Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਮਨ ਵਿੱਚ ਲਗਭਗ ₹2,970 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਮਨ ਵਿੱਚ ਲਗਭਗ ₹2,970 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਮਨ ਵਿੱਚ ਲਗਭਗ ₹2,970 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਸਥਾਨਕ ਨੇਤਾਵਾਂ ਅਤੇ ਨਾਗਰਿਕਾਂ ਦੀ ਵੱਡੀ ਗਿਣਤੀ ਵਿੱਚ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਜਨਤਾ ਵੱਲੋਂ ਮਿਲੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕੀਤੀ। ਆਪਣੀ ਪਿਛਲੀ ਫੇਰੀ ਨੂੰ ਯਾਦ ਕਰਦੇ ਹੋਏ, ਉਨ੍ਹਾਂ ਗੌਰ ਕੀਤਾ ਕਿ ਕਿਵੇਂ ਪਹਿਲਾਂ ਦੇਖੀਆਂ ਚੀਜ਼ਾਂ ਹਕੀਕਤ ਵਿੱਚ ਬਦਲ ਗਈਆਂ ਹਨ; ਇਹ ਖੇਤਰ ਹੁਣ ਮਾਣ ਨਾਲ ਦੇਸ਼ ਦੀ ਵਿਭਿੰਨਤਾ ਅਤੇ ਜੀਵੰਤਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਦਮਨ ਮਿੰਨੀ ਇੰਡੀਆ ਦੀ ਇੱਕ ਜੀਵੰਤ ਮਿਸਾਲ ਬਣ ਗਿਆ ਹੈ, ਜਿੱਥੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਨਿਵਾਸ ਪੂਰੇ ਦੇਸ਼ ਦੀ ਇੱਕ ਸੁੰਦਰ ਝਲਕ ਪੇਸ਼ ਕਰਦਾ ਹੈ।”

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਸ਼ਾਸਨਿਕ ਤਰੱਕੀ ‘ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦਮਨ, ਦੀਵ ਅਤੇ ਦਾਦਰਾ ਅਤੇ ਨਗਰ ਹਵੇਲੀ ਵਿੱਚ ਲਾਗੂ ਕੀਤੇ ਜਾ ਰਹੇ ਪ੍ਰਭਾਵਸ਼ਾਲੀ ਸ਼ਾਸਨ ਮਾਡਲ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਵੀ ਮੈਂ ਇੱਥੇ ਆਉਂਦਾ ਹਾਂ, ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੀ ਪਿਛਲੀ ਯਾਤਰਾ ਦੇ ਮੁਕਾਬਲੇ ਇਹ ਖੇਤਰ ਵਿਕਾਸ ਦੇ ਰਾਹ ‘ਤੇ ਕਈ ਮੀਲ ਅੱਗੇ ਵੱਧ ਚੁੱਕਾ ਹੈ।”

ਖੇਤਰ ਲਈ ਇੱਕ ਇਤਿਹਾਸਕ ਮੀਲ ਪੱਥਰ ਨੂੰ ਦਰਸਾਉਂਦੇ ਹੋਏ, ਉਨ੍ਹਾਂ ਨੇ ਕਨੈਕਟੀਵਿਟੀ, ਸਿਹਤ, ਸਿੱਖਿਆ, ਸੈਰ-ਸਪਾਟੇ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਬਦਲਾਅਕਾਰੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪਹਿਲਾਂ ਦੇ ਪਿੱਛੇ ਪ੍ਰਸ਼ਾਸਨਿਕ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨਾਲ ਨੌਜਵਾਨਾਂ ਲਈ ਆਧੁਨਿਕ ਸਹੂਲਤਾਂ ਅਤੇ ਨਵੇਂ ਮੌਕੇ ਉਪਲਬਧ ਹੋਣਗੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਇਹ ਵਿਕਾਸ ਕਾਰਜ ਲੋਕਾਂ ਦੀ ਜ਼ਿੰਦਗੀ ਨੂੰ ਕਾਫ਼ੀ ਸੌਖਾ ਬਣਾਉਣਗੇ ਅਤੇ ਨੌਜਵਾਨਾਂ ਲਈ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹਣਗੇ।”

