Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਲੋਂ ਇੰਡੋਸੈਨ-ਇੰਡੀਆ ਸੈਨੀਟੇਸ਼ਨ ਕਾਨਫ਼ਰੰਸ ’ਚ ਉਦਘਾਟਨੀ ਭਾਸ਼ਣ

ਪ੍ਰਧਾਨ ਮੰਤਰੀ ਵਲੋਂ ਇੰਡੋਸੈਨ-ਇੰਡੀਆ ਸੈਨੀਟੇਸ਼ਨ ਕਾਨਫ਼ਰੰਸ ’ਚ ਉਦਘਾਟਨੀ ਭਾਸ਼ਣ

ਪ੍ਰਧਾਨ ਮੰਤਰੀ ਵਲੋਂ ਇੰਡੋਸੈਨ-ਇੰਡੀਆ ਸੈਨੀਟੇਸ਼ਨ ਕਾਨਫ਼ਰੰਸ ’ਚ ਉਦਘਾਟਨੀ ਭਾਸ਼ਣ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ’ਚ ‘ਇੰਡੋਸੈਨ-ਦਾ ਇੰਡੀਆ ਸੈਨੀਟੇਸ਼ਨ ਕਾਨਫਰੰਸ’ ’ਚ ਉਦਘਾਟਨੀ ਭਾਸ਼ਣ ਦਿੱਤਾ।

ਉਨ੍ਹਾਂ ਕਿਹਾ ਕਿ ਭਾਵੇਂ ਗੰਦਗੀ ਨੂੰ ਜਾਂ ਆਪਣੇ ਆਲੇ-ਦੁਆਲੇ ਗੰਦ-ਮੰਦ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਪਰ ਸਫ਼ਾਈ ਦੀ ਆਦਤ ਵਿਕਸਤ ਕਰਨ ਲਈ ਕੁਝ ਕੋਸ਼ਿਸ਼ ਕਰਨੀ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਬੱਚੇ ਸਫ਼ਾਈ ਨਾਲ ਸਬੰਧਤ ਮੁੱਦਿਆਂ ਬਾਰੇ ਕੁਝ ਵਧੇਰੇ ਚੇਤੰਨ ਹੁੰਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਸਵੱਛਤਾ ਅਭਿਆਨ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਛੋਹ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰਾਂ ਤੇ ਨਗਰਾਂ ਵਿਚਾਲੇ ਇੱਕ ਸਿਹਤਮੰਦ ਮੁਕਾਬਲਾ ਵਿਕਸਤ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਮੀਡੀਆ ਵੱਲੋਂ ਨਿਭਾਈ ਹਾਂ-ਪੱਖੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਕਿਸੇ ਨੇ ਸਫ਼ਾਈ ਦੀ ਲੋਕ-ਮੁਹਿੰਮ ਨੂੰ ਅਗਾਂਹ ਲਿਜਾਣ ਲਈ ਮੇਰੇ ਨਾਲੋਂ ਵੱਧ ਭੂਮਿਕਾ ਨਿਭਾਈ ਹੈ, ਉਹ ਮੀਡੀਆ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਬਜਟ ਵਿੱਚ ਫੰਡ ਰੱਖ ਦੇਣ ਨਾਲ ਹੀ ਸਫ਼ਾਈ ਨਹੀਂ ਹੋ ਜਾਇਆ ਕਰਦੀ। ਅਜਿਹੇ ਕੰਮਾਂ ਲਈ ਤਾਂ ਲੋਕ-ਲਹਿਰ ਬਣਨੀ ਚਾਹੀਦੀ ਹੈ।

ਬਸਤੀਵਾਦੀ ਹਕੂਮਤ ਤੋਂ ਅਜ਼ਾਦ ਕਰਵਾਉਣ ਲਈ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਨੂੰ ਗੰਦਗੀ ਤੋਂ ਅਜ਼ਾਦ ਕਰਵਾਉਣ ‘ਸਵੱਛਗ੍ਰਹਿ’ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਲੰਮੇ ਸਮੇਂ ਤੋਂ ਵਸਤਾਂ ਦੀ ਮੁੜ-ਵਰਤੋਂ ਅਤੇ ਰੀਸਾਈਕਲਿੰਗ ਕਰਨ ਦੀਆਂ ਆਦਤਾਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵਧੇਰੇ ਤਕਨਾਲੋਜੀ-ਅਧਾਰਤ ਬਣਾਉਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਪੁਰਸਕਾਰ-ਜੇਤੂਆਂ ਦੇ ਨਾਲ-ਨਾਲ ‘ਜਨ ਭਾਗੀਦਾਰੀ’ ਰਾਹੀਂ ਸਫ਼ਲ ਹੋਣ ਵਾਲੇ ਕੁਝ ਵਿਅਕਤੀਆਂ ਦੀ ਖ਼ਾਸ ਕਰ ਕੇ ਸ਼ਲਾਘਾ ਕੀਤੀ।

***

AKT/HS