ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਮਰਾਣਾ ਕਾਨਫਰੰਸ 2016 ਵਿੱਚ ਸ਼ਿਰਕਤ ਕਰਨ ਆਏ ਵਿਦਵਾਨਾਂ ਅਤੇ ਅਰਥਸ਼ਾਸਤ੍ਰੀਆਂ ਨਾਲ ਦੇਸ਼ ਨੂੰ ਦਰਪੇਸ਼ ਆਰਥਕ ਮਾਮਲਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ|
ਸੰਸਾਰ ਪੱਧਰੀ ਖੋਜ `ਤੇ ਅਧਾਰਤ ਸਾਰੀ ਗੱਲਬਾਤ ਸਮੂਹਕ ਅਰਥਚਾਰੇ, ਵਪਾਰ, ਮੁਦਰਾ ਨੀਤੀ, ਮੁਕਾਬਲੇਬਾਜ਼ੀ,ਉਤਪਾਦਕਤਾ ਅਤੇ ਊਰਜਾ ਵਰਗੇ ਮਹੱਤਵਪੂਰਨ ਵਿਸ਼ਿਆਂ `ਤੇ ਕੇਂਦਰਤ ਰਹੀ|
ਆਪਣੀਆਂ ਟਿੱਪਣੀਆਂ ਦੌਰਾਨ ਸ਼੍ਰੀ ਮੋਦੀ ਨੇ ਵਿਵੇਕਪੂਰਨ ਸਮੂਹਕ ਅਰਥ ਨੀਤੀ, ਅਸੂਲਾਂ `ਤੇ ਅਧਾਰਤ ਬਹੁਪਾਸੜ ਵਪਾਰਕ ਪ੍ਰਬੰਧਾਂ, ਜ਼ਿੰਮੇਂਵਾਰਾਨਾ ਜਲਵਾਯੂ ਨੀਤੀ ਅਤੇ ਰੋਜ਼ਗਾਰ ਪੈਦਾ ਕਰਨ `ਤੇ ਗ਼ਰੀਬੀ ਘਟਾਉਣ ਵਾਲੇ ਵਿਕਾਸ ਦੇ ਮਹੱਤਵ `ਤੇ ਜ਼ੋਰ ਦਿੱਤਾ|
ਉਨ੍ਹਾਂ ਨੇ ਖੇਤੀ ਉਤਪਾਦਕਤਾ ਵਧਾਉਣ ਅਤੇ ਅਖੁੱਟ ਊਰਜਾ ਵੱਲ ਧਿਆਨ ਦੇਣ ਸਬੰਧੀ ਕੇਂਦਰ ਸਰਕਾਰ ਵੱਲੋਂ ਚੁੱਕੇ ਵੱਖ-ਵੱਖ ਕਦਮਾਂ ਬਾਰੇ ਵਿਸਥਾਰ ਪੂਰਬਕ ਦੱਸਿਆ |
AKT/NT
Scholars participating in the Neemrana Conference met PM @narendramodi. pic.twitter.com/Du5dphfrWy
— PMO India (@PMOIndia) December 15, 2016