ਪੀਐੱਮਇੰਡੀਆ
ਸਤਿਕਾਰਤ ਸਾਹਿਬਾਨ,
ਮੈਂ ਤੁਹਾਡੇ ਵਿਚਾਰਾਂ ਲਈ ਤੁਹਾਡਾ ਹਰੇਕ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਅੱਜ ਦੇ ਲਾਂਚਿੰਗ ਪ੍ਰੋਗਰਾਮ ਵਿੱਚ ਤੁਹਾਡੇ ਵਿਚਾਰਾਂ ਦੀਆਂ ਭਾਵਨਾਵਾਂ ਪ੍ਰਤੀਬਿੰਬਤ ਹੁੰਦੀਆਂ ਹਨ।
ਦੱਖਣ ਏਸ਼ੀਆ ਸੈਟੇਲਾਈਟ ਦੀ ਲਾਂਚਿੰਗ ਸਾਨੂੰ ਦੱਸਦੀ ਹੈ ਕਿ ਜਦੋਂ ਇੱਕੋ ਜਿਹੀ ਸੋਚ ਦੇ ਦੇਸ਼ਾਂ ਦਰਮਿਆਨ ਖੇਤਰੀ ਸਹਿਯੋਗ ਦੀ ਗੱਲ ਆਉਂਦੀ ਹੈ ਤਾਂ ਅਕਾਸ਼ ਦੀ ਕੋਈ ਸੀਮਾ ਨਹੀਂ ਹੁੰਦੀ।
‘ਸਬਕਾ ਸਾਥ, ਸਬਕਾ ਵਿਕਾਸ’ ਦੱਖਣੀ ਏਸ਼ੀਆ ਵਿੱਚ ਸਹਿਯੋਗ ਅਤੇ ਕਾਰਜ ਲਈ ਮਾਰਗ ਦਰਸ਼ਕ ਹੋ ਸਕਦਾ ਹੈ।
ਅਤੇ ਸਾਡੇ ਲੋਕਾਂ ਲਈ ਆਰਥਿਕ ਖੁਸ਼ਹਾਲੀ ਦੀਆਂ ਸਾਡੀਆਂ ਸਾਂਝੀਆਂ ਤਰਜੀਹਾਂ ਨੂੰ ਪ੍ਰਾਪਤ ਕਰਨ ਦਾ ਸਾਡੇ ਲਈ ਇੱਕ ਬਿਹਤਰੀਨ ਤਰੀਕਾ ਹੈ।
ਅਤੇ ਇਸ ਵਿੱਚ ਤੁਹਾਨੂੰ ਭਾਰਤ ਵਿੱਚ ਇੱਕ ਮਜ਼ਬੂਤ ਅਤੇ ਵਚਨਬੱਧ ਭਾਈਵਾਲ ਮਿਲੇਗਾ ਜਿਹੜਾ ਅਸਲ ਵਿੱਚ ਇਸ ਪਸੰਦ ਅਤੇ ਸਿਧਾਂਤ ਦੀ ਤਾਕਤ ਵਿੱਚ ਵਿਸ਼ਵਾਸ ਰੱਖਦਾ ਹੈ।
ਮੈਂ ਇੱਕ ਵਾਰ ਫਿਰ ਤੋਂ ਅੱਜ ਦੱਖਣ ਏਸ਼ੀਆ ਸੈਟੇਲਾਈਟ ਦੀ ਲਾਂਚਿੰਗ ਦਾ ਜਸ਼ਨ ਮਨਾਉਣ ਲਈ ਤੁਹਾਡੇ ਸਾਰਿਆਂ ਦੇ ਸ਼ਾਮਲ ਹੋਣ ‘ਤੇ ਧੰਨਵਾਦ ਕਰਦਾ ਹਾਂ।
ਅਤੇ ਇਸ ਨਜ਼ਰੀਏ ਨੂੰ ਹਕੀਕਤ ਵਿੱਚ ਬਦਲਣ ਲਈ ਤੁਹਾਡੇ ਮਜ਼ਬੂਤ ਅਤੇ ਨਿਰੰਤਰ ਸਹਿਯੋਗ ਦਾ ਵੀ ਧੰਨਵਾਦ ਕਰਦਾ ਹਾਂ।
ਅੰਤ ਵਿੱਚ, ਮੈਂ ਅਜਿਹੇ ਹੋਰ ਜਸ਼ਨਾਂ ਦੀ ਕਾਮਨਾ ਕਰਦਾ ਹਾਂ ਜਿੱਥੇ ਸਾਡੇ ਸਾਂਝੇ ਅਤੇ ਸਮੂਹਿਕ ਯਤਨਾਂ ਨਾਲ ਖੇਤਰੀ ਵਿਕਾਸ ਅਤੇ ਖੁਸ਼ਹਾਲੀ ਆਉਂਦੀ ਹੋਵੇ।
ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ।
***
AKT/AK
I thank each one of you for your words: PM @narendramodi
— PMO India (@PMOIndia) May 5, 2017
This launch tells us that even the sky is not the limit when it comes to regional cooperation: PM @narendramodi
— PMO India (@PMOIndia) May 5, 2017