Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ 2020 ਦੇ ਜੇਤੂਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ ਪਾਠ


ਰਾਸ਼ਟਰੀਯ ਬਾਲ ਪੁਰਸਕਾਰ ਦੇ ਆਪ ਸਭ ਜੇਤੂਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ। ਹੁਣ ਤੁਸੀਂ ਵਧਾਈ ਲੈਂਦੇ-ਲੈਂਦੇ ਥੱਕ ਗਏ ਲੱਗਦੇ ਹੋ। ਵਧਾਈ ਜ਼ਿਆਦਾ ਹੋ ਗਈ ਨਾ? ਘੱਟ ਹੈ ਕਿ ਜ਼ਿਆਦਾ ਹੋ ਗਈ; ਅਜਿਹਾ ਤਾਂ ਨਹੀਂ ਹੋਇਆ ਨਾ? ਅੱਛਾ, ਇੱਥੇ ਆਉਂਦੇ ਸਮੇਂ ਮਾਸਟਰਜੀ ਨੇ ਕਿਹਾ ਹੋਵੇਗਾ, ਉੱਥੇ ਬਿਲਕੁਲ discipline ਵਿੱਚ ਰਹਿਣਾ ਹੈ, ਹੱਥ-ਪੈਰ ਨਹੀਂ ਹਿਲਾਉਣੇ, ਅਜਿਹਾ ਬੋਲਿਆ ਹੋਵੇਗਾ। ਹਾਂ….ਇਹ ਗੜਬੜ ਹੈ। ਇੱਥੇ ਆ ਕੇ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਲੋਕਾਂ ਨੂੰ? ਮਤਲਬ ਕੀ- ਮੌਸਮ ਵਧੀਆ ਲੱਗ ਰਿਹਾ ਹੈ? ਰਾਸ਼ਟਰਪਤੀ ਭਵਨ ਦੇਖਿਆ….ਪੂਰਾ…. ਅਤੇ ਅੱਜ ਕੀ ਦੇਖ ਰਹੇ ਹੋ? ਰੁੱਖ-ਪੌਦੇ?

ਤੁਹਾਡੇ ਵਿੱਚੋਂ ਕਿੰਨੇ ਲੋਕ ਹਨ ਜੋ ਪਹਿਲੀ ਵਾਰ ਦਿੱਲੀ ਆਏ ਹਨ ? ਅੱਛਾ… ਬਾਕੀ ਸਭ ਵਾਰ-ਵਾਰ ਆ ਚੁੱਕੇ ਹਨ .. ਸਭ ਵਾਕਫ਼ ਹਨ । ਇਹ ਜੋ ਪਿੱਛੇ ਲੋਕ ਹਨ ਉਨ੍ਹਾਂ ਦੇ ਲਈ ਸਵਾਲ ਨਹੀਂ ਹਨ ਮੇਰੇ… ਇਹ ਸਭ ਬੱਚਿਆਂ ਦੇ ਲਈ ਹੈਵਰਨਾ prompting ਪਿੱਛੇ ਤੋਂ ਹੋ ਰਿਹਾ ਹੈ ।

ਵੈਸੇ ਦਿੱਲੀ ਆਉਣ ਦਾ ਆਪਣਾ ਹੀ ਇੱਕ ਉਤਸਾਹ ਹੁੰਦਾ ਹੈ, ਫਿਰ ਵੀ ਮੈਨੂੰ ਪਤਾ ਹੈ ਕਿ ਤੁਹਾਡਾ ਜ਼ਰਾ ਜਲਦੀ ਜਾਣ ਦਾ ਮੂਡ ਕਰਦਾ ਹੋਵੇਗਾ, ਘਰ ਜਾਣ ਦਾ । ਦੇਖੋ, ਤੁਹਾਡਾ ਪੱਕਾ ਮਨ ਕਰਦਾ ਹੋਵੇਗਾ ਜਲਦੀ ਘਰ ਜਾਈਏ, ਕੀਕੀ ਹੋਇਆ ਦੋਸਤਾਂ ਨੂੰ ਦੱਸੀਏ, ਫੋਟੋ ਦਿਖਾਈਏ, ਆਪਣਾ ਅਵਾਰਡ ਦਿਖਾਈਏ, ਦਿੱਲੀ ਦੇ ਅਨੁਭਵ ਸੁਣਾਈਏ, ਦਿੱਲੀ ਦੀ ਠੰਢ ਕਿਵੇਂ ਦੀ ਹੈ, ਉਹ ਦੱਸੀਏ, ਅਜਿਹਾ ਮਨ ਕਰਦਾ ਹੈ ਨਾ? ਕਿਸੇ ਦਾ ਵੀ ਕਰਦਾ ਹੈ ਜੀ, ਆਪਣੇ ਸਾ‍ਥੀਆਂ ਨੂੰ ਆਪਣੀਆਂ ਚੰਗੀਆਂ-ਚੰਗੀਆਂ ਗੱਲਾਂ ਦੱਸਣ ਲਈ ਮਨ ਹਰ ਕਿਸੇ ਦਾ ਕਰਦਾ ਹੈ। ਤੁਹਾਡਾ ਨਹੀਂ ਕਰਦਾ ਹੈ ?

ਦੇਖੋ, ਪੂਰੀ ਯਾਤਰਾ ਦੀਆਂ ਢੇਰ ਸਾਰੀਆਂ ਕਹਾਣੀਆਂ ਹੋਣਗੀਆਂ, ਜੋ ਤੁਸੀਂ ਸੁਣਾਉਣਾ ਚਾਹੁੰਦੇ ਹੋਵੋਗੇ ।  ਤੁਸੀਂ ਭਲੇ ਹੀ ਨਾ ਕਹਿੰਦੇ ਹੋਵੋ, ਲੇਕਿਨ ਤੁਹਾਡਾ ਮਨ ਕਰਦਾ ਹੋਵੇਗਾ, ਪਹਿਲਾਂ ਜਾ ਕੇ ਦਾਦੀਜੀ ਨੂੰ ਤਾਂ ਇਹ ਕਹਿਣਾ ਹੀ ਕਹਿਣਾ ਹੈ, ਅਜਿਹਾ ਮਨ ਕਰਦਾ ਹੋਵੇਗਾ । ਅਤੇ ਕੁਝ ਲੋਕ ਹੋਣਗੇ ਜੋ ਘਰ ਜਾ ਕੇ ਕਹਿਣਗੇ, ਦੇਖੋ ਤੁਸੀਂ ਮੈਨੂੰ ਮਨਾ ਕਰ ਰਹੇ ਸੀ, ਹੁਣ ਪਤਾ ਚਲਿਆ ਨਾ ਮੈਂ ਚੰਗਾ-ਚੰਗਾ ਕੰਮ ਕਰ ਰਿਹਾ ਹਾਂ ।  ਤਾਂ ਹੁਣ ਤੁਸੀਂ ਲੋਕ ਘਰ ਵਿੱਚ ਜਾ ਕੇ ਮੰਮੀ-ਪਾਪਾ ਨੂੰ ਡਾਂਟੋਗੇ ? ਦਸੋਗੇ – ਹਾਂ-ਹਾਂ ਦੇਖੋ ਸਾਡੇ ਕੋਲ ਫੋਟੋ ਹੈ ਰਾਸ਼ਟਰਪਤੀ ਜੀ ਦੇ ਨਾਲ, ਅਸੀਂ ਅਵਾਰਡ ਲੈ ਕੇ ਆਏ ਹਾਂ,  ਅਜਿਹਾ ਕਰੋਗੇ ਨਾ ਨਹੀਂ ਕਰੋਗੇ ਅਜਿਹਾ ਹੋ ਸਕਦਾ ਹੈ ਕੀ ਅੱਛਾ ਛੁਪਾ  ਕੇ ਕਰਨਾ, ਚੋਰੀ-ਛਿਪੇ ਕਰਨਾਕਰੋਗੇ ਨਹੀਂ ਕਰੋਗੇ ?

