Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਦਾ ਦੌਰਾ ਕੀਤਾ।

ਉਨ੍ਹਾਂ ਨੇ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ ਦਾ ਕੈਂਪਸ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਸੰਸਥਾਨ ਦੀਆਂ ਵੱਖ-ਵੱਖ ਪ੍ਰੋਯਗਸ਼ਾਲਾਂ ਦਾ ਅਵਲੋਕਨ ਕੀਤਾ।

ਪ੍ਰਧਾਨ ਮੰਤਰੀ ਨੇ ਦੀਨਦਿਆਲ ਹਸਤਕਲਾ ਸੰਕੁਲ ਵਿੱਚ ਇੱਕ ਜ਼ਿਲ੍ਹਾ, ਇੱਕ ਉਤਪਾਦ (ਓਡੀਓਪੀ) ਪ੍ਰਦਰਸ਼ਨੀ ਦਾ ਅਵਲੋਕਨ ਕੀਤਾ।

ਉਨ੍ਹਾਂ ਇੱਕ ਵਿਆਪਕ ਪੈਨਸ਼ਨ ਪ੍ਰਬੰਧਨ ਯੋਜਨਾ ਸ਼ੁਰੂ ਕੀਤੀ । ਉਨ੍ਹਾਂ ਵਾਰਾਣਸੀ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਂ ਰਾਸ਼ਟਰ ਨੂੰ ਸਮਰਪਿਤ ਕੀਤਾ ।

