Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਾਰਾਣਸੀ ਜਾਣਾ ਦਾ ਕਈ ਵਿਕਾਸ ਦੇ ਪ੍ਰੋਜੈਕਟਾਂ ਦੀ ਲਾਂਚ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸਤੰਬਰ 22 ਅਤੇ 23 ਨੂੰ ਆਪਣੇ ਸੰਸਦੀ ਹਲਕੇ ਵਾਰਾਨਸੀ ਜਾਣਗੇ।

ਇਸ ਦੌਰਾਨ ਵਿੱਚ ਪ੍ਰਧਾਨ ਮੰਤਰੀ ਵੱਖ-ਵੱਖ ਖੇਤਰਾਂ ਜਿਵੇਂ ਕਿ ਬੁਨਿਆਦੀ ਢਾਂਚਾ, ਰੇਲਵੇ, ਟੈਕਸਟਾਈਲ, ਵਿਤੀ ਸ਼ਮੂਲੀਅਤ, ਵਾਤਾਵਰਨ ਅਤੇ ਸੈਨੀਟੇਸ਼ਨ, ਪਸ਼ੂ-ਪਾਲਣ, ਸੱਭਿਆਚਾਰ ਅਤੇ ਅਧਿਆਤਮਕਤਾ ਹੋਣਗੇ।

ਪ੍ਰਧਾਨ ਮੰਤਰੀ ਬੜਾ ਲਾਲਪੁਰ ਵਿਖੇ “ਦੀਨਦਿਆਲ ਹਸਤਕਲਾ ਸੰਕੁਲ ਕਿ ਦਸਤਕਾਰੀ ਲਈਇੱਕ ਵਪਾਰ ਸੁਵਿਧਾ ਕੇਂਦਰ ਰਾਸ਼ਟਰ ਨੂੰ ਸਮਰਪਿਤ  ਕਰਨਗੇ। ਉਹ ਥੋੜ੍ਹੇ ਸਮੇਂ ਲਈ ਸੁਵਿਧਾ ਕੇਂਦਰਾਂ ਵਿੱਚ ਜਾਣਗੇ। ਵੀਡੀਓ ਲਿੰਕ ਰਾਹੀਂ ਝੰਡੀ ਦਿਖਾ ਕੇ “ਮਹਾਮਾਨਾ ਐਕਸਪ੍ਰੈੱਸ” ਨੂੰ ਰਵਾਨਾ ਕਰਨਗੇ । ਇਹ ਗੱਡੀ ਗੁਜਰਾਤ ਵਿੱਚ ਵਾਰਾਣਸੀ ਨੂੰ ਗੁਜਰਾਤ ਵਿੱਚ ਸੂਰਤ ਅਤੇ ਵਡੋਦਰਾ ਨਾਲ ਜੋੜੇਗੀ।

ਉਸੇ ਹੀ ਸਥਾਨ ’ਤੇ, ਪ੍ਰਧਾਨ ਮੰਤਰੀ ਸ਼ਹਿਰ ਦੇ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਜਾਂ ਕਾਰਜਾਂ ਦੇ ਸਮਰਪਣ ਲਈ ਦੀਆਂ ਤਖਤੀਆਂ ਤੋਂ ਪਰਦਾ ਹਟਾਉਣਗੇ। ਪ੍ਰਧਾਨ ਮੰਤਰੀ ਉਤਕਰਸ ਬੈਂਕ ਦੀਆਂ ਬੈਂਕਿਗ ਸੁਵਿਧਾਵਾਂ ਦਾ ਉਦਘਾਟਨ ਕਰਨਗੇ ਅਤੇ ਬੈਂਕ ਦੇ ਹੈਡਕੁਆਟਰ ਦੀ ਇਮਾਰਤ ਦੇ ਨੀਂਹ ਪੱਥਰ ਦੇ ਸ਼ਿਲਾਲੇਖ ਦੀ ਤਖਤੀ ਤੋਂ ਵੀ ਪਰਦਾ ਹਟਾਉਣਗੇ। ਉਤਕਰਸ ਬੈਂਕ ਮਾਈਕਰੋ-ਫਾਈਨੈਂਸ ਦੇ ਖੇਤਰ ਵਿੱਚ ਵਿਸ਼ੇਸ਼ਤਾ ਰੱਖਦਾ ਹੈ।

ਪ੍ਰਧਾਨ ਮੰਤਰੀ, ਵੀਡੀਓ ਲਿੰਕ ਰਾਹੀਂ, ਜਲ ਐਂਬੂਲੈਂਸ ਸਰਵਿਸ ਅਤੇ ਇੱਕ ਜਲ ਸ਼ਵਵਾਹਨ ਸਰਵਿਸ ਵੀ ਵਾਰਾਣਸੀ ਦੇ ਲੋਕਾਂ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ 22 ਸਤੰਬਰ ਦੀ ਸ਼ਾਮ ਨੂੰ ਵਾਰਾਣਸੀ ਵਿੱਚ ਇਤਿਹਾਸਕ ਤੁਲਸੀ ਮਾਨਸ ਮੰਦਰ ਜਾਣਗੇ। ਉਹ “ਰਮਾਇਣ” ਤੇ ਇਕ ਡਾਕ-ਟਿਕਟ ਜਾਰੀ ਕਰਨਗੇ। ਬਾਅਦ ਵਿੱਚ ਉਹ ਸ਼ਹਿਰ ਵਿੱਚ ਦੁਰਗਾ ਮਾਤਾ ਮੰਦਰ ਜਾਣਗੇ।

ਪ੍ਰਧਾਨ ਮੰਤਰੀ 23 ਸਤੰਬਰ ਨੂੰ ਥੋੜ੍ਹੀ ਦੇਰ ਵਾਸਤੇ ਸ਼ਹਿਨਸ਼ਾਹਪੁਰ ਪਿੰਡ ਵਿੱਚ ਸਵੱਛਤਾ ਨਾਲ ਸਬੰਧਤ ਕਾਰਵਾਈ ਵਿੱਚ ਹਿੱਸਾ ਲੈਣਗੇ। ਫਿਰ ਉਹ ਪਸ਼ੂਧਨ ਅਰੋਗਿਆ ਮੇਲੇ ਵਿੱਚ ਜਾਣਗੇ। ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ ਅਤੇ ਸ਼ਹਿਰੀ) ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡਣਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ।

 

AKT/ NT