Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਬੰਗਲਾਦੇਸ਼ ਦੇ ਮੁਕਤੀ ਯੁੱਧ ਦੇ ਭਾਰਤੀ ਸ਼ਹੀਦਾਂ ਦੇ ਸਨਮਾਨ ਲਈ ਮਾਨੇਕਸ਼ਾਅ ਕੇਂਦਰ ਵਿਖੇ ਕਰਵਾਏ ਸਨਮਾਨ ਸਮਾਰੋਹ (Sommanona Ceremony) ਨੂੰ ਕੀਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਵੱਲੋਂ ਬੰਗਲਾਦੇਸ਼ ਦੇ ਮੁਕਤੀ ਯੁੱਧ ਦੇ ਭਾਰਤੀ ਸ਼ਹੀਦਾਂ ਦੇ ਸਨਮਾਨ ਲਈ ਮਾਨੇਕਸ਼ਾਅ ਕੇਂਦਰ ਵਿਖੇ ਕਰਵਾਏ ਸਨਮਾਨ ਸਮਾਰੋਹ (Sommanona Ceremony) ਨੂੰ ਕੀਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਵੱਲੋਂ ਬੰਗਲਾਦੇਸ਼ ਦੇ ਮੁਕਤੀ ਯੁੱਧ ਦੇ ਭਾਰਤੀ ਸ਼ਹੀਦਾਂ ਦੇ ਸਨਮਾਨ ਲਈ ਮਾਨੇਕਸ਼ਾਅ ਕੇਂਦਰ ਵਿਖੇ ਕਰਵਾਏ ਸਨਮਾਨ ਸਮਾਰੋਹ (Sommanona Ceremony) ਨੂੰ ਕੀਤੇ ਸੰਬੋਧਨ ਦਾ ਮੂਲ ਪਾਠ


ਹਰ ਐਕਸੀਲੈਂਸੀ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ, ਭਾਰਤ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਵਾਲੇ

ਬੰਗਲਾਦੇਸ਼ ਦੇ ਮਾਣਯੋਗ ਵਿਦੇਸ਼ ਮੰਤਰੀ ਅਤੇ ਮਾਣਯੋਗ ਲਿਬਰੇਸ਼ਨ ਵਾਰ ਮੰਤਰੀ

ਮੇਰੇ ਕੈਬਨਿਟ ਦੇ ਸਾਥੀ-ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ,

ਅਤੇ ਰੱਖਿਆ ਮੰਤਰੀ ਸ਼੍ਰੀ ਅਰੁਣ ਜੇਟਲੀ

ਸਭਾ ਵਿੱਚ ਮੌਜੂਦ ਅਤਿ ਵਿਸ਼ੇਸ਼ ਮਾਣਯੋਗ ਮੈਂਬਰ ਸਾਹਿਬਾਨ

ਵਿਸ਼ੇਸ਼ ਮਹਿਮਾਨ ਅਤੇ ਮੇਰੇ ਸਾਰੇ ਮਿੱਤਰੋ

ਅੱਜ ਇੱਕ ਵਿਸ਼ੇਸ਼ ਦਿਨ ਹੈ। ਅੱਜ ਭਾਰਤ ਅਤੇ ਬੰਗਲਾਦੇਸ਼ ਦੇ ਸ਼ਹੀਦਾਂ ਦੇ ਬਲੀਦਾਨ ਨੂੰ ਯਾਦ ਕਰਨ ਦਾ ਦਿਨ ਹੈ। ਬੰਗਲਾਦੇਸ਼ ਦੀ ਅਜ਼ਾਦੀ ਲਈ ਜ਼ਿੰਦਗੀ ਦੇਣ ਵਾਲੇ ਸੂਰਵੀਰਾਂ ਨੂੰ ਯਾਦ ਕਰਨ ਦਾ ਦਿਨ ਹੈ। ਬੰਗਲਾਦੇਸ਼ ਦੇ ਸਵੈਅਭਿਮਾਨ ਦੀ ਰੱਖਿਆ ਲਈ ਲੜਨ ਵਾਲੇ ਭਾਰਤੀ ਫੌਜ ਦੇ ਜਾਂਬਾਜਾਂ ਨੂੰ ਯਾਦ ਕਰਨ ਦਾ ਦਿਨ ਹੈ, ਪਰ ਇਹ ਅਵਸਰ ਬੰਗਲਾਦੇਸ਼ ‘ਤੇ ਕੀਤੇ ਗਏ ਉਸ ਕਰੂਰ ਹਮਲੇ ਨੂੰ ਵੀ ਯਾਦ ਕਰਨ ਦਾ ਦਿਨ ਹੈ ਜਿਸ ਨੇ ਲੱਖਾਂ ਇਨਸਾਨਾਂ ਦੀ ਜ਼ਿੰਦਗੀ ਖੋਹ ਲਈ, ਪਰ ਨਾਲ ਹੀ ਨਾਲ ਇਤਿਹਾਸ ਦੀ ਜੋ ਤਰਾਸਦੀ ਬੰਗਲਾਦੇਸ਼ ‘ਤੇ ਗੁਜ਼ਰੀ, ਉਸ ਦੇ ਪਿੱਛੇ ਦੀ ਵਿਕਰਾਲ ਮਾਨਸਿਕਤਾ ਨੂੰ ਨਕਾਰਨ ਦਾ ਵੀ ਹੈ। ਅੱਜ ਦਾ ਇਹ ਅਵਸਰ ਭਾਰਤ ਅਤੇ ਬੰਗਲਾਦੇਸ਼ ਦੇ 140 ਕਰੋੜ ਤੋਂ ਜ਼ਿਆਦਾ ਨਾਗਰਿਕਾਂ ਵਿੱਚ ਅਟੁੱਟ ਵਿਸ਼ਵਾਸ ਦੀ strength ਨੂੰ ਪਛਾਣਨ ਦਾ ਹੈ। ਅਸੀਂ ਆਪਣੇ ਸਮਾਜਾਂ ਨੂੰ ਕਿਵੇਂ ਇੱਕ ਸਸ਼ਕਤ ਅਤੇ ਖੁਸ਼ਹਾਲ ਭਵਿੱਖ ਦੇਈਏ ਇਸ ‘ਤੇ ਚਿੰਤਨ ਕਰਨ ਦਾ ਵੀ ਇਹ ਉਚਿੱਤ ਅਵਸਰ ਹੈ।

