ਪੀਐੱਮਇੰਡੀਆ
ਮੈਂ ਅੱਜ ਦੀ ਸ਼ੁਰੂਆਤ ‘ਭਾਰਤੀ ਪੁਲਾੜ ਖੋਜ ਸੰਗਠਨ’ (ਇਸਰੋ – ਇੰਡੀਅਨ ਸਪੇਸ ਰਿਸਰਚ ਆਰਗੇਨਾਇਜ਼ੇਸ਼ਨ) ਨੂੰ ਉਸ ਵੱਲੋਂ ਕੀਤੇ ਗਏ ਸੈਟੇਲਾਈਟ-ਲਾਂਚਿੰਗ ਦੇ ਸਭ ਤੋਂ ਵੱਧ ਚੁਣੌਤੀਪੂਰਨ ਕਾਰਜਾਂ ਵਿੱਚੋਂ ਇੱਕ ਦੇ ਸਫ਼ਲਤਾਪੂਰਬਕ ਨੇਪਰੇ ਚੜ੍ਹਨ ਉੱਤੇ ਮੁਬਾਰਕਬਾਦ ਦੇਣ ਨਾਲ ਕਰਨੀ ਚਾਹੁੰਦਾ ਹਾਂ।
ਇੱਕੋ ਪੀ.ਐੱਸ.ਐੱਲ.ਵੀ. ਉਡਾਣ ਦੌਰਾਨ ਅੱਠ ਉਪਗ੍ਰਹਿਆਂ ਨੂੰ ਦੋ ਵੱਖੋ- ਵੱਖਰੇ ਗ੍ਰਹਿ-ਪੰਧਾਂ ਵਿੱਚ ਸਥਾਪਤ ਕੀਤਾ ਗਿਆ ਹੈ।
ਸੀ.ਐੱਸ.ਆਈ.ਆਰ. ਦੇ 75ਵੇਂ ਸਥਾਪਨਾ ਦਿਵਸ ਮੌਕੇ ਇਸ ਦੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ ਕਰਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਮੈਂ ਕੌਂਸਿਲ ਦੇ ਪ੍ਰਧਾਨ ਵਜੋਂ ਵੀ ਇਸ ਮੌਕੇ ਸੀ.ਐੱਸ.ਆਈ.ਆਰ ਦੀ ਪਲੈਟੀਨਮ ਜੁਬਲੀ ਦੇ ਸਾਲ ਭਰ ਚਲਣ ਵਾਲੇ ਜਸ਼ਨਾਂ ਵਿੱਚ ਤੁਹਾਡਾ ਸਭ ਦਾ ਸੁਆਗਤ ਕਰਦਾ ਹਾਂ।
ਮੈਂ ਕੇਂਦਰੀ ਵਿਦਿਆਲਿਆਂ ਦੇ ਉਨ੍ਹਾਂ ਇੱਕ ਸੌ ਪੰਜਾਹ ਵਿਦਿਆਰਥੀਆਂ ਦਾ ਖ਼ਾਸ ਤੌਰ ’ਤੇ ਸੁਆਗਤ ਕਰਦਾ ਹਾਂ, ਜੋ ਅੱਜ ਇੱਥੇ ਮੌਜੂਦ ਹਨ ਅਤੇ ਆਈ.ਟੀ.ਆਈਜ਼ ਅਤੇ ਆਈ.ਆਈ.ਐੱਸ.ਈ.ਆਰਜ਼ ਦੇ ਉਨ੍ਹਾਂ ਵਿਦਿਆਰਥੀਆਂ ਤੇ ਖੋਜਾਰਥੀਆਂ ਨੂੰ ਵੀ ‘ਜੀ-ਆਇਆਂ’ ਆਖਦਾ ਹਾਂ, ਜਿਹੜੇ ਇਸ ਸਮਾਰੋਹ ਨੂੰ ‘ਲਾਈਵ’ ਵੇਖ ਰਹੇ ਹਨ।
ਹਰੇਕ ਭਾਰਤੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੀ.ਐੱਸ.ਆਈ.ਆਰ. ਆਧੁਨਿਕ ਭਾਰਤ ਦੇ ਵਿਕਾਸ ਵਿੱਚ ਆਪਣੇ ਪ੍ਰਤੀਬੱਧ ਯੋਗਦਾਨ ਲਈ 75ਵੇਂ ਵਰ੍ਹੇ ਦੇ ਜਸ਼ਨ ਮਨਾ ਰਿਹਾ ਹੈ।
ਇਹ ਰਾਸ਼ਟਰ ਨੂੰ ਸਮਰਪਿਤ ਇੱਕ ਸਫ਼ਰ ਰਿਹਾ ਹੈ।
ਸੀ.ਐੱਸ.ਆਈ.ਆਰ. ਨੇ ਆਪਣੀ ਸ਼ੁਰੂਆਤ ਉਸ ਅਮਿੱਟ-ਸਿਆਹੀ ਨੂੰ ਤਿਆਰ ਕਰ ਕੇ ਕੀਤੀ ਸੀ, ਜੋ ਹੁਣ ਸਾਡੇ ਜਮਹੂਰੀ ਤਾਣੇ-ਬਾਣੇ ਦੀ ਪਛਾਣ ਬਣ ਚੁੱਕੀ ਹੈ ਅਤੇ ਸੀ.ਐੱਸ.ਆਈ.ਆਰ. ਨੇ ਜੀਵਨ ਦੇ ਹਰੇਕ ਖੇਤਰ ’ਤੇ ਇੰਝ ਹੀ ਆਪਣੀ ਅਮਿੱਟ ਛਾਪ ਛੱਡੀ ਹੈ।
ਖੋਜ ਅਤੇ ਵਿਕਾਸ ਪ੍ਰਤੀ ਸਰਬ-ਪੱਖੀ ਪਹੁੰਚ ਨਾਲ ਸੀ.ਐੱਸ.ਆਈ.ਆਰ. ਆਪਣੀ ਵਿਭਿੰਨਤਾ ਤੇ ਵਿਲੱਖਣਤਾ ਦੇ ਮਾਮਲੇ ਵਿੱਚ ਭਾਰਤ ਦਾ ਪ੍ਰਤੀਬਿੰਬ ਹੈ।
ਖੇਤੀਬਾੜੀ ਤੋਂ ਲੈ ਕੇ ਏਅਰੋਸਪੇਸ ਤੱਕ, ਬਾਇਓ-ਸੈਂਸਰਜ਼ ਤੋਂ ਲੈ ਕੇ ਬਾਇਓ-ਫ਼ਾਰਮਾਸਿਊਟੀਕਲਜ਼ ਤੱਕ, ਰਸਾਇਣਾਂ ਤੋਂ ਲੈ ਕੇ ਪੌਣ-ਪਾਣੀ ਦੀ ਤਬਦੀਲੀ ਤੱਕ, ਦਵਾਈਆਂ ਦੇ ਵਿਕਾਸ ਤੋਂ ਲੈ ਕੇ ਡੂੰਘੇ ਸਮੁੰਦਰ ਵਿੱਚ ਖੋਜ ਤੱਕ, ਪ੍ਰਿਥਵੀ-ਵਿਗਿਆਨਾਂ ਤੋਂ ਲੈ ਕੇ ਊਰਜਾ ਤੱਕ, ਖ਼ੁਰਾਕ ਤੋਂ ਲੈ ਕੇ ਖ਼ੁਸ਼ਬੋਅ ਤੱਕ, ਕੱਚ ਤੋਂ ਲੈ ਕੇ ਜੀਨੌਮਿਕਸ ਤੱਕ, ਮਕਾਨ ਉਸਾਰੀ ਤੋਂ ਸਿਹਤ-ਸੰਭਾਲ ਤੱਕ, ਇੰਸਟਰੂਮੈਂਟੇਸ਼ਨ ਤੋਂ ਲੈ ਕੇ ਇਨਫ਼ਰਮੈਟਿਕਸ ਤੱਕ, ਚਮੜੇ ਤੋਂ ਲੈ ਕੇ ਹਲਕੇ ਜੰਗੀ ਹਵਾਈ ਜਹਾਜ਼ ਤੱਕ, ਅਣੂ-ਜੀਵਾਂ ਤੋਂ ਲੈ ਕੇ ਸਮੱਗਰੀਆਂ ਦੀ ਪੁਟਾਈ ਤੱਕ, ਆੱਪਟਿਕਸ ਤੋਂ ਲੈ ਕੇ ਆੱਪਟੀਕਲ ਫ਼ਾਈਬਰਜ਼ ਤੱਕ, ਪਿਗਮੈਂਟਸ ਤੋਂ ਲੈ ਕੇ ਪਾੱਵਰ ਇਲੈਕਟ੍ਰੌਨਿਕਸ ਤੱਕ, ਸੜਕਾਂ ਤੋਂ ਲੈ ਕੇ ਰੋਬੋਟਿਕਸ ਤੱਕ, ਸੈਂਸਰਜ਼ ਤੋਂ ਲੈ ਕੇ ਸੂਰਜੀ ਊਰਜਾ ਤੱਕ, ਟਰੈਕਟਰਾਂ ਤੋਂ ਲੈ ਕੇ ਟਰਾਂਸਪੋਰਟ ਤੱਕ, ਯੂ.ਏ.ਵੀਜ਼ ਤੋਂ ਲੈ ਕੇ ਪਾਣੀ ਵਿੱਚ ਚਲਣ ਵਾਲੇ ਵਾਹਨਾਂ ਤੱਕ ਅਤੇ ਪਾਣੀ ਤੋਂ ਲੈ ਕੇ ਮੌਸਮ ਦੀ ਭਵਿੱਖਬਾਣੀ ਤੱਕ – ਸੀ.ਐੱਸ.ਆਈ.ਆਰ. ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ।
ਦੇਸ਼ ਦਾ ਪਹਿਲਾ ਟਰੈਕਟਰ – ਸਵਰਾਜ, ਬੱਚਿਆਂ ਦਾ ਦੁੱਧ ਪਾਊਡਰ, ਦੇਸ਼ ਦਾ ਪਹਿਲਾ ਸੁਪਰ ਕੰਪਿਊਟਰ; ਇਹ ਸੀ.ਐੱਸ.ਆਈ.ਆਰ. ਦੀਆਂ ਕੁਝ ਪ੍ਰਾਪਤੀਆਂ ਹਨ।
ਇਸ ਹਾਲ ’ਚ ਆਉਣ ਤੋਂ ਪਹਿਲਾਂ, ਮੈਂ ਇੱਕ ਪ੍ਰਦਰਸ਼ਨੀ ਵਿੱਚ ਪ੍ਰਦਰਸਿ਼ਤ ਸੀ.ਐੱਸ.ਆਈ.ਆਰ. ਦੀਆਂ ਪ੍ਰਾਪਤੀਆਂ ਨੂੰ ਵੇਖਿਆ। ਮੈਂ ਚਾਹਾਂਗਾ ਕਿ ਇਸ ਪ੍ਰਦਰਸ਼ਨੀ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਲਿਜਾਂਦਾ ਜਾਵੇ, ਤਾਂ ਜੋ ਲੋਕ ਸੀ.ਐੱਸ.ਆਈ.ਆਰ. ਦੀਆਂ ਪ੍ਰਾਪਤੀਆਂ ਬਾਰੇ ਜਾਣ ਕੇ ਉਨ੍ਹਾਂ ਦੀ ਸ਼ਲਾਘਾ ਕਰ ਸਕਣ।
ਸਾਡੇ ਜਤਨ ਸੀ.ਐੱਸ.ਆਈ.ਆਰ. ਨੂੰ ਆਧੁਨਿਕ ਤਕਨਾਲੋਜੀਆਂ ਤੇ ਉੱਭਰ ਰਹੀਆਂ ਚੁਣੌਤੀਆਂ ਲਈ ਤਿਆਰ ਕਰਨ ਵੱਲ ਸੇਧਤ ਹੋਣੇ ਚਾਹੀਦੇ ਹਨ।
ਮੇਰੇ ਖਿ਼ਆਲ ਅਨੁਸਾਰ, ਸੀ.ਐੱਸ.ਆਈ.ਆਰ. ਨੂੰ ਇੱਕ ਅਜਿਹਾ ਮੰਚ ਸਿਰਜਣ ਦੀ ਲੋੜ ਹੈ, ਜਿਸ ਰਾਹੀਂ ‘ਤਕਨਾਲੋਜੀ ਦੀ ਮਦ ਨਾਲ ਕਾਰੋਬਾਰ ਕਰਨਾ ਸੁਖਾਲਾ’ ਹੋ ਸਕੇ ਅਤੇ ਜਿੱਥੇ ਸਾਰੀਆਂ ਧਿਰਾਂ ਪੁੱਜ ਸਕਣ ਅਤੇ ਇੰਝ ਲਾਭਪਾਤਰੀਆਂ ਤੱਕ ਤਕਨਾਲੋਜੀਆਂ ਪੁੱਜ ਸਕਣ।
ਪਿੱਛੇ ਜਿਹੇ, ਸੀ.ਐੱਸ.ਆਈ.ਆਰ. ਨੇ ਸ਼ੱਕਰ (ਸ਼ੂਗਰ) ਰੋਗੀਆਂ ਲਈ ਦੇਸ਼ ਦੀ ਪਹਿਲੀ ਆਯੁਰਵੇਦਿਕ ਦਵਾ ਵਿਕਸਤ ਕੀਤੀ ਹੈ। ਤੁਸੀਂ ਸਾਰੇ ਇਸ ਦਵਾ ਦੀਆਂ ਸੰਭਾਵਨਾਵਾਂ ਤੋਂ ਜਾਣੂ ਹੋ । ਹੁਣ ਸਾਡਾ ਟੀਚਾ ਹੈ ਕਿ ਇਸ ਦਵਾ ਦੇ ਫ਼ਾਇਦਿਆਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ, ਤਾਂ ਜੋ ਉਹ ਇਸ ਦੀ ਬਿਹਤਰ ਵਰਤੋਂ ਕਰ ਸਕਣ।
