾਰਤ ਉਨ੍ਹਾਂ ਬਹੁਤ ਘੱਟ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਪਾਸ aircrafts ਤੋਂ ਲੈ ਕੇ ਦੇ aircraft carrier ਤੱਕ ਸਭ ਕੁਝ ਬਣਾਉਣ ਦੀ ਸਮਰੱ ਹੈ । ਲੇਕਿਨ ਕੀ ਸਿਰਫ ਇੰਨਾ ਕੀਤਾ ਜਾਣਾ ਕਾਫ਼ੀ ਹੈ । ਜੀ ਨਹੀਂ ……ਸਾਥੀਓ ਅਤੇ ……….ਘਰ ਵਿੱਚ ਵੀ ਦੇਖਿਆ ਹੋਵੇਗਾ ਜੋ ਬੱਚਾ ਚੰਗਾ ਕੰਮ ਕਰਦਾ ਹੈ ਮਾਂ – ਬਾਪ ਉਸ ਨੂੰ ਜ਼ਿਆਦਾ ਪਰੇਸ਼ਾਨ ਕਰਦੇ ਹਨ, ਉਹ ਪੰਜ ਕਰਦਾ ਹੈ ਤਾਂ ਬੋਲਦੇ ਹਨ ਸੱਤ ਕਰੋ । ਸੱਤ ਕਰਦਾ ਹੈ ਤਾਂ ਬੋਲਦੇ ਹਨ ਦਸ ਕਰੋ ……… ਅਤੇ ਜੋ ਨਹੀਂ ਕਰਦਾ ਹੈ ਅਰੇ ਛੱਡੋ ………ਉਹ ਕਰੇਗਾ ਨਹੀਂ ਉਹ ……. ਉਸ ਨੂੰ ਛੱਡ ਦਿੰਦੇ ਹਾਂ। ਤਾਂ ਤੁਹਾਡੀ ਮੁਸੀਬਤ ਹੈ ਕਿ ਤੁਹਾਨੂੰ ਲੋਕ ਕੰਮ ਦੱਸਦੇ ਹੀ ਰਹਿਣਗੇ ।
ਦੇਖੋ ਰਾਮਚਰਿਤ੍ਰ ਮਾਨਸ ਵਿੱਚ ਇੱਕ ਬਹੁਤ ਵਧੀਆ ਗੱਲ ਕਹੀ ਹੈ । ਰਾਮਚਰਿਤ੍ਰ ਮਾਨਸ ਵਿੱਚ ਕਿਹਾ ਗਿਆ ਹੈ
(ਕਵਨ ਜੋ ਕਾਮ ਕਠਿਨ ਜਗ ਮਾਹੀਂ ।
ਜੋ ਨਹਿਂ ਹੋਇ ਤਾਤ ਤੁਮਹ ਪਾਹੀਂ ।।)
(कवन जो काम कठिन जग माहीं।
जो नहिं होइ तात तुम्ह पाहीं।।)
ਯਾਨੀ ਇਸ ਧਰਤੀ ਉੱਤੇ ਅਜਿਹਾ ਕਿਹੜਾ ਕਾਰਜ ਹੈ ਜੋ ਤੁਹਾਡੇ ਤੋਂ ਹੋ ਨਹੀਂ ਸਕਦਾ । ਤਾਂ ਸਭ ਕੁਝ ਹੋ ਸਕਦਾ ਹੈ ਤੁਹਾਡੇ ਲਈ ਕੋਈ ਵੀ ਕਾਰਜ ਕਠਿਨ ਨਹੀਂ ਹੈ । ਜਿਵੇਂ ਜਦੋਂ ਰਾਮਚਰਿਤ੍ਰ ਮਾਨਸ ਜਦੋਂ ਬਣਿਆ ਉਦੋਂ ਉਸ ਨੂੰ ਪਤਾ ਸੀ ਕਦੇ DRDO ਹੋਵੇਗਾ । ਮੈਂ DRDO ਲਈ ਵੀ ਇਹੀ ਦੁਹਰਾਉਣਾ ਚਾਹੁੰਦਾ ਹਾਂ । ਤੁਹਾਡੀਆਂ ਸਮਰੱਥਾਵਾਂ ਅਸੀਮ ਹਨ ਤੁਸੀਂ ਬਹੁਤ ਕੁਝ ਕਰ ਸਕਦੇ ਹੋ । ਆਪਣੇ ਦਾਇਰੇ ਦਾ ਵਿਸਤਾਰ ਕਰੋ ਆਪਣੀ Performance ਦੇ Parameters ਨੂੰ ਬਦਲੋ, ਆਪਣੇ ਖੰਭ ਨੂੰ ਪੂਰੀ ਸਮਰੱਥਾ ਨਾਲ ਖੋਲ੍ਹ ਕੇ ਅਸਮਾਨ ਉੱਤੇ ਇੱਕਛਤ੍ਰ ਰਾਜ ਕਰਨ ਦਾ ਹੌਸਲਾ ਤਾਂ ਦਿਖਾਓ । ਅਵਸਰ ਹੈ ਅਤੇ ਮੈਂ ਤੁਹਾਡੇ ਨਾਲ ਹਾਂ।
ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਤੇ ਮੈਂ ਤੁਹਾਡੇ ਸਾਹਮਣੇ ਖੜ੍ਹਾ ਹੋ ਕੇ ਕਹਿ ਰਿਹਾ ਹਾਂ ਕਿ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ , ਦੇਸ਼ ਦੇ ਵਿਗਿਆਨੀਆਂ ਦੇ ਨਾਲ , innovators ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਣ ਲਈ ਅੱਜ ਹਿੰਦੁਸਤਾਨ ਤਿਆਰ ਹੈ । ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿ ਆਉਣ ਵਾਲੇ ਸਮੇਂ ਵਿੱਚ Air ਅਤੇ Sea ਦੇ ਨਾਲ – ਨਾਲ Cyber ਅਤੇ Space ਵੀ ਦੁਨੀਆ ਦੇ Strategic Dynamics ਨੂੰ ਤੈਅ ਕਰਨ ਵਾਲੇ ਹਨ । ਇਸ ਦੇ ਨਾਲ – ਨਾਲ Intelligent Machines ਭਵਿੱਖ ਦੀ ਰੱਖਿਆ ਸੁਰੱਖਿਆ ਦੇ ਤੰਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਲਾਇਕ ਹੈ । ਅਜਿਹੇ ਵਿੱਚ ਭਾਰਤ ਕਿਸੇ ਤੋਂ ਵੀ ਪਿੱਛੇ ਨਹੀਂ ਰਹਿ ਸਕਦਾ । ਆਪਣੇ ਨਾਗਰਿਕਾਂ, ਆਪਣੀ ਸੀਮਾਵਾਂ ਅਤੇ ਆਪਣੇ ਹਿਤਾਂ ਦੀ ਰੱਖਿਆ ਲਈ ਭਵਿੱਖ ਦੀ ਤਕਨੀਕ ‘ਤੇ Investment ਵੀ ਜ਼ਰੂਰੀ ਹੈ ਅਤੇ Innovation ਵੀ ਜ਼ਰੂਰੀ ਹੈ ।
ਮੈਨੂੰ ਵਿਸ਼ਵਾਸ ਹੈ ਕਿ ਨਿਊ ਇੰਡੀਆ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਂਵਾਂ ਨੂੰ ਪੂਰਾ ਕਰਨ ਵਿੱਚ ਤੁਸੀਂ ਕੋਈ ਕਸਰ ਬਾਕੀ ਨਹੀਂ ਛੱਡੋਗੇ , ਅਤੇ ਬਲਕਿ ਮੈਂ ਤਾਂ ਇਹ ਵੀ ਕਹਾਂਗਾ ਕਿ ਤੁਹਾਡਾ ਵਿਸਤਾਰ ਸਿਰਫ ਭਾਰਤ ਦੇ ਅੰਦਰ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਹੈ । DRDO ਜਿਹਾ ਸੰਸਥਾਨ ਦੁਨੀਆ ਵਿੱਚ ਮਾਨਵਤਾ ਨੂੰ ਬਹੁਤ ਕੁਝ ਦੇ ਸਕਦਾ ਹੈ । ਵਿਸ਼ਵ ਸੁਰੱਖਿਆ ਵਿੱਚ ਤੁਸੀਂ ਵੱਡੀ ਭੂਮਿਕਾ ਨਿਭਾ ਸਕਦੇ ਹੋ । ਅੱਜ ਦੁਨੀਆ ਦੇ ਬਹੁਤ ਸਾਰੇ ਦੇਸ਼ ਹਨ ਜਿਨ੍ਹਾਂ ਨੂੰ ਸੀਮਾਵਾਂ ਉੱਤੇ ਹਮਲੇ ਦਾ ਖ਼ਤਰਾ ਨਹੀਂ ਹੈ । ਆਂਢ – ਗੁਆਂਢ ਵਿੱਚ ਸਾਰੇ ਮਿੱਤਰ ਦੇਸ਼ ਹਨ । ਲੇਕਿਨ ਇਹ ਦੇਸ਼ ਵੀ ਜਿਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਬੰਦੂਕ ਉਠਾਉਣੀ ਪਵੇਗੀ । ਕਿਉਂਕਿ ਆਂਢ – ਗੁਆਂਢ ਕਦੇ ਯੁੱਧ ਦਾ ਖ਼ਤਰਾ ਹੀ ਨਹੀਂ ਸੀ । ਸੀਮਾਵਾਂ ਸੁਰੱਖਿਅਤ ਸਨ , ਸ਼ਾਂਤ ਸਨ , ਖੁੱਲ੍ਹੀਆਂ ਸਨ , ਪਿਆਰ ਭਰਿਆ ਮਾਹੌਲ ਸੀ ਲੇਕਿਨ ਉਹ ਦੇਸ਼ ਵੀ ਆਤੰਕਵਾਦ ਦੀ ਚਪੇਟ ਵਿੱਚ ਆ ਚੁੱਕੇ ਹਨ । ਉਨ੍ਹਾਂ ਨੂੰ ਵੀ ਬੰਦੂਕ ਉਠਾਉਣੀ ਪਈ ।
DRDO ਅਜਿਹੇ ਦੇਸ਼ਾਂ ਵਿੱਚ ਵੀ ਅੰਦਰੂਨੀ ਸੁਰੱਖਿਆ ਵਧਾਉਣ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ । ਜਿਨ੍ਹਾਂ ਛੋਟੇ – ਛੋਟੇ ਦੇਸ਼ਾਂ ਦੇ ਲੋਕਾਂ ਨਾਲ ਮੈਂ ਮਿਲਦਾ ਹਾਂ ਉਨ੍ਹਾਂ ਦੀਆਂ ਇੰਨੀਆ ਜ਼ਰੂਰਤਾਂ ਵਧ ਗਈਆਂ ਹਨ । ਸੀਮਤ ਸੰਸਾਧਨਾਂ ਦੇ ਬਾਅਦ ਵੀ ਇਨ੍ਹਾਂ ਖਤਰਿਆਂ ਲਈ ਉਨ੍ਹਾਂ ਨੂੰ ਕੁਝ – ਕੁਝ ਨਵਾਂ ਸੋਚਣਾ ਪਵੇਗਾ । ਅਸੀਂ ਅਜਿਹੇ ਛੋਟੇ – ਛੋਟੇ ਲੋਕਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਸੁਰੱਖਿਆ ਦੀ ਗਰੰਟੀ ਦੇ ਸਕਦੇ ਹਾਂ । ਇਹ ਮਾਨਵਤਾ ਦਾ ਕੰਮ ਹੋਵੇਗਾ । ਅਤੇ ਤੁਹਾਡੇ ਦੁਆਰਾ ਕੀਤਾ ਗਿਆ ਅਜਿਹਾ ਹਰ ਕਾਰਜ ਮਾਨਵਤਾ ਦੀ ਬਹੁਤ ਵੱਡੀ ਸੇਵਾ ਹੋਵੇਗਾ ਅਤੇ ਵਿਸ਼ਵ ਮੰਚ ਉੱਤੇ ਭਾਰਤ ਦੀ ਭੂਮਿਕਾ ਨੂੰ ਵੀ ਹੋਰ ਮਜ਼ਬੂਤ ਕਰੇਗਾ ।
