Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਡੋਦਰਾ ਵਿੱਚ

ਪ੍ਰਧਾਨ ਮੰਤਰੀ ਵਡੋਦਰਾ ਵਿੱਚਪ੍ਰਧਾਨ ਮੰਤਰੀ ਵਡੋਦਰਾ ਵਿੱਚ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਡੋਦਰਾ ਏਅਰਪੋਰਟ ਦੇ ਸੰਗਠਿਤ ਟਰਮੀਨਲ ਭਵਨ ਦਾ ਉਦਘਾਟਨ ਕੀਤਾ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਆਰਥਿਕਤਾ ਅਤੇ ਵਿਸ਼ੇਸ਼ ਤੌਰ ‘ਤੇ ਸੈਰ-ਸਪਾਟਾ ਖੇਤਰ ਵਿੱਚ ਹਵਾਈ ਸੰਪਰਕ ਦੇ ਮਹੱਤਵ ‘ਤੇ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਵਾਬਾਜ਼ੀ ਨੀਤੀ ਜਾਰੀ ਕੀਤੀ ਹੈ ਜਿਸ ਨਾਲ ਇਸ ਖੇਤਰ ਦੇ ਭਵਿੱਖ ਦੇ ਵਿਕਾਸ ਨੂੰ ਦਿਸ਼ਾ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਡੋਦਰਾ ਏਅਰਪੋਰਟ ਹੁਣ ਕੋਚੀ ਏਅਰਪੋਰਟ ਤੋਂ ਬਾਅਦ ਦੇਸ਼ ਦਾ ਦੂਸਰਾ ਵਾਤਾਵਰਨ ਪੱਖੀ ਏਅਰਪੋਰਟ ਬਣ ਗਿਆ ਹੈ।

ਦਿਵਯਾਂਗਾਂ ਨੂੰ ਸਹਾਇਕ ਉਪਕਰਣ ਵੰਡਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਨਿਰਮਾਣ ਸਮੇਂ ਦਿਵਯਾਂਗਾਂ ਦੀਆਂ ਜ਼ਰੂਰਤਾਂ ਨੂੰ ਹਮੇਸ਼ਾ ਦਿਮਾਗ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਯੋਜਨਾਵਾਂ ਅਤੇ ਪਹਿਲਾਂ ਦਾ ਲਾਭ ਨਿਸ਼ਚਿਤ ਲਾਭਪਾਤਰੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਨੂੰ ਸਰਵਉਚ ਪ੍ਰਾਥਮਿਕਤਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਕੰਮਕਾਜ ਵਿੱਚ ਦਲਿਤਾਂ ਅਤੇ ਹਾਸ਼ੀਏ ਵਾਲੇ ਲੋਕਾਂ ਲਈ ਪਹਿਲਾਂ ਨੂੰ ਅਹਿਮ ਸਥਾਨ ਦੇ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬੀ, ਸਿੱਖਿਆ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਦੀ ਘਾਟ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੁੰਜੀ ਵਿਕਾਸ ਹੈ।

***

ਏਕੇਟੀ/ਐੱਚਐੱਸ