Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ, ਸਵਰਗੀ ਸ਼੍ਰੀਮਤੀ ਸੁਸ਼ਮਾ ਸਵਰਾਜ ਦੀ ਯਾਦ ਵਿੱਚ ਆਯੋਜਿਤ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ।


 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਵਿਦੇਸ਼ ਮੰਤਰੀ ਅਤੇ ਭਾਰਤ ਦੇ ਸਭ ਤੋਂ ਜ਼ਿਆਦਾ ਸਨਮਾਨ ਯੋਗ ਨੇਤਾ ਵਿੱਚੋਂ ਇੱਕ ਸ਼੍ਰੀਮਤੀ ਸੁਸ਼ਮਾ ਸਵਰਾਜ ਦੀ ਯਾਦ ਵਿੱਚ ਆਯੋਜਿਤ ਸ਼ਰਧਾਂਜਲੀ ਸਭਾ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਅਜਿਹਾ ਨੇਤਾ ਦੱਸਿਆ ਜਿਨ੍ਹਾਂ ਨੇ ਲਗਨ ਨਾਲ ਦੇਸ਼ ਦੀ ਸੇਵਾ ਕੀਤੀਪ੍ਰਧਾਨ ਮੰਤਰੀ ਨੇ ਉਨ੍ਹਾਂ  ਦੇ ਜਨਤਕ ਜੀਵਨ  ਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਰੱਖੇ।

ਸ਼੍ਰੀਮਤੀ ਸੁਸ਼ਮਾ ਸਵਰਾਜ ਜੀ ਦੇ ਨਾਲ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਉਨ੍ਹਾਂ ਨਾਲ ਨੇੜਿਓ ਗੱਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਸ਼੍ਰੀਮਤੀ ਸੁਸ਼ਮਾ ਸਵਰਾਜ  ਦੇ ਯੋਗਦਾਨ ਨੂੰ ਯਾਦ  ਕਰਦੇ ਹੋਏ  ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਉਨ੍ਹਾਂ  ਦੇ  ਨਾਲ ਨੇੜਿਉ ਸੰਵਾਦ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪ੍ਰਧਾਨ ਮੰਤਰੀ  ਮੋਦੀ  ਨੇ ਕਿਹਾ ਕਿ “ ਸੁਸ਼ਮਾ ਜੀ ਬਹੁਪੱਖੀ  ਸਖਸ਼ੀਅਤ ਸਨ ਅਤੇ ਜਿਨ੍ਹਾਂ ਵੀ ਲੋਕਾਂ ਨੇ ਉਨ੍ਹਾਂ  ਦੇ  ਨਾਲ ਕੰਮ ਕੀਤਾ ਉਨ੍ਹਾਂ ਨੇ ਨਜ਼ਦੀਕੀ ਤੋਂ  ਮਹਿਸੂਸ ਕੀਤਾ ਕਿ ਉਹ ਕਿੰਨੀ ਮਹਾਨ ਸ਼ਖਸੀਅਤ ਸਨ।

