ਪੀਐੱਮਇੰਡੀਆ
‘ਕਲੱਬ ਦਿ ਸ਼ੈਫ਼ਸ ਦਿ ਸ਼ੈਫ਼ਸ’ (ਸਮੁੱਚੇ ਵਿਸ਼ਵ ਦੇ ਪਰੈਜੀਡੈਂਸਿਅਲ ਸ਼ੈਫ਼ਸ ਦਾ ਕਲੱਬ) ਦੇ ਮੈਂਬਰ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਿਲੇ।
ਇਸ ਕਲੱਬ ਵਿੱਚ ਦੋ ਦਰਜਨ ਦੇਸ਼ਾਂ ਦੇ ਮੁਖੀਆਂ ਦੇ ਨਿਜੀ ਸ਼ੈਫ਼ਸ ਸ਼ਾਮਲ ਹਨ। ਗ਼ੈਰ-ਰਸਮੀ ਤੌਰ ‘ਤੇ ਇਸ ਨੂੰ ਵਿਸ਼ਵ ‘ਚ ਖਾਣ-ਪੀਣ ਨਾਲ ਸਬੰਧਤ ਸਭ ਤੋਂ ਵੱਧ ਵਿਸ਼ੇਸ਼ ਸਮਾਜ ਕਿਹਾ ਜਾਂਦਾ ਹੈ।
ਪੈਰਿਸ ਸਥਿਤ ਇਸ ਐਸੋਸੀਏਸ਼ਨ ਦਾ ਆਮ ਇਜਲਾਸ ਇਸ ਵੇਲੇ, ਪਹਿਲੀ ਵਾਰ, ਭਾਰਤ ‘ਚ ਚਲ ਰਿਹਾ ਹੈ। ਇਹ ਸ਼ੈਫ਼ਸ ਦਿੱਲੀ ਤੋਂ ਇਲਾਵਾ ਆਗਰਾ ਅਤੇ ਜੈਪੁਰ ਵੀ ਜਾਣਗੇ।
ਇਸ ਕਲੱਬ ਦੇ ਮੈਂਬਰਾਂ ਵਿੱਚ ਹੋਰਨਾਂ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਦੇ ਸ਼ੈਫ਼ ਸ੍ਰੀ ਮੌਂਟੂ ਸੈਨੀ; ਅਮਰੀਕੀ ਰਾਸ਼ਟਰਪਤੀ ਦੇ ਸ਼ੈਫ਼ ਸ੍ਰੀਮਤੀ ਕ੍ਰਿਸਤੇਤਾ ਕਮਰਫ਼ੋਰਡ; ਅਤੇ ਇੰਗਲੈਂਡ ਦੀ ਮਹਾਰਾਣੀ ਦੇ ਸ਼ੈਫ਼ ਸ੍ਰੀ ਮਾਰਕ ਫ਼ਲੈਂਗਨ (Mr. Montu Saini, Chef to the President of India; Ms. Cristeta Comerford, Chef to the President of the USA; and Mr. Mark Flanagan, Chef to Her Majesty the Queen of the United Kingdom )ਸ਼ਾਮਲ ਹਨ।
ਇਨ੍ਹਾਂ ਸ਼ੈਫ਼ਸ ਨੇ ਪ੍ਰਧਾਨ ਮੰਤਰੀ ਨਾਲ ਇੱਕ ਸਮੂਹਕ ਤਸਵੀਰ ਖਿਚਵਾਈ ਅਤੇ ਉਨ੍ਹਾਂ ਨੂੰ ਯਾਦਗਾਰੀ-ਚਿੰਨ੍ਹ ਦਿੱਤੇ।
AKT/HS
Met some of the most decorated Chefs, serving heads of states of various nations, during an interaction with Club des Chefs des Chefs (CCC). pic.twitter.com/PH6dxCgAwu
— Narendra Modi (@narendramodi) October 25, 2016