Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ”ਆਦਿਯੋਗੀ ਸ਼ਿਵ” ਦੀ 112 ਫੁੱਟ ਦੀ ਪ੍ਰਤਿਮਾ ਦੇ ਉਦਘਾਟਨ ਮੌਕੇ ਦਿੱਤੇ ਭਾਸ਼ਣ ਦਾ ਮੂਲ ਪਾਠ

ਪ੍ਰਧਾਨ ਮੰਤਰੀ  ਵੱਲੋਂ  ”ਆਦਿਯੋਗੀ ਸ਼ਿਵ” ਦੀ 112 ਫੁੱਟ ਦੀ ਪ੍ਰਤਿਮਾ ਦੇ ਉਦਘਾਟਨ ਮੌਕੇ ਦਿੱਤੇ ਭਾਸ਼ਣ ਦਾ ਮੂਲ ਪਾਠ

ਪ੍ਰਧਾਨ ਮੰਤਰੀ  ਵੱਲੋਂ  ”ਆਦਿਯੋਗੀ ਸ਼ਿਵ” ਦੀ 112 ਫੁੱਟ ਦੀ ਪ੍ਰਤਿਮਾ ਦੇ ਉਦਘਾਟਨ ਮੌਕੇ ਦਿੱਤੇ ਭਾਸ਼ਣ ਦਾ ਮੂਲ ਪਾਠ


 

ਸਾਰਿਆਂ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭਕਾਮਨਾਵਾਂ।

ਇਸ ਸ਼ਾਨਦਾਰ ਇਕੱਠ ਮੌਕੇ ਮੈਂ ਇੱਥੇ ਆ ਕੇ ਮਾਣ ਮਹਿਸੂਸ ਕਰ ਰਿਹਾ ਹਾਂ।

ਉਹ ਵੀ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ।

ਬਹੁਤ ਸਾਰੇ ਤਿਓਹਾਰ ਹਨ, ਪਰ ਇਹ ਇੱਕ ਹੈ ਜਿਸ ਨਾਲ ਪਹਿਲਾਂ ਹੀ ”ਮਹਾ” ਲੱਗਿਆ ਹੋਇਆ ਹੈ।

ਅਸਲ ਵਿੱਚ ਬਹੁਤ ਸਾਰੇ ਦੇਵ ਹਨ, ਪਰ ਮਹਾ-ਦੇਵ ਸਿਰਫ਼ ਇੱਕ ਹੈ।

ਬਹੁਤ ਸਾਰੇ ਮੰਤਰ ਹਨ, ਪਰ ਮੰਤਰ ਜਿਸ ਦੀ ਭਗਵਾਨ ਸ਼ਿਵ ਨਾਲ ਪਛਾਣ ਹੈ, ਉਸ ਨੂੰ ਮਹਾ-ਮ੍ਰਿਤਯੁੰਜਈ ਮੰਤਰ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਭਗਵਾਨ ਸ਼ਿਵ ਦੀ ਮਹਿਮਾ ਹੈ।

ਮਹਾ-ਸ਼ਿਵਰਾਤਰੀ ਅੰਧਕਾਰ ਅਤੇ ਅਨਿਆਂ ‘ਤੇ ਜਿੱਤ ਹਾਸਲ ਕਰਨ ਦੇ ਉਦੇਸ਼ ਨਾਲ ਦਿੱਵਯਤਾ ਦੇ ਮੇਲ ਦਾ ਪ੍ਰਤੀਕ ਹੈ।

ਇਹ ਸਾਨੂੰ ਚੰਗਿਆਈ ਲਈ ਲੜਨ ਲਈ ਪ੍ਰੇਰਿਤ ਕਰਦਾ ਹੈ।

ਇਹ ਠੰਢ ਤੋਂ ਬਸੰਤ ਵੱਲ ਤਬਦੀਲੀ ਦਾ ਚਿੰਨ੍ਹ ਹੈ।

ਮਹਾ-ਸ਼ਿਵਰਾਤਰੀ ਦਾ ਜਸ਼ਨ ਪੂਰੀ ਰਾਤ ਚਲਦਾ ਹੈ। ਇਹ ਚੌਕਸੀ ਦੀ ਭਾਵਨਾ ਦਾ ਪ੍ਰਤੀਕ ਹੈ, ਉਹ ਇਹ ਕਿ ਸਾਨੂੰ ਕੁਦਰਤ ਦੀ ਰਾਖੀ ਕਰਨੀ ਹੈ ਅਤੇ ਆਪਣੇ ਵਾਤਾਵਰਨ ਦੇ ਨਾਲ ਆਪਣੀਆਂ ਗਤੀਵਿਧੀਆਂ ਦਾ ਸੁਮੇਲ ਕਰਨਾ ਹੈ।

ਮੇਰਾ ਗ੍ਰਹਿ ਰਾਜ ਗੁਜਰਾਤ ਸੋਮਨਾਥ ਦੀ ਧਰਤੀ ਹੈ। ਲੋਕਾਂ ਦਾ ਸੱਦਾ ਅਤੇ ਸੇਵਾ ਦੀ ਤੜਫ ਮੈਨੂੰ ਵਿਸ਼ਵਨਾਥ ਦੀ ਧਰਤੀ ਕਾਸ਼ੀ ਲੈ ਗਿਆ।

