Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦਾ ਉਦਘਾਟਨ ਕੀਤਾ। ਸੋਮਨਾਥ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੀ 75ਵੀਂ ਵਰ੍ਹੇਗੰਢ ਵਾਲੇ ਦਿਨ ਹੀ ਵਡੋਦਰਾ ਦੇ ਸਰਦਾਰਧਾਮ ਵਿਖੇ ਇੱਕ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਦਿਅਕ ਸੰਸਥਾਵਾਂ ਦੇ ਉਦਘਾਟਨ ਅਤੇ ਅਧਿਆਤਮਿਕ ਯਾਦਗਾਰੀ ਉੱਤਸਵ ਦੇ ਇਸ ਸ਼ੁਭ ਸੰਜੋਗ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਡਾ. ਦੁਸ਼ਯੰਤ ਅਤੇ ਦਕਸ਼ ਪਟੇਲ ਕੰਪਲੈਕਸ ਨੂੰ ਦਾ ਉਦਘਾਟਨ ਕੀਤਾ, ਨਾਲ ਹੀ ਸਿੱਖਿਆ ਸਹਾਇਤਾ ਯੋਜਨਾ ਦੀ ਸ਼ੁਰੂਆਤ ਕੀਤੀ, ਅਤੇ ਕਈ ਵਿਦਿਅਕ ਪ੍ਰੋਜੈਕਟਾਂ ਦਾ ਭੂਮੀ ਪੂਜਨ ਵੀ ਕੀਤਾ। ਉਨ੍ਹਾਂ ਨੇ ਇਨ੍ਹਾਂ ਪਹਿਲਕਦਮੀਆਂ ਨੂੰ ਨੌਜਵਾਨਾਂ ਦੇ ਭਵਿੱਖ ਦੇ ਕਰੀਅਰ ਲਈ ਲਾਂਚਿੰਗ ਪੈਡ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, “ਕੁਝ ਘੰਟੇ ਪਹਿਲਾਂ, ਮੈਂ ਪ੍ਰਭਾਸ ਪਾਟਨ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਮਨਾ ਰਿਹਾ ਸੀ, ਅਤੇ ਹੁਣ ਅਸੀਂ ਇੱਥੇ ਪਰਿਵਰਤਨਸ਼ੀਲ ਵਿਦਿਅਕ ਸੰਸਥਾਵਾਂ ਦਾ ਉਦਘਾਟਨ ਕਰ ਰਹੇ ਹਾਂ। ਇਹ ਸੰਜੋਗ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੀ ਵਿਰਾਸਤ ਅਤੇ ਤਰੱਕੀ ਨਾਲ-ਨਾਲ ਚਲਦੇ ਹਨ।”

 

 

 

 

ਪ੍ਰਧਾਨ ਮੰਤਰੀ ਨੇ ਸਰਦਾਰਧਾਮ ਦੇ 75 ਵਰ੍ਹਿਆਂ ਦੇ ਵਿਦਿਅਕ ਮਿਸ਼ਨ ਦਾ ਜ਼ਿਕਰ ਕਰਦੇ ਹੋਏ ਅਤੇ ਦੇਸ਼ ਭਰ ਵਿੱਚ ਸੰਸਥਾ ਦੀ ਵਧਦੀ ਵਿਦਿਅਕ ਪਹੁੰਚ ਨੂੰ ਸੂਚੀਬੱਧ ਕਰਦੇ ਹੋਏ, ਸਾਲ 2021 ਵਿੱਚ ਆਪਣੀ ਯਾਤਰਾ ਨੂੰ ਯਾਦ ਕੀਤਾ, ਜਦੋਂ ਇੱਕ ਕੁੜੀਆਂ ਦੇ ਹੋਸਟਲ ਦਾ ਭੂਮੀ ਪੂਜਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਰਤ, ਰਾਜਕੋਟ, ਭੁਜ, ਮੇਹਸਾਣਾ ਅਤੇ ਦਿੱਲੀ ਵਿੱਚ ਸੰਸਥਾ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਨਿਕੋਲ ਖੇਤਰ ਵਿੱਚ 1,000 ਵਿਦਿਆਰਥਣਾਂ ਦੀ ਸਮਰੱਥਾ ਵਾਲੇ ਇੱਕ ਨਵੇਂ ਕੁੜੀਆਂ ਦੇ ਹੋਸਟਲ ਦੇ ਉਦਘਾਟਨ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਇਸ ਦੇ ਸਕਾਰਾਤਮਕ ਪ੍ਰਭਾਵ ਨੂੰ ਰੇਖਾਂਕਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਪਿਛਲੇ ਸਾਲ ਇਸ ਦੇ ਉਦਘਾਟਨ ਤੋਂ ਬਾਅਦ, ਹਜ਼ਾਰਾਂ ਬੇਟੀਆਂ ਉੱਥੇ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ।” ਅੱਜ ਇਸ ਹੋਸਟਲ ਦੇ ਭੂਮੀ ਪੂਜਨ ਦੇ ਨਾਲ, ਸਰਦਾਰ ਧਾਮ ਨੇ ਦੇਸ਼ ਭਰ ਵਿੱਚ ਬੇਟੀਆਂ ਲਈ ਸਿੱਖਿਆ ਦੇ ਮੌਕਿਆਂ ਦਾ ਵਿਸਥਾਰ ਕਰਨ ਲਈ ਆਪਣੀ ਅਟੁੱਟ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ।”

 

 

 

 

ਸਮਾਜ ਦੇ ਵਿਕਾਸ ਦੇ ਵਿਆਪਕ ਸੰਦਰਭ ਵਿੱਚ ਵਿਦਿਅਕ ਤਬਦੀਲੀ ਦਾ ਹਵਾਲਾ ਦਿੰਦੇ ਹੋਏ ਅਤੇ ਸੁਧਾਰ ਨੂੰ ਅਨੁਭਵੀ ਹਕੀਕਤ ‘ਤੇ ਅਧਾਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਸੰਪੂਰਨ ਤਬਦੀਲੀ ਲਈ ਸਰਕਾਰ ਅਤੇ ਸਮਾਜ ਦੋਵਾਂ ਦਾ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਪ੍ਰਣਾਲੀਗਤ ਤਬਦੀਲੀ ਲਈ ਤੱਥ-ਅਧਾਰਿਤ ਪਹੁੰਚ ਦੀ ਇੱਕ ਸ਼ਾਨਦਾਰ ਉਦਾਹਰਣ ਦੱਸਿਆ। ਨਾਲ ਹੀ ਉਨ੍ਹਾਂ ਨੇ ਇਸ ਨੀਤੀ ਵਿੱਚ ਕੀਤੇ ਗਏ ਬਹੁਪੱਖੀ ਸੁਧਾਰਾਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ, ਜਿਸ ਵਿੱਚ ਭਾਸ਼ਾ-ਅਧਾਰਿਤ ਵਿਤਕਰੇ ਨੂੰ ਖਤਮ ਕਰਨਾ ਅਤੇ ਪਾਠਕ੍ਰਮ ਵਿੱਚ ਕੌਸ਼ਲ ਵਿਕਾਸ ਅਤੇ ਨਵੀਨਤਾ ਨੂੰ ਜੋੜਨਾ ਸ਼ਾਮਲ ਹੈ। ਸ਼੍ਰੀ ਮੋਦੀ ਨੇ ਕਿਹਾ, “ਵਿਆਪਕ ਤਬਦੀਲੀ ਅਤੇ ਸਥਾਈ ਨਤੀਜਿਆਂ ਲਈ, ਸਮਾਜ ਅਤੇ ਸਰਕਾਰ ਦਾ ਇਕੱਠੇ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਾਡੇ ਨੌਜਵਾਨਾਂ ਨੂੰ ਆਪਣੀਆਂ ਡਿਗਰੀਆਂ ਅਪ੍ਰੈਂਟਿਸਸ਼ਿਪ ਦੇ ਮੌਕਿਆਂ ਨਾਲ ਪੂਰੀਆਂ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਤਜ਼ਰਬੇ ਦੀ ਘਾਟ ਕਾਰਨ ਭਟਕਣਾ ਨਾ ਪਵੇ।”

ਗੁਜਰਾਤ ਦੇ ਵਿਲੱਖਣ ਉੱਦਮੀ ਸੱਭਿਆਚਾਰ ਦੀ ਸ਼ਲਾਘਾ ਕਰਦੇ ਹੋਏ, ਸਿੱਖਿਆ ਵਿੱਚ ਹੋ ਰਹੇ ਨਿਵੇਸ਼ ਦੁਆਰਾ ਪੈਦਾ ਹੋਏ ਜਨਸੰਖਿਆ ਲਾਭਅੰਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਦੀ ਸੁਭਾਵਿਕ ਸ਼ਕਤੀ ਹੁੰਦੀ ਹੈ। ਜਿਸ ਨੂੰ ਸਟਾਰਟਅੱਪ ਇੰਡੀਆ ਮਿਸ਼ਨ ਰਾਹੀਂ ਨਵੀਂ ਦਿਸ਼ਾ ਅਤੇ ਗਤੀ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਛੋਟੇ ਸ਼ਹਿਰਾਂ ਤੋਂ ਤੇਜ਼ੀ ਨਾਲ ਉੱਭਰ ਰਹੇ ਸਟਾਰਟਅੱਪਸ ਅਤੇ ਉੱਦਮਤਾ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਹੜੇ ਖੇਤਰਾਂ ਨੂੰ ਪਹਿਲਾਂ ਜੋਖਮ ਭਰਿਆ ਮੰਨਿਆ ਜਾਂਦਾ ਸੀ, ਉਹ ਹੁਣ ਨੌਜਵਾਨਾਂ ਅਤੇ ਨਵੀਨਤਾਕਾਰਾਂ ਦੇ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, “ਆਉਣ ਵਾਲੇ ਸਮੇਂ ਵਿੱਚ, ਦੇਸ਼ ਕੋਲ ਇੰਨੀ ਵੱਡੀ ਗਿਣਤੀ ਵਿੱਚ ਹੁਨਰਮੰਦ ਕਾਰਜਬਲ ਹੋਵੇਗਾ ਕਿ ਭਾਰਤ ਦੇ ਨਿਰਮਾਣ ਖੇਤਰ ਨੂੰ ਬੇਮਿਸਾਲ ਗਤੀ ਮਿਲੇਗੀ। ਪਿਛਲੇ ਇੱਕ ਦਹਾਕੇ ਦੌਰਾਨ, ਖੇਡਾਂ ਤੋਂ ਲੈ ਕੇ ਪੁਲਾੜ ਤਕਨਾਲੋਜੀ ਤੱਕ, ਹਰ ਖੇਤਰ ਵਿੱਚ ਇਸ ਤਬਦੀਲੀ ਦੀ ਝਲਕ ਦਿਖਾਈ ਦੇ ਰਹੀ ਹੈ।”

 

 

ਪ੍ਰਧਾਨ ਮੰਤਰੀ ਨੇ ਮਹਿਲਾ ਕਿਰਤ ਸ਼ਕਤੀ ਦੀ ਭਾਗੀਦਾਰੀ ਨੂੰ ਸੱਭਿਅਤਾ ਦੀ ਤਰੱਕੀ ਦਾ ਮੂਲ ਅਧਾਰ ਦੱਸਦੇ ਹੋਏ ਕਿਹਾ ਕਿ ਗੁਜਰਾਤ ਨੇ ਲਗਭਗ ਦੋ ਦਹਾਕੇ ਪਹਿਲਾਂ ਇਸਨੂੰ ਸਮਝ ਲਿਆ ਸੀ। ਉਨ੍ਹਾਂ ਨੇ ਲਿੰਗ ਸਮਾਵੇਸ਼ ‘ਤੇ ਅਧਾਰਿਤ ਰਾਜ ਦੇ ਮੋਹਰੀ ਵਿਕਾਸ ਮਾਡਲ ਦਾ ਜ਼ਿਕਰ ਕੀਤਾ। ਦੇਸ਼ ਭਰ ਵਿੱਚ ਦੁਹਰਾਏ ਜਾ ਰਹੇ ਗੁਜਰਾਤ ਮਾਡਲ ਦੀ ਸਫਲਤਾ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋੜਾਂ ਮਹਿਲਾਵਾਂ ਲਈ ਬੈਂਕ ਖਾਤੇ ਖੋਲ੍ਹੇ ਗਏ ਹਨ, ਨਾਲ ਹੀ ਸਵੱਛਤਾ, ਪਾਣੀ ਅਤੇ ਊਰਜਾ ਵਰਗੀਆਂ ਬੁਨਿਆਦੀ ਸਹੂਲਤਾਂ ਤੱਕ ਪਹੁੰਚ ਯਕੀਨੀ ਬਣਾਈ ਗਈ ਹੈ। ਉਨ੍ਹਾਂ ਨੇ ਮੁਦਰਾ ਯੋਜਨਾ ਰਾਹੀਂ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਅਤੇ ਆਯੁਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਰਾਹੀਂ ਸੁਰੱਖਿਆ ਕਵਚ ਪ੍ਰਦਾਨ ਕਰਨ ਨੂੰ ਵੀ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਗੁਜਰਾਤ ਨੇ ਇਹ ਸਮਝ ਲਿਆ ਸੀ ਕਿ ਸਮਾਜ ਵਿੱਚ ਤਰੱਕੀ ਦਾ ਸਭ ਤੋਂ ਵੱਡਾ ਅਧਾਰ ਉਸ ਦੀ ਅੱਧੀ ਆਬਾਦੀ ਦੀ ਭਾਗੀਦਾਰੀ ਹੁੰਦੀ ਹੈ ਅਤੇ ਉਸ ਨੇ ਇਸ ਦਿਸ਼ਾ ਵਿੱਚ ਮਜ਼ਬੂਤ ਕਦਮ ਵੀ ਚੁੱਕੇ ਹਨ। ਅੱਜ, ਇਨ੍ਹਾਂ ਪਹਿਲਕਦਮੀਆਂ ਦੇ ਲਾਭ ਪੂਰੇ ਦੇਸ਼ ਦੀਆਂ ਮਹਿਲਾਵਾਂ ਤੱਕ ਪਹੁੰਚ ਰਹੇ ਹਨ।”