ਇਤਿਹਾਸ ਗਵਾਹ ਹੈ ਕਿ ਆਧੁਨਿਕ ਯੁਗ ਵਿੱਚ ਕੋਈ ਵੀ ਦੇਸ਼ ਤਦ ਤੱਕ ਵਿਕਸਤ ਨਹੀਂ ਹੋਇਆ, ਜਦੋਂ ਤੱਕ ਉਸ ਨੂੰ ਵਿਗਿਆਨ ਅਤੇ ਤਕਨਾਲੋਜੀ ਦਾ ਸਾਥ ਨਹੀਂ ਮਿਲਿਆ। ਇਸ ਵੇਲੇ ਦੇਸ਼ 7% ਤੋਂ ਵੱਧ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ ਅਤੇ ਉਸ ਨੂੰ ਵਿਗਿਆਨਕ ਅਤੇ ਖੋਜ ਜਿਹੇ ਸੰਗਠਨਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਇਸ ਲਈ ਤੁਹਾਡੀ ਰਣਨੀਤੀ ਦਾ ਇਹ ਹਿੱਸਾ ਹੋਣਾ ਚਾਹੀਦਾ ਹੈ ਕਿ ਮੌਜੂਦਾ ਚੁਣੌਤੀਆਂ ਨਾਲ ਨਿਪਟਣ ਨਾਲ ਹੀ ਦੇਸ਼ ਦੇ ਭਵਿੱਖ ਲਈ ਵੀ ਅਸੀਂ ਇੱਕ ਰੋਡ-ਮੈਪ ਤਿਆਰ ਕਰ ਰਹੇ ਹਾਂ। ਜਿਵੇਂ CSIR ਨੇ ਇਸ ਵਰ੍ਹੇ Solar Tree ਬਣਾਇਆ। ਇਹ Solar Tree ਕੇਵਲ four square feet ਦੀ ਥਾਂ ਘੇਰਦਾ ਹੈ। ਹੁਣ ਤੁਹਾਨੂੰ ਇਹ ਜਤਨ ਕਰਨਾ ਚਾਹੀਦਾ ਹੈ ਕਿ ਕਿਵੇਂ ਦੇਸ਼ ਦੇ ਕੋਣੇ-ਕੋਣੇ ਤੱਕ ਇਹ Solar Tree ਪੁੱਜੇ ਅਤੇ ਲੋਕਾਂ ਨੂੰ ਉਸ ਦਾ ਲਾਭ ਮਿਲੇ। ਸੂਰਜੀ ਊਰਜਾ, solar energy ਦੇਸ਼ ਵਿੱਚ ਬਿਜਲੀ ਸਮੱਸਿਆ ਦਾ ਹੱਲ ਲੱਭਣ ਲਈ ਬਹੁਤ ਅਹਿਮ ਹੈ। ਤੁਸੀਂ ਸਾਰੇ ਖੇਤਰ ਵਿੱਚ ਇਨਕਲਾਬ ਲਿਆ ਸਕਦੇ ਹੋ। ਸਰਕਾਰ ਦਾ ਟੀਚਾ 2022 ਤੱਕ ਦੇਸ਼ ਵਿੱਚ hundred gigawatt ਸੂਰਜੀ ਊਰਜਾ ਪੈਦਾ ਕਰਨ ਦਾ ਹੈ ਅਤੇ ਉਸ ਟੀਚੇ ਦੀ ਪ੍ਰਾਪਤੀ ਲਈ ਸਰਕਾਰ ਨੂੰ ਤੁਸੀਂ ਸਾਰੇ ਵਿਗਿਆਨੀਆਂ ਦਾ ਪੂਰਾ ਸਹਿਯੋਗ ਚਾਹੀਦਾ ਹੈ। ਜਿਵੇਂ Solar-cell ਦੀ efficiency ਨੂੰ ਕਿਵੇਂ ਘੱਟ ਤੋਂ ਘੱਟ ਲਾਗਤ ਨਾਲ ਵੱਧ ਤੋਂ ਵੱਧ ਵਧਾਇਆ ਜਾ ਸਕਦਾ ਹੈ। ਕੋਈ ਵੀ ਤਕਨੀਕ ਤਦ ਹੀ ਕਾਮਯਾਬ ਹੁੰਦੀ ਹੈ, ਜਦੋਂ ਉਹ ਦੇਸ਼ ਦੇ ਆਮ ਮਨੁੱਖ ਦੇ ਕੰਮ ਆਵੇ।
ਕਿਸਾਨ ਭਰਾਵਾਂ ਦੀ ਅੱਜ ਜੋ ਜ਼ਰੂਰਤ ਹੈ, ਗ਼ਰੀਬ ਮਾਵਾਂ, ਭੈਣਾਂ, ਨੌਜਵਾਨ ਆਪਣੇ ਰੋਜ਼ਮੱਰਾ ਦੀ ਜਿ਼ੰਦਗੀ ਵਿੱਚ ਕਿਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਕਿਵੇਂ ਤੁਹਾਡੀ ਖੋਜ ਜਾਂ ਈਜਾਦ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਇਹ ਲਗਾਤਾਰ ਸੋਚਣਾ ਹੋਵੇਗਾ ਅਤੇ ਨਤੀਜਾ ਕੱਢ ਕੇ ਵਿਖਾਉਣਾ ਹੋਵੇਗਾ। ਵਿਗਿਆਨੀ ਅਤੇ ਉਦਯੋਗਿਕ ਖੋਜ ਕੌਂਸਿਲ ਦੇ ਗਠਨ ਦਾ ਮੰਤਵ ਵੀ ਇਹੋ ਹੈ। ਵਿਗਿਆਨਕ ਖੋਜ, ਇਹ ਖੋਜ ਇੱਕ ਦਿਨ ਜਾਂ ਇੱਕ ਸਾਲ ਦਾ ਕੰਮ ਨਹੀਂ ਹੈ, ਇਹ ਲਗਾਤਾਰ ਚਲਣ ਵਾਲੀ ਪ੍ਰਕਿਰਿਆ ਹੈ। ਇਹ ਨਿਰੰਤਰ ਪ੍ਰਕਿਰਿਆ ਇੱਕ ਦਿਨ game-changer ਦੇ ਰੂਪ ਵਿੱਚ, game-changing ਵਜੋਂ ਜਨਮ ਲੈਂਦੀ ਹੈ।
CSIR ਵੱਲੋਂ ਬਹੁਤ ਪਹਿਲਾਂ ਤੋਂ ਇਹ ਕੰਮ ਕੀਤਾ ਜਾਂਦਾ ਰਿਹਾ ਹੈ। ਪਰ ਹੁਣ ਇੱਕ ਬਹੁਤ ਵੱਡੀ ਤਬਦੀਲੀ ਦੀ ਮੈਂ ਜ਼ਰੂਰਤ ਵੇਖਦਾ ਹਾਂ। ਅਸੀਂ ਰਿਸਰਚ ਕਰਦੇ ਰਹੇ ਹਾਂ। ਪਰ ਕੀ Time bound Delivery ਇਹ ਸਾਡਾ prime agenda ਬਣ ਸਕਦਾ ਹੈ। ਮੈਨੂੰ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਅਤੇ ਕਦੇ-ਕਦੇ ਤਾਂ ਲਗਦਾ ਹੈ ਕਿ ਮੇਰੀਆਂ ਉਮੀਦਾਂ ਕੁਝ ਵਧੇਰੇ ਹਨ, ਪਰ ਇਸ ਲਈ ਹਨ, ਕਿਉਂਕਿ ਤੁਹਾਡੇ ਉੱਤੇ ਭਰੋਸਾ ਹੈ। 75 ਸਾਲਾਂ ਦੌਰਾਨ ਤੁਸੀਂ ਜੋ ਦੇਸ਼ ਨੂੰ ਦਿੱਤਾ ਹੈ, ਉਸ ਕਾਰਨ ਮੈਨੂੰ ਲਗਦਾ ਹੈ, ਸ਼ਾਇਦ ਤੁਸੀਂ ਵੱਧ ਦੇ ਸਕਦੇ ਹੋ ਅਤੇ ਮੰਗਣ ਵਾਲਾ ਵੀ ਤਾਂ ਉਸੇ ਤੋਂ ਮੰਗੇ, ਜੋ ਦੇ ਸਕਦਾ ਹੈ।
ਅਤੇ ਇਸ ਲਈ, ਜਦੋਂ ਅਸੀਂ 75 ਵਰ੍ਹੇ ਮਨਾ ਰਹੇ ਹਾਂ, ਤਦ Time Bound Delivery, ਇਸ ਇੱਕ One Line Agenda ਇਸ ਨੂੰ ਅਸੀਂ ਕਿਵੇਂ ਅੱਗੇ ਲਿਆ ਸਕਦੇ ਹਾਂ। ਖੋਜ ਦੇ ਨਾਲ ਹੀ ਸਾਨੂੰ Value Change ਨੂੰ ਵੀ ਮਜ਼ਬੂਤੀ ਨਾਲ Link ਕਰਨ ਵੱਲ ਧਿਆਨ ਦੇਣਾ ਹੋਵੇਗਾ। Research Institute ਨਾਲ ਸਰਕਾਰ ਉਦਯੋਗ ਜਗਤ, ਗ਼ੈਰ-ਸਰਕਾਰੀ ਸੰਗਠਨ, ਸਰਵਿਸ ਪ੍ਰੋਵਾਈਡਰ, ਖਪਤਕਾਰ ਇਨ੍ਹਾਂ ਦੇ ਤਾਲਮੇਲ ਉੱਤੇ ਕਿਉਂਕਿ Coordinated efforts ਤੋਂ ਬਿਨਾ ਨਤੀਜਾ ਨਹੀਂ ਮਿਲਦਾ ਅਤੇ ਉਸ ਵੱਲ ਸਾਨੂੰ ਧਿਆਨ ਦੇਣਾ ਹੋਵੇਗਾ।
