Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਸੀ.ਐੱਸ.ਆਈ.ਆਰ. ਦੇ 75ਵੇਂ ਸਥਾਪਨਾ ਦਿਵਸ ਮੌਕੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਸੀ.ਐੱਸ.ਆਈ.ਆਰ. ਦੇ 75ਵੇਂ ਸਥਾਪਨਾ ਦਿਵਸ ਮੌਕੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਸੀ.ਐੱਸ.ਆਈ.ਆਰ. ਦੇ 75ਵੇਂ ਸਥਾਪਨਾ ਦਿਵਸ ਮੌਕੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੀ.ਐੱਸ.ਆਈ.ਆਰ. ਦੇ 75ਵੇਂ ਸਥਾਪਨਾ ਦਿਵਸ ਮੌਕੇ ਉਸ ਦੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਇੱਕ ਪ੍ਰਦਰਸ਼ਨੀ ਨੂੰ ਵੇਖਿਆ, ਜਿਸ ਵਿੱਚ ਸੀ.ਐੱਸ.ਆਈ.ਆਰ. ਦੀਆਂ ਅਨੇਕਾਂ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦਵਾਈਆਂ ਵਿੱਚ ਕੰਮ ਆਉਣ ਵਾਲੇ ਅਤੇ ਖ਼ੁਸ਼ਬੂਦਾਰ ਪੌਦਿਆਂ ਦੀਆਂ ਕੁਝ ਕਿਸਮਾਂ ਵੀ ਰਾਸ਼ਟਰ ਨੂੰ ਸਮਰਪਿਤ ਕੀਤੀਆਂ, ਉਨ੍ਹਾਂ ਦੇਸ਼ ਭਰ ਦੇ ਪੰਜ ਵੱਖੋ-ਵੱਖਰੇ ਸਥਾਨਾਂ: ਹੈਦਰਾਬਾਦ, ਕੁੱਡਾਲੋਰ, ਜੰਮੂ, ਜੋਰਹਾਟ ਅਤੇ ਪਾਲਮਪੁਰ ਤੋਂ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਬੋਲਦਿਆਂ, ਉਨ੍ਹਾਂ ਕਿਹਾ ਕਿ ਸੀ.ਐੱਸ.ਆਈ.ਆਰ. ਨੇ ਆਪਣੀ ਸ਼ੁਰੂਆਤ ਉਸ ਅਮਿਟ-ਸਿਆਹੀ ਨੂੰ ਤਿਆਰ ਕਰ ਕੇ ਕੀਤੀ ਸੀ, ਜੋ ਹੁਣ ਸਾਡੇ ਜਮਹੂਰੀ ਤਾਣੇ-ਬਾਣੇ ਦੀ ਪਛਾਣ ਬਣ ਚੁੱਕੀ ਹੈ ਅਤੇ ਸੀ.ਐੱਸ.ਆਈ.ਆਰ. ਨੇ ਜੀਵਨ ਦੇ ਹਰੇਕ ਖੇਤਰ ’ਤੇ ਇੰਝ ਹੀ ਆਪਣੀ ਅਮਿਟ ਛਾਪ ਛੱਡੀ ਹੈ। ਉਨ੍ਹਾਂ ਸੀ.ਐੱਸ.ਆਈ.ਆਰ. ਨੂੰ ਬੇਨਤੀ ਕੀਤੀ ਕਿ ‘ਤਕਨਾਲੋਜੀ ਦੀ ਮਦਦ ਨਾਲ ਕਾਰੋਬਾਰ ਕਰਨਾ ਸੁਖਾਲਾ ਬਣਾਉਣ’ ਲਈ ਇੱਕ ਮੰਚ ਸਿਰਜਿਆ ਜਾਵੇ, ਜਿੱਥੇ ਸਾਰੀਆਂ ਸਹੀ ਸਬੰਧਤ ਧਿਰਾਂ ਪੁੱਜ ਸਕਣ ਅਤੇ ਇੰਝ ਲਾਭਪਾਤਰੀਆਂ ਤੱਕ ਤਕਨਾਲੋਜੀਆਂ ਪੁੱਜ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਇਸ ਤੱਥ ਦਾ ਗਵਾਹ ਹੈ ਕਿ ਕੋਈ ਵੀ ਰਾਸ਼ਟਰ ਉਦੋਂ ਤੱਕ ਵਿਕਸਤ ਨਹੀਂ ਹੋ ਸਕਦਾ, ਜਦੋਂ ਤੱਕ ਕਿ ਉਹ ਵਿਗਿਆਨ ਅਤੇ ਤਕਨਾਲੋਜੀ ਨੂੰ ਆਪਣੇ ਲਾਭ ਲਈ ਵਰਤਣ ਨਾ ਲੱਗੇ। ਉਨ੍ਹਾਂ ਕਿਹਾ ਕਿ ਇੱਕ ਸਫ਼ਲ ਤਕਨਾਲੋਜੀ ਉਹੀ ਹੈ, ਜਿਹੜੀ ਆਮ ਵਿਅਕਤੀ ਨੂੰ ਲਾਭ ਪਹੁੰਚਾਉਂਦੀ ਹੈ। ਪਿਛਲੇ 75 ਵਰ੍ਹਿਆਂ ਦੌਰਾਨ ਰਾਸ਼ਟਰ ਲਈ ਪਾਏ ਯੋਗਦਾਨ ਵਾਸਤੇ ਸੀ.ਐੱਸ.ਆਈ. ਆਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਵਿੱਖ ’ਚ ਇਸ ਸੰਗਠਨ ਤੋਂ ਕਿਤੇ ਵੱਧ ਆਸਾਂ ਹਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੁਆਰਾ ਸੰਚਾਲਿਤ ਇਸ ਸਦੀ ’ਚ ਆਮ ਨਾਗਰਿਕਾਂ ਨੂੰ ਵਿਗਿਆਨ ਨਾਲ ਜੋੜਨਾ ਬਹੁਤ ਅਹਿਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਜਤਨ ਕੀਤਾ ਜਾਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਖੋਜ ਕਰਨ ਲਈ ਸੀ.ਐੱਸ.ਆਈ.ਆਰ. ਦੀਆਂ ਪ੍ਰਯੋਗਸ਼ਾਲਾਵਾਂ ਤੱਕ ਪੁੱਜਣ ਦੇ ਵੱਧ ਤੋਂ ਵੱਧ ਮੌਕੇ ਉਪਲਬਧ ਹੋਣ। ਉਨ੍ਹਾਂ ਇਹ ਵੀ ਆਖਿਆ ਕਿ ਦੇਸ਼ ਵਿੱਚ ਨਵੇਂ ਉੱਦਮੀ ਪੈਦਾ ਕਰਨ ਵਿੱਚ ਸੀ.ਐੱਸ.ਆਈ.ਆਰ. ਨੇ ਇੱਕ ਪ੍ਰਮੁੱਖ ਭੂਮਿਕਾ ਨਿਭਾਉਣੀ ਹੈ। ਖੇਤੀ ਉਤਪਾਦਕਤਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਦਾ ‘ਪਰ ਡ੍ਰੌਪ, ਮੋਰ ਕ੍ਰੌਪ’ (ਪ੍ਰਤੀ ਬੂੰਦ, ਵਧੇਰੇ ਫ਼ਸਲ) ਉੱਤੇ ਜ਼ੋਰ ਦਿੰਦੇ ਹਨ, ਇਸ ਦੇ ਨਾਲ ਹੀ ‘ਐਨ ਇੰਚ ਆੱਵ੍ ਲੈਂਡ ਐਂਡ ਏ ਬੰਚ ਆਵ੍ ਕ੍ਰੌਪਸ’ (ਇੱਕ-ਇੱਕ ਇੰਚ ਧਰਤੀ ਤੋਂ ਭਰਪੂਰ ਫ਼ਸਲ) ਦਾ ਇੱਕ ਹੋਰ ਉਦੇਸ਼ ਵੀ ਤੈਅ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਬਾਅਦ ’ਚ ਮੰਚ ਤੋਂ ਹੇਠਾਂ ਆ ਕੇ ਸਕੂਲੀ-ਬੱਚਿਆਂ ਨਾਲ ਗੱਲਾਂ ਕੀਤੀਆਂ, ਜੋ ਉਸ ਵੇਲੇ ਵਿਗਿਆਨ ਭਵਨ ’ਚ ਦਰਸ਼ਕਾਂ ਵਜੋਂ ਮੌਜੂਦ ਸਨ।

AKT/AK