 

 

ਜੋ ਖੇਤਰ ਪਹਿਲਾ ਮਰਦ-ਪ੍ਰਧਾਨ ਮੰਨੇ ਜਾਂਦੇ ਸੀ, ਉਨ੍ਹਾਂ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਬੇਟੀਆਂ ਉਨ੍ਹਾਂ ਖੇਤਰਾਂ ਵਿੱਚ ਅਗਵਾਈਕਰਤਾ ਦੀਆਂ ਭੂਮਿਕਾਵਾਂ ਤੱਕ ਪਹੁੰਚ ਰਹੀਆਂ ਹਨ, ਜਿਨ੍ਹਾਂ ਦੇ ਦਰਵਾਜੇ ਪਹਿਲਾਂ ਕਦੇ ਉਨ੍ਹਾਂ ਲਈ ਬੰਦ ਹੋਇਆ ਕਰਦੇ ਸੀ। ਉਨ੍ਹਾਂ ਨੇ ਫੌਜ, ਹਵਾਬਾਜ਼ੀ ਅਤੇ ਰਾਜਨੀਤੀ ਵਰਗੇ ਖੇਤਰਾਂ ਵਿੱਚ ਤੇਜ਼ੀ ਨਾਲ ਹੋ ਰਹੇ ਬਦਲਾਅ ਦੀ ਸ਼ਲਾਘਾ ਕੀਤੀ। ਸੰਸਦ ਵਿੱਚ ਨਾਰੀ ਸ਼ਕਤੀ ਵੰਦਨ ਸੋਧ ਨੂੰ ਪਾਸ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਕੁਝ ਰਾਜਨੀਤਿਕ ਕਾਰਨਾਂ ਕਰਕੇ ਪਾਸ ਨਹੀਂ ਹੋ ਸਕਿਆ। ਉਨ੍ਹਾਂ ਨੇ ਲਿੰਗ ਸਮਾਨਤਾ ਦੇ ਟੀਚਿਆਂ ਪ੍ਰਤੀ ਵਚਨਬੱਧਤਾ ਦੁਹਰਾਈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਮਹਿਲਾ ਕੈਡੇਟਸ ਪ੍ਰੀਖਣ ਲੈ ਰਹੀਆਂ ਹਨ, ਸਾਡੀਆਂ ਬੇਟੀਆਂ ਫਾਈਟਰ ਪਾਇਲਟ ਬਣ ਰਹੀਆਂ ਹਨ, ਰਾਜਨੀਤੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ ਰਾਜਨੀਤਿਕ ਕਾਰਨਾਂ ਕਰਕੇ ਸੋਧ ਪਾਸ ਨਹੀਂ ਹੋ ਸਕਿਆ, ਪਰ ਸਾਡੀ ਵਚਨਬੱਧਤਾ ਅਟੱਲ ਬਣੀ ਹੋਈ ਹੈ।

 

 

ਸਰਕਾਰ ਤੋਂ ਦਾਇਰੇ ਤੋਂ ਬਾਹਰ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਲਿੰਗ-ਸਮਾਵੇਸ਼ੀ ਮੌਕਿਆਂ ਦੇ ਵਿਸਥਾਰ ਦੀ ਜ਼ਿੰਮੇਵਾਰੀ ਤੈਅ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਵਿਲ ਸੋਸਾਇਟੀ ਸੰਗਠਨ ਵੀ ਇਸ ਕਾਰਜ ਲਈ ਬਰਾਬਰ ਤੌਰ ‘ਤੇ ਜ਼ਿੰਮੇਵਾਰ ਹਨ। ਉਨ੍ਹਾਂ ਨੇ ਸਰਦਾਰਧਾਮ ਦੀ ਵਿਸ਼ੇਸ਼ ਵਚਨਬੱਧਤਾ ਨੂੰ ਇੱਕ ਮਿਸਾਲੀ ਸੰਸਥਾਗਤ ਉਦਾਹਰਣ ਵਜੋਂ ਪੇਸ਼ ਕੀਤਾ। ਵੱਖ-ਵੱਖ ਖੇਤਰਾਂ ਵਿੱਚ ਮਹਿਲਾ ਦੇ ਸਸ਼ਕਤੀਕਰਣ ਲਈ ਸੰਗਠਨ ਦੀ ਵਿਆਪਕ ਸ਼ਮੂਲੀਅਤ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਸ ਨੂੰ ਸੰਸਥਾਗਤ ਮਾਨਤਾ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਸਰਦਾਰਧਾਮ ਇਹ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾ ਰਿਹਾ ਹੈ ਅਤੇ ਆਪਣੇ ਕੰਮਾਂ ਰਾਹੀਂ, ਇਹ ਸਾਬਤ ਕਰਦਾ ਹੈ ਕਿ ਸਮਾਜਿਕ ਤਬਦੀਲੀ ਲਈ ਟਿਕਾਊ ਅਤੇ ਸੰਗਠਿਤ ਸੰਸਥਾਗਤ ਵਚਨਬੱਧਤਾ ਜ਼ਰੂਰੀ ਹੈ।”

 

 