ਸੋਮਨਾਥ ਤੋਂ ਵਿਸ਼ਵਨਾਥ, ਕੇਦਾਰਨਾਥ ਤੋਂ ਰਾਮੇਸ਼ਵਰਮ ਅਤੇ ਕਾਸ਼ੀ ਤੋਂ ਕੋਇੰਬਟੂਰ ਜਿੱਥੇ ਅਸੀਂ ਇਕੱਠੇ ਹੋਏ ਹਾਂ, ਭਗਵਾਨ ਸ਼ਿਵ ਹਰ ਤਰਫ਼ ਹੈ।

ਰਾਸ਼ਟਰ ਦੇ ਕੋਨੇ ਕੋਨੇ ਤੋਂ ਕਰੋੜਾਂ ਭਾਰਤੀਆਂ ਦੀ ਤਰ੍ਹਾਂ ਮੈਂ ਵੀ ਮਹਾ-ਸ਼ਿਵਰਾਤਰੀ ਦੇ ਸਮਾਰੋਹ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

ਅਤੇ ਅਸੀਂ ਸਮੁੰਦਰ ਵਿੱਚ ਸਿਰਫ ਬੂੰਦਾਂ ਹਾਂ

ਸਦੀਆਂ ਤੋਂ ਉੱਥੇ ਹਰ ਉਮਰ ਅਤੇ ਸਮੇਂ ਵਿੱਚ ਕਰੋੜਾਂ ਸ਼ਰਧਾਲੂ ਰਹਿ ਚੁੱਕੇ ਹਨ

ਉਹ ਵੱਖ ਵੱਖ ਸਥਾਨਾਂ ਤੋਂ ਆਏ ਸਨ

ਉਨ੍ਹਾਂ ਦੀ ਭਾਸ਼ਾ ਵੱਖ ਵੱਖ ਹੋ ਸਕਦੀ ਹੈ ਪਰ ਪਰਮਾਤਮਾ ਲਈ ਉਨ੍ਹਾਂ  ਦੀ ਸ਼ਰਧਾ ਹਮੇਸ਼ਾ ਇੱਕੋ ਜਿਹੀ ਰਹੀ ਹੈ

ਇਸ ਦੀ ਅਭਿਲਾਸ਼ਾ ਹਰ ਇਨਸਾਨ ਦੇ ਦਿਲ ਵਿੱਚ ਹੈ। ਉਸ ਦੀਆਂ ਕਵਿਤਾਵਾਂ, ਉਸ ਦੇ ਸੰਗੀਤ ਨੇ ਪ੍ਰਿਥਵੀ ਨੂੰ ਸਰਾਬੋਰ ਕੀਤਾ ਹੈ।

ਆਦਿਯੋਗੀ ਦੇ ਇਸ 112 ਫੁੱਟ ਦੇ ਚਿਹਰੇ ਅਤੇ ਯੋਗੇਸ਼ਵਰ ਲਿੰਗ ਅੱਗੇ ਖੜ੍ਹੇ, ਅਸੀਂ ਇਸ ਬ੍ਰਹਿਮੰਡ ਵਿੱਚ ਵਿਸ਼ਾਲ ਮੌਜੂਦਗੀ ਮਹਿਸੂਸ ਕਰ ਰਹੇ ਹਾਂ।

ਜਿਸ ਥਾਂ ‘ਤੇ ਅਸੀਂ ਇਕੱਠੇ ਹੋਏ ਹਾਂ ਆਉਣ ਵਾਲੇ ਸਮੇਂ ਵਿੱਚ ਇਹ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ, ਸਵੈ ਵਿੱਚ ਲੀਨ ਹੋਣ ਅਤੇ ਸੱਚ ਦੀ ਖੋਜ ਦੀ ਥਾਂ  ਬਣਨ ਵਾਲੀ ਹੈ।

ਇਹ ਸਥਾਨ ਸਭ ਨੂੰ ਸ਼ਿਵਮਈ ਹੋਣ ਲਈ ਪ੍ਰੇਰਿਤ ਕਰਦਾ ਰਹੇਗਾ। ਇਹ ਸਾਨੂੰ ਭਗਵਾਨ ਸ਼ਿਵ ਦੀ ਸੰਪੂਰਨ ਸ਼ਕਤੀ ਨੂੰ ਯਾਦ ਕਰਾਵੇਗਾ।

ਅੱਜ, ਯੋਗ ਨੇ ਇੱਕ ਲੰਬਾ ਸਫਰ ਤੈਅ ਕੀਤਾ ਹੈ।

ਉੱਥੇ ਵੱਖ ਵੱਖ ਪਰਿਭਾਸ਼ਾਵਾਂ, ਕਿਸਮਾਂ, ਯੋਗ ਸਕੂਲ ਅਤੇ ਯੋਗ ਅਭਿਆਸ ਦੇ ਤਰੀਕੇ ਉੱਭਰੇ ਹਨ।

ਇਹ ਯੋਗ ਦੀ ਖੂਬਸੂਰਤੀ ਹੈ-ਇਹ ਪ੍ਰਾਚੀਨ ਹੈ, ਪਰ ਆਧੁਨਿਕ ਹੈ, ਇਹ ਨਿਰੰਤਰ ਹੈ, ਪਰ ਹੁਣ ਤੱਕ ਵਿਕਸਤ ਹੋ ਰਿਹਾ ਹੈ।

