ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ 594 ਕਿਲੋਮੀਟਰ ਲੰਬੇ ਐਕਸੈੱਸ-ਕੰਟ੍ਰੋਲਡ ਗ੍ਰੀਨਫੀਲਡ ਗੰਗਾ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ। ਭਗਵਾਨ ਨਰਸਿੰਘ ਦੀ ਪਵਿੱਤਰ ਧਰਤੀ ਅਤੇ ਕੁਝ ਕਿਲੋਮੀਟਰ ਦੂਰ ਵਗਣ ਵਾਲੀ ਮਾਂ ਗੰਗਾ ਦੀ ਦੈਵੀ ਮੌਜੂਦਗੀ ਨੂੰ ਨਮਨ ਕਰਦਿਆਂ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪੂਰਾ ਖੇਤਰ ਇੱਕ ਤੀਰਥ ਸਥਾਨ ਹੈ, ਜੋ ਨਦੀ ਦੀ ਅਧਿਆਤਮਿਕ ਅਤੇ ਪਾਲਣ-ਪੋਸ਼ਣ ਵਾਲੀ ਕਿਰਪਾ ਨਾਲ ਭਰਪੂਰ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਐਕਸਪ੍ਰੈੱਸਵੇਅ ਦਾ ਵਰਦਾਨ ਮਿਲਣਾ ਸਵੈ ਮਾਂ ਗੰਗਾ ਦਾ ਆਸ਼ੀਰਵਾਦ ਹੈ ਅਤੇ ਦੱਸਿਆ ਕਿ ਕਿਵੇਂ ਇਹ ਐਕਸਪ੍ਰੈੱਸਵੇਅ ਕੁਝ ਹੀ ਘੰਟਿਆਂ ਵਿੱਚ ਪਵਿੱਤਰ ਅਸਥਾਨਾਂ ਦੀ ਯਾਤਰਾ ਨੂੰ ਸੰਭਵ ਬਣਾ ਦੇਵੇਗਾ।
ਮਾਂ ਗੰਗਾ ਦੇ ਸਦੀਵੀ ਮਹੱਤਵ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਦਰਮਿਆਨ ਤੁਲਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਜ ਦੇ ਵਿਕਾਸ ਵਿੱਚ ਐਕਸਪ੍ਰੈੱਸਵੇਅ ਦੀ ਪਰਿਵਰਤਨਕਾਰੀ ਭੂਮਿਕਾ ’ਤੇ ਜ਼ੋਰ ਦਿੱਤਾ। ਇਨ੍ਹਾਂ ਨਵ-ਨਿਰਮਿਤ ਰਾਜਮਾਰਗਾਂ ਨੂੰ ਵਿਕਾਸਸ਼ੀਲ ਭਾਰਤ ਦੀਆਂ ਜੀਵਨ ਰੇਖਾਵਾਂ ਦੱਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਆਧੁਨਿਕ ਜੀਵਨ ਰੇਖਾਵਾਂ ਅੱਜ ਭਾਰਤ ਦੇ ਉਜਵਲ ਭਵਿੱਖ ਦਾ ਐਲਾਨ ਕਰ ਰਹੀਆਂ ਹਨ।
ਹਾਲ ਹੀ ਵਿੱਚ ਆਪਣੇ ਅਧਿਆਤਮਿਕ ਅਨੁਭਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਮਾਂ ਗੰਗਾ ਦੇ ਨੇੜੇ ਉਨ੍ਹਾਂ ਦੀ ਮੌਜੂਦਗੀ, 24 ਅਪ੍ਰੈਲ ਨੂੰ ਬੰਗਾਲ ਤੋਂ ਲੈ ਕੇ ਕੱਲ੍ਹ ਅਤੇ ਫਿਰ ਅੱਜ ਸਵੇਰੇ ਕਾਸ਼ੀ ਤੱਕ, ਆਸਥਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਇੱਕ ਅਦਭੁਤ ਸੰਗਮ ਹੈ। ਰਾਜ ਸਰਕਾਰ ਵੱਲੋਂ ਐਕਸਪ੍ਰੈੱਸਵੇਅ ਦਾ ਨਾਮ ਮਾਂ ਗੰਗਾ ਦੇ ਨਾਮ ’ਤੇ ਰੱਖਣ ਦੇ ਫੈਸਲੇ ’ਤੇ ਪ੍ਰਸੰਨਤਾ ਪ੍ਰਗਟ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਵਿਕਾਸ ਪ੍ਰਤੀ ਸਾਡੇ ਵਿਜ਼ਨ ਨੂੰ ਦਰਸਾਉਂਦਾ ਹੈ ਅਤੇ ਸਾਡੀ ਵਿਰਾਸਤ ਦੀ ਝਲਕ ਪੇਸ਼ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਗਤੀ ਨੂੰ ਬੇਮਿਸਾਲ ਤੌਰ ’ਤੇ ਤੇਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਸਭ ਤੋਂ ਲੰਬੇ ਹਰਿਤ ਗਲਿਆਰੇ ਵਾਲੇ ਐਕਸਪ੍ਰੈੱਸਵੇਅ ਵਿੱਚੋਂ ਇੱਕ, ਗੰਗਾ ਐਕਸਪ੍ਰੈੱਸਵੇਅ ਨੂੰ ਪੰਜ ਸਾਲ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕੀਤਾ ਗਿਆ ਹੈ। ਤੇਜ਼ ਗਤੀ ਨਾਲ ਆਧੁਨਿਕੀਕਰਨ ਦੇ ਆਪਣੇ ਵਿਜ਼ਨ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਮੌਜੂਦਾ ਸਰਕਾਰ ਦੇ ਕੰਮ ਦੀ ਗਤੀ ਹੈ! ਇਹ ਮੌਜੂਦਾ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਹੈ।
ਇਸ ਐਕਸਪ੍ਰੈੱਸਵੇਅ ਦੇ ਰਣਨੀਤਕ ਮਹੱਤਵ ਨੂੰ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਗਭਗ 600 ਕਿਲੋਮੀਟਰ ਲੰਬਾ ਇਹ ਮਾਰਗ ਪੱਛਮੀ ਉੱਤਰ ਪ੍ਰਦੇਸ਼ ਦੇ ਵਪਾਰਕ ਕੇਂਦਰਾਂ ਨੂੰ ਮੱਧ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਪ੍ਰਧਾਨ ਖੇਤਰਾਂ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਸੱਭਿਆਚਾਰਕ ਸਥਾਨਾਂ ਨਾਲ ਜੋੜੇਗਾ। ਇਸ ਨਾਲ ਬਾਰਾਂ ਜ਼ਿਲ੍ਹਿਆਂ ਦੇ ਕਰੋੜਾਂ ਨਾਗਰਿਕਾਂ ਨੂੰ ਲਾਭ ਮਿਲੇਗਾ। ਸ੍ਰੀ ਮੋਦੀ ਨੇ ਕਿਹਾ ਕਿ ਗੰਗਾ ਐਕਸਪ੍ਰੈੱਸਵੇਅ ਸਿਰਫ਼ ਇੱਕ ਤੇਜ਼ ਰਫ਼ਤਾਰ ਸੜਕ ਨਹੀਂ ਹੈ। ਇਹ ਨਵੀਆਂ ਸੰਭਾਵਨਾਵਾਂ, ਨਵੇਂ ਸੁਪਨਿਆਂ ਅਤੇ ਨਵੇਂ ਮੌਕਿਆਂ ਦਾ ਦੁਆਰ ਹੈ।
ਖੇਤੀਬਾੜੀ ਭਾਈਚਾਰੇ ਵੱਲੋਂ ਸਾਹਮਣਾ ਕੀਤੀਆਂ ਜਾਣ ਵਾਲੀਆਂ ਗੰਭੀਰ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਉਪਜਾਊ ਖੇਤਰਾਂ ਦੇ ਕਿਸਾਨ ਇਤਿਹਾਸਕ ਤੌਰ ’ਤੇ ਨਾਕਾਫ਼ੀ ਲੌਜਿਸਟਿਕਸ ਬੁਨਿਆਦੀ ਢਾਂਚੇ ਅਤੇ ਕੋਲਡ ਸਟੋਰੇਜ ਸਹੂਲਤਾਂ ਕਾਰਨ ਪ੍ਰਮੁੱਖ ਬਾਜ਼ਾਰਾਂ ਤੱਕ ਪਹੁੰਚਣ ਵਿੱਚ ਸੰਘਰਸ਼ ਕਰਦੇ ਰਹੇ ਹਨ। ਬਿਹਤਰ ਕਨੈਕਟੀਵਿਟੀ ਦੀ ਪਰਿਵਰਤਨਕਾਰੀ ਸਮਰੱਥਾ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਡੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਐਕਸਪ੍ਰੈੱਸਵੇਅ ਦੇ ਕਨੈਕਟੀਵਿਟੀ ਲਾਭਾਂ ’ਤੇ ਰੌਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉੱਤਰ ਪ੍ਰਦੇਸ਼ ਦੇ ਇੱਕ ਸਿਰੇ ਨੂੰ ਦੂਜੇ ਸਿਰੇ ਨਾਲ ਜੋੜਦਾ ਹੈ, ਨਾਲ ਹੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੀਆਂ ਅਪਾਰ ਸੰਭਾਵਨਾਵਾਂ ਨੂੰ ਵੀ ਨੇੜੇ ਲਿਆਉਂਦਾ ਹੈ, ਜਿਸ ਦੇ ਕਿਨਾਰਿਆਂ ’ਤੇ ਵਾਹਨਾਂ ਦੇ ਦੌੜਨ ਦੇ ਨਾਲ-ਨਾਲ ਨਵੇਂ ਉਦਯੋਗਿਕ ਮੌਕੇ ਪੈਦਾ ਹੋਣਗੇ।
ਐਕਸਪ੍ਰੈੱਸਵੇਅ ਦੇ ਨਾਲ ਉੱਭਰਦੇ ਉਦਯੋਗਿਕ ਮੌਕਿਆਂ ’ਤੇ ਰੋਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਦੋਈ ਵਰਗੇ ਜ਼ਿਲ੍ਹਿਆਂ ਵਿੱਚ ਰਣਨੀਤਕ ਤੌਰ ’ਤੇ ਉਦਯੋਗਿਕ ਗਲਿਆਰਿਆਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਤਾਂ ਜੋ ਫਾਰਮਾਸਿਊਟੀਕਲ, ਟੈਕਸਟਾਈਲ, ਹੱਥਕੜਾ, ਚਮੜੇ ਦੀਆਂ ਵਸਤੂਆਂ ਅਤੇ ਦਸਤਕਾਰੀ ਵਰਗੇ ਉਦਯੋਗਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ। ਮੁਦਰਾ ਯੋਜਨਾ ਅਤੇ ਓਡੀਓਪੀ (ਇੱਕ ਜ਼ਿਲ੍ਹਾ ਇੱਕ ਉਤਪਾਦ) ਵਰਗੀਆਂ ਯੋਜਨਾਵਾਂ ਨਾਲ ਸਸ਼ਕਤ ਰਾਜ ਦੇ ਨੌਜਵਾਨਾਂ ਦੀ ਉੱਦਮੀ ਭਾਵਨਾ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਘੂ ਉਦਯੋਗਾਂ ਅਤੇ ਐੱਮਐੱਸਐੱਮਈ ਨੂੰ ਉਤਸ਼ਾਹ ਮਿਲ ਰਿਹਾ ਹੈ ਅਤੇ ਬਿਹਤਰ ਕਨੈਕਟੀਵਿਟੀ ਉਨ੍ਹਾਂ ਲਈ ਨਵੇਂ ਰਾਹ ਖੋਲ੍ਹੇਗੀ। ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸਭ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਵੱਡੇ ਪੱਧਰ ’ਤੇ ਪਹੁੰਚ ਬਣੇਗੀ। ਇਸ ਨਾਲ ਲੱਖਾਂ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਉੱਤਰ ਪ੍ਰਦੇਸ਼ ਦੇ ਮਹੱਤਵਪੂਰਨ ਪਰਿਵਰਤਨ ’ਤੇ ਰੌਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਕਦੇ ਪਛੜਿਆ ਅਤੇ ‘ਬੀਮਾਰੂ’ ਕਹਾਉਣ ਵਾਲਾ ਇਹ ਰਾਜ ਅੱਜ ਇੱਕ ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਬਣਨ ਵੱਲ ਵਧ ਰਿਹਾ ਹੈ। ਰਾਜ ਦੀ ਅਸੀਮ ਸਮਰੱਥਾ ਅਤੇ ਦੇਸ਼ ਦੀ ਵਿਸ਼ਾਲ ਨੌਜਵਾਨ ਆਬਾਦੀ ਦੀਆਂ ਅਪਾਰ ਸੰਭਾਵਨਾਵਾਂ ਕਾਰਨ ਇਹ ਇੱਕ ਬਹੁਤ ਵੱਡਾ ਟੀਚਾ ਹੈ, ਜਿਸ ਦੇ ਲਈ ਓਨੀਂ ਹੀ ਵੱਡੀ ਤਿਆਰੀ ਵੀ ਕੀਤੀ ਜਾ ਰਹੀ ਹੈ। ਇਸ ਜਨਸੰਖਿਆ ਲਾਭ ਦਾ ਫਾਇਦਾ ਉਠਾਉਣ ਦੀ ਰਣਨੀਤੀ ਦੱਸਦੇ ਹੋਏ ਪੀਐੱਮ ਮੋਦੀ ਨੇ ਸਮਝਾਇਆ ਕਿ ਇਸ ਸ਼ਕਤੀ ਦੀ ਵਰਤੋਂ ਯੂਪੀ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਕੀਤੀ ਜਾ ਰਹੀ ਹੈ, ਜਿੱਥੇ ਨਵੇਂ ਉਦਯੋਗ ਅਤੇ ਕਾਰਖਾਨੇ ਸਥਾਪਿਤ ਕੀਤੇ ਜਾਣਗੇ, ਵੱਡੇ ਪੱਧਰ ’ਤੇ ਨਿਵੇਸ਼ ਆਵੇਗਾ, ਆਰਥਿਕ ਤਰੱਕੀ ਵਿੱਚ ਤੇਜ਼ੀ ਆਵੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਬਣ ਗਿਆ ਹੈ, ਜਿਸ ਦਾ ਅੱਧਾ ਉਤਪਾਦਨ ਯੂਪੀ ਵਿੱਚ ਹੁੰਦਾ ਹੈ।
ਅਤਿ-ਆਧੁਨਿਕ ਟੈਕਨਾਲੋਜੀ ਦੇ ਖੇਤਰਾਂ ਵਿੱਚ ਰਾਜ ਦੀ ਉੱਭਰਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨੋਇਡਾ ਵਿੱਚ ਹਾਲ ਹੀ ਵਿੱਚ ਹੋਏ ਸੈਮੀਕੰਡਕਟਰ ਪ੍ਰੋਜੈਕਟ ਦੇ ਨੀਂਹ ਪੱਥਰ ਰੱਖੇ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਰਾਜ ਭਵਿੱਖ ਦੀ ਏਆਈ ਅਧਾਰਿਤ ਅਰਥ-ਵਿਵਸਥਾ ਵਿੱਚ ਮੋਹਰੀ ਬਣ ਰਿਹਾ ਹੈ।
ਉੱਤਰ ਪ੍ਰਦੇਸ਼ ਦੇ ਉਦਯੋਗਿਕ ਵਿਕਾਸ ਨੂੰ ਰਾਸ਼ਟਰੀ ਸੁਰੱਖਿਆ ਲਈ ਇੱਕ ਰਣਨੀਤਕ ਸੰਪਤੀ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਦੋ ਰੱਖਿਆ ਗਲਿਆਰਿਆਂ ਵਿੱਚੋਂ ਇੱਕ ਇਸ ਰਾਜ ਦੇ ਅੰਦਰੋਂ ਹੋ ਕੇ ਲੰਘਦਾ ਹੈ, ਜਿੱਥੇ ਪ੍ਰਮੁੱਖ ਰੱਖਿਆ ਨਿਰਮਾਤਾ ਇਕਾਈਆਂ ਸਥਾਪਿਤ ਹਨ। ਉੱਤਰ ਪ੍ਰਦੇਸ਼ ਵਿੱਚ ਬ੍ਰਹਮੋਸ ਮਿਜ਼ਾਈਲਾਂ ਵਰਗੀਆਂ ਵਿਸ਼ਵ ਪੱਧਰ ’ਤੇ ਪ੍ਰਸ਼ੰਸਾਯੋਗ ਪ੍ਰਣਾਲੀਆਂ ਦੇ ਨਿਰਮਾਣ ਦਾ ਜ਼ਿਕਰ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦਾ ਉਦਯੋਗਿਕ ਵਿਕਾਸ ਅੱਜ ਭਾਰਤ ਲਈ ਇੱਕ ਰਣਨੀਤਕ ਸ਼ਕਤੀ ਬਣ ਰਿਹਾ ਹੈ।