ਗੁਜਰਾਤ ਦੀਆਂ ਵਿਲੱਖਣ ਸੱਭਿਆਚਾਰਕ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਸਮੇਂ ਦੀ ਦਿਸ਼ਾ ਨੂੰ ਜਲਦੀ ਪਛਾਣਨ ਅਤੇ ਤਬਦੀਲੀ ਨੂੰ ਮੌਕੇ ਵਿੱਚ ਬਦਲਣ ਦੀ ਆਪਣੀ ਯੋਗਤਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਪ੍ਰਤੀਯੋਗੀ ਤਾਕਤ ਇਸ ਦੀ ਸੰਗਠਨਾਤਮਕ ਸਮਰੱਥਾ ਹੈ, ਜਿਸ ਰਾਹੀਂ ਇਹ ਕਿਸੇ ਵੀ ਰੁਕਾਵਟ ਨੂੰ ਮੌਕੇ ਵਿੱਚ ਬਦਲ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨਿਰਮਾਣ ਖੇਤਰ ਦਾ ਪਰਿਵਰਤਨ ਇੱਕ ਇਤਿਹਾਸਕ ਨਿਰੰਤਰਤਾ ਦਾ ਹਿੱਸਾ ਹੈ। ਸੈਮੀਕੰਡਕਟਰ, ਏਅਰੋਸਪੇਸ, ਉੱਨਤ ਇੰਜੀਨੀਅਰਿੰਗ, ਗ੍ਰੀਨ ਐਨਰਜੀ ਅਤੇ ਵਿੱਤੀ ਸੇਵਾਵਾਂ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਹੋ ਰਹੀ ਵਿਭਿੰਨਤਾ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਰਾਜ ਦੀ ਸੰਸਥਾਗਤ ਅਨੁਕੂਲਤਾ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਪਰਿਵਰਤਨ ਨੂੰ ਮੌਕੇ ਵਿੱਚ ਬਦਲਣਾ, ਨਵੀਆਂ ਸੰਭਾਵਨਾਵਾਂ ਨੂੰ ਅਪਣਾਉਣਾ ਅਤੇ ਭਵਿੱਖ ਲਈ ਤਿਆਰੀ ਸਮੇਂ ਸਿਰ ਕਰਨਾ ਗੁਜਰਾਤ ਦੇ ਕਾਰਜ ਸੱਭਿਆਚਾਰ ਦਾ ਇੱਕ ਹਿੱਸਾ ਰਿਹਾ ਹੈ। ਇਸੇ ਕਾਰਨ ਰਾਜ ਹਰ ਉੱਭਰ ਰਹੇ ਖੇਤਰ ਵਿੱਚ ਇੱਕ ਨਵੀਂ ਪਛਾਣ ਬਣਾਉਣ ਵਿੱਚ ਸਫਲ ਰਿਹਾ ਹੈ।”

 

 

ਪ੍ਰਧਾਨ ਮੰਤਰੀ ਨੇ ਦੇਸ਼ ਦੀ ਸੈਮੀਕੰਡਕਟਰ ਨਿਰਮਾਣ ਸਮਰੱਥਾ ਦਾ ਜ਼ਿਕਰ ਕਰਦੇ ਹੋਏ, ਇਸ ਨੂੰ ਆਧੁਨਿਕ ਨਿਰਮਾਣ ਪਰਿਵਰਤਨ ਲਈ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਦੱਸਿਆ। ਉਨ੍ਹਾਂ ਕਿਹਾ ਕਿ “ਮੇਡ ਇਨ ਇੰਡੀਆ” ਸੈਮੀਕੰਡਕਟਰ ਸਾਨੰਦ ਵਿੱਚ ਤਿਆਰ ਕੀਤੇ ਜਾ ਰਹੇ ਹਨ, ਅਤੇ ਕਾਇਨੇਸ ਸੈਮੀਕੰਡਕਟਰ ਪਲਾਂਟ ਵਿੱਚ ਉਤਪਾਦਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਧੋਲੇਰਾ ਅਤੇ ਸੂਰਤ ਵਿੱਚ ਨਵੇਂ ਸੈਮੀਕੰਡਕਟਰ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧ ਰਹੇ ਹਨ, ਅਤੇ ਭਾਰਤ ਦੀ ਇੱਛਾ ਹੈ ਕਿ ਗਲੋਬਲ ਸਪਲਾਈ ਚੇਨ ਨੂੰ ਹੋਰ ਕੇਂਦਰੀਕ੍ਰਿਤ ਅਤੇ ਮਜ਼ਬੂਤ ਬਣਾਇਆ ਜਾਵੇ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਨੂੰ ਗਲੋਬਲ ਨੈੱਟਵਰਕ ਵਿੱਚ ਮਹੱਤਵਪੂਰਨ ਨੋਡਸ ਵਜੋਂ ਚਿਨ੍ਹਿੰਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਗੁਜਰਾਤ ਗਲੋਬਲ ਸੈਮੀਕੰਡਕਟਰ ਸਪਲਾਈ ਚੇਨ ਵਿੱਚ ਇੱਕ ਮੁੱਖ ਨੋਡ ਵਜੋਂ ਉੱਭਰ ਰਿਹਾ ਹੈ, ਅਤੇ ਵਡੋਦਰਾ ਇਸ ਤਬਦੀਲੀ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇੱਥੇ ਬਣਾਏ ਗਏ ਮੈਟਰੋ ਕੋਚ ਪਹਿਲਾਂ ਹੀ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਰਹੇ ਹਨ।

 

 

ਵੱਖ-ਵੱਖ ਖੇਤਰਾਂ ਵਿੱਚ ਵਡੋਦਰਾ ਦੀ ਨਿਰਮਾਣ ਮੁਹਾਰਤ ਦਾ ਹਵਾਲਾ ਦਿੰਦੇ ਹੋਏ ਅਤੇ ਇੰਜੀਨੀਅਰਿੰਗ, ਭਾਰੀ ਮਸ਼ੀਨਰੀ, ਰਸਾਇਣ, ਫਾਰਮਾਸਿਊਟੀਕਲ ਅਤੇ ਬਿਜਲੀ ਉਪਕਰਣਾਂ ਦੇ ਮਜ਼ਬੂਤ ਹੱਬ ਵਜੋਂ ਸ਼ਹਿਰ ਦੇ ਉਭਾਰ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕੋ ਸਮੇਂ ਵਿਕਸਿਤ ਹੋ ਰਹੇ ਪੇਸ਼ੇਵਰ ਕੌਸਲ ਵਿਕਾਸ ਬੁਨਿਆਦੀ ਢਾਂਚੇ ਦੀ ਵੀ ਗੱਲ ਕੀਤੀ। ਗਤੀ ਸ਼ਕਤੀ ਯੂਨੀਵਰਸਿਟੀ ਦੀ ਆਵਾਜਾਈ ਅਤੇ ਲੌਜਿਸਟਿਕਸ ਪ੍ਰੋਫੈਸ਼ਨਲ ਤਿਆਰੀ ਦੇ ਨਾਲ-ਨਾਲ ਵਡੋਦਰਾ ਨੂੰ ਇੱਕ ਉੱਭਰ ਰਹੇ ਐਵੀਏਸ਼ਨ ਮੈਨੂਫੈਕਚਰਿੰਗ ਹੱਬ ਵਜੋਂ ਸਥਾਪਿਤ ਕਰਨ ਵਾਲੇ ਏਅਰੋਸਪੇਸ ਪ੍ਰੋਜੈਕਟਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਵੱਡੇ ਪੱਧਰ ‘ਤੇ ਆਰਥਿਕ ਤਬਦੀਲੀ ਦੀ ਉਮੀਦ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਵਡੋਦਰਾ ਕਈ ਖੇਤਰਾਂ ਵਿੱਚ ਇੱਕ ਮੈਨੂਫੈਕਚਰਿੰਗ ਪਾਵਰਹਾਊਸ ਬਣ ਚੁੱਕਾ ਹੈ, ਅਤੇ ਏਅਰੋਸਪੇਸ ਖੇਤਰ ਵਿੱਚ ਵਿਕਸਿਤ ਹੁੰਦੀਆਂ ਸਮਰੱਥਾਵਾਂ ਇਹ ਸੰਕੇਤ ਦਿੰਦੀਆਂ ਹਨ ਕਿ ਸ਼ਹਿਰ ਜਲਦੀ ਹੀ ਆਲਮੀ ਪੱਧਰ ‘ਤੇ ਮਾਨਤਾ ਪ੍ਰਾਪਤ ਐਵੀਏਸ਼ਨ ਹੱਬ ਵਜੋਂ ਵਿਕਸਿਤ ਹੋਵੇਗਾ।” 

