ਪੀਐੱਮਇੰਡੀਆ
ਮੈਂ ਮਹਾਨ ਸਮਾਜ ਸੁਧਾਰਕ ਅਤੇ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੀ ਇੱਕ ਹਜ਼ਾਰ ਵੀਂ ਜਨਮ ਵਰ੍ਹੇਗੰਢ ਦੇ ਅਵਸਰ ‘ਤੇ ਡਾਕ ਟਿਕਟ ਜਾਰੀ ਕਰਕੇ ਬਹੁਤ ਖੁਸ਼ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਮੌਕਾ ਦਿੱਤਾ ਗਿਆ ਹੈ।
ਸੰਤ ਸ਼੍ਰੀ ਰਾਮਾਨੁਜਅਚਾਰਿਆ ਦੀ ਜ਼ਿੰਦਗੀ ਦਾ ਮੁੱਖ ਸੰਦੇਸ਼ ਸਮਾਵੇਸ਼ੀ ਸਮਾਜ, ਧਰਮ ਅਤੇ ਦਰਸ਼ਨ ਸੀ। ਸੰਤ ਸ਼੍ਰੀ ਰਾਮਾਨੁਜਅਚਾਰਿਆ ਜੀ ਦਾ ਵਿਸ਼ਵਾਸ ਸੀ ਕਿ ਜੋ ਹੈ ਅਤੇ ਜੋ ਹੋਏਗਾ, ਉਹ ਪ੍ਰਮਾਤਮਾ ਦਾ ਪ੍ਰਗਟਾਵਾ ਹੈ। ਉਨ੍ਹਾਂ ਨੇ ਇਨਸਾਨ ਵਿੱਚ ਪ੍ਰਮਾਤਮਾ ਦੀ ਝਲਕ ਦੇਖੀ ਅਤੇ ਪ੍ਰਮਾਤਮਾ ਵਿੱਚ ਇਨਸਾਨ ਦੀ। ਉਨ੍ਹਾਂ ਨੇ ਪ੍ਰਮਾਤਮਾ ਦੇ ਸਾਰੇ ਭਗਤਾਂ ਨੂੰ ਬਰਾਬਰ ਰੂਪ ਵਿੱਚ ਦੇਖਿਆ।
ਜਦੋਂ ਭੇਦਭਾਵ ਅਤੇ ਊਚ ਨੀਚ ਅਤੇ ਧਰਮ ਨੂੰ ਸਮਾਜ ਦਾ ਅਨਖਿੜਵਾਂ ਅੰਗ ਮੰਨਿਆ ਗਿਆ ਅਤੇ ਹਰ ਕਿਸੇ ਨੇ ਦਰਜਾਬੰਦੀ ਵਿੱਚ ਉੱਚੇ ਅਤੇ ਹੇਠਲੇ ਸਥਾਨ ਨੂੰ ਸਵੀਕਾਰ ਕਰ ਲਿਆ, ਤਾਂ ਸੰਤ ਸ਼੍ਰੀ ਰਾਮਾਨੁਜਅਚਾਰਿਆ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਧਾਰਮਿਕ ਸਿੱਖਿਆਵਾਂ ਵਿੱਚ ਇਸ ਖਿਲਾਫ਼ ਵਿਦਰੋਹ ਕੀਤਾ।
ਸੰਤ ਸ਼੍ਰੀ ਰਾਮਾਨੁਜਅਚਾਰਿਆ ਨੇ ਸਿਰਫ਼ ਉਪਦੇਸ਼ ਨਹੀਂ ਦਿੱਤੇ, ਸਿਰਫ਼ ਨਵਾਂ ਰਸਤਾ ਨਹੀਂ ਦਿਖਾਇਆ ਬਲਕਿ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਆਪਣੇ ਵਚਨਾਂ ਨੂੰ ਜੀਅ ਕੇ ਵੀ ਦਿਖਾਇਆ। ਸਾਡੇ ਸ਼ਾਸਤਰਾਂ ਵਿੱਚ ਜੋ ਲਿਖਿਆ ਹੈ-‘ਮਨਸ ਵਾਚਾ ਕਰਮਣਾ’, ਇਸ ਸੂਤਰ ‘ਤੇ ਚਲਦੇ ਹੋਏ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਹੀ ਆਪਣਾ ਉਪਦੇਸ਼ ਬਣਾ ਦਿੱਤਾ। ਜੋ ਉਨ੍ਹਾਂ ਦੇ ਮਨ ਵਿੱਚ ਸੀ, ਉਹੀ ਵਚਨ ਵਿੱਚ ਸੀ ਅਤੇ ਉਹੀ ਕਰਮ ਵਿੱਚ ਵੀ ਦਿਖਿਆ। ਸੰਤ ਸ਼੍ਰੀ ਰਾਮਾਨੁਜਅਚਾਰਿਆ ਵਿੱਚ ਇੱਕ ਵਿਸ਼ੇਸ਼ਤਾ ਸੀ ਕਿ ਜਦੋਂ ਵੀ ਵਿਵਾਦ ਹੁੰਦਾ ਸੀ ਤਾਂ ਉਹ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਅਤੇ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸਨ। ਈਸ਼ਵਰ ਨੂੰ ਸਮਝਣ ਲਈ ਅਦਵੈਤਵਾਦ ਅਤੇ ਦਵੈਤਵਾਦ ਵਿੱਚ ਅਲੱਗ ਵਿਚਕਾਰ ਦਾ ਇੱਕ ਮਾਰਗ ”ਵਿਸ਼ਿਸ਼ਟਾਦਵੈਤ’ ਵੀ ਇਸੇ ਦੀ ਕੜੀ ਦਾ ਸੀ।
ਹਰ ਉਹ ਪਰੰਪਰਾ ਜੋ ਸਮਾਜ ਵਿੱਚ ਭੇਦ ਪੈਦਾ ਕਰਦੀ ਹੋਵੇ, ਉਸ ਨੂੰ ਵੰਡਦੀ ਹੋਵੇ, ਸੰਤ ਸ਼੍ਰੀ ਰਾਮਾਨੁਜਅਚਾਰਿਆ ਉਸ ਦੇ ਖਿਲਾਫ਼ ਸਨ। ਉਹ ਉਸ ਵਿਵਸਥਾ ਨੂੰ ਤੋੜਨ ਲਈ, ਉਸ ਨੂੰ ਬਦਲਣ ਲਈ ਆਪਣੀ ਪੂਰੀ ਸ਼ਕਤੀ ਨਾਲ ਕੋਸ਼ਿਸ਼ ਕਰਦੇ ਸਨ।