ਇਹ ਕੀ ਬਚਪਨ ਗਵਾ ਦਿੱਤਾ ਹੈ ਤੁਸੀਂ ? ਅਰੇ ਬਚਪਨ ਤਾਂ ਬਚਿਆ ਰਹਿਣਾ ਚਾਹੀਦਾ ਹੈ। ਤੁਹਾਡਾ ਬਚਪਨ ਖੋ ਗਿਆ ਹੈ। ਜਿਸ ਦਾ ਇਹ ਮਨ ਨਾ ਕਰੇ ਕਿ ਮੰਮੀਪਾਪਾ ਨੂੰ ਵੀ ਜਾ ਕੇ ਦੱਸਾਂਗਾ, ਇਹ ਕਹਾਂਗਾ, ਉਨ੍ਹਾਂ ਨੂੰ ਇਹ ਸੁਣਾਵਾਂਗਾ, ਤਾਂ ਫਿਰ ਤਾਂ ਤੁਸੀਂ ਬਚਪਨ ਖੋ ਦਿੱਤਾ ਹੈ ਆਪਣਾਤਾਂ ਤੁਹਾਨੂੰ ਅਲੱਗ ਖੁੱਲ੍ਹਾ ਨਹੀਂ ਛੱਡਦੇ ਹਨ ਮੰਮੀ-ਪਾਪਾ, ਪਿੱਛੇ ਲੱਗੇ ਰਹਿੰਦੇ ਹਨ ? ਉਨ੍ਹਾਂ ਨੂੰ ਭਰੋਸਾ ਨਹੀਂ ਹੈਛੋਟੇ ਬੱਚੇ ਹਨ ਕੀ ਕਰਨਗੇ, ਅਜਿਹਾ ਲੱਗ ਰਿਹਾ ਹੈ ਨਾ? ਅਗਲੀ ਵਾਰ ਦੱਸੋ ਉਨ੍ਹਾਂ ਨੂੰ ਕਿ ਮੈਨੂੰ ਇਕੱਲੇ ਕਿਤੇ ਜਾਣ ਦਿਉ

ਦੇਖੋ, ਥੋੜ੍ਹੀ ਦੇਰ ਪਹਿਲਾਂ ਤੁਹਾਡੇ ਸਾਰਿਆਂ ਦੀ ਜਦੋਂ ਜਾਣ-ਪਹਿਚਾਣ ਹੋ ਰਹੀ ਸੀ, ਤਾਂ ਮੈਂ ਸੱਚਮੁੱਚ ਵਿੱਚ ਬਹੁਤ ਹੈਰਾਨ ਸੀ । ਇੰਨੀ ਘੱਟ ਉਮਰ ਵਿੱਚ ਜਿਸ ਤਰ੍ਹਾਂ ਨਾਲ ਤੁਸੀਂ ਸਾਰਿਆਂ ਨੇ ਅਲੱਗ-ਅਲੱਗ ਖੇਤਰਾਂ ਵਿੱਚ ਕੁਝ ਨਾ ਕੁਝ ਕਰਕੇ ਦਿਖਾਇਆ ਹੈ, ਕੋਈ ਪ੍ਰਯਤਨ ਕੀਤੇ, ਕੋਈ ਕੰਮ ਕੀਤਾ ਹੈ, ਤੁਹਾਡਾ ਤਾਂ ਸਮਾਧਾਨ  ਹੋਵੇਗਾ ਹੀ ਹੋਵੇਗਾ ਲੇਕਿਨ ਅੱਜ ਦੇ ਬਾਅਦ ਤੁਹਾਨੂੰ ਕੁਝ ਹੋਰ ਕਰਨ ਦਾ ਮਨ ਕਰ ਜਾਵੇਗਾ । ਅਤੇ ਅਧਿਕ ਅੱਛਾ ਕਰਨ ਦਾ ਇਰਾਦਾ ਹੋ ਜਾਵੇਗਾ ।

ਅਤੇ ਮੈਂ ਸਮਝਦਾ ਹਾਂ ਕਿ ਇਹ ਸਾਰੇ ਜੋ awards ਆਦਿ ਹੁੰਦੇ ਹਨ ਨਾ, ਉਹ ਆਖਰੀ ਮੁਕਾਮ ਨਹੀਂ ਹੁੰਦਾ ਹੈ । ਇੱਕ ਤਰ੍ਹਾਂ ਨਾਲ ਇਹ beginning ਹੁੰਦਾ ਹੈ। ਜਦੋਂ ਕੋਈ recognize ਕਰਦਾ ਹੈ ਤਾਂ ਮਨ ਨੂੰ ਚੰਗਾ ਲੱਗਦਾ ਹੈ। ਇੱਕ ਤਰ੍ਹਾਂ ਨਾਲ ਇਹ ਜ਼ਿੰਦਗੀ ਦੀ ਸ਼ੁਰੂਆਤ ਹੈ। ਅਤੇ ਤੁਸੀਂ ਮੁਸ਼ਕਲ ਪਰਿਸਥਿਤੀਆਂ ਨਾਲ ਲੜਨ ਦਾ ਸਾਹਸ ਦਿਖਾਇਆ । ਤੁਹਾਡੇ ਵਿੱਚੋਂ ਕੁਝ ਵੀਰ ਬਾਲਕ ਹਨ, ਕੁਝ ਅਜਿਹੇ ਵੀ ਹਨ ਜਿਨ੍ਹਾਂ ਨੇ ਗੰਭੀਰ ਬਿਮਾਰੀਆਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਲਈ, ease of living ਲਈ, ਕਈ ਨਵੇਂ-ਨਵੇਂ innovation ਕੀਤੇ ਹਨਕਿਸੇ ਨੇ ਆਰਟ ਐਂਡ ਕਲਚਰ ਵਿੱਚ ਕਿਸੇ ਨੇ ਸਪੋਰਟਸ ਵਿੱਚ, ਤਾਂ ਕਿਸੇ ਨੇ ਸਿੱਖਿਆ ਸਾਹਿਤ ਵਿੱਚ, ਤਾਂ ਕਿਸੇ ਨੇ ਸਮਾਜ ਸੇਵਾ ਵਿੱਚ ; ਵਿਵਿਧਤਾਵਾਂ ਨਾਲ ਭਰਿਆ ਹੋਇਆ ਤੁਹਾਡਾ ਯੋਗਦਾਨ ਰਿਹਾ ਹੈ।

