Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਰਾਮੇਸਵਰਮ ਵਿੱਚ

ਪ੍ਰਧਾਨ ਮੰਤਰੀ ਰਾਮੇਸਵਰਮ ਵਿੱਚ

ਪ੍ਰਧਾਨ ਮੰਤਰੀ ਰਾਮੇਸਵਰਮ ਵਿੱਚ

ਪ੍ਰਧਾਨ ਮੰਤਰੀ ਰਾਮੇਸਵਰਮ ਵਿੱਚ


  • ਡਾ. ਅਬਦੁਲ ਕਲਾਮ ਮੈਮੋਰੀਅਲ ਦਾ ਉਦਘਾਟਨ ਕੀਤਾ
  • ਕਲਾਮ ਸੰਦੇਸ਼ ਵਾਹਿਨੀ ਨੂੰ ਰਵਾਨਾ ਕੀਤਾ

ਰਾਮੇਸਵਰਮ ਤੋਂ ਅਯੁੱਧਿਆ ਤੱਕ ਰੇਲ ਗੱਡੀ ਰਵਾਨਾ ਕੀਤੀ  ਅਤੇ ਕੁਝ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

  • ਜਨਤਕ ਇਕੱਠ ਨੂੰ ਸੰਬੋਧਨ ਕੀਤਾ

 

ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਰਾਮੇਸਵਰਮ ਵਿਖੇ ਡਾ. ਏ ਪੀ ਜੇ ਅਬਦੁਲ ਕਲਾਮ ਮੈਮੋਰੀਅਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਡਾ. ਕਲਾਮ ਦੇ ਇੱਕ ਬੁੱਤ ਤੋਂ ਪਰਦਾ ਹਟਾਇਆ ਅਤੇ ਉਨ੍ਹਾਂ ਨੂੰ ਕਲਾਮ ਸਥਲ ਵਿਖੇ  ਪੁਸ਼ਪਾਂਜਲੀ ਅਰਪਿਤ ਕੀਤੀ। ਪ੍ਰਧਾਨ ਮੰਤਰੀ ਨੇ ਡਾ. ਕਲਾਮ ਦੇ ਪਰਿਵਾਰਕ ਮੈਂਬਰਾਂ ਨਾਲ ਵੀ  ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਕਲਾਮ ਸੰਦੇਸ਼ ਵਾਹਿਨੀ, ਜੋ ਕਿ ਇੱਕ ਪ੍ਰਦਰਸ਼ਨੀ ਬੱਸ ਹੈ ਅਤੇ ਜੋ ਦੇਸ਼ ਭਰ ਵਿੱਚ ਯਾਤਰਾ ਕਰ ਕੇ 15 ਅਕਤੂਬਰ ਨੂੰ , ਜਿਸ ਦਿਨ ਸਾਬਕਾ ਰਾਸ਼ਟਰਪਤੀ ਦਾ ਜਨਮ ਦਿਨ ਹੈ, ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਪਹੁੰਚੇਗੀ।

 

ਇੱਕ ਵੱਡੇ ਜਨਤਕ ਇਕੱਠ ਵਿੱਚ ਪ੍ਰਧਾਨ ਮੰਤਰੀ ਨੇ ਕੁਝ ਚੁਣੇ ਹੋਏ ਲਾਭਕਾਰੀਆਂ ਨੂੰ ਨੀਲੀ ਕ੍ਰਾਂਤੀ ਯੋਜਨਾ ਅਧੀਨ ਲਾਂਗ ਲਾਈਨ ਟਰਾਲਰਜ਼ ਦੇ ਪ੍ਰਵਾਨਗੀ ਪੱਤਰ ਵੰਡੇ।

 

