Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੋਕੀਓ ਵਿੱਚ 25ਵੇਂ ਸਮਰ ਡੈਫਲਿੰਪਿਕਜ਼ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਡੈਫਲਿੰਪਿਅਨਜ਼ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੋਕੀਓ ਵਿੱਚ ਆਯੋਜਿਤ 25ਵੇਂ ਸਮਰ ਡੈਫਲਿੰਪਿਕਜ਼ 2025 ਵਿੱਚ ਭਾਰਤ ਦੇ ਡੈਫਲਿੰਪਿਅਨਜ਼ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਅੱਜ ਉਨ੍ਹਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ ਕਿ 9 ਸੋਨੇ ਦੇ ਤਗਮਿਆਂ ਸਮੇਤ 20 ਤਗਮਿਆਂ ਦੀ ਇਤਿਹਾਸਕ ਸਰਬੋਤਮ ਤਗਮਾ ਸੂਚੀ ਦੇ ਨਾਲ ਸਾਡੇ ਅਥਲੀਟਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ੍ਹਤਾ ਅਤੇ ਸਮਰਪਣ ਨਾਲ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਹਰੇਕ ਐਥਲੀਟ, ਕੋਚ ਅਤੇ ਸਹਾਇਕ ਸਟਾਫ਼ ਨੂੰ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਵਚਨਬੱਧਤਾ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ‘ਤੇ ਮਾਣ ਹੈ, ਜਿਨ੍ਹਾਂ ਨੇ ਵਿਸ਼ਵ ਪੱਧਰ ‘ਤੇ ਭਾਰਤ ਦਾ ਮਾਣ ਵਧਾਇਆ ਹੈ।

ਸ਼੍ਰੀ ਮੋਦੀ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਲਿਖਿਆ:

“ਟੋਕੀਓ ਵਿੱਚ 25ਵੇਂ ਸਮਰ ਡੈਫਲਿੰਪਿਕਜ਼ 2025 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸਾਡੇ ਡੈਫਲਿੰਪਿਅਨਜ਼ ਨੂੰ ਦਿਲੋਂ ਵਧਾਈਆਂ। 9 ਸੋਨੇ ਦੇ ਤਗਮਿਆਂ ਸਮੇਤ 20 ਤਗਮਿਆਂ ਦੀ ਇਤਿਹਾਸਕ ਸਰਵੋਤਮ ਤਗਮਾ ਸੂਚੀ ਦੇ ਨਾਲ, ਸਾਡੇ ਅਥਲੀਟਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ੍ਹਤਾ ਅਤੇ ਸਮਰਪਣ ਨਾਲ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਹਰੇਕ ਐਥਲੀਟ, ਕੋਚ ਅਤੇ ਸਹਾਇਕ ਸਟਾਫ਼ ਨੂੰ ਵਧਾਈਆਂ। ਪੂਰੇ ਦੇਸ਼ ਨੂੰ ਤੁਹਾਡੇ ਸਾਰਿਆਂ ‘ਤੇ ਮਾਣ ਹੈ!”

 

****************

ਐੱਮਜੇਪੀਐੱਸ/ਐੱਸਆਰ