ਤੁਸੀਂ ਆਪਣੇ ਸਮਾਜ ਦੇ ਪ੍ਰਤੀ, ਰਾਸ਼ਟਰ ਦੇ ਪ੍ਰਤੀ ਆਪਣੀ ਡਿਊਟੀ ….. ਤੁਸੀਂ ਦੇਖਿਆ ਹੋਵੇਗਾ ਮੈਂ ਲਾਲਕਿਲ੍ਹੇ ਤੋਂ ਇੱਕ ਗੱਲ ਕਹੀ ਸੀ, ਯਾਦ ਹੈ ਕਿਸੇ ਨੂੰ …. ਲਾਲ ਕਿਲ੍ਹੇ ਤੋਂ ਕੁਝ ਕਿਹਾ ਸੀ ਯਾਦ ਹੈਬਹੁਤ ਕੁਝ ਕਿਹਾ ਸੀ, ਕੁਝ ਵੀ ਕਹੋਗੇ ਤਾਂ ਸੱਚ ਨਿਕਲੇਗਾ । ਇੱਕ ਗੱਲ ਮੈਂ ਕਹੀ ਸੀ – ਕਰੱਤਵ ’ਤੇ ਬਲਜ਼ਿਆਦਾਤਰ ਅਸੀਂ ਅਧਿਕਾਰ ’ਤੇ ਜ਼ੋਰ ਦਿੰਦੇ ਹਾਂ ।  ਹੁਣ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਹੋਣ ਵਾਲੇ ਹਨ, ਤਾਂ ਕਦੋਂ ਤੱਕ ਅਧਿਕਾਰ ’ਤੇ ਜ਼ੋਰ ਦਿੰਦੇ ਰਹਾਂਗੇ ? ਹੁਣ ਕਰੱਤਵ ’ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਹੈ ? Duty ਨੂੰ ਪ੍ਰਾਥਮਿਕਤਾ ਕਿ rights ਨੂੰ ਪ੍ਰਾਥਮਿਕਤਾਪੱਕਾ, ਸਭ ਸਹਿਮਤ ਹਨ, ਚੱਲੋ ਅਸੀਂ ਅੱਜ ਇੱਕ ਕਾਨੂੰਨ ਪਾਸ ਕਰ ਦਿੱਤਾ ।

ਦੇਖੋ, ਤੁਸੀਂ ਆਪਣੇ ਸਮਾਜ ਦੇ ਪ੍ਰਤੀ, ਰਾਸ਼ਟਰ ਦੇ ਪ੍ਰਤੀ ਆਪਣੀ ਡਿਊਟੀ ਤੋਂ ਅਤੇ ਉਸ ਦੇ ਲਈ ਜਿਸ ਤਰ੍ਹਾਂ ਨਾਲ ਜਾਗਰੂਕ ਹੋ, ਇਹ ਸਿਰਫ਼ ਤੁਹਾਡੇ ਮਾਤਾ-ਪਿਤਾ ਨੂੰ ਨਹੀਂ, ਤੁਹਾਡੇ ਪਰਿਵਾਰਜਨਾਂ ਦੇ ਲਈਜੋ ਵੀ ਤੁਹਾਡੇ ਬਾਰੇ ਵਿੱਚ ਜਾਣੇਗਾ ਉਨ੍ਹਾਂ ਸਾਰਿਆਂ ਨੂੰ ਗਰਵ ਹੋਵੇਗਾ, ਉਨ੍ਹਾਂ ਨੂੰ ਪੱਕਾ ਮਾਣ ਹੋਵੇਗਾ ।

ਦੇਖੋ, ਮੈਂ ਇੱਕ ਕੰਮ ਕਰਾਂਗਾ, ਤੁਹਾਡੇ ਸਾਰਿਆਂ ਦੀ ਫੋਟੋ ਦੇ ਨਾਲ ਮੈਂ ਅੱਜ ਤੁਹਾਡੀ ਜੋ ਸਟੋਰੀ ਹੈ, ਉਸ ਨੂੰ ਮੈਂ ਸੋਸ਼ਲ ਮੀਡੀਆ ਵਿੱਚ ਦੁਨੀਆ ਨਾਲ ਸ਼ੇਅਰ ਕਰਾਂਗਾ । ਹਰ individual, ਕਿਵੇਂ ਤੁਸੀਂ ਕੀਤਾ ਹੈਕਿੱਥੋਂ ਆਏ ਹੋ, ਕੈਸਾ ਰਿਹਾ ਹੈ; ਮੈਂ ਲਿਖਾਂਗਾ ਉਸ ਵਿੱਚ । ਲੇਕਿਨ ਕੁਝ ਗਲਤੀ ਹੋ ਜਾਵੇ ਤਾਂ ਫਿਰ ਤੁਸੀਂ ਨਰਾਜ਼ ਨਾ ਹੋ ਜਾਣਾ, ਕਿਉਂਕਿ ਕਦੇ-ਕਦੇ ਜਾਣਕਾਰੀਆਂ ਵਿੱਚ ਗਲਤੀ ਹੋ ਜਾਂਦੀ ਹੈ ।

ਦੇਖੋ ਦੋਸਤੋ, ਤੁਸੀਂ ਸਭ ਕਹਿਣ ਨੂੰ ਤਾਂ ਬਹੁਤ ਛੋਟੀ ਉਮਰ ਦੇ ਹੋ, ਘੱਟ ਉਮਰ ਦੇ ਹੋ, ਲੇਕਿਨ ਤੁਹਾਨੂੰ ਪਤਾ ਹੈ ਤੁਸੀਂ ਜੋ ਕੰਮ ਕੀਤਾ ਹੈ, ਉਸ ਨੂੰ ਕਰਨ ਦੀ ਗੱਲ ਛੱਡ ਦਿਓ, ਸੋਚਣ ਵਿੱਚ ਵੀ ਵੱਡੇ-ਵੱਡੇ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨਤੁਹਾਡੇ ਵਿੱਚੋਂ ਜਿਨ੍ਹਾਂ ਨੇ innovation ਕੀਤਾ ਹੋਵੇਗਾ, ਜਦੋਂ ਆਪਣੇ ਟੀਚਰ ਨੂੰ ਦੱਸੋਗੇ ਤਾਂ ਟੀਚਰ ਵੀ ਕਹੇਗਾ, ਤੁਸੀਂ ਮੈਨੂੰ ਪਰੇਸ਼ਾਨ ਨਾ ਕਰੋ, ਤੁਸੀਂ ਜਾਓਉਨ੍ਹਾਂ ਦਾ ਦਿਮਾਗ ਖਪਾਉਂਦੇ ਹੋਵੋਗੇ, ਟੀਚਰ ਵੀ ਨਰਾਜ਼ ਹੋ ਜਾਂਦੇ ਹੋਣਗੇ ।

