ਪੀਐੱਮਇੰਡੀਆ
ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਕੇ ਇੱਕ ਪ੍ਰੇਰਨਾ ਵਜੋਂ ਕੰਮ ਕਰਨ ਵਾਲੀਆਂ ਅਤੇ ਦੇਸ਼ ਦੇ ਕੋਣੇ-ਕੋਣੇ ਤੋਂ ਆਈਆਂ ਸਾਰੀਆਂ ਮਾਵਾਂ ਤੇ ਭੈਣਾਂ।
ਮੇਰਾ ਸੁਭਾਗ ਹੈ ਕਿ ਅੱਜ 8 ਮਾਰਚ ਨੂੰ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ‘ਤੇ ਦੇਸ਼ ਦੇ ਕੋਣੇ-ਕੋਣੇ ਤੋਂ ਆਈਆਂ ਮਾਵਾਂ, ਭੈਣਾਂ ਦੇ ਦਰਸ਼ਨ ਕਰਨ ਕਰਨ ਦਾ ਸੁਭਾਗ ਹਾਸਲ ਹੋਇਆ ਹੈ, ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ।
ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੇ ਵਿੱਚੋਂ ਕੁਝ ਲੋਕ 3 ਦਿਨਾਂ ਤੋਂ ਇੱਥੇ ਹਨ, ਕੋਈ ਦੋ ਦਿਨਾਂ ਤੋਂ ਹਨ, ਕੁਝ ਲੋਕ ਦਿਨਾਂ ਤੋਂ ਬਾਅਦ ਵੀ ਰੁਕਣ ਵਾਲੇ ਹਨ, ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਜਾ ਕੇ ਆਏ ਹਨ। ਇੱਥੇ ਵੀ ਤੁਸੀਂ ਲੋਕਾਂ ਨੇ ਦੋ ਪ੍ਰਦਰਸ਼ਨੀਆਂ ਵੇਖੀਆਂ ਹੋਣਗੀਆਂ; ਇੱਕ ‘ਪਿੰਡ-ਪਿੰਡ ਦਾ ਵਿਕਾਸ ਅਤੇ ਉਸ ਵਿੱਚ ਸਵੱਛਤਾ ਦਾ ਮਹੱਤਵ’, ਆਧੁਨਿਕ Technology ਨਾਲ ਬਹੁਤ ਵਧੀਆ ਕਿਸਮ ਦੀ ਪ੍ਰਦਰਸ਼ਨੀ ਇੱਥੇ ਲਾਈ ਹੋਈ ਹੈ। ਮੈਨੂੰ ਆਉਣ ਵਿੱਚ ਕੁਝ ਜੋ ਦੇਰ ਹੋਈ, ਉਸ ਦਾ ਇੱਕ ਕਾਰਨ ਉਹ ਪ੍ਰਦਰਸ਼ਨ ਵਿੱਚ ਮੇਰਾ ਮਨ ਲੱਗ ਗਿਆ; ਮੈਂ ਜ਼ਰਾ ਵੇਖਦਾ ਹੀ ਰਹਿ ਗਿਆ, ਤਾਂ ਉਸ ਕਾਰਨ ਇੱਥੇ ਪੁੱਜਣ ਵਿੱਚ ਦੇਰੀ ਹੋ ਗਈ। ਇੰਨੀ ਵਧੀਆ ਪ੍ਰਦਰਸ਼ਨੀ ਹੈ, ਤੁਹਾਨੂੰ ਮੇਰੀ ਬੇਨਤੀ ਹੈ ਕਿ ਉਸ ਨੂੰ ਸਰਸਰੀ ਨਜ਼ਰ ਨਾਲ ਨਾ ਦੇਖੋ । ਇੱਕ ਵਿਦਿਆਰਥੀ ਵਾਂਗ ਉਸ ਪੂਰੀ ਪ੍ਰਦਰਸ਼ਨੀ ਨੂੰ ਤੁਸੀਂ ਦੇਖੋ । ਕਿਉਂਕਿ ਸਰਪੰਚ ਹੋਣ ਦੇ ਨਾਤੇ ਤੁਸੀਂ ਜੋ ਜ਼ਿੰਮੇਵਾਰੀ ਸੰਭਾਲ ਰਹੇ ਹੋ, ਉਸ ਕੰਮ ਨੂੰ ਕਰਨ ਵਿੱਚ ਤੁਹਾਨੂੰ ਇੱਕ ਨਵੀਂ ਦਿਸ਼ਾ ਮਿਲੇਗੀ, ਜਾਣਕਾਰੀਆਂ ਮਿਲਣਗੀਆਂ ਅਤੇ ਤੁਹਾਡਾ ਸੰਕਲਪ ਹੋਰ ਦ੍ਰਿੜ੍ਹ ਹੋਵੇਗਾ, ਇਹ ਮੇਰਾ ਵਿਸ਼ਵਾਸ ਹੈ।
ਦੂਜਾ ਇਹ ਸਵੱਛ ਸ਼ਕਤੀ ਦਾ ਸਮਾਰੋਹ ਹੈ। ਗਾਂਧੀ ਦੀ ਜਨਮ-ਭੂਮੀ ਗੁਜਰਾਤ ਵਿੱਚ ਹੈ, ਗਾਂਧੀ ਦੇ ਨਾਮ ਨਾਲ ਬਣੇ ਸ਼ਹਿਰ ਵਿੱਚ ਹੈ ਅਤੇ ਗਾਂਧੀ, ਜਿਸ ਨੂੰ ਅਸੀਂ ਮਹਾਤਮਾ ਕਹਿੰਦੇ ਸਾਂ, ਉਸ ਮਹਾਤਮਾ ਮੰਦਰ ਵਿੱਚ ਹੈ, ਇਸ ਨਾਲ ਇਸ ਦਾ ਕਿੰਨਾ ਮਹੱਤਵ ਹੈ, ਤੁਸੀਂ ਸਮਝ ਸਕਦੇ ਹੋ। ਇੱਥੇ ਇੱਕ Digital ਪ੍ਰਦਰਸ਼ਨੀ, Virtual Museum ਪੂਜਨੀਕ ਬਾਪੂ ਦੇ ਜੀਵਨ ‘ਤੇ ਹੈ। ਗਾਂਧੀ ਕੁਟੀਰ ਜੋ ਇੱਥੇ ਬਣੀ ਹੋਈ ਹੈ, ਤੁਸੀਂ ਉਸ ਨੂੰ ਵੀ ਜ਼ਰੂਰ ਦੇਖੋ । ਪੂਜਨੀਕ ਬਾਪੂ ਦੇ ਜੀਵਨ ਨੂੰ ਜੇ ਅਸੀਂ ਸਮਝਾਂਗੇ, ਤਾਂ ਸਵੱਛਤਾ ਲਈ ਜੋ ਪੂਜਨੀਕ ਬਾਪੂ ਦੀ ਬੇਨਤੀ ਸੀ, ਉਸ ਨੂੰ ਮੁਕੰਮਲ ਕਰਨ ਦਾ ਸਾਡਾ ਸੰਕਲਪ ਅਤੇ ਨਤੀਜਾ ਲਿਆਉਣ ਲਈ ਸਾਡੇ ਜਤਨ ਕਦੇ ਵੀ ਬੇਕਾਰ ਨਹੀਂ ਜਾਣਗੇ।
2019 ‘ਚ ਮਹਾਤਮਾ ਗਾਂਧੀ ਨੂੰ 150 ਸਾਲ ਹੋ ਰਹੇ ਹਨ। ਪੂਜਨੀਕ ਬਾਪੂ ਕਹਿੰਦੇ ਸਨ ਕਿ ਹਿੰਦੁਸਤਾਨ ਪਿੰਡਾਂ ਵਿੱਚ ਵਸਿਆ ਹੋਇਆ ਹੈ। ਦੂਜੀ ਗੱਲ ਇੱਕ ਕਹਿੰਦੇ ਸਨ ਕਿ ਮੈਂ ਜੇ ਆਜ਼ਾਦੀ ਅਤੇ ਸਵੱਛਤਾ, ਦੋਵਾਂ ਵਿੱਚੋਂ ਪਹਿਲਾਂ ਕੁਝ ਪਸੰਦ ਕਰਨਾ ਹੈ, ਤਾਂ ਮੈਂ ਸਵੱਛਤਾ ਪਸੰਦ ਕਰਾਂਗਾ। ਗਾਂਧੀ ਦੇ ਜੀਵਨ ਵਿੱਚ ਸਵੱਛਤਾ ਦਾ ਕਿੰਨੀ ਅਹਿਮੀਅਤ ਸੀ, ਉਹ ਉਨ੍ਹਾਂ ਦੀ ਇਸ commitment ਤੋਂ ਪਤਾ ਚੱਲਦੀ ਹੈ। 2019 ‘ਚ ਜਦੋਂ ਅਸੀਂ ‘ਗਾਂਧੀ 150’ ਮਨਾ ਰਹੇ ਹਾਂ, ਕੀ ਤਦ ਤੱਕ ਅਸੀਂ ਸਵੱਛਤਾ ਦੇ ਵਿਸ਼ੇ ਵਿੱਚ ਜੋ ਗਾਂਧੀ ਦਾ ਜਤਨ ਸੀ, ਕਿਸੇ ਇੱਕ ਸਰਕਾਰ ਦਾ ਜਤਨ ਨਹੀਂ ਹੈ, ਗਾਂਧੀ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਹਰੇਕ ਨੇ ਕੁਝ ਨਾ ਕੁਝ ਕੀਤਾ ਹੈ। ਪਰ ਹੁਣ ਅਸੀਂ ਤੈਅ ਕਰਨਾ ਹੈ ਕਿ ਇੱਥੇ ਤੱਕ ਵਿੱਚ ਅਸੀਂ ਕਾਫ਼ੀ ਕੁਝ ਕਰ ਦੇਣਾ ਹੈ। ਇਸ ਤੋਂ ਬਾਅਦ ਇਹ ਵਿਸ਼ਾ ਹੁਣ ਸਾਡੇ ਸੁਭਾਅ ਦਾ ਹਿੱਸਾ ਬਣ ਜਾਵੇਗਾ, ਸਾਡੀ ਰਾਸ਼ਟਰੀ ਪਛਾਣ ਬਣ ਜਾਵੇਗਾ, ਸਾਡੀਆਂ ਰਗ਼ਾਂ ਵਿੱਚ ਸਵੱਛਤਾ ਅਨੁਭਵ ਹੋਵੇਗੀ। ਇਹ ਸਥਿਤੀ ਅਸੀਂ ਪੈਦਾ ਕਰਨੀ ਚਾਹੁੰਦੇ ਹਾਂ। ਅਤੇ ਇਹ ਦੇਸ਼ ਕਰ ਸਕਦਾ ਹੈ।
ਇਹ ਉਹ ਸਰਪੰਚ ਭੈਣਾਂ ਹਨ, ਜਿਨ੍ਹਾਂ ਨੇ ਆਪਣੇ ਪਿੰਡ ਵਿੱਚ ਇਹ ਕਰ ਦਿਖਾਇਆ ਹੈ। ਖੁੱਲ੍ਹੇ ਵਿੱਚ ਪਖਾਨੇ ਜਾਣਾ, ਉਸ ਵਿਰੁੱਧ ਉਨ੍ਹਾਂ ਸੰਘਰਸ਼ ਕੀਤਾ ਹੈ। ਪਿੰਡ ਵਿੱਚ ਇਸ ਵਿਵਸਥਾ ਨੂੰ ਵਿਕਸਤ ਕਰਨ ਲਈ ਜਤਨ ਕੀਤਾ ਹੈ। ਉਹੋ ਜਿਹੀ ਸਵੱਛਤਾ ਦੇ ਸੰਦੇਸ਼ ਨੂੰ ਸਫ਼ਲਤਾਪੂਰਬਕ ਆਪਣੇ ਪਿੰਡ ਵਿੱਚ ਲਾਗੂ ਕਰਨ ਵਾਲੇ ਸ਼ਕਤੀ-ਰੂਪ ਲੋਕ ਇੱਥੇ ਬੈਠੇ ਹਨ। ਅਤੇ ਇਸ ਲਈ ਮੇਰਾ ਵਿਸ਼ਵਾਸ ਬਣਦਾ ਹੈ ਕਿ ਜੋ ਗਤੀ ਆਈ ਹੈ, ਉਸ ਗਤੀ ਨੂੰ ਜੇ ਅਸੀਂ ਬਹੁਤ ਹੀ ਸਮਾਂਬੱਧ ਤਰੀਕੇ ਨਾਲ ਅਤੇ ਪੂਰੀ ਬਰੀਕੀ ਨਾਲ ਲਾਗੂ ਕਰਨ ਦਾ ਜਤਨ ਕਰਾਂਗੇ, ਤਾਂ ‘ਗਾਂਧੀ 150’ ਹੁੰਦੇ-ਹੁੰਦੇ ਅਸੀਂ ਬਹੁਤ ਕੁਝ ਤਬਦੀਲੀ ਲਿਆ ਸਕਦੇ ਹਾਂ।
ਹੁਣੇ ਤੁਸੀਂ ਫ਼ਿਲਮ ਵੇਖੀ, ਉਸ ਵਿੱਚ ਬਿਆਨ ਹੈ, ਸਵੱਛਤਾ ਦੇ ਸਬੰਧ ਵਿੱਚ ਪਹਿਲਾਂ ਸਾਡਾ rank 42% ਤੱਕ ਸੀ। ਇੰਨੇ ਘੱਟ ਸਮੇਂ ਵਿੱਚ ਅਸੀਂ 62 ‘ਤੇ ਪੁੱਜ ਗਏ। ਜੇ ਇੰਨੇ ਘੱਟ ਸਮੇਂ ਵਿੱਚ 20 ਪ੍ਰਤੀਸ਼ਤ ਅਸੀਂ ਸੁਧਾਰ ਕਰ ਸਕਦੇ ਹਾਂ, ਤਾਂ ਆਉਣ ਵਾਲੇ ਡੇਢ ਸਾਲ ਵਿੱਚ ਅਸੀਂ ਹੋਰ ਵੱਧ ਕਰ ਸਕਦੇ ਹਾਂ, ਇਹ ਸਾਫ਼-ਸਾਫ਼ ਤੁਸੀਂ ਲੋਕਾਂ ਨੇ ਕਰ ਕੇ ਦਿਖਾਇਆ ਹੈ।
ਅੱਜ ਜਿਹੜੀਆਂ ਮਾਵਾਂ, ਭੈਣਾਂ ਨੂੰ ਸਨਮਾਨਿਤ ਕਰਨ ਦਾ ਮੈਨੂੰ ਮੌਕਾ ਮਿਲਿਆ, ਉਨ੍ਹਾਂ ਦੀ ਇੱਕ-ਇੱਕ ਮਿੰਟ ਦੀ ਫ਼ਿਲਮ ਛੋਟੀ-ਛੋਟੀ ਅਸੀਂ ਵੇਖੀ। ਕੁਝ ਲੋਕਾਂ ਨੂੰ ਜੋ ਭਰਮ ਰਹਿੰਦਾ ਹੈ, ਉਨ੍ਹਾਂ ਦੇ ਸਾਰੇ ਭਰਮ ਤੋੜ ਵਾਲੀਆਂ ਇਹ ਸਾਰੀਆਂ ਫ਼ਿਲਮਾਂ ਹਨ। ਕੁਝ ਲੋਕਾਂ ਨੂੰ ਲਗਦਾ ਹੈ ਕਿ ਪੜ੍ਹੇ-ਲਿਖੇ ਲੋਕ ਹੀ ਕੁਝ ਕੰਮ ਕਰ ਸਕਦੇ ਹਨ, ਇਨ੍ਹਾਂ ਭੈਣਾਂ ਨੇ ਕਰ ਕੇ ਵਿਖਾਇਆ।