ਦੇਸ਼ ਦੀ ਅਰਥ-ਵਿਵਸਥਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹੌਸਲਾ ਅਫ਼ਜ਼ਾਈ ਵਾਲੇ ਜੀਡੀਪੀ ਅੰਕੜੇ ਸਾਂਝੇ ਕੀਤੇ ਅਤੇ ਕਿਹਾ ਕਿ ਮਜ਼ਬੂਤ ਬੁਨਿਆਦੀ ਢਾਂਚੇ ਅਤੇ ਭਲਾਈ ਸੁਧਾਰਾਂ ਕਾਰਨ ਆਖਰੀ ਤਿਮਾਹੀ ਵਿੱਚ 7.8 ਪ੍ਰਤੀਸ਼ਤ ਦੀ ਸ਼ਾਨਦਾਰ ਵਿਕਾਸ ਦਰ ਹਾਸਲ ਹੋਈ ਹੈ। ਸ਼੍ਰੀ ਮੋਦੀ ਨੇ ਕਿਹਾ, “ਵਿਸ਼ਵ ਪੱਧਰੀ ਮੁਸ਼ਕਲ ਹਾਲਾਤ ਦੇ ਬਾਵਜੂਦ, 140 ਕਰੋੜ ਦੇਸ਼ਵਾਸੀਆਂ ਦੇ ਸਾਂਝੇ ਯਤਨਾਂ ਨਾਲ ਭਾਰਤ ਆਪਣੇ ਆਪ ਨੂੰ ਮਜ਼ਬੂਤੀ ਨਾਲ ਕਾਇਮ ਰੱਖ ਰਿਹਾ ਹੈ ਅਤੇ ਦੁਨੀਆ ਵਿੱਚ ਅੱਗੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ।”

ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਟੀਚਿਆਂ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੀਵ ਦੀ ਇਸ ਇਤਿਹਾਸਕ ਪ੍ਰਾਪਤੀ ਨੂੰ ਮਾਣ ਨਾਲ ਉਜਾਗਰ ਕੀਤਾ ਕਿ ਉੱਥੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਪੂਰੀ ਤਰ੍ਹਾਂ ਸੌਰ ਊਰਜਾ ਰਾਹੀਂ ਚਲ ਰਹੀਆਂ ਹਨ। ਵਿਕੇਂਦਰੀਕ੍ਰਿਤ ਹਰੀ ਊਰਜਾ ਉਤਪਾਦਨ ਦੇ ਭਵਿੱਖ ਦੀ ਰੂਪ-ਰੇਖਾ ਪੇਸ਼ ਕਰਦਿਆਂ, ਉਨ੍ਹਾਂ ਨੇ ਵੱਡੇ ਪੱਧਰ ‘ਤੇ ਚੱਲ ਰਹੀਆਂ ਰੁੱਖ ਲਗਾਉਣ ਮੁਹਿੰਮਾਂ ਅਤੇ ਛੱਤਾਂ ‘ਤੇ ਸੌਰ ਊਰਜਾ ਪ੍ਰੋਜੈਕਟਾਂ ਦਾ ਸਮਰਥਨ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਸਾਨੂੰ ਇਸ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ ਤਾਂ ਜੋ ਘਰਾਂ ਨੂੰ ਵੀ ਸੌਰ ਊਰਜਾ ਤੋਂ ਬਿਜਲੀ ਮਿਲੇ ਅਤੇ ਪਰਿਵਾਰ ਵਾਧੂ ਬਿਜਲੀ ਤੋਂ ਆਮਦਨ ਵੀ ਕਮਾ ਸਕਣ।”