 

 

ਇੱਕੋ ਸਮੇਂ ਪੈਦਾ ਹੋਏ ਕਈ ਆਲਮੀ ਸੰਕਟਾਂ ਕਾਰਨ ਪੈਦਾ ਹੋਈ ਅਸਥਿਰਤਾ ਨੂੰ ਸਵੀਕਾਰ ਕਰਦੇ ਹੋਏ ਅਤੇ ਮੌਜੂਦਾ ਚੁਣੌਤੀਆਂ ਨੂੰ ਇਤਿਹਾਸਕ ਅਨਿਸ਼ਚਿਤਤਾਵਾਂ ਦੀ ਨਿਰੰਤਰਤਾ ਦੇ ਸੰਦਰਭ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਮਹਾਮਾਰੀ, ਆਰਥਿਕ ਰੁਕਾਵਟਾਂ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਲਗਾਤਾਰ ਦਬਾਅ ਬਿੰਦੂਆਂ ਵਜੋਂ ਚਿੰਨ੍ਹਿਤ ਕੀਤਾ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਟਕਰਾਅ ਨੂੰ ਇਸ ਦਹਾਕੇ ਦਾ ਮੁੱਖ ਸੰਕਟ ਦੱਸਿਆ ਅਤੇ ਮਹਾਮਾਰੀ ਦੌਰਾਨ ਸਮੂਹਿਕ ਯਤਨਾਂ ਨਾਲ ਉਸ ਦੀ ਤੁਲਨਾ ਕਰਦੇ ਹੋਏ, ਸਰਕਾਰੀ ਕਾਰਵਾਈ ਨੂੰ ਵਿਆਪਕ ਸਮਾਜਿਕ ਜ਼ਿੰਮੇਵਾਰੀ ਦੇ ਢਾਂਚੇ ਅੰਦਰ ਰੱਖਿਆ। ਸ਼੍ਰੀ ਮੋਦੀ ਨੇ ਕਿਹਾ, “ਕੋਰੋਨਾ ਸੰਕਟ ਤੋਂ ਲੈ ਕੇ ਵਿਸ਼ਵਵਿਆਪੀ ਆਰਥਿਕ ਰੁਕਾਵਟਾਂ ਅਤੇ ਪੱਛਮੀ ਏਸ਼ੀਆ ਤਣਾਅ ਤੱਕ, ਦੁਨੀਆ ਬੇਮਿਸਾਲ ਅਸਥਿਰਤਾ ਦਾ ਸਾਹਮਣਾ ਕਰ ਰਹੀ ਹੈ, ਜੋ ਹਰ ਦੇਸ਼ ਨੂੰ ਪ੍ਰਭਾਵਿਤ ਕਰਦੀ ਹੈ, ਪਰ ਜਦੋਂ ਅਸੀਂ ਇਕੱਠੇ ਮਿਲ ਕੇ ਕੋਰੋਨਾ ਦਾ ਮੁਕਾਬਲਾ ਕਰ ਲਿਆ, ਤਾਂ ਅਸੀਂ ਨਿਰੰਤਰ ਸਰਕਾਰੀ ਯਤਨਾਂ ਰਾਹੀਂ ਨਿਸ਼ਚਿਤ ਤੌਰ ‘ਤੇ ਇਸ ਸੰਕਟ ਨੂੰ ਵੀ ਦੂਰ ਕਰਾਂਗੇ।” 

 

 

ਵਿਵਸਥਾ ਸਬੰਧੀ ਤਣਾਅ ਦੇ ਸਮੇਂ ਦੌਰਾਨ ਜਨਤਕ ਭਾਗੀਦਾਰੀ ਨੂੰ ਇੱਕ ਮਹੱਤਵਪੂਰਨ ਸਰੋਤ ਦੱਸਦੇ ਹੋਏ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸਥਾਰ ਨਾਲ ਦੱਸਿਆ ਕਿ ਨਾਗਰਿਕਾਂ ਨੂੰ ਆਪਣੇ ਫਰਜ਼ਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਰਾਸ਼ਟਰੀ ਸਰੋਤਾਂ ‘ਤੇ ਪੈਣ ਵਾਲੇ ਬੋਝ ਨੂੰ ਘਟਾਉਣਾ ਚਾਹੀਦਾ ਹੈ। ਊਰਜਾ ਸੁਰੱਖਿਆ ਨੂੰ ਇੱਕ ਕਮਜ਼ੋਰੀ ਵਜੋਂ ਪਛਾਣਦੇ ਹੋਏ, ਕੱਚੇ ਤੇਲ ਦੇ ਵਿਸ਼ਲੇਸ਼ਣ ਰਾਹੀਂ ਭਾਰਤ ਆਯਾਤ ਨਿਰਭਰਤਾ ਦਾ ਅੰਦਾਜਾ ਲਗਾਉਂਦੇ ਹੋਏ ਉਨ੍ਹਾਂ ਨੇ ਖੇਤਰੀ ਸੰਘਰਸ਼ਾਂ ਕਾਰਨ ਗਲੋਬਲ ਸਪਲਾਈ ਚੇਨਾਂ ਵਿੱਚ ਵਿਘਨਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਨੂੰ ਜਨਤਕ ਭਾਗੀਦਾਰੀ ਦੀ ਸ਼ਕਤੀ ਦੀ ਸਖ਼ਤ ਲੋੜ ਹੈ, ਕਿਉਂਕਿ ਭਾਰਤ ਦੇ ਆਯਾਤ ਦਾ ਇੱਕ ਵੱਡਾ ਹਿੱਸਾ ਕੱਚੇ ਤੇਲ ਦਾ ਹੈ, ਜੋ ਕਿ ਉਨ੍ਹਾਂ ਖੇਤਰਾਂ ਤੋਂ ਆਉਂਦਾ ਹੈ ਜੋ ਅੱਜ ਸੰਘਰਸ਼ਾਂ ਵਿੱਚ ਉਲਝੇ ਪਏ ਹਨ, ਜਿਸ ਨਾਲ ਕਮੀ ਅਤੇ ਕੀਮਤਾਂ ਵਿੱਚ ਵਾਧੇ ਦਾ ਦੋਹਰਾ ਸੰਕਟ ਪੈਦਾ ਹੋ ਰਿਹਾ ਹੈ।”

 

 