ਐਕਸੀਲੈਂਸੀ,

ਅਤੇ ਸਾਥੀਓ ਕਈ ਕਾਰਨਾਂ ਨਾਲ ਅੱਜ ਦਾ ਦਿਨ ਇਤਿਹਾਸਕ ਹੈ। ਬੰਗਲਾਦੇਸ਼ ਦੇ ਅਜ਼ਾਦੀ ਸੰਗਰਾਮ ਵਿੱਚ ਸ਼ਹੀਦ ਹੋਏ ਸਾਰੇ ਭਾਰਤੀ ਸੈਨਿਕਾਂ ਦੇ ਪਰਿਵਾਰਾਂ ਲਈ ਵੀ ਇਹ ਕਦੇ ਨਾ ਭੁੱਲਣ ਵਾਲਾ ਪਲ ਹੈ। ਅੱਜ ਬੰਗਲਾਦੇਸ਼ ਉਨ੍ਹਾਂ 1661 ਭਾਰਤੀ ਸੈਨਿਕਾਂ ਦਾ ਸਨਮਾਨ ਕਰ ਰਿਹਾ ਹੈ, ਜਿਨ੍ਹਾਂ ਨੇ 1971 ਵਿੱਚ ਬੰਗਲਾਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ। ਮੈਂ ਭਾਰਤ ਦੇ ਸਵਾ ਸੌ ਕਰੋੜ ਲੋਕਾਂ ਦੀ ਤਰਫ਼ੋ ਤੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦਾ, ਉੱਥੋਂ ਦੀ ਸਰਕਾਰ ਅਤੇ ਬੰਗਲਾਦੇਸ਼ ਦੇ ਲੋਕਾਂ ਦਾ, ਇਸ ਭਾਵਨਾਤਮਕ ਪਹਿਲ ਲਈ ਧੰਨਵਾਦ ਕਰਦਾ ਹਾਂ। ਭਾਰਤ ਦੇ ਵੀਰ ਸੈਨਿਕ ਅਤੇ ਸਾਡੀ ਗੌਰਵਸ਼ਾਲੀ ਸੈਨਾ ਕੇਵਲ ਬੰਗਲਾਦੇਸ਼ ਦੇ ਨਾਲ ਹੋ ਰਹੇ ਅਨਿਆਂ ਅਤੇ ਨਰਸੰਹਾਰ ਦੇ ਖ਼ਿਲਾਫ਼ ਨਹੀਂ ਲੜੀ ਸੀ। ਉਹ ਵੀਰ, ਭਾਰਤੀ ਸੰਸਕ੍ਰਿਤੀ ਵਿੱਚ ਮੌਜੂਦ ਮਾਨਵੀ ਕਦਰਾਂ-ਕੀਮਤਾਂ ਲਈ ਵੀ ਲੜੇ ਸਨ। ਇਹ ਮੇਰੀ ਪਰਮ ਖੁਸ਼ਕਿਸਮਤੀ ਹੈ ਕਿ ਇਸ ਸਮੇਂ 7 ਭਾਰਤੀ ਸ਼ਹੀਦਾਂ ਦੇ ਪਰਿਵਾਰ ਇੱਥੇ ਮੌਜੂਦ ਹਨ। ਪੂਰਾ ਭਾਰਤ ਤੁਹਾਡੇ ਦੁਖ, ਤੁਹਾਡੇ ਦਰਦ ਅਤੇ ਤੁਹਾਡੀ ਪੀੜਾ ਵਿੱਚ ਸਹਿਭਾਗੀ ਹੈ। ਤੁਹਾਡਾ ਤਿਆਗ ਅਤੇ ਤਪੱਸਿਆ ਸ਼ਾਨਦਾਰ ਹੈ। ਭਾਰਤੀ ਸੈਨਿਕਾਂ ਦੇ ਬਲੀਦਾਨਾਂ ਲਈ ਮੈਂ ਅਤੇ ਪੂਰਾ ਦੇਸ਼ ਸਾਰੇ ਸ਼ਹੀਦਾਂ ਨੂੰ ਕੋਟਿ-ਕੋਟਿ ਨਮਨ ਕਰਦਾ ਹੈ।