ਸਥਾਨਕ ਲੋਕਾਂ ਵੱਲੋਂ ਦਰਸਾਈ ਗਈ ਉੱਚ ਪੱਧਰੀ ਨਾਗਰਿਕ ਜਾਗਰੂਕਤਾ ਦੀ ਸ਼ਲਾਘਾ ਕਰਦਿਆਂ, ਪ੍ਰਧਾਨ ਮੰਤਰੀ ਨੇ ਖ਼ਾਸ ਤੌਰ ‘ਤੇ ਖੇਤਰ ਵਿੱਚ ਚੱਲ ਰਹੀਆਂ ਵਿਆਪਕ ਸਫ਼ਾਈ ਮੁਹਿੰਮਾਂ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਲੋਕਾਂ ਦੀ ਇਹ ਸਰਗਰਮ ਭਾਗੀਦਾਰੀ ਸਪਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਸਫ਼ਾਈ ਹੁਣ ਲੋਕਾਂ ਦੀ ਸੋਚ ਅਤੇ ਸੰਸਕਾਰ ਦਾ ਹਿੱਸਾ ਬਣ ਚੁੱਕੀ ਹੈ।”

ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਸਿੰਗਾਪੁਰ ਦੇ ਇਤਿਹਾਸਕ ਆਰਥਿਕ ਵਿਕਾਸ ਦਰਮਿਆਨ ਇੱਕ ਦੂਰ-ਦਰਸ਼ੀ ਤੁਲਨਾ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਨਮੋ ਏਅਰਪੋਰਟ ਅਤੇ ਪ੍ਰਤੀਕਾਤਮਕ ਦਮਨਗੰਗਾ ਪੁਲ ਵਰਗੇ ਵਿਸ਼ਾਲ ਬੁਨਿਆਦੀ ਢਾਂਚਾ ਪ੍ਰੋਜੈਕਟ ਸਿਰਫ਼ ਸਥਾਨਕ ਸੁਧਾਰ ਨਹੀਂ, ਸਗੋਂ ਵਿਸ਼ਵ ਪੱਧਰੀ ਪਛਾਣ ਵੱਲ ਵਧਣ ਵਾਲੇ ਮਜ਼ਬੂਤ ਕਦਮ ਹਨ।  ਸ਼੍ਰੀ ਮੋਦੀ ਨੇ ਕਿਹਾ, “ਅਜਿਹੇ ਸਾਰੇ ਬੁਨਿਆਦੀ ਢਾਂਚਿਆਂ ਰਾਹੀਂ ਅਸੀਂ ਭਵਿੱਖ ਦੇ ਮਹਾਨ ਸੰਕਲਪਾਂ ਲਈ ਇੱਕ ਚੱਟਾਨ ਵਾਂਗ ਮਜ਼ਬੂਤ ਨੀਂਹ ਰੱਖ ਰਹੇ ਹਾਂ।”

ਸਥਾਨਕ ਵਿਕਾਸ ਯੋਜਨਾਵਾਂ ਦੇ ਲਾਜਿਸਟਿਕ ਲਾਭਾਂ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਿਹਤਰ ਆਵਾਜਾਈ ਵਪਾਰ ਅਤੇ ਪ੍ਰਾਹੁਣਚਾਰੀ ਖੇਤਰ ਦੇ ਵਿਸਥਾਰ ਨੂੰ ਸਿੱਧਾ ਹੁਲਾਰਾ ਪ੍ਰਦਾਨ ਕਰਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਟਰਾਂਸਪੋਰਟ ਨਗਰ ਵਰਗੀਆਂ ਸਹੂਲਤਾਂ ਸਾਡੇ ਵਪਾਰ ਅਤੇ ਲਾਜਿਸਟਿਕ ਖੇਤਰ ਨੂੰ ਨਵੀਂ ਅਤੇ ਮਜ਼ਬੂਤ ਰਫ਼ਤਾਰ ਦੇਣਗੀਆਂ।”