ਉਨ੍ਹਾਂ ਨੂੰ ਲੱਗਦਾ ਹੋਵੇਗਾ ਇਹ ਬੱਚਾ ਇਤਨਾ bright ਹੈ, ਇਹ ਮੇਰੇ ਪੱਲੇ ਕਿਵੇਂ ਪੈ ਗਿਆ, ਇਹ ਮੈਨੂੰ ਪੜਾਉਂਦਾ ਹੈ। ਅਜਿਹਾ ਹੁੰਦਾ ਹੈ ਨਾ ? ਦੇਖੋ, ਮੈਂ ਇੱਕ ਗੱਲ ਦੱਸਾਂ ਤੁਹਾਨੂੰ, ਤੁਸੀਂ ਆਪਣੇ ਸਾਰੇ friends ਅਤੇ teachers ਨੂੰ ਜ਼ਰੂਰ ਦੱਸਣਾਮੈਂ ਆਪ ਸਾਰੇ ਯੁਵਾ ਸਾਥੀਆਂ  ਦੇ ਅਜਿਹੇ ਸਾਹਸਪੂਰਨ ਕੰਮ ਦੇ ਬਾਰੇ ਵਿੱਚ ਜਦੋਂ ਵੀ ਸੁਣਦਾ ਹਾਂ, ਤੁਹਾਡੇ ਨਾਲ ਗੱਲਬਾਤ ਕਰਦਾ ਹਾਂ, ਤਾਂ ਮੈਨੂੰ ਵੀ ਪ੍ਰੇਰਣਾ ਮਿਲਦੀ ਹੈ, ਤੁਹਾਡੇ ਕੋਲੋਂ ਮੈਂ ਵੀ ਕੁਝ ਸਿੱਖਦਾ ਹਾਂ । ਹੁਣੇ ਇੱਕ ਬੱਚੇ ਨੇ ਮੈਨੂੰ ਪੁੱਛਿਆ ਕਿ ਤੁਸੀਂ ਇੰਨਾ ਕੰਮ ਕਰਦੇ ਹੋ ਤਾਂ ਮਾਂ ਦੀ ਯਾਦ ਨਹੀਂ ਆਉਂਦੀ ਹੈ; ਯਾਦ ਕਰਦਾ ਹਾਂ ਤਾਂ ਸਾਰੀ ਥਕਾਵਟ ਉਤਰ ਜਾਂਦੀ ਹੈ।

ਸਾਥੀਓ, ਤੁਹਾਡੇ ਵਰਗੇ ਬੱਚਿਆਂ ਦੇ ਅੰਦਰ ਛੁਪੀ ਇਸ ਪ੍ਰਤਿਭਾ ਨੂੰ ਪ੍ਰੋਤਸਾਹਿਤ ਕਰਨ ਲਈ ਹੀ ਇਹ ਰਾਸ਼ਟਰੀ ਪੁਰਸਕਾਰਾਂ ਦਾ ਦਾਇਰਾ ਵਧਾਇਆ ਗਿਆ ਹੈ। ਅਤੇ ਇਹ ਸਿਰਫ ਤੁਹਾਨੂੰ ਪੁਰਸਕਾਰ ਮਿਲ ਰਿਹਾ ਹੈ, ਅਜਿਹਾ ਨਹੀਂ ਹੈ, ਇਸ ਮੌਕੇ ਦੇ ਕਾਰਨ ਦੇਸ਼ਭਰ ਦੇ ਬੱਚਿਆਂ ਦਾ ਇਨ੍ਹਾਂ ਚੀਜ਼ਾਂ ’ਤੇ ਧਿਆਨ ਜਾਂਦਾ ਹੈ। ਇੱਕ ਤਰ੍ਹਾਂ ਨਾਲ ਤੁਸੀਂ ਉਨ੍ਹਾਂ ਦੇ ਲਈ ਹੀਰੋ ਬਣ ਜਾਂਦੇ ਹੋ, ਤੁਸੀਂ ਉਨ੍ਹਾਂ ਦੇ ਲਈ inspiration ਬਣ ਜਾਂਦੇ ਹੋਜੰਮੂ – ਕਸ਼ਮੀਰ ਵਿੱਚ ਬੈਠਾ ਹੋਇਆ ਕੋਈ ਬੱਚਾ ਹੋਵੇਗਾ, ਲੱਦਾਖ ਵਿੱਚ ਬੈਠਾ ਹੋਇਆ ਬੱਚਾ ਹੋਵੇਗਾ, ਨਾਗਾਲੈਂਡ ਵਿੱਚ ਬੈਠਾ ਹੋਇਆ ਬੱਚਾ ਹੋਵੇਗਾ; ਉਹ ਕੇਰਲ  ਦੇ ਕਿਸੇ ਬੱਚੇ ਦੀ ਕਥਾ ਸੁਣੇਗਾ ਤਾਂ ਉਸਨੂੰ ਲੱਗੇਗਾ, ਅੱਛਾ !

ਸਾਡੇ ਦੇਸ਼ ਦੇ ਬਾਲਕ ਐਸਾ ਕਰ ਰਹੇ ਹਨ? ਇਹ ਆਪਣੇ ਆਪ ਵਿੱਚ-ਕਈ ਗੁਣਾ ਇਸ ਦਾ ਪ੍ਰਭਾਵ ਪੈਦਾ ਹੁੰਦਾ ਹੈ, ਇਸ ਦੀਆਂ ਤਰੰਗਾਂ ਚਲਦੀਆਂ ਰਹਿੰਦੀਆਂ ਹਨ। Waves ਲਗਾਤਾਰ ਨੀਚੇ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ ਅਤੇ ਇਸ ਲਈ ਇਨ੍ਹਾਂ ਚੀਜ਼ਾਂ ਦੀ ਤਰਫ਼, ਇਨ੍ਹਾਂ ਘਟਨਾਵਾਂ ਨੂੰ ਕਦੇ ਘੱਟ ਨਹੀਂ ਸਮਝਣਾ ਚਾਹੀਦਾ, ਉਨ੍ਹਾਂ ਦਾ ਆਪਣਾ ਇੱਕ ਮਹੱਤਵ ਹੈ। ਲੇਕਿਨ ਕਦੇ-ਕਦੇ ਕੀ ਹੁੰਦਾ ਹੈ, ਜਦੋਂ ਨਾਮ ਹੋ ਜਾਵੇ, ਅਖ਼ਬਾਰ ਵਿੱਚ ਤਸਵੀਰ ਛਪ ਜਾਵੇ ਤਾਂ ਫਿਰ ਅਸੀਂ ਵੀ ਜ਼ਮੀਨ ਤੋਂ ਦੋ-ਤਿੰਨ ਫੁੱਟ ਉੱਪਰ ਚੱਲਦੇ ਹਾਂ ਨਾ, ਫਿਰ ਪੈਰ ਜ਼ਮੀਨ ’ਤੇ ਨਹੀਂ ਪੈਂਦੇ ਹਨ, ਅਜਿਹਾ ਹੋ ਜਾਂਦਾ ਹੈ ਨਾ? ਫਿਰ ਘਰ ਵਿੱਚ ਵੀ – ਦੇਖੋ, ਮੈਨੂੰ ਕੋਈ ਕੰਮ ਨਾ ਦਸੋ, ਮੈਂ National award ਲੈ ਕੇ ਆਇਆ ਹਾਂ, ਅਜਿਹਾ ਹੁੰਦਾ ਹੈ ਨਾ? ਤਾਂ ਕੀ ਅਜਿਹਾ ਕਰੋਗੇ ਤੁਸੀਂ ਲੋਕ? ਪੈਰ ਜ਼ਮੀਨ ’ਤੇ ਰੱਖੋਗੇ ?

