ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਬੰਗਲਾ ਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਨੇ ਅੱਜ ਸਾਂਝੇ ਤੌਰ ’ਤੇ ਦੋਹਾਂ ਦੇਸ਼ਾਂ ਦਰਮਿਆਨ ਕਈ ਸਾਂਝੇ ਕੁਨੈਕਟੀਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਇਨ੍ਹਾਂ ਪ੍ਰੋਜੈਕਟਾਂ ਵਿੱਚ ਦੂਸਰਾ ਭੈਰਬ ਅਤੇ ਟੀਟਾਸ (Bhairab and Titas) ਰੇਲਵੇ ਪੁਲ ਅਤੇ ਕੋਲਕਾਤਾ ਵਿੱਚ ਚਿੱਤਪੁਰ (Chitpur) ਵਿਖੇ ਅੰਤਰਰਾਸ਼ਟਰੀ ਰੇਲ ਯਾਤਰੀ ਟਰਮੀਨਸ ਸ਼ਾਮਲ ਹਨ। ਇਨ੍ਹਾਂ ਹਸਤੀਆਂ ਨੇ ਬੰਧਨ ਐੱਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਇਹ ਗੱਡੀ ਕੋਲਕਾਤਾ ਅਤੇ ਖੁਲਨਾ ਦਰਮਿਆਨ ਚਲਣੀ ਹੈ।
ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਵੀ ਇਸ ਸਮਾਰੋਹ ਵਿੱਚ ਨਵੀਂ ਦਿੱਲੀ ਵਿਖੇ ਹੀ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਵੱਲੋਂ ਇਸ ਮੌਕੇ ਉੱਤੇ ਕੀਤੇ ਗਏ ਸੰਬੋਧਨ ਦਾ ਮੂਲ-ਪਾਠ ਇਸ ਤਰ੍ਹਾਂ ਹੈ —
”ਇਸ ਪ੍ਰਸਾਰਨ ਨਾਲ ਜੁੜੇ ਸਾਰੇ ਲੋਕਾਂ ਨੂੰ ਅਤੇ ਵਿਸ਼ੇਸ਼ ਤੌਰ ’ਤੇ ਬੰਗਲਾਦੇਸ਼ ਵਿੱਚ ਰਹਿਣ ਵਾਲੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਨਮਸਕਾਰ।
ਕੁਝ ਦਿਨ ਪਹਿਲਾਂ ਦੋਹਾਂ ਦੇਸ਼ਾਂ ਵਿੱਚ ਦੀਪਾਵਲੀ, ਦੁਰਗਾ ਪੂਜਾ ਅਤੇ ਕਾਲੀ ਪੂਜਾ ਦੇ ਤਿਉਹਾਰ ਮਨਾਏ ਗਏ।
ਮੈਂ ਦੋਹਾਂ ਦੇਸ਼ ਵਾਸੀਆਂ ਨੂੰ ਇਸ ਫੈਸਟੀਵਲ ਸੀਜ਼ਨ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੈਨੂੰ ਖੁਸ਼ੀ ਹੈ ਕਿ ਵੀਡੀਓ ਕਾਨਫਰੰਸ ਦੇ ਜ਼ਰੀਏ ਤੁਹਾਡੇ ਨਾਲ ਇੱਕ ਵਾਰੀ ਫਿਰ ਮਿਲਣ ਦਾ ਮੌਕਾ ਮਿਲਿਆ।
ਤੁਹਾਡੀ ਸਿਹਤ ਲਈ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।
ਮੈਂ ਸ਼ੁਰੂ ਤੋਂ ਹੀ ਮੰਨਦਾ ਹਾਂ ਕਿ ਗਵਾਂਢੀ ਦੇਸ਼ਾਂ ਦੇ ਨੇਤਾਵਾਂ ਨਾਲ ਸਹੀ ਅਰਥਾਂ ਵਿੱਚ ਗਵਾਂਢੀਆਂ ਵਰਗੇ ਸਬੰਧ ਹੋਣੇ ਚਾਹੀਦੇ ਹਨ।
ਜਦੋਂ ਮਨ ਕੀਤਾ ਤਾਂ ਗੱਲ ਹੋਣੀ ਚਾਹੀਦੀ ਹੈ, ਦੌਰੇ ਹੋਣੇ ਚਾਹੀਦੇ ਹਨ।
ਇਸ ਸਭ ਵਿੱਚ ਸਾਨੂੰ ਪ੍ਰੋਟੋਕਾਲ ਦੇ ਬੰਧਨ ਵਿੱਚ ਨਹੀਂ ਰਹਿਣਾ ਚਾਹੀਦਾ।
ਕੁਝ ਸਮਾਂ ਪਹਿਲਾਂ ਅਸੀਂ ਸਾਊਥ ਏਸ਼ੀਆ ਸੈਟੇਲਾਈਟ ਦੇ ਲਾਂਚ ਦੇ ਸਮੇਂ ਇਸੇ ਤਰ੍ਹਾਂ ਵੀਡੀਓ ਕਾਨਫਰੰਸ ਕੀਤੀ ਸੀ।