ਕੁਝ ਲੋਕਾਂ ਨੂੰ ਲੱਗਦਾ ਹੈ ਕਿ ਸ਼ਹਿਰ ਵਿੱਚ ਹੋਵਾਂਗੇ, ਥੋੜ੍ਹੀ ਚਪਾਚਪ ਅੰਗਰੇਜ਼ੀ ਬੋਲ ਸਕਦੇ ਹੋਣਗੇ, ਉਹੀ ਕਰ ਸਕਦੇ ਹਨ। ਇਹ ਆਪਣੀ ਭਾਸ਼ਾ ਤੋਂ ਸਿਵਾ ਕੋਈ ਭਾਸ਼ਾ ਨਹੀਂ ਜਾਣਦੇ, ਤਾਂ ਵੀ ਇਹ ਕਰ ਸਕਦੇ ਹਨ। ਜੇ ਕਿਸੇ ਵਿਸ਼ੇ ਨਾਲ ਵਅਕਤੀ ਜੁੜ ਜਾਂਦਾ ਹੈ, ਜੀਵਨ ਦਾ ਮਕਸਦ ਜੇ ਉਸ ਨੂੰ ਮਿਲ ਜਾਂਦਾ ਹੈ, ਤਾਂ ਉਹ ਉਸ ਨੂੰ ਪਾਰ ਕਰ ਕੇ ਰਹਿੰਦਾ ਹੈ। ਬਹੁਤ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ, ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਕੀ ਹੈ। ਤੁਸੀਂ ਪੁੱਛੋਗੇ, ਕੱਲ੍ਹ ਕੀ ਕਰੋਗੇ, ਤਾਂ ਬੋਲੇ ਸ਼ਾਮ ਨੂੰ ਸੋਚਾਂਗਾ। ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਹੀ ਪਤਾ ਨਹੀਂ ਹੈ, ਉਹ ਜੀਵਨ ਵਿੱਚ ਕਦੇ ਕੁਝ ਨਹੀਂ ਕਰ ਸਕਦੇ, ਜ਼ਿੰਦਗੀ ਬਿਤਾ ਲੈਂਦੇ ਹਨ, ਦਿਨ ਗਿਣਦੇ ਰਹਿੰਦੇ ਹਨ ਅਤੇ ਕੁਝ ਚੀਜ਼ਾਂ ਦੋ-ਚਾਰ ਵਧੀਆ ਹੋਈਆਂ, ਤਾਂ ਉਸੇ ਦੇ ਗਾਜੇ-ਵਾਜੇ ਨਾਲ ਗੁਜ਼ਾਰਾ ਕਰ ਕੇ ਰਾਤ ਨੂੰ ਸੌਂ ਜਾਂਦੇ ਹਨ।
ਪਰ ਜਿਸ ਨੂੰ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਹੈ, Purpose of life ਜਿਸ ਨੂੰ ਪਤਾ ਚੱਲ ਜਾਂਦਾ ਹੈ, ਉਹ ਬਿਨਾ ਰੁਕੇ, ਬਿਨਾ ਥੱਕੇ, ਬਿਨਾ ਝੁਕੇ, ਆਪਣੇ ਟੀਚੇ ਦੀ ਪੂਰਤੀ ਲਈ, ਜਿਸ ਦੀ ਵੀ ਜ਼ਰੂਰਤ ਪਵੇ ਉਸ ਨੂੰ ਨਾਲ ਲੈ ਕੇ, ਸੰਘਰਸ਼ ਕਰਨਾ ਪਵੇ ਤਾਂ ਸੰਘਰਸ਼ ਕਰ ਕੇ, ਚੁਣੌਤੀਆਂ ਨਾਲ ਮੁਕਾਬਲਾ ਕਰਨਾ ਪਵੇ ਤਾਂ ਮੁਕਾਬਲਾ ਕਰ ਕੇ ਵੀ ਆਪਣੇ ਮਕਸਦ ਨੂੰ ਪੂਰਾ ਕਰਨ ਤੱਕ ਉਹ ਚੈਨ ਨਾਲ ਬੈਠਦੇ ਨਹੀਂ ਹਨ।
ਤੁਹਾਡਾ ਸਾਰਿਆਂ ਦਾ ਸਰਪੰਚ ਹੋਣਾ ਕੋਈ ਛੋਟੀ ਗੱਲ ਨਹੀਂ ਹੈ। ਕੁਝ ਲੋਕ ਹੋਣਗੇ, ਜਿਨ੍ਹਾਂ ਨੂੰ ਸਰਪੰਚ ਬਣਨ ਵਿੱਚ ਸ਼ਾਇਦ ਤਕਲੀਫ਼ ਨਾ ਹੋਈ ਹੋਵੇ, ਪਰ ਜ਼ਿਆਦਾਤਰ ਅਜਿਹੇ ਹੋਣਗੇ ਜਿਨ੍ਹਾਂ ਨੂੰ ਇਸ ਲੋਕਤੰਤਰਿਕ ਪਰੰਪਰਾ ਵਿੱਚ ਇੱਥੇ ਤੱਕ ਪੁੱਜਣ ‘ਚ ਕਾਫ਼ੀ ਕੁਝ ਕਰਨਾ ਪਿਆ ਹੋਵੇਗਾ।
ਅੱਜ ਤੋਂ 15 ਸਾਲ ਪਹਿਲਾਂ ਕਦੇ ਸਰਪੰਚਾਂ ਦੀ ਮੀਟਿੰਗ ਹੋਇਆ ਕਰਦੀ ਸੀ, 33 percent reservation ਹੁੰਦਾ ਸੀ, ਪਰ ਮੈਂ ਵੀ ਮੀਟਿੰਗਾਂ ‘ਚ ਅਨੁਭਵ ਕਰਦਾ ਸਾਂ, ਮੈਂ ਪਹਿਲਾਂ ਗੁਜਰਾਤ ਤੋਂ ਬਾਹਰ ਕੰਮ ਕਰਦਾ ਸਾਂ, ਕਈ ਵੱਖੋ-ਵੱਖਰੇ ਰਾਜਾਂ ਵਿੱਚ ਮੈਂ ਕੰਮ ਕੀਤਾ ਹੈ। ਤਾਂ ਮੈਂ ਪੁੱਛਦਾ ਸਾਂ, ਤਾਂ ਉਹ ਆਪਣੀ ਜਾਣ-ਪਛਾਣ ਦਿੰਦੇ ਹੋਏ ਦੱਸਦੇ ਸਨ, ਪੁਰਸ਼, ਕਿ ਮੈਂ SP ਹਾਂ। ਤਾਂ ਮੈਨੂੰ ਵੀ ਹੁੰਦਾ ਸੀ ਕਿ ਇਹ ਸਰਕਾਰੀ ਆਦਮੀ ਇੱਥੇ ਕਿਵੇਂ ਆ ਗਿਆ? ਇਹ ਤਾਂ ਪਾਰਟੀ ਦੀ ਮੀਟਿੰਗ ਹੈ, ਤਾਂ ਮੈਂ ਪੁੱਛਦਾ ਸਾਂ ਬਈ ਤੁਸੀਂ SP ਭਾਵ ਕਿੱਥੇ ਨੌਕਰੀ ਕਰਦੇ ਹੋ? ਨਹੀਂ, ਨਹੀਂ ਬੋਲੇ ਮੈਂ SP ਹਾਂ, ਤੈਂ ਮੈਂ ਕਿਹਾ ਮਤਲਬ? ਤਾਂ ਬੋਲੇ ਮੈਂ ਸਰਪੰਚ ਪਤੀ ਹਾਂ। ਬੋਲੇ ਕਿ ਮੇਰੀ ਪਤਨੀ ਸਰਪੰਚ ਹੈ ਪਰ ਮੀਟਿੰਗ ਵਿੱਚ ਮੈਂ ਹੀ ਜਾਂਦਾ ਹਾਂ। ਹੁਣ ਕਿਸੇ ਸਮੇਂ ਅਜਿਹਾ ਸੀ, ਅੱਜ ਅਜਿਹਾ ਨਹੀਂ ਹੈ। ਜਿਸ ਔਰਤ ਨੂੰ ਸਰਪੰਚ ਦਾ ਕੰਮ ਮਿਲਿਆ ਹੈ, ਉਸ ਨੂੰ ਲੱਗਦਾ ਹੈ ਕਿ ਪੰਜ ਸਾਲ ਮੈਨੂੰ ਜੋ ਮੌਕਾ ਮਿਲਿਆ ਹੈ, ਮੈਂ ਕੁਝ ਕਰ ਕੇ ਜਾਣਾ ਚਾਹੁੰਦੀ ਹਾਂ। ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਸਭ adjust ਕਰਦੀਆਂ ਹਨ। ਪਰਿਵਾਰ ‘ਚ ਵੀ ਆਪਣੀ Priority ਨੂੰ ਲੋਕ ਸਵੀਕਾਰ ਕਰਨ, ਇਸ ਦਾ ਮਾਹੌਲ ਬਣਾਉਂਦੀਆਂ ਹਨ। ਅਤੇ ਤਜਰਬਾ ਇਹ ਕਹਿੰਦਾ ਹੈ ਕਿ ਪੁਰਸ਼ ਸਰਪੰਚ ਤੋਂ ਵੱਧ ਮਹਿਲਾ ਸਰਪੰਚ ਆਪਣੇ ਕੰਮ ਪ੍ਰਤੀ ਵਧੇਰੇ ਸਮਰਪਿਤ ਹੁੰਦੀਆਂ ਹਨ। ਉਸ ਦਾ Focus ਹੁੰਦਾ ਹੈ। ਪੁਰਸ਼ ਸਰਪੰਚ ਹੋਰ ਪੰਜਾਹ ਚੀਜ਼ਾਂ ਕਰਨ ਵਿੱਚ ਲੱਗਾ ਰਹਿੰਦਾ ਹੈ। ਉਹ ਬਣਿਆ ਸਰਪੰਚ ਹੁੰਦਾ ਹੈ ਅਤੇ ਅਗਲੀ ਵਾਰ ਜ਼ਿਲ੍ਹਾ ਪਰਿਸ਼ਦ ਵਿੱਚ ਜਾਣ ਲਈ ਸੋਚਦਾ ਰਹਿੰਦਾ ਹੈ। ਜ਼ਿਲ੍ਹਾ ਪ੍ਰੀਸ਼ਦ ਵਿੱਚ ਹੈ, ਤਾਂ ਧਾਰਾ ਸਭਾ ਵਿੱਚ ਜਾਣ ਲਈ ਸੋਚਦਾ ਰਹਿੰਦਾ ਹੈ। ਪਰ ਔਰਤਾਂ ਜਿਸ ਸਮੇਂ ਜੋ ਕੰਮ ਮਿਲਿਆ, ਉਸ ਨੂੰ ਪੂਰੀ ਲਗਨ ਨਾਲ ਪੂਰਾ ਕਰਨ ਦਾ ਯਤਨ ਕਰਦੀਆਂ ਹਨ। ਅਤੇ ਉਸ ਦਾ ਨਤੀਜਾ ਹੈ।
ਇੱਕ ਸੰਸਥਾ ਨੇ ਬਹੁਤ ਮਜ਼ੇਦਾਰ ਸਰਵੇ ਕੀਤਾ ਹੈ ਅਤੇ ਉਸ ਸਰਵੇ ਵਿੱਚ ਉਸ ਨੂੰ ਬਹੁਤ ਅਹਿਮ ਚੀਜ਼ਾਂ ਮਿਲੀਆਂ ਹਨ॥ ਅਤੇ ਉਸ ਨੇ ਸਾਰੀਆਂ ਜੋ professional ਮਹਿਲਾਵਾਂ ਹਨ, ਉਨ੍ਹਾਂ ਦਾ ਸਰਵੇ ਕੀਤਾ ਸੀ ਅਤੇ ਉਸ ਸਰਵੇ ਵਿੱਚ ਪਾਇਆ ਗਿਆ ਕਿ ਨਵੀਂ ਚੀਜ਼ ਸਿੱਖਣ ਦਾ ਰੁਝਾਨ ਮਹਿਲਾਵਾਂ ਵਿੱਚ ਵੱਧ ਹੁੰਦਾ ਹੈ। ਜੋ ਕੰਮ ਉਸ ਨੂੰ ਦਿੱਤਾ ਗਿਆ, ਉਸ ਨੂੰ ਮੁਕੰਮਲ ਕਰਨ ਲਈ ਜਿੰਨੀ ਆਪਣੀ ਸਮਰੱਥਾ ਬਣਾਉਣੀ ਚਾਹੀਦੀ ਹੈ, ਸ਼ਕਤੀ ਲਾਉਣੀ ਚਾਹੀਦੀ ਹੈ, ਉਸ ਵਿੱਚ ਕਦੇ ਉਹ ਪਿੱਛੇ ਨਹੀਂ ਰਹਿੰਦੀਆਂ ਹਨ। ਜੋ ਕੰਮ ਉਸ ਨੂੰ ਮਿਲਿਆ, ਪੂਰਾ ਨਹੀਂ ਹੁੰਦਾ, ਉਹ ਚੈਨ ਨਾਲ ਬੈਠਦੀਆਂ ਨਹੀਂ ਹਨ। ਉਹ ਲਗਾਤਾਰ ਉਸ ਦੇ ਪਿੱਛੇ ਲੱਗੀਆਂ ਰਹਿੰਦੀਆਂ ਹਨ। ਆਪਣਾ ਕੰਮ ਪੂਰਾ ਕਰਨ ਲਈ, ਜੋ ਤੈਅ ਕੀਤਾ ਹੋਇਆ ਹੈ, ਉਸ ਦੇ ਜ਼ਿੰਮੇ ਹੈ, ਉਸ ਨੂੰ ਪੂਰਾ ਕਰਨ ਲਈ ਕਿਹੜੇ-ਕਿਹੜੇ resource mobilize ਕਰਨੇ ਚਾਹੀਦੇ ਹਨ, ਕਿਸ-ਕਿਸ ਦੀ ਸ਼ਕਤੀ ਜੋੜਨੀ ਚਾਹੀਦੀ ਹੈ, ਬਹੁਤ ਅਸਾਨੀ ਨਾਲ ਉਹ ਕਰਦੀਆਂ ਹਨ, ਉਸ ਦੀ ਕੋਈ Ego ਨਹੀਂ ਹੁੰਦੀ ਹੈ। ਕਿਸੇ ਨੂੰ ਨਮਸਤੇ ਕਰ ਕੇ ਕੰਮ ਕਰਵਾਉਣਾ ਹੈ, ਤਾਂ ਨਮਸਤੇ ਕਰ ਕੇ ਕਰਵਾ ਲੈਣਗੀਆਂ, ਕਿਸੇ ਨਾਲ ਗੁੱਸਾ ਕਰ ਕੇ ਕਰਵਾਉਣਾ ਹੈ, ਤਾਂ ਗੁੱਸਾ ਕਰ ਕੇ ਕਰਵਾ ਲੈਣਗੀਆਂ। ਬਹੁਤ Interesting Survey ਹੈ ਇਹ।