ਉਨ੍ਹਾਂ ਅੱਜ ਉਦਾਘਾਟਨ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਦਾ ਉਲੇਖ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਸਾਂਝਾ ਥੀਮ ਹੈ : ਜੀਵਨ ਦੀ ਸਰਲਤਾ ਅਤੇ ਵਪਾਰ ਕਰਨ ਵਿੱਚ ਅਸਾਨੀ। ਉਨ੍ਹਾਂ ਉੱਤਰ ਪ੍ਰਦੇਸ਼ ਸਰਕਾਰ ਦੀ ‘‘ਇੱਕ ਜ਼ਿਲ੍ਹਾ, ਇੱਕ ਉਤਪਾਦ’’ ਯੋਜਨਾ ਨੂੰ ‘‘ਮੇਕ ਇਨ ਇੰਡੀਆ’’ ਦਾ ਇੱਕ ਵਿਸਤਾ‍ਰ ਦੱਸਿਆ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਛੋਟੇ ਅਤੇ ਮਝੋਲੇ ਖੇਤਰ ਦੇ ਉਪਕਰਮ ਪਰੰਪਰਾ ਦੇ ਹਿੱਸੇ ਰਹੇ ਹਨ । ਇਸ ਸੰਦਰਭ ਵਿੱਚ ਉਨ੍ਹਾਂ ਭਦੋਹੀ ਦੇ ਕਾਲੀਨ ਉਦਯੋਗ , ਮੇਰਠ ਦੇ ਖੇਡਾਂ ਦੇ ਸਮਾਨ’ ਉਦਯੋਗ ਅਤੇ ਵਾਰਾਣਸੀ ਦੇ ਰੇਸ਼ਮ ਉਦਯੋਗ ਦਾ ਜ਼ਿਕਰ ਕੀਤਾ । ਉਨ੍ਹਾਂ ਵਾਰਾਣਸੀ ਅਤੇ ਪੂਰਵਾਂਚਲ ਨੂੰ ਹਸਤਸ਼ਿਲਪ ਅਤੇ ਕਲਾ ਦੀ ਇੱਕ ਹੱਬ (ਕੇਂਦਰ) ਦੱਸਿਆ । ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਰਾਣਸੀ ਅਤੇ ਸਰਹੱਦੀ ਖੇਤਰਾਂ ਦੇ ਦਸ ਉਤਪਾਦਾਂ ਨੂੰ ਭੂਗੋਲਿਕ ਸੰਕੇਤ ਦਾ ਟੈਗ ਪ੍ਰਾਪਤ ਹੋਇਆ ਹੈ । ਉਨ੍ਹਾਂ ਕਿਹਾ ਕਿ ਇੱਕ ਜ਼ਿਲ੍ਹਾ, ਇੱਕ ਉਤਪਾਦ ਯੋਜਨਾ ਵਧੀਆ ਮਸ਼ੀਨਾਂ , ਟਰੇਨਿੰਗ ਅਤੇ ਮਾਰਕੀਟਿੰਗ ਸਹਿਯੋਗ ਸੁਨਿਸ਼ਚਿਤ ਕਰਨ ਨਾਲ ਕਲਾ ਦੇ ਇਨ੍ਹਾਂ ਪ੍ਰਗਟਾਵਾਂ ਨੂੰ ਲਾਭਦਾਇਕ ਕਾਰੋਬਾਰ ਵਿੱਚ ਤਬਦੀਲ ਕਰ ਦੇਵੇਗੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਸ ਪ੍ਰੋਗਰਾਮ ਦੌਰਾਨ ਲਗਭਗ ਦੋ ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਜਾਣਗੇ ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿੱਚ ਉਤਪਾਦਾਂ ਦੇ ਨਿਰਮਾਤਾਵਾਂ ਲਈ ਇੱਕ ਸਮੁੱਚਾ ਸਮਾਧਾਨ ਉਪਲੱਬਧ ਕਰਵਾਉਣ ‘ਤੇ ਜ਼ੋਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਦੀਨਦਿਆਲ ਹਸਤਕਲਾ ਸੰਕੁਲ ਹੁਣ ਇਸ ਅੰਤਿਮ ਉਦੇਸ਼ ਨੂੰ ਪੂਰਾ ਕਰ ਰਿਹਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਕਾਰੋਬਾਰ ਕਰਨ ਦੀ ਸਰਲਤਾ ਨੂੰ ਵਧਾਉਣ ਲਈ ਕਾਰਜ ਕੀਤਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਰੰਭ ਕੀਤੀ ਗਈ ‘‘ਸੰਪੰਨ’’ (SAMPANN) – ਦ ਸਿਸਟਮ ਫਾਰ ਅਥਾਰਿਟੀ ਐਂਡ ਮੈਨੇਜਮੈਂਟ ਆਵ੍ ਪੈਨਸ਼ਨ – ਯੋਜਨਾ ਦੂਰ ਸੰਚਾਰ ਵਿਭਾਗ ਦੇ ਪੈਨਸ਼ਨਧਾਰਕਾਂ ਲਈ ਕਾਫ਼ੀ ਮਦਦਗਾਰ ਹੋਵੇਗੀ ਅਤੇ ਪੈਨਸ਼ਨ ਦੀ ਸਮਾਬੱਧੀ ਵੰਡ ਵਿੱਚ ਮਦਦ ਕਰੇਗੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਜੀਵਨ ਦੀ ਸਰਲਤਾ ਨੂੰ ਬਿਹਤਰ ਬਣਾਉਣ ਅਤੇ ਨਾਗਰਿਕ ਕੇਂਦਿਤ ਸੇਵਾਵਾਂ ਦੀ ਸੁਵਿਧਾ ਨੂੰ ਜ਼ਿਆਦਾ ਅਸਾਨ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਡਾਕ ਘਰਾਂ ਰਾਹੀਂ ਬੈਂਕਿੰਗ ਸੇਵਾਵਾਂ ਨੂੰ ਵਿਸਤਾਰ ਦੇਣ ਲਈ ਇੰਡੀਆ ਪੋਸਟ ਪੇਮੈਂਟਸ ਬੈਂਕ ਦੀ ਵਰਤੋਂ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਤਿੰਨ ਲੱਖ ਕਾਮਨ ਸਰਵਿਸ ਸੈਂਟਰ ਤੋਂ ਜ਼ਿਆਦਾ ਦਾ ਇੱਕ ਨੈੱਟਵਰਕ ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਨੂੰ ਡਿਜੀਟਲ ਤਰੀਕੇ ਨਾਲ ਕਈ ਪ੍ਰਕਾਰ ਦੀਆਂ ਸੇਵਾਵਾਂ ਉਪਲੱਬਧ ਕਰਵਾਉਣ ਵਿੱਚ ਮਦਦ ਕਰ ਰਿਹਾ ਹੈ । ਉਨ੍ਹਾਂ ਦੇਸ਼ ਵਿੱਚ ਇੰਟਰਨੈੱਟ ਕਨੈਕਸ਼ਨਾਂ ਦੀ ਸੰਖਿਆ ਵਿੱਚ ਵਿਸ਼ਾਲ ਵਾਧੇ ਦੀ ਵੀ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਇੱਕ ਲੱਖ ਤੋਂ ਜ਼ਿਆਦਾ ਪੰਚਾਇਤਾਂ ਬ੍ਰੌਡਬੈਂਡ ਰਾਹੀਂ ਆਪਸ ਵਿੱਚ ਜੁੜ ਚੁੱਕੀਆਂ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸੁਵਿਧਾ ਪ੍ਰਦਾਨ ਕਰਨ ਦੇ ਇਲਾਵਾ ਡਿਜੀਟਲ ਇੰਡੀਆ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਿਤਾ ਵੀ ਲਿਆ ਰਿਹਾ ਹੈ ਅਤੇ ਭ੍ਰਿਸ਼ਟਚਾਰ ‘ਤੇ ਰੋਕ ਲਗਾ ਰਿਹਾ ਹੈ । ਇਸ ਸੰਦਰਭ ਵਿੱਚ ਉਨ੍ਹਾਂ ਗਵਰਨਮੈਂਟ ਈ – ਮਾਰਕੀਟ ਪਲੇਸ ਜਾਂ ਜੀਈਐੱਮ (Gem) ਦਾ ਉਲੇਖ ਕੀਤਾ । ਉਨ੍ਹਾਂ ਕਿਹਾ ਕਿ ਜੀਈਐੱਮ ਐੱਮਐੱਸਐੱਮਈ (MSMEs) ਲਈ ਬਹੁਤ ਕਾਰਗਰ ਹੋਵੇਗਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਐੱਮਐੱਸਐੱਮਈ ਨੂੰ ਅਧਿਕਾਰ ਸੰਪਨ ਬਣਾਉਣ ਲਈ ਪ੍ਰਤੀਬੱਧ ਹੈ । ਐੱਮਐੱਸਐੱਮਈ ਲਈ ਕਰਜ਼ਿਆਂ ਦੀ ਸੁਵਿਧਾ ਨੂੰ ਸਰਲ ਬਣਾਉਣ ਨਾਲ ਕਾਰੋਬਾਰ ਕਰਨ ਦੀ ਸਰਲਤਾ ਵੀ ਸੁਨਿਸ਼ਚਿਤ ਕੀਤੀ ਜਾ ਰਹੀ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਲਐੱਨਜੀ ਰਾਹੀਂ ਪੂਰਬੀ ਭਾਰਤ ਵਿੱਚ ਆਧੁਨਿਕ ਸੁਵਿਧਾਵਾਂ ਉਪਲੱਬਧ ਕਰਵਾਉਣ ਅਤੇ ਉਦਯੋਗ ਨੂੰ ਹੁਲਾਰਾ ਦੇਣ ਦੇ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਦਾ ਇੱਕ ਲਾਭ ਇਹ ਹੈ ਕਿ ਹੁਣ ਇਹ ਕੁੱਕਿੰਗ (ਰਸੋਈ) ਗੈਸ ਵਾਰਾਣਸੀ ਵਿੱਚ ਹਜ਼ਾਰਾਂ ਘਰਾਂ ਨੂੰ ਉਪਲੱਬਧ ਹੋ ਰਹੀ ਹੈ ।

