Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਲੇਹ ਵਿੱਚ: 19ਵੇਂ ਕੁਸ਼ੋਕ ਬਕੁਲਾ ਰਿਨਪੋਚੇ (KushokBakula Rinpoche) ਦੇ ਜਨਮ ਸ਼ਤਾਬਦੀ ਸਮਾਰੋਹ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਏ;ਜ਼ੋਜਿਲਾ ਸੁਰੰਗ ਦੇ ਕੰਮ ਦੀ ਸ਼ੁਰੂਆਤ ਲਈ ਤਖ਼ਤੀ ਤੋਂ ਪਰਦਾਹਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਜੰਮੂ-ਕਸ਼ਮੀਰ ਦੀ ਇੱਕ ਦਿਨਾ ਯਾਤਰਾ ਦੇ ਪਹਿਲੇ ਪੜਾਅ ‘ਤੇ ਲੇਹ ਪਹੁੰਚੇ।

ਉਹਲੇਹ ਵਿੱਚ 19ਵੇਂ ਕੁਸ਼ੋਕ ਬਕੁਲਾ ਰਿਨਪੋਚੇ (KushokBakula Rinpoche) ਦੇ ਜਨਮ ਸ਼ਤਾਬਦੀ ਸਮਾਰੋਹ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਏ।ਇਸੇ ਮੌਕੇ ਉਨ੍ਹਾਂ ਨੇਜ਼ੋਜਿਲਾ ਸੁਰੰਗ ਦੇ ਕੰਮ ਦੀ ਸ਼ੁਰੂਆਤ ਲਈ ਤਖ਼ਤੀ ਤੋਂ ਪਰਦਾਹਟਾਇਆ।

14 ਕਿਲੋਮੀਟਰ ਲੰਬੀ ਜ਼ੋਜਿਲਾ ਸੁਰੰਗ ਭਾਰਤ ਦੀ ਸਭ ਤੋਂ ਲੰਬੀ ਸੜਕੀ ਸੁਰੰਗ ਅਤੇ ਏਸ਼ੀਆ ਦੀਸਭ ਤੋਂ ਲੰਬੀ ਦੋ -ਦਿਸ਼ਾਵੀ ਸੁਰੰਗ ਹੋਵੇਗੀ। ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੁੱਲ 6800 ਕਰੋੜ ਰੁਪਏ ਦੀ ਲਾਗਤ ਦੀ ਇਸ ਸੁਰੰਗਦੇ ਐੱਨਐੱਚ-1 ਏ ਸ੍ਰੀਨਗਰ -ਲੇਹ ਸੈਕਸ਼ਨ ਉੱਤੇ ਬਾਲਟਾਲ ਅਤੇ ਮੀਨਾਮਾਰਗ ਹਿੱਸੇ ਦੇਨਿਰਮਾਣ, ਸੰਚਾਲਨ ਅਤੇ ਸਾਂਭ-ਸੰਭਾਲ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਸੁਰੰਗ ਦੇ ਨਿਰਮਾਣ ਨਾਲ ਸ੍ਰੀਨਗਰ, ਕਰਗਿਲਅਤੇ ਲੇਹ ਨੂੰ ਸਭ ਮੌਸਮਾਂ ਦੀ ਕੁਨੈਕਟੀਵਿਟੀ ਮੁਹੱਈਆ ਹੋ ਜਾਵੇਗੀ। ਇਸ ਨਾਲ ਜ਼ੋਜਿਲਾਦੱਰੇ ਨੂੰ ਪਾਰ ਕਰਨ ਦਾ ਸਮਾਂ, ਜੋ ਇਸ ਵੇਲੇ 3.5 ਘੰਟੇ ਦਾ ਹੈ, ਘਟਕੇ ਸਿਰਫ 15 ਮਿੰਟਦਾ ਰਹਿ ਜਾਵੇਗਾ। ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਸਰਬਪੱਖੀ ਆਰਥਕ ਅਤੇਸਮਾਜਕ-ਸੱਭਿਆਚਾਰਕ ਇੱਕਜੁਟਤਾ ਕਾਇਮ ਹੋ ਸਕੇਗੀ। ਇਸ ਸੁਰੰਗ ਦੀ ਬਹੁਤ ਜ਼ਿਆਦਾ ਰਣਨੀਤਕਅਹਿਮੀਅਤ ਵੀ ਹੈ।

ਇਸ ਮੌਕੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ19ਵੇਂ ਕੁਸ਼ੋਕ ਬਕੁਲਾ ਰਿਨਪੋਚੇ (KushokBakula Rinpoche) ਦੇ ਭਰਪੂਰ ਯੋਗਦਾਨ ਨੂੰ ਯਾਦ ਕੀਤਾ।ਪ੍ਰਧਾਨ ਮੰਤਰੀ ਨੇ ਕਿਹਾ,ਉਨ੍ਹਾਂ ਦਾ ਜੀਵਨ ਹੋਰਨਾਂ ਦੀ ਸੇਵਾ ਕਰਨ ਲਈ ਸਮਰਪਿਤ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ 19ਵੇਂ ਕੁਸ਼ੋਕ ਬਕੁਲਾ ਰਿਨਪੋਚੇ (KushokBakula Rinpoche) ਇੱਕ ਸ਼ਾਨਦਾਰਡਿਪਲੋਮੈਟ ਵਜੋਂ ਜਾਣੇ ਜਾਂਦੇ ਹਨ।ਉਨ੍ਹਾਂ ਜ਼ਿਕਰ ਕੀਤਾ ਕਿ ਮੰਗੋਲੀਆ ਦੀ ਆਪਣੀ ਫੇਰੀ ਦੌਰਾਨ, ਉਨ੍ਹਾਂ ਨੇ ਉਸ ਦੇਸ਼ ਵਿੱਚ ਉਨ੍ਹਾਂ ਦੀ ਸਾਖ ਨੂੰਖੁਦ ਆਪ ਦੇਖਿਆ।

ਸ਼੍ਰੀ ਨਰੇਂਦਰ ਮੋਦੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਹ ਅੱਜ ਜੰਮੂ-ਕਸ਼ਮੀਰ ਦੇ ਤਿੰਨ ਖੇਤਰਾਂ ਦਾ ਦੌਰਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਰਾਜ ਨੂੰ 25,000 ਕਰੋੜ ਰੁਪਏਦੇ ਵਿਕਾਸ ਪ੍ਰੋਜੈਕਟ ਮਿਲਣ ਵਾਲੇ ਹਨ।ਉਨ੍ਹਾਂ ਹੋਰ ਕਿਹਾ,ਇਹ ਪ੍ਰੋਜੈਕਟ ਰਾਜ ਦੇ ਲੋਕਾਂ ‘ਤੇ ਸਕਾਰਾਤਮਕ ਅਸਰ ਪਾਉਣਗੇ।

***

ਏਕੇਟੀ/ਐੱਚਐੱਸ