ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਚੱਕਰਵਾਤੀ ਤੁਫ਼ਾਨ ਵਰਦਾ ਕਾਰਨ ਖ਼ਰਾਬ ਹੋਏ ਮੌਸਮ ਕਰ ਕੇ ਪ੍ਰਭਾਵਿਤ ਲੋਕਾਂ ਲਈ ਆਪਣੀਆਂ ਪ੍ਰਾਰਥਨਾਵਾਂ ਟਵੀਟ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਕੇਂਦਰ ਪ੍ਰਭਾਵਿਤ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਸਥਾਨਕ ਪ੍ਰਸ਼ਾਸਨਾਂ ਅਤੇ ਫ਼ੌਜ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ,”ਮੇਰੀਆਂ ਪ੍ਰਾਰਥਨਾਵਾਂ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹਨ, ਜੋ ਚੱਕਰਵਾਤੀ ਤੁਫ਼ਾਨ ਵਰਦਾ (#CycloneVardah) ਕਾਰਨ ਖ਼ਰਾਬ ਹੋਏ ਮੌਸਮ ਕਰ ਕੇ ਪ੍ਰਭਾਵਿਤ ਹੋਏ ਹਨ। ਸੁਰੱਖਿਅਤ ਰਹੋ।
ਕੇਂਦਰ, @ndmaindia ਆਮ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਸਥਾਨਕ ਪ੍ਰਸ਼ਾਸਨਾਂ ਤੇ ਫ਼ੌਜ ਨਾਲ ਮਿਲ ਕੇ ਕੰਮ ਕਰ ਰਿਹਾ ਹੈ।”
My prayers are with all those people who are affected due to adverse weather conditions caused by #CycloneVardah. Stay safe.
— Narendra Modi (@narendramodi) December 12, 2016