ਤੁਹਾਨੂੰ ਪਤਾ ਹੋਏਗਾ ਕਿ ਕਿਸ ਤਰ੍ਹਾਂ ਮੁਕਤੀ ਅਤੇ ਮੋਕਸ਼ ਦੇ ਜਿਸ ਮੰਤਰ ਨੂੰ ਉਨ੍ਹਾਂ ਨੂੰ ਜਨਤਕ ਕਰਨ ਤੋਂ ਮਨਾਂ ਕੀਤਾ ਗਿਆ ਸੀ, ਉਹ ਉਨ੍ਹਾਂ ਨੇ ਇੱਕ ਸਭਾ ਬੁਲਾ ਕੇ ਹਰ ਵਰਗ, ਹਰ ਪੱਧਰ ਦੇ ਲੋਕਾਂ ਦੇ ਸਾਹਮਣੇ ਉਚਾਰਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਿਸ ਮੰਤਰ ਨਾਲ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ, ਉਹ ਕਿਸੇ ਇੱਕ ਦੇ ਕੋਲ ਕਿਉਂ ਹੋਵੇ, ਉਸ ਦਾ ਪਤਾ ਹਰ ਗ਼ਰੀਬ ਨੂੰ ਲੱਗਣਾ ਚਾਹੀਦਾ ਹੈ। ਸੰਤ ਸ਼੍ਰੀ ਰਾਮਾਨੁਜਅਚਾਰਿਆ ਦਾ ਦਿਲ ਇੰਨਾ ਵਿਸ਼ਾਲ, ਇੰਨਾ ਪਰਉਪਕਾਰੀ ਸੀ।
ਇਹੀ ਕਾਰਨ ਹੈ ਕਿ ਸਵਾਮੀ ਵਿਵੇਕਾਨੰਦ ਨੇ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਦਿਲ ਦੀ ਗੱਲ ਕੀਤੀ ਸੀ-ਜਦੋਂ ਦਲਿਤਾਂ ਨੇ ਆਪਣੇ ਕਰਮ ਵਜੋਂ ਇਸ ਨੂੰ ਮਾਨਤਾ ਅਤੇ ਸਵਿਕਾਰ ਕੀਤਾ ਸੀ ਉਸ ਸਮੇਂ ਵੱਡਾ ਦਿਲ ਦਲਿਤਾਂ ਲਈ ਰੋਣ ਲੱਗਿਆ ਸੀ। ਸੰਤ ਸ਼੍ਰੀ ਰਾਮਾਨੁਜਅਚਾਰਿਆ ਨੇ ਆਪਣੇ ਸਮੇਂ ਦੇ ਪੱਖਪਾਤ ਨੂੰ ਤੋੜਿਆ ਸੀ। ਉਨ੍ਹਾਂ ਦੀ ਸੋਚ ਉਨ੍ਹਾਂ ਦੇ ਸਮੇਂ ਤੋਂ ਬਹੁਤ ਅੱਗੇ ਸੀ।
ਇੱਕ ਤੋਂ ਜ਼ਿਆਦਾ ਅਰਥਾਂ ਵਿੱਚ ਸੰਤ ਸ਼੍ਰੀ ਰਾਮਾਨੁਜਅਚਾਰਿਆ ਹਜ਼ਾਰਾਂ ਸਾਲਾਂ ਦੇ ਗਿਆਨੀ ਸਨ-ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਦਲਿਤਾਂ ਦੀਆਂ ਛੁਪੀਆਂ ਹੋਈਆਂ ਭਾਵਨਾਵਾਂ ਨੂੰ ਦੇਖਿਆ ਸੀ। ਉਨ੍ਹਾਂ ਨੇ ਨਾ ਕੇਵਲ ਸਮਾਜ ਤੋਂ ਬਾਹਰ ਕੀਤੇ ਅਤੇ ਦਿਵਯਾਂਗਾਂ ਨੂੰ ਸਮਾਜ ਤੇ ਧਰਮ ਵਿੱਚ ਸ਼ਾਮਲ ਕਰਨ ਦੀ ਲੋੜ ਮਹਿਸੂਸ ਕੀਤੀ ਬਲਕਿ ਇਹ ਵੀ ਮਹਿਸੂਸ ਕੀਤਾ ਕਿ ਇਨ੍ਹਾਂ ਨਾਲ ਹੀ ਸਮਾਜ ਸੰਪੂਰਣ ਹੈ।
ਗ਼ਰੀਬਾਂ ਲਈ, ਸ਼ੋਸ਼ਿਤਾਂ ਲਈ, ਵੰਚਿਤਾਂ ਲਈ, ਦਲਿਤਾਂ ਲਈ ਉਹ ਅਸਲ ਭਗਵਾਨ ਬਣਕੇ ਆਏ। ਇੱਕ ਸਮਾਂ ਸੀ ਤਿਰੁਚਿਰਾਪੱਲੀ ਵਿੱਚ ਸ਼੍ਰੀਰੰਗਮ ਮੰਦਿਰ ਦਾ ਪੂਰਾ administrative system ਹੀ ਬਦਲ ਦਿੱਤਾ ਸੀ। ਉਨ੍ਹਾਂ ਨੇ ਅਲੱਗ ਅਲੱਗ ਜਾਤਾਂ ਦੇ ਲੋਕਾਂ ਨੂੰ ਮੰਦਿਰ ਦੇ administration ਵਿੱਚ ਸ਼ਾਮਲ ਕੀਤਾ। ਔਰਤਾਂ ਨੂੰ ਵੀ ਕਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੰਦਿਰ ਨੂੰ ਉਨ੍ਹਾਂ ਨੇ ਨਾਗਰਿਕ ਕਲਿਆਣ ਅਤੇ ਜਨਸੇਵਾ ਦਾ ਕੇਂਦਰ ਬਣਾਇਆ। ਉਨ੍ਹਾਂ ਨੇ ਮੰਦਿਰ ਨੂੰ ਇੱਕ ਅਜਿਹੇ institution ਵਿੱਚ ਬਦਲ ਦਿੱਤਾ ਜਿੱਥੇ ਗਰੀਬਾਂ ਨੂੰ ਭੋਜਨ, ਦਵਾਈਆਂ, ਕੱਪੜੇ ਅਤੇ ਰਹਿਣ ਲਈ ਥਾਂ ਦਿੱਤੀ ਜਾਂਦੀ ਸੀ। ਉਨ੍ਹਾਂ ਦੇ ਸੁਧਾਰਵਾਦੀ ਆਦਰਸ਼ ਅੱਜ ਵੀ ਕਈ ਮੰਦਿਰਾਂ ਵਿੱਚ ”ਰਾਮਾਨੁਜ-ਕੁਟ” ਦੇ ਤੌਰ ‘ਤੇ ਨਜ਼ਰ ਆਉਂਦੇ ਹਨ।
