ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਸੰਘੀ ਗਣਰਾਜ ਜਰਮਨੀ ਦੇ ਚਾਂਸਲਰ ਮਹਾਮਹਿਮ ਫ੍ਰੀਡਰਿਕ ਮਰਜ਼ ਦੀ ਟੈਲੀਫ਼ੋਨ ਕਾਲ ਆਈ।
ਇਸ ਸਾਲ ਭਾਰਤ ਅਤੇ ਜਰਮਨੀ ਵੱਲੋਂ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚਾਂਸਲਰ ਮਰਜ਼ ਨੇ ਭਾਰਤ-ਜਰਮਨੀ ਰਣਨੀਤਕ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵੇਂ ਆਗੂਆਂ ਨੇ ਉੱਚ ਪੱਧਰੀ ਆਦਾਨ-ਪ੍ਰਦਾਨ ਦੀ ਨਿਰੰਤਰ ਗਤੀ ਨੂੰ ਨੋਟ ਕੀਤਾ ਅਤੇ ਵਪਾਰ ਤੇ ਨਿਵੇਸ਼, ਉੱਨਤ ਤਕਨਾਲੋਜੀਆਂ, ਸਵੱਛ ਊਰਜਾ, ਰੱਖਿਆ, ਸਿੱਖਿਆ ਅਤੇ ਹੁਨਰ ਗਤੀਸ਼ੀਲਤਾ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਦੋਵੇਂ ਆਗੂਆਂ ਨੇ ਆਪਸੀ ਹਿੱਤਾਂ ਨਾਲ ਸਬੰਧਿਤ ਖੇਤਰੀ ਅਤੇ ਆਲਮੀ ਪੱਧਰੀ ਘਟਨਾਕ੍ਰਮਾਂ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਨੇੜਿਓਂ ਕੰਮ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।
**************
ਐੱਮਜੇਪੀਐੱਸ/ਐੱਸਐੱਸ/ਐੱਸਟੀ
Had a warm and productive conversation with Chancellor Friedrich Merz. As India and Germany celebrate 75 years of our diplomatic relations, we reaffirmed our commitment to further strengthening our Strategic Partnership across trade & investment, defence, clean energy, advanced…
— Narendra Modi (@narendramodi) September 10, 2026