Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਸੂਰਜਕੁੰਡ ਦੇ ਰੇਲ ਵਿਕਾਸ ਸ਼ਿਵਿਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ

ਪ੍ਰਧਾਨ ਮੰਤਰੀ ਵੱਲੋਂ ਸੂਰਜਕੁੰਡ ਦੇ ਰੇਲ ਵਿਕਾਸ ਸ਼ਿਵਿਰ ਨੂੰ ਵੀਡੀਓ  ਕਾਨਫ਼ਰੰਸਿੰਗ ਰਾਹੀਂ ਸੰਬੋਧਨ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਸੂਰਜਕੁੰਡ ਦੇ ਰੇਲ ਵਿਕਾਸ ਸ਼ਿਵਿਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਇਹ ਤਕਨਾਲੋਜੀ ਦੇ ਸਹਾਰੇ ਅੱਗੇ ਵਧਣ ਵਾਲੀ ਸਦੀ ਹੈ, ਇਸ ਲਈ ਨਵੀਨਤਾ ਜ਼ਰੂਰੀ ਹੈ ਅਤੇ ਰੇਲਵੇ ਨੂੰ ਹੁਣ ‘ਗਤੀ’ (ਸਪੀਡ) ਅਤੇ ‘ਪ੍ਰਗਤੀ’ (ਪ੍ਰੋਗਰੈੱਸ) ਦੋਵਾਂ ਦਾ ਖ਼ਿਆਲ ਰੱਖਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ ਆਪਣਾ ਖ਼ੁਦ ਦਾ ਕੰਮ ਵਧੀਆ ਕਰ ਰਿਹਾ ਹੈ ਪਰ ਸਾਨੂੰ ਇੱਕਜੁਟ ਹੋ ਕੇ ਵੀ ਕੰਮ ਕਰਨਾ ਤੇ ਇਹ ਸੋਚਣਾ ਹੋਵੇਗਾ ਕਿ ਅਸੀਂ ਰੇਲਵੇ ਕਿਹੋ ਜਿਹੀ ਚਾਹੁੰਦੇ ਹਾਂ।

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤੀ ਰੇਲਵੇ ਨੂੰ ਵਿੱਤੀ ਤੌਰ ‘ਤੇ ਵਿਕਸਤ ਅਤੇ ਮਜ਼ਬੂਤ ਹੋਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ, ਖ਼ਾਸ ਕਰ ਕੇ ਰੇਲਵੇ ਲਈ ਕੰਮ ਕਰਨ ਵਾਲਿਆਂ ਨੂੰ ਲਾਭ ਪੁੱਜੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਰੇਲ ਬਜਟ ਦਾ ਧਿਆਨ ਕਦੇ ਵੀ ਸਿਆਸਤ ਉੱਤੇ ਕੇਂਦ੍ਰਿਤ ਨਹੀਂ ਰਿਹਾ ਅਤੇ ਸਰਕਾਰ ਨੇ ਰੇਲਵੇ ਦੇ ਖੇਤਰ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਸਦੀ ਹੁਣ ਬਦਲ ਚੁੱਕੀ ਹੈ ਅਤੇ ਸਾਡੇ ਰੇਲਵੇ ਦੀਆਂ ਪ੍ਰਣਾਲੀਆਂ ਵੀ ਬਦਲਣੀਆਂ ਹੋਣਗੀਆਂ। ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਜੋ ਟੀਮ ਉਨ੍ਹਾਂ ਕੋਲ ਹੈ, ਉਸ ਨਾਲ ਉਹ ਇਸ ਉਦੇਸ਼ ਨੂੰ ਹਾਸਲ ਕਰ ਸਕਣਗੇ।

ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬਚਪਨ ਰੇਲ ਪਲੇਟਫ਼ਾਰਮਾਂ ਉੱਤੇ ਬੀਤਿਆ ਸੀ ਅਤੇ ਰੇਲਵੇ ਨਾਲ ਉਨ੍ਹਾਂ ਦਾ ਸੰਪਰਕ ਮਜ਼ਬੂਤ ਹੈ ਅਤੇ ਇਹ ਵੀ ਵੱਡਾ ਕਾਰਨ ਹੈ ਕਿ ਉਹ ਰੇਲਵੇ ਵਿੱਚ ਪਰਿਵਰਤਨ ਚਾਹੁੰਦੇ ਹਨ।

AKT/AK