ਅਜਿਹੇ ਕਿੰਨੇ ਹੀ ਉਦਾਹਰਨ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਵਿੱਚ ਮਿਲਣਗੇ। caste- system ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾਂ ਨੇ ਆਪਣਾ ਗੁਰੂ ਵੀ ਅਜਿਹੇ ਵਿਅਕਤੀ ਨੂੰ ਬਣਾਇਆ ਜਿਸ ਨੂੰ ਜਾਤ ਕਾਰਨ ਉਦੋਂ ਦਾ ਸਮਾਜ ਗੁਰੂ ਬਣਨ ਦੇ ਯੋਗ ਨਹੀਂ ਮੰਨਦਾ ਸੀ। ਉਨ੍ਹਾਂ ਨੇ ਆਦਿਵਾਸੀਆਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਜਾਗਰੂਕ ਕੀਤਾ, ਉਨ੍ਹਾਂ ਦੀ ਸਮਾਜਿਕ ਜ਼ਿੰਦਗੀ ਵਿੱਚ ਸੁਧਾਰ ਲਈ ਕੰਮ ਕੀਤਾ।
ਇਸ ਲਈ ਹਰ ਧਰਮ ਦੇ ਲੋਕਾਂ ਨੇ, ਹਰ ਵਰਗ ਦੇ ਲੋਕਾਂ ਨੇ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੀ ਮੌਜੂਦਗੀ ਅਤੇ ਸੰਦੇਸ਼ਾਂ ਤੋਂ ਪ੍ਰੇਰਣਾ ਲਈ। ਮੇਲਕੋਟ ਦੇ ਮੰਦਿਰ ਵਿੱਚ ਭਗਵਾਨ ਦੀ ਅਰਾਧਨਾ ਕਰਦੀ ਮੁਸਲਿਮ ਰਾਜਕੁਮਾਰੀ ਬੀਬੀ ਨਚਿਆਰ ਦੀ ਮੂਰਤੀ ਇਸ ਦੀ ਗਵਾਹੀ ਹੈ। ਦੇਸ਼ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਅੱਜ ਤੋਂ ਹਜ਼ਾਰ ਸਾਲ ਪਹਿਲਾਂ ਦਿੱਲੀ ਦੇ ਸੁਲਤਾਨ ਦੀ ਬੇਟੀ ਬੀਬੀ ਨਚਿਆਰ ਦੀ ਮੂਰਤੀ ਸੰਤ ਰਾਮਾਨੁਜਅਚਾਰਿਆ ਨੇ ਹੀ ਮੰਦਿਰ ਵਿੱਚ ਸਥਾਪਿਤ ਕਰਵਾਈ ਸੀ।
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਸਮੇਂ ਸਮਾਜਿਕ ਏਕਤਾ ਅਤੇ ਸਦਭਾਵ ਦਾ ਕਿੰਨਾ ਵੱਡਾ ਸੰਦੇਸ਼ ਸੰਤ ਸ਼੍ਰੀ ਰਾਮਾਨੁਜਅਚਾਰਿਆ ਨੇ ਆਪਣੇ ਇਸ ਕਾਰਜ ਦੇ ਮਾਧਿਅਮ ਨਾਲ ਦਿੱਤਾ ਸੀ। ਅੱਜ ਵੀ ਬੀਬੀ ਨਚਿਆਰ ਦੀ ਮੂਰਤੀ ‘ਤੇ ਸ਼ਰਧਾ ਸੁਮਨ ਅਰਪਿਤ ਕੀਤੇ ਜਾਂਦੇ ਹਨ। ਬੀਬੀ ਨਚਿਆਰ ਦੀ ਮੂਰਤੀ ਦੀ ਤਰ੍ਹਾਂ ਹੀ ਸੰਤ ਸ਼੍ਰੀ ਰਾਮਾਨੁਜਅਚਾਰਿਆ ਦਾ ਸੰਦੇਸ਼ ਅੱਜ ਵੀ ਉੱਨਾ ਹੀ ਪ੍ਰਸੰਗਿਕ ਹੈ।
ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਜੀਵਨ ਅਤੇ ਸਿੱਖਿਆ ਤੋਂ ਭਾਰਤੀ ਸਮਾਜ ਦਾ ਉਦਾਰ, ਬਹੁਲਤਾਵਾਦੀ ਅਤੇ ਸਹਿਣਸ਼ੀਲ ਸਵਰੂਪ ਹੋਰ ਮਜ਼ਬੂਤ ਹੋਇਆ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਵੀ ਉਨ੍ਹਾਂ ਦੇ ਬਾਰੇ ਵਿੱਚ ਆਪਣੀ ਮੈਗਜ਼ੀਨ ‘ਬਹਿਸ਼ਕ੍ਰਿਤ ਭਾਰਤ’ ਵਿੱਚ 3 ਜੂਨ, 1927 ਨੂੰ ਇੱਕ ਐਡੀਟੋਰੀਅਲ ਲਿਖਿਆ ਸੀ। 90 ਸਾਲ ਪਹਿਲਾਂ ਲਿਖੇ ਇਸ ਐਡੀਟੋਰੀਅਲ ਨੂੰ ਪੜ੍ਹਨ ‘ਤੇ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਪ੍ਰੇਰਣਾਮਈ ਜੀਵਨ ਦੀਆਂ ਕਿੰਨੀਆਂ ਹੀ ਗੱਲਾਂ, ਮਨ ਮੰਦਿਰ ਨੂੰ ਛੂਹ ਜਾਂਦੀਆਂ ਹਨ।
