Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਨਵੀਂ ਦਿੱਲੀ ਵਿੱਚ ਬੁੱਧ ਜਯੰਤੀ ਸਮਾਰੋਹ ਦੇ ਉਦਘਾਟਨ ਸਮੇਂ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਨਵੀਂ ਦਿੱਲੀ ਵਿੱਚ ਬੁੱਧ ਜਯੰਤੀ ਸਮਾਰੋਹ ਦੇ ਉਦਘਾਟਨ ਸਮੇਂ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਨਵੀਂ ਦਿੱਲੀ ਵਿੱਚ ਬੁੱਧ ਜਯੰਤੀ ਸਮਾਰੋਹ ਦੇ ਉਦਘਾਟਨ ਸਮੇਂ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਨਵੀਂ ਦਿੱਲੀ ਵਿੱਚ ਬੁੱਧ ਜਯੰਤੀ ਸਮਾਰੋਹ ਦੇ ਉਦਘਾਟਨ ਸਮੇਂ ਸੰਬੋਧਨ ਦਾ ਮੂਲ-ਪਾਠ


 

ਮੰਚ ਉੱਤੇ ਹਾਜ਼ਰ ਮੰਤਰੀ ਮੰਡਲ  ਦੇ ਮੇਰੇ ਸਹਿਯੋਗੀ ਡਾਕਟਰ ਮਹੇਸ਼ ਸ਼ਰਮਾ  ਜੀ ,  ਸ਼੍ਰੀਮਾਨ ਕਿਰੇਨ ਰਿਜਿਜੂ ਜੀ  ,  International Buddhist Foundation  ਦੇ ਸਕੱਤਰ ਜਨਰਲ ਡਾਕਟਰ ਧੰਮਪਿਏ ਜੀ  ,  ਦੇਸ਼ ਭਰ ਤੋਂ ਆਏ ਸਾਰੇ ਸ਼ਰਧਾਲੂ ,  ਦੇਵੀਓ ਅਤੇ ਸੱਜਣੋਂ ।

 

ਸਾਡੇ ਇੱਥੇ ਮੰਤਰ ਸ਼ਕਤੀ ਦੀ ਇੱਕ ਮਾਨਤਾ ਹੈ ਕਿ ਜਦੋਂ ਇੱਕਠੇ ,  ਇੱਕ ਹੀ ਜਗ੍ਹਾ ਹਜ਼ਾਰਾਂ ਮਨ – ਦਿਮਾਗ ਇੱਕ ਹੀ ਮੰਤਰ ਦਾ ਜਾਪ ਕਰ ਰਹੇ ਹੋਣ ਤਾਂ ਊਰਜਾ ਮੰਡਲ ਬਣਦਾ ਹੈ ਅਤੇ ਅਸੀਂ ਸਾਰਿਆਂ ਨੇ ਇੱਥੇ ਉਸ ਊਰਜਾ ਮੰਡਲ ਦਾ ਅਹਿਸਾਸ ਕੀਤਾ ਹੈ ।  ਅੱਖਾਂ ਖੁੱਲ੍ਹੀਆਂ ਤਾਂ ਅਸੀਂ ਇੱਕ – ਦੂਜੇ ਨੂੰ ਦੇਖ ਰਹੇ ਹਾਂ ਲੇਕਿਨ ਦਿਮਾਗ ਦੀਆਂ ਨਸਾਂ ਦੇ ਅੰਦਰ ਮਹਾਤਮਾ ਬੁੱਧ  ਦੇ ਨਾਮ ਦਾ ਜੋ ਉਚਾਰਣ ਪ੍ਰਤੀਪਲ ਹੋ ਰਿਹਾ ਹੈ ਉਹ ਤੁਹਾਡੇ ਵਿੱਚ ,  ਮੇਰੇ ਵਿੱਚ ,  ਸਾਡੇ ਸਾਰਿਆਂ ਵਿੱਚ ਅਸੀਂ ਮਹਿਸੂਸ ਕਰ ਸਕਦੇ ਹਾਂ ।

ਮਹਾਤਮਾ ਬੁੱਧ  ਦੇ ਪ੍ਰਤੀ ਜਿਸ ਤਰ੍ਹਾਂ ਦਾ ਭਾਵ ਅਤੇ ਭਗਤੀ ਅਸੀਂ ਸਾਰੇ ਰੱਖਦੇ ਹਾਂ ,  ਸ਼ਾਇਦ ਉਸ ਨੂੰ ਬਿਆਨ ਕਰਨ ਲਈ ਸ਼ਬਦ ਘੱਟ ਪੈ ਜਾਣਗੇ ।  ਜਿਵੇਂ ਲੋਕ, ਮੰਤਰ ਨਾਲ ਲੀਨ ਤਾਂ ਹੁੰਦੇ ਹੀ ਹਨ ,  ਓਵੇਂ ਹੀ ਅਸੀਂ ਬੁੱਧ ਨਾਲ ਵੀ ਲੀਨ ਹੁੰਦੇ ਹਾਂ ।  ਮੇਰਾ ਸੁਭਾਗ  ਹੈ ਕਿ ਅੱਜ ਬੁੱਧ ਪੂਰਣਿਮਾ ਦੇ ਇਸ ਪਾਵਨ ਮੌਕੇ ਉੱਤੇ ਮੈਨੂੰ ਤੁਹਾਡੇ ਸਭ ਦੇ ਵਿੱਚ ਆਉਣ ਦਾ ,  ਸਾਰਿਆਂ ਦਾ ;  ਖਾਸ ਕਰ ਕੇ ਸਾਰੇ ਧਰਮ ਗੁਰੂਆਂ ਦਾ ਅਸ਼ੀਰਵਾਦ  ਲੈਣ ਦਾ ਸੁਭਾਗ ਪ੍ਰਾਪਤ ਹੋਇਆ ।

ਹੁਣੇ ਸਾਡੇ ਮਹੇਸ਼ ਸ਼ਰਮਾ ਜੀ ਅਤੇ ਕਿਰੇਨ ਰਿਜਿਜੂ ਜੀ ਦੱਸ ਰਹੇ ਸਨ ਕਿ ਦੂਜੀ ਵਾਰ ਮੈਂ ਇੱਥੇ ਆਇਆ ।  ਪਿਛਲੇ ਸਾਲ ਵੀ ਆਉਂਦਾ ਲੇਕਿਨ ਪਿਛਲੇ ਸਾਲ ਮੈਂ ਅਜਿਹੇ ਹੀ ਇੱਕ ਸਮਾਰੋਹ  ਦੇ ਲਈ ,  ਬੈਸ਼ਾਖ ਲਈ ਸ਼੍ਰੀਲੰਕਾ ਵਿੱਚ ਮੁੱਖ  ਮਹਿਮਾਨ ਦੇ ਤੌਰ ‘ਤੇ ਗਿਆ ਸੀ ।  ਅਤੇ ਸ਼੍ਰੀਲੰਕਾ ਵਿੱਚ ਮੈਂ ਬੁੱਧ ਪੂਰਣਿਮਾ ਉੱਥੇ  ਦੇ ਲੋਕਾਂ  ਨਾਲ ,  ਉੱਥੇ ਦੀ ਸਰਕਾਰ ਨਾਲ ਅਤੇ ਵਿਸ਼ਵ ਭਰ ਤੋਂ ਆਏ ਹੋਏ ਬੋਧ ਧਰਮ ਗੁਰੂਆਂ ਦਰਮਿਆਨ ਮਨਾਉਣ ਦਾ ਮੈਨੂੰ ਸੁਭਾਗ  ਮਿਲਿਆ ਸੀ ।

ਅਸੀਂ ਸਭ ਤਾਂ ਬਹੁਤ ਰੁੱਝੇ  ਰਹਿੰਦੇ ਹਾਂ ,  ਆਪਣੀਆਂ – ਆਪਣੀਆਂ ਜ਼ਿੰਮੇਵਾਰੀਆਂ ਹਨ ।  ਲੇਕਿਨ ਇਸ ਰੁਝੇਂਵੇ  ਦਰਮਿਆਨ ਵੀ ਜੀਵਨ ਵਿੱਚ ਕੁੱਝ ਹੀ ਪਲ ਅਸੀਂ ਸ਼ਾਇਦ ਮਹਾਤਮਾ ਬੁੱਧ ਦਾ ਨਾਮ ਲੈ ਕੇ ਧੰਨ ਹੋ ਜਾਂਦੇ ਹਾਂ ।  ਲੇਕਿਨ ਇੱਥੇ ਮੈਂ ਜੋ ਧਰਮ ਗੁਰੂ ਦੇਖ ਰਿਹਾ ਹਾਂ , ਲੋਕ ਦੇਖ ਰਿਹਾ ਹਾਂ ,  ਇਨ੍ਹਾਂ ਨੇ ਤਾਂ ਆਪਣਾ ਪੂਰਾ ਜੀਵਨ ਬੁੱਧ ਦੇ ਕਰੁਣਾ ਦੇ ਸੰਦੇਸ਼ ਨੂੰ ਪਹੁੰਚਾਉਣ ਲਈ ਕੁਰਬਾਨ ਕਰ ਦਿੱਤਾ ਹੈ ।  ਉਹ ਖੁਦ ਬੁੱਧ  ਦੇ ਰਸਤੇ ਉੱਤੇ ਚੱਲ ਪਏ ਹਨ ।  ਅਤੇ ਮੈਂ ਅੱਜ ਇਸ ਮੌਕੇ ਉੱਤੇ ਵਿਸ਼ਵ ਭਰ ਵਿੱਚ ਮਹਾਤਮਾ ਬੁੱਧ ਦਾ ਸੰਦੇਸ਼ ਪਹੁੰਚਾਉਣ ਵਾਲੇ ਉਨ੍ਹਾਂ ਸਾਰੇ ਮਹਾਂ – ਮਨੁੱਖਾਂ ਨੂੰ ਆਦਰ ਪੂਰਵਕ ਪ੍ਰਣਾਮ ਕਰਦਾ ਹਾਂ ,  ਨਮਨ ਕਰਦਾ ਹਾਂ ।