ਉਨ੍ਹਾਂ ਨੇ ਰਾਜ ਵਿੱਚ ਕਨੈਕਟੀਵਿਟੀ ਦੇ ਵਿਆਪਕ ਵਿਸਤਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਜਿੱਥੇ ਬਹੁਤ ਘੱਟ ਹਵਾਈ ਅੱਡੇ ਸਨ, ਅੱਜ 21 ਹਵਾਈ ਅੱਡੇ ਚੱਲ ਰਹੇ ਹਨ, ਜਿਨ੍ਹਾਂ ਵਿੱਚ 5 ਅੰਤਰਰਾਸ਼ਟਰੀ ਹਵਾਈ ਅੱਡੇ ਸ਼ਾਮਲ ਹਨ। ਉਨ੍ਹਾਂ ਨੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵੀ ਜ਼ਿਕਰ ਕੀਤਾ, ਜੋ ਗੰਗਾ ਐਕਸਪ੍ਰੈੱਸਵੇਅ ਕੌਰੀਡੋਰ ਤੋਂ ਕੁਝ ਹੀ ਘੰਟਿਆਂ ਦੀ ਦੂਰੀ ’ਤੇ ਹੈ।
ਉੱਤਰ ਪ੍ਰਦੇਸ਼ ਦੇ ਅਤੀਤ ਅਤੇ ਵਰਤਮਾਨ ਦੀ ਤੁਲਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਿਛਲਾ ਦੌਰ ਸੀ, ਜਦੋਂ ਰਾਜ ਅਪਰਾਧ ਅਤੇ ਅਰਾਜਕਤਾ ਨਾਲ ਜੁੜਿਆ ਹੋਇਆ ਸੀ, ਪਰ ਅੱਜ ਕਾਨੂੰਨ-ਵਿਵਸਥਾ ਇੱਕ ਮਿਸਾਲ ਬਣ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਹੁਣ ਉੱਤਰ ਪ੍ਰਦੇਸ਼ ਦੀ ਕਾਨੂੰਨ-ਵਿਵਸਥਾ ਦੀ ਉਦਾਹਰਣ ਪੂਰੇ ਦੇਸ਼ ਵਿੱਚ ਦਿੱਤੀ ਜਾਂਦੀ ਹੈ।
ਭਾਰਤ ਦੀਆਂ ਵਿਆਪਕ ਸੱਭਿਆਚਾਰਕ ਅਤੇ ਆਰਥਿਕ ਇੱਛਾਵਾਂ ਦੇ ਸੰਦਰਭ ਵਿੱਚ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦਾ ਪਰਿਵਰਤਨ ਰਾਸ਼ਟਰ ਦੇ ਮੂਲ ਸੰਕਲਪ ਨੂੰ ਸਾਕਾਰ ਕਰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਪੂਰਾ ਦੇਸ਼ ਇੱਕ ਹੀ ਸੰਕਲਪ ਨਾਲ ਅੱਗੇ ਵਧ ਰਿਹਾ ਹੈ – ਵਿਕਸਿਤ ਭਾਰਤ ਦਾ ਸੰਕਲਪ! ਇਸ ਸੰਕਲਪ ਨੂੰ ਪੂਰਾ ਕਰਨ ਵਿੱਚ ਉੱਤਰ ਪ੍ਰਦੇਸ਼ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ।
ਵਿਸ਼ਵ-ਵਿਆਪੀ ਅਸਥਿਰਤਾ ਅਤੇ ਭਾਰਤ ਦੇ ਉਭਾਰ ਦੇ ਬਾਹਰੀ ਵਿਰੋਧ ਨੂੰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬਾਹਰੀ ਖ਼ਤਰਿਆਂ ਦੇ ਬਾਵਜੂਦ ਵਿਕਾਸ ਪ੍ਰਤੀ ਰਾਸ਼ਟਰ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਨਾ ਸਿਰਫ਼ ਸੁਰੱਖਿਅਤ ਹਾਂ, ਸਗੋਂ ਵਿਕਾਸ ਦੀਆਂ ਨਵੀਆਂ ਪ੍ਰਾਪਤੀਆਂ ਵੀ ਹਾਸਲ ਕਰ ਰਹੇ ਹਾਂ। ਅਸੀਂ ਆਤਮ-ਨਿਰਭਰ ਭਾਰਤ ਅਭਿਆਨ ਨੂੰ ਅੱਗੇ ਵਧਾ ਰਹੇ ਹਾਂ। ਅਸੀਂ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੇ ਹਾਂ।