ਸ਼੍ਰੀਮਤੀ ਸੁਸ਼ਮਾ ਸਵਰਾਜ ਕਦੇ ਵੀ ਚੁਣੌਤੀਆਂ ਦਾ ਸਾਮ੍ਹਣਾ ਕਰਨ ਤੋਂ ਪਿੱਛੇ ਨਹੀਂ ਹਟੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸ਼੍ਰੀਮਤੀ ਸੁਸ਼ਮਾ ਸਵਰਾਜ ਕਦੇ ਵੀ ਚੁਣੌਤੀਆਂ ਦਾ ਸਾਮ੍ਹਣਾ ਕਰਨ ਤੋਂ ਪਿੱਛੇ ਨਹੀਂ ਹਟੇ । ਪ੍ਰਧਾਨ ਮੰਤਰੀ ਮੋਦੀ  ਨੇ ਸਾਲ 1999 ਵਿੱਚ ਬੇਲਾਰੀ ਤੋਂ ਲੋਕਸਭਾ ਚੋਣ ਲੜਨ ਦਾ ਸੰਦਰਭ ਦਿੰਦੇ ਹੋਏ ਕਿਹਾ ਕਿ “ਮੈਨੂੰ ਯਾਦ  ਹੈ ਕਿ ਵੈਂਕਈਆ ਨਾਇਡੂ  ਜੀ ਅਤੇ ਮੈਂ,  ਸੁਸ਼ਮਾ ਜੀ  ਦੇ ਕੋਲ ਗਏ ਅਤੇ ਉਨ੍ਹਾਂ ਨੂੰ ਕਰਨਾਟਕ ਜਾ ਕੇ ਚੋਣ ਲੜਨ ਲਈ ਕਿਹਾ ।  ਇਸ ਦਾ ਨਤੀਜਾ ਨਿਸ਼ਚਿਤ ਸੀ ,  ਲੇਕਿਨ ਸੁਸ਼ਮਾ ਜੀ ਉਨ੍ਹਾਂ ਵਿੱਚੋਂ ਸਨ ਜੋ ਹਮੇਸ਼ਾ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿੰਦੇ ਸਨ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਸ਼੍ਰੀਮਤੀ ਸੁਸ਼ਮਾ ਸਵਰਾਜ ਇੱਕ ਉਜਸਵੀ ਵਕਤਾਸਨ ਅਤੇ ਉਨ੍ਹਾਂ ਦੇ ਭਾਸ਼ਣ ਪ੍ਰਭਾਵੀ ਹੋਣ ਦੇ ਨਾਲ-ਨਾਲ ਪ੍ਰੇਰਣਾਦਾਇਕ ਵੀ ਹੁੰਦੇ ਸਨ।

ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਵਿਦੇਸ਼ ਮੰਤਰਾਲੇ ਨੂੰ ਪ੍ਰੋਟੋਕੋਲ ਤੋਂ ਅਧਿਕ ਆਮ ਲੋਕਾਂ ਨਾਲ ਜੋੜਿਆ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਸ਼ਮਾ ਸਵਰਾਜ ਨੇ ਕਿਸੇ ਵੀ ਮੰਤਰੀ ਪਦ ਦੀ ਜ਼ਿੰਮੇਵਾਰੀ ਦਾ ਨਿਰਵਾਰ ਕਰ ਦੇ ਕਾਰਜ ਸੱਭਿਆਚਾਰ ਵਿੱਚ  ਅਹਿਮ ਬਦਲਾਅ ਕੀਤੇ । ਪਰੰਪਰਾਗਤ ਰੂਪ ਤੋਂ ਵਿਦੇਸ਼ ਮੰਤਰਾਲੇ  ਨੂੰ ਪ੍ਰੋਟੋਕੋਲ ਨਾਲ ਜੋੜ ਕੇ ਦੇਖਿਆ ਜਾਂਦਾ ਸੀ ,  ਲੇਕਿਨ ਸੁਸ਼ਮਾ ਜੀ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ  ਸਮਾਧਾਨ ਕੀਤਾ ਅਤੇ ਮੰਤਰਾਲੇ  ਨੂੰ ਜਨਉਪਯੋਗੀ ਬਣਾਇਆ ।

ਸ਼੍ਰੀਮਤੀ ਸੁਸ਼ਮਾ ਸਵਰਾਜ ਦੇ ਵਿਦੇਸ਼ ਮੰਤਰੀ ਦੇ ਕਾਰਜਕਾਲ ਦੇ ਦੌਰਾਨ ਵੱਡੀ ਸੰਖਿਆ ਵਿੱਚ ਪਾਸਪੋਰਟ ਦਫ਼ਤਰਾਂ ਵਿੱਚ ਵਾਧਾ ਹੋਇਆ