ਯੋਗ ਦੀ ਆਤਮਾ ਤਬਦੀਲ ਨਹੀਂ ਹੋਈ।

ਅਤੇ ਮੈਂ ਇਹ ਇਸ ਲਈ ਕਹਿੰਦਾ ਹਾਂ ਕਿਉਂਕਿ ਇਸ ਦੇ ਸਾਰ ਨੂੰ ਸੁਰੱਖਿਅਤ ਰੱਖਣਾ ਅਹਿਮ ਹੈ।

ਨਹੀਂ ਤਾਂ, ਸਾਨੂੰ ਯੋਗ ਦੀ ਆਤਮਾ ਅਤੇ ਸਾਰ ਨੂੰ ਮੁੜ ਖੋਜਣ ਲਈ ਨਵੇਂ ਯੋਗ ਦੀ ਖੋਜ ਕਰਨੀ ਪੈ ਸਕਦੀ ਹੈ।

ਜੀਵ ਤੋਂ ਸ਼ਿਵ ਵਿੱਚ ਤਬਦੀਲੀ ਲਿਆਉਣ ਲਈ ਯੋਗ ਇੱਕ ਉਤਪ੍ਰੇਰਕ ਤੱਤ ਹੈ।

ਸਾਡੇ ਇੱਥੇ ਕਿਹਾ ਗਿਆ ਹੈ – ਯਤ੍ਰ ਜੀਵ:ਤਤ੍ਰ ਸ਼ਿਵ: (यत्र जीव: तत्र शिव)

ਜੀਵ ਤੋਂ ਸ਼ਿਵ ਦੀ ਯਾਤਰਾ, ਇਹੀ ਤਾਂ ਯੋਗ ਹੈ।

ਯੋਗ ਅਭਿਆਸ ਨਾਲ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ-ਮਨ, ਸਰੀਰ ਅਤੇ ਬੁੱਧੀ ਦੀ ਏਕਤਾ।

ਸਾਡੇ ਪਰਿਵਾਰਾਂ ਵਿੱਚ ਏਕਤਾ, ਸਮਾਜ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਆਪਣੇ ਸਾਥੀ ਮਨੁੱਖ ਨਾਲ, ਸਾਰੇ ਪੰਛੀਆਂ, ਪਸ਼ੂਆਂ ਅਤੇ ਦਰੱਖਤਾਂ ਨਾਲ ਜਿਨ੍ਹਾਂ ਨਾਲ ਅਸੀਂ ਆਪਣੇ ਖੂਬਸੂਰਤ ਗ੍ਰਹਿ ਨੂੰ ਸਾਂਝਾ ਕਰਦੇ ਹਾਂ…ਇਹ ਯੋਗ ਹੈ।

ਯੋਗ ‘ਮੈਂ’ ਤੋਂ ‘ਅਸੀਂ’ ਤੱਕ ਦਾ ਸਫਰ ਹੈ।

ਵਿਅਕਤੀ ਤੋਂ ਸਮੱਸਤ ਤੱਕ ਦੀ ਯਾਤਰਾ ਹੈ। ਮੈਂ ਤੋਂ ਅਸੀਂ ਤੱਕ ਦੀ ਇਹ ਅਨੁਭੂਤੀ, ਅਹਿਮ ਤੋਂ ਸਾਦਗੀ ਤੱਕ ਦਾ ਇਹ ਭਾਵ-ਵਿਸਥਾਰ, ਇਹੀ ਤਾਂ ਯੋਗ ਹੈ।

ਭਾਰਤ ਨਿਵੇਕਲੀ ਵਿਭਿੰਨਤਾ ਦੀ ਧਰਤੀ ਹੈ। ਭਾਰਤ ਦੀ ਵਿਭਿੰਨਤਾ ਨੂੰ ਦੇਖਿਆ, ਸੁਣਿਆ, ਮਹਿਸੂਸ, ਛੂਹਿਆ ਅਤੇ ਚਖਿਆ ਜਾ ਸਕਦਾ ਹੈ।