ਤੁਸੀਂ ਸਾਰੇ ਦੇਸ਼  ਦੇ ਅਲੱਗ-ਅਲੱਗ ਹਿੱਸਿਆਂ ਤੋਂ ਇੱਥੇ ਆਏ ਹੋ ,  ਤੁਹਾਡਾ ਵੀ ਮੈਂ ਹਿਰਦੇ ਪੂਰਵਕ ਸੁਆਗਤ ਕਰਦਾ ਹਾਂ ।  ਮੈਨੂੰ ਇਹ ਵੀ ਅੱਜ ਇੱਕ ਮੌਕਾ ਮਿਲਿਆ ਕਿ ਜਿਨ੍ਹਾਂ ਨੇ ਇਸ ਕਾਰਜ ਲਈ ਸੰਸਥਾਨ ਹੋਵੇ ,  ਵਿਅਕਤੀ ਹੋਵੇ ,  ਜਿਨ੍ਹਾਂ ਨੇ ਵਰਣਨਯੋਗ ਕਾਰਜ ਕੀਤਾ –  ਮੈਨੂੰ ਉਨ੍ਹਾਂ ਦਾ ਵੀ ਸਨਮਾਨ ਕਰਨ ਦਾ ਮੌਕਾ ਮਿਲਿਆ ਹੈ ।  ਮੈਂ ਉਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ,  ਉਨ੍ਹਾਂ ਦੇ ਇਸ ਯੋਗਦਾਨ ਦਾ ਆਦਰ ਪੂਰਵਕ ਅਭਿਨੰਦਨ ਕਰਦਾ ਹਾਂ ਅਤੇ ਭਵਿੱਖ ਲਈ ਉਨ੍ਹਾਂ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।  ਖਾਸ ਤੌਰ ‘ਤੇ ਸਾਰਨਾਥ  ਦੇ central institute of higher Tibetan  studies ਅਤੇ ਬੋਧ ਗਯਾ  ਦੇ ਆਲ ਇੰਡੀਆ ਭਿਕਸ਼ੁ ਸੰਘ ਨੂੰ ਮੈਂ ਬੈਸ਼ਾਖ ਸਨਮਾਨ ਪ੍ਰਾਪਤ ਕਰਨ ਲਈ ਆਦਰ ਪੂਰਵਕ ਵਧਾਈ ਦਿੰਦਾ ਹਾਂ ।

ਸਾਥੀਓ, ਪੂਰੀ ਧਰਤੀ ਦਾ ਇਹ ਹਿੱਸਾ ,  ਸਾਡਾ ਭਾਰਤ ਜਿਸ ਅਮੁੱਲ ਧਰੋਹਰ ਦਾ ਵਾਰਸ ਹੈ ,  ਉਹ ਬੇਜੋੜ ਹੈ ।  ਦੁਨੀਆ  ਦੇ ਕਈ ਹਿੱਸਿਆਂ ਵਿੱਚ ਵਿਰਾਸਤ ਦੀ ਅਜਿਹੀ ਸਮ੍ਰਿੱਧੀ ਦੇਖਣ ਨੂੰ ਸ਼ਾਇਦ ਹੀ ਮਿਲਦੀ ਹੈ ।

ਗੌਤਮ ਬੁੱਧ ਦਾ ਜਨਮ ,  ਉਨ੍ਹਾਂ ਦੀ ਸਿੱਖਿਆ ,  ਉਨ੍ਹਾਂ  ਦੇ  ਮਹਾਂ – ਮੋਕਸ਼/ਮੁਕਤੀ ਉੱਤੇ ਸੈਂਕੜਾਂ ਸਾਲਾਂ ਤੋਂ ਬਹੁਤ ਕੁੱਝ ਕਿਹਾ ਗਿਆ ਹੈ ,  ਬਹੁਤ ਕੁੱਝ ਲਿਖਿਆ ਗਿਆ ਹੈ ,  ਅਤੇ ਇਹ ਅੱਜ ਦੀ ਪੀੜ੍ਹੀ ਦਾ ਸੁਭਾਗ ਹੀ ਹੈ ਕਿ ਸਾਰੀਆਂ ਵਿਪਦਾਵਾਂ ਦੇ ਬਾਅਦ ,  ਕਠਿਨਾਈਆਂ  ਦੇ ਬਾਵਜੂਦ ਉਸ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਚੀਆਂ ਹੋਈਆਂ ਹਨ ,  ਸੁਰੱਖਿਅਤ ਹਨ ।

ਅੱਜ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਭਾਰਤ ਦੀ ਇਸ ਧਰਤੀ ਤੋਂ ਜਿੰਨੇ ਵੀ ਵਿਚਾਰ ਨਿਕਲਣ ,  ਉਨ੍ਹਾਂ ਸਾਰੇ ਵਿਚਾਰਾਂ ਵਿੱਚ ਸਰਵੋੱਤਮ ਭਾਵ ਸਿਰਫ ਅਤੇ ਸਿਰਫ ਮਨੁੱਖ ਦੀ ਭਲਾਈ ,  ਸ੍ਰਿਸ਼ਟੀ ਦੀ ਭਲਾਈ ,  ਇਹੀ central theme ਇਸ ਧਰਤੀ ਤੋਂ ਨਿਕਲੇ ਸਾਰੇ ਵਿਚਾਰਾਂ ਦੇ ਕੇਂਦਰ ਵਿੱਚ ਰਿਹਾ ਹੈ ।  ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਨਵੇਂ – ਨਵੇਂ ਵਿਚਾਰਾਂ  ਦੇ ਇਸ ਦੌਰ ਵਿੱਚ ਕਦੇ ਵੀ ਦੂਜਿਆਂ ਦੇ ਅਧਿਕਾਰਾਂ ਜਾਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਕਦੇ ਵੀ ਉਲੰਘਣ ਨਹੀਂ ਕੀਤਾ ਗਿਆ ਹੈ ।  ਨਾ ਆਪਣੇ – ਪਰਾਏ ਦਾ ਭੇਦ ,  ਨਾ ਮੇਰੀ ਵਿਚਾਰਧਾਰਾ – ਤੁਹਾਡੀ ਵਿਚਾਰਧਾਰਾ ਦਾ ਭੇਦ ,  ਨਾ ਮੇਰੇ ਈਸ਼ਵਰ – ਤੁਹਾਡੇ ਈਸ਼ਵਰ ਦਾ ਭੇਦ ।

ਸਾਨੂੰ ਮਾਣ ਹੈ ਕਿ ਭਾਰਤ ਤੋਂ ਜੋ ਵੀ ਵਿਚਾਰਧਾਰਾ ਨਿਕਲੀਆਂ ,  ਉਹ ਪੂਰੀ ਮਾਨਵਜਾ‍ਤੀ  ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਗੇ ਵਧਦੀਆਂ ਚਲੀਆਂ ਗਈਆਂ ।  ਕਿਸੇ ਨੂੰ ਇਹ ਨਹੀਂ ਕਿਹਾ ,  ਅਤੇ ਕਦੇ ਵੀ ਨਹੀਂ ਕਿਹਾ ਕਿ ਤੁਸੀਂ ਸਾਡੇ ਨਾਲ ਆਓਗੇ ,  ਉਦੋਂ ਤੁਹਾਡਾ ਭਲਾ ਹੋਵੇਗਾ ;  ਅਜਿਹਾ ਕਦੇ ਨਹੀਂ ਕਿਹਾ ।  ਬੁੱਧ  ਦੇ ਵਿਚਾਰਾਂ ਨੇ ਨਾ ਸਿਰਫ ਰਸਤਿਆਂ   ਦੇ ਅੰਦਰ ਇੱਕ ਨਵਚੇਤਨਾ ਜਗਾਈ ਬਲਕਿ ਅੱਜ ਵੀ ਏਸ਼ੀਆ  ਦੇ ਕਈ ਦੇਸ਼ਾਂ  ਦੇ ਰਾਸ਼ਟਰੀ ਚਰਿੱਤਰ ਨੂੰ ਬੁੱਧ  ਦੇ ਵਿਚਾਰ ,  ਬੁੱਧ ਦੀ ਪਰੰਪਰਾ ;  ਇਹੀ ਤਾਂ ਪਰਿਭਾਸ਼ਿਤ ਕਰ ਰਹੇ ਹਨ ।