ਭਾਰਤ ਦੀ ਵਿਆਪਕ ਸਮੁੰਦਰੀ ਰਣਨੀਤੀ ਬਾਰੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਖੇਤਰ ਦੇ ਸਥਾਨਕ ਵਿਕਾਸ ਨੂੰ ਦੇਸ਼ ਦੀ ਸਮੁੰਦਰੀ ਅਰਥ-ਵਿਵਸਥਾ (ਬਲੂ ਇਕਾਨਮੀ) ਦੀ ਦ੍ਰਿਸ਼ਟੀ ਨਾਲ ਜੋੜਿਆ ਅਤੇ ਲਕਸ਼ਦੀਪ ਵਿੱਚ ਚੱਲ ਰਹੇ ਬੰਦਰਗਾਹ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਉੱਚ ਤਕਨੀਕੀ ਬੁਨਿਆਦੀ ਢਾਂਚੇ ਨਾਲ ਚਲਾਏ ਜਾ ਰਹੇ ਇਹ ਸਾਰੇ ਟੀਚਾਬੱਧ ਯਤਨ ਦੇਸ਼ ਦੀ ਬਲੂ ਇਕਾਨਮੀ ਦੀ ਤਾਕਤ ਨੂੰ ਮਹੱਤਵਪੂਰਨ ਤੌਰ ‘ਤੇ ਵਧਾਉਣਗੇ।”

ਸਰਕਾਰ ਦੇ ਵਿਕਾਸ ਮਾਡਲ ਦੀ ਮੁੱਖ ਸੋਚ ਨੂੰ ਪਰਿਭਾਸ਼ਿਤ ਕਰਦਿਆਂ, ਪ੍ਰਧਾਨ ਮੰਤਰੀ ਨੇ ਹਾਸ਼ੀਏ ‘ਤੇ ਰਹਿੰਦੇ ਵਰਗਾਂ, ਗ਼ਰੀਬਾਂ, ਆਦਿਵਾਸੀਆਂ ਅਤੇ ਮੱਧ ਵਰਗ ਨੂੰ ਸਰਬ-ਉੱਚ ਤਰਜੀਹ ਦੇਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਯੁਸ਼ਮਾਨ ਆਰੋਗਿਆ ਮੰਦਰਾਂ ਅਤੇ ਡਿਜੀਟਲ ਹੈਲਥ ਮਿਸ਼ਨ ਵਰਗੀਆਂ ਸਮੁੱਚੀਆਂ ਸਿਹਤ ਪਹਿਲਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਅੱਜ ਸਭ ਤੋਂ ਗ਼ਰੀਬ ਵਿਅਕਤੀ ਕੋਲ ਵੀ ਆਯੁਸ਼ਮਾਨ ਕਾਰਡ ਦੀ ਸਹੂਲਤ ਹੈ ਅਤੇ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਮਜ਼ਬੂਤ ਗਾਰੰਟੀ ਹੈ।”

ਇਨ੍ਹਾਂ ਭਲਾਈ ਯੋਜਨਾਵਾਂ ਰਾਹੀਂ ਮਿਲੀ ਵੱਡੀ ਆਰਥਿਕ ਰਾਹਤ ਨੂੰ ਦਰਸਾਉਂਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪਹਿਲਾਂ ਨੇ ਆਮ ਪਰਿਵਾਰਾਂ ਨੂੰ ਕਿਵੇਂ ਸਿੱਧਾ ਲਾਭ ਪਹੁੰਚਾਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਕੇਵਲ ਆਯੁਸ਼ਮਾਨ ਕਾਰਡ ਅਤੇ ਜਨ ਔਸ਼ਧੀ ਕੇਂਦਰਾਂ ਰਾਹੀਂ ਹੀ ਗ਼ਰੀਬ ਅਤੇ ਮੱਧ ਵਰਗ ਦੇ ਲਗਭਗ ਢਾਈ ਲੱਖ ਕਰੋੜ ਰੁਪਏ ਬਚਾਏ ਗਏ ਹਨ।”

