Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ, ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਤੋਹਫੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿਚਲੇ ਲੰਮੇ ਯਹੂਦੀ ਇਤਿਹਾਸ ਵਿੱਚ ਮੁੱਖ ਇਤਿਹਾਸਕ ਕਲਾ-ਕ੍ਰਿਤ ਕਰਕੇ ਜਾਣੇ ਜਾਂਦੇ ਕੇਰਲ ਦੇ ਯਾਦਗਾਰੀ ਚਿੰਨ੍ਹਾਂ ਦੀਆਂ ਪ੍ਰਤੀਕ੍ਰਿਤੀਆਂ ਦੇ ਦੋ ਸੈੱਟ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਸ਼੍ਰੀ ਬੈਂਜਾਮਿਨ ਨੇਤਨਯਾਹੂ ਨੂੰ ਦਿੱਤੇ ।

ਉਨ੍ਹਾਂ  ਵਿੱਚ ਤਾਂਬੇ ਦੀਆਂ ਅਜਿਹੀਆਂ ਪਲੇਟਾਂ ਦੇ ਦੋ ਅਲੱਗ ਅਲੱਗ ਸੈੱਟ ਸ਼ਾਮਲ ਸਨ ਜਿਨ੍ਹਾਂ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ 9-10ਵੀਂ ਸਦੀ ਸੀ.ਈ ਦੇ ਦੌਰਾਨ ਉੱਕਰੀਆਂ ਗਈਆਂ ।

ਤਾਂਬੇ ਦੀਆਂ ਪਲੇਟਾਂ (ਜ਼ਿਆਦਾਤਰ ਭਾਸਕਰ ਰਵੀ ਵਰਮਾ ਕਰਕੇ ਜਾਣੇ ਜਾਂਦੇ) ਦਾ ਪਹਿਲਾ ਸੈੱਟ ਭਾਰਤ ਵਿੱਚ ਕੋਚੀਨ ਦੇ ਯਹੂਦੀਆਂ ਲਈ ਨਿਵਾਜੇ ਗਏ ਸਿਮਰਤੀ ਚਿੰਨ੍ਹ ਵਾਲਾ ਹੈ । ਇਸ ਨੂੰ ਹਿੰਦੂ ਰਾਜਾ ਚੇਰਾਮਨ ਪੇਰੂਮਲ ਵੱਲੋਂ ਯਹੂਦੀ ਨੇਤਾ ਜੋਸਫ ਰੱਬਨ ਨੂੰ ਬਖਸ਼ੇ ਗਏ ਖਾਨਦਾਨੀ ਸ਼ਾਹੀ ਵਿਸ਼ੇਸ਼ ਅਧਿਕਾਰਾਂ ਅਤੇ ਸ਼ਾਹੀ ਇਖਤਿਆਰਾਂ ਦੀ ਵਿਆਖਿਆ ਕਰਨ ਵਾਲਾ ਅਧਿਕਾਰ-ਪੱਤਰ ਕਿਹਾ ਜਾਂਦਾ ਹੈ । ਪਰੰਪਰਾਗਤ ਯਹੂਦੀ ਖਾਤਿਆਂ ਅਨੁਸਾਰ ਜੋਸਫ ਰੱਬਨ ਬਾਅਦ ਵਿੱਚ ਕਰੰਗਾਨੋਰ  ਜਾਂ ਉਸ ਦੇ ਬਰਾਬਰ ਦੀ ਜਗ੍ਹਾ ਸ਼ਿੰਗਲੀ ਦਾ ਰਾਜ ਕੁਮਾਰ ਬਣਿਆ । ਕਰੰਗਾਨੋਰ ਉਹ ਜਗ੍ਹਾ ਹੈ ਜਿੱਥੇ ਯਹੂਦੀਆਂ ਨੇ ਕੋਚੀਨ ਅਤੇ ਮਾਲਾਬਾਰ ਵਿਚਲੇ ਹੋਰ ਸਥਾਨਾਂ ਵੱਲ ਜਾਣ ਤੋਂ ਪਹਿਲਾਂ ਸਦੀਆਂ ਤੱਕ ਧਾਰਮਕ ਅਤੇ ਸੱਭਿਆਚਾਰਕ ਖੁਦਮੁਖਤਿਆਰੀ ਦਾ ਆਨੰਦ ਮਾਣਿਆ ।

