Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਨਾਗਰਿਕਾਂ ਨੂੰ ‘ਰਾਸ਼ਟਰੀ ਮਤਦਾਤਾ ਦਿਵਸ’ ਦੀਆਂ ਸ਼ੁਭਕਾਮਨਾਵਾਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ‘ਰਾਸ਼ਟਰੀ ਮਤਦਾਤਾ ਦਿਵਸ’ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਚੋਣਾਂ ਨੂੰ ‘ਲੋਕਤੰਤਰ ਦੇ ਜਸ਼ਨ’ ਕਰਾਰ ਦਿੰਦਿਆਂ ਇਹ ਬੇਨਤੀ ਵੀ ਕੀਤੀ ਕਿ ਹਰੇਕ ਯੋਗ ਵੋਟਰ ਨੂੰ ਵੋਟ ਪਾਉਣ ਦੇ ਆਪਣੇ ਹੱਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੌਜਵਾਨਾਂ ਨੂੰ ਵੀ ਸੱਦਾ ਦਿੱਤਾ ਕਿ ਜਦੋਂ ਵੀ ਉਹ 18 ਸਾਲ ਦੇ ਹੋਣ, ਉਹ ਤੁਰੰਤ ਖ਼ੁਦ ਨੂੰ ਮਤਦਾਤਾਵਾਂ ਵਜੋਂ ਆਪਣੇ ਨਾਂਅ ਰਜਿਸਟਰ ਕਰਵਾ ਲੈਣ।

ਪ੍ਰਧਾਨ ਮੰਤਰੀ ਨੇ ਕਿਹਾ,”ਰਾਸ਼ਟਰੀ ਮਤਦਾਤਾ ਦਿਵਸ ਮੌਕੇ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ। ਅਸੀਂ ਚੋਣ ਕਮਿਸ਼ਨ ਨੂੰ ਮੁਬਾਰਕਬਾਦ ਦਿੰਦੇ ਹਾਂ ਅਤੇ ਸਾਡੇ ਲੋਕਤੰਤਰ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਪ੍ਰਣਾਮ ਕਰਦੇ ਹਾਂ।

ਚੋਣਾਂ ਲੋਕਤੰਤਰ ਦਾ ਜਸ਼ਨ ਹਨ। ਉਹ ਆਮ ਲੋਕਾਂ ਦੀ ਇੱਛਾ ਨੂੰ ਪ੍ਰਗਟਾਉਂਦੇ ਹਨ, ਜੋ ਕਿ ਲੋਕਤੰਤਰ ਵਿੱਚ ਸਰਬਉੱਚ ਹੁੰਦੀ ਹੈ।

ਮੈਂ ਹਰੇਕ ਯੋਗ ਮਤਦਾਤਾ ਨੂੰ ਤਾਕੀਦ ਕਰਦਾ ਹਾਂ ਕਿ ਉਹ ਵੋਟ ਪਾਉਣ ਦੇ ਆਪਣੇ ਹੱਕ ਦੀ ਵਰਤੋਂ ਕਰਨ ਅਤੇ ਨੌਜਵਾਨ ਦੋਸਤਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਜਦੋਂ ਵੀ 18 ਸਾਲਾਂ ਦੇ ਹੋ ਜਾਣ, ਉਹ ਮਤਦਾਤਾਵਾਂ ਵਜੋਂ ਖ਼ੁਦ ਨੂੰ ਰਜਿਸਟਰ ਕਰਵਾਉਣ।”

AKT/NT