ਸਾਥੀਓ , Defence Manufacturing ਦੇ ਖੇਤਰ ਵਿੱਚ , ਭਾਰਤ ਨੂੰ ਆਤਮਨਿਰਭਰ ਬਣਾਉਣ ਲਈ DRDO ਨੂੰ ਨਵੇਂ Innovations ਨਾਲ ਸਾਹਮਣੇ ਆਉਣਾ ਹੋਵੇਗਾ । ਦੇਸ਼ ਵਿੱਚ ਇੱਕ Vibrant Defense Sector ਨੂੰ ਹੁਲਾਰਾ ਦੇਣ ਵਿੱਚ , ਮੇਕ ਇਨ ਇੰਡੀਆ ਨੂੰ ਮਜ਼ਬੂਤ ਕਰਨ ਵਿੱਚ DRDO ਦੇ Innovations ਦੀ ਬਹੁਤ ਵੱਡੀ ਭੂਮਿਕਾ ਹੈ । ਅਤੇ ਇਸ ਲਈ ਸਾਡਾ ਇਹ ਨਿਰੰਤਰ ਪ੍ਰਯਤਨ ਹੋਣਾ ਚਾਹੀਦਾ ਹੈ ਕਿ design ਤੋਂ ਲੈ ਕੇ development ਤੱਕ ਅਸੀਂ ਪੂਰੀ ਤਰ੍ਹਾਂ ਨਾਲ ਆਤਮਨਿਰਭਰ ਬਣੀਏ । ਸਾਨੂੰ ਅਜਿਹਾ Ecosystem ਵਿਕਸਿਤ ਕਰਨਾ ਹੋਵੇਗਾ ਜਿੱਥੇ integration ਅਤੇ innovation ਉੱਤੇ ਸੰਪੂਰਨ ਧਿਆਨ ਹੋਵੇ ।
ਸਾਥੀਓ , ਅੱਜ ਭਾਰਤ ਡਿਫੈਂਸ ਦੇ ਖੇਤਰ ਵਿੱਚ ਨਵੇਂ – ਨਵੇਂ ਰਿਫਾਰਮਸ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ । ਦੁਨੀਆ ਵਿੱਚ ਜਿੰਨੀ ਤੇਜ਼ੀ ਨਾਲ ਸਥਿਤੀਆਂ ਬਦਲ ਰਹੀਆਂ ਹਨ, ਟੈਕਨੋਲੋਜੀ ਨਿਰੰਤਰ ਹਾਵੀ ਹੋ ਰਹੀ ਹੈ । ਭਾਰਤ ਸਿਰਫ ਪੁਰਾਣੀਆਂ ਵਿਵਸਥਾਵਾਂ ਦੇ ਭਰੋਸੇ ਨਹੀਂ ਰਹਿ ਸਕਦਾ । ਮੈਂ 19ਵੀਂ ਸਦੀ ਦੀਆਂ ਵਿਵਸਥਾਵਾਂ ਨਾਲ 21ਵੀਂ ਸਦੀ ਪਾਰ ਨਹੀਂ ਕਰ ਸਕਦਾ ਹੁਣੇ ਇਸ ਹਫਤੇ ਹੁਣੇ ਇਸ ਹਫਤੇ , ਸਰਕਾਰ ਦੁਆਰਾ ਚੀਫ਼ ਆਵ੍ ਡਿਫੈਂਸ ਸਟਾਫ ਦੀ ਵੀ ਨਿਯੁਕਤੀ ਕੀਤੀ ਗਈ ਹੈ । ਇਹ ਸੀਡੀਐੱਸ ਖੁਦ ਵਿੱਚ ਬਹੁਤ ਵੱਡਾ ਬਦਲਾਅ ਲਿਆਉਣ ਵਾਲਾ ਹੈ । ਉਸ ਦਾ ਸਿੱਧਾ ਸਬੰਧ DRDO ਨਾਲ ਹੋਣ ਵਾਲਾ ਹੈ । ਵਰ੍ਹਿਆਂ ਪਹਿਲਾਂ ਇਸ ਗੱਲ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ ਕਿ ਭਾਰਤ ਵਿੱਚ ਤਿੰਨਾਂ ਸੈਨਾਵਾਂ ਦਰਮਿਆਨ ਬਿਹਤਰ ਤਾਲਮੇਲ ਲਈ , ਜਵਾਇੰਟਨੈੱਸ ਅਤੇ ਸਿਨਰਜੀ ਲਈ ਇਸ ਤਰ੍ਹਾਂ ਦਾ ਅਹੁਦਾ ਹੋਣਾ ਚਾਹੀਦਾ ਹੈ , ਵਿਵਸਥਾ ਹੋਣੀ ਚਾਹੀਦੀ ਹੈ । ਇਹ ਅਹੁਦਾ , ਸਾਡੀ ਸਰਕਾਰ ਦੀ ਦੇਸ਼ ਦੇ ਪ੍ਰਤੀ ਕਮਿੱਟਮੈਂਟ (ਪ੍ਰਤੀਬੱਧਤਾ) ਸੀ , ਜਿਸ ਨੂੰ ਅਸੀਂ ਪੂਰਾ ਕੀਤਾ ਹੈ ।