ਬਾਬਾ ਸਾਹਿਬ ਨੇ ਲਿਖਿਆ ਸੀ-
”ਹਿੰਦੂ ਧਰਮ ਵਿੱਚ ਏਕਤਾ ਦੀ ਦਿਸ਼ਾ ਵਿੱਚ ਜੇਕਰ ਕਿਸੇ ਨੇ ਮਹੱਤਵਪੂਰਨ ਕਾਰਜ ਕੀਤਾ ਅਤੇ ਉਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸੰਤ ਸ਼੍ਰੀ ਰਾਮਾਨੁਜਅਚਾਰਿਆ ਨੇ ਹੀ ਕੀਤਾ। ਉਨ੍ਹਾਂ ਨੇ ਕਾਂਚੀਪੂਰਨ ਨਾਮ ਦੇ ਇੱਕ ਗੈਰ ਬ੍ਰਾਹਮਣ ਨੂੰ ਆਪਣਾ ਗੁਰੂ ਬਣਾਇਆ। ਜਦੋਂ ਗੁਰੂ ਨੂੰ ਭੋਜਨ ਕਰਾਉਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਘਰ ਨੂੰ ਸ਼ੁੱਧ ਕੀਤਾ ਤਾਂ ਸੰਤ ਸ਼੍ਰੀ ਰਾਮਾਨੁਜਅਚਾਰਿਆ ਨੇ ਇਸ ਦਾ ਵਿਰੋਧ ਕੀਤਾ।”
ਇੱਕ ਦਲਿਤ ਗੁਰੂ ਦੇ ਘਰ ਵਿੱਚ ਆਉਣ ਤੋਂ ਬਾਅਦ ਆਪਣੇ ਹੀ ਘਰ ਦੀ ਸ਼ੁੱਧੀ ਹੁੰਦੇ ਦੇਖ ਸੰਤ ਸ਼੍ਰੀ ਰਾਮਾਨੁਜਅਚਾਰਿਆ ਬਹੁਤ ਦੁਖੀ ਵੀ ਹੋਏ ਅਤੇ ਉਨ੍ਹਾਂ ਨੂੰ ਬਹੁਤ ਗੁੱਸਾ ਵੀ ਆਇਆ ਸੀ। ਜਿਸ ਕੁਰੀਤੀ ਨੂੰ ਮਿਟਾਉਣ ਲਈ ਉਹ ਅਥੱਕ ਮਿਹਨਤ ਕਰ ਰਹੇ ਸਨ, ਉਹ ਉਨ੍ਹਾਂ ਦੇ ਘਰ ਤੋਂ ਹੀ ਦੂਰ ਨਹੀਂ ਹੋ ਸਕੀ ਸੀ। ਇਸ ਦੇ ਬਾਅਦ ਹੀ ਉਨ੍ਹਾਂ ਨੇ ਸੰਨਿਆਸ ਲੈ ਲਿਆ ਅਤੇ ਫਿਰ ਆਪਣਾ ਪੂਰਾ ਜੀਵਨ ਸਮਾਜ ਹਿੱਤ ਵਿੱਚ ਲਗਾ ਦਿੱਤਾ। ਮੈਂ ਫਿਰ ਕਹਾਂਗਾ। ਉਨ੍ਹਾਂ ਨੇ ਸਿਰਫ਼ ਉਪਦੇਸ਼ ਨਹੀਂ ਦਿੱਤਾ ਬਲਕਿ ਆਪਣੇ ਕਾਰਜਾਂ ਨਾਲ ਉਨ੍ਹਾਂ ਉਪਦੇਸ਼ਾਂ ਨੂੰ ਜੀਅ ਕੇ ਵੀ ਦਿਖਾਇਆ।
ਉਸ ਦੌਰ ਵਿੱਚ ਸਮਾਜ ਦੀ ਜਿਸ ਤਰ੍ਹਾਂ ਦੀ ਸੋਚ ਸੀ, ਉਸ ਵਿੱਚ ਸੰਤ ਸ਼੍ਰੀ ਰਾਮਾਨੁਜਅਚਾਰਿਆ ਔਰਤਾਂ ਨੂੰ ਕਿਵੇਂ ਸਸ਼ਕਤ ਕਰਦੇ ਸਨ, ਇਸ ਬਾਰੇ ਵੀ ਬਾਬਾ ਸਾਹਿਬ ਨੇ ਆਪਣੇ editorial ਵਿੱਚ ਦੱਸਿਆ ਸੀ।
ਉਨ੍ਹਾਂ ਨੇ ਲਿਖਿਆ ਹੈ-
”ਤਿਰੁਵੱਲੀ ਵਿੱਚ ਇੱਕ ਦਲਿਤ ਔਰਤ ਨਾਲ ਬਹਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲੋਂ ਕਿਧਰੇ ਜ਼ਿਆਦਾ ਗਿਆਨੀ ਹੋ। ਇਸ ਤੋਂ ਬਾਅਦ ਸੰਤ ਸ਼੍ਰੀ ਰਾਮਾਨੁਜਅਚਾਰਿਆ ਨੇ ਉਸ ਔਰਤ ਨੂੰ ਦੀਕਸ਼ਾ ਦਿੱਤੀ ਅਤੇ ਉਸ ਦੀ ਮੂਰਤੀ ਬਣਾ ਕੇ ਮੰਦਿਰ ਵਿੱਚ ਵੀ ਸਥਾਪਿਤ ਕਰਵਾਈ। ਉਨ੍ਹਾਂ ਨੇ ਧਨੁਦਾਰਸ ਨਾਮ ਦੇ ਇੱਕ ਅਛੂਤ ਨੂੰ ਆਪਣਾ ਸ਼ਿਸ਼ ਬਣਾਇਆ। ਇਸੇ ਸ਼ਿਸ਼ ਦੀ ਮਦਦ ਨਾਲ ਉਹ ਨਦੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਵਾਪਸ ਆਉਂਦੇ ਸਨ।”