ਸਾਥੀਓ ,  ਇਹ ਸਾਡੀ ਇਸ ਧਰਤੀ ਦੀ ਵਿਸ਼ੇਸ਼ਤਾ ਰਹੀ ਹੈ ਅਤੇ ਇਹੀ ਇੱਕ ਵੱਡੀ ਵਜ੍ਹਾ ਵੀ ਹੈ ਕਿ ਸਾਡਾ ਦੇਸ਼ ;  ਅਤੇ ਇਹ ਗੱਲ ਹਰ ਹਿੰਦੁਸਤਾਨੀ ਮਾਣ ਨਾਲ ਕਹਿ ਸਕਦਾ ਹੈ ,  ਸੀਨਾ ਤਾਣ ਕੇ ਕਹਿ ਸਕਦਾ ਹੈ ,  ਦੁਨੀਆ  ਦੀ ਅੱਖ ਨਾਲ ਅੱਖ ਮਿਲਾ ਕੇ ਕਹਿ ਸਕਦਾ ਹੈ ਕਿ ਸਾਡਾ ਸੱਭਿਆਚਾਰ ,  ਸਾਡਾ ਇਤਿਹਾਸ ,  ਸਾਡੀ ਪਰੰਪਰਾ ਇਸ ਗੱਲ ਦੀ ਗਵਾਹ ਹੈ ਕਿ ਹਿੰਦੁਸਤਾਨ ਕਦੇ ਵੀ ਹਮਲਾਵਰ ਨਹੀਂ ਰਿਹਾ ।  ਕਦੇ ਵੀ ਉਸਨੇ ਕਿਸੇ ਦੂਜੇ ਦੇਸ਼ ‘ਚ ਦਖਲ ਨਹੀਂ ਦਿੱਤਾ ਹੈ ।  ਹਜ਼ਾਰਾਂ ਸਾਲਾਂ ਤੋਂ ਸਾਡਾ ਸੱਭਿਆਚਾਰ ਬੁਨਿਆਦੀ ਚਿੰਤਨ  ਦੇ ਕਾਰਨ ਇਸ ਰਸਤੇ ਉੱਤੇ ਚੱਲ ਪਿਆ ਹੈ ।

ਸਾਥੀਓ ,  ਸਿਧਾਰਥ –  ਸਿਧਾਰਥ ਨਾਲ ਗੌਤਮ ਬੁੱਧ ਬਣਨ ਦੀ ਯਾਤਰਾ ,  ਉਹ ਕਥਾ ,  ਉਹ ਕੇਵਲ ਨਿਵਾਰਣ ਪ੍ਰਾਪਤੀ  ਦੇ ਰਸਤੇ ਦੀ ਕਥਾ ਨਹੀਂ ਹੈ ।  ਇਹ ਕਥਾ ਹੈ ਇਸ ਸੱਚ ਦੀ ,  ਕਿ ਜੋ ਵਿਅਕਤੀ ਵੀ ਵੀ ਆਪਣੇ ਗਿਆਨ ,  ਧਨ ,  ਸੰਪਦਾ ਨਾਲ ਦੂਜਿਆਂ ਦੀ ਵੇਦਨਾ ਅਤੇ ਦੁਖ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ,  ਉਹ ਹਰ ਵਿਅਕਤੀ ਸਿਧਾਰਥ ਨਾਲ ਬੁੱਧ ਦੀ ਰਾਹ ਤੇ ਚਲ ਪੈਂਦਾ ਹੈ ,  ਚਲ ਸਕਦਾ ਹੈ ,  ਬੁੱਧਤਵ ਨੂੰ ਪ੍ਰਾਪਤ ਕਰ ਸਕਦਾ ਹੈ ।

ਬੁੱਧ ਪੂਰਣਿਮਾ ਵਿੱਚ ਸਾਨੂੰ ਕਰੁਣਾ ਅਤੇ ਦੋਸਤੀ ਦੀ ਯਾਦ ਹਰ ਪਲ ਆਉਂਦੀ ਹੈ ।  ਇੱਕ ਅਜਿਹੇ ਸਮੇਂ ਵਿੱਚ ਜਦੋਂ ਹਿੰਸਾ ,  ਆਤੰਕਵਾਦ ,  ਜਾਤੀਵਾਦ ,  ਵੰਸ਼ਵਾਦ ,  ਇਸ ਦੀ ਕਾਲਖ ਬੁੱਧ  ਦੇ ਸੰਦੇਸ਼ ਨੂੰ ਜਿਵੇਂ ਕਾਲੇ ਬੱਦਲ ਦੀ ਤਰ੍ਹਾਂ ਢੱਕਦੀ ਦਿਸ ਰਹੀ ਹੈ ਤਾਂ ਕਰੁਣਾ ਅਤੇ ਦੋਸਤੀ ਦੀ ਗੱਲ ਹੋਰ ਜ਼ਿਆਦਾ relevant ਹੋ ਜਾਂਦੀ ਹੈ ,  ਅਤੇ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ,  ਅਤੇ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ ।  ਜਿਊਂਦਾ ਉਹ ਨਹੀਂ ਜੋ ਧੌਂਸ,  ਹਿੰਸਾ ਅਤੇ ਨਫਰਤ ਨਾਲ ਆਪਣੇ ਵਿਰੋਧੀ ਉੱਤੇ ਹਮਲਾ ਕਰੇ  ।  ਜੀਵਨ ਤਾਂ ਉਸ ਦਾ ਹੈ ਜੋ ਨਫ਼ਰਤ ,  ਹਿੰਸਾ ਅਤੇ ਅਨਿਆਂ ਦੇ ਤੱਤ ਨੂੰ ਸਾਰਥਕ ਦੋਸਤੀ ,  ਕਰੁਣਾ ਨਾਲ ਜਿੱਤ ਕੇ ਵਿਸ਼ਵ ‘ਤੇ ਇਹ ਸਭ ਤੋਂ ਵੱਡੀ ਜਿੱਤ ਹਾਸਲ ਕਰੇ ।

ਇਹ ਤੱਥ ਹੈ ਕਿ ਜਿਨ੍ਹਾਂ ਨੇ ਨਾਰਾਜ਼ ਮਨ ਨੂੰ ਸ਼ਾਂਤ ਬੁੱਧ  ਦੇ ਧਿਆਨ ਨਾਲ ਜਿੱਤਿਆ ,  ਉਹੀ ਸਫਲ ਵੀ ਹੋਇਆ ,  ਉਹੀ ਅਮਰ ਵੀ ਹੋਇਆ ।  ਸੱਚ ਅਤੇ ਕਰੁਣਾ ਦਾ ਯੋਗ ,  ਅਤੇ ਸੱਚ ਅਤੇ ਕਰੁਣਾ ਦਾ ਯੋਗ ਹੀ ਹੈ ,  ਉਹੀ ਯੋਗ ਬੁੱਧ ਬਣਾਉਂਦਾ ਹੈ ,  ਸਾਡੇ ਅੰਦਰ ਬੁੱਧ ਨੂੰ ਜਗਾਉਂਦਾ ਹੈ ।

ਬੁੱਧ ਦਾ ਮਤਲਬ ਹਿੰਸਾ ਲਈ ਪ੍ਰੇਰਿਤ ਮਨ ਨੂੰ ਕ੍ਰੋਧਿਤ ਹਾਲਤ ਤੋਂ ਸ਼ੁੱਧ ਅੰਤਹਕਰਣ ਦੀ ਸਥਿਤੀ ਵਿੱਚ ਆਉਣਾ – ਲਿਆਉਣਾ ,  ਮਨੁੱਖ  ਅਤੇ ਮਨੁੱਖ  ਰਾਹੀਂ ਕੋਈ ਸਮਾਜ ,  ਉਸ ਦੀ ਜਾਤੀ ,  ਵਰਣ ,  ਭਾਸ਼ਾ  ਦੇ ਅਧਾਰ ਉੱਤੇ ਭੇਦ ਕਰੇ ;  ਇਹ ਸੰਦੇਸ਼ ਨਾ ਭਾਰਤ ਦਾ ਹੋ ਸਕਦਾ ਹੈ ਨਾ ਇਹ ਸੰਦੇਸ਼ ਬੁੱਧ ਦਾ ਹੋ ਸਕਦਾ ਹੈ।  ਇਸ ਧਰਤੀ ਉੱਤੇ ਇਸ ਵਿਚਾਰ ਲਈ ਜਗ੍ਹਾ ਹੋ ਸਕਦੀ ਹੈ ।  ਇੱਥੇ ਕੋਈ ,  ਕਿਸੇ ਵੀ ਜਾਤੀ ,  ਵਰਣ ,  ਵਰਗ ,  ਆਸਥਾ ਦਾ ਹੋਵੇ ;  ਉਸ ਨੂੰ ਹਮੇਸ਼ਾ ਆਪਣੇਪਣ ,  ਆਤਮੀਅਤਾ  ਦੇ ਨਾਲ ਸਹਿਜ-ਸਵੀਕਾਰਿਆ ਗਿਆ ਹੈ । 