ਸਾਥੀਓ,

ਬੰਗਲਾਦੇਸ਼ ਦਾ ਜਨਮ ਜਿੱਥੇ ਇੱਕ ਨਵੀਂ ਆਸ਼ਾ ਦਾ ਉਦੈ ਸੀ। ਉੱਥੇ 1971 ਦਾ ਇਤਿਹਾਸ ਸਾਨੂੰ ਕਈ ਬੇਹੱਦ ਦਰਦਨਾਕ ਪਲਾਂ ਨੂੰ ਵੀ ਯਾਦ ਕਰਾਉਂਦਾ ਹੈ। 1971 ਵਿੱਚ ਅਪ੍ਰੈਲ ਦਾ ਇਹੀ ਉਹ ਮਹੀਨਾ ਸੀ ਜਦੋਂ ਬੰਗਲਾਦੇਸ਼ ਵਿੱਚ ਨਰਸੰਹਾਰ ਆਪਣੇ ਚਰਮ ‘ਤੇ ਸੀ। ਬੰਗਲਾਦੇਸ਼ ਵਿੱਚ ਪੂਰੀ ਇੱਕ ਪੀੜ੍ਹੀ ਨੂੰ ਖਤਮ ਕਰਨ ਲਈ ਸੰਹਾਰ ਕੀਤਾ ਜਾ ਰਿਹਾ ਸੀ। ਹਰ ਉਹ ਵਿਅਕਤੀ ਜੋ ਬੰਗਲਾਦੇਸ਼ ਦੇ ਗੌਰਵ ਨਾਲ ਜੁੜਿਆ ਹੋਇਆ ਸੀ, ਹਰ ਉਹ ਵਿਅਕਤੀ ਜੋ ਭਾਵੀ ਪੀੜ੍ਹੀ ਨੂੰ ਬੰਗਲਾਦੇਸ਼ ਦੇ ਅਤੀਤ ਤੋਂ ਜਾਣੂ ਕਰਾ ਸਕਦਾ ਸੀ, ਉਸ ਨੂੰ ਰਸਤੇ ਤੋਂ ਹਟਾ ਦਿੱਤਾ ਗਿਆ। ਇਸ ਨਰਸੰਹਾਰ ਦਾ ਉਦੇਸ਼ ਕੇਵਲ ਨਿਰਦੋਸ਼ਾਂ ਦੀ ਹੱਤਿਆ ਕਰਨਾ ਨਹੀਂ ਸੀ, ਬਲਕਿ ਬੰਗਲਾਦੇਸ਼ ਦੀ ਪੂਰੀ ਸੋਚ ਨੂੰ ਜੜ ਤੋਂ ਮਿਟਾਉਣਾ ਸੀ, ਪਰ ਅੰਤ ਅੱਤਿਆਚਾਰ ਜੇਤੂ ਨਹੀਂ ਹੋਇਆ। ਜਿੱਤ ਮਾਨਵੀ ਕਦਰਾਂ-ਕੀਮਤਾਂ ਦੀ ਹੋਈ, ਕਰੋੜਾਂ ਬੰਗਲਾਦੇਸ਼ੀਆਂ ਦੀ ਇੱਛਾ ਸ਼ਕਤੀ ਦੀ ਹੋਈ।