ਵਿਨਿਮਰਤਾ ਅਤੇ ਵਿਦਰੋਹੀ ਪ੍ਰਵਿਰਤੀ ਦਾ ਇਹ ਇੱਕ ਅਦਭੁੱਤ ਸਮਾਗਮ ਸੀ। ਜਿਸ ਵਿਅਕਤੀ ਦੇ ਘਰ ਵਿੱਚ ਦਲਿਤ ਗੁਰੂ ਦੇ ਪ੍ਰਵੇਸ਼ ਤੋਂ ਬਾਅਦ ਘਰ ਸ਼ੁੱਧ ਕੀਤਾ ਗਿਆ ਹੋਵੇ, ਉਹ ਵਿਅਕਤੀ ਨਦੀ ਵਿੱਚ ਇਸ਼ਨਾਨ ਤੋਂ ਬਾਅਦ ਇੱਕ ਦਲਿਤ ਦਾ ਹੀ ਸਹਾਰਾ ਲੈ ਕੇ ਮੰਦਿਰ ਤੱਕ ਜਾਂਦਾ ਸੀ। ਜਿਸ ਦੌਰ ਵਿੱਚ ਦਲਿਤ ਔਰਤਾਂ ਨੂੰ ਖੁੱਲ੍ਹ ਕੇ ਬੋਲਣ ਦੀ ਵੀ ਆਜ਼ਾਦੀ ਨਾ ਹੋਵੇ, ਉਸ ਦੌਰ ਵਿੱਚ ਉਨ੍ਹਾਂ ਨੇ ਇੱਕ ਦਲਿਤ ਔਰਤ ਤੋਂ ਬਹਿਸ ਵਿੱਚ ਹਾਰਨ ‘ਤੇ ਮੰਦਿਰ ਵਿੱਚ ਉਸ ਦੀ ਮੂਰਤੀ ਵੀ ਲਗਵਾਈ।
ਬਾਬਾ ਸਾਹਿਬ ਇਸ ਲਈ ਸੰਤ ਸ਼੍ਰੀ ਰਾਮਾਨੁਜਅਚਾਰਿਆ ਤੋਂ ਬਹੁਤ ਪ੍ਰਭਾਵਿਤ ਸਨ। ਜੋ ਲੋਕ ਬਾਬਾ ਸਾਹਿਬ ਨੂੰ ਪੜ੍ਹਦੇ ਰਹੇ ਹਨ, ਉਨ੍ਹਾਂ ਨੇ ਦੇਖਿਆ ਹੈ ਕਿ ਉਨ੍ਹਾਂ ਦੇ ਵਿਚਾਰਾਂ ਅਤੇ ਜ਼ਿੰਦਗੀ ‘ਤੇ ਸੰਤ ਰਾਮਾਨੁਜਅਚਾਰਿਆ ਦਾ ਕਿੰਨਾ ਵੱਡਾ ਪ੍ਰਭਾਵ ਸੀ।
ਮੈਨੂੰ ਲੱਗਦਾ ਹੈ ਕਿ ਅਜਿਹੇ ਘੱਟ ਹੀ ਵਿਅਕਤੀ ਹੋਣਗੇ ਜਿਨ੍ਹਾਂ ਦੇ ਜੀਵਨ ਦੀ ਪ੍ਰੇਰਣਾ ਦਾ ਵਿਸਥਾਰ ਇੱਕ ਹਜ਼ਾਰ ਸਾਲ ਤੱਕ ਅਜਿਹੇ ਅਲੱਗ ਅਲੱਗ ਕਾਲਖੰਡਾਂ ਵਿੱਚ ਹੋਇਆ ਹੋਵੇ। ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਵਿਚਾਰਾਂ ਤੋਂ ਹੀ ਪ੍ਰਭਾਵਿਤ ਹੋ ਕੇ ਇੱਕ ਹਜ਼ਾਰ ਸਾਲ ਦੇ ਇਸ ਲੰਬੇ ਦੌਰ ਵਿੱਚ ਕਈ ਸਮਾਜਿਕ ਅੰਦੋਲਨਾਂ ਨੇ ਜਨਮ ਲਿਆ। ਉਨ੍ਹਾਂ ਵਿੱਚ ਸਰਲ ਸੰਦੇਸ਼ਾਂ ਨੇ ਹੀ ਭਗਤੀ ਅੰਦੋਲਨ ਦਾ ਸਵਰੂਪ ਤੈਅ ਕੀਤਾ।
ਮਹਾਰਾਸ਼ਟਰ ਵਿੱਚ ਵਾਰਕਰੀ ਸੰਪਰਦਾਏ, ਰਾਜਸਥਾਨ ਅਤੇ ਗੁਜਰਾਤ ਵਿੱਚ ਵੱਲਭ ਸੰਪਰਦਾਏ, ਮੱਧ ਭਾਰਤ ਅਤੇ ਬੰਗਾਲ ਵਿੱਚ ਚੈਤੰਨਿਆ ਸੰਪਰਦਾਏ ਅਤੇ ਅਸਾਮ ਵਿੱਚ ਸ਼ੰਕਰ ਦੇਵ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਨ ਜਨ ਤੱਕ ਪਹੁੰਚਾਇਆ।
ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਵਚਨਾਂ ਤੋਂ ਹੀ ਪ੍ਰਭਾਵਿਤ ਹੋ ਕੇ ਗੁਜਰਾਤੀ ਆਦਿ ਕਵੀ ਅਤੇ ਸੰਤ ਨਰਸੀ ਮਹਿਤਾ ਨੇ ਕਿਹਾ ਸੀ- ਵੈਸ਼ਣਵ ਜਨ ਤੋ ਤੇਨੇ ਕਹਿਏ, ਜੇ ਪੀਰ ਪਰਾਈ ਜਾਣੇ ਰੇ!!! ਗਰੀਬ ਦਾ ਦਰਦ ਸਮਝਣ ਦਾ ਇਹ ਭਾਵ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੀ ਹੀ ਦੇਣ ਹੈ।