ਪ੍ਰਧਾਨ ਮੰਤਰੀ ਨੇ ਛੋਟੇ-ਛੋਟੇ ਨਿਜੀ ਸੰਕਲਪਾਂ ਰਾਹੀਂ ਸਮੂਹਿਕ ਕਾਰਵਾਈ ਦਾ ਸੱਦਾ ਦਿੰਦੇ ਹੋਏ ਅਤੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਨੂੰ ਘਟਾਉਣ ਦੀਆਂ ਰਣਨੀਤੀਆਂ ਦਾ ਜ਼ਿਕਰ ਕਰਦੇ ਹੋਏ, ਜਨਤਕ ਆਵਾਜਾਈ ਨੂੰ ਤਰਜੀਹ ਦੇਣ ਅਤੇ ਕਾਰ-ਪੂਲਿੰਗ ਵਰਗੀਆਂ ਪਹਿਲਕਦਮੀਆਂ ਅਪਣਾਉਣ ਦੀ ਵਕਾਲਤ ਕੀਤੀ। ਵਰਚੁਅਲ ਮੀਟਿੰਗਾਂ ਨੂੰ ਤਰਜੀਹ ਦੇਣ ਅਤੇ ਘਰ ਤੋਂ ਕੰਮ ਕਰਨ ਦੇ ਪ੍ਰਬੰਧਾਂ ਰਾਹੀਂ ਕਾਰਜ ਸਥਾਨਾਂ ਨੂੰ ਡਿਜੀਟਾਈਜ਼ ਕਰਨ ਤੱਕ ਦੀ ਸੰਭਾਲ ਸਬੰਧੀ ਅਪੀਲਾਂ ਦਾ ਵਿਸਥਾਰ ਕਰਦੇ ਹੋਏ, ਉਨ੍ਹਾਂ ਨੇ ਤਕਨਾਲੋਜੀ-ਅਧਾਰਿਤ ਹੱਲਾਂ ਦੇ ਪ੍ਰਭਾਵ ਨੂੰ ਕਈ ਗੁਣਾ ਵਧਾਉਣ ਵਾਲੇ ਸਾਧਨ ਵਜੋਂ ਚਿੰਨ੍ਹਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਜਿੱਥੇ ਵੀ ਸੰਭਵ ਹੋਵੇ ਮੈਟਰੋ, ਇਲੈਕਟ੍ਰਿਕ ਬੱਸਾਂ ਅਤੇ ਜਨਤਕ ਆਵਾਜਾਈ ਦੀ ਵਰਤੋਂ ਜ਼ਿਆਦਾ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਨੂੰ ਘਟਾਓ; ਸਰਕਾਰੀ ਅਤੇ ਨਿਜੀ ਦੋਵਾਂ ਦਫਤਰਾਂ ਨੂੰ ਵਰਚੁਅਲ ਮੀਟਿੰਗਾਂ ਅਤੇ ਘਰ ਤੋਂ ਕੰਮ ਕਰਨ ਦੇ ਪ੍ਰਬੰਧਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਜੋ ਈਂਧਣ ਦੀ ਵਾਧੂ ਖਪਤ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕੇ।”

 

 

ਵਿਦੇਸ਼ੀ ਮੁਦਰਾ ਬਚਾਉਣ ਦੀ ਲੋੜ ਨੂੰ ਖਾਣ ਵਾਲੀਆਂ ਵਸਤੂਆਂ ਅਤੇ ਕੀਮਤੀ ਧਾਤਾਂ ਵੱਲ ਵਧਾਉਂਦੇ ਹੋਏ, ਵਿਹਲੇ ਸਮੇਂ ਦੀ ਖਪਤ ਦੇ ਪੈਟਰਨਾਂ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਿਹਤ ਲਾਭਾਂ ਦੇ ਨਾਲ ਖਾਣ ਵਾਲੇ ਤੇਲ ਦੀ ਵਰਤੋਂ ਨੂੰ ਘੱਟ ਕਰਨ ਅਤੇ ਸੰਕਟ ਦੇ ਸਮੇਂ ਦੌਰਾਨ ਸੋਨੇ ਦੀ ਖਰੀਦਦਾਰੀ ਨੂੰ ਟਾਲਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਅਤੇ ਡੈਸਟੀਨੇਸ਼ਨਾ ‘ਤੇ ਵਿਆਹਾਂ ਦੇ ਵਧ ਰਹੇ ਰੁਝਾਨ ਕਾਰਨ ਵਿਦੇਸ਼ੀ ਮੁਦਰਾ ਦੇ ਬਾਹਰ ਜਾਣ ਵਿੱਚ ਵਾਧਾ ਹੋ ਰਿਹਾ ਹੈ, ਜਿਸ ਦਾ ਪ੍ਰਭਾਵ ਕਈ ਖੇਤਰਾਂ ‘ਤੇ ਪੈ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ,”ਦੇਸ਼ ਖਾਣ ਵਾਲੇ ਤੇਲ ਅਤੇ ਸੋਨੇ ਦੀ ਦਰਾਮਦ ‘ਤੇ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਖਰਚ ਕਰਦਾ ਹੈ, ਜਦਕਿ ਡੈਸਟੀਨੇਸ਼ਨਾਂ ‘ਤੇ ਵਿਆਹਾਂ ਵਿੱਚ ਅਜਿਹੇ ਰਿਜ਼ਰਵ ਖਰਚੇ ਹੁੰਦੇ ਹਨ ਜੋ ਦੇਸ਼ ਦੀ ਲਚਕਤਾ ਨੂੰ ਮਜ਼ਬੂਤ ਕਰ ਸਕਦੇ ਹਨ। ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਇਸ ਦੌਰ ਵਿੱਚ, ਸੰਜਮ ਜ਼ਰੂਰੀ ਹੈ।”

 

 

