Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਜਗਦਲਪੁਰ-ਭੂਬਨੇਸ਼ਵਰ ਐਕਸਪ੍ਰੈੱਸ ਰੇਲ ਦੇ ਲੀਹੋਂ ਲੱਥਣ ਕਾਰਨ ਹੋਏ ਜਾਨੀ ਨੁਕਸਾਨ ‘ਤੇ ਦੁਖ ਪ੍ਰਗਟ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜਗਦਲਪੁਰ-ਭੂਬਨੇਸ਼ਵਰ ਐਕਸਪ੍ਰੈੱਸ ਰੇਲ ਦੇ ਲੀਹੋਂ ਲੱਥਣ ਕਾਰਨ ਹੋਏ ਜਾਨੀ ਨੁਕਸਾਨ ‘ਤੇ ਦੁਖ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ,”ਮੇਰੀ ਹਮਦਰਦੀ ਉਨ੍ਹਾਂ ਸਾਰੇ ਲੋਕਾਂ ਨਾਲ ਹੈ, ਜਿਨ੍ਹਾਂ ਨੇ ਜਗਦਲਪੁਰ-ਭੂਬਨੇਸ਼ਵਰ ਐਕਸਪ੍ਰੈੱਸ ਰੇਲ-ਗੱਡੀ ਦੇ ਲੀਹੋਂ ਲੱਥਣ ਕਾਰਨ ਆਪਣੇ ਪਿਆਰਿਆਂ ਨੂੰ ਗੁਆਇਆ ਹੈ। ਇਹ ਦੁਖਾਂਤ ਬਹੁਤ ਉਦਾਸ ਕਰ ਦੇਣ ਵਾਲਾ ਹੈ।

ਮੈਂ ਇਸ ਰੇਲ ਹਾਦਸੇ ਕਾਰਨ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਦੀ ਛੇਤੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ।

ਰੇਲ ਮੰਤਰਾਲੇ ਨੇ ਸਾਰੀ ਸਥਿਤੀ ਉੱਤੇ ਬਹੁਤ ਚੌਕਸ ਨਜ਼ਰ ਰੱਖੀ ਹੋਈ ਹੈ ਅਤੇ ਤੁਰੰਤ ਬਚਾਅ ਅਤੇ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।”

***

AKT/SH