ਇਨ੍ਹਾਂ ਇੱਕ ਹਜ਼ਾਰ ਸਾਲਾਂ ਵਿੱਚ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਸੰਦੇਸ਼ਾਂ ਨੇ ਦੇਸ਼ ਦੇ ਲੱਖਾਂ ਕਰੋੜਾਂ ਲੋਕਾਂ ਨੂੰ ਸਮਾਜਿਕ ਏਕਤਾ, ਸਮਾਜਿਕ ਸਦਭਾਵਨਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਇਆ ਹੈ। ਉਨ੍ਹਾਂ ਸਾਨੂੰ ਸਮਝਾਇਆ ਹੈ ਕਿ ਕੱਟੜਤਾ ਅਤੇ ਕਰਮਕਾਂਡ ਵਿੱਚ ਡੁੱਬੇ ਰਹਿਣ ਨੂੰ ਹੀ ਧਰਮ ਮੰਨਣਾ ਕਾਇਰਾਂ ਦਾ, ਅਗਿਆਨੀਆਂ ਦਾ, ਅੰਧ ਵਿਸ਼ਵਾਸੀਆਂ ਦਾ, ਤਰਕਹੀਣਾਂ ਦਾ ਰਸਤਾ ਹੈ। ਇਸ ਲਈ ਹਰ ਉਹ ਵਿਅਕਤੀ ਜੋ ਜਾਤ ਭੇਦ, ਅਸਮਾਨਤਾ ਅਤੇ ਹਿੰਸਾ ਦੇ ਵਿਰੁੱਧ ਖੜ੍ਹਾ ਹੁੰਦਾ ਹੈ ਉਹ ਗੁਰੂ ਨਾਨਕ ਹੋ ਜਾਂਦਾ ਹੈ, ਕਬੀਰ ਹੋ ਜਾਂਦਾ ਹੈ।
ਜੋ ਸਮੇਂ ਦੀ ਕਸੌਟੀ ‘ਤੇ ਖਰਾ ਨਹੀਂ ਉੱਤਰਦਾ, ਉਹ ਕਿੰਨਾ ਵੀ ਪ੍ਰਾਚੀਨ ਕਿਉਂ ਨਾ ਹੋਵੇ, ਉਸ ਵਿੱਚ ਸੁਧਾਰ ਕਰਨਾ ਹੀ ਸਾਡੀ ਸੰਸਕ੍ਰਿਤੀ ਹੈ। ਇਸ ਲਈ ਸਮੇਂ ਸਮੇਂ ‘ਤੇ ਸਾਡੇ ਦੇਸ਼ ਵਿੱਚ ਅਜਿਹੀਆਂ ਮਹਾਨ ਆਤਮਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਆਪਣੀ ਵਿਅਕਤੀਗਤ ਪ੍ਰਤਿਸ਼ਠਾ ਨੂੰ ਦਾਅ ‘ਤੇ ਲਾ ਕੇ ਜ਼ਹਿਰ ਪੀਤਾ, ਹਰ ਤਰ੍ਹਾਂ ਦਾ ਰਿਸਕ ਉਠਾ ਕੇ ਸਮਾਜ ਨੂੰ ਸੁਧਾਰਨ ਲਈ ਕੰਮ ਕੀਤਾ। ਜਿਨ੍ਹਾਂ ਨੇ ਸੈਂਕੜੇ ਸਾਲਾਂ ਤੋਂ ਚਲੀਆਂ ਆ ਰਹੀਆਂ ਵਿਵਸਥਾ ਦੀਆਂ ਬੁਰਾਈਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੇ ਸਮਾਜ ਵਿੱਚ ਤਬਦੀਲੀ ਲਈ, ਭਾਰਤ ਦੀ ਚੇਤਨਾ ਨੂੰ ਬਚਾਉਣ ਲਈ, ਉਸ ਨੂੰ ਜਗਾਉਣ ਲਈ ਕੰਮ ਕੀਤਾ।
ਸੰਤ ਸ਼੍ਰੀ ਰਾਮਾਨੁਜਅਚਾਰਿਆ ਵਰਗੇ ਰਿਸ਼ੀਆਂ ਦਾ ਤਪ ਹੈ, ਇਨ੍ਹਾਂ ਵੱਲੋਂ ਸ਼ੁਰੂ ਕੀਤੇ ਅਤੇ ਲਗਾਤਾਰ ਚਲਦੇ ਸਮਾਜਿਕ ਜਾਗਰਣ ਦੇ ਪੁੰਨ ਪ੍ਰਵਾਹ ਦਾ ਪ੍ਰਤੀਕ ਹੈ ਕਿ-
ਸਾਡੀ ਸ਼ਰਧਾ ਹਮੇਸ਼ਾ ਆਪਣੇ ਗੌਰਵਸ਼ਾਲੀ ਇਤਿਹਾਸ ‘ਤੇ ਸਥਿਰ ਰਹੀ। ਸਾਡਾ ਆਚਰਣ, ਰੀਤੀ ਰਿਵਾਜ, ਪਰੰਪਰਾਵਾਂ ਸਮੇਂ ਅਨੁਕੂਲ ਬਣਦੀਆਂ ਗਈਆਂ, ਸਾਡੀ ਸੋਚ ਹਮੇਸ਼ਾ ਸਮੇਂ ਤੋਂ ਦੂਰ ਰਹੀ।
ਇਸੇ ਕਾਰਨ ਸਾਡਾ ਸਮਾਜ ਯੁੱਗ ਯੁੱਗ ਤੋਂ ਬਹੁਤ ਅੱਗੇ ਰਿਹਾ। ਇਹੀ ਉਹ ਅਮਰਤੱਤ ਹੈ ਜਿਸ ਨਾਲ ਸਾਡੀ ਸੰਸਕ੍ਰਿਤੀ ਪੁਰਾਣੇ ਹੁੰਦੇ ਹੋਏ ਵੀ ਨਵੀਂ ਬਣੀ ਰਹੀ। ਇਨ੍ਹਾਂ ਪੁੰਨ ਆਤਮਾਵਾਂ ਦੇ ਅੰਮ੍ਰਿਤ ਮੰਥਨ ਕਾਰਨ ਹੀ ਅਸੀਂ ਮਾਣ ਨਾਲ ਕਹਿੰਦੇ ਹਾਂ-
”ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਨ ਦੌਰੇ-ਜਮਾਂ ਹਮਾਰਾ” ਦੁਨੀਆ ਦਾ ਨਕਸ਼ਾ ਬਦਲ ਗਿਆ, ਵੱਡੇ ਵੱਡੇ ਦੇਸ਼ ਖਤਮ ਹੋ ਗਏ, ਪਰ ਸਾਡਾ ਭਾਰਤ, ਸਾਡਾ ਹਿੰਦੁਸਤਾਨ, ‘ਸਬਕਾ ਸਾਥ-ਸਬਕਾ ਵਿਕਾਸ’ ਦੇ ਭਾਰਤ ਮੰਤਰ ਨਾਲ ਅੱਗੇ ਵਧ ਰਿਹਾ ਹੈ।