ਯਹੂਦੀ ਸਮਾਜ ਹੋਵੇ ,  ਪਾਰਸੀ ਸਮਾਜ ਹੋਵੇ ;  ਹਜ਼ਾਰਾਂ ਸਾਲਾਂ ਤੋਂ ਇੱਕ ਰੂਪ – ਇੱਕ ਰਸ ਹੋਕੇ ,  ਫਿਰ ਜੋ ਹਮੇਸ਼ਾ ਸਾਡੇ ਖੂਨ  ,  ਸਾਡੇ ਮਾਣਸ ,  ਸਾਡੇ ਵਜੂਦ ਦਾ ਅਟੁੱਟ ਅੰਗ ਹੈ ,  ਉਨ੍ਹਾਂ ਨਾਲ ਭੇਦਭਾਵ ਦੀ ਕਲਪਨਾ ਵੀ ਅਸੀਂ ਕਦੇ ਨਹੀਂ ਕੀਤੀ ।  ਸਮਤਾ ਦਾ ਭਾਵ ,  ਸਮਾਨਤਾ ਭਾਵ ਆਪਣੇ ਜੀਵਨ ਵਿੱਚ ਜਿਊਣਾ ਹੀ ,  ਬੁੱਧ ਨੂੰ ਜਿਊਣ ਦਾ ਮਤਲਬ ਇਹੀ ਹੋਵੇਗਾ ।  ਉਸੇ ਸਮਤਾ ,  ਸਮਰਸਤਾ ,  ਸਮਦ੍ਰਿਸ਼ਟੀ ,  ਅਤੇ ਸੰਘ ਭਾਵ  ਦੇ ਕਾਰਨ ਬੁੱਧ ਵਿਸ਼ਵ ਭਰ  ਦੇ ਸਭ ਤੋਂ ਜ਼ਿਆਦਾ ਸਵੀਕਾਰਤ ਮਹਾਂਪੁਰਖ ਹੋ ਗਏ ।  ਇਹ ਭਾਵ ਬਾਬਾ ਸਾਹਿਬ ਅੰਬੇਡਕਰ ਨੇ ਜੀਵਿਆ ਤਾਂ ਉਹ ਵੀ ਬੁੱਧ ਦੀ ਰਾਹ ‘ਤੇ ਚਲ ਪਏ ।

ਅੱਜ ਵਿਸ਼ਵ ਵਿੱਚ ਭਾਰਤ ਦੀ ਸਭ ਤੋਂ ਸ਼ਰੇਸ਼ਠ ਪਹਿਚਾਣ ਸਾਡੀ ਭੌਤਿਕ ਖੇਤਰ ਵਿੱਚ ਉੱਨਤੀ  ਦੇ ਨਾਲ ਹੀ ਸਾਡਾ ਬੁੱਧ ਦਾ ਦੇਸ਼ ਹੋਣਾ।  ਇਹ ਵੀ ਦੁਨੀਆ ਵਿੱਚ ਭਾਰਤ ਦੇ ਮਹੱਤਵ ਨੂੰ ਵਧਾਉਂਦਾ ਹੈ ।  ‘ਧਰਮਮ ਸ਼ਰਣਮ ਗੱਛਮਿ ਬੁੱਧਮ ਸ਼ਰਣਮ ਗੱਛਮਿ ਸੰਘਮ ਸ਼ਰਣਮ ਗੱਛਮਿ ,  ਇਹ ਸਾਡੇ ਦੇਸ਼ ਦੀ ਪਵਿਤਰ ਭੂਮੀ ਤੋਂ ਨਿਕਲ ਕੇ ਸੰਪੂਰਣ ਵਿਸ਼ਵ ਨੂੰ ਮਨੁੱਖਤਾ ਦਾ ਪਾਠ ਪੜ੍ਹਾਉਣ ਵਾਲਾ ਵਿਅਕਤੀ – ਵਿਅਕਤੀ ਦਾ ਮੰਤਰ ਬਣ ਗਿਆ ਹੈ ।  ਇਸ ਲਈ ਬੁੱਧ ਪੂਰਣਿਮਾ ਦਾ ਸਭ ਤੋਂ ਵੱਡਾ ਸੰਦੇਸ਼ ਹੈ ,  ‘ਤੁਸੀਂ ਦੂਜਿਆਂ ਨੂੰ ਬਦਲਣ ਤੋਂ ਪਹਿਲਾਂ ਖੁਦ ਨੂੰ ਬਦਲਣਾ ਸ਼ੁਰੂ ਕਰੋ ਤੁਸੀਂ ਵੀ ਬੁੱਧ ਹੋ ਜਾਓਗੇ ਤੁਸੀਂ ਬਾਹਰ ਸਾਰਿਆਂ ਨੂੰ ਦੇਖਣ ਤੋਂ ਪਹਿਲਾਂ ਆਪਣੇ ਅੰਦਰ  ਦੇ ਯੁੱਧ ਨੂੰ ਜਿਤੋ ਤਾਂ ਤੁਸੀਂ ਵੀ ਬੁੱਧ ਹੋ ਜਾਓਗੇ।  ਅਪੋ ਦੀਪ :  ਆਪ ਭਵ : ’ –  ਖੁਦ ਆਪਣਾ ਪ੍ਰਕਾਸ਼ ਆਪਣੇ ਅੰਦਰ ਖੋਜੋਗੇ ਤਾਂ ਤੁਸੀਂ ਵੀ ਬੁੱਧ ਬਣ ਜਾਓਗੇ ।

ਮਹਾਤਮਾ ਬੁੱਧ ਵੀ ਹਮੇਸ਼ਾ ਮਨ ਦੀ ਸ਼ਾਂਤੀ ਅਤੇ ਹਿਰਦੇ ਵਿੱਚ ਦਇਆ ਦੀ ਪ੍ਰੇਰਨਾ ਦਿੰਦੇ ਰਹਿੰਦੇ ਸਨ ।  ਸਮਾਨਤਾ ,  ਨਿਆਂ ,  ਸੁਤੰਤਰਤਾ ਅਤੇ ਮਨੁੱਖੀ ਅਧਿਕਾਰ ,  ਅੱਜ ਦੇ ਲੋਕਤੰਤਰਿਕ ਵਿਸ਼ਵ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ ।  ਲੇਕਿਨ ਇਨ੍ਹਾਂ ਉੱਤੇ ਬਹੁਤ ਸਪਸ਼ਟ ਸੰਦੇਸ਼ ਗੌਤਮ ਬੁੱਧ ਨੇ ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲਾਂ ਦਿੱਤਾ ਸੀ ।  ਭਾਰਤ ਵਿੱਚ ਤਾਂ ਇਹ ਵਿਸ਼ਾ ਅਲੱਗ ਤੋਂ ਵਿਚਾਰਯੋਗ ਨਾ ਹੋ ਕੇ ਸਮੁੱਚੀ ਵਿਸ਼ਵ – ਦ੍ਰਿਸ਼ਟੀ ਦਾ ਹੀ ਅੰਗ ਸੀ ।

ਮਹਾਤਮਾ ਬੁੱਧ ਦੇ ਆਪਣੇ ਦਰਸ਼ਨ ਵਿੱਚ ਸਮਾਨਤਾ ਦਾ ਅਰਥ ਇਹ ਹੈ ਕਿ ਹਰ ਵਿਅਕਤੀ ਦੀ ਇਸ ਧਰਤੀ ’ਤੇ ਇੱਕ ਗੌਰਵਸ਼ਾਲੀ ਹਾਜ਼ਰੀ ਹੈ। ਹਰੇਕ ਵਿਆਕਤੀ ਨੂੰ ਅਵਸਰ ਸਰੋਤਾਂ ਦਾ, ਅਧਿਕਾਰਾਂ ਦੀ ਉਪਲੱਬਧਤਾ ਬਿਨ੍ਹਾਂ ਕਿਸੇ ਭੇਦਭਾਵ ਸੁਨਿਸਚਿਤ ਕੀਤੀ ਜਾਣੀ ਚਾਹੀਦੀ ਹੈ ।

ਸਾਥੀਓ, ਦੁਨੀਆ ਦਾ ਕੋਈ ਵੀ ਦੇਸ਼ ਹੋਵੇ, ਜਾਤੀਵਾਦ ਤੋਂ ਲੈ ਕੇ ਅਤੰਕਵਾਦ ਤੱਕ ਸਮਾਜਕ ਨਿਆਂ ਨੂੰ ਚੁਣੌਤੀ ਦੇਣ ਵਾਲੀ ਹਰ ਅਸਮਾਨਤਾ ਇਨਸਾਨ ਨੇ ਖ਼ੁਦ ਹੀ ਪੈਦਾ ਕੀਤੀ । ਇਹ ਅਸਮਰੱਥਾਵਾਂ ਵੀ ਅਨਿਆਂ,  ਸ਼ੋਸ਼ਣ, ਅਤਿਆਚਾਰ, ਹਿੰਸਾ, ਸਮਾਜਿਕ ਤਨਾਅ ਅਤੇ ਨਿੱਘ ਅਹਿੰਸਾ ਦਾ ਮੂਲ ਸਰੋਤ ਹੈ। ਜਦੋਂ ਕਿ ਦੂਜੇ ਪਾਸੇ ਨਿਆਂ, ਸੁਤੰਤਰਤਾ ਅਤੇ ਮਨੁੱਖੀ ਅਧਿਕਾਰ ਦੇ ਸਿਧਾਂਤ ਸਮਾਨਤਾ ਦੇ ਸਿਧਾਂਤ ਦੇ ਹੀ ਇੱਕ ਤਰ੍ਹਾਂ ਨਾਲ ਵਿਸਤਾਰ ਹਨ । ਇਸ ਦਾ ਅਰਥ ਇਹ ਹੈ ਕਿ ਸਮਾਨਤਾ ਇਨ੍ਹਾਂ ਸਿਧਾਂਤਾਂ ਦਾ ਅਧਾਰ ਤੱਤ ਹੈ ।

