ਪੀਐੱਮਇੰਡੀਆ
ਪ੍ਰਧਾਨ ਮੰਤਰੀ ਨੇ 14 ਸਤੰਬਰ, 2016 ਨੂੰ ਜੀ.ਐੱਸ.ਟੀ. ਦੀ ਸ਼ੁਰੂਆਤ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੇਂਦਰੀ ਵਿੱਤ ਮੰਤਰੀ, ਦੋਵੇਂ ਵਿੱਤ ਰਾਜ ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।
1 ਅਪ੍ਰੈਲ, 2017 ਤੋਂ ਜੀ.ਐੱਸ.ਟੀ. ਲਾਗੂ ਕੀਤੇ ਜਾਣ ਦੀ ਮਿਤੀ ਵਿੱਚ ਕੋਈ ਢਿੱਲ-ਮੱਠ ਨਾ ਹੋਵੇ, ਇਹ ਯਕੀਨੀ ਬਣਾਉਣ ਅਤੇ ਆਦਰਸ਼ ਜੀ.ਐੱਸ.ਟੀ. ਕਾਨੂੰਨਾਂ ਤੇ ਨਿਯਮਾਂ ਦੀ ਤਿਆਰੀ, ਕੇਂਦਰ ਅਤੇ ਰਾਜਾਂ ਦੋਵਾਂ ਲਈ ਸੂਚਨਾ ਤਕਨਾਲੋਜੀ ਬੁਨਿਆਦੀ ਢਾਂਚੇ ਦੀ ਸਥਾਪਨਾ, ਕੇਂਦਰ ਤੇ ਰਾਜ ਸਰਕਾਰਾਂ ਦੇ ਅਧਿਕਾਰੀਆਂ ਦੀ ਸਿਖਲਾਈ ਅਤੇ ਵਪਾਰ ਤੇ ਉਦਯੋਗ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਤੱਕ ਪਹੁੰਚ ਕਾਇਮ ਕਰਨ ਨਾਲ ਸਬੰਧਤ ਜੀ.ਐੱਸ.ਟੀ. ਦੀਆਂ ਤਿਆਰੀਆਂ ਲਈ ਚੁੱਕੇ ਗਏ ਸਾਰੇ ਵਿਭਿੰਨ ਕਦਮਾਂ ਦੀ ਪ੍ਰਗਤੀ ਦੀ ਪ੍ਰਧਾਨ ਮੰਤਰੀ ਨੇ ਖ਼ੁਦ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਹਦਾਇਤ ਜਾਰੀ ਕੀਤੀ ਕਿ ਸਾਰੇ ਕਦਮ ਜ਼ਰੂਰ ਹੀ 1 ਅਪ੍ਰੈਲ, 2017 ਤੋਂ ਬਹੁਤ ਪਹਿਲਾਂ ਮੁਕੰਮਲ ਕਰਨੇ ਹੋਣਗੇ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਜਿਹੜੇ ਮਾਲ ਤੇ ਸੇਵਾਵਾਂ ਨੂੰ ਜੀ.ਐੱਸ.ਟੀ. ਤੋਂ ਛੋਟ ਦੇਣੀ ਹੋਵੇਗੀ; ਉਨ੍ਹਾਂ ਨਾਲ ਸਬੰਧਤ ਆਦਰਸ਼ ਜੀ.ਐੱਸ.ਟੀ. ਕਾਨੂੰਨਾਂ, ਜੀ.ਐੱਸ.ਟੀ. ਦਰਾਂ, ਉਨ੍ਹਾਂ ਬਾਰੇ ਫ਼ੈਸਲੇ ਲੈਣ ਲਈ ਕੁਝ ਤੀਬਰ ਕਿਸਮ ਦੀਆਂ ਮੀਟਿੰਗਾਂ ਕਰਨ ਦੀ ਜ਼ਰੂਰਤ ਪਵੇਗੀ।
AKT/HS