ਜ਼ਿਆਦਾਤਰ ਲੋਕਾਂ ਦੇ ਜੀਵਨ ਵਿੱਚ ਦੋ ਪੜਾਅ ਆਉਂਦੇ ਹਨ- ਇੱਕ ਸਹਿਜ ਭਾਵ ਨਾਲ ਚੰਗਾ ਕਰਦਾ ਚਲਿਆ ਜਾਂਦਾ ਹੈ ਅਤੇ ਜਦੋਂ ਕਿਤੇ recognized ਹੋ ਜਾਂਦਾ ਹੈ, ਫਿਰ ਜਾਣੇ-ਅਣਜਾਣੇ ਵਿੱਚ ਹਵਾ ਭਰ ਜਾਂਦੀ ਹੈ ਅਤੇ ਫਿਰ ਉਹ ਉਸੇ ਧੁਨ ਵਿੱਚ ਰਹਿੰਦਾ ਹੈ ਅੱਗੇ ਕੁਝ ਨਵਾਂ ਨਹੀਂ ਕਰ ਪਾਉਂਦਾ ਹੈ। ਉਸ ਨੂੰ ਲਗਦਾ ਹੈ ਬਸ ਹੋ ਗਿਆ, ਫੋਟੋ ਛਪ ਗਈ, ਦਿੱਲੀ ਹੋ ਆਇਆ, ਰਾਸ਼ਟਰਪਤੀ ਭਵਨ ਹੋ ਆਇਆ, ਹੁਣ ਕੀ ਹੈ। ਜ਼ਿੰਦਗੀ ਵਿੱਚ ਸਭ ਹੋ ਗਿਆ ਹੈ। ਜ਼ਿੰਦਗੀ ਇੰਨੀ ਛੋਟੀ ਨਹੀਂ ਹੈ।

ਦੂਜੇ ਉਹ ਲੋਕ ਹੁੰਦੇ ਹਨ- ਜੇਕਰ ਕੁਝ ਕੀਤਾ, ਕਿਤੇ recognized ਹੋਇਆ ਤਾਂ ਉਸੇ ਨੂੰ ਉਹ ਆਪਣੀ ਪ੍ਰੇਰਨਾ ਬਣਾ ਲੈਂਦੇ ਹਨ, ਉਸੇ ਨੂੰ ਆਪਣੀ ਪ੍ਰਤਿੱਗਿਆ ਬਣਾ ਲੈਂਦੇ ਹਨ, ਉਸੇ ਵਿੱਚੋਂ ਪੁਰਸ਼ਾਰਥ ਕਰਨ ਦੇ ਰਸਤੇ ਲੱਭਦੇ ਰਹਿੰਦੇ ਹਨ ਅਤੇ ਉਹ ਨਵੀਂਆਂ-ਨਵੀਂਆਂ ਚੀਜ਼ਾਂ ਨੂੰ ਹਾਸਲ ਕਰਨ ਲਈ ਰੁਕਦੇ ਨਹੀਂ ਹਨ, ਥੱਕਦੇ ਨਹੀਂ ਹਨ।

ਮੈਂ ਚਾਹਾਂਗਾ ਕਿ ਤੁਸੀਂ ਕਦੇ ਵੀ ਆਪਣੇ ਜੀਵਨ ਵਿੱਚ ਉਨ੍ਹਾਂ ਦੂਜੇ ਪ੍ਰਕਾਰ ਦੀਆਂ ਆਦਤਾਂ ਨੂੰ ਵੜਨ ਹੀ ਨਾ ਦੇਣਾਹੁਣ ਜੋ ਹੋਇਆ ਹੈ ਉਹ ਕੁਝ ਨਹੀਂ, ਅਜਿਹਾ ਹੀ ਮੰਨ ਕੇ ਜਾਓ। ਠੀਕ ਹੈ, ਅਜੇ ਤਾਂ ਮੈਨੂੰ ਬਹੁਤ ਕੁਝ ਕਰਨਾ ਹੈ, ਦੇਸ਼ ਨੂੰ ਬਹੁਤ ਕੁਝ ਦੇਣਾ ਹੈ, ਆਪਣੇ ਆਪ ਨੂੰ ਹਰ ਪ੍ਰਕਾਰ ਨਾਲ ਤਿਆਰ ਕਰਨਾ ਹੈ। ਇਹ ਜੇਕਰ ਜਜ਼ਬਾ ਲੈ ਕੇ ਜਾਂਦੇ ਹੋ ਤਾਂ ਤੁਸੀਂ ਦੇਖੋ, ਤੁਹਾਨੂੰ ਇਸ ਮੌਕੇ ਦਾ ਬਹੁਤ ਵੱਡਾ ਆਨੰਦ ਮਿਲੇਗਾ, ਉਸ ਵਿੱਚੋਂ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਤਾਂ ਤੁਸੀਂ ਦੱਸੋ ਪਹਿਲੇ ਰਸਤੇ ਉੱਤੇ ਜਾਓਗੇ ਕੇ ਦੂਜੇ? ਆਪਣੇ ਹੱਥ ਉੱਪਰ ਕਰੋ, ਕਿੰਨੇ ਲੋਕ ਹਨ ਜੋ ਪਹਿਲੇ ਰਸਤੇ ਉੱਤੇ ਜਾਣਗੇ? ਚੰਗਾ ਇਹ ਦੱਸੋ, ਜੋ ਦੂਜੇ ਰਸਤੇ ਉੱਤੇ ਜਾਣਗੇ, ਉਹ ਕੌਣ ਹਨ? ਇਸ ਦਾ ਮਤਲਬ ਤੁਸੀਂ ਮੇਰੀ ਗੱਲ ਸਮਝੇ ਨਹੀਂ? ਮੈਂ ਇਹ ਕਹਿ ਰਿਹਾ ਸੀ ਕਿ ਇੱਕ ਰਸਤਾ ਉਹ ਹੁੰਦਾ ਹੈ ਜੋ ਪਹਿਲਾ ਰਸਤਾ, ਕਿ ਜਿਸ ਵਿੱਚ ਇਸ ਨੂੰ ਤੁਸੀਂ ਅੰਤਮ ਨਹੀਂ ਮੰਨਦੇ ਹੋ, ਇਸ ਨੂੰ ਤੁਸੀਂ ਸ਼ੁਰੂਆਤ ਮੰਨਦੇ ਹੋਤੁਹਾਡੇ ਪੈਰ ਜ਼ਮੀਨ ਤੋਂ ਓਖੜ ਨਹੀਂ ਜਾਂਦੇ, ਤੁਸੀਂ ਹਵਾ ਵਿੱਚ ਉੱਡਣ ਨਹੀਂ ਲੱਗਦੇ ਅਤੇ ਕੁਝ ਹੋਰ ਜ਼ਿਆਦਾ ਕਰਨ ਦਾ ਸੰਕਲਪ ਕਰਦੇ ਹੋ, ਇਹ ਪਹਿਲਾ ਰਸਤਾ ਹੈ। ਦੂਜਾ- ਯਾਰ ਬਹੁਤ ਹੋ ਚੁੱਕਿਆ, ਹੁਣ ਫੋਟੋ ਛਪ ਗਈ, ਟੀਵੀ ਵਿੱਚ ਆ ਗਏ, ਹੁਣ ਕੀ ਕਰਨਾ ਹੈ, ਸੌਂ ਜਾਓ। ਤਾਂ ਦੱਸੋ ਕਿ ਪਹਿਲਾ ਰਸਤਾ ਹੈ ਕਿ ਦੂਜਾ? ਪੱਕਾ, ਦੇਖੋ, ਪਹਿਲਾਂ ਗਲਤੀ ਕੀਤੀ ਸੀ ਨਾ?