ਜੇਕਰ ਸਾਡੇ ਸਮਾਜ ਵਿੱਚ ਸਮਾਨਤਾ ਦੀ ਭਾਵਨਾ ਮਜ਼ਬੂਤ ਹੋਵੇਗੀ ਤਾਂ ਸਮਾਜਿਕ ਨਿਆਂ, ਸੁਤੰਤਰਤਾ,  ਮਨੁੱਖੀ ਅਧਿਕਾਰ, ਸਮਾਜਿਕ ਪਰਿਵਰਤਨ, ਵਿਅਕਤੀਗਤ ਅਧਿਕਾਰ, ਸ਼ਾਂਤੀ, ਸੁਹਿਰਦਤਾ, ਖੁਸ਼ਹਾਲੀ,  ਇਹ ਸਾਰੇ ਰਸਤੇ ਸਾਡੇ ਲਈ ਖੁੱਲ੍ਹ ਜਾਣਗੇ ਅਤੇ ਅਸੀਂ ਤੇਜ਼ੀ ਨਾਲ ਅੱਗੇ ਵੱਧ ਸਕਾਂਗੇ ।

ਮਹਾਤਮਾ ਬੁੱਧ ਨੇ ਆਪਣੇ ਉਪਦੇਸ਼ ਵਿੱਚ ‘ਅਸ਼ਟਾਂਗ’ ਦੀ ਚਰਚਾ ਕੀਤੀ ਹੈ । ਮਹਾਤਮਾ ਬੁੱਧ ਦੇ ਸੰਦੇਸ਼ ਵਿੱਚ ‘ਅਸ਼ਟਾਂਗ’ ਦੀ ਗੱਲ ਆਉਂਦੀ ਹੈ। ਅਤੇ ਮੈਂ ਮੰਨਦਾ ਹਾਂ ਕਿ ‘ਅਸ਼ਟਾਂਗ’ ਦੇ ਮਾਰਗ ਨੂੰ ਜਾਣੇ ਬਿਨਾ,  ਪਾਏ ਬਿਨਾ ਬੁੱਧ ਨੂੰ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ‘ਅਸ਼ਟਾਂਗ’ ਮਾਰਗ ਵਿੱਚ ਮਹਾਤਮਾ ਬੁੱਧ ਨੇ ਕਿਹਾ ਹੈ- ਇੱਕ ਸਹੀ ਦ੍ਰਿਸ਼ਟੀ, ਦੂਜਾ ਸਹੀ ਸੰਕਲਪ, ਤੀਜਾ ਸਹੀ ਬਾਣੀ, ਚੌਥਾ ਸਹੀ ਆਚਰਣ,  ਪੰਜਵਾਂ ਸਹੀ ਆਜੀਵਿਕਾ, ਸਹੀ ਯਤਨ, ਸਹੀ ਚੇਤਨਾ ਅਤੇ ਸਹੀ ਧਿਆਨ ਨਹੀਂ ਯਾਨੀ right view, right thought,  right speech, right conduct ,   right livelihood ,  right efforts,  right consciousness, right consultation, ਮਹਾਤਮਾ ਬੁੱਧ ਨੇ ਇਹ ‘ਅਸ਼ਟਮਾਰਗ’ ਸਾਡੇ ਲਈ ਸੂਚਿਤ ਕੀਤਾ ਹੈ ।

ਅੱਜ ਦੇ ਯੁੱਗ ਵਿੱਚ ਜਿਨ੍ਹਾਂ ਸੰਕਟਾਂ ਨਾਲ ਅਸੀਂ ਜੂਝ ਰਹੇ ਹਾਂ, ਜਿਨ੍ਹਾਂ ਸੱਮਸਿਆਵਾਂ ਨਾਲ ਅਸੀਂ ਜੂਝ ਰਹੇ ਹਾਂ,  ਉਨ੍ਹਾਂ ਸੱਮਸਿਆਵਾਂ ਦਾ ਸਮਾਧਾਨ ਮਹਾਤਮਾ ਬੁੱਧ ਦੇ ਦਿਖਾਏ ਰਸਤੇ ’ਤੇ ਚਲਦਿਆਂ ਸੰਭਵ ਹੈ। ਸਮੇਂ ਦੀ ਮੰਗ ਹੈ ਕਿ ਸੰਕਟ ਤੋਂ ਅਗਰ ਵਿਸ਼ਵ ਨੂੰ ਬਚਾਉਣਾ ਹੈ ; ਬੁੱਧ ਦਾ ਕਰੁਣਾ, ਪ੍ਰੇਮ ਦਾ ਸੰਦੇਸ਼ ਸਭ ਤੋਂ ਉਚਿਤ ਮਾਰਗ ਹੈ। ਤਾਂ ਬੁੱਧ ਨੂੰ ਮੰਨਣ ਵਾਲੀਆਂ ਸਾਰਿਆਂ ਸ਼ਕਤੀਆਂ ਕਿਰਿਆਸ਼ੀਲ ਹੋਣੀਆਂ ਚਾਹੀਦੀਆਂ ਹਨ । ਮਹਾਤਮਾ ਬੁੱਧ ਨੇ ਵੀ ਕਿਹਾ ਸੀ ਕਿ ਇਸ ਰਸਤੇ ’ਤੇ ਇਕਾਗਰ ਹੋ ਕੇ ਚੱਲਣ ਨਾਲ ਹੀ ਸ਼ਕਤੀ ਪ੍ਰਾਪ‍ਤ ਹੋਵੇਗੀ ।

ਸਾਥੀਓ, ਮਹਾਤਮਾ ਬੁੱਧ ਉਨ੍ਹਾਂ ਦਾਰਸ਼ਨਿਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਤਰਕ-ਬੁੱਧੀ ਅਤੇ ਭਾਵਨਾ ਦਾ ਸੰਕਲਪ  ਜ਼ਰੂਰੀ ਲੱਗਦਾ ਸੀ । ਉਹ ਆਪਣੇ ‘ਧੰਮ’ ਦੇ ਸਿਧਾਂਤਾਂ ਦੇ ਤਰਕਸ਼ੀਲ ਪ੍ਰੀਖਣ ਦੇ ਬਹੁਤ ਹੀ ਆਗ੍ਰਹੀ ਸਨ ।  ਉਹ ਆਪਣੇ ਚੇਲਿਆਂ ਤੋਂ ਬਿਨਾ ਕਿਸੇ ਵਿਸ਼ੇਸ਼ ਆਦਰ ਜਾਂ ਅਨੁਰਾਗ ਦੇ ਉਨ੍ਹਾਂ ਦੇ ਆਪਣੇ ਵਿਚਾਰਾਂ ਨੂੰ ਵੀ ਤਰਕ ਦੀ ਕਸੌਟੀ ’ਤੇ ਕੱਸਣ ਲਈ ਹਮੇਸ਼ਾ ਤਾਕੀਦ ਕਰਦੇ ਸਨ । ਮਹਾਤਮਾ ਬੁੱਧ ਦੇ ਸੰਦੇਸ਼ਾਂ ਨੂੰ ਠੋਸ,  ਦਾਰਸ਼ਨਿਕ ਸਰੂਪ ਦੇਣ ਵਾਲੇ ਮਹਾਨ ਬੋਧ ਚਿੰਤਕ ਨਾਗਾਰਜੁਨਾ ਨੇ second century ਵਿੱਚ, ਦੂਜੀ ਸ਼ਤਾਬਦੀ ਵਿੱਚ ਸਮਰਾਟ ਉਦੈ ਨੂੰ ਜੋ ਸਲਾਹ ਦਿੱਤੀ ਸੀ, ਉਹ ਸਲਾਹ ਅੱਜ ਵੀ ਬਹੁਤ ਪ੍ਰਾਸੰਗਿਕ (ਸਬੰਧਿਤ) ਹੈ ।

ਉਨ੍ਹਾਂ ਨੇ ਕਿਹਾ ਸੀ –  “ਅੰਨਿਆਂ, ਬਿਮਾਰਾਂ, ਵਾਂਝਿਆਂ, ਬੇਸਹਾਰਾ ਅਤੇ ਗ਼ਰੀਬਾਂ ਨੂੰ ਬਿਨਾ ਕਿਸੇ ਰੁਕਾਵਟ  ਦੇ ਭੋਜਨ ਅਤੇ ਪਾਣੀ ਮਿਲਣ ਦੀ ਵਿਵਸਥਾ ਅਤੇ ਉਨ੍ਹਾਂ ਦੇ ਪ੍ਰਤੀ ਦਇਆ ਦਾ ਭਾਵ ਰੱਖਣਾ ਚਾਹੀਦਾ ਹੈ ;  ਪੀੜ੍ਹਤਾਂ, ਅਤੇ ਬਿਮਾਰ ਲੋਕਾਂ ਦੀ ਸੰਪੂਰਣ ਦੇਖਭਾਲ ਅਤੇ ਪਰੇਸ਼ਾਨ ਕਿਸਾਨਾਂ ਨੂੰ ਬੀਜ ਅਤੇ ਹੋਰ ਜ਼ਰੂਰੀ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ।‘’