ਪਿਛਲੇ ਸਾਲ ਅਸੀਂ ਮਿਲ ਕੇ Petrapole ICP ਦਾ ਉਦਘਾਟਨ ਵੀ ਇਸੇ ਤਰ੍ਹਾਂ ਕੀਤਾ ਸੀ।
ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਸਾਡੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਵਾਲੇ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਅਸੀਂ ਵੀਡੀਓ ਕਾਨਫਰੰਸ ਰਾਹੀਂ ਕੀਤਾ।
ਕਨੈਕਟੀਵਿਟੀ ਦਾ ਸਭ ਤੋਂ ਅਹਿਮ ਆਯਾਮ ਹੈ ਸਾਡੀ people-to-people connectivity.
ਅਤੇ ਅੱਜ international passenger terminus ਦੇ ਉਦਘਾਟਨ ਨਾਲ ਕੋਲਕਾਤਾ-ਢਾਕਾ ਮੈਤਰੀ express ਅਤੇ ਅੱਜ ਸ਼ੁਰੂ ਹੋਈ ਕੋਲਕਾਤਾ-ਖੁਲਨਾ ਬੰਧਨ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਕਾਫੀ ਸਹੂਲਤ ਹੋਵੇਗੀ।
ਇਸ ਨਾਲ ਉਨ੍ਹਾਂ ਨੂੰ ਨਾ ਸਿਰਫ customs ਅਤੇ immigration ਵਿੱਚ ਆਸਾਨੀ ਹੋਵੇਗੀ ਸਗੋਂ ਉਨ੍ਹਾਂ ਦੀ ਯਾਤਰਾ ਦੇ ਸਮੇਂ ਵਿੱਚ ਵੀ 3 ਘੰਟੇ ਦੀ ਬੱਚਤ ਹੋਵੇਗੀ।
ਮੈਤਰੀ ਅਤੇ ਬੰਧਨ, ਇਨ੍ਹਾਂ ਦੋਹਾਂ rail ਸਹੂਲਤਾਂ ਦੇ ਨਾਂ ਵੀ ਸਾਡੇ shared vision ਦੇ ਅਨੁਸਾਰ ਹੀ ਹਨ।
ਜਦੋਂ ਵੀ ਅਸੀਂ ਕਨੈਕਟੀਵਿਟੀ ਦੀ ਗੱਲ ਕਰਦੇ ਹਾਂ, ਤਾਂ ਮੈਨੂੰ ਹਮੇਸ਼ਾ ਤੁਹਾਡੇ pre-1965 ਕਨੈਕਟੀਵਿਟੀ ਬਹਾਲ ਕਰਨ ਦੇ ਵਿਜ਼ਨ ਦਾ ਖਿਆਲ ਆਉਂਦਾ ਹੈ।
ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਦਿਸ਼ਾ ਵਿੱਚ ਕਦਮ ਦਰ ਕਦਮ ਲਗਾਤਾਰ ਅੱਗੇ ਵਧ ਰਹੇ ਹਾਂ।
ਅੱਜ ਅਸੀਂ ਦੋ ਰੇਲ ਪੁਲਾਂ ਦਾ ਵੀ ਉਦਘਾਟਨ ਕੀਤਾ ਹੈ। ਤਕਰੀਬਨ 100 million dollars ਦੀ ਲਾਗਤ ਨਾਲ ਬਣੇ ਇਹ ਪੁਲ ਬੰਗਲਾਦੇਸ਼ ਦੇ rail network ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਣਗੇ।
ਬੰਗਲਾ ਦੇਸ਼ ਦੇ ਵਿਕਾਸ ਕੰਮਾਂ ਵਿੱਚ ਭਰੋਸੇਯੋਗ ਭਾਈਵਾਲ ਹੋਣਾ ਭਾਰਤ ਲਈ ਮਾਣ ਵਾਲੀ ਗੱਲ ਹੈ।
ਮੈਨੂੰ ਖੁਸ਼ੀ ਹੈ ਕਿ ਸਾਡੇ 8 billion dollars ਦੇ concessional finance ਦੇ commitment ਅਧੀਨ projects ਉੱਤੇ ਚੰਗੀ ਪ੍ਰਗਤੀ ਹੋ ਰਹੀ ਹੈ।