ਅੱਜ ਮੈਨੂੰ ਖੁਸ਼ੀ ਹੈ ਕਿ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਜਨਮ ਦੇ ਹਜ਼ਾਰਵੇਂ ਸਾਲ ਵਿੱਚ ਕਈ ਸੰਸਥਾਵਾਂ ਮਿਲਕੇ ਉਨ੍ਹਾਂ ਦੀ ਸਿੱਖਿਆ ਅਤੇ ਸੰਦੇਸ਼ਾਂ ਨੂੰ ਘਰ ਘਰ ਤੱਕ ਪਹੁੰਚਾ ਰਹੀਆਂ ਹਨ। ਮੈਨੂੰ ਉਮੀਦ ਹੈ ਕਿ ਇਨ੍ਹਾਂ ਸਿੱਖਿਆਵਾਂ ਅਤੇ ਸੰਦੇਸ਼ਾਂ ਨੂੰ ਦੇਸ਼ ਦੇ ਵਰਤਮਾਨ ਨਾਲ ਵੀ ਜੋੜਿਆ ਜਾ ਰਿਹਾ ਹੋਏਗਾ।
ਤੁਸੀਂ ਸਾਰੇ ਜਾਣਦੇ ਹੋ ਕਿ ਸੰਤ ਸ਼੍ਰੀ ਰਾਮਾਨੁਜਅਚਾਰਿਆ ਸਮਾਜਿਕ ਜ਼ਿੰਮੇਵਾਰੀ ਨਾਲ ਗਰੀਬਾਂ ਦੀਆਂ ਲੋੜਾ ਪੂਰੀਆਂ ਕਰਨ ਨਾਲ ਜੁੜੇ ਰਹੇ। ਉਦਾਹਰਨ ਵਜੋਂ, ਉਨ੍ਹਾਂ ਨੇ ਮੇਲਕੋਟ ਦੇ ਨਜ਼ਦੀਕ ਥੌਂਡਾਨੁਰ ਵਿਖੇ 200 ਏਕੜ ਵਿੱਚ ਫੈਲੀ ਹੋਈ ਨਕਲੀ ਝੀਲ ਬਣਾਈ। ਇਹ ਝੀਲ ਸੰਤ ਸ਼੍ਰੀ ਰਾਮਾਨੁਜਅਚਾਰਿਆ ਵੱਲੋਂ ਗਰੀਬਾਂ ਦੀ ਭਲਾਈ ਲਈ ਕੀਤੇ ਕੰਮ ਦੀ ਜਿਊਂਦੀ ਉਦਾਹਰਨ ਹੈ। ਅੱਜ ਵੀ ਇਹ 70 ਪਿੰਡਾਂ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਅਤੇ ਸਿੰਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ।
ਅੱਜ ਜਦੋਂ ਹਰ ਤਰਫ਼ ਪਾਣੀ ਨੂੰ ਲੈ ਕੇ ਇੰਨੀ ਚਿੰਤਾ ਹੈ, ਤਾਂ ਇੱਕ ਹਜ਼ਾਰ ਸਾਲ ਪਹਿਲਾਂ ਬਣਾਈ ਗਈ ਇਹ ਝੀਲ ਇਸ ਗੱਲ ਦਾ ਜਵਾਬ ਹੈ ਕਿ ਜਲ ਸੰਭਾਲ ਕਿਉਂ ਜ਼ਰੂਰੀ ਹੈ। ਇੱਕ ਹਜ਼ਾਰ ਸਾਲ ਵਿੱਚ ਨਾ ਜਾਣੇ ਕਿੰਨੀਆਂ ਪੀੜ੍ਹੀਆਂ ਨੂੰ ਉਸ ਝੀਲ ਤੋਂ ਆਸ਼ਿਰਵਾਦ ਮਿਲਿਆ ਹੈ, ਜੀਵਨ ਮਿਲਿਆ ਹੈ। ਇਹ ਝੀਲ ਇਸ ਗੱਲ ਦਾ ਵੀ ਸਬੂਤ ਹੈ ਕਿ ਜਲ ਸੰਭਾਲ ਨੂੰ ਲੈ ਕੇ ਅਸੀਂ ਅੱਜ ਜੋ ਵੀ ਤਿਆਰੀ ਕਰਦੇ ਹਾਂ, ਉਸ ਦਾ ਫਾਇਦਾ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਲੋਕਾਂ ਨੂੰ ਹੁੰਦਾ ਹੈ। ਇਸ ਲਈ ਅੱਜ ਨਦੀਆਂ ਦੀ ਸਫ਼ਾਈ, ਝੀਲਾਂ ਦੀ ਸਫ਼ਾਈ, ਲੱਖਾਂ ਤਲਾਬ ਖੁਦਵਾਉਣੇ, ਵਰਤਮਾਨ ਦੇ ਨਾਲ ਹੀ ਭਵਿੱਖ ਦੀ ਤਿਆਰੀ ਦਾ ਵੀ ਹਿੱਸਾ ਹੈ।
ਇਸ ਝੀਲ ਦੀ ਚਰਚਾ ਕਰਦੇ ਹੋਏ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਸਮੇਂ ਜਲ ਸੰਭਾਲ ਨੂੰ ਲੈ ਕੇ ਅੱਜ ਕੀ ਕੁਝ ਕੀਤਾ ਜਾ ਸਕਦਾ ਹੈ, ਉਸ ਬਾਰੇ ਵਿੱਚ ਵੀ ਲੋਕਾਂ ਨੂੰ ਸਰਗਰਮ ਕਰੋ।
ਮੈਂ ਵਿਭਿੰਨ ਸੰਸਥਾਵਾਂ ਤੋਂ ਇੱਥੇ ਇਕੱਠੇ ਹੋਏ ਆਗੂਆਂ ਨੂੰ ਵੀ ਅਪੀਲ ਕਰਾਂਗਾ। ਜਿਵੇਂ ਭਾਰਤ 2022 ਵਿੱਚ ਆਜ਼ਾਦੀ ਦੇ 75 ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਅਸੀਂ ਉਨ੍ਹਾਂ ਕਮਜ਼ੋਰੀਆਂ ਅਤੇ ਰੁਕਾਵਟਾਂ ‘ਤੇ ਕੰਮ ਕਰ ਰਹੇ ਹਾਂ ਜਿਹੜੀਆਂ ਸਾਨੂੰ ਪਿੱਛੇ ਲੈ ਕੇ ਜਾ ਰਹੀਆਂ ਹਨ। ਤੁਸੀਂ ਵੀ ਅਜਿਹੇ ਵਿਸ਼ੇਸ਼ ਟੀਚੇ ਨਿਰਧਾਰਤ ਕਰੋ ਜਿਹੜੇ ਠੋਸ ਅਤੇ ਪਹੁੰਚਯੋਗ ਹਨ।
