ਪੀਐੱਮਇੰਡੀਆ
ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਜੀ.ਐਸ.ਟੀ. ਦੀ ਸਥਿਤੀ ਦਾ ਜਾਇਜ਼ਾ ਲਿਆ ।
ਮੀਟਿੰਗ ਢਾਈ ਘੰਟੇ ਤੱਕ ਚੱਲੀ ਅਤੇ ਇਸ ਵਿਚ ਵਿੱਤ ਮੰਤਰੀ ਸ਼੍ਰੀ ਅਰੁਣ ਜੇਟਲੀ, ਵਿੱਤ ਮੰਤਰਾਲੇ ਅਤੇ ਪੀ.ਐਮ.ਓ ਦੇ ਉੱਚ ਅਧਿਕਾਰੀ ਅਤੇ ਕੈਬਨਿਟ ਸੈਕਟਰੀ ਸ਼ਾਮਲ ਹੋਏ ।
ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਜੀ.ਐਸ.ਟੀ. ਨੂੰ ਅਮਲ ਵਿੱਚ ਲਿਆਉਣ ਦੇ ਪੱਖਾਂ, ਜਿਵੇਂ ਕਿ ਆਈ.ਟੀ. ਤਿਆਰੀ, ਐਚ.ਆਰ. ਤਿਆਰੀ, ਅਫਸਰਾਂ ਦੀ ਸਿਖਲਾਈ ਅਤੇ ਸੰਵੇਦਨਸ਼ੀਲਤਾ, ਲੋਕਾਂ ਦੇ ਸੁਆਲਾਂ ਨਾਲ ਨਜਿਠਣ ਦਾ ਤਰੀਕਾ ਅਤੇ ਨਰੀਖਣ ਆਦਿ ਦਾ ਵਿਸ਼ੇਸ਼ ਜਾਇਜ਼ਾ ਲਿਆ । ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਜੀ.ਐੱਸ.ਟੀ. ਸਬੰਧਤਪ੍ਰਣਾਲੀਆਂ ਜਿਵੇਂ ਕਿ ਆਈ.ਟੀ. ਮੂਲ ਢਾਂਚਾ, ਅਧਿਕਾਰੀਆਂ ਦੀ ਸਿਖਲਾਈ, ਬੈਂਕਾਂ ਨਾਲ ਇਕਜੁੱਟਤਾ ਅਤੇ ਮੌਜੂਦਾ ਟੈਕਸ ਦੇਣ ਵਾਲਿਆਂ ਨੂੰ ਸੂਚੀਬੱਧ ਕਰਨ ਆਦਿ ਦੀ ਤਿਆਰੀ 1 ਜੁਲਾਈ ਨੂੰ ਜੀ.ਐਸ.ਟੀ. ਲਾਗੂ ਕਰਨ ਤੋਂ ਪਹਿਲਾਂ ਸਮੇਂ ਸਿਰ ਹੀ ਮੁਕੰਮਲ ਕਰ ਲਈ ਜਾਵੇਗੀ । ਸੂਚਨਾ ਸੁਰੱਖਿਆ ਪ੍ਰਣਾਲੀਆਂ ਉੱਤੇ ਵਿਸਥਾਰ ਸਹਿਤ ਚਰਚਾ ਹੋਈ ।
ਲੋਕਾਂ ਦੇ ਪ੍ਰਸ਼ਨਾਂ ਦੇ ਫ਼ੌਰੀ ਜਵਾਬ ਦੇਣ ਲਈ ਇੱਕ ਟਵਿੱਟਰ ਹੈਂਡਲ – @askGst_GOI ਸ਼ੁਰੂ ਕੀਤਾ ਗਿਆ ਹੈ । ਇਸ ਮਕਸਦ ਵਾਸਤੇ ਦੇਸ਼ ਵਿਆਪੀ ਇੱਕ ਮੁਫਤ ਟੈਲੀਫੋਨ 1800-1200-232 ਸੇਵਾ ਵੀ ਸ਼ੁਰੂ ਕੀਤੀ ਗਈ ਹੈ ।
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ 1 ਜੁਲਾਈ ਨੂੰ ਜੀ.ਐਸ.ਟੀ. ਦਾ ਲਾਗੂ ਹੋਣਾ ਸਾਰੇ ਪ੍ਰਭਾਵਤ ਲੋਕਾਂ (ਜਿਵੇਂ ਕਿ ਰਾਜਨੀਤਕ ਦਲ, ਵਪਾਰ ਅਤੇ ਉਦਯੋਗ ਆਦਿ) ਦੀਆਂ ਸਾਂਝੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ । ਉਹਨਾਂ ਨੇ ਜੀ.ਐੱਸ.ਟੀ. ਨੂੰ ਅਰਥ ਵਿਵਸਥਾ ਲਈ ਇੱਕ ਨਵਾਂ ਮੋੜ ਅਤੇ ਵਿਲੱਖਣ ਇਤਿਹਾਸਕ ਕਾਰਵਾਈ ਬਿਆਨ ਕੀਤਾ । ਉਹਨਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਇੱਕ ਰਾਸ਼ਟਰ, ਇੱਕ ਮਾਰਕੀਟ, ਇੱਕ ਟੈਕਸ ਦੀ ਸਿਰਜਣਾ ਆਮ ਆਦਮੀ ਵਾਸਤੇ ਬਹੁਤ ਲਾਹੇਵੰਦ ਹੋਵੇਗੀ । ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਜੀ.ਐਸ.ਟੀ ਨਾਲ ਸੰਬੰਧਤ ਆਈ.ਟੀ. ਸਿਸਟਮ ਵਿਚਲੀ ਸਾਈਬਰ-ਸੁਰੱਖਿਆ ਵੱਲ ਖ਼ਾਸ ਧਿਆਨ ਦਿੱਤਾ ਜਾਵੇ ।
AKT/NT