ਸਾਥੀਓ,

ਬੰਗਲਾਦੇਸ਼ ਦੀ ਜਨਮ ਗਾਥਾ ਅਸੀਮ ਬਲੀਦਾਨ ਦੀ ਗਾਥਾ ਹੈ। ਅਤੇ ਇਨ੍ਹਾਂ ਸਾਰੇ ਬਲੀਦਾਨਾਂ ਦੀਆਂ ਕਹਾਣੀਆਂ ਵਿੱਚ ਇੱਕ ਸੂਤਰ, ਇੱਕ ਵਿਚਾਰ ਸਾਂਝਾ ਹੈ। ਅਤੇ ਉਹ ਹੈ ਰਾਸ਼ਟਰ ਅਤੇ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਬੇਸ਼ੁਮਾਰ ਪ੍ਰੇਮ ਦਾ। ਮੁਕਤੀ ਯੋਧਿਆਂ ਦਾ ਬਲੀਦਾਨ ਰਾਸ਼ਟਰ ਪ੍ਰੇਮ ਤੋਂ ਪ੍ਰੇਰਿਤ ਸੀ। ਮੁਕਤੀ ਯੋਧੇ ਮਾਤਰ ਇੱਕ ਮਾਨਵ ਸਰੀਰ ਅਤੇ ਆਤਮਾ ਨਹੀਂ ਸਨ, ਬਲਕਿ ਇੱਕ ਪ੍ਰਮਾਣਿਕ ਅਤੇ ਅਮਰ ਸੋਚ ਸਨ । ਮੈਨੂੰ ਖੁਸ਼ੀ ਹੈ ਕਿ ਮੁਕਤੀ ਯੋਧਿਆਂ ਲਈ ਭਾਰਤ ਦੀ ਤਰਫ਼ ਵੀ ਕੁਝ ਉਪਰਾਲੇ ਕੀਤੇ ਜਾਂਦੇ ਰਹੇ ਹਨ। ਮੁਕਤੀ ਯੋਧਾ ਸਕਾਲਰਸ਼ਿਪ ਸਕੀਮ ਤਹਿਤ ਮੁਕਤੀ ਯੋਧਿਆਂ ਦੇ ਪਰਿਵਾਰਾਂ ਦੇ 10 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਨੂੰ ਪੜ੍ਹਨ ਲਈ ਸਕਾਲਰਸ਼ਿਪ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਪਰਿਵਾਰ ਕਲਿਆਣ ਲਈ ਅੱਜ ਇਸ ਅਵਸਰ ‘ਤੇ ਮੈਂ ਤਿੰਨ ਹੋਰ ਐਲਾਨ ਕਰ ਰਿਹਾ ਹਾਂ। ਅਗਲੇ ਪੰਜ ਸਾਲਾਂ ਵਿੱਚ ਮੁਕਤੀ ਯੋਧਾ ਸਕਾਲਰਸ਼ਿਪ ਸਕੀਮ ਦਾ ਲਾਭ ਦਸ ਹਜ਼ਾਰ ਹੋਰ ਬੱਚਿਆਂ ਤੱਕ ਪਹੁੰਚਾਇਆ ਜਾਏਗਾ। ਮੁਕਤੀ ਯੋਧਿਆਂ ਨੂੰ 5 ਸਾਲ ਲਈ ਮਲਟੀਪਲ ਐਂਟਰੀ ਵੀਜ਼ਾ ਫੈਸਿਲਿਟੀ ਦਿੱਤੀ ਜਾਵੇਗੀ ਅਤੇ ਭਾਰਤ ਵਿੱਚ ਮੁਫ਼ਤ ਇਲਾਜ ਲਈ ਪ੍ਰਤੀ ਸਾਲ 100 ਮੁਕਤੀ ਯੋਧਾਵਾਂ ਨੂੰ ਇੱਕ ਸਪੈਸ਼ਲ ਮੈਡੀਕਲ ਸਕੀਮ ਤਹਿਤ ਸਹਾਇਤਾ ਦਿੱਤੀ ਜਾਵੇਗੀ । ਮੁਕਤੀ ਯੋਧਿਆਂ ਦੇ ਨਾਲ ਨਾਲ ਬੰਗਲਾਦੇਸ਼ ਲਈ ਕੀਤੇ ਗਏ ਭਾਰਤੀ ਫੌਜ ਦੇ ਸੰਘਰਸ਼ ਅਤੇ ਬਲੀਦਾਨ ਨੂੰ ਵੀ ਕੋਈ ਨਹੀਂ ਭੁਲਾ ਸਕਦਾ। ਅਜਿਹਾ ਕਰਨ ਵਿੱਚ ਉਨ੍ਹਾਂ ਦੀ ਇੱਕ ਮਾਤਰ ਪ੍ਰੇਰਣਾ ਸੀ ਬੰਗਲਾਦੇਸ਼ ਦੀ ਜਨਤਾ ਪ੍ਰਤੀ ਉਨ੍ਹਾਂ ਦਾ ਪ੍ਰੇਮ ਅਤੇ ਬੰਗਲਾਦੇਸ਼ ਦੇ ਲੋਕਾਂ ਦੇ ਸੁਪਨਿਆਂ ਪ੍ਰਤੀ ਉਨ੍ਹਾਂ ਦਾ ਸਨਮਾਨ। ਅਤੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯੁੱਧ ਦੀ ਹਿੰਸਾ ਵਿੱਚ ਵੀ ਭਾਰਤੀ ਸੈਨਾ ਆਪਣੇ ਫਰਜ਼ ਤੋਂ ਨਹੀਂ ਮੁੜੀ ਅਤੇ ਯੁੱਧ ਦੇ ਨਿਯਮਾਂ ਦੇ ਪਾਲਣ ਦੀ ਪੂਰੇ ਵਿਸ਼ਵ ਦੇ ਸਾਹਮਣੇ ਇੱਕ ਮਿਸਾਲ ਰੱਖੀ। ਭਾਰਤੀ ਫੌਜ ਦਾ ਇਹ ਚਰਿੱਤਰ ਸੀ ਕਿ 90 ਹਜ਼ਾਰ ਉਨ੍ਹਾਂ ਯੁੱਧ ਕੈਦੀ ਸੈਨਿਕਾਂ (POWs) ਨੂੰ ਸੁਰੱਖਿਅਤ ਜਾਣ ਦਿੱਤਾ। 1971 ਵਿੱਚ ਭਾਰਤ ਦੀ ਦਿਖਾਈ ਇਹ ਇਨਸਾਨੀਅਤ ਪਿਛਲੀ ਸ਼ਤਾਬਦੀ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇੱਕ ਹੈ। ਦੋਸਤੋ, ਭਾਰਤ ਅਤੇ ਬੰਗਲਾਦੇਸ਼ ਨਾ ਕੇਵਲ ਬੇਰਹਿਮੀ ਨੂੰ ਹਰਾਉਣ ਵਾਲੇ ਦੇਸ਼ ਹਨ, ਬਲਕਿ ਬੇਰਹਿਮੀ ਦੀ ਮੁੱਢਲੀ ਸੋਚ ਨੂੰ ਨਕਾਰਨ ਵਾਲੇ ਦੇਸ਼ ਹਨ।