ਇੱਕ ਸਮਾਂ ਸੀ ਜਦ ਸਥਾਨਕ ਯਹੂਦੀ ਹਰ ਕਫਨ ਵਿੱਚ ਇੱਕ ਮੁੱਠੀ ਸ਼ਿੰਗਲੀ/ਕਰੰਗਾਨੋਰ ਦੀ ਮਿੱਟੀ ਪਾ ਦੇਂਦੇ ਸਨ ਕਿਉਂਕਿ ੳਸ ਨੂੰ ਇੱਕ ਪਵਿੱਤਰ ਸਥਾਨ ਅਤੇ ਦੂਸਰਾ ਯਰੂਸ਼ਲਮ ਕਰਕੇ ਯਾਦ ਕੀਤਾ ਜਾਂਦਾ ਸੀ । ਇਨ੍ਹਾਂ ਪਲੇਟਾਂ ਦੀਆਂ ਪ੍ਰਤੀਕ੍ਰਿਤੀਆਂ  ਕੋਚੀ ਦੇ ਮਤਨਚੈਰੀ (Mattancherry) ਵਿਚਲੇ ਪ੍ਰਦੇਸੀ ਯਹੂਦੀ ਮੰਦਰ ਦੇ ਸਹਿਯੋਗ ਨਾਲ ਬਣਾਈਆਂ ਜਾਣੀਆਂ ਸੰਭਵ ਹੋਈਆਂ ।

ਤਾਂਬੇ ਦੀਆਂ ਪਲੇਟਾਂ ਦੇ ਦੂਸਰੇ ਸੈੱਟ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਭਾਰਤ ਵਿੱਚ ਯਹੂਦੀ ਵਪਾਰ ਦੇ ਇਤਿਹਾਸ ਦਾ ਸਭ ਤੋਂ ਪਹਿਲਾ ਦਸਤਾਵੇਜ਼ੀ ਪ੍ਰਮਾਣ ਹੈ । ਇਹ ਪਲੇਟਾਂ ਸਥਾਨਕ ਹਿੰਦੂ ਰਾਜੇ ਵੱਲੋਂ ਇੱਕ ਗਿਰਜਾਘਰ ਨੂੰ ਬਖਸ਼ੀ ਜ਼ਮੀਨ ਤੇ  ਲਗਾਨ ਸਬੰਧੀ ਵਿਸ਼ੇਸ਼ ਅਧਿਕਾਰਾਂ ਅਤੇ ਕੋਲਮ (Kollam) ਤੋਂ ਪੱਛਮੀ ਏਸ਼ੀਆ ਅਤੇ ਭਾਰਤੀ ਵਪਾਰਕ ਜਥੇਬੰਦੀਆਂ ਵਿਚਲੇ ਵਪਾਰ ਦੀ ਨਿਗਰਾਨੀ ਨੂੰ ਬਿਆਨ ਕਰਦੀਆਂ ਹਨ । ਪੱਛਮੀ ਏਸ਼ੀਆ ਦੀਆਂ ਜਥੇਬੰਦੀਆਂ ਵਿੱਚ ਮੁਸਲਮਾਨ, ਇਸਾਈ, ਪਾਰਸੀ ਅਤੇ ਯਹੂਦੀਆਂ  ਦਾ ਇੱਕ ਸਮੂਹ ਵੀ ਸ਼ਾਮਲ ਸੀ ਜਿਨ੍ਹਾਂ ਨੇ ਫਾਰਸੀ ਅਤੇ ਸ਼ਾਇਦ ਅਰਬੀ ਅਤੇ ਪਾਹਲਵੀ (ਮੱਧ ਫਾਰਸੀ) ਵਿੱਚ ਹਸਤਾਖਰ ਕੀਤੇ । ਪਲੇਟਾਂ ਉੱਤੇ ਉਨ੍ਹਾਂ ਦੇ ਹਸਤਾਖਰ ਮੌਜੂਦ ਹਨ ਜੋ ਸ਼ਾਇਦ ਲਿਪੀ ਤੋਂ ਨਾਵਾਕਫ ਸਥਾਨਕ ਕਾਰੀਗਰ ਵੱਲੋਂ ਇਨ੍ਹਾਂ ਪਲੇਟਾਂ ਵਿਚ ਉਕਰਦੇ ਸਮੇਂ ਕੱਟ ਗਏ ਜਾਪਦੇ ਹਨ । ਇਨ੍ਹਾਂ ਪਲੇਟਾਂ ਦੀ ਪ੍ਰਤੀਕ੍ਰਿਤੀ ਨੁੰ ਕੇਰਲ ਦੇ ਥੀਰੂ ਵਾਲਾ ਵਿਖੇ ਮਾਨਕਾਰਾ ਮਾਰ ਥੋਮਾ ਸੀਰੀਅਨ ਗਿਰਜਾਘਰ ਦੇ ਸਹਿਯੋਗ ਨਾਲ ਬਣਾਉਣਾ ਸੰਭਵ ਹੋਇਆ ।