ਸਾਡੇ ਦੇਸ਼ ਦੀ 50 ਪ੍ਰਤੀਸ਼ਤ ਮਾਂ-ਸ਼ਕਤੀ ਭਾਰਤ ਦੀ ਵਿਕਾਸ ਯਾਤਰਾ ਦੀ ਸਰਗਰਮ ਭਾਗੀਦਾਰੀ ਕਰੇ, ਅਸੀਂ ਦੇਸ਼ ਨੂੰ ਕਿਤੇ ਦੀ ਕਿਤੇ ਪਹੁੰਚਾ ਸਕਦੇ ਹਾਂ। ਅਤੇ ਇਸ ਲਈ ‘ਬੇਟੀ ਬਚਾਓ, ਬੇਟੀ ਪੜ੍ਹਾਓ’, ਇਸ ਮੰਤਰ ਨੂੰ ਲੈ ਕੇ ਵੀ ਦੇਸ਼ ਵਿੱਚ ਕੰਮ ਕਰਨ ਦੀ ਬਹੁਤ ਜ਼ਰੂਰਤ ਹੈ। ਘੱਟੋ-ਘੱਟ ਜਿੱਥੇ ਮਹਿਲਾ ਸਰਪੰਚ ਹੋਵੇ, ਉਸ ਪਿੰਡ ਵਿੱਚ ਤਾਂ ਭਰੂਣ ਹੱਤਿਆ ਨਹੀਂ ਹੋਣੀ ਚਾਹੀਦੀ। ਮਾਂ ਦੇ ਗਰਭ ਵਿੱਚ ਬੱਚੀ ਨੂੰ ਮਾਰ ਦੇਣ ਦਾ ਪਾਪ ਉਸ ਪਿੰਡ ਵਿੱਚ ਕਦੇ ਨਹੀਂ ਹੋਣਾ ਚਾਹੀਦਾ। ਅਤੇ ਉਹ ਜਾਗਰੂਕਤਾ ਦਾ ਕੰਮ ਇੱਕ ਸਰਪੰਚ ਭੈਣ ਜੇ ਤੈਅ ਕਰੇ, ਤਾਂ ਕਰ ਸਕਦੀ ਹੈ। ਪਰਿਵਾਰਕ ਦਬਾਅ ਵਿੱਚ ਜੇ ਕਿਸੇ ਨੂੰਹ ਉੱਤੇ ਜ਼ੁਲਮ ਹੋ ਰਿਹਾ ਹੈ, ਤਾਂ ਸਰਪੰਚ ਉਸ ਦੀ ਰੱਖਿਅਕ ਬਣ ਕੇ ਖੜ੍ਹੀ ਹੋ ਸਕਦੀ ਹੈ, ਅਤੇ ਇੱਕ ਵਾਰ ਉਹ ਕਹਿਣ ਲੱਗੇਗੀ, ਤਾਂ ਕੋਈ ਕੁਝ ਨਹੀਂ ਕਰ ਸਕਦਾ ਹੈ। ਬੇਟੀ ਬਚਾਓ! ਅੱਜ ਸਮਾਜ, ਜੀਵਨ ਵਿੱਚ ਕਿਹੋ ਜਿਹੀ ਮਾੜੀ ਦਸ਼ਾ ਆਈ ਹੈ! 1000 ਬੇਟਿਆਂ ਦੇ ਸਾਹਮਣੇ ਕਿਤੇ 800, ਕਿਤੇ 850, ਕਿਤੇ 900, ਕਿਤੇ ਸਵਾ ਨੌਂ ਸੌ ਬੇਟੀਆਂ ਹਨ। ਜੇ ਸਮਾਜ ਵਿੱਚ ਇੰਨਾ ਵੱਡਾ ਅਸੰਤੁਲਨ ਪੈਦਾ ਹੋਵੇਗਾ, ਤਾਂ ਇਹ ਸਮਾਜ ਇਹ ਸਮਾਜ-ਚੱਕਰ ਚੱਲੇਗਾ ਕਿਵੇਂ? ਅਤੇ ਇਹ ਪਾਪ ਹੈ, ਇਸ ਦੇ ਵਿਰੁੱਧ ਸਮਾਜ ਦੀ ਜ਼ਿੰਮੇਵਾਰੀ ਹੈ।
ਸਰਪੰਚ ਮਹਿਲਾਵਾਂ ਸ਼ਾਇਦ ਉਸ ਵਿੱਚ ਵਧੇਰੇ ਸਫ਼ਲਤਾ ਹਾਸਲ ਕਰ ਸਕਦੀਆਂ ਹਨ। ਸਮਾਜ ਵਿੱਚ ਜੋ ਮਾਨਸਿਕਤਾ ਹੈ, ਬੇਟੀ ਹੈ। ਹੁਣ ਛੱਡੋ, ਉਸ ਨੇ ਤਾਂ ਦੂਜੇ ਦੇ ਘਰ ਜਾਣਾ ਹੈ। ਬੇਟਾ, ਜ਼ਰਾ ਸੰਭਾਲੋ। ਤੁਸੀਂ ਵੀ ਜਦੋਂ ਛੋਟੇ ਹੋਵੋਗੇ, ਮਾਂ! ਮਾਂ ਵੀ ਤਾਂ ਨਾਰੀ ਹੈ, ਪਰ ਜਦੋਂ ਖਾਣਾ ਪਰੋਸਦੀ ਹੈ ਅਤੇ ਘਿਓ ਪਰੋਸਦੀ ਹੈ ਤਾਂ ਬੇਟੇ ਦੇ ਦੋ ਚਮਚੇ ਘਿਓ ਪਾਉਂਦੀ ਹੈ, ਬੇਟੀ ਨੂੰ ਇੱਕ ਚਮਚਾ ਪਾਉਂਦੀ ਹੈ। ਕਿਉਂ? ਉਸ ਨੇ ਤਾਂ ਦੂਜੇ ਦੇ ਘਰ ਜਾਣਾ ਹੈ। ਬੇਟਾ ਹੈ ਤਾਂ ਬਹੁਤ ਖ਼ੁਸ਼ ਹੈ, ਇਹ ਬਿਲਕੁਲ ਸੱਚ ਨਹੀਂ ਹੈ। ਮੈਂ ਅਜਿਹੀਆਂ ਧੀਆਂ ਵੇਖੀਆਂ ਹਨ, ਮਾਂ-ਪਿਓ ਦੀ ਇਕਲੋਤੀ ਧੀ, ਬਜ਼ੁਰਗ ਮਾਂ-ਬਾਪ ਨੂੰ ਜੀਵਨ ਵਿੱਚ ਕਸ਼ਟ ਨਾ ਹੋਵੇ, ਇਸ ਲਈ ਉਸ ਧੀ ਨੇ ਵਿਆਹ ਨਾ ਕੀਤਾ ਹੋਵੇ, ਮਿਹਨਤ ਕਰਦੀ ਹੋਵੇ ਅਤੇ ਮਾਂ-ਬਾਪ ਦੀ ਭਲਾਈ ਕਰਦੀ ਹੋਵੇ ਅਤੇ ਮੈਂ ਅਜਿਹੇ ਬੇਟੇ ਵੇਖੇ ਹਨ ਕਿ ਚਾਰ-ਚਾਰ ਬੇਟੇ ਹੋਣ ਅਤੇ ਮਾਂ-ਬਾਪ ਬਿਰਧ-ਆਸ਼ਰਮ ਵਿੱਚ ਜ਼ਿੰਦਗੀ ਬਿਤਾਉਂਦੇ ਹੋਣ, ਅਜਿਹੇ ਬੇਟੇ ਵੀ ਦੇਖੇ ਹਨ।
ਅਤੇ ਇਸ ਲਈ ਇਹ ਜੋ ਭੇਦਭਾਵ ਦੀ ਮਾਨਸਿਕਤਾ ਹੈ, ਉਸ ਮਾਨਸਿਕਤਾ ਦੇ ਵਿਰੁੱਧ ਸਾਨੂੰ ਦ੍ਰਿੜ੍ਹ ਸੰਕਲਪ ਹੋ ਕੇ ਤਬਦੀਲੀ ਲਿਆਉਣੀ, ਤਬਦੀਲੀ ਆ ਰਹੀ ਹੈ। ਅਜਿਹਾ ਨਹੀਂ ਹੈ ਕਿ ਨਹੀਂ ਆ ਰਹੀ ਹੈ। ਤੁਸੀਂ ਦੇਖੋ ਇਸ ਵਾਰ ਹਿੰਦੁਸਤਾਨ ਦਾ ਨਾਮ ਓਲੰਪਿਕ ਵਿੱਚ ਕਿਸ ਨੇ ਰੌਸ਼ਨ ਕੀਤਾ ਹੈ। ਸਾਰੀਆਂ ਮੇਰੇ ਦੇਸ਼ ਦੀਆਂ ਬੇਟੀਆਂ ਹਨ। ਦੇਸ਼ ਦਾ ਮੱਥਾ ਉੱਚਾ ਕਰ ਦਿੱਤਾ। ਅੱਜ 10ਵੀਂ, 12ਵੀਂ ਪ੍ਰੀਖਿਆ ਦੇ ਰਿਜ਼ਲਟ ਵੇਖ ਲਵੋ, ਪਹਿਲੇ ਦਸ ਵਿੱਚ ਬੇਟੀਆਂ ਹੀ ਬੇਟੀਆਂ ਹੁੰਦੀਆਂ ਹਨ। ਬੇਟੇ ਨੂੰ ਲੱਭਣਾ ਪੈਂਦਾ ਹੈ ਕਿ ਕੀ ਨੰਬਰ ਲੱਗਿਆ ਹੈ? ਸਮਰੱਥਾ ਉਨ੍ਹਾਂ ਨੇ ਸਿੱਧ ਕਰ ਦਿੱਤੀ ਹੈ।
ਜਿੱਥੇ ਵੀ, ਜੋ ਵੀ ਮੌਕਾ ਮਿਲਿਆ ਹੈ, ਉਸ ਕੰਮ ਨੂੰ ਸਫ਼ਲਤਾਪੂਰਵਕ ਮੁਕੰਮਲ ਨੇਪਰੇ ਚਾੜ੍ਹਨ ਦਾ ਕੰਮ ਮਾਵਾਂ, ਭੈਣਾਂ ਨੇ ਕੀਤਾ ਹੈ ਅਤੇ ਇਸ ਲਈ ਬੇਟੀ ਬਚਾਓ, ਬੇਟੀ ਪੜ੍ਹਾਓ। ਇਹ ਸਾਡੀ ਸਮਾਜਕ ਜ਼ਿੰਮੇਵਾਰੀ ਹੈ, ਰਾਸ਼ਟਰੀ ਜ਼ਿੰਮੇਵਾਰੀ ਹੈ, ਮਨੁੱਖੀ ਜ਼ਿੰਮੇਵਾਰੀ ਹੈ। ਅਣਮਨੁੱਖੀ ਗੱਲ ਸਮਾਜ ਵਿੱਚ ਪ੍ਰਵਾਨ ਨਹੀਂ ਹੋ ਸਕਦੀ ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ, ਬੇਟੀ ਦੀ ਮਹੱਤਤਾ ਦੱਸਦਿਆਂ,
यावत गंगा कुरूक्षेत्रे, यावत तिष्ठति मेदनी।
यावत सीता कथालोके, तावत जिवेतु बालिका।।
ਜਦੋਂ ਤੱਕ ਗੰਗਾ, ਕੁਰੂਕਸ਼ੇਤਰ ਅਤੇ ਹਿਮਾਲਾ ਹਨ, ਜਦੋਂ ਤੱਕ ਸੀਤਾ ਦੀ ਗਾਥਾ ਇਸ ਲੋਕ ਵਿੱਚ ਹੈ, ਬਾਲਿਕਾ ਤੂੰ ਤਦ ਤੱਕ ਜਿਊਂਦੀ ਰਹੇਂ। ਤੇਰਾ ਨਾਮ ਤਦ ਤੱਕ ਦੁਨੀਆ ਯਾਦ ਰੱਖੇ। ਇਹ ਸਾਡੇ ਸ਼ਾਸਤਰਾਂ ਵਿੱਚ ਬੇਟੀ ਲਈ ਕਿਹਾ ਗਿਆ ਹੈ। ਅਤੇ ਇਸ ਲਈ ਬੇਟੀ ਬਚਾਓ, ਬੇਟੀ ਪੜ੍ਹਾਓ, ਕੋਈ ਭੇਦਭਾਵ ਨਹੀਂ।
ਸਾਡੀਆਂ ਸਰਪੰਚ ਮਹਿਲਾਵਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਗੱਲ ਨੂੰ ਤੁਸੀਂ ਆਪਣੇ ਪਿੰਡ ਵਿੱਚ ਡੰਕੇ ਦੀ ਚੋਟ ਉੱਤੇ ਦੇਖੋ । ਜੇ ਬੇਟਾ ਪੜ੍ਹਦਾ ਹੈ, ਪਿੰਡ ਦੀ ਬੇਟੀ ਵੀ ਪੜ੍ਹਨੀ ਚਾਹੀਦੀ ਹੈ। ਗ਼ਰੀਬ ਤੋਂ ਗ਼ਰੀਬ ਹੋਵੇ ਅਤੇ ਸਰਪੰਚ ਇਹ ਨਾ ਸੋਚੇ ਕਿ ਇਸ ਲਈ ਬਜਟ ਦੀ, ਬਜਟ ਦੀ ਜ਼ਰੂਰਤ ਨਹੀਂ ਹੁੰਦੀ ਹੈ। ਸਰਕਾਰ ਨੇ ਸਕੂਲ ਬਣਾਇਆ ਹੋਇਆ ਹੈ। ਸਰਕਾਰ ਨੇ ਟੀਚਰ ਰੱਖਿਆ ਹੋਇਆ ਹੈ। ਉਸ ਲਈ ਪਿੰਡ ਨੇ ਵੱਖਰਾ ਖ਼ਰਚਾ ਨਹੀਂ ਕਰਨਾ ਹੈ, ਤੁਸੀਂ ਸਿਰਫ਼ ਨਿਗਰਾਨੀ ਰੱਖਣੀ ਹੈ ਕਿ ਬੇਟੀਆਂ ਸਕੂਲ ਵਿੱਚ ਜਾਂਦੀਆਂ ਹਨ ਕਿ ਨਹੀਂ, ਜਿਵੇਂ ਕਿਹੜਾ ਪਰਿਵਾਰ ਹੈ, ਜਿਸ ਨੇ ਆਪਣੀ ਬੇਟੀ ਨੂੰ ਸਕੂਲ ਵਿੱਚ ਨਹੀਂ ਰੱਖਿਆ ਹੈ, ਇੰਨਾ ਸਾਰਾ ਵੇਖ ਲਵੋ।
ਤੁਸੀਂ ਸਰਪੰਚ ਹੋ, ਇੱਕ ਕੰਮ ਕਰੋ, ਚੰਗਾ ਲੱਗੇਗਾ ਤੁਹਾਨੂੰ ਵੀ। ਸਕੂਲ ਵਿੱਚ ਬੱਚਿਆਂ ਨੂੰ ਆਖੋ ਕਿ ਉਹ ਪਿੰਡ ਦੇ ਸਰਪੰਚ ਦਾ ਨਾਮ ਲਿਖਣ। ਉਸੇ ਪਿੰਡ ਦੇ, ਦੂਜੇ ਪਿੰਡ ਦੇ ਨਹੀਂ। ਤੁਸੀਂ ਪਿੰਡ ਦੇ ਸਰਪੰਚ ਹੋ, ਕੋਈ ਦੋ ਸਾਲਾਂ ਤੋਂ ਸਰਪੰਚ ਹੋਵੋਗੇ, ਤਿੰਨ ਸਾਲਾਂ ਤੋਂ ਸਰਪੰਚ ਹੋਵੋਗੇ, ਪਰ ਤੁਹਾਡੇ ਪਿੰਡ ਦੇ ਸਕੂਲ ਦਾ ਬੱਚਾ ਤੁਹਾਡਾ ਨਾਮ ਨਹੀਂ ਜਾਣਦਾ ਹੋਵੇਗਾ ਕਿ ਉਹ ਜਿਸ ਪਿੰਡ ਵਿੱਚ ਹੈ, ਉਸ ਪਿੰਡ ਦੇ ਸਰਪੰਚ ਕੌਣ ਹਨ; ਪਤਾ ਨਹੀਂ ਹੋਵੇਗਾ। ਉਸ ਨੂੰ ਇਹ ਪਤਾ ਹੋਵੇਗਾ ਪ੍ਰਧਾਨ ਮੰਤਰੀ ਕੌਣ ਹੈ, ਉਸ ਨੂੰ ਇਹ ਪਤਾ ਹੋਵੇਗਾ ਮੁੱਖ ਮੰਤਰੀ ਕੌਣ ਹੈ, ਪਰ ਉਸ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਉਸ ਦੇ ਪਿੰਡ ਦਾ ਸਰਪੰਚ ਕੌਣ ਹੈ? ਅਤੇ ਜਿਸ ਨੂੰ ਪਤਾ ਹੋਵੇਗਾ, ਜ਼ਰਾ ਉਸ ਨੂੰ ਆਖੋ ਕਿ ਨਾਮ ਲਿਖੇ, ਤਾਂ ਤੁਹਾਨੂੰ ਧਿਆਨ ਵਿੱਚ ਆਵੇਗਾ ਕਿ ਜਿਸ ਪਿੰਡ ਦੇ ਤੁਸੀਂ ਸਰਪੰਚ ਹੋ, ਜਿਸ ਪਿੰਡ ਵਿੱਚ ਤੁਹਾਡੇ ਪਿੰਡ ਵਿੱਚ ਸਕੂਲ ਹੈ, ਟੀਚਰ ਨੂੰ ਤਨਖ਼ਾਹ ਜਾ ਰਹੀ ਹੈ, ਹਜ਼ਾਰਾਂ-ਲੱਖਾਂ ਰੁਪਏ ਦੀ ਬਿਲਡਿੰਗ ਬਣੀ ਹੋਈ ਹੈ ਅਤੇ ਉਸ ਪਿੰਡ ਦੇ ਬੱਚੇ ਨੂੰ ਤੁਹਾਡੇ ਨਾਮ ਦੇ spelling ਵੀ ਠੀਕ ਤਰੀਕੇ ਲਿਖਣੇ ਨਹੀਂ ਆਉਂਦੇ, ਤਾਂ ਤੁਹਾਨੂੰ ਦੁੱਖ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਤੁਸੀਂ ਜ਼ਰਾ ਜਾ ਕੇ ਪ੍ਰਯੋਗ ਕਰੋ। ਵੇਖਣ ਤੋਂ ਤਾਂ ਦੱਸ ਦੇਵੇਗਾ ਹਾਂ, ਇਹ ਸਾਡੇ ਪ੍ਰਧਾਨ ਜੀ ਹਨ ਪਰ ਨਾਮ ਪਤਾ ਨਹੀਂ ਹੋਵੇਗਾ।