ਛੁੱਟੀਆਂ ‘ਤੇ ਹੋਣ ਵਾਲੇ ਖਰਚ ਨੂੰ ਘਰੇਲੂ ਵਿਕਲਪਾਂ ਵੱਲ ਮੋੜਦੇ ਹੋਏ ਅਤੇ ਸਟੈਚੂ ਆਫ ਯੂਨਿਟੀ ਦਾ ਇੱਕ ਰਣਨੀਤਕ ਟੂਰਿਜ਼ਮ ਵਿਕਲਪ ਵਜੋਂ ਇਸਤੇਮਾਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ-ਕੇਂਦ੍ਰਿਤ ਯਾਤਰਾ ਰੁਝਾਨਾਂ ਦੀ ਵਕਾਲਤ ਕੀਤੀ ਅਤੇ ਸਮਾਰਕ ਨੂੰ ਇੱਕ ਆਕਰਸ਼ਕ ਵਿਆਹ ਸਥਾਨ ਵਜੋਂ ਪੇਸ਼ ਕੀਤਾ। ਸ਼ਾਨਦਾਰ ਸਹੂਲਤਾਂ, ਸੱਭਿਆਚਾਰਕ ਮਹੱਤਵ ਅਤੇ ਵਿਆਪਕ ਆਰਥਿਕ ਪ੍ਰਭਾਵਾਂ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਸੈਰ-ਸਪਾਟਾ ਵਿਕਾਸ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀਆਂ ਜ਼ਰੂਰਤਾਂ ਨਾਲ ਜੋੜਿਆ। ਸ਼੍ਰੀ ਮੋਦੀ ਨੇ ਕਿਹਾ, “ਸਾਨੂੰ ਆਪਣੀਆਂ ਛੁੱਟੀਆਂ ਭਾਰਤ ਵਿੱਚ ਬਿਤਾਉਣੀਆਂ ਚਾਹੀਦੀਆਂ ਹਨ ਅਤੇ ਵਿਆਹਾਂ ਵਰਗੇ ਮੌਕਿਆਂ ਲਈ ਵੀ ਭਾਰਤੀ ਸਥਾਨਾਂ ਦੀ ਚੋਣ ਕਰਨੀ ਚਾਹੀਦੀ ਹੈ। ਗੁਜਰਾਤ ਵਿੱਚ ਬਹੁਤ ਸਾਰੇ ਸ਼ਾਨਦਾਰ ਸਥਾਨ ਹਨ ਅਤੇ ਸਟੈਚੂ ਆਫ ਯੂਨਿਟੀ ਵਰਗੇ ਸਥਾਨ ਡੈਸਟੀਨੇਸ਼ਨ ਵੈਡਿੰਗਸ ਲਈ ਸ਼ਾਨਦਾਰ ਸਹੂਲਤਾਂ ਪ੍ਰਦਾਨ ਕਰਦੇ ਹਨ, ਜਿਸ ਨਾਲ ਵਿਦੇਸ਼ੀ ਮੁਦਰਾ ਦੇਸ਼ ਵਿੱਚ ਹੀ ਬਣੀ ਰਹਿੰਦੀ ਹੈ।”

 

 

“ਵੋਕਲ ਫਾਰ ਲੋਕਲ” ਢਾਂਚੇ ਰਾਹੀਂ ਸੰਭਾਲ ਸਬੰਧੀ ਅਪੀਲਾਂ ਨੂੰ ਇੱਕ ਵਿਆਪਕ ਰਾਸ਼ਟਰੀ ਅੰਦੋਲਨ ਨਾਲ ਜੋੜਦੇ ਹੋਏ ਅਤੇ ਸਵਦੇਸ਼ੀ ਖਾਦਾਂ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਕੇ ਖੇਤੀਬਾੜੀ ਪਹਿਲੂ ਨੂੰ ਸਪਸ਼ਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵੱਖ-ਵੱਖ ਆਰਥਿਕ ਖੇਤਰਾਂ ਵਿੱਚ ਸਥਾਨੀਕਰਣ ਦੀ ਧਾਰਨਾ ਨੂੰ ਅੱਗੇ ਵਧਾਇਆ। ਡੀਜ਼ਲ ‘ਤੇ ਨਿਰਭਰਤਾ ਘਟਾਉਣ ਦੇ ਨਾਲ-ਨਾਲ ਸੋਲਰ ਪੰਪ ਅਪਣਾਉਣ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਵਾਤਾਵਰਣ ਸਥਿਰਤਾ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੇ ਟੀਚਿਆਂ ਨਾਲ ਜੋੜਿਆ। ਸ਼੍ਰੀ ਮੋਦੀ ਨੇ ਕਿਹਾ, “ਵਿਦੇਸ਼ੀ ਵਸਤੂਆਂ ਦੀ ਬਜਾਏ ਸਥਾਨਕ ਉਤਪਾਦਾਂ ਨੂੰ ਅਪਣਾਓ ਅਤੇ ਆਪਣੇ ਪਿੰਡਾਂ, ਸ਼ਹਿਰਾਂ ਅਤੇ ਦੇਸ਼ ਵਿੱਚ ਉੱਦਮੀਆਂ ਨੂੰ ਸਸ਼ਕਤ ਬਣਾਓ; ਖੇਤੀਬਾੜੀ ਵਿੱਚ ਸਵਦੇਸ਼ੀ ਖਾਦਾਂ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰੋ, ਅਤੇ ਸੋਲਰ ਪੰਪਾਂ ਦੀ ਵਰਤੋਂ ਨੂੰ ਵਧਾਓ, ਤਾਂ ਜੋ ਵਿਦੇਸ਼ੀ ਮੁਦਰਾ ਦਾ ਬਾਹਰ ਜਾਣਾ ਅਤੇ ਵਾਤਾਵਰਣ ਦੇ ਬੋਝ ਦੋਨਾਂ ਨੂੰ ਘਟਾਇਆ ਜਾ ਸਕੇ।”

 

 

ਸੰਭਾਲ ਸਬੰਧੀ ਅਪੀਲਾਂ ਨੂੰ ਇੱਕ ਸਮੂਹਿਕ ਕਾਰਵਾਈ ਢਾਂਚੇ ਵਿੱਚ ਜੋੜਦੇ ਹੋਏ ਅਤੇ ਵਿਆਪਕ ਨਾਗਰਿਕ ਭਾਗੀਦਾਰੀ ਦੀ ਸ਼ਕਤੀ ਨੂੰ ਸੱਦਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ 140 ਕਰੋੜ ਨਾਗਰਿਕਾਂ ਦੁਆਰਾ ਸਾਂਝੇ ਤੌਰ ‘ਤੇ ਸੰਕਲਪ ਲੈਣ ਨੂੰ ਇੱਕ ਪਰਿਵਰਤਨਸ਼ੀਲ ਸ਼ਕਤੀ ਦੱਸਿਆ। ਇੱਕ ਏਕੀਕ੍ਰਿਤ ਰਾਸ਼ਟਰੀ ਪ੍ਰਤੀਕਿਰਿਆ ਦੀ ਜ਼ਰੂਰਤ ਨੂੰ ਦੁਹਰਾਉਂਦੇ ਹੋਏ ਅਤੇ ਸੰਕਟ ਨਾਲ ਨਿਪਟਣ ਦੀ ਸਮੂਹਿਕ ਸਮਰੱਥਾ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਸਮਾਜ ਵਿੱਚ ਵਿਆਪਕ-ਪੱਧਰ ‘ਤੇ ਲਾਮਬੰਦੀ ਦਾ ਸੱਦਾ ਦਿੱਤਾ ਅਤੇ ਰਾਸ਼ਟਰੀ ਲਚਕੀਲੇਪਣ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਇਹ ਯਤਨ ਛੋਟੇ ਲੱਗ ਸਕਦੇ ਹਨ, ਪਰ ਜਦੋਂ 140 ਕਰੋੜ ਲੋਕ ਇਕੱਠੇ ਮਿਲ ਕੇ ਸੰਕਲਪ ਲੈਂਦੇ ਹਨ, ਤਾਂ ਛੋਟੇ-ਛੋਟੇ ਯਤਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਬਣ ਜਾਂਦੇ ਹਨ। ਸਾਨੂੰ ਇੱਕ ਵਾਰ ਫਿਰ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਇਹ ਸੰਕਟ ਸਾਡੀ ਤਰੱਕੀ ਅਤੇ ਵਿਕਾਸ ਨੂੰ ਪ੍ਰਭਾਵਿਤ ਨਾ ਕਰਨ, ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਮਿਲ ਕੇ ਇਨ੍ਹਾਂ ਸੰਕਲਪਾਂ ਨੂੰ ਪੂਰਾ ਕਰਾਂਗੇ ਅਤੇ ਆਪਣੇ ਪਿਆਰੇ ਰਾਸ਼ਟਰ ਨੂੰ ਹੋਰ ਵੀ ਮਜ਼ਬੂਤ ਬਣਾਵਾਂਗੇ।”