ਪੁਰਾਣੇ ਸਮੇਂ ਦੀਆਂ ਸਿਹਤ ਸੇਵਾਵਾਂ ਦੀਆਂ ਕਮੀਆਂ ਨਾਲ ਮੌਜੂਦਾ ਮੈਡੀਕਲ ਢਾਂਚੇ ਦੀ ਤੁਲਨਾ ਕਰਦਿਆਂ, ਉਨ੍ਹਾਂ ਨੇ ਸਿਲਵਾਸਾ ਦੇ ਨਮੋ ਹਸਪਤਾਲ ਦੀ ਸਫਲਤਾ, ਦਮਨ ਵਿੱਚ ਨਵੇਂ ਨਮੋ ਹਸਪਤਾਲ ਦੇ ਉਦਘਾਟਨ ਅਤੇ ਸਥਾਨਕ ਪੱਧਰ ‘ਤੇ ਪੋਸਟ-ਗ੍ਰੈਜੂਏਟ ਮੈਡੀਕਲ ਸਿੱਖਿਆ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਹੁਣ ਇਸ ਖੇਤਰ ਦੇ ਲੋਕਾਂ ਨੂੰ ਹੋਰ ਵੀ ਬਿਹਤਰ ਅਤੇ ਅਤਿ-ਆਧੁਨਿਕ ਸਿਹਤ ਸੇਵਾਵਾਂ ਦਾ ਵੱਡਾ ਲਾਭ ਮਿਲੇਗਾ।”

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਵਿਸਥਾਰਤ ਅੰਕੜਿਆਂ ਦਾ ਹਵਾਲਾ ਦਿੰਦਿਆਂ, ਪ੍ਰਧਾਨ ਮੰਤਰੀ ਨੇ ਸੰਸਥਾਗਤ ਜਨਮਾਂ ਅਤੇ ਬੱਚਿਆਂ ਦੇ ਟੀਕਾਕਰਨ ਵਿੱਚ ਆਈ ਵੱਡੀ ਤਰੱਕੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਮਿਸ਼ਨ ਇੰਦਰਧਨੁਸ਼ ਵਰਗੀਆਂ ਪਹਿਲਾਂ ਦੀ ਸਫਲਤਾ ਦਾ ਸਬੂਤ ਹੈ।ਸ਼੍ਰੀ ਮੋਦੀ ਨੇ ਕਿਹਾ, “ਅੱਜ ਆਯੁਸ਼ਮਾਨ ਭਾਰਤ ਨੇ ਇਨ੍ਹਾਂ ਅੰਕੜਿਆਂ ਨੂੰ ਮੂਲ ਰੂਪ ਵਿੱਚ ਬਦਲ ਦਿੱਤਾ ਹੈ ਅਤੇ ਹੁਣ 60 ਪ੍ਰਤੀਸ਼ਤ ਤੋਂ ਵੱਧ ਪਰਿਵਾਰਾਂ ਨੂੰ ਇਹ ਮਹੱਤਵਪੂਰਨ ਸੁਰੱਖਿਆ ਮਿਲ ਰਹੀ ਹੈ।”

ਸਰਕਾਰ ਦੇ ਸਿਹਤ ਖੇਤਰ ਵਿੱਚ ਕੀਤੇ ਗਏ ਵਿਆਪਕ ਸੁਧਾਰਾਂ ਤੋਂ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਵਰਗ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਮਹਿਲਾਵਾਂ ਵੱਲ ਧਿਆਨ ਖਿੱਚਿਆ। ਸ਼੍ਰੀ ਮੋਦੀ ਨੇ ਕਿਹਾ, “ਜੇਕਰ ਕਿਸੇ ਨੇ ਸਿਹਤ ਖੇਤਰ ਵਿੱਚ ਸਰਕਾਰ ਦੇ ਇਮਾਨਦਾਰ ਯਤਨਾਂ ਦਾ ਸਭ ਤੋਂ ਵੱਧ ਲਾਭ ਪ੍ਰਾਪਤ ਕੀਤਾ ਹੈ, ਤਾਂ ਉਹ ਨਿਸ਼ਚਿਤ ਤੌਰ ‘ਤੇ ਦੇਸ਼ ਦੀ ਨਾਰੀ ਸ਼ਕਤੀ ਹੈ।”

ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਿੱਖਿਆ ਪੁਨਰਜਾਗਰਣ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉੱਚ ਸਿੱਖਿਆ ਲਈ ਨੌਜਵਾਨਾਂ ਦੇ ਜ਼ਬਰਦਸਤੀ ਪ੍ਰਵਾਸ ਨੂੰ ਰੋਕਣ, ਸਮਾਰਟ ਕਲਾਸਰੂਮਾਂ ਦੀ ਤੇਜ਼ੀ ਨਾਲ ਸਥਾਪਨਾ ਅਤੇ ਸਵਾਮੀ ਵਿਵੇਕਾਨੰਦ ਸਿੱਖਿਆ ਹੱਬ ਦਾ ਜਸ਼ਨ ਮਨਾਉਣ ‘ਤੇ ਚਾਨਣਾ ਪਾਇਆ। ‘ਸ਼੍ਰੀ ਮੋਦੀ ਨੇ ਕਿਹਾ, ‘ਮੈਨੂੰ ਖ਼ੁਸ਼ੀ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਸਿੱਖਿਆ ਦੇ ਬਹੁਤ ਹੀ ਮਹੱਤਵਪੂਰਨ ਖੇਤਰ ਵਿੱਚ ਹੌਲੀ-ਹੌਲੀ ਅਤੇ ਮਜ਼ਬੂਤੀ ਨਾਲ ਅੱਗੇ ਆ ਰਿਹਾ ਹੈ।”

ਚੱਲ ਰਹੇ ਸਿੱਖਿਆ ਇਨਕਲਾਬ ਦੇ ਅੰਦਰ ਲਿੰਗ ਸਮਾਨਤਾ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਉਨ੍ਹਾਂ ਨੇ ਸਥਾਨਕ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਜੋ ਵਿਸ਼ੇਸ਼ ਤੌਰ ‘ਤੇ ਨੌਜਵਾਨ ਮਹਿਲਾਵਾਂ ਨੂੰ ਉੱਚਾ ਚੁੱਕਣ ਲਈ ਤਿਆਰ ਕੀਤੀਆਂ ਗਈਆਂ ਹਨ। ਸ਼੍ਰੀ ਮੋਦੀ ਨੇ ਕਿਹਾ, ”ਸਰਸਵਤੀ ਸਾਈਕਲ ਯੋਜਨਾ ਅਤੇ ਸਰਸਵਤੀ ਵਿੱਦਿਆ ਯੋਜਨਾ ਵਰਗੀਆਂ ਯੋਜਨਾਵਾਂ ਇੱਥੇ ਧੀਆਂ ਦੀ ਬਹੁਤ ਮਦਦ ਕਰ ਰਹੀਆਂ ਹਨ।”

ਅਕਾਦਮਿਕ ਡਿਗਰੀਆਂ ਨੂੰ ਵਿਹਾਰਕ ਆਲਮੀ ਮੌਕਿਆਂ ਨਾਲ ਇਕਸਾਰ ਕਰਨ ਦੀ ਰਾਸ਼ਟਰੀ ਰਣਨੀਤੀ ਦੀ ਰੂਪ-ਰੇਖਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਡਰੋਨ, ਆਈਟੀ ਅਤੇ ਅਖੁੱਟ ਊਰਜਾ ਵਰਗੇ ਖੇਤਰਾਂ ਵਿੱਚ ਵਿਸ਼ੇਸ਼ ਸਿੱਖਿਆ ਨਾਲ ਕਾਰਜਬਲ ਨੂੰ ਆਧੁਨਿਕ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, ”ਪੇਸ਼ੇਵਰ ਖੇਤਰਾਂ ਵਿੱਚ ਸਾਡੀ ਮੌਜੂਦਾ ਨਿਸ਼ਾਨਾਬੱਧ ਤਿਆਰੀ ਭਾਰਤ ਦੇ ਭਵਿੱਖ ਦੇ ਕਾਰਜਬਲ ਨੂੰ ਬੁਨਿਆਦੀ ਤੌਰ ‘ਤੇ ਮਜ਼ਬੂਤ ​​ਕਰੇਗੀ।”