ਕਦੇ-ਕਦੇ ਅਜਿਹਾ ਵੀ ਵੇਖਿਆ ਗਿਆ ਹੈ ਕਿ ਅਸੀਂ ਖੋਜ ਤਾਂ ਕਰ ਲੈਂਦੇ ਹਾਂ ਪਰ ਆਮ ਲੋਕਾਂ ਨੂੰ ਉਸ ਦਾ ਕੋਈ ਲਾਭ ਨਹੀਂ ਹੁੰਦਾ ਹੈ, ਜਾਂ ਤਾਂ ਕਦੇ ਆਮ ਲੋਕਾਂ ਤੱਕ ਉਸ ਦੀ ਜਾਣਕਾਰੀ ਨਹੀਂ ਪੁੱਜਦੀ, ਜਾਂ ਆਮ ਆਦਮੀ ਦੀਆਂ ਜ਼ਰੂਰਤਾਂ ਅਨੁਸਾਰ ਉਸ ਦੀ Modification ਨਹੀਂ ਹੁੰਦੀ ਹੈ, ਸਿਧਾਂਤ ਅਧੀਨ ਬਹੁਤ ਵਧੀਆ ਚੀਜ਼ ਹੁੰਦੀ ਹੈ ਅਤੇ ਇਸ ਲਈ ਜੋ ਵਸੀਲੇ ਉਪਲੱਬਧ ਹਨ ਅਤੇ ਜੋ ਸਮੱਸਿਆ ਹੈ, ਉਨ੍ਹਾਂ ਦੋਵਾਂ ਵਿਚਾਲੇ ਅਸੀਂ ਮੇਲ ਬਿਠਾ ਕੇ ਜੇ ਚੀਜ਼ਾਂ ਨੂੰ ਲਿਆਵਾਂਗੇ, ਸਰਲੀਕਰਨ ਕਰਾਂਗੇ, ਤਾਂ ਮੈਂ ਸਮਝਦਾ ਹਾਂ ਕਿ ਇਸ ਦਾ ਵਿਆਪਕ, ਆਮ ਮਨੁੱਖ ਦੀ ਉਪਯੋਗਤਾ ਨਾਲ, ਬਹੁਤ ਸਹਿਜ ਰੂਪ ਨਾਲ, expand ਹੋ ਸਕਦਾ ਹੈ। ਵਿਗਿਆਨ ਖੋਜ ਸੰਸਥਾਨਾਂ ਨੂੰ ਵੀ Stake Holders ਵੱਲੋਂ ਅਤੇ Development ਦੀ Stage ’ਤੇ Feed Back ਲੈਣ ਦੇ ਸਿਸਟਮ ਨੂੰ ਵੀ ਬਣਾਉਣਾ ਹੋਵੇਗਾ। ਜੇ ਸਾਡਾ Stake Holders ਨਾਲ Interaction ਨਹੀਂ ਹੈ, ਇਸ ਦੀਆਂ ਜ਼ਰੂਰਤਾਂ ਨੂੰ ਅਸੀਂ ਨਹੀਂ ਸਮਝਦੇ ਹਾਂ, ਤਾਂ ਹੋ ਸਕਦਾ ਹੈ ਕਿ ਸਾਡੇ ਪ੍ਰੋਡਕਟ Competitions ਵਿੱਚ ਬਹੁਤ ਵੱਡੇ-ਵੱਡੇ ਐਵਾਰਡ ਲੈ ਕੇ ਆ ਸਕਦੇ ਹਨ, ਇਨਾਮ ਲੈ ਕੇ ਆ ਸਕਦੇ ਹਨ। ਬਹੁਤ ਵੱਡੇ-ਵੱਡੇ ਮੈਗਜ਼ੀਨਾਂ ਵਿੱਚ ਆਰਟੀਕਲ ਛਪ ਸਕਦੇ ਹਨ, ਪਰ ਭਾਰਤ ਜਿਹੇ ਦੇਸ਼ ਵਿੱਚ, ਉਸ ਦੀ ਸਫ਼ਲਤਾ, ਆਮ ਮਨੁੱਖ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ, ਉਹ ਕਿਵੇਂ ਉਪਯੋਗੀ ਹੁੰਦੀਆਂ ਹਨ, ਉਹੀ ਉਸ ਦਾ ਮਾਪਦੰਡ ਹੁੰਦਾ ਹੈ। CSIR ਨੂੰ ਆਪਣੀਆਂ ਪ੍ਰਯੋਗਸ਼ਾਲਾਵਾਂ ਰਾਹੀਂ ਊਰਜਾ ਨਾਲ ਭਰਪੂਰ ਦੇਸ਼ ਦੇ ਨੌਜਵਾਨਾਂ ਲਈ ਹੋਰ ਵੱਧ ਦਰ ਖੋਲ੍ਹਣ ਦੇ ਜਤਨ ਕਰਨੇ ਚਾਹੀਦੇ ਹਨ, ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ CSIR ਦੀਆਂ labs ਵਿੱਚ, ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਵੀ ਰਿਸਰਚ ਦਾ ਮੌਕਾ ਮਿਲੇ।
ਅਸੀਂ ਵੇਖਦੇ ਹਾਂ ਕਿ ਅੱਜ-ਕੱਲ੍ਹ ਇਹ ਟੀ.ਵੀ. ਵਾਲੇ Talent Search ਲਈ ਬਹੁਤ ਵੱਡੇ ਪ੍ਰੋਗਰਾਮ ਕਰਦੇ ਹਨ, ਗਾਉਣ-ਵਜਾਉਣ ਵਾਲੇ, ਨੱਚਣ ਵਾਲੇ ਅਤੇ ਵੇਖਦੇ ਹਾਂ ਪਹਿਲਾਂ ਅਸੀਂ ਸੋਚਿਆ ਨਹੀਂ ਇੰਨੇ Talent ਵਿਖਾਈ ਦਿੰਦੇ ਹਨ ਛੋਟੇ-ਛੋਟੇ ਬੱਚਿਆਂ ਵਿੱਚ ਅਤੇ ਇੱਕ field ਵਿੱਚ talent ਨਹੀਂ ਹੈ, ਉਨ੍ਹਾਂ ਦਾ ਹਰੇਕ ਖੇਤਰ ਵਿੱਚ talent ਪਿਆ ਹੈ। ਉਹ ਮੌਕੇ ਦੀ ਭਾਲ ਵਿੱਚ ਹਨ। ਕੀ ਸਾਡੀਆਂ ਪ੍ਰਯੋਗਸ਼ਾਲਾਵਾਂ, ਇਨ੍ਹਾਂ ਬੱਚਿਆਂ ਲਈ ਖਿੱਚ ਦੇ ਕੇਂਦਰ ਬਣ ਸਕਦੀਆਂ ਹਨ, ਉਸ ਦਾ ਮਨ ਕਰੇ ਕਿ ਚਲੋ ਬਈ Saturday, Sunday ਨਹੀਂ ਜਾਣਾ ਹੈ। ਮਾਮੇ ਦੇ ਘਰ ਨਹੀਂ ਜਾਣਾ, ਚਲੋ ਅੱਜ ਲੈਬ ’ਚ ਚਲਾ ਜਾਵਾਂ। ਸਾਹਿਬ ਕੁਝ ਸਮਾਂ ਦੇਣਗੇ, ਕੁਝ ਦੱਸਣਗੇ ਤਾਂ ਕਰਦਾ ਰਹਾਂਗਾ। ਤੁਹਾਡੇ ਵਿੱਚੋਂ ਜੋ ਵੱਡੇ-ਵੱਡੇ Scientist ਬਣੇ ਹਨ ਨਾ, ਉਹ ਆਪਣੇ ਬਚਪਨ ਨੂੰ ਯਾਦ ਕਰਨ, ਤੁਹਾਡੇ ਵਿੱਚ ਇਹੋ ਪਾਗਲਪਣ ਸੀ, ਤਦ ਹੀ ਤਾਂ ਤੁਸੀਂ ਇੱਥੇ ਪੁੱਜੇ ਹੋ, ਇਸੇ ਪਾਗਲਪਣ ਵਾਲੇ ਬਹੁਤ ਲੋਕ ਹਨ। ਕਿਸੇ ਨੇ ਤੁਹਾਡੀ ਉਂਗਲ ਫੜੀ ਹੋਵੇਗੀ, ਕਿਸੇ ਨੇ ਤੁਹਾਡਾ ਹੱਥ ਫੜਿਆ ਹੋਵੇਗਾ। ਕੋਈ ਤੁਹਾਨੂੰ ਲੈਬ ਵਿੱਚ ਲੈ ਗਿਆ ਹੋਵੇਗਾ। ਇਨ੍ਹਾਂ ਬੱਚਿਆਂ ਨੂੰ ਵੀ ਕੋਈ ਲੈ ਜਾਵੇ। ਇਸ ਦੇਸ਼ ਦੀ ਕਿਸਮਤ ਬਦਲ ਜਾਵੇ।
CSIR ਨੂੰ ਆਪਣੇ ਵਸੀਲਿਆਂ ਦੀ ਮਦਦ ਨਾਲ ਦੇਸ਼ ਵਿੱਚ ਨਵੇਂ Entrepreneurs ਬਣਾਉਣ ਵਿੱਚ ਵੀ ਮਜ਼ਬੂਤ ਭੂਮਿਕਾ ਨਿਭਾਉਣੀ ਹੋਵੇਗੀ। ਅਸੀਂ Start-up India, Stand-up India, movement ਚਲਾ ਰਹੇ ਹਾਂ, ਜੋ ਨੌਜਵਾਨ ਕੁਝ ਕਰਨਾ ਚਾਹੁੰਦੇ ਹਨ ਅਤੇ ਤੁਸੀਂ ਕੁਝ ਖੋਜ ਕਰ ਕੇ ਰੱਖਿਆ ਹੈ, ਉਸ ਸਿਧਾਂਤ ਤੋਂ ਉਸ ਦੀ ਜਾਣ-ਪਛਾਣ ਕਰਵਾ ਦਿੱਤੀ ਜਾਵੇ, ਤਾਂ product ਦੀ ਹਿੰਮਤ ਉਹ ਕਰ ਸਕਦਾ ਹੈ। ਕੀ ਸਾਡੀ CSIR ਦੀ Movement ਅਤੇ ਭਾਰਤ ਸਰਕਾਰ ਦਾ Stand Up India ਦੀ Movement ਜਿਸ ਕਾਰਨ ਨੌਜਵਾਨ ਪੀੜ੍ਹੀ ਜੋ ਨਵਾਂ ਕਰਨਾ ਚਾਹੁੰਦੀ ਹੈ ਅਤੇ ਸਾਡੇ ਕੋਲ ਇੱਕ ਪ੍ਰਕਾਰ ਦੀਆਂ ਖੋਜਾਂ ਹਨ, ਉਸ ਕੋਲ ਇੱਕ ਸਮੱਸਿਆ ਹੈ, ਤੁਹਾਡੀ ਖੋਜ, ਸਮੱਸਿਆ ਅਤੇ ਉਸ ਦੀ product Zeal ਇਹ ਤਿੰਨੇ ਮਿਲ ਕੇ ਇੱਕ ਨਵੀਂ ਚੀਜ਼ ਦੁਨੀਆ ਨੂੰ ਦੇ ਸਕਦੇ ਹਨ, ਕੀ ਇੱਕ ਨਵਾਂ ਖੇਤਰ ਖੁੱਲ੍ਹ ਸਕਦਾ ਹੈ ਅਤੇ ਇਹ ਸੰਭਵ ਹੈ। ਅਤੇ ਇਨ੍ਹਾਂ ਸੰਭਾਵਨਾਵਾਂ ਨੂੰ ਅਸੀਂ ਕਿਵੇਂ ਤਰਾਸ਼ੀਏ, ਉਸ ਉੱਤੇ ਜੇ ਅਸੀਂ ਕੰਮ ਕਰੀਏ, ਤਾਂ ਮੈਂ ਸਮਝਦਾ ਹਾਂ ਕਿ ਅਸੀਂ ਕਾਫ਼ੀ ਕੁਝ ਕਰ ਸਕਦੇ ਹਾਂ।
ਵੱਖ-ਵੱਖ ਸੰਸਥਾਵਾਂ ਵੱਲੋਂ ਦਿੱਤੀ ਜਾ ਰਹੀ Research Funding ਨੂੰ ਅੱਜ ਚੈਨਲ ਕਰਨ ਦੀ ਵੀ ਜ਼ਰੂਰਤ ਹੈ। ਕੀ ਇੱਕ ਅਜਿਹਾ Web Portal ਨਹੀਂ ਬਣਾਇਆ ਜਾ ਸਕਦਾ, ਜਿਸ ਉੱਤੇ Funding, Research ਅਤੇ ਉਸ ਦੇ ਨਤੀਜਿਆਂ ਦੇ ਪੂਰੇ-ਪੂਰੇ ਵੇਰਵੇ ਹੋਣ, ਹੋ ਸਕਦਾ ਹੈ ਕਿ ਜੋ ਤੁਹਾਡੀ Research ਦਾ Secret ਹੋਵੇ, ਉਹ ਮੈਂ open ਕਰਨ ਲਈ ਨਹੀਂ ਆਖ ਰਿਹਾ ਹਾਂ, ਉਹ ਤੁਹਾਡੀ ਅਮਾਨਤ ਹੈ, ਪਰ ਤੁਸੀਂ ਚੀਜ਼ਾਂ ਤਾਂ ਰੱਖ ਸਕਦੇ ਹੋ, ਨਹੀਂ ਤਾਂ ਕੀ ਹੁੰਦਾ ਹੈ – ਇੱਕ ਲੈਬ ਵਿੱਚ ਜੋ ਕੰਮ ਹੋ ਰਿਹਾ ਹੈ, ਉਸੇ ਤਰ੍ਹਾਂ ਦਾ ਕੰਮ ਦੂਜੀ ਲੈਬ ਵਿੱਚ ਵੀ ਦਸ ਲੋਕ ਕਰ ਰਹੇ ਹਨ। ਸਾਡੀ ਐੱਨਰਜੀ waste ਹੋ ਰਹੀ ਹੈ, ਸਾਡਾ Funding waste ਹੋ ਰਿਹਾ ਹੈ, ਜੇ ਇੱਕ ਪਲੇਟਫ਼ਾਰਮ ਹੋਵੇਗਾ, ਸਾਰੇ ਲੋਕ ਵੇਖਣਗੇ, ਹਾਂ ਬਈ ਇਹ ਦਸ ਚੀਜ਼ਾਂ ਅਜਿਹੀਆਂ ਹਨ, ਜੋ ਅੱਜ ਹਵਾ ਵਿੱਚ ਹਨ, ਮੈਂ ਉਸ ਨੂੰ ਫੜਨ ਦਾ ਜਤਨ ਕੀਤਾ ਹੈ, ਪਰ ਉਹ already ਕੰਮ ਚਲ ਰਿਹਾ ਹੈ, ਚਲੋ ਮੈਂ 11ਵੀਂ ਉੱਤੇ ਜਾਂਦਾ ਹਾਂ। ਇਹ ਅਸੀਂ ਇੱਕ portal ਬਣਾ ਕੇ ਅਤੇ ਮੈਂ ਸਮਝਦਾ ਹਾਂ, ਕਿ ਵਧੀਆ ਇਸ ਨਾਲ ਇਹ ਵੀ ਹੋਵੇਗਾ ਕਿ ਅਸੀਂ ਲੋਕਾਂ ਸਾਹਮਣੇ Question ਵੀ ਰੱਖ ਸਕਦੇ ਹਾਂ, ਸਮੱਸਿਆ ਵੀ ਰੱਖ ਸਕਦੇ ਹਾਂ, ਉਹ ਨਵੇਂ ਸਿਰੇ ਤੋਂ ਸੋਚਦੇ ਹਨ, ਹਾਂ ਮੈਂ ਵੀ ਇੰਨਾ ਸੋਚਿਆ ਹੈ, ਮੈਂ ਅੱਗੇ ਕਰ ਸਕਦਾ ਹਾਂ।