 ਪ੍ਰਧਾਨ ਮੰਤਰੀ ਮੋਦੀ ਨੇ ਯਾਦ ਕੀਤਾ ਕਿ ਪਿਛਲੇ ਪੰਜ ਸਾਲਾਂ ਦੇ ਦੌਰਾਨ ਸ਼੍ਰੀਮਤੀ ਸੁਸ਼ਮਾ ਸਵਰਾਜ ਦੇ ਕਾਰਜਕਾਲ ਵਿੱਚ ਵੱਡੀ ਸੰਖਿਆ ਵਿੱਚ ਨਵੇਂ ਪਾਸਪੋਰਟ ਖੁਲ੍ਹੇ ।

ਹਰਿਆਣਵੀ ਅੰਦਾਜ

ਸ਼੍ਰੀਮਤੀ ਸੁਸ਼ਮਾ ਸਵਰਾਜ  ਦੇ ਇੱਕ ਅਣਛੋਹੇ ਪਹਿਲੂ (ਘੱਟ ਜਾਣੇ ਜਾਂਦੇ)ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ  ਦੇ  ਹਰਿਆਣਵੀ ਅੰਦਾਜਦੇ ਸੰਦਰਭ ਵਿੱਚ ਜਾਣਕਾਰੀ ਦਿੱਤੀ ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਰਾਜਨੀਤਕ ਪੱਖੋਂ ਉਚਿਤ ਗੱਲ ਦੱਸਦੇ ਹਨ ,  ਲੇਕਿਨ ਸੁਸ਼ਮਾ ਜੀ ਵੱਖਰੇ ਸਨ ।  ਉਹ ਆਪਣੇ ਮਨ ਦੀ ਗੱਲ ਕਹਿਣ ਵਿੱਚ ਝਿੱਜਕਦੀ ਨਹੀਂ ਸਨਅਤੇ ਮਜ਼ਬੂਤੀ ਨਾਲ ਆਪਣੇ ਵਿਚਾਰ ਰੱਖਦੇ ਸਨ ।  ਇਹ ਉਨ੍ਹਾਂ ਦੀ ਵਿਸ਼ੇਸ਼ਤਾ ਸੀ ।

ਸ਼੍ਰੀਮਤੀ ਸੁਸ਼ਮਾ ਸਵਰਾਜ ਦਾ ਅਹੁਦਾ ਅਜਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਵੀ ਬਹੁਮੁੱਲੇ ਸੁਝਾਅ ਦੇ ਸਕਦੇ ਸਨ

 ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਸੰਘ ਵਿੱਚ ਆਪਣੇ ਪਹਿਲੇ ਭਾਸ਼ਣ ਦਾ ਸੰਦਰਭ ਦਿੰਦੇ ਹੋਏ ਕਿਹਾ ਕਿ ਸੁਸ਼ਮਾ ਜੀ ਨੇ ਉਨ੍ਹਾਂ ਨੂੰ ਇਸ ਬਾਰੇ ਰਾਏ ਦਿੱਤੀ ਸੀ। ਉਨ੍ਹਾਂ ਉਸ ਵਾਕਿਆਂ ਨੂੰ ਯਾਦ ਕੀਤਾ ਕਿ ਕਿਵੇਂ ਸ਼੍ਰੀ ਮਤੀ ਸੁਸ਼ਮਾ ਸਵਰਾਜ ਨੇ ਸਿਰਫ਼ ਇੱਕ ਰਾਤ ਵਿੱਚ ਉਨ੍ਹਾਂ ਦਾ ਭਾਸ਼ਣ ਤਿਆਰ ਕਰਨ ਵਿੱਚ ਸਹਾਇਤਾ ਕੀਤੀ ਸੀ।