Development ਅਤੇ Connectivity ਦੋਵੇਂ ਇਕੱਠੇ ਜੁੜੇ ਹੋਏ ਹਨ, ਅਤੇ ਅਸੀਂ ਦੋਹਾਂ ਦੇਸ਼ਾਂ ਦਰਮਿਆਨ ਜੋ ਸਦੀਆਂ ਪੁਰਾਣੇ ਇਤਿਹਾਸਕ ਲਿੰਕ ਹਨ, ਵਿਸ਼ੇਸ਼ ਤੌਰ ֹ’ਤੇ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਲੋਕਾਂ ਦਰਮਿਆਨ, ਉਨ੍ਹਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਸੀਂ ਕੁਝ ਹੋਰ ਕਦਮ ਅੱਜ ਚੁੱਕੇ ਹਨ।
ਮੈਨੂੰ ਪੂਰਾ ਯਕੀਨ ਹੈ ਕਿ ਜਿਉਂ-ਜਿਉਂ ਅਸੀਂ ਆਪਣੇ ਸਬੰਧ ਬਣਾਵਾਂਗੇ ਅਤੇ ਲੋਕਾਂ ਦਰਮਿਆਨ ਰਿਸ਼ਤੇ ਮਜ਼ਬੂਤ ਕਰਾਂਗੇ ਤਿਉਂ-ਤਿਉਂ ਅਸੀਂ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਅਸਮਾਨ ਨੂੰ ਛੂਹਾਂਗੇ।
ਇਸ ਕਾਰਜ ਵਿੱਚ ਸਹਿਯੋਗ ਲਈ ਮੈਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦਾ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਜੀ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।
ਧੰਨਵਾਦ।
ਏਕੇਟੀ/ਐੱਸਐੱਚ
कुछ समय पहले हमने South Asia Satellite के launch के समय इसी प्रकार video conference की थी। पिछले वर्ष हमने मिल कर Petrapole ICP का उद्घाटन भी इसी प्रकार किया था।
— PMO India (@PMOIndia) November 9, 2017
आज हमारी connectivity को मज़बूत करने वाले महत्वपूर्ण projects का उद्घाटन हमने video conference के माध्यम से किया: PM
आज हमने दो rail पुलों का भी उद्घाटन किया है। लगभग $ 100 million की लागत से बने ये पुल बांग्लादेश के rail network को मजबूत करने में सहायक होंगे।
— PMO India (@PMOIndia) November 9, 2017
बांग्लादेश के विकास कार्यों में विश्वस्त साझेदार होना भारत के लिए गर्व का विषय है: PM @narendramodi
Development और Connectivity दोनों एक साथ जुड़े हुए हैं, और हम दोनों देशों के बीच जो सदियों पुराने एतिहासिक links हैं, विशेष रूप से पश्चिम बंगाल और बांग्लादेश के लोगों के बीच, उन्हें मजबूत करने की दिशा में आज हमने कुछ और क़दम उठाए हैं: PM @narendramodi
— PMO India (@PMOIndia) November 9, 2017