Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਲੋਂ ਰਾਸ਼ਟਰ ਭਰ ਦੇ ਨਾਗਰਿਕਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਭਰ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਮਨਾ ਰਹੇ ਨਾਗਰਿਕਾਂ ਨੂੰ ਆਪਣੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆ ਹਨ ।ਟਵੀਟਸ ਦੀ ਇੱਕ ਸੀਰੀਜ਼ ਵਿੱਚ ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਨਵਾਂ ਸਾਲ ਸਭ ਲਈ ਸ਼ਾਂਤੀ, ਖੁਸ਼ੀ ਅਤੇ ਖੁਸ਼ਹਾਲੀ ਲੈਕੇ ਆਵੇ।

ਪ੍ਰਧਾਨ ਮੰਤਰੀ ਨੇ ਕਿਹਾ,“ਭਾਰਤ ਭਰ ਵਿੱਚ ਲੋਕ ਨਵੇਂ ਸਾਲ ਦੀ ਸ਼ੁਰੂਆਤ ਮਨਾ ਰਹੇ ਹਨ ।ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ।ਨਵਾਂ ਸਾਲ ਸ਼ਾਂਤੀ, ਖੁਸ਼ੀ ਅਤੇ ਖੁਸ਼ਹਾਲੀ ਲੈਕੇ ਆਵੇ।

ਨਵੇਂ ਸਾਲ ਅਤੇ ਨਵਰਾਤਰਿਆਂ ਦੀਆਂ ਦੇਸ਼ ਵਾਸ਼ੀਆਂ ਨੂੰ ਕੋਟਿ-ਕੋਟਿ ਵਧਾਈ।ਨਵਸੰਵਤਸਰ ਸਾਡੇ ਸਾਰਿਆਂ ਦੇ ਜੀਵਨ ਵਿੱਚ ਸਮ੍ਰਿੱਧੀ, ਖੁਸ਼ਹਾਲੀ ਅਤੇ ਚੰਗੀ ਸਿਹਤ ਲੈਕੇ ਆਵੇ ।

ਮਣੀਪੁਰ ਵਿੱਚ ਮੇਰੀਆਂ ਭੈਣਾਂ ਅਤੇ ਭਰਾਵਾਂ ਨੂੰ ਸਜੀਬੂ ਚੈਰਾਓਬਾ (Sajibu Cheiraoba) ਮੁਬਾਰਕ ।ਅਗਲਾ ਸਾਲ ਖੁਸ਼ੀਆਂ ਅਤੇ ਸਦਭਾਵਨਾ ਭਰਪੂਰ ਹੋਵੇ ।

ਨਵਰੇਹ ਦੇ ਸ਼ੁਭ ਮੌਕੇ ‘ਤੇ ਨਵਾਂ ਸਾਲ ਮਨਾਉਣ ਵਾਲਿਆਂ ਸਾਰਿਆਂ ਨੂੰ ਮੁਬਾਰਕਾਂ, ਅਗਲਾ ਸਾਲ ਸਕਾਰਾਤਮਕਤਾ ਅਤੇ ਚੰਗੀ ਸਿਹਤ ਬਖਸ਼ੇ ।

ਉਗਾਦੀ ਮਨਾਉਣ ਵਾਲੇ ਸਾਰਿਆਂ ਨੂੰ ਮੁਬਾਰਕਾਂ ਨਵਾਂ ਸਾਲ ਸਭ ਲਈ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀ ਕਰੇ ‘ਤੇ ਸਭ ਪਾਸੇ ਖੁਸ਼ੀਆਂ ਲੈਕੇ ਆਵੇ।

ਸਿੰਧੀ ਭਾਈਚਾਰੇ ਨੂੰ ਚੇਤੀ ਚੰਦ ਮੁਬਾਰਕ।ਭਗਵਾਨ ਝੂਲੇਲਾਲ ਅਗਲਾ ਸਾਲ ਸਾਡੇ ਸਭ ਲਈ ਅਗਲਾ ਸਾਲ ਖੁਸ਼ੀਆਂ ਭਰਪੂਰ ‘ਤੇ ਯਾਦਗਾਰੀ ਬਣਾਉਣ ਦੀ ਬਖਸ਼ਿਸ਼ ਕਰੇ ।

ਗੂੜੀ ਪਾਡਵਾ ਦੇ ਵਿਸ਼ੇਸ਼ ਮੌਕੇ ਤੇ ਮਹਾਰਾਸ਼ਟਰ ਨੂੰ ਮੁਬਾਰਕਾਂ , ਆਉਣ ਵਾਲਾ ਸਾਲ ਖੁਸ਼ੀ, ਖੁਸ਼ਹਾਲੀ ਅਤੇ ਚੰਗੀ ਸਿਹਤ ਲੈਕੇ ਆਵੇ।

****

AKT/NT