ਸ਼੍ਰੀਮਤੀਸੁਸ਼ਮਾਸਵਰਾਜਦੇਨਿਸ਼ਾਨਉਨ੍ਹਾਂਦੀਬੇਟੀਬਾਸੁਰੀਵਿੱਚਦਿਖਦੇ ਹਨ:ਪ੍ਰਧਾਨਮੰਤਰੀ ਮੋਦੀ

 ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੁਸ਼ਮਾ ਸਵਰਾਜ  ਦੇ ਨਿਸ਼ਾਨ ਉਨ੍ਹਾਂ ਦੀ ਬੇਟੀ ਬਾਸੁਰੀ ਵਿੱਚ ਦਿਖਦੇ ਹਨ ।  ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸ਼੍ਰੀਮਤੀ ਬਾਸੁਰੀ ਦੀ ਉਨ੍ਹਾਂ  ਦੇ ਯਤਨਾਂ  ਲਈ ਸ਼ਲਾਘਾ ਵੀ ਕੀਤੀ ।

ਪ੍ਰਧਾਨ ਮੰਤਰੀ ਨੇ  ਸਵਰਗੀ ਸ਼੍ਰੀਮਤੀ ਸੁਸ਼ਮਾ ਸਵਰਾਜ  ਦੇ ਪਤੀ ਸ਼੍ਰੀ ਸਵਰਾਜ ਕੌਸ਼ਲ ਜੀਅਤੇ ਉਨ੍ਹਾਂ ਦੀ ਬੇਟੀ ਸ਼੍ਰੀਮਤੀ ਬਾਸੁਰੀ ਨਾਲ ਸੰਵੇਦਨਾ ਵੀ ਪ੍ਰਗਟ ਕੀਤੀ ।

ਇਸ ਪ੍ਰਾਰਥਨਾ  ਸਭਾ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਸ਼੍ਰੀ ਅਵਧੇਸ਼ਾਨੰਦ ਗਿਰੀ ਮਹਾਰਾਜ , ਸਾਬਕਾ ਮੰਤਰੀ  ਦਿਨੇਸ਼ ਤ੍ਰਿਵੇਦੀ,  ਸਾਂਸਦ ਪਿਨਾਕੀ ਮਿਸ਼ਰਾ ,  ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ,  ਸਾਂਸਦ ਸਤੀਸ਼ ਚੰਦਰ ਮਿਸ਼ਰਾ ,  ਸਾਂਸਦ ਰਾਜੀਵ ਰੰਜਨ ,  ਸਾਂਸਦ ਤ੍ਰਿਚੀ ਸ਼ਿਵ, ਸਾਂਸਦ ਏ ਨਵਨੀਤਕ੍ਰਿਸ਼ਨਨ ,  ਸਾਂਸਦ ਨੱਮਾ ਨਾਗੇਸ਼ਵਰ ਰਾਓ, ਸਾਬਕਾ ਸਾਂਸਦ ਸ਼ਰਦ ਯਾਦਵ , ਕੇਂਦਰੀ ਮੰਤਰੀ ਅਰਵਿੰਦ ਸਾਵੰਤ ,  ਸਾਂਸਦ ਪ੍ਰੇਮ ਚੰਦਰ ਗੁਪਤਾ ,  ਸਾਂਸਦ ਸੁਖਬੀਰ ਸਿੰਘ  ਬਾਦਲ , ਸਾਂਸਦ ਅਨੁਪ੍ਰਿਯਾ ਪਟੇਲ, ਸਾਂਸਦ ਆਨੰਦ  ਸ਼ਰਮਾ , ਗ੍ਰਿਹ ਮੰਤਰੀ  ਅਮਿਤ ਸ਼ਾਹ , ਰੱਖਿਆ ਮੰਤਰੀ  ਰਾਜਨਾਥ ਸਿੰਘ , ਡਾ .  ਕ੍ਰਿਸ਼ਣ ਗੋਪਾਲ ਅਤੇ ਸ਼੍ਰੀ ਜੇ ਪੀ ਨੱਡਾ ਸ਼ਾਮਲ ਸਨ ।  

*****

ਵੀਆਰਆਰਕੇ/ਵੀਜੇ/ਐੱਸਬੀਪੀ