ਅਠਾਰਵੇਂ ਐੱਨਆਈਐੱਫਟੀ ਕੈਂਪਸ ਦੀ ਨੀਂਹ ਰੱਖਣ ਅਤੇ ਆਈਟੀਆਈ ਦਮਨ ਵਿਖੇ ਉੱਨਤ ਤਕਨੀਕੀ ਕੋਰਸਾਂ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਨ੍ਹਾਂ ਸੰਸਥਾਵਾਂ ਨੂੰ ਦੁਨੀਆ ਦੇ ਮਹੱਤਵਪੂਰਨ ਦਾਖਲਾ ਦਰਵਾਜ਼ੇ ਕਰਾਰ ਦਿੱਤਾ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ, ”ਇਹ ਪ੍ਰਮੁੱਖ ਸੰਸਥਾ ਸਥਾਈ ਤੌਰ ‘ਤੇ ਇੱਥੋਂ ਦੇ ਨੌਜਵਾਨਾਂ ਨੂੰ ਵਡਮੁੱਲੇ ਗਲੋਬਲ ਐਕਸਪੋਜ਼ਰ ਨਾਲ ਜੋੜੇਗੀ।”

ਦੇਸ਼ ਵਿੱਚ ਖੇਡ ਸੱਭਿਆਚਾਰ ਦੇ ਵਿਆਪਕ ਲੋਕਤੰਤਰੀਕਰਨ ਵੱਲ ਧਿਆਨ ਕੇਂਦ੍ਰਿਤ ਕਰਦਿਆਂ, ਪ੍ਰਧਾਨ ਮੰਤਰੀ ਨੇ ਖੇਲੋ ਇੰਡੀਆ ਵਰਗੀਆਂ ਪਹਿਲਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਮਹਾਨਗਰਾਂ ਦੇ ਵੱਡੇ ਸਟੇਡੀਅਮਾਂ ਤੋਂ ਧਿਆਨ ਹਟਾ ਕੇ ਸਥਾਨਕ ਖੇਡ ਮੈਦਾਨਾਂ ਅਤੇ ਅਖਾੜਿਆਂ ਵੱਲ ਕੇਂਦਰਿਤ ਕੀਤਾ ਹੈ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਦੀਵ ਦੇ ਇੱਕ ਪ੍ਰਮੁੱਖ ਬੀਚ ਖੇਡ ਕੇਂਦਰ ਵਜੋਂ ਉਭਰਨ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਖੇਲੋ ਇੰਡੀਆ ਵਰਗੇ ਯਤਨਾਂ ਨੇ ਛੋਟੇ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੀ ਅਦਭੁੱਤ ਪ੍ਰਤਿਭਾ ਦਿਖਾਉਣ ਲਈ ਇੱਕ ਬਿਲਕੁਲ ਨਵਾਂ ਮੰਚ ਪ੍ਰਦਾਨ ਕੀਤਾ ਹੈ।”

ਭਾਰਤ ਦੀ ਸੱਭਿਆਚਾਰਕ ਅਤੇ ਭੂਗੋਲਿਕ ਵਿਭਿੰਨਤਾ ਨੂੰ ਵਰਤਣ ਲਈ ਰਣਨੀਤਕ ਪਹੁੰਚ ਦਾ ਵੇਰਵਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ‘ਦੇਖੋ ਅਪਨਾ ਦੇਸ਼’ ਵਰਗੇ ਮੁਹਿੰਮਾਂ ਵਿਰਾਸਤ, ਵਾਤਵਰਣ ਅਤੇ ਸਾਹਸੀ ਸੈਰ-ਸਪਾਟਾ ਖੇਤਰਾਂ ਨੂੰ ਸਰਗਰਮੀ ਨਾਲ ਮੁੜ ਸੁਰਜੀਤ ਕਰ ਰਹੀਆਂ ਹਨ। ‘ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, ‘ਸਾਡਾ ਆਖਰੀ ਯਤਨ ਇਹ ਹੈ ਕਿ ਸੈਰ-ਸਪਾਟਾ ਲਗਾਤਾਰ ਸਥਾਨਕ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ, ਜਦੋਂ ਕਿ ਛੋਟੀਆਂ ਥਾਵਾਂ ਨੂੰ ਵੱਡੇ ਮੌਕਿਆਂ ਨਾਲ ਜੋੜਦਾ ਹੈ।”