ਭਾਰਤ ਸਰਕਾਰ ਨੇ 2022, ਜਦ ਕਿ ਦੇਸ਼ ਦੀ ਅਜ਼ਾਦੀ ਦੇ 75 ਸਾਲ ਹੋ ਗਏ ਹਨ ਅਤੇ ਦੇਸ਼ ਦੀ ਅਜ਼ਾਦੀ ਦੇ 75 ਸਾਲ ਜਿਵੇਂ ਤੁਹਾਡੇ CSIR ਦੇ 75 ਸਾਲ ਤੁਹਾਡੇ ਮਨ ਵਿੱਚ ਇੱਕ ਉਮੰਗ ਹੈ, ਉਤਸ਼ਾਹ ਹੈ, ਦੇਸ਼ ਦੀ ਅਜ਼ਾਦੀ ਦੇ 75 ਸਾਲ ਇਹ ਵੀ ਇੱਕ ਉਮੰਗ ਉਤਸ਼ਾਹ ਅਤੇ ਕੁਝ ਨਵਾਂ ਕਰ ਦੇਣ ਕਾਰਨ ਬਣਨਾ ਚਾਹੀਦਾ ਹੈ। ਹਾਲੇ ਸਾਡੇ ਕੋਲ ਕੁਝ ਸਾਲ ਵਿੱਚ ਹਨ, ਅਸੀਂ 2022 ਵਿੱਚ ਹਾਂ, ਦੇਸ਼ ਦੇ ਕਿਸਾਨਾਂ ਦੀ income double ਕਰਨ ਦਾ ਟੀਚਾ ਲੈ ਕੇ ਚੱਲ ਰਹੇ ਹਾਂ, ਇਹ ਟੀਚਾ ਪੂਰਾ ਕਰਨ ਲਈ, ਤੁਹਾਨੂੰ ਫ਼ਸਲਾਂ ਦੀ ਨਵੀਂ Variety ਤਿਆਰ ਕਰਨੀ ਹੋਵੇਗੀ। ਇਸ ਦੀ ਖ਼ਾਸ ਤੌਰ ’ਤੇ ਦਾਲਾਂ ਦੀ ਅਜਿਹੀ Variety develop ਕਰੀਏ, ਜੋ Rain-fed area ਵਿੱਚ ਪੈਦਾ ਕੀਤੀ ਜਾ ਸਕੇ ਅਤੇ ਉਨ੍ਹਾਂ ਦੀ ਪੈਦਾਵਾਰ ਵੀ ਵੱਧ ਹੋਵੇ, ਇਹ ਕਾਫ਼ੀ ਹੱਦ ਤੱਕ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਕੁਪੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।
ਜੇ ਅਸੀਂ 2022 Agriculture Sector ਵਿੱਚ income, double ਕਰਨ ਦਾ ਸੁਪਨਾ ਅਤੇ ਖ਼ਾਸ ਕਰ ਕੇ ਸਾਡੇ ਦੇਸ਼ ਦੇ ਇਸ ਗ਼ਰੀਬ ਮਨੁੱਖ ਦੀ ਪ੍ਰੋਟੀਨ requirement ਅਤੇ ਪ੍ਰੋਟੀਨ ਦੀ ਪ੍ਰਾਪਤੀ ਦਾ ਅਧਾਰ Pulses ਹਨ, ਤਾਂ ਉਸ ਵਿੱਚ ਅਸੀਂ ਕਿਵੇਂ Intervention ਕਰੀਏ, ਪ੍ਰਤੀ ਹੈਕਟੇਅਰ yield ਕਿਵੇਂ ਵਧੇ, ਜੋ ਸਾਡੀਆਂ Pulses ਹੋਣ, ਉਨ੍ਹਾਂ ਵਿੱਚ ਪ੍ਰੋਟੀਨ ਕਿਵੇਂ ਵਧੇ, ਅਤੇ ਇਹ ਅੱਜ ਦੇ ਵਿਗਿਆਨਕ ਯੁਗ ਵਿੱਚ, genetic science ਦੇ ਯੁਗ ਵਿੱਚ, intervention ਨਾਲ ਸਾਡਾ scientist ਕਰ ਸਕਦਾ ਹੈ ਅਤੇ ਸਾਡਾ ਕਿਸਾਨ ਵੀ, ਹੁਣੇ ਮੈਂ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਆਇਆ ਹਾਂ, ਤੁਸੀਂ ਇੱਥੇ ਵੇਖਿਆ ਹੋਵੇਗਾ, ਕੁਝ ਨਾ ਕੁਝ ਨਵਾਂ ਕਰਨ ਦਾ ਇਰਾਦਾ ਹੈ ਉਨ੍ਹਾਂ ਦੇ ਮਨ ਵਿੱਚ। ਕੀ ਸਾਡੇ ਵਿਗਿਆਨੀ ਇਸ ਨੂੰ ਰਫ਼ਤਾਰ ਦੇ ਸਕਦੇ ਹਨ, ਦਿਸ਼ਾ ਦੇ ਸਕਦੇ ਹਨ ਅਤੇ ਤੈਅ ਸਮੇਂ ਵਿੱਚ ਨਤੀਜਾ ਦੇ ਸਕਦੇ ਹਨ। ਵਿਗਿਆਨੀਆਂ ਨੂੰ ਸਬਜ਼ੀਆਂ ਦੀਆਂ ਨਵੀਂਆਂ ਕਿਸਮਾਂ ਵੀ ਵਿਕਸਤ ਕਰਨੀਆਂ ਚਾਹੀਦੀਆਂ ਹਨ। ਸਾਡਾ ਉਦੇਸ਼ ਨਾ ਕੇਵਲ ਉਤਪਾਦਨ ਅਤੇ ਖਪਤ ਦੇ gap ਨੂੰ ਘੱਟ ਕਰਨ ਦਾ ਹੋਣਾ ਚਾਹੀਦਾ ਹੈ, ਸਗੋਂ ਦੂਜੇ ਖੇਤਰ ਵਿੱਚ ਬਰਾਮਦ ਕਰਨ ਦਾ ਵੀ ਹੋਣਾ ਚਾਹੀਦਾ ਹੈ। ਮੈਂ ਬਰਾਮਦ ਦੀ ਗੱਲ ਇਸ ਲਈ ਕਰ ਰਿਹਾ ਹਾਂ ਕਿ ਮੈਂ ਬੀਤੇ ਦਿਨੀਂ Gulf Countries ਵਿੱਚ ਗਿਆ ਸਾਂ। ਉਹ ਇੱਕ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਇੱਥੇ ਤਾਂ ਇੱਕ ਇੰਚ ਵੀ ਪਾਣੀ ਨਹੀਂ ਵਰ੍ਹਦਾ। ਸਾਨੂੰ ਖਾਣ ਲਈਹਰ ਚੀਜ਼ ਬਾਹਰੋਂ ਲਿਆਉਣੀ ਪੈਂਦੀ ਹੈ। ਫਲ-ਫੁੱਲ, ਸਬਜ਼ੀ, ਅਨਾਜ ਸਭ ਕੁਝ। ਸਾਡੀ population ਵਧ ਰਹੀ ਹੈ, ਪੈਟਰੋਲੀਅਮ, ਡਾੱਲਰ ਹਨ ਸਾਡੇ ਕੋਲ, ਧਨ ਬਹੁਤ ਹੈ, ਜਾਇਦਾਦ ਬਹੁਤ ਹੈ। ਪਰ ਚੀਜ਼ਾਂ ਸਾਨੂੰ ਬਾਹਰੋਂ ਲਿਆਉਣੀਆਂ ਪੈਣਗੀਆਂ। ਕੀ ਅਸੀਂ Gulf Countries ਦੀ requirement ਨੂੰ ਧਿਆਨ ਵਿੱਚ ਰੱਖਦਿਆਂ, ਇੱਥੋਂ ਉਸ ਕਿਸਮ ਦੀ requirement ਨੂੰ ਅਸੀਂ export ਕਰੀਏ। ਸਾਡੇ Agriculture area ਵਿੱਚ focussed, targetted ਅਜਿਹੀਆਂ ਚੀਜ਼ਾਂ develop ਕਰਨ ਦੀ ਦਿਸ਼ਾ ਵਿੱਚ ਸੋਚ ਸਕਦੇ ਹਾਂ, ਤਾਂ ਜੋ assured market ਆਉਣ ਵਾਲੇ ਪੰਜਾਹ-ਸੌ ਸਾਲਾਂ ਤੱਕ ਅਸੀਂ ਹਾਸਲ ਕਰ ਸਕਦੇ ਹਾਂ। Quality ਵੀ ਹੋਵੇ, quantity ਵੀ ਹੋਵੇ। ਦੁਨੀਆ ਦੀ completion ਵਿੱਚ ਉਹ affordable ਹੋਵੇ। ਮੈਨੂੰ ਯਕੀਨ ਹੈ ਕਿ ਸਾਡੇ ਵਿਗਿਆਨਕ ਉਹ ਟੀਚਾ ਪਾਰ ਕਰ ਸਕਦੇ ਹਨ, ਤਾਂ ਭਾਰਤ ਦੇ ਕਿਸਾਨ ਦੀ economy ਨੂੰ ਤਾਂ ਲਾਭ ਹੋਵੇਗਾ ਹੀ ਹੋਵੇਗਾ। ਪਰ ਸਾਡੇ ਗੁਆਂਢ ਵਿੱਚ Gulf Countries ਦੀ requirement ਲਈ ਵੀ ਬਹੁਤ nearest ਅਸੀਂ ਹਾਂ। ਉਨ੍ਹਾਂ ਨੂੰ ਸਭ ਤੋਂ ਘੱਟ ਖ਼ਰਚ ਵਿੱਚ ਚੀਜ਼ਾਂ ਪਹੁੰਚਾਉਣ ਦੀ ਸੰਭਾਵਨਾ ਵਾਲਾ ਕੋਈ ਦੇਸ਼ ਹੈ, ਤਾਂ ਉਹ ਹਿੰਦੁਸਤਾਨਹੈ। ਅਜਿਹਾ ਮੌਕਾ ਅਸੀਂ ਕਿਉਂ ਜਾਣ ਦੇਈਏ ਅਤੇ ਇਸ ਲਈ Agriculture sector ਵਿੱਚ ਅਸੀਂ ਕਈ ਚੀਜ਼ਾਂ ਬਾਰੇ ਸੋਚ ਸਕਦੇ ਹਾਂ।