ਵਾਰਾਣਸੀ ਵਿੱਚ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ ਪਰਿਸਰ ਦਾ ਉਲੇਖ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੇਂਦਰ ਟੈਕਨੋਲੋਜੀ ਦੀ ਵਰਤੋਂ ਕਰਨ ਨਾਲ ਖੇਤੀਬਾੜੀ ਨੂੰ ਜ਼ਿਆਦਾ ਲਾਭਦਾਇਕ ਬਣਾਉਣ ਦੇ ਸਾਡੇ ਯਤਨਾਂ ਦਾ ਨਤੀਜਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਦਾ ਪਰਿਵਰਤਨ ਹੁਣ ਦ੍ਰਿਸ਼ਟੀਗੋਚਰ ਹੋਣ ਲਗ ਗਿਆ ਹੈ ।
ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਵਿਕਾਸ ਪ੍ਰੋਜੈਕਟਾਂ ਦਾ ਉਦਾਘਾਟਨ ਹੋਇਆ , ਉਹ ਇਸ ਦਿਸ਼ਾ ਵਿੱਚ ਹੋਰ ਮਦਦਗਾਰ ਸਾਬਤ ਹੋਣਗੇ । ਉਨ੍ਹਾਂ ਦੁਹਰਾਇਆ ਕਿ ਕੇਂਦਰ ਸਰਕਾਰ ਗੰਗਾ ਨਦੀ ਦੀ ਸਫਾਈ ਲਈ ਪ੍ਰਤੀਬੱਧ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦਾ ਸਮਰਥਨ ਇਸ ਟੀਚੇ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਸਹਾਇਕ ਹੈ ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਵਾਰਾਣਸੀ ਵਿੱਚ ਆਯੋਜਿਤ ਹੋਣ ਵਾਲਾ ਅਗਲਾ ਪ੍ਰਵਾਸੀ ਭਾਰਤੀ ਦਿਵਸ ਸਫ਼ਲ ਰਹੇਗਾ ।

***

ਏਕੇਟੀ/ਐੱਸਐੱਚ