ਸਾਥੀਓ,

ਬੰਗਬੰਧੂ ਬਿਨਾਂ ਬੰਗਲਾਦੇਸ਼ ‘ਤੇ ਚਰਚਾ ਅਧੂਰੀ ਹੈ। ਦੋਨਾਂ ਦੀ ਹੋਂਦ ਇੱਕ ਦੂਜੇ ਨਾਲ ਜੁੜੀ ਹੋਈ ਹੈ। ਦੋਨੋਂ ਇੱਕ ਦੂਜੇ ਦੀ ਸੋਚ ਦੇ ਪੂਰਕ ਹਨ। ਬੰਗਬੰਧੂ ਬੰਗਲਾਦੇਸ਼ ਦੀ ਅਜ਼ਾਦੀ ਦੇ ਪ੍ਰਮੁੱਖ ਸੂਤਰਧਾਰ ਸਨ। ਉਹ ਆਪਣੇ ਸਮੇਂ ਤੋਂ ਕਿਧਰੇ ਅੱਗੇ ਦੀ ਸੋਚ ਰੱਖਦੇ ਸਨ। ਉਨ੍ਹਾਂ ਦੀ ਹਰ ਇੱਕ ਪੁਕਾਰ ਜਨਤਾ ਦੀ ਲਲਕਾਰ ਸੀ। ਇੱਕ ਮਾਡਰਨ, ਲਿਬਰਲ ਅਤੇ ਪ੍ਰੋਗਰੈਸਿਵ ਬੰਗਲਾਦੇਸ਼ ਦਾ ਉਨ੍ਹਾਂ ਦਾ ਵਿਜ਼ਨ ਅੱਜ ਵੀ ਬੰਗਲਾਦੇਸ਼ ਦੀ ਉੱਨਤੀ ਦਾ ਮਾਰਗ ਵਿਸਤਾਰ ਕਰ ਰਿਹਾ ਹੈ। 1971 ਤੋਂ ਬਾਅਦ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਹੀ ਅਗਵਾਈ ਸੀ ਜਿਸ ਨੇ ਬੰਗਲਾਦੇਸ਼ ਨੂੰ ਅਸ਼ਾਂਤੀ ਅਤੇ ਅਸਥਿਰਤਾ ਦੇ ਦੌਰ ਤੋਂ ਬਾਹਰ ਕੱਢਿਆ ਸੀ। ਸਮਾਜ ਵਿੱਚ ਮੌਜੂਦ ਨਫ਼ਰਤ ਅਤੇ ਕਰੋਧ ਨੂੰ ਮਿਟਾ ਕੇ, ਮਹਾਨ ਬੰਗਬੰਧੂ ਨੇ ਬੰਗਲਾਦੇਸ਼ ਨੂੰ ਸ਼ਾਂਤੀ ਅਤੇ ਵਿਕਾਸ ਦਾ ਇੱਕ ਮਾਰਗ ਦਿਖਾਇਆ। ਸੋਨਾਰ ਬੰਗਲਾ ਦੇ ਸੁਪਨੇ ਨੂੰ ਸੱਚ ਕਰਨ ਦੀ ਰਾਹ ਦਿਖਾਈ। ਭਾਰਤ ਦੀ ਉਸ ਸਮੇਂ ਦੀ ਨੌਜਵਾਨ ਪੀੜ੍ਹੀ ਤਾਂ ਉਨ੍ਹਾਂ ਤੋਂ ਵਿਸ਼ੇਸ਼ ਰੂਪ ਤੋਂ ਪ੍ਰਭਾਵਿਤ ਸੀ ਅਤੇ ਇਹ ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਖੁਦ ਉਨ੍ਹਾਂ ਦੇ ਵਿਚਾਰਾਂ ਦੇ ਗਿਆਨ ਤੋਂ ਲਾਭ ਉਠਾ ਸਕਿਆ। ਅੱਜ ਬੰਗਬੰਧੂ ਨੂੰ ਨਾ ਕੇਵਲ ਦੱਖਣ ਏਸ਼ੀਆ ਵਿੱਚ ਬਲਕਿ ਪੂਰੇ ਵਿਸ਼ਵ ਵਿੱਚ ਸ਼ਾਂਤੀ ਅਤੇ ਸਹਿਹੋਂਦ ਦੀ ਸਥਾਪਨਾ ਕਰਨ ਵਾਲੇ ਨੇਤਾ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਬੇਟੀ, ਐਕਸੀਲੈਂਸੀ ਸ਼ੇਖ ਹਸੀਨਾ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਤੌਰ ‘ਤੇ ਇੱਥੇ ਹੈ। ਇਸ ਅਵਸਰ ‘ਤੇ ਮੈਂ ਉਨ੍ਹਾਂ ਦੇ ਸਾਹਸ ਦੀ ਵੀ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ। ਜਿਸ ਮੁਸ਼ਕਲ ਹਾਲਾਤ ਤੋਂ ਉਨ੍ਹਾਂ ਨੇ ਖੁਦ ਨੂੰ ਕੱਢਿਆ, ਆਪਣੇ ਦੇਸ਼ ਨੂੰ ਕੱਢਿਆ, ਉਹ ਸਾਹਸ ਹਰ ਕਿਸੇ ਵਿੱਚ ਨਹੀਂ ਹੁੰਦਾ, ਪਰ ਉਹ ਚੱਟਾਨ ਦੀ ਤਰ੍ਹਾਂ ਅੱਜ ਵੀ ਖੜ੍ਹੀ ਹੈ ਅਤੇ ਆਪਣੇ ਦੇਸ਼ ਨੂੰ ਵਿਕਾਸ ਪਥ ‘ਤੇ ਲੈ ਜਾਣ ਲਈ ਕੰਮ ਕਰ ਰਹੀ ਹੈ।