ਚੰਗਾ, ਮੈਂ ਤੁਹਾਨੂੰ ਕੁਝ ਸਵਾਲ ਪੁੱਛਦਾ ਹਾਂ। ਤੁਹਾਡੇ ਵਿੱਚੋਂ ਕੌਣ ਇੰਨੇ ਲੋਕ ਹਨ ਜਿਨ੍ਹਾਂ ਨੂੰ ਦਿਨ ਵਿੱਚ ਚਾਰ ਵਾਰ ਪਸੀਨਾ ਆਉਂਦਾ ਹੈ, ਭਰਪੂਰ ਪਸੀਨਾ ਆਉਂਦਾ ਹੈ, ਪੂਰਾ ਪਸੀਨਾ-ਪਸੀਨਾ ਸਰੀਰ ਹੋ ਜਾਂਦਾ ਹੈ, ਜਿਵੇਂ ਕੋਈ ਵੀ ਸੀਜ਼ਨ ਹੋਵੇ, ਠੰਢ ਹੋਵੇ, ਗਰਮੀ ਹੋਵੇ। ਜਿਸ ਨੂੰ ਚਾਰ ਵਾਰ ਦਿਨ ਵਿੱਚ ਪੂਰਾ ਪਸੀਨਾ ਨਿਕਲਦਾ ਹੈ, ਕਿਵੇਂ ਨਿਕਲਦਾ ਹੈ, ਧੂਪ ਵਿੱਚ ਖੜ੍ਹੇ ਰਹਿੰਦੇ ਹੋ? Morning exercise ਵਿੱਚ? ਅਤੇ ਕੋਈ? ਦੇਖੋ ਇੱਕ ਵੀ ਬਾਲਕ ਅਜਿਹਾ ਨਹੀਂ ਹੋਣਾ ਚਾਹੀਦਾ, ਆਪਣੇ ਦੋਸਤਾਂ ਨੂੰ ਵੀ ਦੱਸੋ ਕਿ ਜਿਸ ਨੂੰ ਦਿਨ ਵਿੱਚ ਚਾਰ ਵਾਰ ਪਸੀਨਾ ਨਾ ਆਵੇ, ਅਜਿਹਾ ਇੱਕ ਵੀ ਬਾਲਕ ਨਹੀਂ ਹੋਣਾ ਚਾਹੀਦਾ। ਮੈਨੂੰ ਇੱਕ ਵਾਰ ਕਿਸੇ ਨੇ ਬਹੁਤ ਸਾਲ ਪਹਿਲਾਂ ਕਿਸੇ ਨੇ ਪੁੱਛਿਆ ਸੀ ਕਿ ਤੁਹਾਡੇ ਚਿਹਰੇ ‘ਕੇ ਇੰਨਾ ਤੇਜ਼ ਕਿਉਂ ਹੈ ਤਾਂ ਮੈਂ ਬੜਾ ਅਸਾਨ ਜਵਾਬ ਦਿੱਤਾ ਸੀ- ਮੈਂ ਕਿਹਾ ਮੇਰੇ ਸਰੀਰ ਵਿੱਚੋਂ ਇੰਨਾ ਪਸੀਨਾ ਨਿਕਲਦਾ ਹੈ, ਮਿਹਨਤ ਕਰਦਾ ਹਾਂ ਅਤੇ ਮੈਂ ਓਸੇ ਪਸੀਨੇ ਨਾਲ ਮਾਲਿਸ਼ ਕਰਦਾ ਹਾਂ, ਇਸ ਲਈ ਚਮਕ ਜਾਂਦਾ ਹੈ। ਚੰਗਾ ਤੁਹਾਡੇ ਵਿੱਚੋਂ ਕਿੰਨੇ ਲੋਕ ਹਨ ਜੋ ਪਾਣੀ ਪੀਂਦੇ ਹਨ ਤਾਂ ਖੜ੍ਹੇ-ਖੜ੍ਹੇ ਪੀਂਦੇ ਹਨ, ਬੈਠ ਕੇ ਨਹੀਂ ਪੀਂਦੇ? ਅਜਿਹੇ ਕਿੰਨੇ ਲੋਕ ਹਨ? ਦੇਖੋ, ਪਾਣੀ ਜਦੋਂ ਪੀਂਦੇ ਹੋ ਤਾਂ ਬੈਠ ਕੇ ਪੀਓ। ਛੋਟੀ ਚੀਜ਼ ਹੈ ਲੇਕਿਨ ਤੁਹਾਨੂੰ ਜਾ ਕੇ ਉਸ ਦਾ ਸ਼ਾਸਤਰ ਕੋਈ ਸਮਝਾਵੇਗਾ, ਮੈਂ ਉਸ ਚੱਕਰ ਵਿੱਚ ਨਹੀਂ ਪੈਂਦਾ ਹਾਂ। ਕਰੋਗੇ ਇਹ?

ਚੰਗਾ ਤੁਹਾਡੇ ਵਿੱਚੋਂ ਕਿੰਨੇ ਹਨ ਜੋ ਪਾਣੀ ਦਵਾਈ ਦੀ ਤਰ੍ਹਾਂ ਪੀਂਦੇ ਹਨ? ਕੁਝ ਲੋਕ ਹੋਣਗੇ ਜੋ ਪਾਣੀ ਜੂਸ ਦੀ ਤਰ੍ਹਾਂ ਪੀਂਦੇ ਹੋਣਗੇ, ਪਾਣੀ ਦਾ ਵੀ ਆਨੰਦ ਲੈਂਦੇ ਹੋਣਗੇ। ਕੁਝ ਲੋਕ ਹੁੰਦੇ ਹੋਣਗੇ ਦਵਾਈ ਦੀ ਤਰ੍ਹਾਂ… ਤੁਸੀਂ ਕਿੰਨੇ ਹੋ ਜੋ ਪਾਣੀ ਨੂੰ ਪੀਣ ਦਾ ਮਜ਼ਾ ਲੈਂਦੇ ਹਨ, ਪਾਣੀ ਦਾ ਟੇਸਟ ਕਰਦੇ ਹਨ? Enjoy ਕਰਦੇ ਹਨ ਤੁਸੀਂ ਕੋਸ਼ਿਸ਼ ਕਰੋ ਪਾਣੀ ਦਾ ਟੇਸਟ ਹੁੰਦਾ ਹੈ, ਉਹ ਸਰੀਰ ਨੂੰ ਬਹੁਤ ਫਾਇਦਾ ਕਰਦਾ ਹੈ, ਤੁਸੀਂ ਉਸ ਨੂੰ enjoy ਕਰੋ। ਦਵਾਈ ਦੀ ਤਰ੍ਹਾਂ ਐਵੇਂ ਪਾਣੀ ਲਗਾ ਦਿੱਤਾ, ਇਸ ਤਰ੍ਹਾਂ ਨਾ ਕਰੋ। ਕਰੋਗੇ? ਤੁਸੀਂ ਕਹੋਗੇ- ਇਸ ਤਰ੍ਹਾਂ ਕੀ ਫਾਇਦਾ, ਮਾਂ ਤਾਂ ਕਹਿੰਦੀ ਹੈ ਪੜ੍ਹਾਈ ਕਰੋ, ਮੈਂ ਪੰਜ ਮਿੰਟ ਤੱਕ ਪਾਣੀ ਪੀ ਰਿਹਾ ਹਾਂ, ਤਾਂ ਝਗੜਾ ਹੋ ਜਾਵੇਗਾ ਨਾ। ਕਦੇ-ਕਦੇ ਮਾਂ ਦੁੱਧ ਲੈ ਕਰਕੇ ਆਉਂਦੀ ਹੈ, ਮਾਂ ਨੂੰ ਕੰਮ ਹੈ, ਟੀਵੀ ਸੀਰੀਅਲ ਚੱਲ ਰਿਹਾ ਹੈ ਤਾਂ ਮਾਂ ਕਹਿੰਦੀ ਹੈ, ਚੱਲ ਜਲਦੀ ਦੁੱਧ ਪੀ ਲੈ ਅਤੇ ਤੁਸੀਂ ਉਹ ਦੁੱਧ ਵੀ ਦਵਾਈ ਦੀ ਤਰ੍ਹਾਂ ਪੀ ਜਾਂਦੇ ਹੋ, ਕਿਉਂਕਿ ਮਾਂ ਨੇ ਸੀਰੀਅਲ ਦੇਖਣਾ ਹੈ। ਅਜਿਹਾ ਹੁੰਦਾ ਹੈ ਨਾ? ਕਿਹੜਾ– ਸਾਸ ਵੀ ਕਭੀ ਬਹੂ ਥੀ?

ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਹਨ, ਅਸੀਂ ਬਚਪਨ ਵਿੱਚ ਸਰੀਰ ਨੂੰ ਜੋ ਆਦਤਾਂ ਪਾਈਆਂ ਹੁੰਦੀਆਂ ਹਨ ਉਹ ਜੀਵਨ ਭਰ ਕੰਮ ਆਉਂਦੀਆਂ ਹਨ ਅਤੇ ਮਨ ਵਿੱਚ ਉਹ ਇੱਕਦਮ ਤੋਂ ਫਿਟ ਬੈਠ ਜਾਂਦੀਆਂ ਹਨ। ਤੁਹਾਨੂੰ ਪਤਾ ਹੈ ਦੇਸ਼ ਵਿੱਚ ਇੱਕ ਅਭਿਯਾਨ ਚੱਲ ਰਿਹਾ ਹੈ, ‘ਫਿਟ ਇੰਡੀਆ’, ਪਤਾ ਹੈ? ਕਿੰਨਿਆਂ ਨੂੰ ਪਤਾ ਹੈ? ਤਾਂ ਫਿਟ ਇੰਡੀਆ ਲਈ ਕਿਸ ਦਰਜੀ ਕੋਲ ਜਾਂਦੇ ਹੋ, ਕਿਸ tailor ਕੋਲ ਜਾਂਦੇ ਹੋ? ਕੌਣ, ਫਿਟ ਇੰਡੀਆ ਲਈ tailor ਕੋਲ ਕੌਣ ਜਾਂਦਾ ਹੈ, ਤਾਂ ਕੀ ਕਰਦੇ ਹੋ ਫਿਟ ਇੰਡੀਆ ਲਈ ਕੋਈ ਦੱਸੇਗਾ? ਨਹੀਂ, ਕੀ ਕਰਦੇ ਹੋ? exercise ਕਹਿਣ ਨਾਲ ਥੋੜ੍ਹਾ ਹੀ ਹੁੰਦਾ ਹੈ, ਕੋਈ ਕਹੇਗਾ ਮੈਂ ਸੂਰਜ ਨਮਸਕਾਰ ਕਰਦਾ ਹਾਂ, ਕੋਈ ਕਹਿੰਦਾ ਹੈ ਮੈਂ ਸਾਈਕਲਿੰਗ ਕਰਦਾ ਹਾਂ, ਕੋਈ ਕਹਿੰਦਾ ਹੈ ਮੈਂ ਸਵਿਮਿੰਗ ਕਰਦਾ ਹਾਂ… ਕੀ ਕਰਦੇ ਹੋ? ਚੰਗਾ ਤੁਹਾਡੇ ਵਿੱਚੋਂ ਕਿੰਨੇ ਲੋਕ ਹਨ ਫਟਾਫਟ ਦਰਖਤ ਉੱਤੇ ਚੜ੍ਹ ਜਾਂਦੇ ਹਨ, ਫਿਰ ਉੱਤਰ ਜਾਂਦੇ ਹਨ? ਘਰ ਵਾਲਿਆਂ ਨੂੰ ਚੀਕਣਾ ਪੈਂਦਾ ਹੈ, ਓਏ ਹੇਠਾਂ ਉਤਰੋ, ਹੇਠਾਂ ਉਤਰੋ-  ਅਜਿਹੇ ਕਿੰਨੇ ਲੋਕ ਹਨ?

ਦੇਖੋ ਸਾਹਸ- ਇਹ ਸਾਡੇ ਸੁਭਾਅ ਵਿੱਚ ਹੋਣਾ ਚਾਹੀਦਾ ਹੈ। ਇੱਥੇ ਪੈਰ ਰੱਖਾਂਗਾ ਤਾਂ ਡਿੱਗ ਜਾਵਾਂਗਾ, ਤਾਂ ਇਹ ਕਰਾਂਗਾ ਤਾਂ- ਇਸ ਤਰ੍ਹਾਂ ਜ਼ਿੰਦਗੀ ਨਹੀਂ ਜਿਊਂਦੇਸਾਹਸ ਦੇ ਬਿਨਾਂ ਜੀਵਨ ਸੰਭਵ ਨਹੀਂ ਹੈ। ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਸਾਹਸ ਕਰਨ ਦੀ ਆਦਤ ਬਣਾਓਗੇ ਤਾਂ ਅੱਗੇ ਚੱਲ ਕੇ ਉਹ ਵੀ ਬਹੁਤ ਕੰਮ ਆਵੇਗਾ। ਅਤੇ ਤੁਹਾਡੇ ਜਿਹੇ ਲੋਕ ਜਦੋਂ ਕਰਨਗੇ ਨਾ, ਤਾਂ ਬਾਕੀ 50 ਲੋਕ ਦੇਖਣਗੇ- ਓਏ ਦੇਖੋ, ਇਹ ਵੀ ਕਰਦਾ ਹੈ। ਇੰਨਾ ਅਵਾਰਡ ਲੈ ਕੇ ਆਇਆ, ਫਿਰ ਵੀ ਇੰਨੀ ਮਿਹਨਤ ਕਰਦਾ ਹੈ। ਇੰਨਾ ਮਾਣ-ਸਨਮਾਨ ਲੈ ਕੇ ਆਇਆ, ਲੇਕਿਨ ਦੇਖੋ ਇਹ ਕੰਮ ਕਰ ਰਿਹਾ ਹੈ। ਤਾਂ ਕੀ ਹੋਵੇਗਾ- ਬਹੁਤਿਆਂ ਨੂੰ ਪ੍ਰੇਰਨਾ ਮਿਲੇਗੀ। ਕਰੋਗੇ? ਪੱਕਾ ਕਰੋਗੇ ? ਤਾਂ ਪਰਸੋਂ 26 ਜਨਵਰੀ ਦੀ ਤਿਆਰੀ? ਤਾਂ ਸਿਖਾਇਆ ਗਿਆ ਹੋਵੇਗਾ, ਏਦਾਂ-ਏਦਾਂ ਕਰੋ? ਸੱਜੇ ਹੱਥ ਨਾਲ ਕਰਨਾ ਹੈ ਜਾਂ ਖੱਬੇ ਹੱਥ ਨਾਲ? ਇਹ ਨਹੀਂ ਦੱਸਿਆ। ਜਿਸ ਤਰਫ ਲੋਕ ਹੋਣਗੇਉਸ ਤਰਫ ਕਰਨਾ ਹੈਅਰੇ ਅਸੀਂ ਹੋਵਾਂਗੇ ਤਾਂ ਪੰਜ ਮੀਟਰ, ਦਸ ਮੀਟਰ ਤੱਕ ਹੀ ਹੋਵਾਂਗੇ, ਬਾਕੀ ਤਾਂ ਬਹੁਤ ਭੀੜ ਹੁੰਦੀ ਹੈ।

