ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਸਿੰਗੂਰ ਵਿੱਚ 830 ਕਰੋੜ ਰੁਪਏ ਤੋ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ, ਨੀਂਹ ਪੱਥਰ ਅਤੇ ਹਰੀ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ । ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਕੱਲ੍ਹ ਉਹ ਮਾਲਦਾ ਵਿੱਚ ਸਨ ਅਤੇ ਅੱਜ ਹੁਗਲੀ ਦੀ ਜਨਤਾ ਦੇ ਦਰਮਿਆਨ ਰਹਿਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਕਸਤ ਭਾਰਤ ਲਈ ਪੂਰਬੀ ਭਾਰਤ ਦਾ ਵਿਕਾਸ ਬਹੁਤ ਜ਼ਰੂਰੀ ਹੈ ਅਤੇ ਇਸ ਟੀਚੇ ਨੂੰ ਲੈ ਕੇ ਕੇਂਦਰ ਸਰਕਾਰ ਲਗਾਤਾਰ ਕਾਰਜਸ਼ੀਲ ਹੈ । ਉਨ੍ਹਾਂ ਨੇ ਕਿਹਾ ਕਿ ਕੱਲ੍ਹ ਅਤੇ ਅੱਜ ਦੇ ਪ੍ਰੋਗਰਾਮ ਇਸ ਸੰਕਲਪ ਨੂੰ ਹੋਰ ਮਜ਼ਬੂਤ ਕਰਦੇ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਵਿਕਾਸ ਨਾਲ ਸਬੰਧਤ ਸੈਂਕੜੇ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕਰਨ ਦਾ ਮੌਕਾ ਮਿਲਿਆ ।
ਸ਼੍ਰੀ ਮੋਦੀ ਨੇ ਕਿਹਾ ਕਿ ਕੱਲ੍ਹ ਪੱਛਮੀ ਬੰਗਾਲ ਤੋ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲਗੱਡੀ ਸ਼ੁਰੂ ਕੀਤੀ ਗਈ । ਉਨ੍ਹਾਂ ਅੱਗੇ ਕਿਹਾ ਕਿ ਬੰਗਾਲ ਨੂੰ ਲਗਭਗ ਅੱਧਾ ਦਰਜਨ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਵੀ ਮਿਲੀਆਂ ਹਨ । ਉਨ੍ਹਾਂ ਦੱਸਿਆ ਕਿ ਅੱਜ ਤਿੰਨ ਹੋਰ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਰੇਲਗੱਡੀ ਉਨ੍ਹਾਂ ਦੇ ਸੰਸਦੀ ਹਲਕੇ ਵਾਰਾਣਸੀ ਅਤੇ ਬੰਗਾਲ ਵਿਚਕਾਰ ਸੰਪਰਕ ਨੂੰ ਹੋਰ ਮਜ਼ਬੂਤ ਕਰੇਗੀ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਅਤੇ ਤਾਮਿਲਨਾਡੂ ਲਈ ਵੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਸ਼ੁਰੂ ਕੀਤੀਆਂ ਗਈਆਂ ਨੇ । ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿਛਲੇ 24 ਘੰਟੇ ਪੱਛਮੀ ਬੰਗਾਲ ਦੇ ਰੇਲ ਸੰਪਰਕ ਲਈ ਬੇਮਿਸਾਲ ਰਹੇ ਹਨ ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੰਗਾਲ ਵਿੱਚ ਜਲ ਮਾਰਗਾਂ ਲਈ ਬੇਹੱਦ ਸੰਭਾਵਨਾਵਾਂ ਹਨ ਅਤੇ ਕੇਂਦਰ ਸਰਕਾਰ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੰਦਰਗਾਹ-ਅਧਾਰਤ ਵਿਕਾਸ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਬੰਦਰਗਾਹਾਂ ਅਤੇ ਦਰਿਆਈ ਜਲ ਮਾਰਗਾਂ ਨਾਲ ਸਬੰਧਤ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪੱਛਮੀ ਬੰਗਾਲ ਅਤੇ ਭਾਰਤ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਇਹ ਉਹ ਥੰਮ੍ਹ ਹਨ, ਜਿਨ੍ਹਾਂ ‘ਤੇ ਪੱਛਮੀ ਬੰਗਾਲ ਨਿਰਮਾਣ, ਵਪਾਰ ਅਤੇ ਲੌਜਿਸਟਿਕਸ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਵਿਕਸਤ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰਾਜੈਕਟਾਂ ਲਈ ਸਾਰਿਆਂ ਨੂੰ ਵਧਾਈ ਦਿੱਤੀ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬੰਦਰਗਾਹਾਂ ਅਤੇ ਉਨ੍ਹਾਂ ਨਾਲ ਜੁੜੇ ਈਕੋਸਿਸਟਮ ਵੱਲ ਜਿੰਨਾ ਜ਼ਿਆਦਾ ਧਿਆਨ ਦਿੱਤਾ ਜਾਵੇਗਾ, ਓਨੇ ਹੀ ਜ਼ਿਆਦਾ ਰੁਜ਼ਗਾਰ ਪੈਦਾ ਹੋਣਗੇ । ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ਦੀ ਸਮਰੱਥਾ ਵਧਾਉਣ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਗਰਮਾਲਾ ਯੋਜਨਾ ਦੇ ਤਹਿਤ ਇਸ ਬੰਦਰਗਾਹ ਦੀ ਕਨੈਕਟੀਵਿਟੀ ਵਿੱਚ ਸੁਧਾਰ ਲਈ ਸੜਕਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਦੇ ਨਤੀਜੇ ਹੁਣ ਦਿਖਣ ਲੱਗੇ ਹਨ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪਿਛਲੇ ਸਾਲ ਕੋਲਕਾਤਾ ਬੰਦਰਗਾਹ ਨੇ ਮਾਲ ਢੁਆਈ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਾਲਾਗੜ੍ਹ ਵਿਖੇ ਵਿਕਸਤ ਕੀਤਾ ਜਾ ਰਿਹਾ ਵਿਸਤ੍ਰਿਤ ਬੰਦਰਗਾਹ ਗੇਟਵੇਅ ਸਿਸਟਮ ਹੁਗਲੀ ਅਤੇ ਆਲ਼ੇ-ਦੁਆਲ਼ੇ ਦੇ ਖੇਤਰਾਂ ਲਈ ਨਵੇਂ ਮੌਕੇ ਖੋਲ੍ਹੇਗਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਨਾਲ ਕੋਲਕਾਤਾ ਸ਼ਹਿਰ ਵਿੱਚ ਆਵਾਜਾਈ ਅਤੇ ਲੌਜਿਸਟਿਕਸ ਦਾ ਦਬਾਅ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਗੰਗਾ ‘ਤੇ ਬਣੇ ਇਸ ਜਲ ਮਾਰਗ ਰਾਹੀਂ ਮਾਲ-ਢੁਆਈ ਵਿੱਚ ਹੋਰ ਵਾਧਾ ਹੋਵੇਗਾ । ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪੂਰਾ ਬੁਨਿਆਦੀ ਢਾਂਚਾ ਹੁਗਲੀ ਨੂੰ ਸਟੋਰੇਜ ਅਤੇ ਵਪਾਰ ਕੇਂਦਰ ਵਿੱਚ ਬਦਲਣ ਵਿੱਚ ਮਦਦ ਕਰੇਗਾ, ਜਿਸ ਨਾਲ ਸੈਂਕੜੇ ਕਰੋੜ ਦਾ ਨਵਾਂ ਨਿਵੇਸ਼ ਆਵੇਗਾ, ਹਜ਼ਾਰਾਂ ਰੁਜ਼ਗਾਰ ਪੈਦਾ ਹੋਣਗੇ, ਛੋਟੇ ਵਪਾਰੀਆਂ ਅਤੇ ਟਰਾਂਸਪੋਰਟਰਾਂ ਨੂੰ ਲਾਭ ਹੋਵੇਗਾ ਅਤੇ ਕਿਸਾਨਾਂ ਅਤੇ ਉਤਪਾਦਕਾਂ ਲਈ ਨਵੇਂ ਬਾਜ਼ਾਰ ਮੁਹੱਈਆ ਹੋਣਗੇ ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਅੱਜ ਬਹੁ-ਲੇਨ ਸੰਪਰਕ ਅਤੇ ਹਰਿਤ ਆਵਾਜਾਈ ‘ਤੇ ਵਿਸ਼ੇਸ਼ ਜ਼ੋਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਬੰਦਰਗਾਹਾਂ, ਨਦੀਆਂ, ਰਾਜਮਾਰਗਾਂ ਅਤੇ ਹਵਾਈ ਅੱਡਿਆਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਲੌਜਿਸਟਿਕਸ ਲਾਗਤਾਂ ਅਤੇ ਆਵਾਜਾਈ ਦਾ ਸਮਾਂ ਦੋਵੇਂ ਘੱਟ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਵਾਜਾਈ ਦੇ ਢੰਗਾਂ ਨੂੰ ਵਾਤਾਵਰਨ ਅਨੁਕੂਲ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਈਬ੍ਰਿਡ ਇਲੈਕਟ੍ਰਿਕ ਕਿਸ਼ਤੀਆਂ ਨਦੀ ਆਵਾਜਾਈ ਅਤੇ ਹਰਿਤ ਆਵਾਜਾਈ ਨੂੰ ਮਜ਼ਬੂਤ ਕਰਨਗੀਆਂ, ਜਿਸ ਨਾਲ ਹੁਗਲੀ ਨਦੀ ‘ਤੇ ਯਾਤਰਾ ਅਸਾਨ ਹੋਵੇਗੀ, ਪ੍ਰਦੂਸ਼ਣ ਘੱਟ ਹੋਵੇਗਾ ਅਤੇ ਨਦੀ-ਅਧਾਰਤ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮੱਛੀ ਪਾਲਣ ਅਤੇ ਸਮੁੰਦਰੀ ਭੋਜਨ ਉਤਪਾਦਨ ਅਤੇ ਨਿਰਯਾਤ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਪੱਛਮੀ ਬੰਗਾਲ ਦੇ ਇਸ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰਨ ਦਾ ਸੁਪਨਾ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਨਦੀ-ਜਲ ਮਾਰਗਾਂ ਦੇ ਵਿਕਾਸ ਲਈ ਪੱਛਮੀ ਬੰਗਾਲ ਦੇ ਦ੍ਰਿਸ਼ਟੀਕੋਣ ਦਾ ਪਹਿਲ ਦੇ ਅਧਾਰ ‘ਤੇ ਸਮਰਥਨ ਕਰ ਰਹੀ ਹੈ, ਜਿਸ ਨਾਲ ਕਿਸਾਨਾਂ ਅਤੇ ਮਛੇਰਿਆਂ ਦੋਵਾਂ ਨੂੰ ਲਾਭ ਮਿਲ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ। ਸਾਰੇ ਪ੍ਰਾਜੈਕਟ ਪੱਛਮੀ ਬੰਗਾਲ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨਗੇ। ਉਨ੍ਹਾਂ ਨੇ ਇਨ੍ਹਾਂ ਪ੍ਰਾਜੈਕਟਾਂ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪੱਛਮੀ ਬੰਗਾਲ ਦੇ ਰਾਜਪਾਲ ਸ਼੍ਰੀ ਸੀ.