ਮਹਾਤਮਾ ਬੁੱਧ ਦਾ ਗਲੋਬਲ ਵਿਜ਼ਨ ਇਸ ਗੱਲ ’ਤੇ ਕੇਂਦਰਿਤ ਰਿਹਾ ਕਿ ਸਾਰੇ ਸੰਸਾਰ ਵਿੱਚ ਸਭ ਦਾ ਦੁੱਖ ਹਮੇਸ਼ਾ-ਹਮੇਸ਼ਾ ਲਈ ਕਿਵੇਂ ਦੂਰ ਹੋਵੇ? ਉਹ ਕਹਿੰਦੇ ਹਨ ਕਿ ਕਿਸੇ ਦੇ ਦੁੱਖ ਨੂੰ ਦੇਖ ਕੇ ਦੁਖੀ ਹੋਣ ਨਾਲੋਂ ਜ਼ਿਆਦਾ ਬਿਹਤਰ ਹੈ ਕਿ ਉਸ ਵਿਅਕਤੀ ਨੂੰ ਉਸ ਦੇ ਦੁੱਖ ਨੂੰ ਦੂਰ ਕਰਨ ਲਈ ਸਮਰੱਥਾਵਾਨ ਬਣਾਇਆ ਜਾਵੇ, ਤਿਆਰ ਕਰਾਇਆ ਜਾਵੇ ਅਤੇ ਉਸ ਨੂੰ ਸਸ਼ਕਤ ਕੀਤਾ ਜਾਵੇ ।

ਮੈਨੂੰ ਪ੍ਰਸੰਨਤਾ ਹੈ ਕਿ ਸਾਡੀ ਸਰਕਾਰ ਕਰੁਣਾ ਅਤੇ ਸੇਵਾ ਭਾਵ ਦੇ ਉਸੇ ਰਸਤੇ ’ਤੇ ਚੱਲ ਰਹੀ ਹੈ ਜਿਸ ਰਸਤੇ ਨੂੰ ਮਹਾਤਮਾ ਬੁੱਧ ਨੇ ਸਾਨੂੰ ਦਿਖਾਇਆ ਹੈ । ਜੀਵਨ ਵਿੱਚ ਦੁੱਖ ਕਿਵੇਂ ਘੱਟ ਹੋਵੇ, ਕਠਨਾਈਆਂ ਕਿਵੇਂ ਘੱਟ ਹੋਣ, ਇੱਕ ਆਮ ਮਨੁੱਖ ਦਾ ਜੀਵਨ ਕਿਵੇਂ ਆਸਾਨ ਬਣੇ, ਇਸ ਨੂੰ ਅਸੀਂ ਸਰਵਉੱਚ ਪ੍ਰਾਥਮਿਕਤਾ ਦਿੰਦੇ ਹਾਂ ।

ਜਨਧਨ ਯੋਜਨਾ ਤਹਿਤ 31 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦੇ ਬੈਂਕ ਅਕਾਊਂਟ ਖੋਲ੍ਹਣਾ, ਸਿਰਫ਼ 90 ਪੈਸੇ ਪ੍ਰਤੀਦਿਨ ਅਤੇ ਇੱਕ ਰੁਪਇਆ ਮਹੀਨੇ ਦੇ ਪ੍ਰੀਮੀਅਮ ’ਤੇ ਲਗਭਗ 19 ਕਰੋੜ ਗ਼ਰੀਬਾਂ ਨੂੰ ਬੀਮਾ ਕਵਚ ਦੇਣਾ, 3 ਕਰੋੜ 70 ਲੱਖ ਤੋਂ ਜ਼ਿਆਦਾ ਗ਼ਰੀਬ ਔਰਤਾਂ ਨੂੰ ਮੁਫ਼ਤ ਵਿੱਚ ਗੈਸ ਦਾ ਚੁੱਲ੍ਹਾ ਦੇਣਾ, ਕਨੈਕਸ਼ਨ ਦੇਣਾ; ਮਿਸ਼ਨ ਇੰਦਰਧਨੁਸ਼ ਤਹਿਤ 3 ਕਰੋੜ ਤੋਂ ਜ਼ਿਆਦਾ ਬੱਚਿਆਂ ਅਤੇ 80 ਲੱਖ ਤੋਂ ਜ਼ਿਆਦਾ ਗਰਭਵਤੀ ਔਰਤਾਂ ਦਾ ਟੀਕਾਕਰਣ ਕਰਨਾ; ਮੁਦਰਾ ਯੋਜਨਾ ਤਹਿਤ ਬਿਨਾ ਬੈਂਕ ਗਾਰੰਟੀ 12 ਕਰੋੜ ਤੋਂ ਜ਼ਿਆਦਾ ਕਰਜਾ ਦੇਣਾ, ਅਜਿਹੇ ਅਨੇਕ ਕੰਮ ਇਸ ਸਰਕਾਰ ਵਿੱਚ ਗ਼ਰੀਬ ਨੂੰ ਸਸ਼ਕਤ ਬਣਾਉਣ ਲਈ ਕੀਤੇ ਗਏ ਹਨ। ਅਤੇ ਹੁਣ ਤਾਂ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਸਰਕਾਰ ਲਗਭਗ 50 ਕਰੋੜ ਗ਼ਰੀਬਾਂ ਨੂੰ ਸਾਲ ਵਿੱਚ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸੁਵਿਧਾ ਵੀ ਸੁ‍ਨਿਸ਼ਚਿਤ ਕਰਨ ਲਈ ਅੱਗੇ ਵਧ ਰਹੀ ਹੈ ।

ਸਾਥੀਓ, Inclusiveness ਦਾ ਇਹ ਵਿਚਾਰ, ਸਾਰਿਆਂ ਨੂੰ ਨਾਲ ਚਲਣ ਦਾ ਵਿਚਾਰ ਹੀ ਸੀ ਜਿਨ੍ਹੇ, ਬੁੱਧ ਜੀ   ਦੇ ਜੀਵਨ ਨੂੰ ਇੱਕਦਮ ਨਾਲ ਬਦਲ ਦਿੱਤਾ । ਇੱਕ ਰਾਜਾ ਦਾ ਪੁੱਤਰ ਸੀ ਜਿਸ ਦੇ ਕੋਲ ਸਾਰੀਆਂ ਸੁਖ- ਸੁਵਿਧਾਵਾਂ ਸਨ, ਉਹ ਜਦੋਂ ਗ਼ਰੀਬ ਦਾ ਦੇਖਦਾ ਹੈ, ਉਸ ਦਾ ਦਰਦ,  ਉਸ ਦੀ ਤਕਲੀਫ਼ ਦੇਖਦਾ ਹੈ, ਉਦੋਂ ਉਸ ਦੇ ਅੰਦਰ ਇਹ ਭਾਵ ਵੀ ਆਉਂਦਾ ਹੈ ਕਿ ‘ਮੈਂ ਇਨ੍ਹਾਂ ਤੋਂ ਵੱਖ ਨਹੀਂ, ਮੈਂ ਇਨ੍ਹਾਂ ਦੇ ਸਮਾਨ ਹਾਂ’।

ਇਸ ਸੱਚਾਈ ਨੇ ਹੀ ਉਨ੍ਹਾਂ ਨੂੰ ਇੱਕ ਵਿਜਨ ਦਿੱਤਾ-ਗਿਆਨ, ਤਰਕ ਸਮਰੱਥਾ, ਚੇਤਨਤਾ, ਨੈਤਿਕਤਾ,  ਕਦਰਾਂ ਕੀਮਤਾਂ ਧਾਰਮਿਕਤਾ ਦਾ ਭਾਵ ਉਨ੍ਹਾਂ ਦੇ ਅੰਦਰ ਆਪਣੇ-ਆਪ ਇੱਕ ਸ਼ਕਤੀ ਬਣ ਕੇ ਉਭਰਣ ਲੱਗਾ । ਅੱਜ ਇਸ ਭਾਵ ਨੂੰ ਜਿੰਨਾ ਅਸੀਂ ਆਤਮਸਾਤ ਕਰਾਂਗੇ, ਓਨਾ ਹੀ ਅਸੀਂ ਸਭ ਤੋਂ ਪਹਿਲਾਂ ਮਨੁੱਖ ਬਣਨ ਲਈ ਯੋਗ ਹੋਵਾਂਗੇ । ਮਨੁੱਖਤਾ ਦੇ ਲਈ, ਮਾਨਵਤਾ ਦੇ‍ ਲਈ, 21ਵੀਂ ਸਦੀ ਨੂੰ ਪੂਰੀ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਸਦੀ ਬਣਾਉਣ ਲਈ ਇਹ ਕੀਤਾ ਜਾਣਾ ਬਹੁਤ ਹੀ ਜ਼ਰੂਰੀ ਹੈ ।