ਇਸ ਦੇ ਨਾਲ ਪ੍ਰਧਾਨ ਮੰਤਰੀ ਨੇ ਕੇਰਲ ਵਿਚਲੇ ਪ੍ਰਾਦੇਸੀ ਯਹੂਦੀ ਭਾਈਚਾਰੇ ਵੱਲੋਂ ਦਾਨ ਕੀਤੀ ਗਈ ਤਾਲਿਕਾ ਵੀ ਦਿੱਤੀ ।  ਇੱਕ ਸੌ (100) ਸਾਲ ਪਹਿਲਾਂ ਲਿਖੀ ਗਈ ਇਹ ਤਾਲਿਕਾ 1568 ਵਿੱਚ ਬਣੇ ਕੋਚੀ ਦੇ ਪ੍ਰਾਦੇਸੀ ਯਹੂਦੀ ਮੰਦਰ ਨੂੰ ਸਮਰਪਤ ਕੀਤੀ ਗਈ ਸੀ । ਮੂਸਾ-ਸੰਹਿਤਾ (Torah) ਨੁੰ ਕਾਠ ਦੀ ਜ਼ਿਲਦ ਵਿੱਚ ਕਾਠ ਦੀਆਂ ਫੱਟੀਆਂ ਨਾਲ ਸੰਲਗਨ ਕਰਕੇ  ਚਾਂਦੀ ਦੇ ਵਰਕਾਂ ਅਤੇ ਸੁਨਹਿਰੀ ਵਰਕਾਂ ਨਾਲ ਫੁੱਲਾਂ ਦੀ ਸਜਾਵਟ  ਦੇ ਅੰਦਾਜ ਵਿੱਚ ਢਕੇ ਹੋਏ ਧਾਤੂ ਦੇ ਤਾਜ ਨਾਲ ਸ਼ਿੰਗਾਰਿਆ ਗਿਆ ਹੈ ਜਿਸ ਤੇ ਦੱਖਣ ਭਾਰਤ ਦੀਆਂ ਸਜਾਵਟਾਂ ਅਤੇ ਲੈਂਪਾਂ ਦੀਆਂ ਪ੍ਰੰਪਰਾਗਤ ਚਿੱਤਰਕਾਰੀਆਂ ਹਨ ।

AKT/NT