ਮੈਂ ਇਹ ਨਹੀਂ ਕਹਿੰਦਾ ਹਾਂ ਕਿ ਤੁਸੀਂ ਆਪਣੇ ਪਿੰਡ ਦੀ ਪੂਰੀ ਖ਼ਾਤਰਦਾਰੀ ਕਰਦੇ ਹੋ ਕਿ ਨਹੀਂ ਕਰਦੇ ਹੋ? ਮਹੀਨੇ ਵਿੱਚ ਇੱਕ-ਅੱਧ ਵਾਰ ਅੱਧੇ ਘੰਟੇ ਲਈ ਪਿੰਡ ਦੇ ਜਿੰਨੇ ਟੀਚਰ ਹਨ, ਆਪਣੇ ਘਰ ਕਦੇ ਚਾਹ ਪੀਣ ਲਈ ਸੱਦ ਲਵੋ। ਇੰਝ ਉਨ੍ਹਾਂ ਨੂੰ ਕਹੋ ਕਿ ਬਈ ਦੇਖੋ , ਮੈਂ ਸਰਪੰਚ ਹਾਂ ਅਤੇ ਇਸ ਪਿੰਡ ਵਿੱਚ ਆਪਣੀ ਪਡ੍ਹਾਈ ਵਿੱਚ ਕੋਈ ਬੱਚਾ ਪਿੱਛੇ ਨਹੀਂ ਰਹਿਣਾ ਚਾਹੀਦਾ, ਤਹਿਸੀਲ ਵਿੱਚ ਨੰਬਰ ਆਉਣਾ ਚਾਹੀਦਾ ਹੈ, ਜ਼ਿਲ੍ਹੇ ਵਿੱਚ ਨੰਬਰ ਆਉਣਾ ਚਾਹੀਦਾ ਹੈ, ਸੂਬੇ ਵਿੱਚ ਨੰਬਰ ਆਉਣਾ ਚਾਹੀਦਾ ਹੈ। ਦੱਸੋ ਫਿਰ ਕੀ ਤੁਹਾਨੂੰ ਕੋਈ ਤਕਲੀਫ਼ ਹੈ? ਦੇਖੋ , ਇੱਕ ਵਾਰ ਤੁਸੀਂ ਚਾਹ ਲਈ ਸੱਦੋਗੇ ਨਾ ਮਹੀਨੇ ਵਿੱਚ ਇੱਕ-ਅੱਧ ਵਾਰ, ਅਤੇ ਸਾਲ ਵਿੱਚ ਚਾਰ ਮਹੀਨੇ ਤਾਂ ਛੁੱਅੀ ਰਹਿੰਦੀ ਹੈ ਤਾਂ 7-8 ਵਾਰ ਹੀ ਸੱਦਣਾ ਪਵੇਗਾ ਸਾਲ ਵਿੱਚ। ਉਸ ਵਿੱਚ ਇੱਕ-ਅੱਧ ਦੀਵਾਲੀ ਦਾ ਦਿਨ ਆ ਜਾਵੇਗਾ, ਇੱਕ-ਅੱਧ ਹੋਲੀ ਦਾ ਦਿਨ ਆ ਜਾਵੇਗਾ, ਕੋਈ ਤਿਉਹਾਰ ਦਾ ਦਿਨ ਆ ਜਾਵੇਗਾ, ਤਾਂ ਇੰਝ ਤਾਂ ਕੇਵਲ ਦੋ ਵਾਰ ਹੀ ਸੱਦਣਾ ਪਵੇਗਾ। ਪਰ ਉਸ ਟੀਚਰ ਨੂੰ ਲੱਗੇਗਾ ਕਿ ਸਰਪੰਚ ਬਹੁਤ ਸਰਗਰਮ ਹੈ, ਪਿੰਡ ਵਿੱਚ ਵਧੀਆ ਸਿੱਖਿਆ ਦੀ ਚਿੰਤਾ ਕਰ ਰਹੇ ਹਨ। ਪਰ ਜ਼ਿਆਦਾਤਰ ਸਰਪੰਚ ਬਾਕੀ 50 ਕੰਮ ਕਰਨਗੇ, ਇਨ੍ਹਾਂ ਬੁਨਿਆਦੀ ਕੰਮਾਂ ਅਤੇ ਅੱਜ ਪਿੰਡ ਨੂੰ ਪਹਿਲਾਂ ਦੀ ਸਥਿਤੀ ਅਜਿਹੀ ਸੀ ਕਿ ਪਿੰਡ ਦੇ ਸਰਪੰਚ ਇਹ ਨਗਰ-ਸੇਠ ਹੁੰਦੇ ਸਨ, ਕਿਉਂ? ਜੋ ਵੀ ਮਹਿਮਾਨ ਆਵੇ ਉਸ ਨੂੰ ਖਿਲਾਉਣਾ, ਰੱਖਣਾ, ਚਾਹ ਪਿਆਉਣਾ, ਉਹ ਇੱਕੋ ਆਦਮੀ ਘਰ ਰਹਿੰਦਾ ਸੀ। ਅੱਜ ਤਾਂ 14ਵੇਂ Finance Commission ਤੋਂ ਬਾਅਦ ਦੋ ਲੱਖ ਕਰੋੜ ਰੁਪਏ ਸਿੱਧੇ-ਸਿੱਧੇ ਪਿੰਡ ਵਿੱਚ ਜਾਂਦੇ ਹਨ। ਦੋ ਲੱਖ ਕਰੋੜ ਰੁਪਏ ਛੋਟੀ ਰਕਮ ਨਹੀਂ ਹੈ।
ਤੁਸੀਂ ਜੇ ਨਿਰਧਾਰਤ ਕਰੋਂ ਕਿ 5 ਸਾਲਾਂ ਵਿੱਚ ਇਹ 25 ਕੰਮ ਮੈਂ ਮੁਕੰਮਲ ਕਰਨੇ ਹਨ, ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਅਤੇ ਤੁਸੀਂ ਸਫ਼ਲਤਾਪੂਰਬਕ ਕਰ ਸਕਦੇ ਹੋ। ਪਿੰਡ ਦੀ ਕਦੇ ਆਂਗਨਵਾੜੀ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਨੂੰ ਸੱਦੋ, ਕਦੇ ਤੁਸੀਂ ਆਂਗਨਵਾੜੀ ਵਿੱਚ ਚਲੇ ਜਾਓ, ਸਵੱਛਤਾ ਹੈ ਕਿ ਨਹੀਂ, ਟੀਚਰ ਠੀਕ ਹੈ ਕਿ ਨਹੀਂ, ਖਾਣਾ ਠੀਕ ਖੁਆ ਰਹੇ ਕਿ ਨਹੀਂ ਖੁਆ ਰਹੇ। ਬੱਚਿਆਂ ਨੂੰ ਜੋ ਖੇਡਣਾ ਚਾਹੀਦਾ ਹੈ, ਉਹ ਖਿਡਾਉਂਦੇ ਹਨ ਕਿ ਨਹੀਂ ਖਿਡਾਉਂਦੇ ਹਨ। ਜੇ ਤੁਸੀਂ ਥੋੜ੍ਹਾ ਜਿੰਨਾ ਧਿਆਨ ਦੇਵੋਗੇ, ਤੁਹਾਨੂੰ Leadership ਦੇਣੀ ਚਾਹੀਦੀ ਹੈ।
ਤੁਸੀਂ ਦੇਖਿਆ ਹੈ ਕਿ ਸਰਕਾਰ ਖ਼ਰਚ ਕਰਦੀ ਹੈ ਟੀਕਾਕਰਨ ਲਈ ਅਤੇ ਮੈਂ ਉਹ ਕੰਮ ਦੱਸ ਰਿਹਾ ਹਾਂ ਤੁਹਾਨੂੰ, ਜਿਸ ਲਈ ਵੱਖਰੇ ਬਜਟ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ, ਤੁਹਾਡੇ ਪਿੰਡ ਨੂੰ ਇੱਕ ਰੁਪਿਆ ਖ਼ਰਚ ਕਰਨ ਦੀ ਜ਼ਰੂਰਤ ਨਹੀਂ ਹੈ। ਕੀ ਕਦੇ ਤੁਸੀਂ ਸੋਚਿਆ ਹੈ ਕਿ ਤੁਹਾਡੇ ਪਿੰਡ ਵਿੱਚ 50 ਬੱਚਿਆਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ? ਪਰ ਇਸ ਵਾਰ 40 ਹੋਏ, 10 ਕਿਉਂ ਨਹੀਂ ਹੋਏ? ਉਨ੍ਹਾਂ 10 ਬੱਚਿਆਂ ਦਾ ਟੀਕਾਕਰਨ ਕਿਵੇਂ ਕਰਵਾਓਗੇ? ਜੇ ਤੁਹਾਡੇ ਇੱਥੇ ਪਿੰਡ ਦੇ ਸਾਰੇ ਬੱਚਿਆਂ ਦਾ ਟੀਕਾਕਰਨ ਤੁਸੀਂ ਕਰਵਾ ਲੈਂਦੇ ਹੋ, ਸਰਪੰਚ ਦੇ ਨਾਤੇ ਪੱਕਾ ਕਰ ਲੈਂਦੇ ਹੋ, ਜਿੰਨੇ ਵੀ ਟੀਕਾ ਕਰਵਾਉਣੇ ਹੁੰਦੇ ਹਨ, ਪੂਰਾ ਕੋਰਸ ਕਰਵਾ ਦਿੰਦੇ ਹੋ, ਕੀ ਉਹ ਬੱਚਾ ਕਦੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਵੇਗਾ? ਤੁਹਾਡੇ ਪਿੰਡ ਦੇ ਹਰ ਬੱਚੇ, ਤੁਹਾਡੇ ਕਾਰਜਕਾਲ ਵਿੱਚ ਜਿੰਨੇ ਬੱਚੇ ਛੋਟੇ ਹੋਣਗੇ, ਉਹ ਜੇ ਸਲਾਮਤ ਰਹਿਣ, ਕੋਈ ਬੀਮਾਰੀ ਆਉਣ ਦੀ ਸੰਭਾਵਨਾ ਨਹੀਂ ਰਹੀ, ਤਾਂ ਜਦੋਂ ਉਹ 20 ਸਾਲ ਦੇ ਹੋਣਗੇ, ਤਾਂ ਤੁਹਾਨੂੰ ਮਾਣ ਹੋਵੇਗਾ ਕਿ ਹਾਂ ਸਾਡੇ ਪਿੰਡ ਵਿੱਚ ਮੈਂ ਸ਼ਤ-ਪ੍ਰਤੀਸ਼ਤ ਟੀਕਾਕਰਨ ਕਰਵਾਇਆ ਸੀ, ਤਾਂ ਮੇਰੇ ਕਾਰਜਕਾਲ ਦੌਰਾਨ ਜਿੰਨੇ ਬੱਚੇ ਹਨ ਪਿੰਡ ਦੇ, ਸਾਰੇ ਦੇ ਸਾਰੇ ਤੰਦਰੁਸਤ ਬੱਚੇ ਹਨ। ਤੁਸੀਂ ਦੱਸੋ ਕਿ ਬੁਢਾਪੇ ਵਿੱਚ ਤੁਹਾਨੂੰ ਜੀਵਨ ਵਿੱਚ ਕਿੰਨਾ ਆਨੰਦ ਮਿਲੇਗਾ।
ਪਰ ਟੀਕਾਕਰਨ ਆਏ ਹਨ। ਚੰਗਾ, ਚੰਗਾ, ਤੁਸੀਂ ਲੋਕਾਂ ਨੇ ਕੁਝ ਖਾਧਾ-ਪੀਤਾ, ਚਾਹ ਪੀਤੀ, ਠੀਕ ਹੈ, ਠੀਕ ਹੈ ਕਰਲਵੋ। ਨਹੀਂ, ਮੈਂ ਸਰਪੰਚ ਹਾਂ, ਮੇਰੇ ਪਿੰਡ ਵਿੱਚ ਕੋਈ ਟੀਕਾਕਰਨ ਦੇ ਬਿਨਾ ਰਹਿਣਾ ਨਹੀਂ ਚਾਹੀਦਾ। ਮੈਂ ਸਰਪੰਚ ਹਾਂ, ਮੇਰੇ ਪਿੰਡ ਵਿੱਚ ਕੋਈ ਬੱਚੀ ਸਕੂਲ ਜਾਏ ਬਿਨਾ ਰਹਿਣੀ ਨਹੀਂ ਚਾਹੀਦੀ। ਮੈਂ ਸਰਪੰਚ ਹਾਂ, ਮੇਰੇ ਪਿੰਡ ਅੰਦਰ ਕੋਈ ਸਕੂਲ ਛੱਡ ਕੇ ਘਰ ਨਹੀਂ ਭੱਜਣਾ ਚਾਹੀਦਾ। ਮੈਂ ਸਰਪੰਚ ਹਾਂ, ਮੇਰੇ ਪਿੰਡ ਦਾ ਟੀਚਰ ਆਉਂਦਾ ਹੈ ਕਿ ਨਹੀਂ ਆਉਂਦਾ ਹੈ, ਮੈਂ ਪੂਰਾ ਧਿਆਨ ਰੱਖਾਂ।
ਇਹ ਕੰਮ ਜੇ Leadership ਸਾਡੇ ਸਰਪੰਚਾਂ ਵੱਲੋਂ ਦਿੱਤਾ ਜਾਂਦਾ ਹੈ, ਕੋਈ ਵੀ ਖ਼ਰਚ ਕੀਤੇ ਬਿਨਾ, ਨਵਾਂ ਕੋਈ ਪੈਸਾ ਲਾਉਣਾ ਨਹੀਂ ਹੈ, ਸਰਕਾਰ ਦੀਆਂ ਯੋਜਨਾਵਾਂ ਲਾਗੂ ਕਰਨ ਨਾਲ ਹੀ ਬਹੁਤ ਵੱਡਾ ਲਾਭ ਹੋਵੇਗਾ। ਕਦੇ-ਕਦੇ ਅਸੀਂ ਸੋਚਿਆ ਹੋਵੇਗਾ ਕਿ ਪਿੰਡ ਅੰਦਰ ਬੀਮਾਰੀ ਦਾ ਕੀ ਕਾਰਨ ਹੈ।