CSIR ਨੇ Health Sector ਲਈ ਕਾਫ਼ੀ ਕੁਝ ਵਧੀਆ ਕੀਤਾ ਹੈ। ਪਰ ਸਾਡੇ ਦੇਸ਼ ਵਿੱਚ ਲੋਕਾਂ ਨੂੰ ਅੱਜ ਵੀ ਟੀ.ਬੀ., ਮਲੇਰੀਆ, ਚਿਕਨਗੁਨੀਆ, ਡੇਂਗੂ ਜਿਹੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। CSIR ਇਨ੍ਹਾਂ ਬੀਮਾਰੀਆਂ ਤੋਂ ਕਿਵੇਂ ਰਾਹਤ ਦਿਵਾ ਸਕਦਾ ਹੈ। ਇਸ ਬਾਰੇ ਨਿਸ਼ਚਤ ਸਮਾਂ-ਸੀਮਾ ਦੇ ਟੀਚੇ ਨਾਲ research ਕੀਤੇ ਜਾਣ ਦੀ ਜ਼ਰੂਰਤ ਹੈ। ਜਿਵੇਂ ਕਿ ਕੀ ਅਸੀਂ diagnostic kits develop ਕਰੀਏ, ਜੋ cost effective ਹੋਣ ਅਤੇ ਬੀਮਾਰੀਆਂ ਦੀ ਛੇਤੀ ਜਾਂਚ ਵਿੱਚ ਸਹਾਇਤਾ ਕਰਨ। ਕਿਉਂਕਿ ਅੱਜ Health Sector ਜ਼ਿਆਦਾਤਰ technology driven ਹੋ ਚੁੱਕਾ ਹੈ। ਡਾਕਟਰ ਵੱਧ ਜਾਂਚ ਨਹੀਂ ਕਰਦਾ, ਮਸ਼ੀਨ ਵੱਧ ਜਾਂਚ ਕਰਦੀ ਹੈ। ਤੁਹਾਡੇ ਅੰਦਰ ਕੀ ਘਾਟ, ਕੀ ਤਕਲੀਫ਼ ਹੈ, ਉਹ ਮਸ਼ੀਨ ਤੈਅ ਕਰਦੀ ਹੈ। ਡਾਕਟਰ ਇੱਕ ਸਾੱਫ਼ਟਵੇਅਰ ਵਾਂਗ ਫਿਰ ਉਸ ਵਿੱਚੋਂ ਕਢਦਾ ਹੈ, ਇਹ ਹੈ ਤਾਂ ਇਹ ਦੇਣਾ, ਹੁਣ ਇਹ ਦੇਣਾ, ਉਹ ਬਾਅਦ ਵਿੱਚ ਦੇਣਾ, ਇਹ ਹਾਲਤ ਆ ਗਈ ਹੈ। ਜਦੋਂ technology driven ਪੂਰੀ medical science ਹੋ ਗਈ ਹੈ। ਤਾਂ ਮੈਂ ਸਮਝਦਾ ਹਾਂ ਕਿ ਤੁਹਾਡੇ ਲਈ ਬਹੁਤ ਵੱਡੀ opportunity ਹੈ। ਸਿਰਫ਼ ਦਵਾਈਆਂ ਨਹੀਂ, ਇਹ kit ਦੀ ਜੋ ਮੇਰੀ ਕਲਪਨਾ ਹੈ, ਉਹ ਅਸੀਂ ਜਿੰਨੀ ਵੱਧ… ਪਿੰਡ ਦੇ ਅੰਦਰ ਵੀ ਇੱਕ ASHA worker ਕੋਲ kit ਹੋਵੇਗੀ, ਉਹ ਤੈਅ ਕਰ ਸਕਦੀ ਹੈ ਕਿ ਇਹ ਔਕੜਾਂ ਹਾਂ ਅਤੇ ਇਸ ਲਈ ਇਹ ਕੀਤਾ ਜਾ ਸਕਦਾ ਹੈ ਅਤੇ ਉਹ technologically ਇੰਨਾ well-connected ਹੋਵੇ ਕਿ ਅਸੀਂ epidemic ਦੀ ਵੀ ਤੁਰੰਤ ਜਾਂਚ ਸਕਦੇ ਹਾਂ। ਸੰਭਾਵਨਾਵਾਂ ਨੂੰ ਅਸੀਂ ਵੇਖ ਸਕਦੇ ਹਾਂ। ਅਤੇ ਇਹ ਅੱਜ ਦੇ ਯੁਗ ਵਿੱਚ ਸਭ ਕੁਝ ਸੰਭਵ ਹੈ। ਮੈਂ ਆਸ ਕਰਦਾ ਹਾਂ ਕਿ ਅਸੀਂ ਇੱਕ mass-scale ਉੱਤੇ ਚੀਜ਼ਾਂ ਨੂੰ address ਕਰਨ ਦੀ ਦਿਸ਼ਾ ਵਿੱਚ ਕੀ ਖੋਜ ਦੇ ਨਵੇਂ ਖੇਤਰਾਂ ਵੱਲ ਜਾ ਸਕਦੇ ਹਾਂ? ਅਤੇ ਸਾਡੇ ਨੌਜਵਾਨਾਂ ਨੂੰ ਅਸੀਂ ਚੁਣੌਤੀ ਦੇਈਏ, ਮੌਕੇ ਦੇਈਏ, ਉਹ ਕੁਝ ਕਰ ਵਿਖਾਉਣਗੇ, ਇਹ ਮੇਰਾ ਯਕੀਨ ਹੈ।
ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਗ਼ਰੀਬ ਨੂੰ ਬੀਮਾਰੀ ਦਾ ਸਭ ਤੋਂ ਵੱਡਾ ਕਾਰਨ ਹੈ, ਤਾਂ ਗੰਦਗੀ ਹੈ। ਹੁਣ ਮੈਂ ਇਹ ਤਾਂ ਤੁਹਾਨੂੰ ਨਹੀਂ ਕਹਿੰਦਾ ਹਾਂ ਕਿ ਤੁਸੀਂ ਗੰਦਗੀ ਸਾਫ਼ ਕਰਨੇ ਜਾਓ। ਪਰ ਟੈਕਨਾਲੋਜੀ ਰਾਹੀਂ ਅਸੀਂ disposal ਦੇ ਸਬੰਧ ਵਿੱਚ ਨਵੀਂਆਂ ਖੋਜਾਂ ਕਰ ਕੇ affordable technology develop ਕਰ ਸਕਦੇ ਹਾਂ। ਕੋਈ ਬਹੁਤ ਵੱਡੀ ਰਾੱਕੇਟ ਸਾਇੰਸ ਨਹੀਂ ਹੋਵੇਗੀ। ਪਰ ਜੋ ਨਵੇਂ-ਨਵੇਂ start-up ਹਨ, ਇਹ ਇੰਨੇ ਵੱਡੇ ਕਾਰੋਬਾਰ ਦੀ ਸੰਭਾਵਨਾ ਹੈ ਕਿ ਅਸੀਂ Waste management, Waste to wealth creation ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅਸੀਂ technology intervention ਜਿੰਨਾ ਵੱਧ ਦੇਵਾਂਗੇ, ਤਾਂ ਗੰਦਗੀ ਨੂੰ ਵੀ ਲੋਕ ਇੱਕ ਵਪਾਰ ਵਿੱਚ ਬਦਲ ਸਕਦੇ ਹਨ ਅਤੇ ਸਫ਼ਾਈ ਆਪਣੇ-ਆਪ ਆ ਸਕਦੀ ਹੈ, ਜੋ ਦੇਸ਼ ਦੇ health sector ਦੀ ਬਹੁਤ ਵੱਡੀ ਮਦਦ ਕਰ ਸਕਦੀ ਹੈ। Even Nutrition ਦੇ issue ਨੂੰ ਵੀ ਗੰਦਗੀ ਤੋਂ ਮੁਕਤੀ ਨਾਲ, ਅਸੀਂ address ਕਰ ਸਕਦੇ ਹਾਂ। ਜੇ ਗੰਦਗੀ ਤੋਂ ਮੁਕਤੀ ਹੁੰਦੀ ਹੈ, ਤਾਂ ਅਸੀਂ ਪੀਣ ਵਾਲੇ ਪਾਣੀ ਵਿੱਚ ਸ਼ੁੱਧਤਾ ਉੱਤੇ ਵੀ ਜ਼ੋਰ ਦੇ ਸਕਦੇ ਹਾਂ ਅਤੇ ਪੀਣ ਵਾਲੇ ਪਾਣੀ ਦੀ ਸ਼ੁੱਧਤਾ drinking water ਵਿੱਚ ਜੇ ਸ਼ੁੱਧਤਾ ਹੈ,ਤਾਂ ਕਈ ਬੀਮਾਰੀਆਂ ਤੋਂ ਮੁਕਤੀ ਦਾ ਰਾਹ ਬਣ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜੋ ਸਿਰਫ਼ medical science ਤੱਕ limited ਨਹੀਂ ਹਨ। ਵਿਗਿਆਨਕ ਜਗਤ ਦੇ intervention ਦੀ ਜ਼ਰੂਰਤ ਹੈ। ਅਜਿਹਾ ਨਹੀਂ ਹੈ ਕਿ ਦੁਨੀਆ ਵਿੱਚ technology ਨਹੀਂ ਹੈ। ਭਾਰਤ ਨੂੰ affordable technology ਲਈ ਤੁਹਾਨੂੰ intervention ਚਾਹੀਦੀ ਹੈ।
ਸਾਡੇ ਉਪਲੱਬਧ ਵਸੀਲਿਆਂ ਦੇ ਅਧਾਰ ’ਤੇ technology develop ਹੋਵੇ, ਇਹ ਸਾਡੀ ਜ਼ਰੂਰਤ ਹੈ। ਅਤੇ ਉਨ੍ਹਾਂ ਜ਼ਰੂਰਤਾਂ ਦੀ ਪੂਰਤੀ ਲਈ… ਕਦੀ-ਕਦਾਈਂ ਕੀ ਹੁੰਦਾ ਹੈ ਕਿ ਸਾਡੇ ਮਨ ਵਿੱਚ ਖ਼ਿਆਲ ਆਇਆ ਕਿ ਅਸੀਂ ਖੋਜ ਕਰਦੇ ਰਹਿੰਦੇ ਹਾਂ, ਉਸ ਦਾ ਉਪਯੋਗ 50 ਸਾਲ ਜਾਂ 100 ਸਾਲਾਂ ਬਾਅਦ ਹੋਵੇਗਾ। ਸਾਡੇ ਸਾਹਮਣੇ ਜੋ ਸਮੱਸਿਆਵਾਂ ਹਨ, ਉਨ੍ਹਾਂ ਸਮੱਸਿਆਵਾਂ ਨੂੰ ਧਿਆਨ ’ਚ ਰੱਖ ਕੇ ਅਸੀਂ ਵਿਗਿਆਨ ਨੂੰ ਲੈ ਜਾਈਏ, ਮੈਂ ਸਮਝਦਾ ਹਾਂ ਕਿ ਭਾਰਤ ਜਿਹੇ ਦੇਸ਼ ਲਈ ਉਹ ਪਹਿਲੀ ਜ਼ਰੂਰਤ ਹੈ। ਅਤੇ ਜੇ ਇਨ੍ਹਾਂ ਜ਼ਰੂਰਤਾਂ ਵਿੱਚ ਸਫ਼ਲਤਾ ਮਿਲੇਗੀ, ਉਹ ਸਫ਼ਲਤਾ ਆਪਣੇ-ਆਪ ਵਿੱਚ ਤੁਹਾਨੂੰ global level ਦੀ ਜ਼ਰੂਰਤ ਜਾਂ ਨਵੇਂ ਯੁਗ ਦੀਆਂ ਜ਼ਰੂਰਤਾਂ ਨਾਲ research ਕਰਨ ਦੀ ਤਾਕਤ ਦੇ ਸਕਦੀ ਹੈ।