ਭਰਾਵੋ ਅਤੇ ਭੈਣੋਂ, ਗੁਲਾਮੀ ਦੇ ਲੰਬੇ ਕਾਲਖੰਡ ਦੇ ਬਾਅਦ ਅਨੇਕ ਕਾਰਨਾਂ ਕਰ ਕੇ ਨਾਲ ਸਾਡੇ ਇੱਥੇ ਵੀ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਕੰਮ ਉਸ ਤਰੀਕੇ ਨਾਲ ਨਹੀਂ ਹੋਇਆ, ਜਿਵੇਂ ਹੋਣਾ ਚਾਹੀਦਾ ਸੀ। ਜੋ ਦੇਸ਼ ਆਪਣੇ ਇਤਿਹਾਸ ਦੀ ਸੁਰੱਖਿਆ ਕਰਦੇ ਹਨ, ਉਸ ਵਿਰਾਸਤ ਨੂੰ ਉਸੇ ਸ਼ਾਨ ਦੇ ਨਾਲ ਭਾਵੀ ਪੀੜ੍ਹੀ ਨੂੰ ਨਹੀਂ ਸੌਂਪਦਾ, ਉਹ ਦੇਸ਼ ਕਦੇ ਪੂਰਨਤਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਖ਼ਾਸ ਤੌਰ ‘ਤੇ ਮਹਾਤਮਾ ਬੁੱਧ ਨਾਲ ਜੁੜੀਆਂ ਯਾਦਾਂ ਲਈ ਇੱਕ ਵੱਡੇ ਵਿਜ਼ਨ ’ਤੇ ਵੀ ਕੰਮ ਕਰ ਰਹੀ ਹੈ ।

ਸਾਡੇ ਦੇਸ਼ ਵਿੱਚ ਕਰੀਬ-ਕਰੀਬ 18 ਰਾਜ ਅਜਿਹੇ ਹਨ ਜਿੱਥੇ ਮਹਾਤਮਾ ਬੁੱਧ ਨਾਲ ਜੁੜੇ ਹੋਏ ਕੋਈ ਨਾ ਕੋਈ ਤੀਰਥ ਖੇਤਰ ਹਨ । ਇਨਾਂ ਵਿੱਚੋਂ ਕਈ ਤਾਂ 2 ਹਜ਼ਾਰ ਸਾਲ ਤੋਂ ਜ਼ਿਆਦਾ ਪੁਰਾਣੇ ਹਨ ਅਤੇ ਵਿਸ਼ਵ ਭਰ ਤੋਂ ਲੋਕਾਂ ਨੂੰ ਆਕਰਸ਼ਤ ਕਰਦੇ ਰਹੇ ਹਨ । ਅਜਿਹੇ ਵਿੱਚ ਇਹ ਵੀ ਬਹੁਤ ਜ਼ਰੂਰੀ ਹੈ ਕਿ ਜੋ ਲੋਕ ਇਨ੍ਹਾਂ ਸਥਾਨਾਂ ਨੂੰ ਦੇਖਣ ਆ ਰਹੇ ਹਨ, ਉਨ੍ਹਾਂ ਦੀਆਂ ਸਹੂਲਤਾਂ ਦੇ ਹਿਸਾਬ ਨਾਲ ਵੀ ਇਨਾਂ ਥਾਵਾਂ ਨੂੰ ਵਿਕਸਿਤ ਕੀਤਾ ਜਾਵੇ। ਇਸੇ ਸੋਚ ’ਤੇ ਚਲਦਿਆਂ ਦੇਸ਼ ਵਿੱਚ ਸਵਦੇਸ਼ ਦਰਸ਼ਨ ਸਕੀਮ ਦੇ ਤਹਿਤ ਇੱਕ Buddhist circuit ’ਤੇ ਵੀ ਕੰਮ ਕੀਤਾ ਜਾ ਰਿਹਾ ਹੈ ।

Buddhist circuit ਲਈ ਸਰਕਾਰ 360 ਕਰੋੜ ਰੁਪਏ ਤੋਂ ਜ਼ਿਆਦਾ ਮਨਜ਼ੂਰ ਕਰ ਚੁੱਕੀ ਹੈ । ਇਸ ਨੂੰ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਗੁਜਰਾਤ, ਜਿਹੇ ਸਥਾਨਾਂ ’ਤੇ ਬੋਧ ਸਥਾਨਾਂ ਦਾ ਹੋਰ ਵਿਕਾਸ ਕੀਤਾ ਜਾ ਰਿਹਾ ਹੈ ।

ਇਸ ਦੇ ਇਲਾਵਾ ਸੜਕ ਟ੍ਰਾਂਸਪੋਰਟ ਮੰਤਰਾਲਾ ਗਯਾ-ਵਾਰਾਣਸੀ, ਕੁਸ਼ੀਨਗਰ, ਇਸ ਪੂਰੇ route ’ਤੇ ਸੜਕਾਂ ਦੇ ਕਿਨਾਰਿਆਂ ’ਤੇ ਜ਼ਰੂਰੀ ਸਹੂਲਤਾਂ ਨੂੰ ਵਿਕਸਿਤ ਕਰ ਰਿਹਾ ਹੈ । ਸੈਰ-ਸਪਾਟਾ ਮੰਤਰਾਲੇ  ਵੱਲੋਂ ਹਰ ਦੋ ਸਾਲ ਵਿੱਚ International Conclave on Buddhism, ਉਸ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ । ਇਸ ਸਾਲ ਜਦੋਂ ਇਹ ਪ੍ਰੋਗਰਾਮ ਹੋਵੇਗਾ ਤਾਂ ਉਸ ਵਿੱਚ ਵੀ ਦੁਨਿਆ ਭਰ ਤੋਂ ਵੱਖ-ਵੱਖ ਖੇਤਰਾਂ ਤੋਂ ਵਿਦਵਾਨ ਜੁਟਣਗੇ । ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਵੀ ਮਕਸਦ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸਾਡੀ ਸੱਭਿਚਾਰਕ ਵਿਰਾਸਤ ਦੇ ਬਾਰੇ ਵਿੱਚ ਜਾਣਕਾਰੀ ਪਹੁੰਚੇ, ਸਥਾਨਕ ਪੱਧਰ ’ਤੇ ਅਤੇ ਦੂਜੇ ਦੇਸ਼ਾਂ ਤੋਂ ਵੀ ਸੈਰ-ਸਪਾਟਾ ਬੌਧ ਸਥਲਾਂ ਨੂੰ ਦੇਖਣ ਜਾਈਏ,  ਉਨ੍ਹਾਂ ਦੇ  ਬਾਰੇ ਵਿੱਚ ਜਾਣਕਾਰੀ ਹਾਸਲ ਕਰੀਏ ।

ਇਸ ਦੇ ਇਲਾਵਾ ਕੇਂਦਰ ਸਰਕਾਰ,  ਭਾਰਤ  ਦੇ ਕਰੀਬੀ ਦੇਸ਼ਾਂ ਵਿੱਚ ਵੀ ਬੋਧ ਵਿਰਾਸਤ ਦੀ ਸੁਰੱਖਿਆ ਵਿੱਚ ਉਨ੍ਹਾਂ ਦੇਸ਼ਾਂ ਦੀ ਮਦਦ ਕਰ ਰਹੀ ਹੈ । ਆਰਕਿਉਲੋਜੀਕਲ ਸਰਵੇ ਆਵ੍ ਇੰਡਿਆ (ASI) ਵੱਲੋਂ ਮਿਆਂਮਾਰ  ਦੇ ਬਾਗਾਨ ਵਿੱਚ, Ananda temple  ਦੇ ਪੁਨਰ-ਉਦਾਰ ਅਤੇ chemical preservation ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ । ਦੋ ਸਾਲ ਪਹਿਲਾਂ ਆਏ ਭੁਚਾਲ ਵਿੱਚ ਇਸ ਮੰਦਰ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ ।

ASI ਅਫ਼ਗਾਨਿਸਤਾਨ ਦੇ ਬਾਮਿਆਨ ਵਿੱਚ, ਕੰਬੋਡਿਆ ਦੇ ਓਂਕਾਰਵਾਟ ਅਤੇ ‘ਤੋਪ੍ਰੋਹਮ’ ਮੰਦਰ  ਵਿੱਚ ,  ਲਾਓਸ ਦੇ ਵਤਪੋਹੂ ਮੰਦਰ ਵਿੱਚ ਵੀਅਤਨਾਮ ਦੇ My Son ਮੰਦਰ ਦੀ ਸੁਰੱਖਿਆ ਦੇ ਕੰਮ ਵਿੱਚ ਵੀ ਭਾਰਤ ਸਰਕਾਰ ਜੁਟੀ ਹੈ। ਖਾਸ ਤੌਰ ‘ਤੇ ਮੰਗੋਲੀਆ ਦੀ ਗੱਲ ਕਰਾਂ ਤਾਂ ਭਾਰਤ ਸਰਕਾਰ Ganden  Monastery ਦੀ ਸਾਰੀ Manuscripts ਦੀ ਸੁਰੱਖਿਆ ਅਤੇ ਉਨ੍ਹਾਂ ਦੇ digitization ਦਾ ਕੰਮ ਵੀ ਕਰ ਰਹੀ ਹੈ ।