ਵੀ. ਆਨੰਦ ਬੋਸ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਸ਼੍ਰੀ ਸਾਂਤਨੂ ਠਾਕੁਰ, ਸ਼੍ਰੀ ਸੁਕਾਂਤ ਮਜੂਮਦਾਰ ਸਮੇਤ ਹੋਰ ਪਤਵੰਤੇ ਇਸ ਮੌਕੇ ਹਾਜ਼ਰ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਹੁਗਲੀ ਜ਼ਿਲ੍ਹੇ ਦੇ ਸਿੰਗੂਰ ਵਿੱਚ 830 ਕਰੋੜ ਰੁਪਏ ਤੋ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ।
ਪ੍ਰਧਾਨ ਮੰਤਰੀ ਨੇ ਬਾਲਾਗੜ੍ਹ ਵਿਖੇ ਵਿਸਤ੍ਰਿਤ ਬੰਦਰਗਾਹ ਗੇਟਵੇਅ ਸਿਸਟਮ ਦਾ ਨੀਂਹ ਪੱਥਰ ਰੱਖਿਆ, ਜਿਸ ਵਿੱਚ ਇੱਕ ਅੰਦਰੂਨੀ ਜਲ ਆਵਾਜਾਈ (ਆਈਡਬਲਯੂਟੀ) ਟਰਮੀਨਲ ਅਤੇ ਇੱਕ ਓਵਰਬ੍ਰਿਜ ਸ਼ਾਮਲ ਹੈ।
ਲਗਭਗ 900 ਏਕੜ ਦੇ ਖੇਤਰ ਵਿੱਚ ਫੈਲੇ ਬਾਲਾਗੜ੍ਹ ਨੂੰ ਇੱਕ ਆਧੁਨਿਕ ਕਾਰਗੋ ਹੈਂਡਲਿੰਗ ਟਰਮੀਨਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਦੀ ਅਨੁਮਾਨਿਤ ਸਮਰੱਥਾ ਲਗਭਗ 2.7 ਮਿਲੀਅਨ ਟਨ ਪ੍ਰਤੀ ਸਾਲ (ਐਮਟੀਪੀਏ) ਹੈ। ਇਸ ਪ੍ਰਾਜੈਕਟ ਵਿੱਚ ਦੋ ਸਮਰਪਿਤ ਕਾਰਗੋ ਹੈਂਡਲਿੰਗ ਜੇਟੀ ਦਾ ਨਿਰਮਾਣ ਸ਼ਾਮਲ ਹੈ, ਇੱਕ ਕੰਟੇਨਰਾਈਜ਼ਡ ਕਾਰਗੋ ਲਈ ਅਤੇ ਇੱਕ ਸੁੱਕੇ ਬਲਕ ਕਾਰਗੋ ਲਈ।
ਬਾਲਾਗੜ੍ਹ ਪ੍ਰਾਜੈਕਟ ਦਾ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਭੀੜ-ਭੜੱਕੇ ਵਾਲੇ ਰੂਟਾਂ ਤੋ ਭਾਰੀ ਮਾਲ-ਢੁਆਈ ਨੂੰ ਹਟਾ ਕੇ ਮਾਲ ਨਿਕਾਸੀ ਕੁਸ਼ਲਤਾ ਵਿੱਚ ਮਹੱਤਵਪੂਰਨ ਸੁਧਾਰ ਕਰਨਾ ਹੈ। ਇਸ ਨਾਲ ਕੋਲਕਾਤਾ ਸ਼ਹਿਰ ਵਿੱਚ ਸੜਕ ਸੁਰੱਖਿਆ ਵਧੇਗੀ, ਗੱਡੀਆਂ ਦੀ ਭੀੜ ਅਤੇ ਪ੍ਰਦੂਸ਼ਣ ਘਟੇਗਾ ਅਤੇ ਵਸਨੀਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ। ਬਿਹਤਰ ਮਲਟੀਮੋਡਲ ਕਨੈਕਟੀਵਿਟੀ ਅਤੇ ਲੌਜਿਸਟਿਕਸ ਕੁਸ਼ਲਤਾ ਖੇਤਰੀ ਉਦਯੋਗਾਂ, ਛੋਟੇ ਅਤੇ ਦਰਮਿਆਨੇ ਉੱਦਮਾਂ ਅਤੇ ਖੇਤੀਬਾੜੀ ਉਤਪਾਦਕਾਂ ਨੂੰ ਘੱਟ ਲਾਗਤ ਵਿੱਚ ਬਾਜ਼ਾਰ ਤੱਕ ਪਹੁੰਚ ਮਿਲੇਗੀ । ਇਸ ਪ੍ਰਾਜੈਕਟ ਨਾਲ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਲੌਜਿਸਟਿਕਸ, ਟਰਮੀਨਲ ਸੰਚਾਲਨ, ਆਵਾਜਾਈ ਸੇਵਾਵਾਂ, ਰੱਖ-ਰਖਾਅ ਅਤੇ ਸੰਬੰਧਿਤ ਗਤੀਵਿਧੀਆਂ ਵਿੱਚ ਰੁਜ਼ਗਾਰ ਪੈਦਾ ਹੋਣ ‘ਤੇ ਸਥਾਨਕ ਭਾਈਚਾਰਿਆਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਕੋਲਕਾਤਾ ਵਿੱਚ ਇੱਕ ਅਤਿ-ਆਧੁਨਿਕ ਇਲੈਕਟ੍ਰਿਕ ਕੈਟਾਮਰਾਨ ਦੀ ਵੀ ਸ਼ੁਰੂਆਤ ਕੀਤੀ । ਇਹ ਕੋਚੀਨ ਸ਼ਿਪਯਾਰਡ ਲਿਮਟਿਡ ਵੱਲੋਂ ਅੰਦਰੂਨੀ ਜਲ ਆਵਾਜਾਈ ਲਈ ਸਵਦੇਸ਼ੀ ਤੌਰ ‘ਤੇ ਬਣਾਏ ਗਏ ਛੇ ਇਲੈਕਟ੍ਰਿਕ ਕੈਟਾਮਾਰਨਾਂ ਵਿੱਚੋਂ ਇੱਕ ਹੈ। ਇਹ 50-ਯਾਤਰੀ ਹਾਈਬ੍ਰਿਡ ਇਲੈਕਟ੍ਰਿਕ ਐਲਮੋਨੀਅਮ ਕੈਟਾਮਾਰਨ, ਇੱਕ ਉੱਨਤ ਇਲੈਕਟ੍ਰਿਕ ਪ੍ਰੋਪਲਸ਼ਨ ਸਿਸਟਮ ਅਤੇ ਲਿਥੀਅਮ-ਟਾਈਟੇਨੇਟ ਬੈਟਰੀ ਤਕਨਾਲੋਜੀ ਨਾਲ ਲੈਸ, ਪੂਰੀ ਤਰ੍ਹਾਂ ਇਲੈਕਟ੍ਰਿਕ ਜ਼ੀਰੋ-ਐਮਿਸ਼ਨ ਮੋਡ ਦੇ ਨਾਲ-ਨਾਲ ਲੰਬੀ ਰੇਂਜ ਲਈ ਹਾਈਬ੍ਰਿਡ ਮੋਡ ਵਿੱਚ ਕੰਮ ਕਰਨ ਦੇ ਸਮਰੱਥ ਹੈ। ਇਹ ਜਹਾਜ਼ ਹੁਗਲੀ ਨਦੀ ਦੇ ਕਿਨਾਰੇ ਸ਼ਹਿਰੀ ਨਦੀ ਆਵਾਜਾਈ, ਈਕੋ-ਟੂਰਿਜ਼ਮ ਅਤੇ ਆਖ਼ਰੀ-ਮੀਲ ਯਾਤਰੀ ਸੰਪਰਕ ਵਿੱਚ ਸਹਿਯੋਗ ਪ੍ਰਦਾਨ ਕਰੇਗਾ ।
ਪ੍ਰਧਾਨ ਮੰਤਰੀ ਨੇ ਜੈਰਾਮਬਤੀ-ਬਰੋਗੋਪੀਨਾਥਪੁਰ-ਮਯਨਾਪੁਰ ਨਵੀਂ ਰੇਲਵੇ ਲਾਈਨ ਦਾ ਵੀ ਉਦਘਾਟਨ ਕੀਤਾ। ਇਹ ਲਾਈਨ ਤਾਰਕੇਸ਼ਵਰ-ਬਿਸ਼ਣੂਪੁਰ ਨਵੀਂ ਰੇਲਵੇ ਲਾਈਨ ਪ੍ਰਾਜੈਕਟ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਨਵੀਂ ਰੇਲ ਲਾਈਨ ਦੇ ਨਾਲ-ਨਾਲ ਮਯਨਾਪੁਰ ਅਤੇ ਜੈਰਾਮਬਤੀ ਵਿਚਕਾਰ ਬਰੋਗੋਪੀਨਾਥਪੁਰ ਵਿੱਚ ਠਹਿਰਾਵ ਵਾਲੀ ਇੱਕ ਨਵੀਂ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਇਸ ਨਾਲ ਬਾਂਕੁਰਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਿੱਧਾ ਰੇਲ ਸੰਪਰਕ ਮਿਲੇਗਾ, ਜਿਸ ਨਾਲ ਰੋਜ਼ਾਨਾ ਯਾਤਰੀਆਂ, ਵਿਦਿਆਰਥੀਆਂ ਅਤੇ ਸ਼ਰਧਾਲੂਆਂ ਲਈ ਯਾਤਰਾ ਵਧੇਰੇ ਕਿਫ਼ਾਇਤੀ ਅਤੇ ਸੁਵਿਧਾਜਨਕ ਹੋ ਜਾਵੇਗੀ।
ਪ੍ਰਧਾਨ ਮੰਤਰੀ ਨੇ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ: ਕੋਲਕਾਤਾ (ਹਾਵੜਾ)- ਆਨੰਦ ਵਿਹਾਰ ਟਰਮੀਨਲ ਅੰਮ੍ਰਿਤ ਭਾਰਤ ਐਕਸਪ੍ਰੈੱਸ, ਕੋਲਕਾਤਾ (ਸਿਆਲਦਹ)- ਬਨਾਰਸ ਅੰਮ੍ਰਿਤ ਭਾਰਤ ਐਕਸਪ੍ਰੈੱਸ; ਕੋਲਕਾਤਾ (ਸੰਤਰਾਗਾਛੀ) – ਤਾਂਬਰਮ ਅੰਮ੍ਰਿਤ ਭਾਰਤ ਐਕਸਪ੍ਰੈੱਸ।
Speaking at the launch of key development projects in Singur. These initiatives will strengthen regional connectivity, improve ease of living and accelerate West Bengal’s growth.