ਵਿਭਿੰਨਤਾ ਭਾਰਤ ਦੀ ਮਹੱਤਵਪੂਰਨ ਤਾਕਤ ਹੈ ਅਤੇ ਇਹ ਭਾਰਤ ਨੂੰ ਇਕੱਠਾ ਕਰਦੀ ਹੈ।

ਭਗਵਾਨ ਸ਼ਿਵ ਜੀ ਬਾਰੇ ਸੋਚੋ ਤਾਂ ਮਨ ਵਿੱਚ ਜਿਹੜੀ ਉਨ੍ਹਾਂ  ਦੀ ਤਸਵੀਰ ਆਉਂਦੀ ਹੈ, ਉਹ ਵਿਸ਼ਾਲ ਹਿਮਾਲਿਆ ਵਿੱਚ ਕੈਲਾਸ਼ ਪਰਬਤ ‘ਤੇ ਵਿਸ਼ਾਲ ਮੌਜੂਦਗੀ ਹੈ। ਦੇਵੀ ਪਾਰਵਤੀ ਬਾਰੇ ਸੋਚੋ ਤਾਂ ਤੁਹਾਨੂੰ ਖੂਬਸੂਰਤ ਕੰਨਿਆਕੁਮਾਰੀ ਯਾਦ ਆਉਂਦੀ ਹੈ, ਜਿਹੜੀ ਵਿਸ਼ਾਲ ਮਹਾਸਾਗਰ ਨਾਲ ਘਿਰੀ ਹੋਈ ਹੈ। ਸ਼ਿਵ ਅਤੇ ਪਾਰਵਤੀ ਦਾ ਮਿਲਾਪ ਹਿਮਾਲਿਆ ਅਤੇ ਮਹਾਸਾਗਰ ਦਾ ਮਿਲਾਪ ਹੈ।

ਸ਼ਿਵ ਅਤੇ ਪਾਰਵਤੀ…ਇਹ ਖੁਦ ਏਕਤਾ ਦਾ ਸੰਦੇਸ਼ ਹਨ।

ਅਤੇ ਇਹ ਦੇਖੋ ਕਿ ਇਹ ਏਕਤਾ ਦਾ ਸੰਦੇਸ਼ ਅੱਗੇ ਖੁਦ ਨੂੰ ਕਿਵੇਂ ਪ੍ਰਗਟਾਉਂਦਾ ਹੈ:

ਭਗਵਾਨ ਸ਼ਿਵ ਜੀ ਦੀ ਗਰਦਨ ਦੇ ਦੁਆਲੇ ਸੱਪ ਹੈ। ਭਗਵਾਨ ਗਣੇਸ਼ ਦਾ ‘ਵਾਹਨ’ ਚੂਹਾ ਹੈ। ਅਸੀਂ ਸੱਪ ਅਤੇ ਚੂਹੇ ਵਿਚਕਾਰ ਸਬੰਧ ਤੋਂ ਸਾਰੇ ਜਾਣੂੰ ਹਾਂ। ਪਰ, ਫਿਰ ਵੀ ਉਹ ਇਕੱਠੇ ਹਨ।

ਇਸ ਤਰ੍ਹਾਂ ਹੀ ਕਾਰਤੀਕੇਯ ਦਾ ‘ਵਾਹਨ’ ਮੋਰ ਹੈ। ਮੋਰ ਅਤੇ ਸੱਪ ਦਰਮਿਆਨ ਬਹੁਤ ਦੁਸ਼ਮਣੀ ਹੈ। ਫਿਰ ਵੀ, ਉਹ ਇਕੱਠੇ ਹਨ।

ਭਗਵਾਨ ਸ਼ਿਵ ਦਾ ਪਰਿਵਾਰ ਵਿਭਿੰਨ ਹੈ ਪਰ ਸਦਭਾਵਨਾ ਅਤੇ ਏਕਤਾ ਦੀ ਭਾਵਨਾ ਜੀਵੰਤ ਹੈ।

ਵਿਭਿੰਨਤਾ ਸਾਡੇ ਲਈ ਝਗੜਿਆਂ ਦਾ ਕਾਰਨ ਨਹੀਂ ਹੈ। ਅਸੀਂ ਇਸ ਨੂੰ ਤਹਿ ਦਿਲੋਂ ਸਵੀਕਾਰਦੇ ਹਾਂ।

ਇਹ ਸਾਡੇ ਸੱਭਿਆਚਾਰ ਦੀ ਵਿਸ਼ੇਸ਼ਤਾ ਹੈ ਜਿੱਥੇ ਵੀ ਭਗਵਾਨ ਅਤੇ ਦੇਵੀ ਹੈ, ਉੱਥੇ ਹੀ ਇੱਕ ਪਸ਼ੂ, ਇੱਕ ਪੰਛੀ ਜਾਂ ਇੱਕ ਦਰੱਖਤ ਹੈ ਜੋ ਉਨ੍ਹਾਂ ਨਾਲ ਜੁੜੇ ਹੋਏ ਹਨ।

ਉਸ ਪਸ਼ੂ, ਪੰਛੀ ਜਾਂ ਦਰੱਖਤ ਨੂੰ ਵੀ ਉਸ ਭਾਵਨਾ ਨਾਲ ਹੀ ਪੂਜਿਆ ਜਾਂਦਾ ਹੈ ਜਿਵੇਂ ਕਿ ਭਗਵਾਨ ਅਤੇ ਦੇਵੀ ਪ੍ਰਤੀ ਹੈ। ਕੁਦਰਤ ਪ੍ਰਤੀ ਸ਼ਰਧਾ ਦੀ ਭਾਵਨਾ ਪੈਦਾ ਕਰਨ ਲਈ ਇਸ ਤੋਂ ਬਿਹਤਰ ਹੋਰ ਕੋਈ ਸਾਧਨ ਨਹੀਂ ਹੋ ਸਕਦਾ। ਕੁਦਰਤ ਭਗਵਾਨ ਦੇ ਬਰਾਬਰ ਹੈ, ਇਹ ਸਾਡੇ ਪੂਰਵਜਾਂ ਵੱਲੋਂ ਕਾਇਮ ਕੀਤਾ ਗਿਆ ਹੈ, ਜੋ ਉਨ੍ਹਾਂ ਦੀ ਦੂਰਦਰਸ਼ਤਾ ਨੂੰ ਦਰਸਾਉਂਦਾ ਹੈ।