ਪਿਛਲੇ ਕੁਝ ਸਾਲਾਂ ਵਿੱਚ ਸੈਲਾਨੀਆਂ ਦੀ ਆਮਦ ਵਿੱਚ ਦਸ ਗੁਣਾ ਵਾਧਾ ਹੋਇਆ ਹੈ, ਉਨ੍ਹਾਂ ਨੇ ਇਸ ਆਰਥਿਕ ਤੇਜ਼ੀ ਦਾ ਕਾਰਨ ਸਥਾਨਕ ਬੀਚਾਂ ਦੀ ਦੇਖਭਾਲ ਅਤੇ ਆਧੁਨਿਕ ਸਮੁੰਦਰੀ ਮੋਰਚਿਆਂ ਅਤੇ ਵਿਰਾਸਤੀ ਕੰਪਲੈਕਸਾਂ ਦੇ ਤੇਜ਼ ਵਿਕਾਸ ਨੂੰ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, ”ਦਮਨ ਨਾਈਟ ਮਾਰਕਿਟ ਅਤੇ ਨਮੋ ਪਥ ਸਮੁੰਦਰੀ ਮੋਰਚਿਆਂ ਵਰਗੇ ਬਹੁਤ ਸਾਰੇ ਸਥਾਨ ਅੱਜ ਇਸ ਪੂਰੇ ਖੇਤਰ ਲਈ ਇੱਕ ਬਿਲਕੁਲ ਨਵੀਂ ਪਛਾਣ ਬਣਾ ਰਹੇ ਹਨ।”

ਉਦਯੋਗਿਕ ਹੁਨਰ ਨੂੰ ਪਛਾਣਦੇ ਹੋਏ ਇਸ ਖੇਤਰ, ਖ਼ਾਸ ਕਰਕੇ ਦਾਦਰਾ ਅਤੇ ਨਗਰ ਹਵੇਲੀ ਦੇ ਰਾਸ਼ਟਰੀ ਮਨੁੱਖੀ-ਨਿਰਮਿਤ ਫਾਈਬਰ ਰਾਜਧਾਨੀ ਵਜੋਂ ਦਰਜੇ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਮਜ਼ਬੂਤ ​​ਨਿਰਮਾਣ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਐੱਮਐੱਸਐੱਮਈਜ਼ ਨੂੰ ਨਿਰੰਤਰ ਵਿੱਤੀ ਸਹਾਇਤਾ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ, ਇਹ ਖੇਤਰ ਨਿਰਮਾਣ ਲਈ ਇੱਕ ਪ੍ਰਮੁੱਖ ਕੇਂਦਰ ਬਣ ਜਾਵੇਗਾ।”

ਸੰਵੇਦਨਸ਼ੀਲ ਸ਼ਾਸਨ ਨੂੰ ਤੇਜ਼ ਜ਼ਮੀਨੀ ਪੱਧਰ ਦੀ ਤਬਦੀਲੀ ਨਾਲ ਜੋੜ ਕੇ ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਕਾਸ ਦੇ ਅਗਲੇ ਪੜਾਅ ਦੀ ਅਗਵਾਈ ਕਰਨ ਲਈ ਸਥਾਨਕ ਨੌਜਵਾਨਾਂ, ਕਿਸਾਨਾਂ ਅਤੇ ਉੱਦਮੀਆਂ ਵਿੱਚ ਆਪਣਾ ਅਟੁੱਟ ਵਿਸ਼ਵਾਸ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਕੇਂਦਰ ਸਰਕਾਰ ਹਮੇਸ਼ਾ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ।”

***** 

MJPS/SS/PRK