ਹੁਣ ਅਸੀਂ ਸਾਰੇ ਵੇਖਦੇ ਹਾਂ ਪਖਾਨੇ ਕਿਉਂਕਿ ਇਸ ਪਾਸੇ ਸਾਡਾ ਧਿਆਨ ਕੇਂਦ੍ਰਿਤ ਹੋ ਰਿਹਾ ਹੈ ਇਨ੍ਹੀਂ ਦਿਨੀਂ। ਪਰ ਇਹ ਕਦੇ ਸੋਚਿਆ ਹੈ ਕਿ ਸਵੱਛਤਾ ਨਾਲ ਕਿੰਨਾ ਆਰਥਿਕ ਲਾਭ ਹੋਵੇਗਾ? World Bank ਦੀ ਰਿਪੋਰਟ ਕਹਿੰਦੀ ਹੈ ਕਿ ਗੰਦਗੀ ਕਾਰਨ ਜੋ ਗ਼ਰੀਬ ਪਰਿਵਾਰਾਂ ਵਿੱਚ ਬੀਮਾਰੀ ਆਉਂਦੀ ਹੈ, ਔਸਤ 7 ਹਜ਼ਾਰ ਰੁਪਏ ਇੱਕ ਗ਼ਰੀਬ ਪਰਿਵਾਰ ਦਾ ਸਾਲ ਵਿੱਚ ਦਵਾਈ ਦਾ ਖ਼ਰਚਾ ਹੋ ਜਾਂਦਾ ਹੈ। ਜੇ ਅਸੀਂ ਸਵੱਛਤਾ ਰੱਖੀਏ, ਪਿੰਡ ਵਿੱਚ ਬੀਮਾਰੀ ਨੂੰ ਘੁਸਣ ਨਾ ਦੇਈਏ, ਤਾਂ ਇਨ੍ਹਾਂ ਗ਼ਰੀਬਾਂ ਦਾ ਸਾਲ ਦਾ 7 ਹਜ਼ਾਰ ਰੁਪਿਆ ਬਚੇਗਾ ਕਿ ਨਹੀਂ ਬਚੇਗਾ? ਉਨ੍ਹਾਂ ਪੈਸਿਆਂ ਨਾਲ ਉਹ ਬੱਚਿਆਂ ਨੂੰ ਦੁੱਧ ਪਿਆਏਗਾ ਕਿ ਨਹੀਂ ਪਿਆਏਗਾ? ਉਹ ਤੰਦਰੁਸਤ ਬੱਚੇ ਤੁਹਾਡੇ ਪਿੰਡ ਦੀ ਸ਼ੋਭਾ ਵਧਾਉਣਗੇ ਕਿ ਨਹੀਂ ਵਧਾਉਣਗੇ ਅਤੇ ਇਸ ਲਈ ਪਿੰਡ ਦੇ ਸਰਪੰਚ ਹੋਣ ਦੇ ਨਾਤੇ, ਪਿੰਡ ਦੇ ਪ੍ਰਧਾਨ ਹੋਣ ਦੇ ਨਾਤੇ, ਮੇਰੇ ਕਾਰਜਕਾਲ ਵਿੱਚ ਮੇਰੇ ਪਿੰਡ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਇਸ ਵਿੱਚ ਮੈਂ ਕੋਈ ਸਮਝੌਤਾ ਨਹੀਂ ਹੋਣ ਦੇਵਾਂਗੀ, ਇਸ ਵਿਸ਼ਵਾਸ ਨਾਲ ਸਾਨੂੰ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਹੈ।
ਸਾਡੇ ਦੇਸ਼ ਵਿੱਚ ਪਿੰਡ ਦਾ ਮਹੱਤਵ ਹਰੇਕ ਨੇ ਪ੍ਰਗਟ ਕੀਤਾ ਹੈ ਪਰ ਰਵਿੰਦਰਨਾਥ ਜੀ ਟੈਗੋਰ ਨੇ 1924 ਵਿੱਚ ਸ਼ਹਿਰ ਅਤੇ ਪਿੰਡ, ਉਸ ਦੇ ਉੱਤੇ ਕੁਝ ਸਤਰਾਂ ਲਿਖੀਆਂ ਸਨ, ਬਾਂਗਲਾ ਭਾਸ਼ਾ ਵਿੱਚ ਲਿਖੀਆਂ ਸਨ ਪਰ ਉਸ ਦਾ ਹਿੰਦੀ ਅਨੁਵਾਦ ਮੈਂ ਥੋੜ੍ਹਾ ਦੱਸਦਾ ਹਾਂ। ਤੁਹਾਨੂੰ ਲੱਗੇਗਾ ਹਾਂ ਕਿ ਸਾਡੇ ਉੱਤੇ ਬਰਾਬਰ ਫ਼ਿੱਟ ਅਤੇ 1924 ਵਿੱਚ ਲਿਖਿਆ ਸੀ। ਭਾਵ ਲਗਭਗ ਅੱਜ ਤੋਂ ਲਗਭਗ 90 ਵਰ੍ਹੇ ਪਹਿਲਾਂ। ਉਨ੍ਹਾਂ ਲਿਖਿਆ ਸੀ – ਅਤੇ ਇੱਥੇ ਮਹਿਲਾ-ਵਰ੍ਹਾ ਹੈ, ਤਾਂ ਬਹੁਤ ਸਹੀ ਬੈਠਦਾ ਹੈ –
ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ –
”ਪਿੰਡ ਮਹਿਲਾਵਾਂ ਦੇ ਸਮਾਨ ਹੁੰਦਾ ਹੈ, ਭਾਵ ਜਿਹੋ ਜਿਹਾ ਪਿੰਡ; ਪਿੰਡ ਉਹ ਹੁੰਦਾ ਹੈ, ਜਿਵੇਂ ਔਰਤ ਹੁੰਦੀ ਹੈ;” ਉਨ੍ਹਾਂ ਕਿਹਾ। ਉਨ੍ਹਾਂ ਦੇ ਅਸਤਿੱਤਵ ਵਿੱਚ ਸਮੁੱਚੀ ਮਨੁੱਖ ਜਾਤੀ ਦੀ ਭਲਾਈ ਸ਼ਾਮਲ ਹੈ, ਨਾਰੀ ਦੇ ਸੁਭਾਅ ਦਾ ਪ੍ਰਤੀਬਿੰਬ ਹੈ। ਸ਼ਹਿਰਾਂ ਦੇ ਮੁਬਕਾਬਲੇ ਪਿੰਡ ਕੁਦਰਤ ਦੇ ਵਧੇਰੇ ਨੇੜੇ ਹਨ ਅਤੇ ਜੀਵਨ-ਧਾਰਾ ਨਾਲ ਵੱਧ ਜੁੜੇ ਹੋਏ ਹਨ। ਉਨ੍ਹਾਂ ਵਿੱਚ ਕੁਦਰਤੀ ਤੌਰ ਉੱਤੇ Healing Power ਭਾਵ ਸਾਰੇ ਜ਼ਖ਼ਮਾਂ ਨੂੰ ਭਰਨ ਦੀ ਤਾਕਤ ਹੈ। ਔਰਤਾਂ ਵਾਂਗ ਪਿੰਡ ਵੀ ਮਨੁੱਖਾਂ ਨੂੰ ਭੋਜਨ, ਖ਼ੁਸ਼ੀ ਜਿਹੀਆਂ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ ਜੀਵਨ ਦੀ ਇੱਕ ਸਰਲ ਕਵਿਤਾ ਵਾਂਗ। ਨਾਲ ਹੀ ਮਹਿਲਾਵਾਂ ਪਿੰਡ ਵਿੱਚ ਆਪੇ ਜਨਮ ਲੈਣ ਵਾਲੀਆਂ ਸੁੰਦਰ ਪਰੰਪਰਾਵਾਂ ਵਾਂਗ ਉਤਸ਼ਾਹ ਨਾਲ ਭਰ ਦਿੰਦੀਆਂ ਹਨ, ਪਰ ਜੇ ਪਿੰਡ ਜਾਂ ਮਹਿਲਾਵਾਂ ਉੱਤੇ ਬਿਨਾ ਵਜ੍ਹਾ ਭਾਰ ਪਾਇਆ ਜਾਵੇ, ਪਿੰਡਾਂ ਦੇ ਵਸੀਲਿਆਂ ਦਾ ਸ਼ੋਸ਼ਣ ਕੀਤਾ ਜਾਵੇ, ਤਾਂ ਉਨ੍ਹਾਂ ਦੀ ਚਮਕ ਚਲੀ ਜਾਂਦੀ ਹੈ।”
ਹੁਣ ਤੁਸੀਂ ਵੀ ਸੋਚਿਆ ਹੋਵੇਗਾ ਕਿ ਕੀ ਪਿੰਡ ਦੇ ਵਸੀਲਿਆਂ ਦਾ ਸ਼ੋਸ਼ਣ ਹੋਣਾ ਚਾਹੀਦਾ ਹੈ? ਕੁਦਰਤ ਦੀ ਰਾਖੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਰੁੱਖ-ਪੌਦੇ, ਹਰਿਆਣੀ, ਪਾਣੀ ਸ਼ੁੱਧ ਹਵਾ ਲਈ ਅਸੀਂ ਅਜਿਹਾ ਪਿੰਡ ਕਿਉਂ ਨਾ ਬਣਾਈਏ ਕਿ ਸ਼ਹਿਰ ਵਿੱਚ ਰਹਿਣ ਵਾਲਿਆਂ ਦਾ ਵੀ ਮਨ ਕਰ ਜਾਵੇ ਕਿ ਇੱਕ ਛੋਟਾ ਜਿਹਾ ਘਰ ਪਿੰਡ ਵਿੱਚ ਵੀ ਬਣਾਉਣ ਅਤੇ ਕਦੇ ਹਫ਼ਤੇ ਵਿੱਚ ਇੱਕ-ਅੱਧ-ਦੋ ਦਿਨ ਪਿੰਡ ਵਿੱਚ ਆ ਕੇ ਜ਼ਿੰਦਗੀ ਬਿਤਾਉਣ ਦਾ ਮਨ ਕਰ ਜਾਵੇ, ਅਜਿਹਾ ਪਿੰਡ ਅਸੀਂ ਕਿਉਂ ਨਾ ਬਣਾਈਏ। ਬਣ ਸਕਦਾ ਹੈ, ਅੱਜ ਜੋ Trend ਚੱਲਿਆ ਹੈ ਨਾ, ਰਹਿੰਦੇ ਪਿੰਡ ਵਿੱਚ ਹੋਣ ਪਰ ਇੱਕ-ਅੱਧਾ ਘਰ ਸ਼ਹਿਰ ਵਿੱਚ ਹੋਵੇ। ਛੁੱਟੀ ਦੇ ਦਿਨ ਚਲੇ ਜਾਣਾ, ਬੱਚਿਆਂ ਨੂੰ ਲੈ ਕੇ ਜਾਣਾ। ਉਹ ਵੀ Trend ਸ਼ੁਰੂ ਹੋ ਸਕਦਾ ਹੈ ਕਿ ਪਿੰਡ ਅਜਿਹਾ ਹੋਵੇ ਕਿ ਛੁੱਟੀ ਦੇ ਦਿਨ ਦੋਸਤਾਂ ਨੂੰ ਲੈ ਕੇ ਪਿੰਡ ਚਲੇ ਜਾਣਗੇ, ਕੁਝ ਛਿਣ ਪਿੰਡ ਵਿੱਚ ਬਿਤਾ ਕੇ ਆ ਜਾਣਗੇ। ਪਿੰਡ ਅਜਿਹਾ ਬਣਾਇਆ ਜਾ ਸਕਦਾ ਾਹੈ।
ਸਰਕਾਰ ਦਾ ਵੀ ਜਤਨ ਹੈ, Rurban Mission. ਆਤਮਾ ਪਿੰਡ ਦੀ ਹੋਵੇ, ਸਹੂਲਤਾਂ ਸ਼ਹਿਰ ਦੀਆਂ ਹੋਣ। Optical Fibre Network ਰਾਹੀਂ ਹਿੰਦੁਸਤਾਨ ਦੀ ਹਰੇਕ ਪੰਚਾਇਤ ਨੂੰ ਜੋੜਨ ਦੀ ਦਿਸ਼ਾ ਵਿੱਚ ਕੰਮ ਚੱਲ ਰਿਹਾ ਹੈ। ਢਾਈ ਲੱਖ ਪੰਚਾਇਤਾਂ ਹਨ। ਲਗਭਗ 70 ਹਜ਼ਾਰ ਪੰਚਾਇਤਾਂ ਤੱਕ ਕੰਮ ਪੂਰਾ ਹੋਇਆ ਹੈ। ਸਕੂਲ ਤੱਕ Cable ਲੱਗੇਗਾ, ਪੰਚਾਇਤ ਘਰ ਤੱਕ Cable ਲੱਗੇਗਾ। ਪਿੰਡ ਦੀ ਜ਼ਰੂਰਤ ਅਨੁਸਾਰ ੳਸ Cable ਨੂੰ ਵਿਸਤ੍ਰਿਤ ਕੀਤਾ ਜਾਵੇਗਾ। ਆਧੁਨਿਕਤਾ ਪਿੰਡ ਨੂੰ ਵੀ ਮਿਲੇ, ਉਸ ਦਿਸ਼ਾ ਵਿੱਚ ਸਰਕਾਰ ਕੰਮ ਕਰ ਰਹੀ ਹੈ। ਇਨ੍ਹੀਂ ਦਿਨੀ ਪਿੰਡ ਵਿੱਚ ਵੀ, ਮੈਂ ਹੁਣੇ ਜਦੋਂ ਪ੍ਰਦਰਸ਼ਨੀ ਵੇਖ ਰਿਹਾ ਸਾਂ, ਤਾਂ ਸਾਡੇ ਸਕੱਤਰ ਸਾਹਿਬ ਮੈਨੂੰ ਦੱਸ ਰਹੇ ਸਨ ਕਿ ਪਿੰਡ ਦੀਆਂ ਜੋ ਸਰਪੰਚ ਭੈਣਾਂ ਆਈਆਂ ਹਨ, ਉਹ ਬਹੁਤ ਮਨ ਨਾਲ ਪ੍ਰਦਰਸ਼ਨੀ ਵੇਖ ਰਹੀਆਂ ਸਨ ਅਤੇ ਬੋਲੇ ਹਰ ਕੋਈ ਸੈਲਫ਼ੀ ਲੈ ਰਿਹਾ ਸੀ। ਕਦੇ-ਕਦੇ ਅਸੀਂ ਪਾਰਲੀਮੈਂਟ ਵਿੱਚ ਸੁਣਦੇ ਹਾਂ ਕਿ Technology ਕਿਵੇਂ ਆਵੇਗੀ, ਪਿੰਡ ਦੇ ਲੋਕਾਂ ਕੋਲ Technology ਨਹੀਂ ਹੈ, ਹੁਣ ਉਹ ਭਾਸ਼ਣ ਕਰਨ ਲਈ ਕਹਿੰਦੇ ਹਨ ਕਿ ਕੀ ਕਾਰਨ ਹੈ ਮੈਨੂੰ ਪਤਾਾ ਨਹੀਂ, ਪਰ ਮੇਰਾ ਅਨੁਭਵ ਵੱਖਰਾ ਹੈ। Technology ਨੇ ਇੰਨਾ ਵੱਡਾ revolution ਕੀਤਾ ਹੈ, ਮੈਂ ਜਦੋਂ ਗੁਜਰਾਤ ਵਿੱਚ ਮੁੱਖ ਮੰਤਰੀ ਬਣਿਆ ਸਾਂ, ਤਾਂ ਇੱਥੇ ਕਪਰਾੜਾ ਕਰ ਕੇ ਇੱਕ ਸਥਾਨ ਹੈ, ਉੱਥੇ ਗਿਆ ਸਾਂ। ਬਹੁਤ ਪੱਛੜੀ ਹੋਈ ਤਹਿਸੀਲ ਹੈ, ਇੱਕਦਮ remote ਏਰੀਆ ਵਿੱਚ ਅਤੇ ਇੱਕ ਛੋਟਾ ਜਿਹਾ ਪ੍ਰੋਗਰਾਮ ਸੀ Milk ਦਾ Chilling Centre ਦਾ ਉਦਘਾਟਨ ਆਦਿਵਾਸੀ ਪਿੰਡ ਵਿੱਚ। ਅਤੇ ਉਨ੍ਹਾਂ ਨੇ ਹੁਣ ਮੈਦਾਨ ਵੀ ਨਹੀਂ ਸੀ ਕਿਉਂਕਿ ਜੰਗਲ ਹੈ, ਤਾਂ ਸਭਾ ਕਰਨ ਲਈ ਉੱਥੋਂ ਤਿੰਨ ਕਿਲੋਮੀਟਰ ਦੂਰ ਇੱਕ ਸਕੂਲ ਦੇ ਮੈਦਾਨ ਵਿੱਚ ਸਭਾ ਰੱਖੀ ਅਤੇ Chilling Centre ਇੱਕ ਜਗ੍ਹਾ ਉੱਤੇ ਬਣਿਆ ਹੋਇਆ ਸੀ। ਮੈਂ Chilling Centre ਦੇ ਉਦਘਾਟਨ ਲਈ ਗਿਆ, ਤਾਂ ਦੁੱਧ ਭਰਨ ਵਾਲੀਆਂ 25-30 ਔਰਤਾਂ ਵੀ ਉੱਥੇ ਸਨ। ਉਹ ਭੈਣਾਂ ਉੱਥੇ ਖੜ੍ਹੀਆਂ ਸਨ। ਅਸੀਂ ਲੋਕ ਉਸ ਦਾ ਦੀਵਾ ਬਾਲਣਾ, ਰਿਬਨ ਕੱਟਣਾ, ਸਭ ਕਰ ਰਹੇ ਸਾਂ। ਅਤੇ ਮੈਂ ਵੇਖਿਆ ਕਿ ਸਾਰੀਆਂ ਮਹਿਲਾਵਾਂ ਅਤੇ ਇਹ ਗੱਲ ਮੈਂ ਲਗਭਗ 10 ਸਾਲ ਪਹਿਲਾਂ ਦੀ ਕਰ ਰਿਹਾ ਹਾਂ, ਸਾਰੀਆਂ ਮਹਿਲਾਵਾਂ, ਆਦਿਵਾਸੀ ਮਹਿਲਾਵਾਂ ਆਪਣੇ ਮੋਬਾਇਲ ਫ਼ੋਨ ਨਾਲ ਫ਼ੋਟੋ ਖਿੱਚ ਰਹੀਆਂ ਹਨ। ਮੈਂ ਹੈਰਾਨ ਸਾਂ, ਮੈਂ ਉਨ੍ਹਾਂ ਕੋਲ ਗਿਆ, ਮੈਂ ਕਿਹਾ ਕਿ ਤੁਹਾਡੀ ਫ਼ੋਟੋ ਤਾਂ ਆ ਨਹੀਂ ਰਹੀ, ਮੇਰੀ ਫ਼ੋਟੋ ਖਿੱਚ ਕੇ ਕੀ ਕਰੋਗੇ? ਕੀ ਤੁਹਾਨੂੰ ਫ਼ੋਟੋਆਂ ਖਿੱਚਣੀਆਂ ਆਉਂਦੀਆਂ ਹਨ? ਆਦਿਵਾਸੀ ਭੈਣਾਂ ਸਨ, ਅਨਪੜ੍ਹ ਸਨ। ਉਨ੍ਹਾਂ ਨੇ ਮੈਨੂੰ ਕੀ ਜਵਾਬ ਦਿੱਤਾ, ਉਹ ਜਵਾਬ ਮੇਰੇ ਲਈ ਹੋਰ ਪ੍ਰਭਾਵੀ ਸੀ ਮੇਰੇ ਮਨ ਉੱਤੇ। ਉਨ੍ਹਾਂ ਕਿਹਾ ਕਿ ਇਹ ਤਾਂ ਅਸੀਂ ਜਾ ਕੇ download ਕਰਵਾ ਲਵਾਂਗੇ। ਮੈਂ ਹੈਰਾਨ ਸਾਂ ਜੀ ਇਹ ਪੜ੍ਹੀਆਂ-ਲਿਖੀਆਂ ਭੈਣਾਂ ਨਹੀਂ ਸਨ ਅਤੇ ਉਹ ਆਖ ਰਹੀਆਂ ਸਨ ਕਿ ਅਸੀਂ ਜਾ ਕੇ download ਕਰਵਾ ਲੈਣਗੀਆਂ।
ਕਿਸ ਤਰ੍ਹਾਂ Technology ਜਨ-ਸਾਧਾਰਨ ਦੇ ਜੀਵਨ ਵਿੱਚ ਦਾਖ਼ਲ ਹੋ ਗਈ ਹੈ। ਅਸੀਂ ਆਪਣੀ ਵਿਵਸਥਾ ਵਿੱਚ, ਹੁਣ ਤੁਸੀਂ ਇੱਥੇ ਪਿੰਡਾਂ ਵਿੱਚ Common Service Centre ਭਾਰਤ ਸਰਕਾਰ ਨੇ ਖੋਲ੍ਹੇ ਹਨ। ਕੀ ਤੁਸੀਂ ਕਦੇ ਵੇਖਿਆ ਹੈ ਕਿ Common Service Centre ਵਿੱਚ Technology ਦੇ ਮਾਧਿਅਮ ਰਾਹੀਂ ਇਹ ਜੋ ਨੌਜਵਾਨਾਂ ਨੂੰ ਉੱਥੇ ਰੋਜ਼ਗਾਰ ਮਿਲਿਆ ਹੈ, ਉਸ ਕੋਲ ਕੰਪਿਊਟਰ ਹਨ, ਕੀ-ਕੀ ਸੇਵਾਵਾਂ ਦੇ ਰਿਹਾ ਹੈ? ਉਹ ਸੇਵਾਵਾਂ ਤੁਹਾਡੇ ਪਿੰਡ ਲਈ ਕਿਵੇਂ ਉਪਲਬਧ ਹੋ ਸਕਦੀਆਂ ਹਨ, ਤੁਸੀਂ ਇਸ ਵਿਵਸਥਾ ਦਾ ਲਾਭ ਲੈ ਸਕਦੇ ਹੋ ਕਿ ਨਹੀਂ? ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਲੋਕ ਜ਼ਰੂਰਤ ਅਨੁਸਾਰ ਪੂਰਾ ਜਤਨ ਕਰ ਕੇ Technology ਦਾ ਉਪਯੋਗ ਵੀ ਆਪਣੇ ਪਿੰਡ ਵਿੱਚ ਲਿਆਉਣ ਦੀ ਦਿਸ਼ਾ ਵਿੱਚ ਜਤਨ ਕਰੀਏ। ਤੁਸੀਂ ਦੇਖੋ ਤੁਹਾਡੇ ਪਿੰਡ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਇਸ Technology ਦੇ ਮਾਧਿਆਮ ਰਾਹੀਂ ਆ ਸਕਦੀ ਹੈ।
ਹੋ ਸਕਦਾ ਹੈ ਕਿ ਸਾਨੂੰ ਸਭ ਕੁਝ ਨਹੀਂ ਆਉਂਦਾ ਹੈ ਪਰ ਜਿਨ੍ਹਾਂ ਨੂੰ ਆਉਂਦਾ ਹੈ ਉਨ੍ਹਾਂ ਨੂੰ ਅਸੀਂ ਨਾਲ ਰੱਖ ਸਕਦੇ ਹਾਂ। ਪੁਰਖਾਂ ਨੂੰ Ego ਹੁੰਦੀ ਹੈ, ਉਹ ਨਹੀਂ ਰੱਖਣਗੇ, ਤੁਹਾਨੂੰ ਆਪਣੇ ਘਰ ਵਿੱਚ ਬੱਚਾ 12th ਦਾ ਹੋਵੇਗਾ ਨਾ ਤਾਂ ਉਸ ਨੂੰ ਵੀ ਪੁੱਛੋਗੇ, ਤਾਂ ਦੱਸ ਦੇਵੇਗਾ ਕਿ ਇੰਝ-ਇੰਝ ਕਰਨਾ ਚਾਹੀਦਾ ਹੈ। ਪਰ ਇੱਕ ਵਾਰ ਤੁਸੀਂ ਦੇਖੋ ਕਿ ਤੁਹਾਡੀ ਤਾਕਤ ਅਨੇਕਾਂ ਗੁਣਾ ਵਧ ਜਾਵੇਗੀ।
ਅਸੀਂ ਪਿੰਡ ਵਿੱਚ ਰਹਿੰਦੇ ਹਾਂ, ਕਦੇ ਅਸੀਂ ਸੋਚਿਆ ਹੈ ਕਿ ਸਾਡੇ ਪਿੰਡ ਵਿੱਚ ਸਰਕਾਰੀ ਤਿਜੋਰੀ ‘ਚੋਂ ਤਨਖ਼ਾਹ ਲੈਣ ਵਾਲੇ ਕਿੰਨੇ ਲੋਕ ਰਹਿੰਦੇ ਹਨ? ਕਿਸੇ ਨੇ ਨਹੀਂ ਸੋਚਿਆ ਹੋਵੇਗਾ। ਜੋ ਵੀ ਸਰਕਾਰੀ ਤਨਖ਼ਾਹ ਲੈਂਦੇ ਹਨ ਤਿਜੋਰੀ ‘ਚੋਂ, ਉਹ ਇੱਕ ਤਰ੍ਹਾਂ ਨਾਲ ਸਰਕਾਰ ਹੀ ਹਨ। ਕੀ ਮਹੀਨੇ ਵਿੱਚ ਇੱਕ ਵਾਰ ਤੁਹਾਡੇ ਪਿੰਡ ਵਿੱਚ ਅਜਿਹੀ ਇੱਕ ਛੋਟੀ ਜਿਹੀ ਸਰਕਾਰ ਦੀ ਮੀਟਿੰਗ ਕਰ ਸਕਦੇ ਹੋ? ਕੋਈ ਡਰਾਇਵਰ ਹੋਵੇਗਾ, ਜੋ ਤੁਹਾਡੇ ਪਿੰਡ ਦਾ ਹੋਵੇਗਾ, ਸਰਕਾਰੀ ਬੱਸ ਚਲਾਉਂਦਾ ਹੋਵੇਗਾ।
ਕੋਈ Compounder ਹੋਵੇਗਾ, ਕੋਈ Peon ਹੋਵੇਗਾ, ਕੋਈ Clerk ਹੋਵੇਗਾ, ਕੋਈ teacher ਹੋਵੇਗਾ, ਜਿਨ੍ਹਾਂ ਨੂੰ ਸਰਕਾਰ ਤੋਂ ਤਨਖ਼ਾਹ ਮਿਲਦੀ ਹੈ। ਹਰ ਪਿੰਡ ਵਿੱਚ 15-20 ਲੋਕ ਅਜਿਹੇ ਮਿਲਣਗੇ, ਜੋ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰ ਨਾਲ ਜੁੜੇ ਹੋਏ ਹਨ। ਕੀ ਮਹੀਨੇ ਵਿੱਚ ਇੱਕ ਵਾਰ ਇਹ ਜੋ ਸਰਕਾਰ ਦੀ ਨੁਮਾਇੰਦਗੀ ਕਰਦੇ ਹਨ, ਸਰਕਾਰ ਤੋਂ ਤਨਖ਼ਾਹ ਲੈਂਦੇ ਹਨ, ਸਰਕਾਰ ਕੀ ਹੈ ਜਿਨ੍ਹਾਂ ਨੂੰ ਅਤਾ-ਪਤਾ ਹੈ, ਸਰਕਾਰ ਦੇ ਉੱਪਰਲੇ ਲੋਕਾਂ ਨੂੰ ਜਾਣਦੇ ਹਨ। ਕੀ ਕਦੇ ਤੁਸੀਂ ਹਰ ਮਹੀਨੇ ਵਿੱਚ ਇੱਕ ਵਾਰ ਆਪਣੇ ਪਿੰਡ ਦੇ ਅਤੇ ਕਿਤੇ ਵੀ ਕੰਮ ਕਰਨ ਵਾਲੇ ਅਤੇ ਪਿੰਡ ਵਿੱਚ ਰਹਿੰਦੇ ਹਨ, ਸ਼ਾਮ ਨੂੰ ਪਿੰਡ ਵਿੱਚ ਆ ਜਾਂਦੇ ਹਨ, ਅਜਿਹੇ ਲੋਕਾਂ ਵਿਚਕਾਰ ਮਹੀਨੇ ਵਿੱਚ ਇੱਕ ਵਾਰ ਬੈਠ ਕੇ, ਬਈ ਆਪਣੇ ਪਿੰਡ ਵਿੱਚ ਕੀ ਕਰ ਸਕਦੇ ਹੋ, ਸਰਕਾਰ ਤੋਂ ਕੀ ਮਦਦ ਲਿਆ ਸਕਦੇ ਹੋ, ਇਹ ਜੇ ਵਿਵਸਥਾ ਵਿਕਸਤ ਕਰੋਗੇ, ਤਾਂ ਤੁਹਾਡੀ ਤਾਕਤ
ਅੱਜ ਕੀ ਹੁੰਦਾ ਹੈ, ਸਰਕਾਰ ਭਾਵ ਇੱਕ ਪਟਵਾਰੀ ਤੋਂ ਵੱਧ ਤੁਹਾਨੂੰ ਕੋਈ ਦਿਸਦਾ ਨਹੀਂ ਹੈ, ਪਰ ਆਂਗਨਵਾੜੀ ਵਰਕਰ ਹੋਵੇ, ਆਸ਼ਾ ਵਰਕਰ ਹੋਵੇ, ਟੀਚਰ ਹੋਵੇ, ਇਹ ਸਾਰੇ ਸਰਕਾਰ ਦੇ ਪ੍ਰਤੀਨਿਧ ਹਨ। ਤੁਸੀਂ ਕਦੇ ਉਸ ਵਿਅਕਤੀ ਨੂੰ ਜੋੜਿਆ ਨਹੀਂ ਹੈ, ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਉਨ੍ਹਾਂ ਨੂੰ ਜੋੜੋ, ਤੁਹਾਡੀ ਸ਼ਕਤੀ ਅਨੇਕਾਂ ਗੁਣਾ ਵਧ ਜਾਵੇਗੀ ਅਤੇ ਤੁਹਾਨੂੰ ਕੰਮ ਦੀ ਸਰਲਤਾ ਰਹੇਗੀ।
ਇੱਕ ਦੂਜਾ ਕੰਮ, ਸਾਲ ਵਿੱਚ ਇੱਕ ਵਾਰ ਜ਼ਰੂਰ ਰਕੋ। ਤੁਹਾਡੇ ਪਿੰਡ ਦੇ ਬਹੁਤ ਲੋਕ ਪਿੰਡ ਛੱਡ ਕੇ ਸ਼ਹਿਰ ਵਿੱਚ ਚਲੇ ਗਏ ਹੋਣਗੇ। ਕਦੇ ਸ਼ਾਦੀ-ਵਿਆਹ ਲਈ ਆਉਂਦੇ ਹੋਣਗੇ, ਰਿਸ਼ਤੇਦਾਰੀ ਵਿੱਚ ਕਦੇ ਆਉਂਦੇ ਹੋਣਗੇ। ਪਿੰਡ ਦਾ ਜਨਮ-ਦਿਨ ਮਨਾਉਣਾ ਚਾਹੀਦਾ ਹੈ। ਕੀ ਕਦੇ ਤੁਸੀਂ ਸੋਚਿਆ ਹੈ ਕਿ ਜਿਹੜੇ ਪਿੰਡਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਦੇ ਪਿੰਡ ਦਾ ਜਨਮ-ਦਿਨ ਕੀ ਹੈ, ਉਹ ਚਿੱਠੀ ਕੱਢ ਕੇ ਤੈਅ ਕਰਨ ਕਿ ਬਈ ਇਹ ਫਲਾਣੀ ਤਾਰੀਖ਼ ਸਾਡੇ ਪਿੰਡ ਦਾ ਜਨਮ ਦਿਨ ਹੈ ਅਤੇ ਫਿਰ ਹਰ ਸਾਲ ਬਹੁਤ ਆਨ-ਬਾਨ-ਸ਼ਾਨ ਨਾਲ ਪਿੰਡ ਦਾ ਜਨਮ-ਦਿਨ ਮਨਾਉਣਾ ਚਾਹੀਦਾ ਹੈ, ਹਰ ਸਾਲ। ਅਤੇ ਉਸ ਦਿਨ ਤੁਹਾਡੇ ਪਿੰਡ ਦੇ ਜਿੰਨੇ ਲੋਕ ਬਾਹਰ ਗਏ ਹਨ, ਉਨ੍ਹਾਂ ਨੂੰ ਸੱਦਣਾ ਚਾਹੀਦਾ ਹੈ। ਤਿੰਨ-ਚਾਰ ਦਿਨਾਂ ਦਾ ਪ੍ਰੋਗਰਾਮ ਰੱਖਣਾ ਚਾਹੀਦਾ ਹੈ। ਪਿੰਡ ਵਿੱਚ 75 ਤੋਂ ਵੱਧ ਉਮਰ ਦੇ ਜਿੰਨੇ ਲੋਕ ਹਨ, ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਪਿੰਡ ਵਿੱਚ ਹਰੇਕ ਨੂੰ ਪੌਦਾ ਲਾਉਣ ਲਈ ਕਹਿਣਾ ਚਾਹੀਦਾ ਹੈ, ਪਿੰਡ ਦੇ ਬੱਚਿਆਂ ਨੂੰ ਸਵੱਛਤਾ ਮੁਹਿੰਮ ਨਾਲ ਜੋੜਨਾ ਚਾਹੀਦਾ ਹੈ ਅਤੇ ਪਿੰਡ ਦੇ ਜੋ ਲੋਕ ਬਾਹਰ ਰਹਿੰਦੇ ਹਨ, ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਸੱਦਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਦੱਸੋ ਬਈ ਪਿੰਡ ਲਈ ਤੁਸੀਂ ਕੀ ਕਰ ਸਕਦੇ ਹੋ। ਤੁਸੀਂ ਦੇਖੋ ਪੂਰਾ ਪਿੰਡ ਇੱਕ ਪ੍ਰਾਣਵਾਨ ਪਿੰਡ ਬਣ ਜਾਵੇਗਾ। ਜੀਵੰਤ ਪਿੰਡ ਬਣ ਜਾਵੇਗਾ। ਪਿੰਡ ਭਾਵ ਹੁਣ ਬੱਸ ਛੱਡੋ ਬਈ, ਛੇਤੀ 18 ਸਾਲ ਦੀ ਉਮਰ ਹੋ ਜਾਵੇ, ਚਲੇ ਜਾਣ, ਛੱਡ ਦੇਣ, ਕੀ ਕਰਨ ਜ਼ਿੰਦਗੀ ਅਜਿਹੀ ਜਿਉਂ ਕੇ। ਇਸ ਤੋਂ ਉਲਟਾ ਕਰਨ ਦਾ ਸਮਾਂ ਆਇਆ ਹੈ ਅਤੇ ਤੁਸੀਂ ਜੇ ਇਸ ਗੱਲ ਨੂੰ ਕਰੋਗੇ, ਮੈਨੂੰ ਯਕੀਨ ਹੈ ਕਿ ਤੁਹਾਡੇ ਪਿੰਡ ਵਿੱਚ ਇੱਕ ਨਵਾਂ ਜੀਵਨ ਆ ਜਾਵੇਗਾ।
ਅਤੇ ਜਿਵੇਂ ਮੈਂ ਆਖਿਆ ਕਿ ਸਾਡੇ ਪਿੰਡ ਵਿੱਚ ਪਸ਼ੂ ਹੁੰਦੇ ਹਨ। ਕੁਝ ਲੋਕ ਇੱਥੇ ਵੇਖਣ ਗਏ ਹੋਣਗੇ, ਮੈਨੂੰ ਦੱਸਿਆ ਗਿਆ ਕਿ ਕੁਝ ਇੱਥੇ ਗਾਂਧੀਨਗਰ ਦੇ ਕੋਲ ਪਸ਼ੂਆਂ ਦੇ ਹੋਸਟਲ ਵਾਲੇ ਕੁਝ ਪਿੰਡ ਹਨ। ਵੇਖਿਆ ਹੋਵੇਗਾ ਕਿ ਪਿੰਡ ਵਿੱਚ ਕੂੜਾ-ਕਰਕਟ ਕਿਵੇਂ, waste ਵਿੱਚੋਂ wealth create ਕੀਤੀ ਜਾ ਸਕਦੀ ਹੈ। ਇਹ ਜੋ ਅਸੀਂ waste ਮੰਨਦੇ ਹਾਂ, ਉਹ waste ਨਹੀਂ ਹੈ, ਉਹ wealth ਹੈ।
ਤੁਸੀਂ ਪਿੰਡ ਵਿੱਚ ਕੋਸ਼ਿਸ਼ ਕਰੋ, ਕੁਝ ਲੋਕਾਂ ਨੂੰ ਲਾਓ, Self-help group ਬਣਾਓ। ਪਿੰਡ ਦੇ ਕੂੜਾ-ਕਰਕਟ ਵਿੱਚੋਂ Compost ਖ਼ਾਤਰ ਬਣਾਓ, ਪਿੰਡ ਖ਼ਾਤਰ ਵਿਕਰੀ ਹੋਵੇਗੀ, ਪੰਚਾਇਤ ਦੀ ਆਮਦਨ ਹੋਵੇਗੀ। ਅਤੇ ਜ਼ਮੀਨ ਦਾ ਸੁਧਾਰ ਹੋਵੇਗਾ ਤਾਂ ਪਿੰਡ ਦੇ ਲੋਕਾਂ ਦੀ ਖੇਤੀ ਵੀ ਵਧੀਆ ਹੋਵੇਗੀ। ਨਿੱਕੇ-ਨਿੱਕੇ ਕੰਮ ਜਿਨ੍ਹਾਂ ਲਈ ਵੱਖਰੇ ਬਜਟ ਦੀ ਜ਼ਰੂਰਤ ਨਹੀਂ ਹੈ, ਤੁਸੀਂ ਖ਼ੁਦ ਥੋੜ੍ਹਾ initiative ਲਵੋ, ਤੁਸੀਂ ਆਪਣੇ ਪਿੰਡ ਜਿਵੇਂ ਸਵੱਛ ਬਣਾਇਆ ਹੈ, ਉਂਝ ਹੀ ਸਮਰੱਥ ਵੀ ਬਣਾ ਸਕਦੇ ਹੋ। ਸਵੱਛਤਾ ਨੂੰ ਤੁਸੀਂ ਸੁਭਾਅ ਬਣਾ ਕੇ ਸਿੱਖਿਆ ਹੈ ਅਤੇ ਸਵੱਛਤਾ ਇੱਕ ਅਜਿਹਾ ਵਿਸ਼ਾ ਹੈ, ਜੋ ਸਾਨੂੰ ਖ਼ੁਦ ਕਰਨਾ ਪੈਂਦਾ ਹੈ। ਮੰਨ ਲਵੋ, ਅਸੀਂ ਕਿਤੇ ਜਾ ਰਹੇ ਹਾਂ, ਅਚਾਨਕ ਸਾਡੇ ਸਰੀਰ ਉੱਤੇ ਕੋਈ ਗੰਦ ਆਣ ਪਿਆ, ਕੋਈ ਚੀਜ਼ ਪੈ ਗਈ। ਕੀ ਅਸੀਂ ਉਡੀਕ ਕਰਦੇ ਹਾਂ? ਆਂਢ-ਗੁਆਂਢ ਵਿੱਚ ਜੋ ਚੱਲ ਰਿਹਾ ਹੈ, ਉਹ ਸਾਫ਼ ਕਰੀਏ, ਕੀ ਅਜਿਹਾ ਕਰਦੇ ਹਾਂ? ਤੁਰੰਤ, ਅਸੀਂ ਕਿੰਨੇ ਹੀ ਵੱਡੇ ਮਹਾਨ ਪੁਰਖ ਕਿਉਂ ਨਾ ਹੋਈਏ, ਜੇਬ ਵਿੱਚੋਂ handkerchief ਕੱਢਦੇ ਹਾਂ, ਇੰਝ ਕਰ ਕੇ ਸਾਫ਼ ਕਰਨਾ ਸ਼ੁਰੂ ਕਰ ਦਿੰਦੇ ਹਾਂ, ਕਿਉਂ? ਗੰਦੀ ਇੱਕ ਛਿਣ ਵੀ ਸਾਨੂੰ ਪਸੰਦ ਨਹੀਂ ਹੈ। ਸਾਡੇ ਸਰੀਰ ਉੱਤੇ ਥੋੜ੍ਹਾ ਜਿਹਾ ਵੀ ਗੰਦ ਪੈ ਜਾਵੇ, ਤਾਂ ਅਸੀਂ ਤੁਰੰਤ ਸਾਫ਼ ਕਰਦੇ ਹਾਂ। ਉਂਝ ਹੀ ਇਹ ਸਾਡੀ ਮਾਂ ਹੈ – ਭਾਰਤ ਮਾਤਾ, ਉਸ ਉੱਤੇ ਕੋਈ ਗੰਦ ਪਵੇ, ਤਾਂ ਉਸ ਦੀ ਸਫ਼ਾਈ ਸਾਨੂੰ ਸਭ ਨੂੰ ਮਿਲ ਕੇ ਕਰਨੀ ਹੋਵੇਗੀ। ਇਹ ਸਵੱਛਤਾ ਦਾ ਸੁਭਾਅ ਬਣਾ ਲਵੋ। ਇਹ ਜੇ ਸਵੱਛਤਾ ਦਾ ਸੁਭਾਅ ਬਣਾਓਗੇ, ਅਤੇ ਇੱਕ ਵਾਰ ਜੇ ਗੰਦਗੀ ਗਈ, ਤੁਸੀਂ ਦੇਖੋ ਫਿਰ ਦੇਸ਼ ਵਿੱਚ ਕੁਪੋਸ਼ਣ ਦੀ ਸਮੱਸਿਆ, ਬੀਮਾਰੀ ਦੀ ਸਮੱਸਿਆ, ਬੀਮਾਰੀ ਦੇ ਪਿੱਛੇ ਖ਼ਰਚਾ, ਇਸ ਸਭ ਵਿੱਚ ਕਟੌਤੀ ਆ ਜਾਵੇਗੀ।
ਗ਼ਰੀਬ ਨੂੰ ਸਭ ਤੋਂ ਵੱਧ ਫ਼ਾਇਦਾ ਹੋਵੇਗਾ। ਗੰਦਗੀ ਦੀ ਸਭ ਤੋਂ ਵੱਧ ਪਰੇਸ਼ਾਨੀ ਕਿਸ ਨੂੰ ਹੈ, ਤਾਂ ਗ਼ਰੀਬ ਨੂੰ ਹੈ, ਝੁੱਗੀ-ਝੌਂਪੜੀ ਵਿੱਚ ਜ਼ਿੰਦਗੀ ਬਿਤਾਉਣ ਵਾਲੇ ਨੂੰ ਹੈ, ਗੰਦਾ ਪਾਣੀ ਪੀਣ ਵਾਲਿਆਂ ਨੂੰ ਹੈ। ਇਹ ਮਨੁੱਖਤਾ ਦਾ ਕੰਮ ਹੈ, ਇਸ ਮਨੁੱਖਤਾ ਦੇ ਕੰਮ ਨੂੰ ਜੇ ਅਸੀਂ ਇਸ ਭਾਵਨਾ ਨਾਲ ਕਰਾਂਗੇ, ਜਨ ਸੇਵਾ, ਇਹੋ ਪ੍ਰਭੂ-ਸੇਵਾ, ਇਹ ਸਾਡੇ ਕਿਹਾ ਗਿਆ ਹੈ; ਉਸੇ ਭਾਵ ਨਾਲ ਜੇ ਅਸੀਂ ਕਰਾਂਗੇ, ਤਾਂ ਮੈਨੂੰ ਯਕੀਨ ਹੈ ਕਿ 2019 ਵਿੱਚ ਸਵੱਛ ਭਾਰਤ ਵਿੱਚ ਕੁਝ achieve ਕਰਨਾ ਹੈ, ਤਬਦੀਲੀ ਮਹਿਸੂਸ ਹੋਵੇ, ਅਜਿਹੀ ਸਥਿਤੀ ਪੈਦਾ ਕਰਨੀ ਹੈ ਅਤੇ ਇਹ ਸਰਕਾਰ ਦੇ ਨਾਮ ਕਰਨ ਦੀ ਗੱਲ ਨਹੀਂ ਹੈ ਮੇਰੀ। ਇਹ ਸਮਾਜ ਦਾ ਸੁਭਾਅ ਬਣਾਉਣਾ ਪਵੇਗਾ, ਸਮਾਜ ਵਿੱਚ ਅੰਦੋਲਨ ਕਰਨਾ ਪਵੇਗਾ, ਗੰਦਗੀ ਪ੍ਰਤੀ ਨਫ਼ਰਤ ਦਾ ਮਾਹੌਲ ਪੈਦਾ ਕਰਨਾ ਪਵੇਗਾ, ਤਾਂ ਆਪਣੇ-ਆਪ ਹੋਵੇਗਾ। ਪਖਾਨਾ ਉਸ ਵਿੱਚ ਇੱਕ ਹਿੱਸਾ ਹੈ। ਪਖਾਨਾ ਹੋ ਗਿਆ, ਮਤਲਬ ਸਵੱਛਤਾ ਹੋ ਗਈ, ਇਹ ਸਾਡੀ ਕਲਪਨਾ ਨਹੀਂ ਹੈ। ਅਤੇ ਸਮੁੱਚੇ ਦੇਸ਼ ਵਿੱਚ ਪਹਿਲਾਂ ਕਦੇ ਸਵੱਛਤਾ ਉੱਤੇ ਚਰਚਾ ਹੀ ਨਹੀਂ ਹੁੰਦੀ ਸੀ। ਵਧੀਆ ਹੋਇਆ ਹੈ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸਵੱਛਤਾ ਉੱਤੇ ਚਰਚਾ ਹੋ ਰਹੀ ਹੈ। ਅਤੇ ਮੈਂ ਇਹ ਵੀ ਗੱਲ publically ਪ੍ਰਵਾਨ ਕਰਦਾ ਹਾਂ ਕਿ ਆਮ ਤੌਰ ਉ੍ਵਤੇ ਸਰਕਾਰ ਵੱਲੋਂ ਕੋਈ ਗੱਲ ਆਖੀ ਜਾਵੇ, ਉਸੇ ਦਿਨ media ਉਸ ਵਿੱਚ ਨੁਕਸ ਕੱਢਣ ਵਿੱਚ ਲੱਗ ਜਾਂਦਾ ਹੈ, ਕੀ ਕਮੀ ਹੈ, ਕੀ ਗ਼ਲਤ ਹੈ, ਕੀ ਝੂਠ ਬੋਲਦੇ ਹਨ, ਉਸ ਨੂੰ ਉਹ ਫੜਦਾ ਹੈ।
ਸਵੱਛਤਾ ਇੱਕ ਅਜਿਹਾ ਵਿਸ਼ਾ ਮੈਂ ਵੇਖਿਆ, media ਨੇ ਵੀ ਉਸ ਨੂੰ ਗਲੇ ਲਾਇਆ ਹੈ ਅਤੇ ਸਰਕਾਰ ਜਿੰਨਾ ਕੰਮ ਕਰਦੀ ਹੈ, ਉਸ ਤੋਂ ਦੋ ਕਦਮ ਵੱਧ media ਦੇ ਲੋਕ ਵੀ ਕਰ ਰਹੇ ਹਨ। ਇਹ ਇੱਕ ਅਜਿਹਾ ਵਿਸ਼ਾ ਹੈ, ਜਿਸ ਨੂੰ ਦੇਸ਼ ਦੇ ਹਰੇਕ ਵਿਅਕਤੀ ਨੇ ਪ੍ਰਵਾਨ ਕੀਤਾ ਹੈ, ਹਰੇਕ ਨੇ ਸਵੀਕਾਰ ਕੀਤਾ ਹੈ। ਜਿਸ ਕੰਮ ਨੂੰ ਹਰੇਕ ਨੇ ਸਵੀਕਾਰ ਕੀਤਾ ਹੋਵੇ, ਉਸ ਵਿੱਚ ਸਫ਼ਲਤਾ ਮਿਲਣੀ ਸੁਭਾਵਕ ਹੈ, ਉਸ ਨੂੰ systematic ਢੰਗ ਨਾਲ ਕਰਨਾ ਪਵੇਗਾ। ਸਿਰਫ਼ ਸਵੱਛਤਾ ਦੇ ਮੰਤਰ ਬੋਲਣ ਨਾਲ ਨਹੀਂ ਹੋਵੇਗਾ। ਇਹ ਸਾਨੂੰ actually physically ਕਰਨਾ ਪਵੇਗਾ। ਅਤੇ ਪਿੰਡ ਵਿੱਚ ਸਫ਼ਾਈ ਹੋਈ, ਹਿੰਦੁਸਤਾਨ ਬਦਲਿਆ ਹੋਇਆ ਨਜ਼ਰ ਆਵੇਗਾ। ਸਾਡਾ ਜੀਵਨ ਬਦਲਿਆ ਹੋਇਆ ਵਿਖਾਈ ਦੇਵੇਗਾ।