https://t.co/jXvM0fuk2k— Narendra Modi (@narendramodi) January 18, 2026
विकसित भारत के लिए, पूर्वी भारत का विकास… इस लक्ष्य के साथ केंद्र सरकार निरंतर काम कर रही है: PM @narendramodi
— PMO India (@PMOIndia) January 18, 2026
कल पश्चिम बंगाल से देश की पहली वंदे भारत स्पीलर ट्रेन शुरु हुई है।
बंगाल को, करीब आधा दर्जन नई अमृत भारत एक्सप्रेस ट्रेनें भी मिली हैं।
आज तीन और अमृत भारत एक्स्प्रेस ट्रेनें शुरु हुई हैं: PM @narendramodi
— PMO India (@PMOIndia) January 18, 2026
बालागढ़ में बनने वाला एक्सटेंडेड पोर्ट गेट सिस्टम… हुगली और आसपास के इलाकों के लिए नए अवसरों का द्वार खोलेगा: PM @narendramodi
— PMO India (@PMOIndia) January 18, 2026
आज भारत में हम multi-modal connectivity और green mobility पर बहुत बल दे रहे हैं।
Seamless transportation संभव हो सके… इसके लिए port, नदी जलमार्ग, highway और airports… इन सभी को आपस में कनेक्ट किया जा रहा है: PM @narendramodi
— PMO India (@PMOIndia) January 18, 2026
**************
ਐੱਮਜੇਪੀਐੱਸ/ਐੱਸਆਰ
Speaking at the launch of key development projects in Singur. These initiatives will strengthen regional connectivity, improve ease of living and accelerate West Bengal’s growth.
— Narendra Modi (@narendramodi) January 18, 2026
https://t.co/jXvM0fuk2k
विकसित भारत के लिए, पूर्वी भारत का विकास... इस लक्ष्य के साथ केंद्र सरकार निरंतर काम कर रही है: PM @narendramodi
— PMO India (@PMOIndia) January 18, 2026
कल पश्चिम बंगाल से देश की पहली वंदे भारत स्पीलर ट्रेन शुरु हुई है।
— PMO India (@PMOIndia) January 18, 2026
बंगाल को, करीब आधा दर्जन नई अमृत भारत एक्सप्रेस ट्रेनें भी मिली हैं।
आज तीन और अमृत भारत एक्स्प्रेस ट्रेनें शुरु हुई हैं: PM @narendramodi
बालागढ़ में बनने वाला एक्सटेंडेड पोर्ट गेट सिस्टम... हुगली और आसपास के इलाकों के लिए नए अवसरों का द्वार खोलेगा: PM @narendramodi
— PMO India (@PMOIndia) January 18, 2026
आज भारत में हम multi-modal connectivity और green mobility पर बहुत बल दे रहे हैं।
— PMO India (@PMOIndia) January 18, 2026
Seamless transportation संभव हो सके... इसके लिए port, नदी जलमार्ग, highway और airports... इन सभी को आपस में कनेक्ट किया जा रहा है: PM @narendramodi