Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਆਦਰਸ਼ ਅਤੇ ਅਸਲ ਅਰਥਾਂ ਵਿੱਚ ਉੱਤਮ ਵਿਅਕਤੀ ਦੇ ਗੁਣਾਂ ਨੂੰ ਉਜਾਗਰ ਕਰਨ ਵਾਲਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦੇ ਹੋਏ ਨਿੱਜੀ, ਸਮਾਜਿਕ ਅਤੇ ਰਾਸ਼ਟਰੀ ਜ਼ੁੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਇੱਕ ਆਦਰਸ਼ ਅਤੇ ਅਸਲ ਅਰਥਾਂ ਵਿੱਚ ਉੱਤਮ ਵਿਅਕਤੀ ਦੇ ਗੁਣਾਂ ’ਤੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਲਿਖਿਆ;

“परकार्येषु युक्तात्मा स्वकार्ये क्षिप्रसाधनम्।

सुहृत्कार्येषु निर्वृत्ती राजकार्येषु विक्रमः ।।”

ਜੋ ਵਿਅਕਤੀ ਦੂਜਿਆਂ ਦੇ ਕੰਮ ਵਿੱਚ ਪੂਰੀ ਲਗਨ ਨਾਲ ਸਮਰਪਿਤ ਹੁੰਦਾ ਹੈ, ਆਪਣੇ ਨਿੱਜੀ ਫ਼ਰਜ਼ਾਂ ਨੂੰ ਤੇਜ਼ੀ ਅਤੇ ਕੁਸ਼ਲਤਾ ਨਾਲ ਪੂਰਾ ਕਰਦਾ ਹੈ, ਦੋਸਤਾਂ ਦੇ ਕੰਮਾਂ ਨੂੰ ਨਿਰਸਵਾਰਥ ਢੰਗ ਨਾਲ ਪੂਰਾ ਕਰਦਾ ਹੈ ਅਤੇ ਰਾਸ਼ਟਰ ਦੇ ਫ਼ਰਜ਼ਾਂ ਵਿੱਚ ਆਪਣੀ ਪੂਰੀ ਬਹਾਦਰੀ ਅਤੇ ਹਿੰਮਤ ਦਾ ਪ੍ਰਦਰਸ਼ਨ ਕਰਦਾ ਹੈ, ਉਹ ਸਭ ਤੋਂ ਉੱਤਮ ਹੈ।

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