Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਾਜਸਥਾਨ ਦੇ ਬਾੜਮੇਰ ਵਿੱਚ ਰਿਫਾਇਨਰੀ ਦੇ ਕਾਰਜ ਸ਼ੁਭਅਰੰਭ ਵਿੱਚ ਭਾਗ ਲੈਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਜਨਵਰੀ, 2018 ਨੂੰ ਰਾਜਸਥਾਨ ਦੇ ਬਾੜਮੇਰ ‘ਚ ਪਚਪਦਰਾ ਵਿਖੇ ਰਾਜਸਥਾਨ ਰਿਫਈਨਰੀ ਦੇ ਸ਼ੁਭ ਅਰੰਭ ਸਮੇਂ ਆਯੋਜਿਤ ਸਮਾਰੋਹ ਵਿੱਚ ਭਾਗ ਲੈਣਗੇ ।

ਰਾਜਸਥਾਨ ਦੇ ਕੋਲ ਅਥਾਹ ਮਾਤਰਾ ਵਿੱਚ ਤੇਲ ਅਤੇ ਗੈਸ ਦਾ ਭੰਡਾਰ ਹੈ। ਰਾਜਸਥਾਨ ਰਿਫਾਈਨਰੀ ਰਾਜ ਦੀ ਪਹਿਲੀ ਰਿਫਾਈਨਰੀ ਹੋਵੇਗੀ। ਇਸਦੀ ਉਸਾਰੀ 9 ਐੱਮਐੱਮਟੀਪੀਏ ਦੇ ਰਿਫਾਈਨਰੀ ਅਤੇ ਪੈਟਰੋਕੈਮਿਕਲ ਪਰਿਸਰ ਦੇ ਰੂਪ ਵਿੱਚ ਕੀਤੀ ਗਈ ਹੈ । ਇਸ ਰਿਫਾਈਨਰੀ ਦੇ ਉਤਪਾਦ ਭਾਰਤ ਸਟੇਜ-6 ਉਤਸਰਜਨ ਮਾਨਕਾਂ ਦੇ ਸਮਾਨ ਹੋਣਗੇ । ਇਸ ਪ੍ਰੋਜੈਕਟ ਦੀ ਅੰਦਾਜ਼ਨ ਲਾਗਤ 43 ਹਜ਼ਾਰ ਕਰੋੜ ਰੂਪਏ ਹੈ ਅਤੇ ਇਹ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ( ਐੱਚਪੀਸੀਐੱਲ ) ਅਤੇ ਰਾਜਸਥਾਨ ਸਰਕਾਰ ਦਾ ਸੰਯੁਕਤ ਉਪਰਾਲਾ ਹੈ ।

ਰਾਜਸਥਾਨ ਰਿਫਾਈਨਰੀ ਦੇ ਕਾਰਜ ਸ਼ੁਭ ਅਰੰਭ ਸਮਾਰੋਹ ਵਿੱਚ ਰਾਜਸਥਾਨ ਦੇ ਰਾਜਪਾਲ, ਮੁੱਖ ਮੰਤਰੀ ਅਤੇ ਕਈ ਕੇਂਦਰੀ ਮੰਤਰੀਆਂ ਦੇ ਭਾਗ ਲੈਣ ਦੀ ਆਸ ਹੈ ।

***

ਏਕੇਟੀ/ਐੱਚਐੱਸ