ਸਾਥੀਆ , ਸਾਨੂੰ ਪਰਿਵਰਤਨ ਦੇ ਇਸ ਦੌਰ ਦੇ ਨਾਲ ਖੁਦ ਨੂੰ ਲਗਾਤਾਰ ਮਜ਼ਬੂਤ ਕਰਦੇ ਰਹਿਣਾ ਹੈ । ਇਹੀ ਦੇਸ਼ ਦੀ ਸਾਡੇ ਤੋਂ ਉਮੀਦ ਹੈ ਅਤੇ Young Scientists Labs ਦੀ ਸਥਾਪਨਾ ਦੇ ਪਿੱਛੇ ਵੀ ਇਹੀ ਵਿਜ਼ਨ ਹੈ । ਅੱਜ ਭੱਵਿਖ ਦੇ Technological Challenges ਨਾਲ ਤਾਂ ਨਿਪਟਾਂਗੇ ਹੀ, DRDO ਦੇ ਵਰਕਿੰਗ ਕਲਚਰ ਵਿੱਚ ਵੀ ਨਵੀਂ ਊਰਜਾ ਦਾ ਸੰਚਾਰ ਕਰਾਂਗੇ , ਇਸੇ ਕਾਮਨਾ ਦੇ ਨਾਲ , ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਮੇਰੀ ਤਰਫ ਬਹੁਤ – ਬਹੁਤ ਵਧਾਈ ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਫਿਰ ਇੱਕ ਵਾਰ ਨਵੇਂ ਵਰ੍ਹੇ ਦੀ ਮੰਗਲਕਾਮਨਾ ।
ਬਹੁਤ – ਬਹੁਤ ਧੰਨਵਾਦ ।
****
ਵੀ .ਰਵੀ ਰਾਮਾਕ੍ਰਿਸ਼ਣਾ/ਕੰਚਨ ਪਤਿਯਾਲ/ਬਾਲਮੀਕਿ ਮਹਤੋ/ਮਮਤਾ ਸਾਹਨੀ / ਦੀਪਾਲੀ ਪਾਂਡੇਯ / ਨਵਨੀਤ ਕੌਰ
Furthering innovation among youngsters.
— Narendra Modi (@narendramodi) January 2, 2020
In Bengaluru, I had the honour of dedicating to the nation five labs for our young scientists.
Located in different parts of India, these labs will have a very positive impact as far as improving research in science is concerned. pic.twitter.com/HfzqRyRTSr
DRDO has many bright minds associated with it.
