Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਊਰਜਾ ਅਤੇ ਖਨਨ ਖੇਤਰ ਵਿੱਚ ਅਹਿਮ ਬੁਨਿਆਦੀ ਢਾਂਚੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਊਰਜਾ ਅਤੇ ਖਨਨ  ਖੇਤਰ ਵਿੱਚ ਅਹਿਮ ਬੁਨਿਆਦੀ ਢਾਂਚੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਬਿਜਲੀ, ਅਖੁੱਟ ਊਰਜਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ, ਕੋਲਾ ਅਤੇ ਖਨਨ ਖੇਤਰ ਦੇ ਪ੍ਰਮੁੱਖ ਬੁਨਿਆਦੀ ਢਾਂਚੇ ਦੀ ਸਮੀਖਿਆ ਕੀਤੀ। ਦੋ ਘੰਟੇ ਤੋਂ ਜ਼ਿਆਦਾ ਸਮਾਂ ਚੱਲੀ ਬੈਠਕ ਵਿੱਚ ਬੁਨਿਆਦੀ ਢਾਂਚੇ ਨਾਲ ਜੁੜੇ ਮੰਤਰਾਲਿਆਂ, ਨੀਤੀ ਆਯੋਗ ਅਤੇ ਪ੍ਰਧਾਨ ਮੰਤਰੀ ਦਫਤਰ ਦੇ ਪ੍ਰਮੁੱਖ ਅਧਿਕਾਰੀਆਂ ਨੇ ਹਿੱਸਾ ਲਿਆ।

ਬੈਠਕ ਦੌਰਾਨ ਨੀਤੀ ਆਯੋਗ ਦੇ ਸੀਈਓ ਅਮਿਤਾਬ ਕਾਂਤ ਨੇ ਪ੍ਰਸਤੁਤੀ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ ਸਥਾਪਤ ਬਿਜਲੀਕਰਨ ਉਤਪਾਦਨ ਸਮੱਰਥਾ ਵਧ ਕੇ 344 ਗੀਗਾ ਵਾਟ ਦੇ ਪੱਧਰ ‘ਤੇ ਪਹੁੰਚ ਗਈ ਹੈ। ਦੇਸ਼ ਵਿੱਚ ਊਰਜਾ ਦੀ ਕਮੀ ਜੋ ਸਾਲ 2014 ਵਿੱਚ 4% ਤੋਂ ਜ਼ਿਆਦਾ ਸੀ ਉਹ ਸਾਲ 2018 ਵਿੱਚ ਘਟ ਕੇ 1% ਤੋਂ ਘੱਟ ਰਹਿ ਗਈ ਹੈ। ਪ੍ਰਸਾਰ ਲਾਈਨਾਂ, ਟਰਾਂਸਫਾਰਮਰ ਸਮੱਰਥਾ ਅਤੇ ਅੰਤਰ-ਖੇਤਰੀ ਟਰਾਂਸਮਿਸ਼ਨ ਵਿੱਚ ਅਹਿਮ ਸਮਰੱਥਾ ਦਾ ਵਾਧਾ ਹੋਇਆ ਹੈ। ਵਿਸ਼ਵ ਬੈਂਕ ਦੇ ‘ਈਜ਼ ਆਵ੍ ਗੈਟਿੰਗ ਇਲੈਕਟ੍ਰੀਸਿਟੀ’ ਸੂਚੀ ਵਿੱਚ ਅੱਜ ਭਾਰਤ 26ਵੇਂ ਸਥਾਨ ‘ਤੇ ਹੈ, ਜਦੋਂ ਕਿ 2014 ਵਿੱਚ ਭਾਰਤ 99ਵੇਂ ਸਥਾਨ ‘ਤੇ ਸੀ। ਬੈਠਕ ਦੌਰਾਨ ਸੌਭਾਗਯ ਯੋਜਨਾ ਤਹਿਤ ਘਰੇਲੂ ਬਿਜਲੀਕਰਨ ਵਿੱਚ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ। ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਹਰ ਉਪਭੋਗਤਾ ਤੱਕ ਸੰਪਰਕ ਅਤੇ ਵਿਤਰਣ ਪਹੁੰਚਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਨਵੀਂ ਅਤੇ ਅਖੁੱਟ ਊਰਜਾ ਖੇਤਰ ਵਿੱਚ ਸਾਲ 2013-14 ਦੀ 35.5 ਗੀਗਾ ਵਾਟ ਦੀ ਸਥਾਪਤ ਸਮਰੱਥਾ ਨੂੰ ਦੁੱਗਣਾ ਕਰਕੇ 70 ਗੀਗਾ ਵਾਟ ਕੀਤਾ ਗਿਆ ਹੈ। ਇਸ ਸਮੇਂ ਦੇਸ਼ ਵਿੱਚ ਸੌਰ ਊਰਜਾ ਦੀ ਸਥਾਪਤ ਸਮਰੱਥਾ 2.6 ਗੀਗਾ ਵਾਟ ਤੋਂ ਵਧ ਕੇ 22 ਗੀਗਾ ਵਾਟ ਹੋ ਗਈ ਹੈ। ਬੈਠਕ ਦੌਰਾਨ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਲ 2022 ਤੱਕ 175 ਗੀਗਾ ਵਾਟ ਅਖੁੱਟ ਊਰਜਾ ਸਮਰੱਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਪ੍ਰਤੀ ਵਿਸ਼ਵਾਸ ਪ੍ਰਗਟ ਕੀਤਾ।

ਬੈਠਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਧਿਕਾਰੀਆਂ ਨੂੰ ਸੌਰ ਊਰਜਾ ਸਮਰੱਥਾ ਵਿੱਚ ਵਾਧੇ ਦਾ ਲਾਭ ਕਿਸਾਨਾਂ ਤੱਕ ਪਹੁੰਚੇ, ਇਹ ਸੁਨਿਸ਼ਚਿਤ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਪ੍ਰਭਾਵਸ਼ਾਲੀ ਕਦਮ ਜਿਵੇਂ ਕਿ ਸੌਰ ਪੰਪ ਅਤੇ ਉਪਭੋਗਤਾ ਅਨੁਕੂਲ ਸੌਰ ਊਰਜਾ ਖਾਣਾ ਬਣਾਉਣ ਦੇ ਸਾਧਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਧਿਆਨ ਵਿੱਚ ਲਿਆਂਦਾ ਗਿਆ ਕਿ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਨਿਰਧਾਰਤ ਟੀਚੇ ਪ੍ਰਾਪਤ ਹੋਣਗੇ। ਬੈਠਕ ਦੌਰਾਨ ਕੋਲਾ ਖੇਤਰ ਵਿੱਚ ਉਤਪਾਦਨ ਸਮਰੱਥਾ ਵਿੱਚ ਵਾਧਾ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।

***

ਏਕੇਟੀ/ਕੇਪੀ