ਅੱਜ ਮੇਰਾ ਇਸ ਮੰਚ ਤੋਂ ਭਾਰਤ ਸਰਕਾਰ ਦੇ ਕੁਝ ਮਹੱਤਵਪੂਰਨ ਮੰਤਰਾਲਿਆਂ ਨੂੰ ਇੱਕ ਤਾਕੀਦ ਹੈ ।  ਬੋਧ ਦਰਸ਼ਨ ਨਾਲ ਜੁੜੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜੋ ਸੰਸਥਾਵਾਂ ਚੱਲ ਰਹੀਆਂ ਹਨ, ਉਨ੍ਹਾਂ ਵਿੱਚ ਮਹਾਤਮਾ ਬੁੱਧ  ਦੇ ਸਿੱਖਿਆ ਸੰਗ੍ਰਿਹ- ‘ਤਰਿਪਿਟਕਾ’  ਦੀ ਸੁਰੱਖਿਆ ਅਤੇ ਅਨੁਵਾਦ ਦਾ ਜੋ ਕੰਮ ਕੀਤਾ ਜਾ ਰਿਹਾ ਹੈ, ਉਸ ਨੂੰ ਇੱਕ ਮੰਚ ’ਤੇ ਕਿਵੇਂ ਲਿਆਇਆ ਜਾ ਸਕਦਾ ਹੈ । ਕੀ  ਇੱਕ ਵਿਸਤ੍ਰਿਤ portal ਵਿਕਸਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਆਸਾਨ ਸ਼ਬਦਾਂ ਵਿੱਚ ਮਹਾਤਮਾ ਬੁੱਧ ਦੇ ਵਿਚਾਰ ਅਤੇ ਉਨ੍ਹਾਂ ’ਤੇ ਜੋ ਕੰਮ ਇਨ੍ਹਾਂ ਸੰਸਥਾਵਾਂ ਵਿੱਚ ਕੀਤਾ ਗਿਆ ਹੈ, ਉਸ ਦਾ ਸੰਕਲਨ ਹੋ ਸਕੇ ?

ਮੈਂ ਮਹੇਸ਼ ਸ਼ਰਮਾ ਜੀ ਨੂੰ ਤਾਕੀਦ ਕਰਾਂਗਾ ਕਿ ਉਹ ਇਸ ਪ੍ਰੋਜੈਕਟ ਦੀ ਅਗਵਾਈ ਆਪਣੇ ਹੱਥ ਵਿੱਚ ਲੈਣ ਅਤੇ ਇਸ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਦਾ ਯਤਨ ਕਰਨ ।

ਸਾਥੀਓ, ਇਹ ਸਾਡੇ ਸਾਰਿਆਂ ਦਾ ਸੁਭਾਗ ਹੈ ਕਿ ਢਾਈ ਹਜ਼ਾਰ ਸਾਲ ਬਾਅਦ ਵੀ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਸਾਡੇ ਵਿੱਚ ਹਨ। ਅਤੇ ਜਦੋਂ ਮੈਂ ਸੁਭਾਗ ਕਹਿੰਦਾ ਹਾਂ ਤਾਂ ਤੁਸੀਂ ਉਸ ਦੇ ਪਿੱਛੇ ਦੇ ਹਾਲਾਤਾਂ ਦੇ ਬਾਰੇ ਵਿੱਚ ਸੋਚੋ ਕਿ ਮੈਂ ਅਜਿਹਾ ਕਿਉਂ ਕਹਿ ਰਿਹਾ ਹਾਂ ?

ਨਿਸ਼ਚਿਤ ਤੌਰ ’ਤੇ ਸਾਡੇ ਪਹਿਲਾਂ ਜੋ ਲੋਕ ਸਨ, ਇਸ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ ਹੈ । ਇਹ ਸਾਡੇ ਤੋਂ ਪਹਿਲਾਂ ਵਾਲੀਆਂ ਪੀੜੀਆਂ ਦਾ ਯੋਗਦਾਨ ਸੀ, ਉਨ੍ਹਾਂ ਦੀ ਸੁਰੱਖਿਆ ਸੀ ਕਿ ਅੱਜ ਅਸੀਂ ਬੁੱਧ ਪੂਰਣਿਮਾ ’ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰ ਪਾ ਰਹੇ ਹਾਂ । ਢਾਈ ਹਜ਼ਾਰ ਸਾਲ ਤੱਕ ਸਾਡੇ ਪੂਰਵਜਾਂ ਨੇ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਅਤੇ ਹਰ ਪੀੜ੍ਹੀ ਨੂੰ ਦੇਣ ਲਈ ਨਿਰੰਤਰ ਯਤਨ ਕੀਤਾ ਹੈ। ਹੁਣ ਆਉਣ ਵਾਲਾ ਮਨੁੱਖ ਇਤਿਹਾਸ ਤੁਹਾਡੀ ਕ੍ਰਿਆਸ਼ੀਲ ਭੂਮਿਕਾ ਦਾ ਇੰਤਜ਼ਾਰ ਕਰ ਰਿਹਾ ਹੈ , ਤੁਹਾਡੇ ਸੰਕਲਪ ਦਾ ਇੰਤਜ਼ਾਰ ਕਰ ਰਿਹਾ ਹੈ ।

ਮੈਂ ਚਾਹੁੰਦਾ ਹਾਂ ਕਿ ਅੱਜ ਜਦੋਂ ਤੁਸੀਂ ਇੱਥੋਂ ਜਾਓ ਤਾਂ ਮਨ ਵਿੱਚ ਇਸ ਵਿਚਾਰ ਦੇ ਨਾਲ ਜਾਓ ਕਿ 2022 ਵਿੱਚ,  ਜਦੋਂ ਸਾਡਾ ਦੇਸ਼ ਸੁਤੰਤਰਤਾ ਦੇ 75 ਸਾਲ ਦਾ ਪਰਵ ਮਨਾ ਰਿਹਾ ਹੋਵੇਗਾ, ਤਦ ਤੱਕ ਅਜਿਹੇ ਕਿਹੜੇ 5 ਜਾਂ 10 ਸੰਕਲਪਂ ਹੋਣਗੇ,  ਜਿਨ੍ਹਾਂ ਨੂੰ ਤੁਸੀਂ ਪੂਰਾ ਕਰਨਾ ਚਾਹੋਗੇ ।

ਇਹ ਸੰਕਲਪ ਆਪਣੀ ਵਿਰਾਸਤ ਦੀ ਰੱਖਿਆ, ਗੌਤਮ ਬੁੱਧ ਦੇ ਵਿਚਾਰਾਂ ਦੇ ਪ੍ਰਸਾਰ, ਕਿਸੇ ਨਾਲ ਵੀ ਜੁੜੇ ਹੋ ਸਕਦੇ ਹਨ। ਲੇਕਿਨ ਮੇਰੀ ਅਰਦਾਸ ਹੈ ਕਿ ਇੱਥੇ ਮੌਜੂਦ ਹਰ ਵਿਅਕਤੀ, ਹਰ ਸੰਸਥਾ,  ਹਰ ਸੰਗਠਨ,  2022 ਦਾ ਟੀਚਾ ਤੈਅ ਕਰ ਕੇ ਕੁਝ ਨਾ ਕੁਝ ਸੰਕਲਪ ਜ਼ਰੂਰ ਲੈਣ।

ਤੁਹਾਡੇ ਇਹ ਯਤਨ New India  ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣਗੇ ।  ਚੁਣੌਤੀਆਂ ਸਾਨੂੰ ਪਤਾ ਹੈ, ਸਾਡੇ ਸਾਰਿਆਂ ’ਤੇ ਮਹਾਤਮਾ ਬੁੱਧ ਦਾ ਅਸ਼ੀਰਵਾਦ ਹੈ, ਇਸ ਲਈ ਮੈਨੂੰ ਪੂਰਾ ਭਰੋਸਾ ਹੈ ਕਿ ਜੋ ਵੀ ਸੰਕਲਪ ,  ਲਵਾਂਗੇ ,  ਉਸ ਨੂੰ ਜ਼ਰੂਰ ਪ੍ਰਾਪਤ ਕਰ ਕੇ ਰਹਾਂਗੇ ।

ਮੈਨੂੰ ਅੱਜ ਬੁੱਧ ਪੁੰਨਿਆਂ ਦੇ ਇਸ ਪਾਵਨ ਮੌਕੇ ’ਤੇ ਮਹਾਤਮਾ ਬੁੱਧ ਦੇ ਚਰਨਾਂ ਵਿੱਚ ਆ ਕੇ ਬੈਠਣ ਦਾ ਮੌਕਾ ਮਿਲਿਆ, ਉਨ੍ਹਾਂ ਨੂੰ ਨਮਨ ਕਰਨ ਦਾ ਮੌਕਾ ਮਿਲਿਆ, ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਇਸ ਦੇ ਲਈ ਮੈਂ ਆਪਣੇ –ਆਪ ਨੂੰ ਧਨ ਸਮਝਦਾ ਹਾਂ ।

ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬੁੱਧ ਪੂਰਣਿਮਾ ਦੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ ।

ਬਹੁਤ – ਬਹੁਤ ਧੰਨਵਾਦ  !!!