ਤੁਸੀਂ ਤੈਅ ਕਰ ਸਕਦੇ ਹੋ ਕਿ ਦਸ ਹਜ਼ਾਰ ਪਿੰਡਾਂ ਤੱਕ ਜਾਵਾਂਗੇ, ਜਾਂ 50 ਹਜ਼ਾਰ ਪਿੰਡਾਂ ਤੱਕ ਜਾਵਾਂਗੇ।
ਮੇਰੀ ਅਪੀਲ ਹੈ ਕਿ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਰਾਸ਼ਟਰ ਧਰਮ ਦੀ ਚੇਤਨਾ ਜਗਾਉਣ ਵਾਲੇ ਵਚਨਾਂ ਦੇ ਨਾਲ ਨਾਲ ਵਰਤਮਾਨ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੁੱਖੀ ਕਲਿਆਣ, ਨਾਰੀ ਕਲਿਆਣ, ਗਰੀਬ ਕਲਿਆਣ ਦੇ ਬਾਰੇ ਵਿੱਚ ਵੀ ਲੋਕਾਂ ਨੂੰ ਹੋਰ ਸਰਗਰਮ ਕੀਤਾ ਜਾਵੇ।
ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਹਾਂ। ਮੈਂ ਇੱਕ ਵਾਰ ਫਿਰ ਸਾਰਿਆਂ ਦਾ ਆਭਾਰ ਪ੍ਰਗਟਾਉਂਦਾ ਹਾਂ ਕਿ ਤੁਸੀਂ ਮੈਨੂੰ ਸੰਤ ਸ਼੍ਰੀ ਰਾਮਾਨੁਜਅਚਾਰਿਆ ‘ਤੇ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਅਵਸਰ ਦਿੱਤਾ।
ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ!!!
अतुल तिवारी/ हिमांशु सिंह
The central message of Sant Shri Ramanujacharya’s life was inclusive society, religion and philosophy: PM @narendramodi
— PMO India (@PMOIndia) May 1, 2017
.@narendramodi He saw the manifestation of God in Human beings, and Human beings in God. He saw all devotees of God as equal: PM @narendramodi
— PMO India (@PMOIndia) May 1, 2017
Sant Shri Ramanujacharya broke the settled prejudice of his times: PM @narendramodi
— PMO India (@PMOIndia) May 1, 2017
संत श्री रामानुजाचार्य के जीवन और शिक्षा से भारतीय समाज का उदार, बहुलतावादी और सहिष्णु स्वरूप और मजबूत हुआ : PM @narendramodi
— PMO India (@PMOIndia) May 1, 2017
संत श्री रामानुजाचार्य के विचारों से ही प्रभावित होकर एक हजार वर्ष के इस लंबे दौर में कई सामाजिक आंदोलनों ने जन्म लिया : PM @narendramodi
— PMO India (@PMOIndia) May 1, 2017
दुनिया का नक्शा बदल गया, बड़े देश खत्म हो गए, लेकिन हमारा भारत, हमारा हिंदुस्तान, सबका साथ-सबका विकास के मंत्र के साथ आगे बढ़ रहा है : PM
— PMO India (@PMOIndia) May 1, 2017