ਸਾਡੇ ਸ਼ਾਸਤਰ ਕਹਿੰਦੇ ਹਨ: ਏਕਮਸਤ, ਵਿਪ੍ਰਾ: ਬਹੁਧਾ ਵਦੰਤੀ (एकमसत, विप्रा: बहुधा वदन्ति)

ਸੱਚ ਇੱਕ ਹੈ, ਇਸ ਨੂੰ ਅਲੱਗ ਅਲੱਗ ਨਾਮਾਂ ਨਾਲ ਪੁਕਾਰਿਆ ਜਾਂਦਾ ਹੈ।

ਅਸੀਂ ਬਚਪਨ ਤੋਂ ਹੀ ਇਨ੍ਹਾਂ ਚੰਗਿਆਈਆਂ ਨਾਲ ਰਹਿ ਰਹੇ ਹਾਂ ਅਤੇ ਤਾਂ ਹੀ ਦਇਆ, ਦਿਆਲਤਾ, ਭਾਈਚਾਰਾ ਅਤੇ ਸਦਭਾਵਨਾ ਕੁਦਰਤੀ ਤੌਰ ‘ਤੇ ਸਾਡਾ ਹਿੱਸਾ ਹੈ।

ਇਹ ਉਹ ਕਦਰਾਂ ਕੀਮਤਾਂ ਹਨ  ਜਿਨ੍ਹਾਂ ਲਈ ਆਪਣੇ ਬਜ਼ੁਰਗਾਂ ਨੂੰ ਜਿਊਂਦੇ ਅਤੇ ਮਰਦੇ ਦੇਖਿਆ ਹੈ।

ਇਹ ਉਹ ਕਦਰਾਂ ਕੀਮਤਾਂ ਹਨ  ਜਿਨ੍ਹਾਂ ਨੇ ਭਾਰਤੀ ਸੱਭਿਅਤਾ ਨੂੰ ਸਦੀਆਂ ਤੋਂ ਜਿਊਂਦਾ ਰੱਖਿਆ ਹੈ।

ਸਾਨੂੰ ਆਪਣੇ ਦਿਮਾਗ ਨੂੰ ਹਰ ਤਰਫ਼ ਤੋਂ ਨਵੇਂ ਵਿਚਾਰ ਲਈ ਹਮੇਸ਼ਾ ਖੁੱਲ੍ਹਾ ਰੱਖਣਾ ਚਾਹੀਦਾ ਹੈ। ਬਦਕਿਸਮਤੀ ਨਾਲ, ਆਪਣੀ ਅਗਿਆਨਤਾ ਨੂੰ ਛੁਪਾਉਣ ਲਈ ਬਹੁਤ ਕਠੋਰ ਵਿਚਾਰ ਅਪਣਾ ਕੇ ਨਵੇਂ ਵਿਚਾਰਾਂ ਅਤੇ ਅਨੁਭਵਾਂ ਦਾ ਸਵਾਗਤ ਕਰਨ ਦੀ ਕਿਸੇ ਵੀ ਗੁੰਜ਼ਾਇਸ ਨੂੰ ਨਸ਼ਟ ਕਰ ਦਿੰਦੇ ਹਾਂ।

ਵਿਚਾਰ ਨੂੰ ਇਸ ਲਈ ਰੱਦ ਕਰ ਦੇਣਾ ਕਿ ਉਹ ਪ੍ਰਾਚੀਨ ਹੈ, ਹਾਨੀਕਾਰਕ ਸਾਬਤ ਹੋ ਸਕਦਾ ਹੈ।  ਉਸ ਦਾ ਵਿਸ਼ਲੇਸ਼ਣ ਕਰਨਾ, ਉਸ ਨੂੰ ਸਮਝਣ ਦੀ ਲੋੜ ਹੈ ਅਤੇ ਨਵੀਂ ਪੀੜ੍ਹੀ ਅੱਗੇ ਉਸ ਨੂੰ ਇਸ ਤਰ੍ਹਾਂ ਪੇਸ਼ ਕਰਨਾ ਕਿ ਉਹ ਉਸ ਨੂੰ ਵਧੀਆ ਢੰਗ ਨਾਲ ਸਮਝ ਸਕੇ।

ਮਾਨਵਤਾ ਦੀ ਪ੍ਰਗਤੀ ਔਰਤਾਂ ਦੇ ਸਸ਼ਕਤੀਕਰਨ ਤੋਂ ਬਿਨਾਂ ਅਧੂਰੀ ਹੈ। ਔਰਤਾਂ ਦੇ ਵਿਕਾਸ ਦਾ ਮੁੱਦਾ ਨਹੀਂ ਰਹਿ ਗਿਆ ਹੈ, ਬਲਕਿ ਇਹ ਔਰਤਾਂ ਦੀ ਅਗਵਾਈ ਦੇ ਵਿਕਾਸ ਦਾ ਹੈ।