ਚਲੋ, ਮੈਨੂੰ ਬਹੁਤ ਚੰਗਾ ਲੱਗਿਆ, ਤੁਸੀਂ ਲੋਕ enjoy ਕਰੋ ਅਤੇ ਦਿੱਲੀ ਵਿੱਚ ਬਹੁਤ ਕੁਝ ਦੇਖੋ। ਵੱਖ-ਵੱਖ ਜਗ੍ਹਾ ਉੱਤੇ ਜਾਓ। ਲਾਲ ਕਿਲ੍ਹੇ ਵਿੱਚ ਤੁਹਾਨੂੰ ਪਤਾ ਹੋਵੇਗਾ, ਨੇਤਾ ਜੀ ਸੁਭਾਸ਼ ਬਾਬੂ ਨੂੰ ਲੈ ਕੇ, ਕ੍ਰਾਂਤੀਕਾਰੀਆਂ ਨੂੰ ਲੈ ਕੇ ਬਹੁਤ ਚੰਗਾ ਮਿਊਜ਼ੀਅਮ ਬਣਿਆ ਹੈ। ਦੇਖੋਗੇ ਤੁਸੀਂ ਲੋਕ? ਦੇਖ ਕੇ ਆਏ, ਲੈ ਜਾਣ ਵਾਲੇ ਹਨ? ਚੰਗਾ, ਵਾਰ ਮੈਮੋਰੀਅਲ ਦੇਖਿਆ? ਹੈ, ਨਹੀਂ ਦੇਖਿਆ। ਦੇਖੋ, ਵਾਰ ਮੈਮੋਰੀਅਲ ਵੀ ਦੇਖਣ ਜਾਣਾ ਚਾਹੀਦਾ ਹੈ। ਅਤੇ ਆਪਣੇ ਰਾਜ ਦਾ ਕੋਈ ਇੱਕ-ਅੱਧਾ ਵੀ ਜੋ ਵੀਰ ਸ਼ਹੀਦ ਹੋਇਆ ਹੋਵੇਗਾ, ਉਸ ਦਾ ਨਾਮ ਪੜ੍ਹ ਕੇ, ਲਿਖ ਕੇ ਲੈ ਜਾਣਾ, ਆਪਣੇ ਘਰ ’ਤੇਜੇਕਰ ਮੋਬਾਈਲ ਫੋਨ ਹੈ ਤਾਂ ਉਸ ਦੀ ਫੋਟੋ ਖਿੱਚ ਕੇ ਲੈ ਜਾਣਾ। ਦੇਖੋ, ਕਰਨਾਟਕ ਦੇ ਇਹ ਵੀਰ ਸ਼ਹੀਦ ਦਾ ਨਾਮ ਹੈ, ਉਸ ਦਾ ਫੋਟੋ ਲੈ ਕੇ ਜਾਣਾ ਚਾਹੀਦਾ ਹੈ।

ਕਿਸੇ ਨੂੰ ਦਿਖਾਉਣਾ ਚਾਹੀਦਾ ਹੈ- ਦੇਖੋ, ਸਾਡੇ ਕਰਨਾਟਕ ਦੇ ਵੀਰ ਸ਼ਹੀਦ ਦਾ ਨਾਮ ਉੱਥੇ ਵਾਰ ਮੈਮੋਰੀਅਲ ਵਿੱਚ ਹੈ। ਹਰੇਕ ਨੂੰ ਆਪਣੇ-ਆਪਣੇ ਰਾਜ ਦਾ ਲੱਭਣਾ ਚਾਹੀਦਾ ਹੈ। ਇੰਝ ਹੀ ਦੇਖ ਕੇ ਨਹੀਂ ਆਉਣਾ ਚਾਹੀਦਾ ਉਹ ਜੋ ਨਾਮ ਲਿਖੇ ਹਨ ਨਾ ਉਨ੍ਹਾਂ ਉੱਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ। ਇੱਥੇ ਇੱਕ ਪੁਲਿਸ ਮੈਮੋਰੀਅਲ ਵੀ ਬਣਿਆ ਹੈ, ਦੇਖਣ ਜਾਓਗੇ? ਤੁਹਾਨੂੰ ਪਤਾ ਹੈ ਇਹ ਦੇਸ਼ ਵਿੱਚ 33 ਹਜ਼ਾਰ ਤੋਂ ਜ਼ਿਆਦਾ ਪੁਲਿਸ, ਕਦੇ-ਕਦੇ ਲੋਕ ਪੁਲਿਸ ਨਾਲ ਨਫਰਤ ਕਰਦੇ ਹਨ ਨਾ? ਪੁਲਿਸ ਵਾਲੇ ਕਹਿੰਦੇ ਹਨ, ਚੱਲੋ ਇੱਧਰ ਚੱਲੋ, ਸਾਈਕਲ ਇੱਥੇ ਨਾ ਰੱਖੋ, ਬਹੁਤ ਗੁੱਸਾ ਹੁੰਦਾ ਹੈ ਨਾ? 33 ਹਜ਼ਾਰ ਪੁਲਿਸ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਲਈ ਸ਼ਹੀਦ ਹੋਏ ਹਨ ਅਜ਼ਾਦੀ ਦੇ ਬਾਅਦ। ਸੰਖਿਆ ਬਹੁਤ ਵੱਡੀ ਹੈ, 33 ਹਜ਼ਾਰ। ਉਸ ਪੁਲਿਸ ਪ੍ਰਤੀ ਆਦਰ ਦਾ, ਗੌਰਵ ਦਾ ਭਾਵ ਬਣਨਾ ਚਾਹੀਦਾ ਹੈ, ਦੇਖੋ ਸਮਾਜ, ਜੀਵਨ ਵਿੱਚ ਇੱਕ ਬਦਲਾਅ ਸ਼ੁਰੂ ਹੋ ਜਾਵੇਗਾ। ਪੁਲਿਸ ਮੈਮੋਰੀਅਲ ਦੇਖੋਗੇ ਨਾ ਤਾਂ ਤੁਹਾਨੂੰ ਲੱਗੇਗਾ ਕਿ ਇਹ ਇੰਨਾ ਕੰਮ ਹੁੰਦਾ ਰਿਹਾ, ਇਹ ਏਦਾਂ ਕਰਦੇ ਰਹੇ। ਕਰੋਗੇ? ਪੱਕਾ ਕਰੋਗੇ?

ਚਲੋ, ਬਹੁਤ-ਬਹੁਤ ਧੰਨਵਾਦ ਤੁਹਾਨੂੰ। ਬਹੁਤ-ਬਹੁਤ ਸ਼ੁਭਕਾਮਨਾਵਾਂ।

*****

ਵੀਆਰਆਰਕੇ/ਕੇਪੀ/ਐੱਨਐੱਸ