 

 

ਪ੍ਰਧਾਨ ਮੰਤਰੀ ਨੇ ਸਰਦਾਰ ਗੌਰਵ ਰਤਨ ਨਾਲ ਸਨਮਾਨਿਤ ਹੋਣ ‘ਤੇ ਬਹੁਤ ਧੰਨਵਾਦ ਪ੍ਰਗਟ ਕਰਦੇ ਹੋਏ, ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਦੇ ਨਾਮ ਨਾਲ ਜੁੜੇ ਇਸ ਸਨਮਾਨ ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਜੁੜੀ ਹੈ। ਉਨ੍ਹਾਂ ਨੇ ਆਪਣੇ ਖਾਸ ਹਾਸੋ-ਹੀਣੇ ਅੰਦਾਜ਼ ਵਿੱਚ ਕਿਹਾ, ਕਿ ਗਗਜੀ ਭਾਈ ਨੇ ਬੜੀ ਚਲਾਕੀ ਨਾਲ ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਨਾਲ ਜੋੜ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਆਪਣਾ ਨਸੀਬ ਦੱਸਦੇ ਹੋਏ ਕਿਹਾ ਕਿ ਸਰਦਾਰ ਸਾਹੇਬ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨਾ ਅਤੇ ਉਨ੍ਹਾਂ ਦੁਆਰਾ ਸ਼ੁਰੂ ਕੀਤੇ ਗਏ ਕੰਮਾਂ ਨੂੰ ਅੱਗੇ ਵਧਾਉਣਾ ਹੀ ਹੁਣ ਉਨ੍ਹਾਂ ਦੇ ਜੀਵਨ ਦਾ ਉਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਇਕੱਠ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਤੋਂ ਮਿਲੇ ਅਸ਼ੀਰਵਾਦ, ਉਨ੍ਹਾਂ ਦੁਆਰਾ ਗ੍ਰਹਿਣ ਕੀਤੀਆਂ ਗਈਆਂ ਕਦਰਾਂ-ਕੀਮਤਾਂ ਅਤੇ ਗੁਜਰਾਤ ਦੀ ਮਿੱਟੀ ਤੋਂ ਸਿੱਖੇ ਗਏ ਸਬਕ ਉਨ੍ਹਾਂ ਦੇ ਅਟੱਲ ਇਰਾਦੇ ਨੂੰ ਮਜ਼ਬੂਤੀ ਦਿੰਦੇ ਰਹਿਣਗੇ।

 

 

ਪ੍ਰਧਾਨ ਮੰਤਰੀ ਨੇ ਜਨਰਲ ਕਰਿਅੱਪਾ ਬਾਰੇ ਇੱਕ ਕਿੱਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ ਜਦਕਿ ਦੁਨੀਆ ਭਰ ਵਿੱਚ ਸਤਿਕਾਰ ਪ੍ਰਾਪਤ ਕਰਨਾ ਚੰਗਾ ਲੱਗਦਾ ਹੈ, ਪਰ ਆਪਣੇ ਦੇਸ਼ ਤੋਂ ਸਤਿਕਾਰ ਪ੍ਰਾਪਤ ਕਰਨ ਨਾਲ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਧਦੀ ਤਾਕਤ ਦੁਨੀਆ ਭਰ ਵਿੱਚ ਸਤਿਕਾਰ ਲਿਆਉਂਦੀ ਹੈ, ਜਦਕਿ ਆਪਣੇ ਦੇਸ਼ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਨਾਲ ਵਿਅਕਤੀ ਦੀ ਪ੍ਰਦਰਸ਼ਨ ਕਰਨ ਦੀ ਯੋਗਤਾ ਵਿੱਚ ਵਾਧਾ ਹੁੰਦਾ ਹੈ।

 

 

ਸਰਦਾਰਧਾਮ ਦੇ ਵਿਦਿਅਕ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਅਤੇ ਉਸ ਵੱਲੋਂ ਕੀਤੇ ਜਾ ਰਹੇ ਪਰਿਵਰਤਨਸ਼ੀਲ ਕੰਮ ਲਈ ਸੰਸਥਾਗਤ ਮਾਨਤਾ ਪ੍ਰਦਾਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਿੱਖਿਆ ਤੱਕ ਪਹੁੰਚ ਦਾ ਵਿਸਤਾਰ ਕਰਕੇ ਰਾਸ਼ਟਰ ਨਿਰਮਾਣ ਵਿੱਚ ਸੰਗਠਨ ਦੀ ਭੂਮਿਕਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਦੀ ਪ੍ਰਸ਼ੰਸਾ ਕਰਦੇ ਹੋਏ ਸਮਾਪਤੀ ਕੀਤੀ, ਉਨ੍ਹਾਂ ਨੂੰ ਯੁਵਾ ਸਸ਼ਕਤੀਕਰਣ ਪ੍ਰਤੀ ਸਮਾਜ ਦੀ ਸਮੂਹਿਕ ਵਚਨਬੱਧਤਾ ਦਾ ਪ੍ਰਤੀਕ ਕਿਹਾ। ਸ਼੍ਰੀ ਮੋਦੀ ਨੇ ਕਿਹਾ, “ਮੈਂ ਅੱਜ ਦੇ ਪ੍ਰੋਜੈਕਟਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ, ਜੋ ਸਿੱਖਿਆ ਅਤੇ ਮੌਕਿਆਂ ਰਾਹੀਂ ਰਾਸ਼ਟਰ ਦੇ ਭਵਿੱਖ ਦੇ ਨਿਰਮਾਣ ਲਈ ਸਮਾਜ ਦੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦੇ ਹਨ।”

https://x.com/narendramodi/status/2053836382251241750

https://x.com/PMOIndia/status/2053838950582911374

https://x.com/PMOIndia/status/2053841179041771766

https://x.com/PMOIndia/status/2053841426031792162

https://x.com/PMOIndia/status/2053841426031792162

 https://x.com/PMOIndia/status/2053841870049222919

https://x.com/PMOIndia/status/2053842947037425862

 

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ/ਏਕੇ