https://x.com/narendramodi/status/2049384772129227181
https://x.com/PMOIndia/status/2049385798378852583
https://x.com/PMOIndia/status/2049387873129161132
https://x.com/PMOIndia/status/2049388801890631850
******
ਐੱਮਜੇਪੀਐੱਸ/ਪੀਆਰਕੇ
Speaking at the inauguration of the Ganga Expressway in Hardoi. This transformative infrastructure project will boost connectivity and drive progress across Uttar Pradesh. https://t.co/UoFCdwSRmO
— Narendra Modi (@narendramodi) April 29, 2026
जैसे मां गंगा हजारों वर्षों से यूपी की और इस देश की जीवनरेखा रहीं हैं... वैसे ही, आधुनिक प्रगति के इस दौर में उनके समीप से गुजरता ये एक्स्प्रेसवे... ये यूपी के विकास की नई lifeline बनेगा: PM @narendramodi during inauguration of the Ganga Expressway in Hardoi
— PMO India (@PMOIndia) April 29, 2026
कुछ ही दिन पहले मुझे दिल्ली-देहरादून एक्सप्रेसवे के लोकार्पण का अवसर मिला था।
— PMO India (@PMOIndia) April 29, 2026
तब मैंने कहा था कि ये नए बनते एक्सप्रेसवे... विकसित होते भारत की हस्तरेखाएं हैं... और ये आधुनिक हस्तरेखाएं... आज भारत के उज्ज्वल भविष्य का जयघोष कर रही हैं: PM @narendramodi
गंगा एक्सप्रेसवे यूपी के एक छोर को दूसरे छोर से तो जोड़ता ही है।
— PMO India (@PMOIndia) April 29, 2026
ये NCR की असीम संभावनाओं को भी करीब लाएगा: PM @narendramodi