ਮੈਂ ਇਸ ਤੱਥ ‘ਤੇ ਮਾਣ ਕਰਦਾਂ ਹਾਂ ਕਿ ਸਾਡੇ ਸੱਭਿਆਚਾਰ ਵਿੱਚ ਔਰਤ ਦੀ ਭੂਮਿਕਾ ਕੇਂਦਰੀ ਹੈ।

ਸਾਡੇ ਸੱਭਿਆਚਾਰ ਵਿੱਚ ਬਹੁਤ ਦੇਵੀਆਂ ਹਨ ਜਿਨ੍ਹਾਂ  ਦੀ ਪੂਜਾ ਕੀਤੀ ਜਾਂਦੀ ਹੈ।

ਭਾਰਤ ਕਈ ਸੰਤ ਔਰਤਾਂ ਦਾ ਘਰ ਹੈ, ਜਿਨ੍ਹਾਂ  ਨੇ ਸਮਾਜ ਸੁਧਾਰ ਲਹਿਰਾਂ ਦੀ ਉੱਤਰ, ਦੱਖਣ, ਪੂਰਬ ਜਾਂ ਪੱਛਮ ਵਿੱਚ ਅਗਵਾਈ ਕੀਤੀ।

ਜਿਨ੍ਹਾਂ ਨੇ ਕੁਰੀਤੀਆਂ ਨੂੰ ਤੋੜਿਆ, ਰੁਕਾਵਟਾਂ ਨੂੰ ਖਤਮ ਕੀਤਾ ਅਤੇ ਆਦਰਸ਼ ਬਣੀਆਂ।

ਤੁਹਾਨੂੰ ਇਹ ਜਾਨਣ ਵਿੱਚ ਦਿਲਚਸਪੀ ਹੋਏਗੀ ਕਿ ਭਾਰਤ ਵਿੱਚ ਅਸੀਂ ਕਹਿੰਦੇ ਹਾਂ-ਨਾਰੀ ਤੂ ਨਾਰਾਇਣੀ, ਨਾਰੀ ਤੂ ਨਾਰਾਇਣੀ (नारी तू नारायणी, नारी तू नारायणी) – ਨਾਰੀ ਨਾਰਾਇਣ ਦਾ ਰੂਪ  ਹੈ।

ਪਰ ਮਰਦ ਲਈ ਕਿਹਾ ਜਾਂਦਾ ਹੈ, ਨਰ ਤੂ ਕਰਨੀ ਕਰੇ ਤਾਂ ਨਾਰਾਇਣ ਹੋ ਜਾਏ। (नर तू करनी करे तो नारायण हो जाए) ਜੇਕਰ ਮਰਦ ਕੁਝ ਚੰਗਾ ਕਰਦਾ ਹੈ ਤਾਂ ਉਹ ਨਾਰਾਇਣ ਨੂੰ ਪ੍ਰਾਪਤ ਕਰ ਲੈਂਦਾ ਹੈ।

ਕੀ ਤੁਸੀਂ ਅੰਤਰ ਦੇਖਿਆ-ਔਰਤ ਲਈ ਦੈਵੀ ਸਥਿਤੀ ਸ਼ਰਤਾਂ ਰਹਿਤ ਹੈ। ਨਾਰੀ ਤੂ ਨਾਰਾਇਣੀ, ਜਦੋਂ ਕਿ ਮਰਦ ਲਈ ਇਸ ਲਈ ਸ਼ਰਤ ਹੈ ਕਿ ਉਹ ਚੰਗੇ ਕਾਰਜ ਕਰਨ ਤੋਂ ਬਾਅਦ ਹੀ ਉਸ ਨੂੰ ਹਾਸਲ ਕਰ ਸਕਦਾ ਹੈ।

ਇਸ ਲਈ ਵੀ ਕਿ ਸ਼ਾਇਦ ਸਦਗੁਰੂ ਇਹ ਜ਼ੋਰ ਦਿੰਦੇ ਹਨ ਕਿ ਵਿਸ਼ਵ ਦੀ ਮਾਤਾ ਹੋਣ ਦੀ ਸਹੁੰ ਚੁੱਕਦੀ ਹੈ। ਮਾਂ ਉਹ ਹੁੰਦੀ ਹੈ ਜਿਸ ਵਿੱਚ ਕੋਈ ਸ਼ਰਤ ਨਹੀਂ ਹੁੰਦੀ।

21ਵੀਂ ਸਦੀ ਦੀ ਬਦਲਦੀ ਜੀਵਨ ਸ਼ੈਲੀ ਨੇ ਆਪਣੇ ਲਈ ਕਈ ਚੁਣੌਤੀਆਂ ਪੈਦਾ ਕੀਤੀਆਂ ਹਨ।

ਜੀਵਨ ਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਅਤੇ ਤਣਾਅ ਨਾਲ ਸਬੰਧਿਤ ਬਿਮਾਰੀਆਂ ਆਮ ਹੋ ਰਹੀਆਂ ਹਨ। ਸੰਚਾਰਿਤ ਬਿਮਾਰੀਆਂ ‘ਤੇ ਨਿਯੰਤਰਣ ਕੀਤਾ ਜਾ ਸਕਦਾ ਹੈ ਪਰ ਗੈਰ ਸੰਚਾਰਿਤ ਸਬੰਧੀ ਕੀ ਕੀਤਾ ਜਾਵੇ?

