Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਗੁਜਰਾਤ ਦੇ ਬਾਨਸਕੰਠਾ ‘ਚ ਚੀਜ ਪਲਾਂਟ ਦਾ ਉਦਘਾਟਨ, ਕਿਸਾਨਾਂ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਵੱਲੋਂ ਗੁਜਰਾਤ ਦੇ ਬਾਨਸਕੰਠਾ ‘ਚ ਚੀਜ ਪਲਾਂਟ ਦਾ ਉਦਘਾਟਨ, ਕਿਸਾਨਾਂ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ‘ਚ ਦੀਸਾ ਵਿਖੇ ਬਾਨਸਕੰਠਾ (Banaskantha) ਸਹਿਕਾਰੀ ਦੁੱਧ ਉਤਪਾਦਕ ਯੂਨੀਅਨ (ਬਾਨਸ ਡੇਅਰੀ) ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਗ ਲਿਆ।

ਇਸ ਸਮਾਰੋਹ ਰਾਹੀਂ ਬਾਨਸ ਡੇਅਰੀ ਦੇ ਗੋਲਡਨ ਜੁਬਲੀ ਵਰ੍ਹੇ ਨਾਲ ਸਬੰਧਤ ਜਸ਼ਨਾਂ ਦੀ ਸ਼ੁਰੂਆਤ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਪਲਣਪੁਰ (Palanpur) ‘ਚ ਰਿਮੋਟ ਕੰਟਰੋਲ ਰਾਹੀਂ ਚੀਜ ਪਲਾਂਟ ਅਤੇ ਵ੍ਹੇ ਡ੍ਰਾਈਂਗ ਪਲਾਂਟ ਦੇ ਉਦਘਾਟਨ ਸਮੇਂ ਤਖਤੀ ਤੋਂ ਪਰਦਾ ਹਟਾਇਆ ।

ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰੀ ਗੁਜਰਾਤ ਦੇ ਕਿਸਾਨਾਂ ਨੇ ਦੁਨੀਆ ਨੂੰ ਇਹ ਦਰਸਾ ਦਿੱਤਾ ਹੈ ਕਿ ਉਹ ਕਿੰਨੇ ਸਮਰੱਥ ਹਨ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤੁਪਕਾ ਸਿੰਚਾਈ ਨਾਲ ਇਸ ਖੇਤਰ ਦੇ ਕਿਸਾਨਾਂ ਨੂੰ ਕਿਵੇਂ ਵਿਆਪਕ ਰੂਪ ਵਿੱਚ ਲਾਭ ਪੁੱਜਾ ਹੈ। ਉਨ੍ਹਾਂ ਕਿਹਾ,”ਕਿਸਾਨਾਂ ਨੇ ਇੱਥੇ ਹੁਣ ਡੇਅਰੀ ਅਤੇ ਪਸ਼ੂ ਪਾਲਣ ਦਾ ਧੰਦਾ ਅਪਣਾ ਲਿਆ ਹੈ। ਕਿਸਾਨਾਂ ਲਈ ਇਹ ਲਾਹੇਵੰਦ ਸੀ।” ਸ੍ਰੀ ਮੋਦੀ ਨੇ ਕਿਹਾ ਕਿ ‘ਸ਼ਵੇਤ ਕ੍ਰਾਂਤੀ’ (ਵ੍ਹਾਈਟ ਰੈਵੋਲਿਊਸ਼ਨ) ਦੇ ਨਾਲ ਇੱਥੇ ‘ਸਵੀਟ ਕ੍ਰਾਂਤੀ’ (ਸਵੀਟ ਰੈਵੋਲਿਊਸ਼ਨ) ਵੀ ਆਈ ਹੈ ਕਿਉਂਕਿ ਲੋਕਾਂ ਨੂੰ ਹੁਣ ਸ਼ਹਿਦ ਦੇ ਉਤਪਾਦਾਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।

ਨੋਟਬੰਦੀ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਦਹਿਸ਼ਤਗਰਦਾਂ ਅਤੇ ਜਾਅਲੀ ਕਰੰਸੀ ਰਾਹੀਂ ਘੁਟਾਲੇ ਕਰਨ ਵਾਲਿਆਂ ਦੇ ਹੱਥ ਕਮਜ਼ੋਰ ਕਰਨ ਵਿੱਚ ਸਫ਼ਲ ਰਹੀ ਹੈ।

ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਗ਼ਰੀਬਾਂ ਦੀ ਭਲਾਈ ਲਈ ਅਣਥੱਕ ਤਰੀਕੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਈ-ਬੈਕਿੰਗ ਅਤੇ ਈ-ਵੈਲੇਟਸ ਵਰਤਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਤਰੱਕੀ ਚਾਹੁੰਦਾ ਹੈ ਅਤੇ ਉਸ ਲਈ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀਆਂ ਬੁਰਿਆਈਆਂ ਨੂੰ ਸਮਾਪਤ ਕਰਨਾ ਹੋਵੇਗਾ।

AKT/AK