Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸਰਕਾਰੀ ਯਾਤਰਾ ‘ਤੇ ਘਾਨਾ ਪਹੁੰਚੇ

ਪ੍ਰਧਾਨ ਮੰਤਰੀ ਸਰਕਾਰੀ ਯਾਤਰਾ ‘ਤੇ ਘਾਨਾ ਪਹੁੰਚੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਘਾਨਾ ਦੇ ਸਰਕਾਰੀ ਯਾਤਰਾ ‘ਤੇ ਅਕਰਾ (Accra) ਪਹੁੰਚੇ। ਵਿਸ਼ੇਸ਼ ਸਨਮਾਨ ਦੇ ਤੌਰ ‘ਤੇ, ਹਵਾਈ ਅੱਡੇ ‘ਤੇ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਦਾ ਘਾਨਾ ਦੇ ਰਾਸ਼ਟਰਪਤੀ, ਮਹਾਮਹਿਮ ਜੌਨ ਡ੍ਰਾਮਾਨੀ ਮਹਾਮਾ (President of Ghana, H.E. John Dramani Mahama) ਨੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ। ਇਹ ਸਨਮਾਨ ਦੋਹਾਂ ਦੇਸ਼ਾਂ ਦੇ ਦਰਮਿਆਨ ਮਿੱਤਰਤਾ ਦੇ ਮਜ਼ਬੂਤ ਅਤੇ ਇਤਿਹਾਸਿਕ ਰਿਸ਼ਤਿਆਂ ਨੂੰ ਦਰਸਾਉਂਦਾ ਹੈ।

 

ਪ੍ਰਧਾਨ ਮੰਤਰੀ ਦੀ ਘਾਨਾ ਯਾਤਰਾ ਪਿਛਲੇ ਤਿੰਨ ਦਹਾਕਿਆਂ ਵਿੱਚ ਪਹਿਲੀ ਅਜਿਹੀ ਯਾਤਰਾ ਹੈ। ਇਹ ਇਤਿਹਾਸਿਕ ਯਾਤਰਾ ਭਾਰਤ ਅਤੇ ਘਾਨਾ ਦੇ ਦਰਮਿਆਨ ਸਾਂਝੇਦਾਰੀ ਨੂੰ ਹੋਰ ਗਹਿਰਾ ਕਰੇਗੀ, ਅਤੇ ਅਫਰੀਕਾ ਅਤੇ ਗਲੋਬਲ ਸਾਊਥ ਪਾਰਟਨਰਸ ਦੇ ਨਾਲ ਸਬੰਧ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰੇਗੀ।

****

ਐੱਮਜੇਪੀਐੱਸ/ਐੱਸਟੀ