Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਜੂਨ, 2018 ਨੂੰ ਛੱਤੀਸਗੜ੍ਹ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਜੂਨ, 2018 ਨੂੰ ਛੱਤੀਸਗੜ੍ਹ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਆਪਣੇ ਦੌਰੇ ਵਿੱਚ ਆਧੁਨਿਕ ਅਤੇ ਵਿਸਤ੍ਰਿਤ (modernized and expanded) ਭਿਲਾਈ ਸਟੀਲ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਭਿਲਾਈ ਸਟੀਲ ਪਲਾਂਟ ਦੇ ਆਧੁਨਿਕੀਕਰਨ ਵਿੱਚ ਉਤਪਾਦਨ, ਉਤਪਾਦ, ਗੁਣਵੱਤਾ,ਲਾਗਤ, ਮੁਕਾਬਲੇਬਾਜ਼ੀ, ਊਰਜਾ ਦਕਸ਼ਤਾ ਅਤੇ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਆਧੁਨਿਕ ਟੈਕਨੋਲੋਜੀ ਦਾ ਪ੍ਰਯੋਗ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ, ਪ੍ਰੋਗਰਾਮ ਵਿੱਚ ਆਈਆਈਟੀ ਭਿਲਾਈ ਵਿੱਚ ਸਥਾਈ ਪਰਿਸਰ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤ ਨੈੱਟ (BharatNet) ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਦੇ ਅਵਸਰ ‘ਤੇ ਤਖ਼ਤੀ ਤੋਂ ਪਰਦਾ ਵੀ ਹਟਾਉਣਗੇ ਭਾਰਤ ਨੈੱਟ ਪ੍ਰੋਜੈਕਟ ਦੇ ਗ੍ਰਾਮ ਪੰਚਾਇਤਾਂ ਨੂੰ ਭੂਮੀਗਤ ਆਪਟੀਕਲ ਫਾਈਬਰ ਨੈੱਟਵਰਕ (underground optical fibre network) ਰਾਹੀਂ ਸੰਪਰਕ ਪ੍ਰਦਾਨ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਗਦਲਪੁਰ ਅਤੇ ਰਾਏਪੁਰ ਦਰਮਿਆਨ ਹਵਾਈ ਸੇਵਾ ਦੀ ਸ਼ੁਰੂਆਤ ਵੀ ਕਰਨਗੇ। ਪ੍ਰਧਾਨ ਮੰਤਰੀ ਵੱਖ-ਵੱਖ ਯੋਜਨਾਵਾਂ ਤਹਿਤ ਲਾਭਾਰਥੀਆਂ ਨੂੰ ਲੈਪਟਾਪ, ਪ੍ਰਮਾਣ-ਪੱਤਰ ਅਤੇ ਚੈੱਕ ਦੇਣਗੇ। ਪ੍ਰਧਾਨ ਮੰਤਰੀ ਮੋਦੀ ਇੱਕ ਜਨਸਭਾ ਨੂੰ ਸੰਬੋਧਨ ਵੀ ਕਰਨਗੇ।

ਭਿਲਾਈ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਵਾਂ ਰਾਏਪੁਰ ਸਮਾਰਟ ਸ਼ਹਿਰ ਦਾ ਦੌਰਾ ਕਰਨਗੇ ਅਤੇ ਇੰਟੈਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਘਾਟਨ ਕਰਨਗੇ।

***

ਏਕੇਟੀ/ਐੱਚਐੱਸ