— Narendra Modi (@narendramodi) January 2, 2020
An organisation like DRDO can make rich contributions to the global security apparatus. pic.twitter.com/yc6THka7JY
ये भी हम सबके लिए बहुत गौरव का विषय है कि ये आयोजन Aeronautical Development Establishment में हो रहा है, जहां हम सभी के श्रद्धेय डॉ. ए पी जे अब्दुल कलाम DRDO से जुड़े थे: PM @narendramodi
— PMO India (@PMOIndia) January 2, 2020
मुझे संतोष है कि AdvancedTechnologies के क्षेत्र में 5 Labs स्थापित करने के सुझाव पर गंभीरता से काम हुआ और आज बेंगलुरु, कोलकाता, चेन्नई, हैदराबाद और मुंबई में 5 ऐसे संस्थान शुरु हो रहे हैं: PM @narendramodi
— PMO India (@PMOIndia) January 2, 2020
ये Labs, देश में उभरती हुई Technologies के क्षेत्र में, Research और Development के स्वरूप को तैयार करने में मदद करेंगी: PM @narendramodi
— PMO India (@PMOIndia) January 2, 2020
अपने युवा वैज्ञानिक साथियों से मैं ये भी कहूंगा कि ये Labs, सिर्फ टेक्नॉलॉजी को टेस्ट नहीं करेंगी, आपके टेंपरामेंट और पेशेंस को भी टेस्ट करने वाली हैं। आपको हमेशा ये ध्यान रखना होगा कि आपके प्रयास और निरंतर अभ्यास ही हमें सफलता के रास्ते पर ले जाएंगे: PM @narendramodi
— PMO India (@PMOIndia) January 2, 2020
आज का ये कार्यक्रम तो एक शुरुआत भर है।
— PMO India (@PMOIndia) January 2, 2020
आपके सामने सिर्फ अगला एक साल नहीं, अगला एक दशक है।
इस एक दशक में DRDO का मीडियम और लॉन्ग टर्म रोडमैप क्या हो, इस पर बहुत गंभीरता से विचार किया जाना चाहिए: PM @narendramodi
मैं DRDO को उस ऊँचाई पर देखना चाहता हूं जहां वो न सिर्फ भारत के वैज्ञानिकसंस्थानों की दिशा और दशा तय करे, बल्कि दुनिया के अन्य बड़े संस्थानों के लिए भी प्रेरणास्रोत बनें: PM @narendramodi
— PMO India (@PMOIndia) January 2, 2020
आपने भारत के मिसाइल कार्यक्रम को दुनिया के सबसे उत्कृष्ट कार्यक्रमों में शामिल किया है। बीता वर्ष तो स्पेस और एयर डिफेंस के क्षेत्र में भारत के सामर्थ्य को नई दिशा देने वाला रहा है: PM @narendramodi
— PMO India (@PMOIndia) January 2, 2020
देश के प्रधानमंत्री के नाते मैं आपके सामने खड़ा होकर कह रहा हूं कि सरकार पूरी तरह आपके साथ, देश के वैज्ञानिकों के साथ, innovators के साथ कंधे से कंधे मिलाकर चलने के लिए तत्पर है: PM @narendramodi
— PMO India (@PMOIndia) January 2, 2020
भारत किसी से भी पीछे नहीं रह सकता। अपने नागरिकों, अपनी सीमाओं और अपने हितों की रक्षा के लिए भविष्य की तकनीक पर Investment भी ज़रूरी है और Innovation भी आवश्यक है: PM @narendramodi
— PMO India (@PMOIndia) January 2, 2020
Defence Manufacturing के क्षेत्र में, भारत को आत्मनिर्भर बनाने के लिए DRDO को नए Innovations के साथ सामने आना होगा।
— PMO India (@PMOIndia) January 2, 2020
देश में एक Vibrant Defense Sector को बढ़ावा देने में, मेक इन इंडिया को मजबूत करने में DRDO के Innovations की बहुत बड़ी भूमिका है: PM @narendramodi