Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਗੁਜਰਾਤ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਸ਼੍ਰੀ ਬੈਂਜਾਮਿਨ ਨੇਤਨਯਾਹੂ ਦਾ ਸਵਾਗਤ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਗੁਜਰਾਤ ਦੌਰੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਸ਼੍ਰੀ ਬੈਂਜਾਮਿਨ ਨੇਤਨਯਾਹੂ ਅਤੇ ਸ਼੍ਰੀਮਤੀ ਸਾਰਾ ਨੇਤਨਯਾਹੂ ਦਾ ਸਵਾਗਤ ਕਰਨਗੇ।

ਅਹਿਮਦਾਬਾਦ ਸ਼ਹਿਰ ਇੱਕ ਸਵਾਗਤ ਸਮਾਰੋਹ ਵਿੱਚ ਸ਼੍ਰੀਮਤੀ ਅਤੇ ਸ਼੍ਰੀ ਨੇਤਨਯਾਹੂ ਦਾ ਸਵਾਗਤ ਕਰੇਗਾ। ਸ਼੍ਰੀਮਤੀ ਅਤੇ ਸ਼੍ਰੀ ਨੇਤਨਯਾਹੂ ਅਹਿਮਦਾਬਾਦ ਹਵਾਈ ਅੱਡੇ ਤੋਂ ਸਾਬਰਮਤੀ ਆਸ਼ਰਮ ਲਈ ਰਵਾਨਾ ਹੋਣਗੇ। ਉਹ ਸਾਬਰਮਤੀ ਆਸ਼ਰਮ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨੇਤਨਯਾਹੂ ਅਹਿਮਦਾਬਾਦ ਸਥਿਤ ਦੇਵ ਧੌਲੇਰਾ (Deo Dholera) ਪਿੰਡ ਵਿੱਚ ਆਈਕ੍ਰਿਏਟ ਸੈਂਟਰ ਦਾ ਉਦਘਾਟਨ ਕਰਨਗੇ। ਉਹ ਇੱਕ ਸਟਾਰਟਅੱਪ ਪ੍ਰਦਰਸ਼ਨੀ ਦੇਖਣ ਜਾਣਗੇ ਅਤੇ ਉੱਥੇ ਖੋਜਕਰਤਾਵਾਂ (ਇਨੋਵੇਟਰ) ਅਤੇ ਵੱਖ-ਵੱਖ ਸਟਾਰਟਅੱਪ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਦੋਵੇਂ ਪ੍ਰਧਾਨ ਮੰਤਰੀ ਇੱਕ ਵੀਡੀਓ ਲਿੰਕ ਜ਼ਰੀਏ ਬਾਂਸਕੰਥਾ (Banaskantha) ਜ਼ਿਲ੍ਹੇ ਦੇ ਸੁਈਗਮ ਤਾਲੁਕਾ ਨੂੰ ਇੱਕ ਮੋਬਾਈਲ ਜਲ ਅਲਵਣੀਕਰਨ ਵੈਨ ਨੂੰ ਸਮਰਪਿਤ ਕਰਨਗੇ। ਦੋਵੇਂ ਹੀ ਪ੍ਰਧਾਨ ਮੰਤਰੀ ਮੌਜੂਦਾ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ।

ਪ੍ਰਧਾਨ ਮੰਤਰੀ ਸ਼੍ਰੀ ਨੇਤਨਯਾਹੂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀ ਬਾਂਸਕੰਥਾ (Banaskantha) ਜ਼ਿਲ੍ਹੇ ਵਿੱਚ ਸਥਿਤ ਵਡਰਾਡ (Vadrad) ਵਿੱਚ ਸਬਜ਼ੀ ਉੱਤਮਤਾ ਕੇਂਦਰ ਦਾ ਵੀ ਦੌਰਾ ਕਰਨਗੇ। ਉਨ੍ਹਾਂ ਨੂੰ ਇਸ ਕੇਂਦਰ ਦੀ ਕਾਰਜ- ਯੋਜਨਾ ਤੋਂ ਜਾਣੂ ਕਰਵਾਇਆ ਜਾਵੇਗਾ। ਦੋਵੇਂ ਪ੍ਰਧਾਨ ਮੰਤਰੀ ਇੱਕ ਵੀਡੀਓ ਲਿੰਕ ਜ਼ਰੀਏ ਭੁਜ ਜਿਲ੍ਹੇ ਦੇ ਕੁਕਾਮਾ (Kukama) ਸਥਿਤ ਖਜੂਰ ਉੱਤਮਤਾ ਕੇਂਦਰ ਦਾ ਉਦਘਾਟਨ ਕਰਨਗੇ। ਦੋਵੇਂ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਵੀ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ ਸ਼੍ਰੀ ਨੇਤਨਯਾਹੂ ਬਾਅਦ ਵਿੱਚ ਮੁੰਬਈ ਲਈ ਰਵਾਨਾ ਹੋਣਗੇ।

*******
ਏਕੇਟੀ/ਐੱਸਐੱਚ