ਜਦੋਂ ਮੈਂ ਇਹ ਪੜ੍ਹਦਾ ਹਾਂ ਕਿ ਲੋਕ ਨਸ਼ੇ ਅਤੇ ਸ਼ਰਾਬ ਦਾ ਸੇਵਨ ਕਰਦੇ ਹਨ ਕਿਉਂਕਿ ਉਹ ਖੁਦ ਸ਼ਾਂਤ ਨਹੀਂ ਹਨ, ਇਹ ਮੈਨੂੰ ਬਹੁਤ ਦੁਖ ਦਿੰਦਾ ਹੈ, ਜਿਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।

ਅੱਜ ਸਮੁੱਚੀ ਦੁਨੀਆ ਸ਼ਾਂਤੀ ਚਾਹੁੰਦੀ ਹੈ, ਸਿਰਫ਼ ਯੁੱਧਾਂ ਅਤੇ ਝਗੜਿਆਂ ਤੋਂ ਹੀ ਸ਼ਾਂਤੀ ਨਹੀਂ, ਬਲਕਿ ਮਨ ਦੀ ਸ਼ਾਂਤੀ।

ਤਣਾਅ ਦੇ ਭਾਰ ਨੂੰ ਚੁਕਾਉਣਾ ਭਾਰੀ ਹੁੰਦਾ ਹੈ ਅਤੇ ਤਣਾਅ ਤੋਂ ਬਾਹਰ ਆਉਣ ਲਈ ਯੋਗ ਇੱਕ ਤੇਜ ਹਥਿਆਰ ਹੈ।

ਇਸ ਦੀਆਂ ਬਹੁਤ ਉਦਾਹਰਨਾਂ ਹਨ ਕਿ ਤਣਾਅ ਅਤੇ ਗੰਭੀਰ ਸਥਿਤੀ ਦੇ ਟਾਕਰੇ ਵਿੱਚ ਯੋਗ ਮਦਦ ਕਰਦਾ ਹੈ। ਜੇਕਰ ਮਨ ਸਰੀਰ ਦਾ ਮੰਦਰ ਹੈ ਤਾਂ ਯੋਗ ਇੱਕ ਖ਼ੂਬਸੂਰਤ ਮੰਦਰ ਸਿਰਜਦਾ ਹੈ।

ਇਸ ਲਈ ਮੈਂ ਯੋਗ ਨੂੰ ਸਿਹਤਯਾਬੀ ਦਾ ਪਾਸਪੋਰਟ ਕਹਿੰਦਾ ਹਾਂ। ਬਿਮਾਰੀਆਂ ਨੂੰ ਠੀਕ ਕਰਨ ਤੋਂ ਜ਼ਿਆਦਾ ਇਹ ਤੰਦਰੁਸਤੀ ਦਾ ਸਾਧਨ ਹੈ।

ਯੋਗ ਰੋਗ ਮੁਕਤੀ (ਬਿਮਾਰੀਆਂ ਤੋਂ ਛੁਟਕਾਰਾ) ਸਬੰਧੀ ਹੋਣ ਦੇ ਨਾਲ ਹੀ ਭੋਗ ਮੁਕਤੀ (ਸੰਸਾਰਕ ਲਾਲਚ ਤੋਂ ਛੁਟਕਾਰਾ) ਹੈ।

ਯੋਗ ਵਿਅਕਤੀ ਨੂੰ ਵਿਚਾਰਾਂ, ਕਿਰਿਆਵਾਂ, ਗਿਆਨ ਅਤੇ ਭਗਤੀ ਵਿੱਚ ਵਧੀਆ ਇਨਸਾਨ ਬਣਾਉਂਦਾ ਹੈ।

ਯੋਗ ਨੂੰ ਸਿਰਫ਼ ਅਜਿਹੀ ਕਸਰਤ ਜੋ ਸਰੀਰ ਨੂੰ ਫਿੱਟ ਬਣਾਉਂਦੀ ਹੈ, ਪੱਖੋਂ ਦੇਖਣਾ ਸਹੀ ਨਹੀਂ ਹੋ ਸਕਦਾ।

ਤੁਸੀਂ ਲੋਕਾਂ ਨੂੰ ਫੈਸ਼ਨ ਲਈ ਆਪਣੇ ਸਰੀਰ ਨੂੰ ਇੱਧਰ ਉੱਧਰ ਮੋੜਦੇ ਦੇਖਿਆ ਹੋਏਗਾ, ਪਰ ਉਹ ਸਾਰੇ ਯੋਗੀ ਨਹੀਂ ਹਨ।

ਯੋਗ ਸਰੀਰਕ ਕਸਰਤ ਤੋਂ ਕਿਧਰੇ ਵੱਧ ਹੈ।

ਯੋਗ ਜ਼ਰੀਏ ਅਸੀਂ ਨਵੇਂ ਯੁੱਗ ਦੀ ਸਿਰਜਣਾ ਕਰਾਂਗੇ – ਏਕਤਾ ਅਤੇ ਸਦਭਾਵਨਾ ਦਾ ਯੁੱਗ।

ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਚਾਰ ਰੱਖਿਆ ਤਾਂ ਇਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਗਿਆ।