CSIR water security ’ਤੇ ਵੀ ਕਾਫ਼ੀ ਕੰਮ ਕੀਤਾ ਹੈ। ਪਰ ਤੁਸੀਂ water resources ਨੂੰ economically, efficiently ਅਤੇ effectively ਪ੍ਰਯੋਗ ਕਰਨ ਦੀ ਦਿਸ਼ਾ ਵਿੱਚ ਜਤਨ ਹੋਰ ਤੇਜ਼ ਕੀਤੇ ਜਾਣ ਦੀ ਜ਼ਰੂਰਤ ਹੈ। ਅਸੀਂ ਜਾਣਦੇ ਹਾਂ ਕਿ ਪਾਣੀ ਦੇ ਸੰਕਟ ਦੀ ਚਰਚਾ ਬਹੁਤ ਹੁੰਦੀ ਹੈ। ਹਰ ਕੋਈ ਲਿਖਦਾ ਹੈ ਜੰਗ ਦੀਆਂ ਸੰਭਾਵਨਾਵਾਂ ਪਾਣੀ ਨਾਲ ਜੁੜੀਆਂ ਹੋਈਆਂ ਹਨ। ਹੁਣ ਜਿਨ੍ਹਾਂ ਨੇ ਲਿਖਣਾ ਹੈ, ਉਹ ਲਿਖਦੇ ਰਹਿਣਗੇ। ਪਰ ਜੋ lab ਵਿੱਚ ਬੈਠਾ ਹੈ, ਉਸ ਨੇ ਤਾਂ ਹੱਲ ਲੱਭਣਾ ਹੁੰਦਾ ਹੈ ਕਿ ਅਸੀਂ ਕਿਵੇਂ ਇਸ ਪਾਣੀ ਨੂੰ ਇਕੱਠਾ ਕਰਨ, ਪਾਣੀ ਦੇ ਸਿੰਜਣ ਵੱਲ ਧਿਆਨ ਦੇਈਏ। ਹੁਣ ਅੱਜ ਅਸੀਂ ਜਤਨ ਕਰ ਰਹੇ ਹਾਂ। ਖੇਤੀ ਖੇਤਰ ਵਿੱਚ ਸਾਡਾ ਜਤਨ ਹੈ। ‘per drop more crop’ ਅਤੇ ਹੁਣ ਤਾਂ ਮੈਂ ਇਹ ਵੀ ਆਖਦਾ ਹਾਂ ਕਿ ਭਾਰਤ ਜਿਹੇ ਦੇਸ਼ ਵਿੱਚ, ਜਿੱਥੇ ਜ਼ਮੀਨ ਦੀ ਅਹਿਮੀਅਤ ਵਧਦੀ ਚਲੀ ਗਈ ਹੈ। ਅਤੇ ਇਸ ਲਈ ਪਾਣੀ ਅਤੇ ਜ਼ਮੀਨ ਦੋਵਾਂ ਨੂੰ ਧਿਆਨ ’ਚ ਰੱਖਦਿਆਂ ‘per drop more crop’ ਹੈ, ਨਾਲ-ਨਾਲ ‘an inch of land and bunch of crop’ ਇਹ ਜਦੋਂ ਤੱਕ ਕਿ ਮਿਸ਼ਨ ਲੈ ਕੇ ਅਸੀਂ ਨਹੀਂ ਚੱਲਾਂਗੇ, ਤਾਂ ਅਸੀਂ ਪਾਣੀ ਦੇ ਉਪਯੋਗ ਦੀ ਅਹਿਮੀਅਤ ਵੀ ਨਹੀਂ ਸਮਝਾਂਗੇ, ਜ਼ਮੀਨ ਦੇ ਉਪਯੋਗ ਦਾ ਮਹੱਤਵ ਵੀ ਨਹੀਂ ਸਮਝਾਂਗੇ।
ਨਦੀ ਜਲ ਪ੍ਰਦੂਸ਼ਣ ਬਹੁਤ ਵੱਡੀ ਸਮੱਸਿਆ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਗੰਗਾ ਦੀ ਸਫ਼ਾਈ ਦਾ ਕੰਮ ਕਈ ਵਰ੍ਹਿਆਂ ਤੋਂ ਚਲ ਰਿਹਾ ਹੈ। ਕਈ ਸਰਕਾਰਾਂ ਆ ਕੇ ਗਈਆਂ। ਸਾਨੂੰ ਵਿਗਿਆਨਕ ਤਰੀਕੇ ਹੀ ਲੱਭਣੇ ਹੋਣਗੇ। ਜਨ-ਸਾਧਾਰਨ ਨੂੰ ਸਿੱਖਿਅਤ ਕਰਨਾ ਅਤੇ ਵਿਗਿਆਨਕ ਰਾਹ ਲੱਭਣਾ – ਇਹੋ ਚੀਜ਼ਾਂ ਹਨ ਜੋ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀਆਂ ਹਨ। ਆਮ ਨਾਗਰਿਕ ਦੀ ਇੱਕ ਜ਼ਰੂਰਤ… ਹੁਣ ਅਸੀਂ ਵੇਖੀਏ ਅੱਜ ਦੇ ਯੁਗ ਵਿੱਚ ਹਿੰਦੁਸਤਾਨ ’ਚ ਜਿੰਨੀ ਅਬਾਦੀ ਹੈ, ਉਸ ਤੋਂ ਵੱਧ ਮੋਬਾਇਲ ਫ਼ੋਨ ਹਨ, ਪਰ ਬੈਟਰੀ ਦੀ ਉਮਰ ਇਹ ਉਸ ਲਈ tension ਦਾ ਵਿਸ਼ਾ ਹੈ। ਉਸ ਨੂੰ ਬੈਟਰੀ recharge ਕਰਵਾਉਣ ਲਈ ਵਿਚਾਰੇ ਪਿੰਡ ਦੇ ਆਦਮੀਆਂ ਨੂੰ ਦੂਜੇ ਪਿੰਡ ਜਾਣਾ ਪੈਂਦਾ ਹੈ ਅਤੇ ਬੈਟਰੀ ਚਾਰਜ ਹੋਣ ਲਈ ਉੱਥੇ ਖੜ੍ਹੇ ਰਹਿਣਾ ਪੈਂਦਾ ਹੈ। ਥੋੜ੍ਹੀ ਬੈਟਰੀ ਚਾਰਜ ਕਰ ਦੇਵੋ। Smart phone ਦੀ ਬੈਟਰੀ ਨੂੰ ਲੈ ਕੇ ਇੱਕ ਪਰੇਸ਼ਾਨੀ ਮਹਿਸੂਸ ਹੋ ਰਹੀ ਹੈ। ਅਤੇ ਜੋ ਵੱਧ ਬੈਟਰੀ ਵਰਤਦੇ ਹਨ, ਉਹ ਤਾਂ ਬੈਟਰੀ ਬੈਂਕ ਨਾਲ ਲੈ ਕੇ ਘੁੰਮਦੇ ਹਨ। ਕੀ ਸਾਡੇ ਵਿਗਿਆਨੀ ਇਸ ਦਾ solution ਨਹੀਂ ਦੇ ਸਕਦੇ? ਅਤੇ ਕਿੰਨੀ ਵੱਡੀ ਮਾਰਕਿਟ ਹੈ, ਤੁਸੀਂ ਕਲਪਨਾ ਕਰੋ। ਅਤੇ ਮੈਂ ਨਹੀਂ ਮੰਨਦਾ ਕਿ ਜੋ ਵਿਗਿਆਨ ਛੋਟੇ level ਉੱਤੇ apply ਹੋਇਆ ਹੈ, ਉਹ ਵੱਡੀ ਤਾਕਤ ਦੇ ਰੂਪ ਵਿੱਚ ਕੋਈ enlarge ਨਾ ਹੋਵੇ, ਅਜਿਹਾ ਨਹੀਂ ਹੋ ਸਕਦਾ। ਮੈਂ scientist ਨਹੀਂ ਹਾਂ ਪਰ ਇੰਨਾ ਤਾਂ ਸਮਝ ਸਕਦਾ ਹਾਂ ਕਿ ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਇਨ੍ਹਾਂ ਚੀਜ਼ਾਂ ਨੂੰ priority ਦੇਵੋ, ਤਾਂ ਉਸ ਦੀ commercial value ਵੀ ਬਹੁਤ ਹੈ। Requirement ਬਣ ਚੁੱਕੀ ਹੈ।
ਅੱਜ ਤੁਸੀਂ ਵੇਖੋ sports ਖੇਡ ਜਗਤ ਜਿਸ ਤਰ੍ਹਾਂ ਦਾ ਉਸ ਨੇ ਰੂਪ ਲਿਆ ਹੈ। ਉਹ ਕੇਵਲ ਖੇਡ ਦੇ ਮੈਦਾਨ ਦਾ ਵਿਸ਼ਾ ਨਹੀਂ ਰਿਹਾ। ਹੁਣੇ ਮੈਂ ਉੱਥੇ ਤੁਹਾਡੀ ਪ੍ਰਦਰਸ਼ਨੀ ਵਿੱਚ ਕੁਝ ਚੀਜ਼ਾਂ ਰੱਖੀਆਂ ਸਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ leather ਦੀਆਂ ਚੀਜ਼ਾ ਅਸੀਂ ਕਿਵੇਂ ਬਣਾਉਂਦੇ ਹਾਂ। ਮੈਂ ਉਨ੍ਹਾਂ ਨੂੰ ਸੁਆਲ ਪੁੱਛਿਆ ਕਿ ਕੀ ਕੋਈ ਤੁਹਾਡੇ ਇੱਥੇ research ਹੋ ਰਹੀ ਹੈ ਕਿ ਕਿਸ ਪ੍ਰਕਾਰ ਦੀ sport ਲਈ ਕਿਸ ਤਰ੍ਹਾਂ ਦੀਆਂ ਜੁੱਤੀਆਂ ਚਾਹੀਦੀਆਂ ਹਨ, ਕਿਸ ਪ੍ਰਕਾਰ ਦੀ costume ਚਾਹੀਦੀ ਹੈ। ਕੀ ਇਸ ਬਾਰੇ ਕੋਈ ਰਿਸਰਚ ਹੋਈ ਹੈ, ਜੋ ਉਸ ਦੀ physical fitness ਵਿੱਚ plus ਕਰਦੀ ਹੋਵੇ, comfort ਵਿੱਚ plus ਕਰਦੀ ਹੋਵੇ। ਹੁਣ ਤੁਹਾਡੇ ਬਹੁਤ ਵੱਡੀ ਰਿਸਰਚ ਹੋ ਰਹੀ ਹੈ ਦੁਨੀਆ ਵਿੱਚ। ਕੀ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ, ਇੰਨਾ ਹੀ ਨਹੀਂ ਖਿਡਾਰੀ ਕੋਲ ਚੰਗੇ ਸਾਧਨ ਹੋਣ, ਖਿਡਾਰੀ ਕੋਲ ਚੰਗੇ ਮੈਦਾਨ ਹੋਣ, ਚੰਗਾ ਕੋਚ ਹੋਵੇ, ਉਸ ਨਾਲ ਹੀ ਉਹ ਖੇਡ ਜਗਤ ਵਿੱਚ ਸਿੱਧੀਆਂ ਹਾਸਲ ਨਹੀਂ ਕਰਦਾ ਹੈ। ਖੇਡ ਜਗਤ ਦੇ development ਲਈ ਇਹ ਗੱਲ ਮੰਨੀ ਗਈ ਹੈ ਕਿ ਇੱਕ scientific environment required ਹੁੰਦਾ ਹੈ। ਉਸ ਨੂੰ psychology ਤੋਂ ਲੈ ਕੇ comfort ਤੱਕ ਦੀ ਹਰ ਚੀਜ਼ ਦੀ ਵਿਵਸਥਾ ਕਰਨੀ ਪੈਂਦੀ ਹੈ।