ਦੋਸਤੋ,

ਅੱਜ ਸਾਡੇ ਖੇਤਰ ਨੂੰ, ਦੁਨੀਆ ਦੇ ਇਸ ਪ੍ਰਾਚੀਨ ਭੂਭਾਗ ਨੂੰ ਮੁੱਖ: ਤਿੰਨ ਵਿਚਾਰਧਾਰਾਵਾਂ ਪਰਿਭਾਸ਼ਿਤ ਕਰਦੀਆਂ ਹਨ। ਇਹ ਵਿਚਾਰ ਧਾਰਾਵਾਂ ਸਾਡੇ ਸਮਾਜ ਅਤੇ ਸਰਕਾਰੀ ਵਿਵਸਥਾਵਾਂ ਦੀਆਂ ਪ੍ਰਾਥਮਿਕਤਾਵਾਂ ਦਾ ਆਇਨਾ ਹਨ। ਇਸ ਵਿੱਚ ਇੱਕ ਸੋਚ ਹੈ ਜੋ ਜ਼ਿਆਦਾ ਵਿਕਾਸ ‘ਤੇ ਕੇਂਦਰਤ ਹੈ, ਦੇਸ਼ ਨੂੰ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਬਣਾਉਣ ‘ਤੇ ਫੋਕਸਡ ਹੈ, ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚਲਣ ‘ਤੇ ਅਧਾਰਤ ਹੈ। ਇਸ ਸੋਚ ਦਾ ਇੱਕ ਪ੍ਰਤੱਖ ਉਦਾਹਰਨ ਹੈ ਬੰਗਲਾਦੇਸ਼ ਦੀ ਪ੍ਰਗਤੀ ਅਤੇ ਉੱਨਤੀ। 1971 ਵਿੱਚ ਬੰਗਲਾਦੇਸ਼ ਦੇ ਨਾਗਰਿਕਾਂ ਦੀ ਔਸਤ ਉਮਰ (ਲਾਈਫ ਐਕਸਪੈਕਟੈਂਸੀ) ਭਾਰਤ ਤੋਂ ਵੀ ਘੱਟ ਸੀ। ਅੱਜ ਬੰਗਲਾਦੇਸ਼ ਦੇ ਨਾਗਰਿਕਾਂ ਦੀ ਔਸਤ ਉਮਰ ਭਾਰਤ ਤੋਂ ਵੀ ਜ਼ਿਆਦਾ ਹੈ। ਪਿਛਲੇ 45 ਸਾਲ ਵਿੱਚ ਬੰਗਲਾਦੇਸ਼ ਦੀ GDP 31 ਗੁਣਾ ਵਧੀ ਹੈ। ਪ੍ਰਤੀ ਵਿਅਕਤੀ ਆਮਦਨ ਵਿੱਚ 13 ਗੁਣਾ ਵਾਧਾ ਹੋਇਆ ਹੈ। ਇਨਫੈਂਟ ਮੋਰਟੈਲਿਟੀ 222 ਤੋਂ ਘਟ ਕੇ ਹੁਣ 38 ਰਹਿ ਗਈ ਹੈ। ਪ੍ਰਤੀ ਵਿਅਕਤੀ ਡਾਕਟਰਾਂ ਦੀ ਸੰਖਿਆ ਵਿੱਚ ਤਿੰਨ ਗੁਣਾ ਵਾਧਾ ਹੋਇਆ। ਅਜ਼ਾਦੀ ਦੇ ਬਾਅਦ ਤੋਂ ਹੁਣ ਤੱਕ ਬੰਗਲਾਦੇਸ਼ ਦਾ ਨਿਰਯਾਤ 125 ਗੁਣਾ ਵੱਧ ਚੁੱਕਾ ਹੈ। ਪਰਿਵਰਤਨ ਦੇ ਇਹ ਚੰਦ ਪੈਰਾਮੀਟਰਜ਼ ਆਪਣੇ ਆਪ ਵਿੱਚ ਕਾਫ਼ੀ ਕੁਝ ਕਹਿ ਰਹੇ ਹਨ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਵਿਜ਼ਨ ‘ਤੇ ਚਲਦੇ ਹੋਏ ਬੰਗਲਾਦੇਸ਼ ਆਰਥਿਕ ਪ੍ਰਗਤੀ ਦੀਆਂ ਨਵੀਆਂ ਸੀਮਾਵਾਂ ਪਾਰ ਕਰ ਰਿਹਾ ਹੈ।