ਦੁਨੀਆ ਨੇ ਬਹੁਤ ਉਤਸ਼ਾਹ ਨਾਲ ਦੋ ਯੋਗ ਦਿਵਸ 21 ਜਨਵਰੀ, 2015 ਅਤੇ 2016 ਨੂੰ ਮਨਾਏ ਹਨ।

ਕੋਰਿਆ ਹੋਵੇ ਜਾਂ ਕੈਨੇਡਾ, ਸਵੀਡਨ ਜਾਂ ਦੱਖਣੀ ਅਫ਼ਰੀਕਾ-ਦੁਨੀਆ ਦੇ ਹਰੇਕ ਹਿੱਸੇ ਵਿੱਚ ਸੂਰਜ ਦੀਆਂ ਕਿਰਨਾਂ ਦਾ ਸਵਾਗਤ ਯੋਗੀਆਂ ਵੱਲੋਂ ਯੋਗ ਅਭਿਆਸ ਨਾਲ ਕੀਤਾ ਗਿਆ।

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਲਈ ਬਹੁਤ ਸਾਰੇ ਰਾਸ਼ਟਰਾਂ ਦੇ ਇਕੱਠੇ ਹੋਣ ਨੇ ਯੋਗ ਦੇ ਅਸਲੀ ਸਾਰ ਅਤੇ ਏਕਤਾ ਨੂੰ ਦਰਸਾਇਆ ਹੈ।

ਯੋਗ ਵਿੱਚ ਨਵਾਂ ਯੁੱਗ ਲਿਆਉਣ ਦੀ ਸਮਰੱਥਾ ਹੈ-ਸ਼ਾਂਤੀ, ਦਿਆਲਤਾ, ਭਾਈਚਾਰਾ ਅਤੇ ਮਾਨਵਤਾ ਦੇ ਸਮੁੱਚੇ ਵਿਕਾਸ ਦਾ ਯੁੱਗ।

ਅਸਲ ਵਿੱਚ ਇਹ ਜ਼ਿਕਰਯੋਗ ਗੱਲ ਹੈ ਕਿ ਸਾਧ ਗੁਰੂ ਨੇ ਆਮ ਲੋਕਾਂ ਵਿੱਚੋਂ ਯੋਗੀ ਬਣਾਏ ਹਨ। ਦੁਨੀਆ ਵਿੱਚ ਆਪਣੇ ਪਰਿਵਾਰਾਂ ਅਤੇ ਕੰਮ ਨਾਲ ਰਹਿੰਦੇ ਵਿਅਕਤੀ, ਪਰ ਜਿਹੜੇ ਆਪਣੇ ਸਿਖਰ ਵਿੱਚ ਰਹਿੰਦੇ ਹਨ-ਆਪਣੇ ਰੋਜ਼ਾਨਾ ਜੀਵਨ ਵਿੱਚ ਤੇਜ ਅਤੇ ਸ਼ਾਨਦਾਰ ਅਨੁਭਵ ਵਿੱਚੋਂ ਗੁਜ਼ਰਦੇ ਹਨ। ਜਿਹੜਾ ਵੀ ਜਿਸ ਵੀ ਸਥਿਤੀ ਵਿੱਚ ਹੋਵੇ, ਉਹ ਯੋਗੀ ਹੋ ਸਕਦਾ ਹੈ।

ਮੈਂ ਇੱਥੇ ਬਹੁਤ ਸਾਰੇ ਰੌਸ਼ਨ ਅਤੇ ਖੁਸ਼ ਚਿਹਰੇ ਦੇਖੇ ਹਨ। ਮੈਂ ਬਹੁਤ ਪਿਆਰ ਅਤੇ ਦੇਖਭਾਲ ਨਾਲ ਕੰਮ ਕਰਦੇ ਵਿਅਕਤੀ ਦੇਖੇ, ਜੋ ਗਹਿਰਾਈ ਨਾਲ ਧਿਆਨ ਦਿੰਦੇ ਹਨ। ਮੈਂ ਊਰਜਾ ਭਰਪੂਰ ਲੋਕ ਦੇਖੇ ਅਤੇ ਉਤਸ਼ਾਹ ਨਾਲ ਇੱਕ ਵੱਡੇ ਕਾਰਨ ਲਈ ਖੁਦ ਨੂੰ ਪੇਸ਼ ਕਰਦੇ ਦੇਖੇ।

ਆਦਿਯੋਗੀ ਯੋਗ ਲਈ ਕਈ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੇ ਰਹਿਣਗੇ। ਸਾਡੇ ਲਈ ਇਹ ਲਿਆਉਣ ਲਈ ਸਦਗੁਰੂ ਦਾ ਆਭਾਰ ਪ੍ਰਗਟਾਉਂਦਾ ਹਾਂ।

ਬਹੁਤ ਬਹੁਤ ਧੰਨਵਾਦ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪ੍ਰਣਾਮ, ਵਾਣਾਕਮ।

ਏਕੇਟੀ/ਐੱਨਟੀ