ਕੀ ਭਾਰਤ ਦਾ ਵਿਗਿਆਨਕ ਜਗਤ, ਸਾਡੇ ਜੋ sport field ਦੇ ਲੋਕ ਉਨ੍ਹਾਂ ਲਈ ਇੱਕ ਬਹੁਤ ਵੱਡੇ ਕਾਰੋਬਾਰੀ ਖੇਤਰ ਦੀਆਂ ਸੰਭਾਵਨਾਵਾਂ ਮੈਂ ਵੇਖ ਰਿਹਾ ਹਾਂ sports ਵਿੱਚ। ਅਸੀਂ ਉਸ ਲਈ ਕੋਈ research ਦੀਆਂ ਚੀਜ਼ਾਂ ਇੱਕ ਵਿਗਿਆਨਕ environment ਕੀ ਹੋਵੇ। ਹੁਣ space sciennce ਵਿੱਚ ਤੁਸੀਂ ਵੇਖਦੇ ਹੋ, ਜਿੰਨੀ space ਵਿੱਚ ਜਾਣ ਵਾਲੇ ਲੋਕਾਂ ਦੀ ਚਿੰਤਾ ਹੁੰਦੀ ਹੈ, ਓਨੀ space ਦੇ ਲੋਕਾਂ ਲਈ scientific environment ਉੱਤੇ ਉਨ੍ਹਾਂ ਦੀ ਟਰੇਨਿੰਗ ਹੁੰਦੀ ਹੈ, ਤਦ ਜਾ ਕੇ ਉਨ੍ਹਾਂ ਨੂੰ ਭੇਜਿਆ ਜਾਂਦਾ ਹੈ। Sports ਦੀ ਦੁਨੀਆ ਵੀ ਉਸੇ ਕਿਸਮ ਦੀ ਹੈ। ਕੀ ਅਸੀਂ ਉਸ environment ਦੇ parameter ਤੈਅ ਕਰ ਸਕਦੇ ਹਾਂ, ਉਸ ਲਈ ਉਸ ਤਰ੍ਹਾਂ ਦੀ ਵਿਵਸਥਾ ਵਿਕਸਤ ਕਰ ਸਕਦੇ ਹਾਂ। ਕਹਿਣ ਤੋਂ ਸਾਡਾ ਭਾਵ ਇਹ ਹੈ ਕਿ ਅਸੀਂ ਵਿਗਿਆਨ ਦੇ ਖੇਤਰ ਨੂੰ ਇੰਨਾ ਆਮ ਮਨੁੱਖ ਨਾਲ ਜੋੜੀਏ। ਕਿਉਂਕਿ 21ਵੀਂ ਸਦੀ ਇੱਕ technology driven ਸਦੀ ਹੈ। ਜੇ ਸਮੁੱਚੀ ਸਦੀ technology driven ਹੋਵੇਗੀ, ਤਾਂ ਅਸੀਂ ਇਸ ਕਿਸਮ ਦੀ ਨਵੀਂ ਖੋਜ ਨੂੰ 21ਵੀਂ ਸਦੀ ਦੀ ਜ਼ਰੂਰਤ ਅਤੇ ਕੀ ਭਾਰਤ ਜਿਹੇ ਦੇਸ਼ ਦੀ ਜ਼ਰੂਰਤ ਨਾਲ ਜੋੜ ਸਕਦੇ ਹਾਂ? ਸਾਡੀ ਰਵਾਇਤੀ ਸਮਝ ਅਤੇ ਗਿਆਨ ਨੂੰ ਅਸੀਂ modern system ਵਿੱਚ ਜੋੜ ਸਕੀਏ, ਤਾਂ ਵੀ ਕਈ ਸਮੱਸਿਆਵਾਂ ਦਾ ਹੱਲ ਨਿੱਕਲ ਸਕਦਾ ਹੈ। ਯੋਗ ਹੋਵੇ, ਆਯੁਰਵੇਦ ਹੋਵੇ – ਅੱਜ ਸਮੁੱਚੀ ਦੁਨੀਆ ਵਿੱਚ ਉਸ ਦੀ ਚਰਚਾ ਹੈ। ਪਰ ਉਸ ਦਾ ਵਿਗਿਆਨਕ ਰੂਪ ਨਹੀਂ ਪੁੱਜ ਸਕ ਰਿਹਾ ਹੈ। ਕੀ ਅਸੀਂ ਉਸ ਦਿਸ਼ਾ ਵਿੱਚ ਕੰਮ ਕਰ ਸਕਦੇ ਹਾਂ।
ਅਤੇ ਅੱਜ ਇਸ ਮੌਕੇ ਉੱਤੇ ਵਿਗਿਆਨੀਆਂ ਨੂੰ National Award ਦੇ ਵੀ ਸਨਮਾਨਤ ਕੀਤਾ ਜਾ ਰਿਹਾ ਹੈ। ਜਿਹੜੇ ਵਿਗਿਆਨੀਆਂ ਨੂੰ ਇਹ ਸਨਮਾਨ ਹਾਸਲ ਹੋ ਰਿਹਾ ਹੈ, ਉਨ੍ਹਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜਿਨ੍ਹਾਂ ਵਿੱਚ 2012-15 ਦਾ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਹੈ, 2012-14 ਦਾ CSIR Diamond Technology Jubillee Award ਹੈ, ਦਿਹਾਤੀ ਵਿਕਾਸ ਵਿੱਚ Science and Technology Innovations ਲਈ CSIR ਦਾ Award ਹੈ, 2016 ਦਾ CSIR Technology Award ਹੈ, 2016 ਦਾ ਜੀ.ਐੱਨ. ਰਾਮਚੰਦਰਨ Gold Medal ਹੈ, 2016 ਦਾ CSIR Young Scientist Award ਦਿੱਤਾ ਜਾ ਰਿਹਾ ਹੈ। ਇਹ ਸਨਮਾਨ, ਇਹ Award ਨਾ ਕੇਵਲ ਵਿਗਿਆਨੀਆਂ ਲਈ ਹਨ, ਸਗੋਂ ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਦੇ ਦੋਸਤਾਂ, ਖ਼ਾਸ ਕਰ ਕੇ ਉਨ੍ਹਾਂ ਦੇ ਅਧਿਆਪਕਾਂ ਲਈ ਵੀ ਹਨ। ਅਜਿਹੇ ਅਧਿਆਪਕ ਜਿਨ੍ਹਾਂ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਵਿਗਿਆਨ ਅਤੇ ਖੋਜ-ਈਜਾਦ ਲਈ ਪ੍ਰੇਰਿਤ ਕੀਤਾ।
ਦੇਸ਼ ਨੂੰ ਅੱਜ ਤੁਹਾਡੇ ਸਾਰਿਆਂ ਉੱਤੇ ਮਾਣ ਹੈ। ਮੈਨੂੰ ਆਸ ਹੈ ਕਿ ਇਸ ਸਫ਼ਰ ਉੱਤੇ ਤੁਸੀਂ ਇੱਕ ਨਵੀਂ ਉਮੰਗ ਅਤੇ ਹੌਸਲੇ ਨਾਲ ਅਤੇ ਮਜ਼ਬੂਤੀ ਨਾਲ ਅੱਗੇ ਵਧੋਗੇ। ਇਹ ਐਵਾਰਡ ਤੁਹਾਡੇ ਇਲਾਵਾ ਦੂਜਿਆਂ ਨੂੰ ਵੀ ਦੇਸ਼ ਦੇ ਵਿਕਾਸ ਲਈ ਜ਼ਰੂਰਤ ਨਵੀਂਆਂ ਖੋਜਾਂ, ਨਵੀਆਂ ਈਜਾਦਾਂ ਲਈ ਪ੍ਰੇਰਣਾ ਦੇਵੇਗਾ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਨੌਜਵਾਨ ਅੱਜ ਤੁਹਾਨੂੰ role model ਵਾਂਗ ਵੇਖਦੇ ਹਨ। ਇਸ ਮੌਕੇ ’ਤੇ ਮੈਂ ਤੁਹਾਡੇ ਸਭ ਤੋਂ ਆਸ ਕਰਦਾ ਹਾਂ ਕਿ ਤੁਸੀਂ ਨੌਜਵਾਨ ਪੀੜ੍ਹੀ ਦਾ ਮਾਰਗ-ਦਰਸ਼ਨ ਕਰਨ ਦੀ ਆਪਣੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾਓ। CSIR ਨਾਲ ਜੁੜੇ ਦੇਸ਼ ਦੇ ਵੱਕਾਰੀ ਸੰਸਥਾਨਾਂ ਵਿੱਚ ਕੰਮ ਕਰ ਰਹੇ ਵਿਗਿਆਨੀਆਂ ਨੂੰ ਸਕੂਲ-ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਆਪਣਾ ਸੰਪਰਕ ਵਧਾਉਣਾ ਚਾਹੀਦਾ ਹੈ। ਕੀ ਸੰਭਵ ਹੈ ਕਿ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਹਰ ਵਿਗਿਆਨੀ ਕੋਈ ਨਾ ਕੋਈ ਕਾਲਜ ਜਾਂ ਯੂਨੀਵਰਸਿਟੀ ਵਿੱਚ ਲੈਕਚਰ ਦੇਣ ਲਈ ਜਾਵੇ। ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰੇ, ਨਵੀਂ ਪੀੜ੍ਹੀ ਨਾਲ ਚਰਚਾ ਕਰੇ। ਕੀ ਸੰਭਵ ਹੈ ਕਿ ਅੱਜ ਜਿਹੜੀਆਂ-ਜਿਹੜੀਆਂ ਸ਼ਖ਼ਸੀਅਤਾਂ ਨੂੰ Award ਮਿਲਿਆ ਹੈ, ਉਹ ਇੱਕ ਸਕੂਲ ਜਾਂ ਕਾਲਜ ਨੂੰ mentor ਦੇ ਰੂਪ ਵਿੱਚ adopt ਕਰ ਕੇ। ਜੇ ਉਹ ਇੱਕ ਸਕੂਲ ਜਾਂ ਕਾਲਜ ਵਿੱਚ ਸਿਰਫ਼ ਪੰਜ ਵਿਦਿਆਰਥੀਆਂ ਨੂੰ ਵੀ mentor ਲਈ ਪਸੰਦ ਕਰ ਕੇ ਉਨ੍ਹਾਂ ਨੂੰ ਥੋੜ੍ਹਾ ਸਮਾਂ ਦੇਵੋ, ਤਾਂ ਦੇਸ਼ ਵਿੱਚ ਤਿੰਨ ਸੌ ਨਵੇਂ ਵਿਗਿਆਨੀਆਂ ਦੇ ਉੱਭਰਨ ਦੀ ਸੰਭਾਵਨਾ ਖੜ੍ਹੀ ਹੁੰਦੀ ਹੈ। ਤਾਂ ਜਿਸ ਤਰ੍ਹਾਂ ਦੇਸ਼ ਨੂੰ ਤੁਸੀਂ ਇੱਕ ਨਵੀਂ ਖੋਜ ਭੇਟ ਕਰੋ ਅਤੇ ਪੀੜ੍ਹੀਆਂ ਦਾ ਭਲਾ ਕਰ ਸਕਦੇ ਹੋ, ਉਂਝ ਤੁਸੀਂ ਜੇ ਦੇਸ਼ ਨੂੰ ਇੱਕ ਜਾਂ ਦੋ scientist ਵੀ ਭੇਟ ਕਰੋ, ਤਾਂ ਸ਼ਾਇਦ ਸਦੀਆਂ ਦਾ ਵੱਡਾ ਕੰਮ ਕਰ ਕੇ ਜਾਵੋਗੇ।
ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭ-ਕਾਮਨਾਵਾਂ ਦਿੰਦਾ ਹਾਂ। 75ਵੀਂ ਵਰ੍ਹੇਗੰਢ ਦੀ ਇਸ ਅਹਿਮ ਘਟਨਾ ਆਉਣ ਵਾਲੇ 2022 ਲਈ… ਤੁਸੀਂ ਵੀ ਤੈਅ ਕਰੋ ਕਿ 2022 ਜਦੋਂ ਦੇਸ਼ ਦੀ ਅਜ਼ਾਦੀ ਦੇ 75 ਵਰ੍ਹੇ ਮੁਕੰਮਲ ਹੋਣਗੇ, ਅਸੀਂ ਦੇਸ਼ ਲਈ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਇਹ ਚੀਜ਼ਾਂ ਦੇ ਕੇ ਰਹਾਂਗੇ, ਸਮਾਂ-ਸੀਮਾ ਵਿੱਚ ਦੇ ਕੇ ਰਹਾਂਗੇ, ਦੇਸ਼ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਾਂਗੇ। ਇਸੇ ਇੱਕ ਸੰਕਲਪ ਨਾਲ ਅਸੀਂ ਇਸ 75 ਵਰ੍ਹਿਆਂ ਦੀ ਯਾਤਰਾ ਅਤੇ ਆਉਣ ਵਾਲੇ 25 ਸਾਲਾਂ ਦੇ ਸੁਪਨਿਆਂ ਨੂੰ ਲੈ ਕੇ ਅੱਗੇ ਵਧੀਏ, ਇਸੇ ਇੱਕ ਆਸ ਨਾਲ ਤੁਹਾਨੂੰ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭ-ਕਾਮਨਾਵਾਂ। ਧੰਨਵਾਦ।
अतुल कुमार तिवारी/ अमित कुमार / सुरेंद्र कुमार / तारा / सोनिका
I am privileged to inaugurate CSIR’s Platinum Jubilee Function on the occasion of its 75th Foundation Day: PM @narendramodi
— PMO India (@PMOIndia) September 26, 2016
It is a matter of pride for every Indian that CSIR is celebrating 75th year of committed contribution to the development of modern India: PM
— PMO India (@PMOIndia) September 26, 2016
Starting with the indelible ink which is the hallmark of our democratic fabric, CSIR has left an indelible mark on every sphere of life: PM
— PMO India (@PMOIndia) September 26, 2016
CSIR needs to create 'Ease of doing Technology Business' platform to bring in right stakeholders so technologies reach beneficiaries: PM
— PMO India (@PMOIndia) September 26, 2016
इतिहास गवाह है कि आधुनिक युग में कोई भी देश तब तक विकसित नहीं हुआ जब तक उसे विज्ञान और तकनीक का साथ नहीं मिला। : PM @narendramodi
— PMO India (@PMOIndia) September 26, 2016
कोई भी तकनीक तभी कामयाब होती है, जब वो देश की सामान्य मानविकी के काम आए: PM @narendramodi
— PMO India (@PMOIndia) September 26, 2016
You have contributed so much to India in the last 75 years & am sure you can contribute so much more in the years to come: PM to @CSIR_IND
— PMO India (@PMOIndia) September 26, 2016
कोशिश होनी चाहिए कि CSIR की LABS में ज्यादा से ज्यादा छात्रों को भी रिसर्च का मौका मिले: PM @narendramodi
— PMO India (@PMOIndia) September 26, 2016
CSIR को अपने संसाधनों की मदद से देश में नए entrepreneurs बनाने में भी सशक्त भूमिका निभानी होगी: PM @narendramodi
— PMO India (@PMOIndia) September 26, 2016
CSIR ने स्वास्थ्य सेक्टर के लिए काफी कुछ किया है: PM @narendramodi
— PMO India (@PMOIndia) September 26, 2016
Have always said, per drop more crop. We must also think about- an inch of land and a bunch of crops: PM @narendramodi
— PMO India (@PMOIndia) September 26, 2016
It is important to connect science with the common citizens in this century, which is technology driven: PM @narendramodi
— PMO India (@PMOIndia) September 26, 2016