ਮੇਰਾ ਤੁਹਾਨੂੰ ਸਭ ਨੂੰ ਜਿਹੜੇ-ਜਿਹੜੇ ਲੋਕਾਂ ਦਾ ਸਨਮਾਨ ਹੋਇਆ ਹੈ, ਉਨ੍ਹਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦਾ ਕਾਰਜ, ਉਨ੍ਹਾਂ ਦਾ ਜੀਵਨ, ਉਨ੍ਹਾਂ ਦਾ ਪੁਰਸ਼ਾਰਥ, ਉਨ੍ਹਾਂ ਦਾ ਸੰਕਲਪ ਸਾਡੇ ਸਾਰਿਆਂ ਲਈ ਪ੍ਰੇਰਨਾ ਬਣੇਗਾ। ਅਤੇ ਦੇਸ਼ ਭਰ ਤੋਂ ਆਈਆਂ ਹੋਈਆਂ ਮਹਿਲਾਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਉੱਤੇ ਸਵੱਛਤਾ ਅਤੇ ਮਹਿਲਾ, ਸਿੱਧਾ-ਸਿੱਧਾ ਸਬੰਧ ਹੈ। ਕਿਉਂਕਿ ਅੱਜ ਤੱਕ ਹਰ ਕਿਸਮ ਦੀ ਸਵੱਛਤਾ ਬਣਾਈ ਰੱਖਣ ਵਿੱਚ ਜੇ ਸਭ ਤੋਂ ਵੱਧ ਕਿਸੇ ਨੇ ਯੋਗਦਾਨ ਪਾਇਆ ਹੈ, ਤਾਂ ਸਾਡੇ ਦੇਸ਼ ਦੀ ਨਾਰੀ ਸ਼ਕਤੀ ਨੇ ਦਿੱਤਾ ਹੈ। ਹਰ ਪ੍ਰਕਾਰ ਦੀ ਸਵੱਛਤਾ, ਸਮਾਜਕ ਜੀਵਨ ਦੇ ਹਰੇਕ ਪੱਖ ਦੀ ਸਵੱਛਤਾ, ਜੇ ਅੱਜ ਵੀ ਬਚੀ ਹੈ, ਸੰਸਕਾਰ ਬਚੇ ਹਨ, ਸਦਗੁਣ ਬਚੇ ਹਨ, ਸੱਚੇ ਕਾਰਜ ਬਚੇ ਹਨ, ਤਾਂ ਉਸ ਵਿੱਚ ਸਭ ਤੋਂ ਵੱਧ ਯੋਗਦਾਨ ਮਾਤ-ਸ਼ਕਤੀ ਦਾ ਹੈ।
ਸਵੱਛਤਾ ਦੀ ਇਸ ਮੁਹਿੰਮ ਨੂੰ ਵੀ ਮਾਤ-ਸ਼ਕਤੀ ਦੇ ਆਸ਼ੀਰਵਾਦ ਮਿਲਣਗੇ, ਅਥਾਹ ਸਫ਼ਲਤਾ ਮਿਲੇਗੀ, ਇਸ ਵਿਸ਼ਵਾਸ ਨਾਲ ਫਿਰ ਇੱਕ ਵਾਰ ਤੁਹਾਨੂੰ ਬਹੁਤ-ਬਹੁਤ ਸ਼ੁਭ-ਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
———
ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼ ਹਸੀਬੀ/ਨਿਰਮਲ ਸ਼ਰਮਾ
2019- we will mark the 150th birth anniversary of Mahatma Gandhi. He always said India lives in the villages: PM @narendramodi
— PMO India (@PMOIndia) March 8, 2017
He also said cleanliness is more important than political freedom. You can imagine the commitment he had towards cleanliness: PM
— PMO India (@PMOIndia) March 8, 2017
We have to maintain the momentum which has developed towards cleanliness. And this momentum will have a very longstanding impact: PM
— PMO India (@PMOIndia) March 8, 2017
The women we are honouring today have shattered so many myths. They have shown how a positive change has begun in rural India: PM
— PMO India (@PMOIndia) March 8, 2017
I can see the determination to make a positive difference when I meet these women Sarpanchs. They want to bring a qualitative change: PM
— PMO India (@PMOIndia) March 8, 2017
'Beti Bachao, Beti Padhao' - guided by this Mantra we should bring about a big change: PM @narendramodi pic.twitter.com/4OYdCfuDgl
— PMO India (@PMOIndia) March 8, 2017
Female foeticide cant be allowed to take place. Villages with women Sarpanchs can play key role& show the way in ending female foeticide: PM
— PMO India (@PMOIndia) March 8, 2017
A discriminatory mindset cannot be accepted. We are seeing how girls are shining in the board exams & so many other areas: PM @narendramodi
— PMO India (@PMOIndia) March 8, 2017
Boys and girls- both should get equal access to education: PM @narendramodi
— PMO India (@PMOIndia) March 8, 2017
Keeping in mind the requirements, we should try to invigorate our villages with technology. The difference will be phenomenal: PM
— PMO India (@PMOIndia) March 8, 2017
Swachhata has to be become our Svabhaav: PM @narendramodi #SwachhShakti
— PMO India (@PMOIndia) March 8, 2017
The poor gain the most when we achieve cleanliness and eliminate dirt: PM @narendramodi #SwachhShakti
— PMO India (@PMOIndia) March 8, 2017
I congratulate those who have been honoured today. They inspire the entire nation: PM @narendramodi #SwachhShakti
— PMO India (@PMOIndia) March 8, 2017
On International Women's Day, delighted to join #SwachhShakti & honour women Sarpanchs for their efforts towards Swacch Bharat. pic.twitter.com/g6Yt7l7eVe
— Narendra Modi (@narendramodi) March 8, 2017
It is good to see Swachh Bharat Mission receive tremendous momentum & wide scale participation from all sections of society. #MyCleanIndia
— Narendra Modi (@narendramodi) March 8, 2017
Our Nari Shakti has taken the lead in preserving and furthering cleanliness. pic.twitter.com/bicrLOcLzd
— Narendra Modi (@narendramodi) March 8, 2017
Urged women Sarpanchs to take the lead in ending female foeticide & further the ‘Beti Bachao, Beti Padhao’ movement. https://t.co/Ye3wKfFuPa
— Narendra Modi (@narendramodi) March 8, 2017