ਉਨ੍ਹਾਂ ਨੇ ਰਾਮੇਸਵਰਮ ਤੋਂ ਅਯੁੱਧਿਆ ਤੱਕ   ਨਵੀਂ ਐਕਸਪ੍ਰੈੱਸ ਗੱਡੀ – ਸ਼ਰਧਾ ਸੇਤੂ ਨੂੰ ਵੀਡੀਓ ਕਾਨਫਰੰਸ ਰਾਹੀਂ ਹਰੀ ਝੰਡੀ ਵਿਖਾਈ। ਉਨ੍ਹਾਂ ਨੇ ਗ੍ਰੀਨ ਰਾਮੇਸਵਰਮ ਪ੍ਰੋਜੈਕਟ ਦੇ ਸਾਰਾਂਸ਼ ਜਾਰੀ ਕੀਤੇ ਅਤੇ ਐੱਨ  ਐੱਚ 87 ਉੱਤੇ ਮੁਕੰਦਰਯਾਰ ਚਾਠੀਰਾਮ ਅਤੇ ਆਰੀਚਲਮੁਨਈ ਦਰਮਿਆਨ 9.5 ਕਿਲੋਮੀਟਰ ਲੰਬੀ ਲਿੰਕ ਰੋਡ ਨੂੰ ਦੇਸ਼ ਨੂੰ ਸਮਰਪਣ ਕਰਨ ਲਈ ਇੱਕ ਪੱਥਰ ਤੋਂ ਪਰਦਾ ਹਟਾਇਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮੇਸਵਰਮ ਸਾਰੇ ਦੇਸ਼ ਲਈ ਰੂਹਾਨੀਅਤ ਦਾ ਇੱਕ ਕੇਂਦਰ ਹੈ ਅਤੇ ਇਹ ਹੁਣ ਡਾ. ਕਲਾਮ ਨਾਲ ਨਜ਼ਦੀਕੀ ਤੌਰ `ਤੇ ਸਬੰਧਤ ਹੋਣ ਕਾਰਨ ਵੀ ਜਾਣਿਆ ਜਾਣ ਲੱਗਾ ਹੈ। ਉਨ੍ਹਾਂ ਕਿਹਾ ਕਿ ਡਾ. ਕਲਾਮ ਸਾਦਗੀ, ਡੂੰਘਾਈ ਅਤੇ ਸ਼ਾਂਤ ਰਹਿਣ ਦੇ ਵੀ ਪ੍ਰਤੀਕ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਡਾ. ਕਲਾਮ ਦੀ ਯਾਦਗਾਰ ਉਨ੍ਹਾਂ ਦੇ ਜੀਵਨ ਅਤੇ ਸਮੇਂ ਨੂੰ ਬਹੁਤ ਵਧੀਆ ਢੰਗ ਨਾਲ ਦਰਸਾਉਂਦੀ ਹੈ ।

 

ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਡਾ. ਜੇ ਜੈਲਲਿਤਾ ਨੂੰ ਭਰਪੂਰ ਸ਼ਰਧਾਂਜਲੀਆਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਨੇਤਾ ਸਨ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਇਸ ਵੇਲੇ ਬਹੁਤ ਹੀ ਖੁਸ਼ ਹੁੰਦੇ ਅਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੰਦੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਦਰਗਾਹਾਂ ਵਗੈਰਾ ਦੇ ਕਾਇਆ ਕਲਪ ਨਾਲ ਭਾਰਤ ਦੇ ਵਿਕਾਸ ਵਿੱਚ ਵੱਡਾ ਹਿੱਸਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਸਵੱਛ ਭਾਰਤ ਮਿਸ਼ਨ ਦਾ ਸਬੰਧ ਹੈ ਇਸ ਬਾਰੇ ਸੂਬਿਆਂ ਵਿੱਚ ਸਿਹਤਮੰਦ ਮੁਕਾਬਲਾ ਜਾਰੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਕਲਾਮ ਨੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਤਰੱਕੀ ਦੀਆਂ ਉਚਾਈਆਂ ਚੜ੍ਹਨਾ ਚਾਹੁੰਦਾ ਹੈ ਅਤੇ ਨੌਕਰੀਆਂ ਪੈਦਾ ਕਰਨ ਵਾਲਾ ਬਣਨਾ ਚਾਹੁੰਦਾ ਹੈ।

                                     ****

AKT/NT