ਸਾਥੀਓ,

ਨਾਲ ਹੀ ਨਾਲ ਇੱਕ ਦੂਜੀ ਸੋਚ ਹੈ: ਸਬਕਾ ਸਾਥਾ, ਸਬਕਾ ਵਿਕਾਸ। ਮੇਰਾ ਇਹ ਸਪੱਸ਼ਟ ਮਤ ਹੈ ਕਿ ਮੇਰੇ ਦੇਸ਼ ਦੇ ਨਾਲ ਹੀ ਭਾਰਤ ਦਾ ਹਰ ਪੜੌਸੀ ਦੇਸ਼ ਪ੍ਰਗਤੀ ਦੇ ਮਾਰਗ ‘ਤੇ ਅੱਗੇ ਵੱਧਣ ਹੋਵੇ, ਇਕੱਲੇ ਭਾਰਤ ਦਾ ਵਿਕਾਸ ਅਧੂਰਾ ਹੈ ਅਤੇ ਇਕੱਲੇ ਸਾਡੀ ਖੁਸ਼ਹਾਲੀ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੋ ਸਕਦੀ। ਅਸੀਂ ਇਸ ਗੱਲ ਤੋਂ ਵੀ ਜਾਣੂ ਹਾਂ ਕਿ ਸਬਕਾ ਸਾਥ, ਸਬਕਾ ਵਿਕਾਸ ਕੇਵਲ ਸ਼ਾਂਤੀ ਦੀ ਅਧਾਰ ਸ਼ਿਲਾ ‘ਤੇ ਸੰਭਵ ਹੈ। ਇਸ ਲਈ ਹਰ ਦੇਸ਼ ਪ੍ਰਤੀ ਅਸੀਂ ਸਦੈਵ ਮਿੱਤਰਤਾ ਦਾ ਹੱਥ ਵਧਾਇਆ ਹੈ। ਹਰ ਦੇਸ਼ ਨੂੰ ਆਪਣੀ ਖੁਸ਼ਹਾਲੀ ਦਾ ਸਹਿਭਾਗੀ ਬਣਾਉਣ ਲਈ ਸੱਦਿਆ ਹੈ। ਸਵਾਰਥੀ ਨਾ ਬਣਕੇ ਅਸੀਂ ਪੂਰੇ ਖੇਤਰ ਦਾ ਭਲਾ ਚਾਹਿਆ ਹੈ। ਇਸ ਸੋਚ ਦੀ ਸਫਲਤਾ ਦਾ ਪ੍ਰਤੱਖ ਉਦਾਹਰਨ ਹੈ ਭਾਰਤ-ਬੰਗਲਾਦੇਸ਼ ਦੇ ਸਬੰਧਾਂ ਦਾ ਸਸ਼ਕਤ graph ਅਤੇ ਇਸ ਤੋਂ ਉਤਪੰਨ ਦੋਨੋਂ ਸਮਾਜਾਂ ਲਈ ਆਰਥਿਕ ਬੈਨਿਫਿਟਸ, ਹਰ ਖੇਤਰ ਵਿੱਚ: ਚਾਹੇ ਆਰਥਿਕ, ਰਾਜਨੀਤਕ, ਇਨਫਰਾਸਟਰੱਕਚਰ ਬਿਲਡਿੰਗ, ਇਕਨੌਮਿਕ ਕੁਨੈਕਟੀਵਿਟੀ, ਐਨਰਜੀ ਸਕਿਉਰਿਟੀ ਅਤੇ ਸਕਿਊਰਿਟੀ ਹੋਵੇ ਜਾਂ ਫਿਰ ਕਈ ਦਹਾਕਿਆਂ ਤੋਂ ਲੰਬਿਤ ਲੈਂਡ ਬਾਊਂਡਰੀ ਅਤੇ ਮੈਰੀਟਾਈਮ ਬਾਊਂਡਰੀ ਦਾ ਡਿਸਪਿਊਟ ਸੈਟਲਮੈਂਟ ਦਾ ਮੁੱਦਾ ਹੋਵੇ, ਹਰ ਖੇਤਰ ਵਿੱਚ ਸਾਡਾ ਸਹਿਯੋਗ, ਪਰਸਪਰ ਸ਼ਾਂਤੀ, ਸਾਂਝਾ ਵਿਕਾਸ, ਆਪਸੀ ਵਿਸ਼ਵਾਸ ਅਤੇ ਖੇਤਰੀ ਵਿਕਾਸ ਦੀ ਸੋਚ ਦੀ ਸਫਲਤਾ ਦੇ tangible ਪ੍ਰਮਾਣ ਹਨ।

ਸਾਥੀਓ,

ਪਰ ਦੁਖ ਦੀ ਗੱਲ ਹੈ ਕਿ ਇਨ੍ਹਾਂ ਦੋ ਵਿਚਾਰ ਧਾਰਾਵਾਂ ਦੇ ਉਲਟ ਵੀ ਦੱਖਣੀ ਏਸ਼ੀਆ ਵਿੱਚ ਇੱਕ ਮਾਨਸਿਕਤਾ ਹੈ। ਅਜਿਹੀ ਸੋਚ ਜੋ ਕਿ ਆਤੰਕਵਾਦ ਦੀ ਪ੍ਰੇਰਣਾ ਅਤੇ ਉਸਦੀ ਪੋਸ਼ਕ ਹੈ। ਅਜਿਹੀ ਸੋਚ ਜਿਸ ਦਾ ਵੈਲਿਊ ਸਿਸਟਮ ਮਾਨਵਤਾ ‘ਤੇ ਨਹੀਂ ਬਲਕਿ ਹਿੰਸਾ, ਅਤਿਵਾਦ ਅਤੇ ਆਤੰਕ ‘ਤੇ ਅਧਾਰਤ ਹੈ। ਜਿਸ ਦਾ ਮੂਲ ਉਦੇਸ਼ ਹੈ ਟੈਰਰਿਸਟਸ ਰਾਹੀਂ ਟੈਰਰਿਜ਼ਮ ਫੈਲਾਉਣਾ।

ਇੱਕ ਅਜਿਹੀ ਸੋਚ ਜਿਸ ਦੇ ਨੀਤੀ ਨਿਰਮਾਤਾਵਾਂ ਨੂੰ:

• ਮਾਨਵਵਾਦ ਤੋਂ ਵੱਡਾ ਆਤੰਕਵਾਦ ਲਗਦਾ ਹੈ।

• ਵਿਕਾਸ ਤੋਂ ਵੱਡਾ ਵਿਨਾਸ਼ ਲਗਦਾ ਹੈ।

• ਸਿਰਜਣ ਤੋਂ ਵੱਡਾ ਸੰਹਾਰ ਲਗਦਾ ਹੈ।

• ਵਿਸ਼ਵਾਸ ਤੋਂ ਵੱਡਾ ਵਿਸ਼ਵਾਸਘਾਤ ਲਗਦਾ ਹੈ।

ਇਹ ਸੋਚ ਸਾਡੇ ਸਮਾਜ ਦੀ ਸ਼ਾਂਤੀ ਅਤੇ ਸੰਤੁਲਨ, ਅਤੇ ਉਸ ਦੇ ਮਾਨਸਕ ਅਤੇ ਆਰਥਕ ਵਿਕਾਸ ਲਈ ਸਭ ਤੋਂ ਵੱਡਾ ਚੈਲੇਂਜ ਹੈ। ਇਹ ਵਿਚਾਰਧਾਰਾ ਪੂਰੇ ਖੇਤਰ ਅਤੇ ਵਿਸ਼ਵ ਦੀ ਸ਼ਾਂਤੀ ਅਤੇ ਵਿਕਾਸ ਵਿੱਚ ਰੁਕਾਵਟ ਹੈ। ਜਿੱਥੋਂ ਭਾਰਤ ਅਤੇ ਬੰਗਲਾਦੇਸ਼ ਸਮਾਜ ਦੇ ਆਰਥਕ ਵਿਕਾਸ ਦੀ ਥੌਟ ਸਟਰੀਮਜ਼ ਵਿੱਚ ਸਹਿਭਾਗੀ ਹੈ, ਉੱਥੇ ਹੀ ਅਸੀਂ ਇਸ ਤੀਜੀ, ਨਕਾਰਾਤਮ ਵਿਚਾਰਧਾਰਾ ਦੇ ਵਿਕਟਮ ਵੀ ਹਾਂ।

ਸਾਥੀਓ,

ਸਾਡੀ ਹਾਰਦਿਕ ਅਭਿਲਾਸ਼ਾ ਹੈ ਕਿ ਇਸ ਖੇਤਰ ਦੇ ਸਾਰੇ ਦੇਸ਼ਾਂ ਦੇ citizens ਸਫਲਤਾ ਅਤੇ ਖੁਸ਼ਹਾਲੀ ਦੀ ਤਰਫ਼ ਵਧਣ। ਅਤੇ ਇਸ ਲਈ ਸਾਡੇ ਸਹਿਯੋਗ ਦੇ ਦੁਆਰ ਹਮੇਸ਼ਾ ਖੁੱਲ੍ਹੇ ਹਨ, ਪਰ ਇਸ ਲਈ ਆਤੰਕਵਾਦ ਅਤੇ ਆਤੰਕਵਾਦੀ ਸੋਚ ਦਾ ਤਿਆਗ ਜ਼ਰੂਰੀ ਹੈ।

ਸਾਥੀਓ,

ਭਾਰਤ-ਬੰਗਲਾਦੇਸ਼ ਸਬੰਧ ਨਾ ਸਰਕਾਰਾਂ ਦੇ ਮੁਹਤਾਜ ਹਨ ਅਤੇ ਨਾ ਹੀ ਸੱਤਾ ਦੇ। ਭਾਰਤ ਅਤੇ ਬੰਗਲਾਦੇਸ਼ ਇਸ ਲਈ ਨਾਲ ਹਨ ਕਿਉਂਕਿ ਦੋਨੋਂ ਦੇਸ਼ਾਂ ਦੇ 140 ਕਰੋੜ ਲੋਕ ਨਾਲ ਹਨ। ਅਸੀਂ ਦੁਖ-ਸੁਖ ਦੇ ਸਾਥੀ ਹਾਂ। ਮੈਂ ਹਮੇਸ਼ਾ ਕਿਹਾ ਹੈ ਕਿ ਜੋ ਸੁਪਨਾ ਮੈਂ ਭਾਰਤ ਲਈ ਦੇਖਦਾ ਹਾਂ, ਉਹੀ ਸ਼ੁਭਕਾਮਨਾਵਾਂ ਮੇਰੀਆਂ ਬੰਗਲਾਦੇਸ਼ ਦੇ ਲਈ ਵੀ ਹਨ। ਅਤੇ ਭਾਰਤ ਦੇ ਹਰ ਗੁਆਂਢੀ ਦੇਸ਼ ਲਈ ਵੀ ਹਨ। ਮੈਂ ਬੰਗਲਾਦੇਸ਼ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ। ਇੱਕ ਦੋਸਤ ਹੋਣ ਦੇ ਨਾਤੇ ਭਾਰਤ ਜਿੰਨੀ ਮਦਦ ਕਰ ਸਕਦਾ ਹੈ, ਉਹ ਕਰੇਗਾ। ਅਖੀਰ ਵਿੱਚ ਮੈਂ ਇੱਕ ਵਾਰ ਫਿਰ ਮੁਕਤੀ ਯੋਧਿਆਂ ਨੂੰ, ਭਾਰਤ ਦੇ ਵੀਰ ਸੈਨਿਕਾਂ ਨੂੰ ਨਮਨ ਕਰਦਾ ਹਾਂ। ਅਤੇ ਇਸ ਪ੍ਰੋਗਰਾਮ ਦੇ ਆਯੋਜਨ ਅਤੇ ਮੌਜੂਦਗੀ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦਾ ਖਾਸ ਤੌਰ ‘ਤੇ ਅਭਿਨੰਦਨ ਕਰਦਾ ਹਾਂ। ਭਾਰਤ ਹਮੇਸ਼ਾ ਇੱਕ ਨਜ਼ਦੀਕੀ ਅਤੇ ਵਿਸ਼ਵਾਸਯੋਗ ਮਿੱਤਰ ਦੀ ਤਰ੍ਹਾਂ ਬੰਗਲਾਦੇਸ਼ ਦੇ ਨਾਲ ਹਰ ਘੜੀ, ਹਰ ਸਹਾਇਤਾ ਲਈ ਤਿਆਰ ਹੈ ਅਤੇ ਰਹੇਗਾ।

ਜੈ ਹਿੰਦ-ਜੋਆਏ ਬਾਂਗਲਾ!!!


***

AKT/NT